RamSLakhewali7ਜਿਹੜੇ ਹੁਣ ਸਲਾਮਾਂ ਕਰਦੇ ਨੇ, ਉਦੋਂ ਅੰਗਰੇਜ਼ ਪੁਲਿਸ ਤੋਂ ਬਖ਼ਸ਼ੀਸ਼ਾਂ ਲੈਣ ਖਾਤਰ ਇਹੋ ਹੀ ...
(16 ਮਈ 2019)

 

ਇੱਕ ਸ਼ਾਮ ਮੈਂ ਆਪਣੇ ਖੇਤ ਵਾਲੀ ਮੋਟਰ ਕੋਲ ਜਾ ਬੈਠਾਖੇਤ ਨੂੰ ਆਉਂਦੇ ਕੱਚੇ ਰਾਹ ’ਤੇ ਨਜ਼ਰ ਪੈਂਦਿਆਂ ਹੀ ਮਨ ਮਸਤਕ ਵਿੱਚ ਇੱਕ ਚਿਹਰਾ ਉੱਭਰਨ ਲੱਗਿਆਖੱਦਰ ਦੇ ਦੁੱਧ ਧੋਤੇ ਕੱਪੜਿਆਂ ਨਾਲ ਛੋਟੀ ਸਫੈਦ ਪੱਗ ਬੰਨ੍ਹੀ ਤੇ ਹੱਥ ਵਿੱਚ ਖੂੰਡੀ ਫੜੀ, ਸਾਬਤ ਕਦਮਾਂ ਨਾਲ ਪੈੜਾਂ ਪਾਉਂਦਾ ਸਾਇਆ ਨਜ਼ਰ ਆਇਆਹੱਥੀਂ ਕਿਰਤ ਕਰਨ ਵਾਲੇ ਪਰਿਵਾਰ ਵਿੱਚ ਜਨਮਿਆ, ਮਾਪਿਆਂ ਤੋਂ ਸਖ਼ਤ ਮਿਹਨਤ ਤੇ ਮੁਸ਼ਕਲਾਂ ਸੰਗ ਮੱਥਾ ਲਾਉਣ ਦੀ ਗੁੜ੍ਹਤੀ ਲਈਦੋ ਤਿੰਨ ਜਮਾਤਾਂ ਪੜ੍ਹ ਕੇ ਚਾਨਣ ਦੇ ਰਾਹ ਹੋ ਤੁਰਿਆਉਹ ਇਸ ਕਲਮ ਨੂੰ ਦੁਨੀਆਂ ਵਿਖਾਉਣ ਵਾਲਾ, ਉਂਗਲ ਫੜ ਤੋਰਦਾ, ਮਾਣਮੱਤੀ ਤੇ ਘਾਲਣਾਵਾਂ ਭਰੀ ਜ਼ਿੰਦਗੀ ਦਾ ਮਾਲਕ, ਨਿਡਰ ਬਾਪ ਸੀ।

ਚੜ੍ਹਦੀ ਜਵਾਨੀ ਵਿੱਚ ਮਨ ਆਜ਼ਾਦੀ ਦੇ ਸੁਪਨੇ ਲੈਣ ਲੱਗਾਪਰਜਾ ਮੰਡਲ ਲਹਿਰ ਉਸਦੀ ਪਹਿਲੀ ਠਾਹਰ ਬਣੀਇਸ ਰਾਹ ਤੁਰਦਿਆਂ ਉਸ ਨੂੰ ਕਵਿਤਾ ਫੁਰਨ ਲੱਗੀਮਾਪਿਆਂ ਨੂੰ ਇਹ ਵਿਹਲਿਆਂ ਦਾ ਵਾਧੂ ਕੰਮ ਲਗਦਾਕੋਈ ਕਮਾਈ ਵਾਲਾ ਕੰਮ ਧੰਦਾ ਨਾ ਕਰਨ ’ਤੇ ਮਾਪੇ ਔਖੇ ਭਾਰੇ ਵੀ ਹੁੰਦੇ ਪਰ ਉਸ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਮੁਕਤ ਹੋਣ ਦਾ ਬੁਲੰਦ ਜਜ਼ਬਾ ਬਹਿਣ ਨਾ ਦਿੰਦਾਕਿਰਤੀ ਮਾਪਿਆਂ ਨੂੰ ਇਹ ਵੇਖ ਕੇ ਫ਼ਿਕਰ ਹੋਣ ਲੱਗਾ। ਉਹਨਾਂ ਘਰ ਦੇ ਰੁਝੇਵਿਆਂ ਵਿੱਚ ਪਾਉਣ ਦੇ ਮਨਸ਼ੇ ਨਾਲ ਵਿਆਹ ਕਰਕੇ ਆਪਣਾ ਫਰਜ਼ ਨਿਭਾਇਆ

