RamSLakhewali7ਦਫਤਰ ਵਿੱਚ ਸਟਾਫ ਨਾਲ ਬੈਠਿਆਂ ਮੁੱਖ ਅਧਿਆਪਕ ਦੇ ਬੋਲ ਸਨ, “ਜੁਆਨਾਂ, ਆਪਣੇ ਸਿਰ ਵੱਡੀ ਜ਼ਿੰਮੇਵਾਰੀ ...
(26 ਅਕਤੂਬਰ 2023)

 

ਕਾਲਿਜ ਪੜ੍ਹਦਿਆਂ ਜ਼ਿੰਦਗੀ ਦਾ ਪਹਿਲਾ ਸੁਖਾਵਾਂ ਮੋੜ ਆਇਆਪ੍ਰਾਇਮਰੀ ਅਧਿਆਪਕ ਦੇ ਕੀਤੇ ਕੋਰਸ ਨੇ ਨੌਕਰੀ ਦੀ ਦਸਤਕ ਦਿੱਤੀਅਧਿਆਪਕ ਲੱਗਣ ਦਾ ਨਿਯੁਕਤੀ ਪੱਤਰ ਮਿਲਿਆ ਖੁਸ਼ੀ ਬਾਹਾਂ ਪਸਾਰ ਕੇ ਮਿਲੀ, ਜਿਹੜੀ ਕਿਰਤੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਲੋਅ ਬਣ ਚਮਕੀਉਸ ਦੇ ਝੁਰੜੀਆਂ ਭਰੇ ਚਿਹਰੇ ’ਤੇ ਸੰਤੁਸ਼ਟੀ ਭਰਿਆ ਸਕੂਨ ਦਿਸਿਆਬਾਪ ਨੇ ਸ਼ਾਬਾਸ਼ ਦਿੱਤੀ ਤੇ ਨਾਲ ਹੀ ਅੱਗੇ ਪੜ੍ਹਦੇ ਰਹਿਣ ਦੀ ਤਾਕੀਦ ਵੀ ਕੀਤੀਭੈਣਾਂ ਨੂੰ ਇਹ ਖੁਸ਼ੀ ਚਾਅ ਦੇ ਰੂਪ ਵਿੱਚ ਮਿਲੀਪਰਿਵਾਰ ਨੇ ਗਲੀ ਗੁਆਂਢ ਨਾਲ ਮਿਲ ਬੈਠ ਖੁਸ਼ੀ ਦੁੱਗਣੀ ਕੀਤੀਰਾਤ ਨੂੰ ਮਨ ਮਸਤਕ ’ਤੇ ਖੁਸ਼ੀ ਦੇ ਦੀਪ ਜਗੇਜ਼ਿੰਦਗੀ ਦੇ ਸੁਖਦ ਸਫ਼ਰ ਦਾ ਰਾਹ ਖੁੱਲ੍ਹਿਆ

ਨੌਕਰੀ ਵਾਲ਼ਾ ਸਕੂਲ ਜ਼ਿਲ੍ਹੇ ਦੀ ਹੱਦ ’ਤੇ ਸੀਸਵੇਰ ਸਾਰ ਨਵੇਂ ਉਤਸ਼ਾਹ ਨਾਲ ਬੱਸ ਫੜ ਸਕੂਲੇ ਹਾਜ਼ਰ ਹੋਣ ਲਈ ਤੁਰ ਪਏਮਨ ਵਿੱਚ ਸੋਚਾਂ ਦਾ ਵਹਿਣ ਉੱਠਿਆਅਧਿਆਪਨ ਦੇ ਨਵੇਂ ਸਫ਼ਰ ’ਤੇ ਤੁਰਨ ਦੀ ਤਾਂਘ ਜਗਣ ਲੱਗੀਬੱਸ ਦਾ ਸਫ਼ਰ ਮੁੱਕਿਆ ਪਰ ਉਸ ਪਿੰਡ ਜਾਣ ਲਈ ਅਜੇ ਪੈਂਡਾ ਬਾਕੀ ਸੀਉਸ ਤੋਂ ਅੱਗੇ ਪਿੰਡ ਨੂੰ ਜਾਣ ਦਾ ਰਾਹ ਪੈਦਲ ਸਵਾਰੀ ਸੀਪਿੰਡ ਟਿੱਬੇ ਤੋਂ ਪਾਰ ਸੀਅਸੀਂ ਟਿੱਬਾ ਪਾਰ ਕਰਦੀ ਮੇਲ੍ਹਦੀ ਜਾਂਦੀ ਲਿੰਕ ਸੜਕ ’ਤੇ ਜਾ ਚੜ੍ਹੇਰੇਤਲੇ ਟਿੱਬੇ ਤੇ ਕਿਤੇ ਕਿਤੇ ਹਰਿਆਵਲ ਨਜ਼ਰ ਆਉਂਦੀਰਾਹ ਵਿੱਚ ਪਿੰਡ ਨੂੰ ਆਉਂਦੇ ਜਾਂਦੇ ਵਿਰਲੇ, ਟਾਵੇਂ ਸਾਈਕਲ ਸਵਾਰ ਮਿਲ਼ੇ

