RamSLakhewali7ਉਹ ਹੁਣ ਸਾਰਿਆਂ ਦਾ ਚਹੇਤਾ ਹੈ। ਹਰ ਘਰ ਵਿੱਚ ਉਸਦੀ ਚਰਚਾ ਹੈ ...
(10 ਅਗਸਤ 2020)

 

ਵਿਛੜੇ ਲੋਕ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਸ਼ਰਧਾਂਜਲੀ ਸਮਾਰੋਹ ’ਤੇ ਜਾਂਦਿਆਂ ਕਲਮਕਾਰ ਸਨੇਹੀਆਂ ਨਾਲ ਨਾਇਕ ਦੇ ਜੱਦੀ ਸ਼ਹਿਰ ਪਹੁੰਚਣ ਲਈ ਖ਼ਰਾਬ ਸੜਕੀ ਰਸਤੇ ਕਾਰਣ ਪਿੰਡਾਂ ਵਿੱਚ ਦੀ ਹੋ ਤੁਰਦੇ ਹਾਂਸਫ਼ਰ ਦੌਰਾਨ ਇੱਕ ਪਿੰਡ ਦੇ ਬਾਹਰਵਾਰ ਸਰਦੇ ਪੁਜਦੇ ਘਰਾਂ ਦੀ ਕੋਠੀਆਂ ਤੋਂ ਕਾਫ਼ੀ ਅੱਗੇ ਬੱਸ ਅੱਡਾ ਆਉਂਦਾ ਹੈਅੱਡੇ ’ਤੇ ਪਿੰਡ ਦਾ ਲਿਖਿਆ ਨਾਂ ਦੋਦੜਾਖ਼ਿਆਲਾਂ ਵਿੱਚ ਕਰਵਟ ਭਰਦਾ ਹੈਇਹ ਤਾਂ ਕਿਰਤ ਦੇ ਜਾਏ ਰਲਾ ਸਿੰਘ ਦਾ ਪਿੰਡ ਹੈਮਨ ਹੀ ਮਨ ਮੈਂ ਪਿੰਡ ਦੀ ਧਰਤੀ ਨੂੰ ਸਿਜਦਾ ਕਰਦਾ ਹਾਂਮਨ ਮਸਤਕ ਵਿੱਚ ਸਾਲ ਭਰ ਪਹਿਲਾਂ ਦੀ ਇਸ ਪਿੰਡ ਨਾਲ ਜੁੜੀ ਯਾਦ ਉੱਭਰਦੀ ਹੈਉਸ ਦਿਨ ਮੈਂ ਰਿਸ਼ਤੇਦਾਰੀ ਨਾਤੇ ਕਿਸੇ ਕੰਮ ਲਈ ਇਸ ਪਿੰਡ ਆਇਆ ਸਾਂਸਾਡੇ ਘਰ ਪੁੱਜਣ ਤੋਂ ਪਹਿਲਾਂ ਰਾਹ ਵਿੱਚ ਵੱਡਾ ਜਾਮ ਲੱਗ ਗਿਆ ਸੀਪੁੱਛਣ ’ਤੇ ਪਤਾ ਲੱਗਾ ਕਿ ਅੰਨ ਦਾਤਿਆਂ ਦੇ ਸੰਘਰਸ਼ ਦੇ ਮੋਰਚੇ ਵਿੱਚ ਜਾਨ ਦੇ ਗਏ ਰਲਾ ਸਿਹੁੰ ਨਾਂ ਦੇ ਮਜ਼ਦੂਰ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਵਾਲੀ ਸੀ

