RamSLakhewali7ਕਿਸਾਨ ਹੋਵੇ, ਚਾਹੇ ਖੇਤ ਮਜ਼ਦੂਰ, ਦੋਵੇਂ ਮਾਂ ਧਰਤੀ ਦੀ ਕੁੱਖ ਵਿੱਚੋਂ ਸੋਨਾ ਪੈਦਾ ...
(1 ਅਗਸਤ 2019)

ਗੁਆਂਢੀ ਕਰਮਾ ਖੇਤ ਦਾ ਝੋਨਾ ਸੰਭਾਲਣ ਵਿੱਚ ਰੁੱਝਿਆ ਹੋਇਆ ਹੈਉਸਦਾ ਕਾਲਜ ਪੜ੍ਹਦਾ ਪੁੱਤਰ ਕੰਮ ਵਿੱਚ ਉਸਦਾ ਨਹੀਂ ਵੰਡਾਉਂਦਾਪੁੱਛਣ ’ਤੇ ਕਰਮਾ ਕਲਪਦਾ ਹੈ, ਅੱਜ ਕੱਲ੍ਹ ਔਲਾਦ ਕਿਹੜਾ ਆਖੇ ਲਗਦੀ ਹੈ ਪੁੱਤਰ ਕਹਿੰਦਾ, ਕ੍ਰਿਕਟ ਦਾ ਮੈਚ ਚੱਲਣਾਮੇਰਾ ਪੜ੍ਹਾਈ ਦਾ ਕੰਮ ਵੀ ਰਹਿੰਦਾ ਹੈਕਾਮੇ ਵੱਧ ਲੈ ਜਾਈਂ ਪਾਪਾ, ਮੈਥੋਂ ਖੇਤ ਦਾ ਕੰਮ ਨਹੀਂ ਹੋਣਾ - ਇੱਕ ਗੱਲ ਸਮਝੋਂ ਬਾਹਰ ਹੈ ਕਿ ਖੇਡਣ ਵਾਲੇ ਤਾਂ ਆਪਣੇ ਖੇਡਣ ਦੇ ਕੰਮ ਲੱਗੇ ਹਨਅਸੀਂ ਹਾਂ ਕਿ ਆਪਣਾ ਕੰਮ ਛੱਡ ਕੇ ਟੈਲੀਵੀਜ਼ਨਾਂ ਮੂਹਰੇ ਬੈਠੇ ਹਾਂਕਰਮੇ ਦੀ ਮਾਨਸਿਕ ਪੀੜਾ ਅਤੇ ਸਹਿਜ ਸੁਭਾਅ ਕੀਤੀ ਗੱਲ ਮੇਰੇ ਮਨ ਮਸਤਕ ਨੂੰ ਸੋਚਣ ਦੇ ਰਾਹ ਤੋਰਦੀ ਹੈ

ਮੈਂ ਬਜ਼ਾਰ ਵਿੱਚ ਦੀ ਲੰਘਦਾ ਹਾਂਸਾਰੀਆਂ ਦੁਕਾਨਾਂ ਵਿੱਚ ਨਜ਼ਰਾਂ ਟੈਲੀਵੀਜ਼ਨ ’ਤੇ ਹਨਗਾਹਕ ਖਰੀਦੋ ਫਰੋਖਤ ਤੋਂ ਧਿਆਨ ਹਟਾ ਕੇ ਮੈਚ ਉੱਤੇ ਨਜ਼ਰਾਂ ਲਗਾਈ ਖੜ੍ਹੇ ਹਨਤੁਰਦਿਆਂ, ਫਿਰਦਿਆਂ, ਕੰਮ ਕਰਦਿਆਂ ਹਰੇਕ ਦੇ ਹੱਥ ਵਿੱਚ ਮੋਬਾਇਲ ਰੂਪੀ ਟੈਲੀਵੀਜ਼ਨ ਦਿਸਦਾ ਹੈਹੁਣ ਚੱਲ ਰਹੇ ਕ੍ਰਿਕਟ ਮੈਚ ਦਾ ਕਿਸੇ ਤੋਂ ਸਕੋਰ ਪੁੱਛਣ ਦੀ ਵੀ ਲੋੜ ਨਹੀਂਦੇਸ਼ ‘ਡਿਜ਼ੀਟਲ’ ਹੋ ਗਿਆ ਹੈਹਰੇਕ ਵੇਖਣ ਨੂੰ ਕੰਮ ’ਤੇ ਲੱਗਾ ਜਾਪਦਾ ਹੈ ਪਰ ਉਸ ਦਾ ਧਿਆਨ ਕ੍ਰਿਕਟ ਦੇ ਸਕੋਰ ਵੱਲ ਹੈਕੌਣ ਕੀ ਕਰ ਰਿਹਾ ਹੈ, ਇਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂਖੇਡ ਦੇ ਨਾਂ ’ਤੇ ਵਪਾਰਕ ਘਰਾਣਿਆਂ ਦਾ ਫੈਲਾਇਆ ਜਾਲ ਸਮਝ ਆਉਂਦਾ ਹੈ