ਖੱਦਰ ਦਾ ਚਿੱਟਾ ਕੁੜਤਾ ਪਜਾਮਾ ਪਹਿਨੀ ਅੱਗੇ ਤੁਰਦਾ ਸੁਤੰਤਰਤਾ ਸੈਨਾਨੀ ਬਾਪਸੱਠਾਂ ਤੋਂ ਟੱਪੀ ਉਮਰਆਸਵੰਦ ਚਿਹਰੇ ਤੋਂ ਝਲਕਦਾ ਆਤਮਵਿਸ਼ਵਾਸਬੁਲੰਦ ਹੌਸਲਾ ਤੇ ਪੱਕੇ ਇਰਾਦਿਆਂ ਵਿੱਚ ਢਲੀ ਸਖਤ ਜਾਨਤੁਰਦੇ ਹੋਏ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦੇ ਜਾਂਦੇਮਗਰ ਤੁਰਦਾ ਮੈਂ ਉਨ੍ਹਾਂ ਦੇ ਕਦਮਾਂ ਦੀ ਤਾਲ ਸੁਣਦਾਪੈਦਲ ਸਫ਼ਰ ਸੁਖਾਲਾ ਕਰਨ ਲਈ ਆਪਣੀਆਂ ਕਵਿਤਾਵਾਂ ਦੇ ਬੋਲ ਗੁਣਗੁਣਾਉਂਦੇ ਮੈਨੂੰ ਸਮਝਾਉਂਦੇ ਜਾਂਦੇ, “ਪੁੱਤ, ਭਾਵੇਂ ਮੈਂ ਰੁਲ ਖੁੱਲ੍ਹ ਦੋ ਤਿੰਨ ਜਮਾਤਾਂ ਹੀ ਪੜ੍ਹਿਆ ਹਾਂ ਪਰ ਇਸ ਪੜ੍ਹਾਈ ਦਾ ਬਹੁਤ ਮੁੱਲ ਹੈਇਹ ਦੀਵੇ ਦੀ ਲੋਅ ਵਾਂਗ ਜਗਾਉਂਦੀ ਹੈ ਮੈਨੂੰ ਚੇਤਨਾ ਤੇ ਸੰਘਰਸ਼ ਦੀ ਜਾਗ ਇੱਥੋਂ ਹੀ ਲੱਗੀ ਐਸਿਰ ਉਠਾ ਕੇ ਜਿਊਣ ਦੀ ਇੱਛਾ ਨੂੰ ਇਸੇ ਨੇ ਪਾਲ਼ਿਆਪੜ੍ਹਾਈ ਨੇ ਹੀ ਮਨ ਵਿੱਚ ਆਜ਼ਾਦੀ ਦਾ ਸੁਪਨਾ ਪਰੋਇਆਸਫ਼ਲ ਜੀਵਨ ਲਈ ਇਸਦਾ ਸਾਥ ਜ਼ਰੂਰੀ ਹੈਚੱਲ, ਹੁਣ ਤੂੰ ਵੀ ਪੈਰਾਂ ਸਿਰ ਹੋ ਗਿਐਂਮੇਰਾ ਫ਼ਿਕਰ ਮੁੱਕ ਗਿਆ ਹੈਸ਼ਬਦਾਂ ਨਾਲ ਜੁੜਿਆ ਰਹੀਂਕੁਝ ਚੰਗਾ ਤੇ ਨਵਾਂ ਕਰਨਾ ਕਦੇ ਨਾ ਭੁੱਲੀਂਇਹ ਰਾਹ ਉਮਰ ਭਰ ਸਾਥ ਦੇਣ ਵਾਲਾ ਹੈਜ਼ਿੰਦਗੀ ਦੀ ਅਸਲ ਜਾਇਦਾਦ ਇਹੋ ਹੈਜਿਹੜੀ ਸਾਹਾਂ ਦੀ ਤੰਦ ਟੁੱਟਣ ਮਗਰੋਂ ਵੀ ਬੰਦੇ ਦੀ ਸਾਖ਼ ਬਣਾਈ ਰੱਖਦੀ ਹੈ