ਲੋਕ ਆਪਣੇ ਘਰਾਂ ਮੂਹਰੇ ਉਡੀਕ ਵਿੱਚ ਖੜ੍ਹੇ ਸਨਅਸੀਂ ਰਿਸ਼ਤੇਦਾਰਾਂ ਦੇ ਘਰ ਪਹੁੰਚਣ ਲਈ ਕਾਹਲੇ ਸਾਂਕੁਝ ਸਮੇਂ ਬਾਅਦ ਅਨੇਕਾਂ ਗੱਡੀਆਂ ਦਾ ਇੱਕ ਲੰਬਾ ਕਾਫ਼ਲਾ ਪਿੰਡ ਵਿੱਚ ਦਾਖਲ ਹੋਇਆਖੇਤਾਂ ਦੇ ਪੁੱਤਰਾਂ ਦੇ ਹੱਥਾਂ ਵਿੱਚ ਫੜੇ ਲਹਿਰਾਉਂਦੇ ਫਰੇਰੇ, ਲੱਗਦੇ ਨਾਅਰੇ ਤੇ ਜਜ਼ਬੇ ਦੀ ਬੁਲੰਦੀ ਕਾਇਲ ਕਰਨ ਵਾਲੀ ਸੀਨਾਅਰਿਆਂ ਦੀ ਗੂੰਜ ਮੌਤ ਦੇ ਦਰਦ ਨੂੰ ਜੋਸ਼ ਵਿੱਚ ਤਬਦੀਲ ਕਰਦੀ ਪ੍ਰਤੀਤ ਹੁੰਦੀ ਜਾਪ ਰਹੀ ਸੀਕਾਫਲੇ ਵਿਚਕਾਰ ਵਿੱਚ ਫੁੱਲਾਂ ਨਾਲ ਲੱਦਿਆ ਇੱਕ ਵੱਡਾ ਕੈਂਟਰ ਹੌਲੀ ਹੌਲੀ ਤੁਰ ਰਿਹਾ ਸੀ। ਉਸ ਵਿੱਚ ਪਿੰਡ ਦੇ ਜਾਏ ਕਿਰਤੀ ਦੀ ਮ੍ਰਿਤਕ ਦੇਹ ਰੱਖੀ ਹੋਈ ਸੀਪਿੰਡ ਪੁਜਦਿਆਂ ਹੀ ਉਸ ਕਾਫ਼ਲੇ ਨਾਲ ਤੁਰਦਿਆਂ ਸ਼ਮਸ਼ਾਨ ਘਾਟ ਨੂੰ ਸਾਰਾ ਪਿੰਡ ਹੀ ਉਮੜ ਪਿਆਕਾਫ਼ੀ ਸਮੇਂ ਬਾਅਦ ਜਾਮ ਖੁੱਲ੍ਹਿਆ ਤਾਂ ਅਸੀਂ ਰਿਸ਼ਤੇਦਾਰਾਂ ਦੇ ਘਰ ਪੁੱਜੇਉੱਥੇ ਵੀ ਉਹੋ ਚਰਚਾ ਚਲਦੀ ਰਹੀ, ‘ਮੌਤ ਤਾਂ ਇੰਜ ਹੀ ਆਉਣੀ ਚਾਹੀਦੀ ਐਇੱਜ਼ਤ ਮਾਣ ਵਾਲੀ, ਬੰਦਾ ਸ਼ਾਨ ਨਾਲ ਤਾਂ ਜਾਵੇ, ਰਲਾ ਸਿਹੁੰ ਵਾਂਗਏਨੀ ਸਨਮਾਨ ਵਾਲੀ ਮੌਤ ਤਾਂ ਵੱਡਿਆਂ-ਵੱਡਿਆਂ ਨੂੰ ਵੀ ਨਸੀਬ ਨਹੀਂ ਹੁੰਦੀਉਹ ਆਪ ਤਾਂ ਨਹੀਂ ਰਿਹਾ, ਪਰ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ ਗਿਐਘਰ ਦਾ ਬਜ਼ੁਰਗ ਆਖ ਰਿਹਾ ਸੀ