ਉਸਦਾ ਪਰਜਾ ਮੰਡਲ ਵਿੱਚ ਆਉਣ ਜਾਣ ਵਧਿਆ ਤਾਂ ਅੰਗਰੇਜ਼ ਪੁਲਿਸ ਪੈੜ ਨੱਪਣ ਲੱਗੀਪਿੰਡ ਦੇ ਸਰਕਾਰੀ ਸੂਹੀਆਂ ਲਈ ਕਿਰਤੀਆਂ ਦੇ ਜਾਏ ਨੌਜਵਾਨ ਦਾ ਆਜ਼ਾਦੀ ਦੀ ਲਹਿਰ ਨਾਲ ਜੁੜਨਾ ਗਵਾਰਾ ਨਹੀਂ ਸੀਉਹ ਘਰ ਵੱਲ ਗੇੜਾ ਰੱਖਣ ਲੱਗੇਹੁਣ ਸਿਰ ਉੱਤੇ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਵੀ ਆ ਪਈ ਸੀਉਹਨਾਂ ਜਨਤਕ ਸਭਾਵਾਂ ਤੇ ਪਰਜਾ ਮੰਡਲ ਦੇ ਸਮਾਗਮਾਂ ਵਿੱਚ ਸਟੇਜੀ ਕਵਿਤਾ ਪੜ੍ਹਨੀ ਆਰੰਭੀਉਹ ‘ਆਜ਼ਾਦ’ ਬਣ ਕੇ ਵਿਚਰਨ ਲੱਗਿਆ। ਮਾਪਿਆਂ ਦੀ ਮਦਦ ਲਈ ਮਾਂ ਵੀ ਹੱਥੀਂ ਕਿਰਤ ਕਰਦੀ ਤਾਂ ਘਰ ਦਾ ਖਰਚਾ ਤੁਰਦਾਉਹ ਨਾ-ਮਿਲਵਰਤਣ ਲਹਿਰ ਦੀ ਫੜੋ ਫੜੀ ਵਿੱਚ ਅੰਗਰੇਜ਼ ਪੁਲਿਸ ਦੇ ਹੱਥ ਆ ਗਏਸਜ਼ਾ ਲਈ ਮੁਲਤਾਨ ਜੇਲ ਭੇਜ ਦਿੱਤਾ ਗਿਆਮਗਰੋਂ ਤੰਗੀਆਂ ਤੁਰਸ਼ੀਆਂ ਮਾਂ ਦਾ ਸਿਦਕ ਨਾ ਡੁਲਾ ਸਕੀਆਂ

