RamSLakhewali7ਕਦੇ ਹਾਰਨਾ ਨਹੀਂਮੁਸ਼ਕਲਾਂ ਜੀਵਨ ਦੀ ਪਰਖ਼ ਹੁੰਦੀਆਂ ਹਨ। ਮਨ ਵਿੱਚ ਪੱਕੇ ਇਰਾਦੇ ...
(8 ਜਨਵਰੀ 2020)

 

ਪੰਜਾਬ ਦੀ ਇੱਕ ਹੋਣਹਾਰ ਧੀ ਤੁਹਾਨੂੰ ਮੁਖ਼ਾਤਿਬ ਹੈ

ਮਿਹਨਤ ਨਾਲ ਗਿਆਨ ਦੀ ਪੌੜੀ ਲਾ ਸਾਬਤ ਕਦਮੀਂ ਤੁਰਨ ਦਾ ਸੁਪਨਾ ਜਵਾਨ ਹੀ ਹੋਇਆ ਸੀ ਕਿ ਮਾਂ ਗੰਭੀਰ ਬੀਮਾਰੀ ਦੇ ਚੁੰਗਲ ਵਿੱਚ ਫਸ ਗਈਮੈਂ ਅਧਿਆਪਨ ਦਾ ਕੋਰਸ ਵਿੱਚੇ ਛੱਡ ਮਾਂ ਨੂੰ ਸੰਭਾਲਿਆਰਾਜਧਾਨੀ ਦਾ ਵੱਡਾ ਸਰਕਾਰੀ ਹਸਪਤਾਲ ਨਾਨੀ ਦੀਆਂ ਬਾਤਾਂ ਵਿਚਲੇ ਦਿਓ ਵਾਂਗ ਖਾਣ ਨੂੰ ਆਉਂਦਾਕਮਰੇ ਦਾ ਫਰਸ਼ ਤੇ ਬਾਥਰੂਮ ਸਾਫ਼ ਕਰਦੇ ਜੀ-ਜੀ ਕਰਦੇ ਗਰੀਬੜੇਸਾਰਾ ਦਿਨ ਸੜੀ ਰੋਟੀ ਵਾਂਗ ਤਪਦਾ ਰਹਿੰਦਾ ਨਰਸਿੰਗ ਸਟਾਫਦਿਨ ਵਿੱਚ ਬੇਵਕਤ ਗੇੜਾ ਮਾਰਦੇ ਥਾਣੇਦਾਰ ਜਾਪਦੇ ਡਾਕਟਰਮਾਂ ਕਲਪਦੀ, ਜਿਉਣਾ ਲੋਚਦੀਮਾਂ ਦੀ ਦੇਖ ਭਾਲ ਕਰਦਿਆਂ ਮਰੀਜ਼ਾਂ ਨਾਲ ਹੁੰਦਾ ਦੁਰ ਵਿਵਹਾਰ ਵੇਖ ਮਨ ਬੈਚੈਨ ਹੁੰਦਾਸੋਚਦੀ, ਕਿਤਾਬਾਂ ਵਿਚਲੀ ਪੜ੍ਹਾਈ ਤੇ ਸਕੂਲੋਂ ਮਿਲੀ ਸਦਾਚਾਰ ਦੀ ਸਿੱਖਿਆ ਇੱਥੇ ਕਾਹਤੋਂ ਗੁੰਮ ਹੈ? ਸਾਂਝ, ਸਨੇਹ ਅਤੇ ਸਹਿਯੋਗ ਜਿਹੇ ਅਹਿਸਾਸਾਂ ਨੂੰ ਸਾਂਭੀ ਮਾਂ ਦੇ ਅੰਗ ਸੰਗ ਰਹਿੰਦੀ

