RamSLakhewali7ਜਿਹੜੀ ਔਲਾਦਪਰਿਵਾਰ ਲਈ ਮੈਂ ਹੋਰਾਂ ਦੇ ਸੁਪਨੇ ਖੋਹੇ, ਉਹਨਾਂ ਮੇਰੀ ...
(11 ਮਾਰਚ 2020)

 

ਇਕ ਦਿਨ ਮੈਂ ਗੁਆਂਢੀਆਂ ਦੇ ਖੇਤ ਵਿੱਚਲੀ ਢਾਣੀ ਬੈਠਾ ਸਾਂਮਨ ਮਸਤਕ ਵਿੱਚ ਉਸ ਵਿਅਕਤੀ ਦੀ ਜ਼ਿੰਦਗੀ ਦੀਆਂ ਪਰਤਾਂ ਖੁੱਲ੍ਹਣ ਲੱਗੀਆਂਆਪਣੇ ਹੱਥੀਂ ਬਣਾਏ ਚੰਗੇ ਘਰ ਪਰਿਵਾਰ ਦਾ ਮਾਲਕ ਸੀ ਉਹਸਰਕਾਰੀ ਮੁਲਾਜ਼ਮ ਸੀ, ਚੰਗੀ ਪੁੱਗਤ ਵਾਲੀ ਨੌਕਰੀ ਕਰਦਾਡਿਊਟੀ ਵਾਲੇ ਖੇਤਰ ਦੇ ਕਿਸਾਨ ਉਸਦੇ ਅੱਗੇ ਪਿੱਛੇ ਰਹਿੰਦੇ, ਜੀ ਹਜ਼ੂਰੀ ਕਰਕੇ ਉਸਦੇ ਹਰ ਬੋਲ ’ਤੇ ‘ਫੁੱਲ’ ਚੜ੍ਹਾਉਂਦੇਪੜ੍ਹਿਆ ਤਾਂ ਉਹ ਥੋੜ੍ਹਾ ਹੀ ਸੀ ਪਰ ਭਲੇ ਵੇਲਿਆਂ ਵਿੱਚ ਪਟਵਾਰੀ ਲੱਗ ਗਿਆਆਪ ਛੋਟੇ ਕਿਸਾਨੀ ਪਰਿਵਾਰ ਵਿੱਚੋਂ ਉੱਠਿਆ ਸੀ‘ਸੇਵਾ’ ਵਾਲੀ ਨੌਕਰੀ ਕਾਰਣ ਜ਼ਿੰਦਗੀ ਦੇ ਤੌਰ ਬਦਲ ਗਏਉਹ ਕਾਨੂੰਗੋ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆਇਲਾਕੇ ਵਿੱਚ ਉਸਨੇ ਚੰਗੀ ਭੱਲ ਬਣਾ ਲਈਕੱਖਾਂ ਤੋਂ ਲੱਖਾਂ ਤੱਕ ਪਹੁੰਚ ਗਿਆਨੌਕਰੀ ਤੋਂ ਰਿਟਾਇਰ ਹੋ ਕੇ ਸੋਨੇ ਤੇ ਹੋਰ ਬੇਸ਼ਕੀਮਤੀ ਤੋਹਫ਼ਿਆਂ ਨਾਲ ਲੱਦਿਆ ਘਰ ਪਹੁੰਚਿਆ

ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਪਿੰਡ ਤੇ ਸ਼ਰੀਕੇ ਵਿੱਚ ਚੰਗਾ ਮਾਣ ਤਾਣ ਸੀਘਰ ਵਿੱਚ ਵੀ ਉਸੇ ਦੀ ਪੁੱਗਦੀ ਸੀਮੁਹਤਬਰਾਂ ਵਿੱਚ ਬੈਠਿਆਂ ਉਸੇ ਦੀ ਸਰਦਾਰੀ ਹੁੰਦੀਨੌਕਰੀ ਦੇ ਕੰਮ ਤੋਂ ਵਿਹਲਾ ਹੋ ਕੇ ਉਸ ਖੇਤ ਖਲਿਆਣ ਸਾਂਭ ਲਏਉਮਰ ਵਧੀ ਤਾਂ ਉਸਦੇ ਦੋਹਾਂ ਪੁੱਤਰਾਂ ਨੇ ਕੰਮ ਆਪਣੇ ਹੱਥ ਲੈ ਲਿਆਉਹ ਸਮਾਂ ਵੀ ਆਇਆ ਜਦ ਉਸ ਨੂੰ ਘਰ ਦੇ ਕੰਮਾਂ ਤੋਂ ਮੁਕਤ ਕਰ ਦਿੱਤਾ ਗਿਆਪੁੱਤਰ ਆਖਦੇ, ‘ਹੁਣ ਤੁਹਾਡਾ ਆਰਾਮ ਦਾ ਵਕਤ ਆ ਗਿਆ ਹੈਕੰਮ ਅਸੀਂ ਆਪੇ ਸੰਭਾਲ ਲਵਾਂਗੇ ਉਸਦੀ ਜ਼ਿੰਦਗੀ ਪਿੰਜਰੇ ਦੇ ਪੰਛੀ ਵਾਂਗ ਘਰ ਤੱਕ ਹੀ ਸੀਮਤ ਹੋ ਕੇ ਰਹਿ ਗਈਘਰ ਦੇ ਉਸ ਦਿਨ ਵਿਆਹ ਉੱਤੇ ਗਏ ਹੋਏ ਸਨ ਉਸ ਨੂੰ ਨੌਕਰ ਆਸਰੇ ਘਰ ਛੱਡ ਗਏਕੁਦਰਤੀ ਮੈਂ ਖੇਤ ਗਿਆ, ਉਸ ਕੋਲ ਜਾ ਬੈਠਾਚਿਹਰੇ ਉੱਤੇ ਉਦਾਸੀ ਅਤੇ ਨਿਰਾਸ਼ਾ ਦਾ ਡੇਰਾ ਸੀਮੈਂ ਹਾਲ ਚਾਲ ਪੁੱਛਿਆ ਤਾਂ ਉਸਦੇ ਦਿਲ ਦਾ ਦਰਦ ਸੁਤੇ ਸਿੱਧ ਵਹਿ ਤੁਰਿਆ

“ਹਾਲ ਤਾਂ ਚਿੱਟੇ ਦਿਨ ਵਾਂਗ ਤੇਰੇ ਸਾਹਮਣੇ ਹੈਕੀ ਨਹੀਂ ਕੀਤਾ ਮੈਂ ਇਸ ਘਰ-ਪਰਿਵਾਰ ਲਈਜ਼ਮੀਨ, ਜਾਇਦਾਦ, ਮਾਣ ਸਨਮਾਨ ਸਭ ਕਮਾ ਕੇ ਦਿੱਤਾਇਲਾਕੇ ਦੇ ਪੰਚ ਸਰਪੰਚ ਹਾਜ਼ਰੀ ਭਰਦੇ ਰਹੇਜ਼ਮੀਨਾਂ ਵੇਚਣ, ਖਰੀਦਣ ਦੇ ਮਾਮਲੇ ਮੇਰੀ ਸਹਿਮਤੀ ਨਾਲ ਹੱਲ ਹੁੰਦੇ ਸਨਇਸ ਘਰ ਨੂੰ ਪੈਰਾਂ ਸਿਰ ਕਰਨ ਲਈ ਮੈਂ ਕਿਸੇ ਨਾਲ ਲਿਹਾਜ਼ਦਾਰੀ ਨਹੀਂ ਰੱਖੀਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਲੋਕਾਂ ਵਾਂਗ ਇੱਕੋ ਰੱਸੇ ਲੰਘਾਇਆਬੱਸ, ਆਪਣਾ ਮਤਲਬ ਮੁੱਖ ਰੱਖਿਆਘਰ, ਪੈਸਾ ਤੇ ਜਾਇਦਾਦ ਹੀ ਮੇਰਾ ਮਕਸਦ ਬਣ ਗਿਆਸਾਊ ਬਣ ਕੇ ਉਤਲੇ ਅਫਸਰਾਂ ਨੂੰ ਵੀ ‘ਖੁਸ਼’ ਰੱਖਿਆਅੱਜ ਦੀ ਦੁਨੀਆਂਦਾਰੀ ਵਾਂਗ ਆਪਣੇ ਸਵਾਰਥ ਨਾਲ ਹੀ ਬੱਝਾ ਰਿਹਾਚਾਰ ਪੈਸੇ ਕੋਲ ਹੋਣਗੇ ਤਾਂ ਆਖ਼ਰੀ ਉਮਰੇ ਸੁਖ ਲਵਾਂਗੇ ਬਹੁਤ ਵਾਰ ਮਨ ਵਿੱਚ ਆਉਂਦਾ - ਭਲਿਆ ਹਮਦਰਦੀ, ਤਰਸ ਨਾ ਤਿਆਗਅਗਲੇ ਦੀ ਮਜਬੂਰੀ ਵੀ ਸਮਝਿਆ ਕਰਪਰ ਸਮਾਜ ਵਿਚਲੀ ‘ਨੱਕ ਨਮੂਜ਼’ ਦਾ ਖਿਆਲ ਸੀਧਨ ਦੌਲਤ ਨਾਲ ‘ਵੱਡਾ’ ਬਣਨ ਦੀ ਹਸਰਤ ਸੀਉਹ ਇਹ ਹਸਰਤ ਤੀਹ ਸਾਲ ਨੌਕਰੀ ਕਰਕੇ ਪੂਰੀ ਹੋਣ ਦਾ ਭਰਮ ਪਾਲ ਬੈਠਾ

“ਜਦ ਤੱਕ ਕਮਾਉਂਦਾ ਰਿਹਾ, ਘਰ ਦੇ ਸਾਰੇ ਬਾਗੋਬਾਗ ਸਨਘਰ ਬੈਠ ਗਿਆ ਤਾਂ ਬੋਝ ਸਮਝਣ ਲੱਗ ਪਏਵੱਡੇ ਪੋਤਰੇ ਨੇ ਕੈਨੇਡਾ ਜਾਣਾ ਸੀਮੈਂ ਜ਼ਮੀਨ ਜਾਇਦਾਦ ਦੋਹਾਂ ਪੁੱਤਰਾਂ ਦੇ ਨਾਂ ਲਵਾ ਦਿੱਤੀਸੋਚਿਆ, ਮਗਰੋਂ ਵੀ ਇਹਨਾਂ ਦੀ ਹੈਦਿਨਾਂ ਵਿੱਚ ਹੀ ਸਾਰਿਆਂ ਨੇ ਅੱਖਾਂ ਫੇਰ ਲਈਆਂਪਤਨੀ ਵੀ ਪਾਲਾ ਬਦਲ ਮੁੰਡਿਆਂ ਨਾਲ ਜਾ ਖੜ੍ਹੀ ਹੋਈ