ਚਾਹ ਪਾਣੀ ਪੀਂਦਿਆਂ ਭੂਆ ਦੀ ਅਧਿਆਪਕਾ ਨੂੰਹ ਨੇ ਰਲਾ ਸਿੰਹੁ ਦੀਆਂ ਗੱਲਾਂ ਛੇੜ ਲਈਆਂ, ‘ਬਹੁਤ ਭਲਾ ਬੰਦਾ ਸੀ ਉਹ ਤਾਂ, ਹਰ ਵੱਡੇ ਛੋਟੇ ਦਾ ਕਦਰਦਾਨਪਿੰਡ ਵਿੱਚ ਕੋਈ ਕੰਮ ਮਿਲ ਜਾਵੇ, ਕਰ ਲੈਂਦਾ ਸੀਨਾਲੇ ਆਖਦਾ, ‘ਕੰਮ ਤੋਂ ਕਾਹਦੀ ਸ਼ਰਮ, ਇਹ ਤਾਂ ਬੰਦੇ ਦੇ ਹੱਥਾਂ ਦਾ ਜੱਸ ਹੁੰਦੈਲੋਕਾਂ ਦੇ ਘਰਾਂ, ਖੇਤਾਂ ਤੇ ਮਨਰੇਗਾ ਵਿੱਚ ਕਿਰਤ ਕਰਦਿਆਂ ਹੀ ਉਸਨੇ ਉਮਰ ਗੁਜ਼ਾਰ ਲਈਦਸਾਂ ਨਹੁੰਆਂ ਦੀ ਕਿਰਤ ਨਾਲ ਹੀ ਉਸਨੇ ਆਪਣਾ ਘਰ ਪਰਿਵਾਰ ਪਾਲਿਆ ਤੇ ਬਾਲ ਬੱਚੇ ਵਿਆਹੇਕਬੀਲਦਾਰੀ ਤੋਂ ਥੋੜ੍ਹਾ ਵਿਹਲ ਮਿਲੀ ਤਾਂ ਆਪਣੇ ਮਜ਼ਦੂਰ-ਕਿਸਾਨ ਸੰਗੀਆਂ ਨਾਲ ਬਹਿਣ ਉੱਠਣ ਲੱਗਾਇੱਥੋਂ ਹੀ ਉਸਦੀ ਜ਼ਿੰਦਗੀ ਨੇ ਨਵਾਂ ਮੋੜ ਲਿਆਉਸ ਨੂੰ ਆਪਣੇ ਹੱਕਾਂ ਹਿਤਾਂ ਦੀ ਗੱਲ ਸਮਝ ਆਉਣ ਲੱਗੀਉਹ ਨਿੱਤ ਰੋਜ਼ ਆਪਣੀ ਕਿਰਤ ਕਰਦਿਆਂ ਹੋਰਨਾਂ ਲੋਕਾਂ ਨੂੰ ਨਾਲ ਜੋੜਨ ਦਾ ਕੰਮ ਵੀ ਕਰਨ ਲੱਗਾਪਿੰਡ ਵਿੱਚ ਕਿਸਾਨਾਂ ਨੇ ਨਾਟ ਮੇਲਾ ਕਰਾਇਆ ਤਾਂ ਉਹਨਾਂ ਨਾਲ ਮੂਹਰੇ ਹੋ ਤੁਰਿਆਜਦ ਉਹ ਸਾਡੇ ਸਕੂਲ ਮੇਲੇ ਦਾ ਫੰਡ ਲੈਣ ਆਏ ਤਾਂ ਉਸ ਦੇ ਸਿਆਣਪ ਭਰੇ ਬੋਲਾਂ ਨੇ ਅਧਿਆਪਕਾਂ ਨੂੰ ਵੀ ਸੋਚਣ ਲਈ ਮਜਬੂਰ ਕੀਤਾ

“ਉਹ ਸਾਡੇ ਸਕੂਲ ਦੀ ਮੁਖੀ ਮੈਡਮ ਨੂੰ ਕਹਿਣ ਲੱਗਾ, ‘ਸਾਡੇ ਬਾਲਾਂ ਨੂੰ ਵਿੱਦਿਆ ਦਾ ਦਾਨ ਦੇਣ ਬਦਲੇ ਅਸੀਂ ਤੁਹਾਡਾ ਰਿਣ ਉਮਰ ਭਰ ਨਹੀਂ ਉਤਾਰ ਸਕਦੇਅਸੀਂ ਵੀ ਤੁਹਾਡੇ ਪਾਸ ਆਪਣੇ ਲੋਕਾਂ ਨੂੰ ਜਗਾਉਣ ਲਈ ਸਹਾਇਤਾ ਵਾਸਤੇ ਆਏ ਹਾਂਅੱਜ ਖ਼ਾਲੀ ਨਾ ਮੋੜਿਓਅਸੀਂ ਸਾਰੇ ਸਟਾਫ਼ ਨੇ ਖੁਸ਼ੀ ਨਾਲ ਉਹਨਾਂ ਦੀ ਸਹਾਇਤਾ ਕੀਤੀਰਲਾ ਸਿੰਹੁ ਆਪਣੀ ਅਜਿਹੀ ਕਰਨੀ ਕਰਕੇ ਹੌਲੀ ਹੌਲੀ ਖੇਤਾਂ, ਸੱਥਾਂ ਵਿੱਚ ਜਾਂਦਾ ਹੋਇਆ ਆਪਣੀ ਸਾਂਝ ਵਧਾਉਣ ਲੱਗਾਇਹ ਉਸਦੀ ਜ਼ਿੰਦਗੀ ਦਾ ਮਾਣ ਮੱਤਾ ਰੂਪ ਸੀ, ਜਿਸਨੂੰ ਹਰੇਕ ਇੱਕ ਮਜ਼ਦੂਰ ਹੁੰਦਿਆਂ ਆਪਣੇ ਕੰਮ ’ਤੇ ਲਿਜਾਣ ਬਦਲੇ ਹੀ ਬੁਲਾਉਂਦਾ ਸੀਕੀ ਬੱਚਾ, ਬੁੱਢਾ ਤੇ ਜਵਾਨ, ਸਾਰੇ ਓ ਰਲੇ ਆਖ ਕੇ ਬੁਲਾਉਂਦੇਹੁਣ ਉਹ ਰਲਾ ਸਿਹੁੰ ਬਣ ਗਿਆ ਸੀਸਾਰੇ ਕਿਰਤੀ ਉਸ ਦੁਆਲੇ ਜੁੜਨ ਲੱਗ ਪਏਹੋਰ ਤਾਂ ਹੋਰ, ਉਸਦੇ ਘਰ ਪਰਿਵਾਰ ਵਾਲੇ ਜਿਹੜੇ ਉਸਦੀ ਬਹੁਤੀ ਪ੍ਰਵਾਹ ਨਹੀਂ ਸਨ ਕਰਦੇਉਸ ਦਾ ਫ਼ਿਕਰ ਕਰਨ ਲੱਗ ਪਏਜਿਸ ਦਿਨ ਦਾ ਉਹ ਕਿਸਾਨਾਂ ਦੇ ਧਰਨੇ ਵਿੱਚ ਬੈਠਾ ਜਹਾਨ ਤੋਂ ਗਿਆ ਹੈ, ਹੁਣ ਸਾਰੇ ਪਿੰਡ ਦਾ ਨੇੜਲਾ ਹੈਕਿਸੇ ਪਰਿਵਾਰ ਦਾ ਮੁਖੀ, ਕਿਸੇ ਦਾ ਚਾਚਾ, ਗੱਲ ਕੀ ਉਹ ਹੁਣ ਸਾਰਿਆਂ ਦਾ ਚਹੇਤਾ ਹੈਹਰ ਘਰ ਵਿੱਚ ਉਸਦੀ ਚਰਚਾ ਹੈਇਹ ਉਸ ਆਖਰੀ ਉਮਰੇ ਕੀਤੀ ਕਮਾਈ ਕਰਕੇ ਹੈ, ਜਿਹੜੀ ਉਸਨੇ ਹੱਕਾਂ ਹਿਤਾਂ ਲਈ ਲੜਨ ਵਾਲਿਆਂ ਨਾਲ ਜਾ ਕੇ ਕੀਤੀ।"