ਹਸਪਤਾਲ ਸਦਮਾ ਦੇ ਗਿਆਮਾਂ ਜ਼ਿੰਦਗੀ ਦਾ ਸਫ਼ਰ ਪੁਗਾ ਗਈਜ਼ਿੰਦਗੀ ਛਾਂ ਵਿਹੂਣੀ ਹੋ ਗਈਪੜ੍ਹਨ ਨੂੰ ਦਿਲ ਨਾ ਕਰਦਾਬਾਪ ਦਾ ਹੱਥ ਵੀ ਸਿਰ ਉੱਤੇ ਨਹੀਂ ਸੀਵੀਰੇ ਮੈਥੋਂ ਛੋਟੇ ਸਨਮਾਂ ਬਾਪ ਦੇ ਸਿਦਕ ਨੂੰ ਮਨ ਵਿੱਚ ਵਸਾ ਤੁਰੀ ਤਾਂ ਮੰਜ਼ਿਲ ਨੇੜੇ ਹੋ ਮਿਲੀਚਾਚਾ ਬਾਪ ਦਾ ਪਰਛਾਵਾਂ ਬਣ ਨਾਲ ਤੁਰਿਆਰਾਹ ਸੁਖਾਲਾ ਹੋ ਗਿਆਪੜ੍ਹ ਲਿਖ ਕੇ ਅਧਿਆਪਕਾ ਬਣਨ ਦਾ ਮਾਣ ਮਿਲਿਆ

3582 ਰੈਗੂਲਰ ਅਧਿਆਪਕਾਂ ਦੀ ਮੈਰਿਟ ਲਿਸਟ ਵਿੱਚ ਸਾਂ ਮੈਂਮੋਹਰੀ ਸਥਾਨ ਹਾਸਲ ਕਰਕੇ ਮਨ ਬਾਗੋ ਬਾਗ ਸੀਸੁਪਨੇ ਪੂਰੇ ਹੁੰਦੇ ਨਜ਼ਰ ਆਏ ਪਰ ਮੰਤਰੀ ਦਾ ‘ਤਾਨਾਸ਼ਾਹੀ’ ਫਰਮਾਨ ਸਾਡੇ ਭਵਿੱਖ ਉੱਤੇ ਹਨੇਰੇ ਵਾਂਗ ਚੜ੍ਹ ਬੈਠਾਸਾਡੇ ਹੱਕ-ਹਕੂਕ ਮਿੱਟੀ ਵਿੱਚ ਮਿਲ ਗਏਸਟੇਸ਼ਨ ਚੋਣ ਦਾ ਹੱਕ ਸਿਆਸਤ ਦੀ ਭੇਂਟ ਚੜ੍ਹ ਗਿਆਆਪਣੇ ਪਿੰਡ ਨੇੜੇ ਸਕੂਲਾਂ ਵਿੱਚ ਬਾਲਾਂ ਨੂੰ ਪੜ੍ਹਾਉਣ ਦਾ ਸੁਪਨਾ ਬਿਖਰ ਗਿਆਜ਼ਿੰਦਗੀ ਵਿੱਚ ਮੂਹਰੇ ਰਹਿਣ ਦੀ ਪਹਿਲੀ ‘ਸਜ਼ਾ’ ਮਿਲੀ - ਸਰਹੱਦੀ ਖ਼ੇਤਰ ਵਿੱਚ ਅਧਿਆਪਕਾ ਵਜੋਂ ਜੁਆਇਨ ਕਰਨ ਦਾ ਮਿੱਠਾ ਜ਼ਹਿਰ ਪੀਣਾ ਪਿਆ

ਕਰੀਬ ਦੋ ਸਾਲਾਂ ਤੋਂ ਘਰ ਤੋਂ ਸੈਂਕੜੇ ਮੀਲ ਦੂਰ ਡਿਊਟੀ ਕਰਦੀ ਹਾਂਮੈਂ ਇਕੱਲੀ ਨਹੀਂ, ਦਰਜਨ ਭਰ ਅਧਿਆਪਕਾਂ ਨੂੰ ਵੈਨ ਨਿੱਤ ਸਕੂਲ ਪੁੱਜਦਾ ਕਰਦੀ ਹੈਸਵੇਰੇ ਬੱਚਿਆਂ ਨੂੰ ਸੁੱਤੇ ਛੱਡ ਘਰੋਂ ਤੁਰਦੇ, ਹਨੇਰਾ ਪਏ ਤੋਂ ਘਰ ਪਰਤਦੇ ਹਾਂਆਪਣੇ ਬੱਚਿਆਂ ਨੂੰ ਖਿਡਾਉਣਾ ਭੁੱਲ ਗਿਆ ਹੈਉਹਨਾਂ ਦੀ ਸੰਗਤ ਵਿੱਚ ਹਾਸੇ, ਰੋਸੇ ਸਫ਼ਰ ਦੀ ਧੂੜ ਵਿੱਚ ਗੁਆਚ ਗਏ ਹਨਇਹ ਤਾਂ ਘਰਦੇ ਧੰਨ ਜਿਗਰੇ ਵਾਲੇ ਹਨ, ਜਿਹੜੇ ਨਾਲ ਸਾਹ ਲੈਂਦੇ ਹਨ - ਵਿਭਾਗ ਨੇ ਤਾਂ ਸਾਨੂੰ ਉਜਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ

ਡਿਪਰੈਸ਼ਨ ਦੀ ਗੋਲੀ ਖਾ ਕੇ ਇਹ ਦੁਨੀਆਂ ਛੱਡਣ ਬਾਰੇ ਸੋਚੋਆਪਣਾ ਗੁੱਸਾ ਮਾਸੂਮ ਵਿਦਿਆਰਥੀਆਂ ਉੱਤੇ ਕੱਢੋਕਰੋ ਭਾਵੇਂ ਕੁਝ ਨਾ ਪਰ ਕਾਗਜ਼ਾਂ ਦਾ ਘਰ ਪੂਰਾ ਕਰਦੇ ਰਹੋ‘ਸਾਰੀ’ ਤਨਖ਼ਾਹ ਵੈਨ ਦੇ ਕਿਰਾਏ ਉੱਤੇ ਖਰਚ ਹੋ ਜਾਂਦੀ ਹੈ, ਸਾਡੇ ਹੱਥ ਪੱਲੇ ਖੱਜਲ ਖੁਆਰੀ ਤੋਂ ਸਿਵਾ ਕੁਝ ਨਹੀਂ ਪੈਂਦਾਹਾਲੇ ਸਾਲ ਭਰ ਹੋਰ ਨਿਗੂਣੀ ਤਨਖਾਹ ਉੱਤੇ ਕੰਮ ਕਰਨਾ ਹੈਇਹ ਮੇਰੇ ਵਰਗੇ ਸੈਂਕੜੇ ਹੋਰ ਅਧਿਆਪਕਾਂ ਦੀ ‘ਹੋਣੀ’ ਹੈ, ਜਿਨ੍ਹਾਂ ਦੇ ਘਰ ਬਾਲ ਹਨ ਅਤੇ ਉਹ ਆਪ ਰਾਹਾਂ ਵਿੱਚ ਰੁਲਦੇ ਹਨਸੁਪਨਿਆਂ ਦੀ ਪ੍ਰਵਾਜ਼ ਡਗਮਗਾ ਗਈ ਹੈ

ਸ਼ਾਇਦ ਇਹ ਅਧਿਆਪਨ ਦੇ ਖੇਤਰ ਵਿੱਚ ਪਹਿਲੀ ਵਾਰ ਵਾਪਰਿਆ ਹੈਸਰਹੱਦੀ ਸਕੂਲਾਂ ਵਿੱਚ ਕੰਮ ਕਰਦੇ ਸੈਂਕੜੇ ਅਧਿਆਪਕਾਂ ਨੂੰ ਬਦਲੀ ਦੇ ਹੱਕ ਤੋਂ ਵੀ ਵਾਂਝਿਆਂ ਕਰ ਦਿੱਤਾ ਗਿਆਦਿਨ ਰਾਤ ਲੰਬੇ ਸਫ਼ਰ ਦੀ ਅਕਾਊ ਵਾਟ ਹਾਰ ਵਰਗੀ ਜਾਪਦੀ ਹੈਪਰ ਸਰਹੱਦੀ ਪਿੰਡਾਂ ਦੇ ਮੋਹ ਰੱਤੇ ਮਾਪਿਆਂ ਅਤੇ ਬੱਚਿਆਂ ਦਾ ਸਤਿਕਾਰ, ਪਿਆਰ ਨਿਰਾਸ਼ ਨਹੀਂ ਹੋਣ ਦਿੰਦਾ, ਡੋਲਣ ਨਹੀਂ ਦਿੰਦਾਔਖੀਆਂ ਘੜੀਆਂ ਵਿੱਚ ਲਾਇਬਰੇਰੀ ਵਿੱਚ ਬੈਠੇ ਮਾਂ ਬੋਲੀ ਦੇ ਅਧਿਆਪਕ ਦੇ ਬੋਲ ਸਾਹਸ ਬਣਦੇ ਹਨ – ‘ਕਦੇ ਹਾਰਨਾ ਨਹੀਂ, ਮੁਸ਼ਕਲਾਂ ਜੀਵਨ ਦੀ ਪਰਖ਼ ਹੁੰਦੀਆਂ ਹਨਮਨ ਵਿੱਚ ਪੱਕੇ ਇਰਾਦੇ ਲੈ ਕੇ ਤੁਰਨ ਵਾਲੇ ਹੀ ਮੰਜ਼ਿਲ ਉੱਤੇ ਪਹੁੰਚਦੇ ਹਨ।’

