RamSLakhewali7ਕੋਈ ਰਿਸ਼ਤੇਦਾਰ ਵੀ ਮਦਦ ਨਹੀਂ ਸੀ ਕਰਦਾ। ਕਹਿੰਦੇ, ਆਵਦੀ ਬਣੀ ਆਪ ਨਿਬੇੜੋ ...
(16 ਜੁਲਾਈ 2019)

 

ਮਾਂ ਬੋਲੀ ਦਾ ਅਧਿਆਪਕ ਹੁੰਦਿਆਂ ਮੈਂ ਦਹਾਕਾ ਭਰ ਸਕੂਲ ਲਾਇਬਰੇਰੀ ਦਾ ਇੰਚਾਰਜ ਰਿਹਾਵਿਦਿਆਰਥਣਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨਾ ਮੇਰਾ ਕਰਮ ਸੀਉਹ ਪੁਸਤਕਾਂ ਸਾਥ ਦੇ ਵਹਿਣ ਵਿੱਚ ਤੁਰਨ ਲੱਗੀਆਂਮੇਰੇ ਸੁਝਾਅ ਤੇ ਸੈਕੰਡਰੀ ਕਲਾਸਾਂ ਦੀਆਂ ਲੜਕੀਆਂ ਨੇ ਆਪਣੇ ਘਰਾਂ ਵਿੱਚ ਵੀ ਪੁਸਤਕਾਂ ਰੱਖਣੀਆਂ ਸ਼ੁਰੂ ਕਰ ਲਈਆਂਲਾਇਬਰੇਰੀ ਦੇ ਪੀਰੀਅਡ ਵੇਲੇ ਵਿਦਿਆਰਥਣਾਂ ਪੁਸਤਕਾਂ ਬਾਰੇ ਆਪਣੇ ਵਿਚਾਰ, ਪ੍ਰਭਾਵ ਦੱਸਦੀਆਂਇੱਕ ਦਿਨ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨੇ, ਆਪਣੀ ਹੱਡ ਬੀਤੀ ਸੁਣਾਈ, “ਸਰ, ਅਸੀਂ ਪਿੰਡੋਂ ਬਾਹਰ ਆਪਣੇ ਖੇਤ ਢਾਣੀ ਉੱਤੇ ਰਹਿੰਦੇ ਹਾਂਸਾਡੇ ਘਰਾਂ ਵਿੱਚ ਕੁੜੀਆਂ ਅਤੇ ਪੁਸਤਕਾਂ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਹੁੰਦੀਇੱਕ ਦਿਨ ਮੈਂ ਆਪਣੀ ਮਨਪਸੰਦ ਪੁਸਤਕ ‘ਮਾਲਾ ਮਣਕੇ’ ਆਪਣੇ ਘਰ ਦੇ ਅੰਦਰਲੇ ਕਮਰੇ ਵਿੱਚ ਰੱਖ ਕੇ ਭੁੱਲ ਗਈਉਸ ਕਮਰੇ ਵਿੱਚ ਸ਼ਾਮ ਨੂੰ ਮੇਰੇ ਪਾਪਾ ਜੀ ਪੈੱਗ ਲਾ ਕੇ ਨਿਹਾਲ ਹੁੰਦੇ ਸਨਉਹਨਾਂ ਇੱਕ ਅੱਧਾ ਪੈੱਗ ਹੀ ਪੀਤਾ ਸੀ ਕਿ ਉਹ ਪੁਸਤਕ ਉਹਨਾਂ ਦੇ ਹੱਥ ਲੱਗ ਗਈਉਹਨਾਂ ਨੇ ਪੁਸਤਕ ਚੁੱਕੀ ਤੇ ਵਗਾਹ ਕੇ ਬਾਹਰ ਮਾਰੀ - ਨਾਲ ਹੀ ਉਹ ਗੁੱਸੇ ਵਿੱਚ ਮੰਦਾ ਚੰਗਾ ਬੋਲਣ ਲੱਗੇ, ‘ਅਖੇ ਮੇਰੇ ਇਸ ਕਮਰੇ ਵਿੱਚ ਪੁਸਤਕਾਂ ਦਾ ਕੀ ਕੰਮ? ਆਵਦੀਆਂ ਪੁਸਤਕਾਂ ਆਪੋ ਆਪਣੇ ਬੈਗਾਂ ਵਿੱਚ ਰੱਖਿਆ ਕਰੋ ਉਹਨਾਂ ਮੇਰੀ ਉਹ ਪੁਸਤਕ ਰੱਖਣ ਬਦਲੇ ਕਾਫ਼ੀ ਹੱਬ ਦੱਬ ਕੀਤੀ ਤੇ ਮੈਂਨੂੰ ਰੁਆ ਕੇ ਸਾਹ ਲਿਆ

“ਸਕੂਲ ਵਿੱਚ ਪੜ੍ਹਦੀ, ਲਾਇਬਰੇਰੀ ਦੀਆਂ ਪੁਸਤਕਾਂ ਵਾਚਦੀ ਮੈਂ ਇਸ ਗੱਲ ਲਈ ਆਸਵੰਦ ਸਾਂ ਕਿ ਪੁਸਤਕਾਂ ਦਾ ਸਾਥ ਸਾਡੇ ਘਰ ਅਵੱਸ਼ ਚਾਨਣ ਕਰੇਗਾਘਰ ਅਕਸਰ ਲੜਾਈ ਝਗੜਾ ਰਹਿੰਦਾ ਸੀਇਸ ਝਗੜੇ ਦੀ ਜੜ੍ਹ ਸ਼ਰਾਬ ਸੀਹਰੇਕ ਸ਼ਾਮ ਮੇਰੇ ਪਾਪਾ ਘਰ ਦੀ ਕੱਢੀ ਸ਼ਰਾਬ ਪੀਣ ਬਹਿ ਜਾਂਦੇਜੇ ਮੰਮਾ ਕੁਛ ਬੋਲਦੇ ਤਾਂ ਗਾਲ੍ਹ ਮੰਦਾ ਸ਼ੁਰੂ ਹੋ ਜਾਂਦਾਫਿਰ ਗੁੱਸਾ ਘਰੇ ਕੰਮ ਕਰਦੇ ਸੀਰੀਆਂ ਅਤੇ ਕਾਮਿਆਂ ਉੱਤੇ ਨਿਕਲਦਾਸ਼ਰਾਬ ਪੀ ਕੇ ਕਲੇਸ਼ ਸਾਡੇ ਘਰ ਆਮ ਗੱਲ ਸੀਸਾਰੇ ਦੁਖੀ ਸਨ ਤੇ ਬੇਵੱਸ ਵੀਕੋਈ ਰਿਸ਼ਤੇਦਾਰ ਵੀ ਮਦਦ ਨਹੀਂ ਸੀ ਕਰਦਾਕਹਿੰਦੇ, ਆਵਦੀ ਬਣੀ ਆਪ ਨਿਬੇੜੋ ਬਈ, ਅਸੀਂ ਕਾਹਤੋਂ ਬੁਰੇ ਬਣੀਏਫਿਰ ਇੱਕ ਦਿਨ ਮੈਂ ਸੋਚ ਸਮਝ ਕੇ ਉਹੋ ਪੁਸਤਕ ਪਾਪਾ ਦੇ ਪੀਣ ਕਮਰੇ ਵਿੱਚ ਰੱਖ ਆਈਉਹਨਾਂ ਸਰੂਰ ਵਿੱਚ ਉਹ ਪੁਸਤਕ ਚੁੱਕੀ ਤੇ ਖੋਲ੍ਹ ਲਈਮੁੱਲਵਾਨ ਵਿਚਾਰਾਂ ਵਾਲੀ ਪੁਸਤਕ ਦਾ ਅਸਰ ਉਨ੍ਹਾਂ ਉੱਤੇ ਉਸੇ ਵਕਤ ਸ਼ੁਰੂ ਹੋ ਗਿਆਉਸ ਰਾਤ ਸਾਡੇ ਘਰ ਕਲੇਸ਼ ਨਹੀਂ ਹੋਇਆਅਸੀਂ ਸਾਰੇ ਹੈਰਾਨ ਸਾਂ ਤੇ ਅੰਦਰੋ ਅੰਦਰੀ ਖੁਸ਼ ਵੀ