ਆਖ਼ਰੀ ਉਮਰੇ ਉਹ ਅਕਸਰ ਜ਼ਿਕਰ ਕਰਦੇ, “ਬਹੁਤ ਔਖਾਂ ਕੱਟੀਆਂ ਨੇ ਜ਼ਿੰਦਗੀ ਵਿੱਚ, ਮੁਲਤਾਨ ਜੇਲ ਦਾ ਕਾਲਾ ਹਨੇਰਾ ਵੀ ਨਹੀਂ ਹਰਾ ਸਕਿਆ ਸਾਨੂੰਕਈ ਕਈ ਦਿਨ ਚਾਨਣ ਦੇ ਦਰਸ਼ਨ ਨਹੀਂ ਸਨ ਹੁੰਦੇ ਪਰ ਸਾਡੇ ਅੰਦਰ ਆਜ਼ਾਦੀ ਦੀ ਜੋਤ ਲਟ ਲਟ ਬਲਦੀ ਸੀਦੋ ਮਹੀਨਿਆਂ ਬਾਅਦ ਜੇਲ ਤੋਂ ਰਿਹਾਈ ਹੋਈ ਤਾਂ ਰਜਵਾੜਾਸ਼ਾਹੀ ਖ਼ਿਲਾਫ਼ ਘੋਲ ਸ਼ੁਰੂ ਹੋ ਗਿਆਜਦੋਂ ਤੁਰੇ, ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆਜਿਹੜੇ ਹੁਣ ਸਲਾਮਾਂ ਕਰਦੇ ਨੇ, ਉਦੋਂ ਅੰਗਰੇਜ਼ ਪੁਲਿਸ ਤੋਂ ਬਖ਼ਸ਼ੀਸ਼ਾਂ ਲੈਣ ਖਾਤਰ ਇਹੋ ਹੀ ਸਾਡੀਆਂ ਜਾਨਾਂ ਦੇ ਵੈਰੀ ਬਣੇ ਹੋਏ ਸਨ

“ਸਿਰ ਉਠਾ ਕੇ ਜਿਉਣ ਤੇ ਹੱਕ ਸੱਚ ਵਾਲਿਆਂ ਨਾਲ ਖੜ੍ਹਨ ਦੀ ਵੱਡੀ ਕੀਮਤ ਚੁਕਾਈ ਹੈਆਪਣਾ ਸੁਖ ਚੈਨ ਤਿਆਗਿਆ, ਘਰ ਪਰਿਵਾਰ ਤੋਂ ਦੂਰ ਜੇਲ੍ਹਾਂ ਦੇ ਦਰ ਮਿਣਦੇ ਰਹੇਅੰਗਰੇਜ਼ ਪੁਲਿਸ ਦੀ ਲਾਠੀਆਂ ਦੀ ਮਾਰ ਕਸਕ ਬਣ ਅਜੇ ਵੀ ਰੜਕਦੀ ਹੈਤੁਹਾਡੇ ਪਾਲਣ ਪੋਸ਼ਣ ਤੇ ਪੜ੍ਹਾਈ ਲਈ ਮਦਦ ਕਰਨ ਵਾਲਿਆਂ ਨੇ ਵੀ ਹੱਥ ਪਿੱਛੇ ਨਹੀਂ ਖਿੱਚਿਆਤੁਹਾਡੀ ਮਾਂ ਮੈਂਨੂੰ ਫੜਨ ਆਉਂਦੀ ਅੰਗਰੇਜ਼ ਪੁਲਿਸ ਵੱਲੋਂ ਘਰ ਦੇ ਖਿਲਾਰੇ ਸਮਾਨ ਤੇ ਬੋਲ ਕੁਬੋਲਾਂ ਦੀ ਗਵਾਹ ਹੈ।”

ਉਹ ਦੱਸਦੇ, “ਆਹ ਜ਼ਮੀਨ ਦਾ ਟੁਕੜਾ ਤਾਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਣਾਇਆਇਹਦੀ ਕਿਸ਼ਤ ਨਹੀਂ ਸੀ ਤਾਰੀ ਜਾਂਦੀਸਟੇਜਾਂ ਤੇ ਕਵਿਤਾ ਪੜ੍ਹਦਿਆਂ, ਲੋਕ ਸੰਪਰਕ ਮਹਿਕਮੇ ਵਿੱਚ ਕੰਮ ਕੀਤਾ। ਘਰ ਨੂੰ ਪੈਰਾਂ ਸਿਰ ਕਰਨ ਲਈ ਸੁਪਰਵਾਈਜ਼ਰ ਬਣ ਪੰਜਾਬ ਦੀਆਂ ਮੰਡੀਆਂ ਗਾਹ ਮਾਰੀਆਂਤੁਹਾਡੀ ਪੜ੍ਹਾਈ ਲਿਖਾਈ ਇਸੇ ਕਰਮ ਵਿੱਚੋਂ ਉਪਜੀ ਹੈ। ...”