ਸਾਡੀ ਵੈਨ ਦਾ ਚਾਲਕ ਦਾਰਾ ਅੰਕਲ ਸੱਚੀਆਂ ਸੁਣਾਉਂਦਾ ਹੈ, “ਮੈਂ ਥੋਡੇ ਜਿੰਨਾ ਪੜ੍ਹਿਆ ਤਾਂ ਨਹੀਂ ਪਰ ਜ਼ਿੰਦਗੀ ਦਾ ਤਜਰਬਾ ਜ਼ਰੂਰ ਹੈਅਸੀਂ ਤਾਂ ਸਾਰੀ ਉਮਰ ਸੜਕਾਂ ਉੱਤੇ ਹੀ ਰੁਲਣਾ ਹੈ, ਪਰ ਤੁਹਾਡਾ ਸਫ਼ਰ ਤਾਂ ਨਿਰੀ ਸਜ਼ਾ ਹੈਆਪਣੇ ਬਾਲ ਬੱਚਿਆਂ ਨੂੰ ਘਰੇ ਛੱਡ ਡੇਢ ਸੌ ਕਿਲੋਮੀਟਰ ਦੇ ਸਫ਼ਰ ਮਗਰੋਂ ਪੜ੍ਹਾਉਣ ਲਈ ਕੀ ਬਚਦਾ ਹੋਊ?” ਸਰਕਾਰਾਂ ਚਲਾਉਣ ਵਾਲਿਆਂ ਨੂੰ ਇਹ ਪੁੱਛੇ ਕੌਣ? ਦਾਰੇ ਅੰਕਲ ਦੀ ਫਿਕਰਮੰਦੀ ਢਾਰਸ ਬਣਦੀ ਹੈ

ਅਧਿਆਪਕਾਂ ਦੀਆਂ ਵੱਖ ਵੱਖ ਕਿਸਮਾਂ ਤੇ ਸੰਘਰਸ਼ਾਂ ਤੋਂ ਦੂਰੀ, ਲਾਠੀਆਂ ਝੇਲਦੇ ਬੇਰੁਜ਼ਗਾਰ ਅਧਿਆਪਕਾਂ ਦਾ ਦਰਦ, ਦਿਲ ਦੀ ‘ਕਸਕ’ ਬਣਦਾ ਹੈਏਕੇ ਅਤੇ ਸੰਘਰਸ਼ਾਂ ਦੀ ਤੰਦ, ਜਗਦੇ, ਗਿਆਨ ਵੰਡਦੇ ਚਾਨਣਾਂ ਦੀ ‘ਕਸਕ’ ਨੂੰ ਜਿੱਤ ਦੇ ਸਰੂਰ ਵਿੱਚ ਬਦਲ ਸਕਦੀ ਹੈਬਸੰਤੀ ਚੁੰਨੀਆਂ ਅਤੇ ਖੇਤਾਂ ਦੇ ਪੁੱਤਰਾਂਦੇ ਮਿਸਾਲੀ ਘੋਲ ਦੀ ਜਿੱਤ ਨੇ ਕੰਧ ’ਤੇ ਲਿਖ ਦਿੱਤਾ ਹੈਕਾਸ਼, ਅਸੀਂ ਵੀ ਉਸ ਰਾਹ ਦੇ ਪਾਂਧੀ ਬਣ ਤੁਰੀਏ ਤਾਂ ਭਵਿੱਖ ਦੇ ਨਕਸ਼ ਸੰਵਰ ਸਕਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1879)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)