ਬੈਂਕਾਂ, ਦਫਤਰਾਂ ਵਿੱਚ ਚਰਚਾਵਾਂ ਧਿਆਨ ਖਿੱਚਦੀਆਂ ਹਨਕਲਾ ਨਾਲ ਮਨ ਮੋਹਣ ਦੀ ਗੱਲ ਤੁਰਦੀ ਹੈਪਹਿਲਾ ਨੰਬਰ ਕ੍ਰਿਕਟ ਖਿਡਾਰੀਆਂ ਦਾ ਹੀ ਲਗਦਾ ਹੈਬਹੁ ਗਿਣਤੀ ਉਹਨਾਂ ਦੇ ਮੁਰੀਦ ਬਣੇ ਨਜ਼ਰ ਆਉਂਦੇ ਹਨਕਿਸਨੇ ਕਿਹੜਾ ਰਿਕਾਰਡ ਬਣਾ ਕੇ ਦੇਸ਼ ਦਾ ਮਾਣ ਵਧਾਇਆ, ਇਹ ਜ਼ਿਕਰ ਅਕਸਰ ਹੁੰਦਾ ਹੈਗੁਆਂਢੀ ਕਰਮੇ ਦਾ ਆਪਣਾ ਤਰਕ ਹੈਸਭ ਤੋਂ ਵੱਡਾ ਕਲਾਕਾਰ ਤਾਂ ਖੇਤਾਂ ਦਾ ਪੁੱਤ ਹੈਕਿਸਾਨ ਹੋਵੇ, ਚਾਹੇ ਖੇਤ ਮਜ਼ਦੂਰ, ਦੋਵੇਂ ਮਾਂ ਧਰਤੀ ਦੀ ਕੁੱਖ ਵਿੱਚੋਂ ਸੋਨਾ ਪੈਦਾ ਕਰਦੇ ਹਨ। ਉਹਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾਖੇਡ ਦੀ ਕਲਾ ਦਾ ਨੰਬਰ ਤਾਂ ਇਹਨਾਂ ਤੋਂ ਪਿੱਛੇ ਹੈਦੇਸ਼ ਦੇ ਅੰਨ ਭੰਡਾਰ ਭਰਨ ਵਾਲਿਆਂ ਦੇ ਗੱਲ ਰੱਸੀ ਕਿਉਂ ਹੈ? ਉਹਨਾਂ ਦੇ ਜੀਣ ਥੀਣ ਦੇ ਸੁਪਨਿਆਂ ਨੂੰ ਕੌਣ ਤਾਰ ਤਾਰ ਕਰਦਾ ਹੈ? ਕਰਮਾ ਇਹਨਾਂ ਸਵਾਲਾਂ ਦੇ ਜਵਾਬ ਮੰਗਦਾ ਹੈ

ਪਿੰਡ ਦੀ ਸੱਥ ਵੱਲ ਧਿਆਨ ਕਰਦਾ ਹਾਂਹਰ ਉਮਰ, ਵਰਗ ਦੇ ਲੋਕ ਬੈਠੇ ਹਨਇੱਕ ਬੇਰੁਜ਼ਗਾਰ ਕਿਰਤੀ ਆਪਣਾ ਤਰਕ ਦਿੰਦਾ ਹੈ, ‘ਅਸੀਂ ਕਲਾ ਲੈ ਕੇ ਤਾਂ ਜਨਮੇ ਹਾਂਇਹ ਦੁਨੀਆਂ ਸਾਡੇ ਹੱਥਾਂ ਨੇ ਹੀ ਉਸਾਰੀ ਹੈਹੁਣ ਪ੍ਰਚਾਰ ਦਾ ਜ਼ਮਾਨਾ ਹੈ। ਜਿਹੜਾ ਵਧ ਕਰ ਗਿਆ, ਉਹੀ ਸਿਕੰਦਰ ਹੈਭਲਾ ਬੱਲੇ ਗੇਂਦ ਵਾਲਿਆਂ ਨਾਲੋਂ ਸਾਡੀ ਹਾਕੀ ਕਿਤੇ ਘੱਟ ਹੈ? ਉਹਨਾਂ ਦੀ ਸਾਡੇ ਵਾਂਗ ਕੋਈ ਪੁੱਛ ਪ੍ਰਤੀਤ ਨਹੀਂਸਾਰੀ ਵਪਾਰ ਅਤੇ ਪੈਸੇ ਦੀ ਖੇਡ ਹੈਸਾਰਾ ਸੱਟਾ ਬਜ਼ਾਰ ਇਹਨਾਂ ਖਿਡਾਰੀਆਂ ਦੇ ਸਿਰ ’ਤੇ ਹੀ ਪਲਦਾ ਹੈਤਾਸ਼ ਕੁੱਟਦੀ ਮੰਡਲੀ ਬਾਬੇ ਨੂੰ ਘੂਰਦੀ ਨਜ਼ਰ ਆਉਂਦੀ ਹੈਤਿੱਖੀਆਂ ਨਜ਼ਰਾਂ ਵਾਲਾ ਤਾਸ਼ਕ ਬੁੜਬੁੜ ਕਰਦਾ ਹੈ, ‘ਏਹਨੂੰ ਕੀ ਪਤਾ ਹੈ, ‘ਸਚਿਨ, ਕੋਹਲੀ, ਧੋਨੀ ਦਾ ਮੁੱਲ, ਜਿਨ੍ਹਾਂ ਆਪਣੀ ਖੇਡ ਕਲਾ ਨਾਲ ਦੁਨੀਆਂ ਤੋਂ ਈਨ ਮਨਵਾਈ ਹੈਜਿਨ੍ਹਾਂ ’ਤੇ ਹਰ ਦੇਸ਼ ਵਾਸੀ ਮਾਣ ਕਰਦਾ ਹੈ।’

ਮਾਸਟਰ ਗੱਲ ਟੋਕਦਾ ਹੈਖੇਡ ਵਿੱਚ ਈਨ ਮਨਵਾਉਣ ਵਾਲੀ ਭਲਾ ਕੀ ਗੱਲ ਹੋਈ? ਖੇਡ ਤਾਂ ਖੇਡ ਭਾਵਨਾ ਨਾਲ ਹੁੰਦੀ ਹੈਜਿਹੜਾ ਵਧੀਆ ਖੇਡੇਗਾ, ਉਹ ਹੀ ਜਿੱਤੇਗਾ, ਜਿੱਤਦਾ ਵੀ ਹੈਈਨ ਤਾਂ ਅੰਗਰੇਜ਼ਾਂ ਤੋਂ ਦੇਸ਼ ਭਗਤਾਂ ਨੇ ਮਨਵਾਈ ਸੀਦੇਸ਼ ਤੋਂ ਆਪਣਾ ਸਭ ਕੁਛ ਵਾਰਕੇ ਸਾਨੂੰ ਸਿਰ ਉਠਾ ਕੇ ਜਿਉਣਾ ਸਿਖਾ ਗਏਜਿਹੜੇ ‘ਮਾਣ ਵਾਲੇ’ ਖਿਡਾਰੀਆਂ ਦੀ ਤੁਸੀਂ ਗੱਲ ਕਰਦੇ ਹੋ, ਇਹ ਖੇਡ ਕਰਕੇ ਲੱਖਾਂ, ਕਰੋੜਾਂ ਦੇ ਮਾਲਕ ਹਨਕ੍ਰਿਕਟ ਖੇਡ ਕੇ ਇਹਨਾਂ ਇਕੱਲੇ ਆਪਣੇ ਘਰ ਹੀ ਨਹੀਂ ਭਰੇ, ਹੋਰ ਕੰਪਨੀਆਂ ਚਲਾਉਣ ਵਾਲੇ ਵਪਾਰਕ ਘਰਾਣਿਆਂ ਨੂੰ ਵੀ ਮਾਲਾਮਾਲ ਕੀਤਾ ਹੈਲੂਣ, ਤੇਲ ਤੋਂ ਲੈ ਬੂਟ, ਕੋਟ ਤੱਕ ਦੀਆਂ ਕੰਪਨੀਆਂ ਦੇ ਪ੍ਰਚਾਰਕ ਹਨ। ਹੋਰ ਤਾਂ ਹੋਰ ‘ਸੋਮ ਰਸ’ ਦੀ ਵੀ ਹੁੱਬ ਕੇ ਇਸ਼ਤਿਹਾਰਬਾਜ਼ੀ ਕਰਦੇ ਹਨ। ਦੇਸ਼ ਤੇ ਦੇ ਮੁੱਦਿਆਂ, ਮਸਲਿਆਂ ਨਾਲ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂਉਹਨਾਂ ਦੇ ਬਣਾਏ ਰਿਕਾਰਡਾਂ ਤੇ ਦਿਵਾਏ ‘ਮਾਣ’ ਦਾ ਲੋਕਾਂ ਨਾਲ ਕੀ ਸਰੋਕਾਰ?