ਅਸੀਂ ਸਾਹੋ ਸਾਹ ਹੋਏ ਟਿੱਬਾ ਉੱਤਰੇਪਿੰਡ ਦੀ ਰੁਮਕਦੀ ਪੌਣ ਸਵਾਗਤ ਕਰਦੀ ਜਾਪੀਸਕੂਲ ਦੇ ਦਰ ’ਤੇ ਪਹੁੰਚੇ ਤਾਂ ਮੁੱਖ ਅਧਿਆਪਕ ਅਤੇ ਸਟਾਫ ਅਪਣੱਤ ਨਾਲ ਮਿਲਿਆਸ਼ਾਇਦ ਉਨ੍ਹਾਂ ਦੀ ਨਵੇਂ ਅਧਿਆਪਕ ਦੀ ਉਡੀਕ ਖ਼ਤਮ ਹੋਈ ਸੀਚਾਹ ਪਾਣੀ ਪੀਂਦਿਆਂ ਗੱਲਾਂ ਤੁਰ ਪਈਆਂਪਿਤਾ ਜੀ ਨੇ ਪਰਿਵਾਰ ਦੀ ਵਿਰਾਸਤ ਬਿਆਨ ਕੀਤੀ, “ਪਰਜਾ ਮੰਡਲ ਦਾ ਸਿਪਾਹੀ ਰਿਹਾਂਜੇਲ੍ਹ ਜਾਣਾ ਮਨਜ਼ੂਰ ਕੀਤਾ ਪਰ ਗੋਰਿਆਂ ਦੀ ਈਨ ਨੀਂ ਮੰਨੀਸੰਘਰਸ਼ ਕਰਕੇ ਜਿਊਣਾ, ਜਿੱਤਣਾ ਸਿੱਖਿਆਬਹੁਤ ਔਕੜਾਂ ਝੇਲ ਕੇ ਪਰਿਵਾਰ ਨੂੰ ਪਾਲ਼ਿਆ ਪੜ੍ਹਾਇਆ ਹੈਆਹ ਪੜ੍ਹਾਈ ਦਾ ਮੁੱਲ ਹੀ ਤਾਂ ਐ ਕਿ ਪੁੱਤਰ ਨੂੰ ਅਧਿਆਪਕ ਬਣ ਸੇਵਾ ਕਰਨ ਦਾ ਮੌਕਾ ਮਿਲਿਆ ਹੈਮੌਕੇ ਹੀ ਜੀਵਨ ਦੇ ਰਾਹ ਹੁੰਦੇ ਨੇਜਿਹੜਾ ਸੰਭਾਲ ਲਵੇ ਉਹ ਮੰਜ਼ਿਲ ਪਾ ਲੈਂਦਾ ਹੈਅੱਜ ਤੋਂ ਹੀ ਇਹ ਨਵਾਂ ਅਧਿਆਪਕ ਤੁਹਾਨੂੰ ਸੌਂਪ ਚੱਲਿਆਂਇਹਤੋਂ ਪੜ੍ਹਾਈ ਲਿਖਾਈ ਦਾ ਪੂਰਾ ਕੰਮ ਲੈਣਾਚੰਗਾ ਅਧਿਆਪਕ ਬਣਨ ਲਈ ਰਾਹ ਰਸਤਾ ਵਿਖਾਉਣਾ ਇਹ ਆਖਦਿਆਂ ਪਿਤਾ ਜੀ ਆਗਿਆ ਲੈ ਕੇ ਪਿੰਡ ਨੂੰ ਵਾਪਸ ਪਰਤ ਗਏ