ਖੇਤੋਂ ਘਰ ਪਰਤਦਾ ਮੈਂ ਉਹਨਾਂ ਦੀ ਛਾਂ ਹੇਠ ਗੁਜ਼ਾਰੇ ਵਰ੍ਹੇ ਗਿਣਨ ਲੱਗਿਆ। ਘਰ ਆਮਦਨ ਦਾ ਕੋਈ ਵਸੀਲਾ ਨਹੀਂ ਸੀ, ਫਿਰ ਵੀ ਸਾਰੇ ਪਰਿਵਾਰ ਦੀ ਪੜ੍ਹਾਈ ਦਾ ਉਨ੍ਹਾਂ ਖਰਚ ਝੱਲਿਆ। ਸਾਰਿਆਂ ਨੂੰ ਮੰਜ਼ਿਲ ’ਤੇ ਪੁੱਜਦਾ ਕੀਤਾ। ਰੋਅਬਦਰ ਚਿਹਰਾ, ਸੀਨੇ ਅੰਦਰ ਸਭਨਾਂ ਦੇ ਭਲੇ ਲਈ ਧੜਕਦਾ ਦਿਲ. ਕਹਿੰਦੇ ਕਹਾਉਂਦਿਆਂ ਸਾਹਵੇਂ ਸੱਚ ਕਹਿਣ ਦੀ ਜੁਰਅਤ ਜਿਹੇ ਅਨੂਠੇ ਗੁਣ ਉਹ ਰੱਖਦੇ ਸਨ। ਹੱਕਾਂ ਲਈ ਨਿਡਰ ਹੋ ਕੇ ਸਦਾ ਬੋਲਦੇ, ਜੂਝਦੇ ਰਹੇ। ਆਖਰੀ ਉਮਰੇ ਹਰ ਮਜਲਸ ਵਿੱਚ ਆਪਣੀ ਛੰਦਬੱਧ ਕਵਿਤਾ ਦਾ ਰੰਗ ਬਿਖੇਰਦੇ ਰਹੇ। ਹੱਥ ਵਿੱਚਲੇ ਕਾਲੇ ਬੈਗ ਵਿੱਚ ਆਪਣੀਆਂ ਛਪੀਆਂ ਪੁਸਤਕਾਂ ਪਾ ਕੇ ਨਾਲ ਰੱਖਦੇ। ‘ਆਜ਼ਾਦ ਦੇ ਤੀਰ’, ‘ਦਰਦ ਸੁਨੇਹੜੇ’, ‘ਪਾਕਿ ਦੀ ਹਾਰ’ ਆਦਿ ਖ਼ੁਦ ਆਪਣੇ ਪਾਠਕਾਂ ਦੇ ਹੱਥਾਂ ਤੱਕ ਪੁੱਜਦਾ ਕਰਦੇ।

ਮਨ ਵਿੱਚ ਉਹਨਾਂ ਦੀ ਸੇਵਾ ਸੰਭਾਲ ਦਾ ਸਕੂਨ ਲਈ ਜ਼ਿੰਦਗੀ ਵਾਂਗ ਘਰ ਸਾਂਭੇ ਦਸਤਾਵੇਜ਼ ਵੇਖਦਾ ਹਾਂਕਰਮਯੋਗੀ ਬਾਪ ਦਾ ਤਾਮਰ ਪੱਤਰ, ਕਵਿਤਾ ਵਾਲੀਆਂ ਹੱਥ ਲਿਖਤਾਂ ਤੇ ਖਤ-ਪੱਤਰ ਮੇਰਾ ਰਾਹ ਰੁਸ਼ਨਾਉਂਦੇ ਹਨ। ਜ਼ਿੰਦਗੀ ਨੂੰ ਉਹਨਾਂ ਦੇ ਸਾਬਤ ਕਦਮਾਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਭੁੱਲਦੇ। ਸਮਾਜਿਕ ਬਰਾਬਰੀ, ਚੇਤਨਾ ਤੇ ਇਨਸਾਫ਼ ਜਿਹੇ ਆਦਰਸ਼ਾਂ ਲਈ ਜਿਉਣਾ ਉਹਨਾਂ ਦੀਆਂ ਪੈੜਾਂ ਦਾ ਹੀ ਪ੍ਰਤਾਪ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1587)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author