“ਅਗਲੇ ਦਿਨ ਸਵੇਰੇ ਖੇਤ ਮੋਟਰ ਉੱਤੇ ਜਾਣ ਸਮੇਂ ਉਹ ਪੁਸਤਕ ਪਾਪਾ ਜੀ ਦੇ ਹੱਥ ਵਿੱਚ ਵੇਖ ਮੈਂਨੂੰ ਬਹੁਤ ਸਕੂਨ ਮਿਲਿਆਦੋ ਤਿੰਨ ਦਿਨਾਂ ਵਿੱਚ ਉਹਨਾਂ ਉਹ ਪੁਸਤਕ ਪੜ੍ਹ ਲਈਸ਼ਾਮ ਨੂੰ ਮੈਂਨੂੰ ਬੁਲਾ ਪਿਆਰ ਨਾਲ ਪੁੱਛਿਆ, ‘ਪੁੱਤ, ਇਹ ਪੁਸਤਕ ਤੈਨੂੰ ਕਿਸਨੇ ਪੜ੍ਹਨ ਨੂੰ ਦਿੱਤੀ ਏ? ਜੇ ਕੋਈ ਹੋਰ ਵੀ ਏ, ਤਾਂ ਮੈਂਨੂੰ ਦੇਵੀਂ, ਪੜ੍ਹ ਲਵਾਂਗਾ ਉਸੇ ਪਲ ਮੈਂ ‘ਪਹਿਲਾ ਅਧਿਆਪਕ’ ਲਿਆ ਪਾਪਾ ਦੇ ਹੱਥ ਫੜ੍ਹਾਈਨਾਲ ਹੀ ਆਖਿਆ, ‘ਸਾਡੇ ਸਕੂਲ ਦੇ ਅਧਿਆਪਕ ਸਾਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਦੇ ਨੇ

“ਪਾਪਾ ਪੁਸਤਕਾਂ ਪੜ੍ਹਨ ਲੱਗ ਗਏਇੱਕ ਦਿਨ ਫਿਰ ਮੈਂਨੂੰ ਕਹਿਣ ਲੱਗੇ, ਧੀਏ, ਇਹ ਪੁਸਤਕਾਂ ਦਾ ਸਾਥ ਬਹੁਤ ਚੰਗਾ ਏ ਕਾਲਿਜ ਪੜ੍ਹਦਿਆਂ ਮੈਂਨੂੰ ਵੀ ਥੋੜ੍ਹਾ ਬਹੁਤ ਸ਼ੌਕ ਸੀ ਪਰ ਘਰ ਦੀ ਕਬੀਲਦਾਰੀ ਅਤੇ ਮਾੜੀ ਸੰਗਤ ਨੇ ਉਸ ਰਾਹ ਨਹੀਂ ਤੁਰਨ ਦਿੱਤਾ - ਫਿਰ ਕੀ ਸੀ, ਪਾਪਾ ਜੀ ‘ਪਗਡੰਡੀਆਂ’, ‘ਅਸਲੀ ਇਨਸਾਨ ਦੀ ਕਹਾਣੀ’, ‘ਮੜ੍ਹੀ ਦਾ ਦੀਵਾ’, ‘ਦੇਵ ਪੁਰਸ਼ ਹਾਰ ਗਏ’ ਤੇ ‘ਮੇਰਾ ਦਾਗਿਸਤਾਨ’ ਆਦਿ ਪੁਸਤਕਾਂ ਮੈਂਥੋਂ ਲੈ ਪੁਸਤਕਾਂ ਦੀ ਸੰਗਤ ਮਾਣਦੇ ਰਹੇ ਤੇ ਉਹਨਾਂ ਦੀ ਪੁਸਤਕਾਂ ਨਾਲ ਮਿਲਣੀ ਨੇ ਆਪਣਾ ਰੰਗ ਵਿਖਾਇਆ। ਗਰਮੀ ਦੀਆਂ ਛੁੱਟੀਆਂ ਮੁੱਕਣ ਤੱਕ ਸਾਡੇ ਘਰ ਦਾ ਮਾਹੌਲ ਬਿਲਕੁਲ ਤਬਦੀਲ ਹੋ ਗਿਆਘਰੇ ਹੁੰਦਾ ਨਿੱਤ ਰੋਜ਼ ਦਾ ਕਲੇਸ਼ ਬਿਲਕੁਲ ਮੁੱਕ ਗਿਆਪਾਪਾ, ਸ਼ਾਮ ਨੂੰ ਸੰਕੋਚ ਨਾਲ ਦਾਰੂ ਪੀਣ ਲੱਗੇ ਤੇ ਪੀ ਕੇ ਮੰਦਾ ਚੰਗਾ ਬੋਲਣਾ ਬੰਦ ਹੋ ਗਿਆ ਹੈਉਹਨਾਂ ਦਾ ਸਾਡੇ ਨਾਲ ਵਿਵਹਾਰ ਅਪਣੱਤ ਭਰਿਆ ਹੋ ਗਿਆ ਹੈਸਾਡੇ ਘਰ ਦੇ ਵਿਹੜੇ ਵਿੱਚ ਹਾਸਾ ਤੇ ਖੁਸ਼ੀ ਪਰਤ ਆਏ ਹਨ।

“ਅੱਜ ਸਕੂਲ ਆਉਂਦੇ ਵਕਤ ਪਾਪਾ ਨੇ ਮੈਂਨੂੰ ਆਖਿਆ, ‘ਪੁੱਤਰ, ਹੋਰ ਚੰਗੀਆਂ ਪੁਸਤਕਾਂ ਲੈਂਦੀ ਆਵੀਂਇਹਨਾਂ ਮੈਂਨੂੰ ਨਵਾਂ ਰਾਹ ਵਿਖਾਇਆ ਏ ਮੇਰੇ ਮੰਮਾ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਤੇ ਉਹ ਕਹਿੰਦੇ, ਤੇਰੇ ਪਾਪਾ ਨੂੰ ਸਿੱਧੇ ਰਾਹ ਲਿਆਉਣ ਲਈ ਕੀ ਨਹੀਂ ਕੀਤਾ? ਕੋਈ ਡੇਰਾ, ਤਾਂਤਰਿਕ, ਪੁੱਛਾਂ ਦੇਣ ਵਾਲਾ ਤੇ ਕਾਲਾ ਇਲਮ ਜਾਣਨ ਵਾਲਾ ਨਹੀਂ ਛੱਡਿਆ, ਜਿਸਦੇ ਦਰ ’ਤੇ ਜਾ ਕੇ ਅਰਜ਼ੋਈ ਨਾ ਕੀਤੀ ਹੋਵੇ ਪਰ ਕਿਸੇ ਦਾ ਤਵੀਤ, ਮੰਤਰ ਕੰਮ ਨਹੀਂ ਆਇਆ। ਤੇਰਾ ਤਰੀਕਾ ਕਾਰਗਾਰ ਨਿਕਲਿਆ। ਮੇਰਾ ਜਵਾਬ ਸੀ, “ਇਹ ਪੁਸਤਕਾਂ ਵਿਚਲਾ ‘ਮੰਤਰ’ ਹੈ, ਜਿਹੜਾ ਸਾਨੂੰ ਜਿਉਣ ਜਾਂਚ ਦੱਸਦਾ ਅਤੇ ਰਾਹ ਰੁਸ਼ਨਾਉਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1667)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author