ਮੁਖੀ ਨੇ ਮੈਨੂੰ ਸਾਰਾ ਸਕੂਲ ਵਿਖਾਇਆਸੁਚੱਜੇ ਢੰਗ ਨਾਲ ਸੰਭਾਲਿਆ ਹੋਇਆ, ਸੁੰਦਰ ਦਿੱਖ ਵਾਲਾ ਪ੍ਰਾਇਮਰੀ ਸਕੂਲਕਿਆਰੀਆਂ ਵਿੱਚ ਲੱਗੇ ਖਿੜੇ ਫ਼ੁੱਲ ਬੂਟੇ ਤੇ ਹਰੇ ਭਰੇ ਛਾਂ ਦਾਰ ਰੁੱਖ ਜੀ ਆਇਆਂ ਨੂੰ ਕਹਿੰਦੇ ਜਾਪੇਸਾਰੇ ਅਧਿਆਪਕਾਂ ਅਤੇ ਬੱਚਿਆਂ ਨਾਲ ਮਿਲਾਇਆ ਸਵਾਗਤ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਦੇ ਮੁਸਕਰਾਉਂਦੇ ਚਿਹਰੇ ਮਨ ਦਾ ਸਕੂਨ ਬਣੇਮੁੱਖ ਅਧਿਆਪਕ ਨੇ ਸਲੀਕੇ ਨਾਲ ਕੰਮ ਸਮਝਾਇਆਪੰਜਵੀਂ ਕਲਾਸ ਨੂੰ ਪੜ੍ਹਾਉਣ ਦਾ ਕੰਮ ਵੀ ਸੌਂਪ ਦਿੱਤਾਅੱਧੀ ਛੁੱਟੀ ਮਗਰੋਂ ਮੈਂ ਆਪਣੀ ਕਲਾਸ ਵਿੱਚ ਸਾਂਸਾਰੇ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਦੇ ਭਾਵ ਸਨਸਿੱਖਣ, ਸਮਝਣ ਦਾ ਰੌਂ ਨਜ਼ਰ ਆਇਆਮੈਂ ਪਹਿਲ ਪ੍ਰਿਥਮੇ ਮਾਂ ਬੋਲੀ ਦੀ ਪੁਸਤਕ ਵਿੱਚੋਂ ਮੋਤੀਆਂ ਜਿਹੇ ਸ਼ਬਦ ਪੜ੍ਹਦਿਆਂ ਇੱਕ ਕਵਿਤਾ ਦਾ ਪਾਠ ਕੀਤਾਸਾਰਿਆਂ ਦਾ ਹੁੰਗਾਰਾ ਮਿਲਿਆ ਫਿਰ ਦੂਸਰੇ ਵਿਸ਼ਿਆਂ ਦਾ ਕੰਮ ਵੀ ਕਰਨ ਲੱਗੇਕੰਮ ਵਿੱਚ ਮਗਨ ਰਹਿੰਦਿਆਂ ਸਾਰੀ ਛੁੱਟੀ ਤਕ ਦਾ ਵਕਤ ਪਲਾਂ ਵਿੱਚ ਹੀ ਗੁਜ਼ਰ ਗਿਆ