ਕਦੇ ਸਭ ਕਾਸੇ ਦਾ ਮਾਲਕ ਹੁਣ ਨਿਹੱਥਾ ਹੈਕੋਈ ਪੁੱਛ ਪੜਤਾਲ, ਸੁਣਵਾਈ ਨਹੀਂ

“ਜਿਹੜੀ ਔਲਾਦ, ਪਰਿਵਾਰ ਲਈ ਮੈਂ ਹੋਰਾਂ ਦੇ ਸੁਪਨੇ ਖੋਹੇ, ਉਹਨਾਂ ਮੇਰੀ ਜੀਣ ਦੀ ਹਸਰਤ ਹੀ ਕੁਚਲ ਦਿੱਤੀ ਮੈਂਨੂੰ ਪਾਸੇ ਕਰਕੇ ਹੁਣ ਉਹ ਆਪਣੀ ਔਲਾਦ ਦੇ ‘ਭਵਿੱਖ’ ਲਈ ਜਿਉਂਦੇ ਨੇਪਛਤਾਵੇ, ਦਰਦ ਤੇ ਉਦਾਸੀ ਤੋਂ ਸਿਵਾ ਮੇਰੇ ਹੱਥ ਵੱਸ ਕੁਛ ਨਹੀਂ ਰਿਹਾ

“ਆਪਣੇ ਘਰ ਪਰਿਵਾਰ ਦੇ ਸਿਰ ’ਤੇ ਮੈਂ ਹਰ ਕਿਸੇ ਨੂੰ ਟਿੱਚ ਕਰ ਜਾਣਿਆਜਾਇਦਾਦ ਦਾ ‘ਮਾਣ’ ਕੋਈ ਘੱਟ ਨਹੀਂ ਹੁੰਦਾਕਿਸੇ ਨਾਲ ਸਾਂਝ ਬਣਾ ਕੇ ਨਹੀਂ ਰੱਖੀਅਖਬਾਰਾਂ, ਪੁਸਤਕਾਂ ਦੀ ਦੁਨੀਆਂ ਤੋਂ ਕੋਹਾਂ ਦੂਰ ਰਿਹਾਧਨ ਨਾਲ ਸਭ ਕੁਝ ‘ਖਰੀਦਣ’ ਦਾ ਭੁਲੇਖਾ ਸਿਰਜੀ ਰੱਖਿਆਹੁਣ ਆਹ ਕੋਠੀ ਦਾ ਪਿਛਵਾੜਾ ਮੇਰੀ ਕੁਲ ਜਾਇਦਾਦ ਹੈਇਹ ਘਰ ਲਈ ਕੀਤੇ ਦਾ ‘ਮੁੱਲ’ ਹੈ ਇੰਨੇ ਪਾਪੜ ਵੇਲ ਕੇ ਵੀ ਆਖਰੀ ਸਮੇਂ ਇਹ ਉਦਾਸੀ ਤੇ ਤੜਪ ਹੀ ਮੇਰੇ ਹਿੱਸੇ ਆਈ ਹੈਕਦੇ ਪਿਆ ਪਿਆ ਸੋਚਦਾਂ ਕਿ ਇਸ ਜਿਉਣੇ ਦਾ ਕੀ ਹੱਜ ਏ, ਜਿਹੜਾ ਆਪਣੇ ਕੁਨਬੇ ਦੀ ਦੀਵਾਰ ਤੋਂ ਬਾਹਰ ਨਹੀਂ ਜਾਂਦਾ? ਜਿਸਦਾ ਸਮਾਜ ਦੇ ਸਰੋਕਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ? ਜਿਸਦੀ ਉਡਾਣ ਧੀ, ਪੁੱਤ, ਪਤਨੀ ਤੇ ਹੋਰ ਸਕਿਆਂ ਦੇ ਸੁਆਰਥਾਂ ਤੱਕ ਹੀ ਸੀਮਤ ਹੁੰਦੀ ਹੈ, ਉਹ ...” ਆਪਣੀ ਗਾਥਾ ਸੁਣਾਉਂਦਿਆਂ ਉਸਨੇ ਲੰਬਾ ਹਉਕਾ ਲਿਆ, “ਕਾਸ਼, ਮੈਂ ਹੋਰਾਂ ਲਈ ਵੀ ਜੀਵਿਆ ਹੁੰਦਾ ... ਜਿਉਣਾ ਸਾਰਥਕ ਹੋ ਜਾਂਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1985)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author