ਵਾਪਸੀ ’ਤੇ ਪਿੰਡੋਂ ਨਿਕਲਦਿਆਂ ਹੀ ਸਾਡੇ ਕੰਨਾਂ ਵਿੱਚ ਸਪੀਕਰ ਦੀ ਆਵਾਜ਼ ਗੂੰਜਦੀ ਹੈ, ‘ਪਿਆਰੇ ਲੋਕੋ, ਅੱਜ ਇਹ ਵੱਡਾ ਕਾਫ਼ਲਾ ਅੱਜ ਦੋਦੜੇ ਪਿੰਡ ਦੀ ਧਰਤੀ ਨੂੰ ਸਲਾਮ ਕਰਨ ਆਇਆ ਹੈਇਸ ਪਿੰਡ ਦਾ ਕਿਰਤੀ ਰਲਾ ਸਿੰਹੁ ਭਾਵੇਂ ਸਾਥੋਂ ਵਿਛੜ ਗਿਆ ਹੈ, ਪਰ ਉਸਨੇ ਸਖ਼ਤ ਜਾਨ ਜੀਵਨ ਜਿਉਂਦਿਆਂ, ਕਿਸਾਨ ਕਾਫਲੇ ਵਿੱਚ ਆਪਣੀ ਜਾਨ ਦੇ ਕੇ ਇੱਕ ਰਾਹ ਵਿਖਾਇਆ ਹੈਦੱਸਿਆ ਹੈ ਕਿ ਜ਼ਿੰਦਗੀ ਦੀ ਅਸਲ ਕਮਾਈ ਕੀ ਹੁੰਦੀ ਐਇਹ ਕਮਾਈ ਹੱਕਾਂ ਲਈ ਤੁਰਨ, ਖੜ੍ਹਨ, ਲੜਨ ਤੇ ਜੂਝ ਮਰਨ ਦੀ ਹੈਦੋਦੜੇ ਤੋਂ ਜਾਂਦਾ ਰਾਹ ਹੁਣ ਸੰਘਰਸ਼ਾਂ ਦੇ ਮੈਦਾਨਾਂ ਵੱਲ ਜਾਏਗਾ, ਜਿੱਥੋਂ ਸਭਨਾਂ ਲਈ ਬਰਾਬਰੀ, ਇਨਸਾਫ਼ ਤੇ ਚੰਗੇਰੀ ਜ਼ਿੰਦਗੀ ਦਾ ਘੋਲ ਸ਼ੁਰੂ ਹੁੰਦਾ ਹੈ

ਇਹ ਸੁਨੇਹਾ ਸਾਡੇ ਉਸ ਦਿਨ ਦੇ ਸਫ਼ਰ ਦਾ ਨਹੀਂ, ਸਗੋਂ ਜ਼ਿੰਦਗੀ ਦਾ ਹਾਸਲ ਬਣ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2289)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author