ਨੌਕਰੀ ਦੇ ਪਹਿਲੇ ਦਿਨ ਦੀ ਹਾਜ਼ਰੀ ਲਗਾਈਜ਼ਿੰਦਗੀ ਦੇ ਨਵੇਂ ਰਾਹ ’ਤੇ ਤੁਰਨ ਦਾ ਸੁਖ਼ਦ ਅਹਿਸਾਸ ਮਾਣਿਆ ਦਫਤਰ ਵਿੱਚ ਸਟਾਫ ਨਾਲ ਬੈਠਿਆਂ ਮੁੱਖ ਅਧਿਆਪਕ ਦੇ ਬੋਲ ਸਨ, “ਜੁਆਨਾਂ, ਆਪਣੇ ਸਿਰ ਵੱਡੀ ਜ਼ਿੰਮੇਵਾਰੀ ਹੈ, ਬਾਲਾਂ ਦੀ ਜ਼ਿੰਦਗੀ ਸੰਵਾਰਨ ਦੀਆਪਣੇ ਕੰਮ ਪ੍ਰਤੀ ਇਮਾਨਦਾਰੀ, ਜੀਵਨ ਦਾ ਆਦਰਸ਼ ਸਖ਼ਤ ਮਿਹਨਤਖੁੱਲ੍ਹਾ ਡੁੱਲ੍ਹਾ ਮਨ ਤੇ ਚੰਗਾ ਆਚਾਰ ਵਿਹਾਰ, ਅਮਲਾਂ ਵਿੱਚ ਇਹ ਲਾਗੂ ਕੀਤਾ ਤਾਂ ਤੇਰੀ ਜ਼ਿੰਦਗੀ ਦਾ ਸਫ਼ਰ ਮਾਣ ਮੱਤਾ ਹੋਵੇਗਾ” ਸਾਰੇ ਅਧਿਆਪਕ ਸਕੂਲੋਂ ਘਰਾਂ ਨੂੰ ਤੁਰੇਉਸ ਦਿਨ ਮੈਂ ਮੁੱਖ ਅਧਿਆਪਕ ਦਾ ਮਹਿਮਾਨ ਬਣਿਆ

ਰਾਤ ਨੂੰ ਚੰਨ ਤਾਰਿਆਂ ਨਾਲ ਖਿੜੀ ਰਾਤ ਵਿੱਚ ਬਾਪ ਦੇ ਜੀਵਨ ਪੰਧ ਦੀ ਪੁਸਤਕ ਦਾ ਪੰਨਾ ਖੁੱਲ੍ਹਿਆ, ਜਿਸ ’ਤੇ ਗਿਆਨ, ਚੇਤਨਾ ਤੇ ਸੰਘਰਸ਼ ਦੀ ਇਬਾਰਤ ਉੱਕਰੀ ਹੋਈ ਸੀਉਸ ਉੱਪਰ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਸੀ, “ਹੱਕ ਮੰਗਿਆਂ ਨਹੀਂ, ਲੜਿਆਂ ਮਿਲਦੇ ਨੇਮਨੁੱਖ ਨੂੰ ਹਾਲਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ, ਸਗੋਂ ਸੰਘਰਸ਼ ਕਰਨਾ ਚਾਹੀਦਾਇਹ ਜ਼ਿੰਦਗੀ ਨੂੰ ਜਿੱਤ ਵੱਲ ਲਿਜਾਂਦਾ ਹੈਇਹ ਰਾਹ ਦਸੇਰਾ ਹੀ ਨਹੀਂ ਸਗੋਂ ਜਿਊਣ ਦਾ ਬਲ ਹੈਸੰਘਰਸ਼ ਦੇ ਅੰਗ ਸੰਗ ਰਹਿਣ ਵਾਲੇ ਲੋਕ ਆਪਣੀਆਂ ਪ੍ਰਾਪਤੀਆਂ ਸਦਕਾ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਬਣਦੇ ਹਨਜੀਵਨ ਅਤੇ ਸਮਾਜ ਦੀਆਂ ਪ੍ਰਾਪਤੀਆਂ ਸੰਘਰਸ਼ਾਂ ਦੀ ਦੇਣ ਹਨਇਹੋ ਆਪਣੀ ਵਿਰਾਸਤ ਹੈ

ਮੈਂ ਬਾਪ ਦੇ ਬੋਲ ਪੱਲੇ ਬੰਨ੍ਹ ਲਏਵਿਰਾਸਤ ਦਾ ਲੜ ਨਹੀਂ ਛੱਡਿਆਉਨ੍ਹਾਂ ਦੇ ਤੁਰ ਜਾਣ ਮਗਰੋਂ ਉਹੋ ਵਿਰਾਸਤ ਅੱਜ ਤਕ ਮੇਰੇ ਜੀਵਨ ਰਾਹ ’ਤੇ ਚਾਨਣ ਬਣ ਪਸਰੀ ਹੋਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4423)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author