ਮਾਸਟਰ ਦਾ ਤਰਕ ਸੱਥ ਵਿੱਚ ‘ਚੁੱਪ’ ਵਰਤਾਉਂਦਾ ਹੈ

ਘਰ ਪਰਤਦਿਆਂ ਮਨ ਦੀ ਖਿੜਕੀ ਵਿੱਚੋਂ ਆਵਾਮੀ ਨਾਟਕਕਾਰ ਦੇ ‘ਬੋਲ’ ਰਾਹ ਪਾਉਂਦੇ ਹਨ, ‘ਕਲਾ ਜ਼ਿੰਦਗੀ ਲਈ ਹੁੰਦੀ ਹੈਚੰਗੇਰੀ ਜ਼ਿੰਦਗੀ ਲਈ ਲੋਕਾਂ ਨੂੰ ਜਗਾਉਣਾ ਕਲਾ ਦਾ ‘ਧਰਮ’ ਹੈਫਿਰ ਖੇਡ ਕਲਾ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਲਾਈਲੱਗ ਭੀੜ ਵਿੱਚ ਤਬਦੀਲ ਕਰਨਾ ਕਲਾ ਦਾ ਕੁਹਜ ਹੀ ਤਾਂ ਹੈਵਿਸ਼ਵ ਕ੍ਰਿਕਟ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਹਾਰ ਮਗਰੋਂ ਪ੍ਰਧਾਨ ਮੰਤਰੀ ਦਾ ਟਵੀਟ ਇਸ ਕੁਹਜ ਨੂੰ ਭਲੀ ਭਾਂਤ ਦਰਸਾਉਂਦਾ ਹੈ

**

ਕਲਾ ਕ੍ਰਿਕਟ ਤੇ ਕੁਹਜ ਹੈ --- ਰਾਮ ਸਵਰਨ ਲੱਖੇਵਾਲੀ

ਗੁਆਂਢੀ ਕਰਮਾ ਖੇਤ ਦਾ ਝੋਨਾ ਸੰਭਾਲਣ ਵਿੱਚ ਰੁੱਝਿਆ ਹੋਇਆ ਹੈਉਸਦਾ ਕਾਲਜ ਪੜ੍ਹਦਾ ਪੁੱਤਰ ਕੰਮ ਵਿੱਚ ਉਸਦਾ ਨਹੀਂ ਵੰਡਾਉਂਦਾਪੁੱਛਣ ’ਤੇ ਕਰਮਾ ਕਲਪਦਾ ਹੈ, ਅੱਜ ਕੱਲ੍ਹ ਔਲਾਦ ਕਿਹੜਾ ਆਖੇ ਲਗਦੀ ਹੈ ਪੁੱਤਰ ਕਹਿੰਦਾ, ਕ੍ਰਿਕਟ ਦਾ ਮੈਚ ਚੱਲਣਾਮੇਰਾ ਪੜ੍ਹਾਈ ਦਾ ਕੰਮ ਵੀ ਰਹਿੰਦਾ ਹੈਕਾਮੇ ਵੱਧ ਲੈ ਜਾਈਂ ਪਾਪਾ, ਮੈਥੋਂ ਖੇਤ ਦਾ ਕੰਮ ਨਹੀਂ ਹੋਣਾ - ਇੱਕ ਗੱਲ ਸਮਝੋਂ ਬਾਹਰ ਹੈ ਕਿ ਖੇਡਣ ਵਾਲੇ ਤਾਂ ਆਪਣੇ ਖੇਡਣ ਦੇ ਕੰਮ ਲੱਗੇ ਹਨਅਸੀਂ ਹਾਂ ਕਿ ਆਪਣਾ ਕੰਮ ਛੱਡ ਕੇ ਟੈਲੀਵੀਜ਼ਨਾਂ ਮੂਹਰੇ ਬੈਠੇ ਹਾਂਕਰਮੇ ਦੀ ਮਾਨਸਿਕ ਪੀੜਾ ਅਤੇ ਸਹਿਜ ਸੁਭਾਅ ਕੀਤੀ ਗੱਲ ਮੇਰੇ ਮਨ ਮਸਤਕ ਨੂੰ ਸੋਚਣ ਦੇ ਰਾਹ ਤੋਰਦੀ ਹੈ

ਮੈਂ ਬਜ਼ਾਰ ਵਿੱਚ ਦੀ ਲੰਘਦਾ ਹਾਂਸਾਰੀਆਂ ਦੁਕਾਨਾਂ ਵਿੱਚ ਨਜ਼ਰਾਂ ਟੈਲੀਵੀਜ਼ਨ ’ਤੇ ਹਨਗਾਹਕ ਖਰੀਦੋ ਫਰੋਖਤ ਤੋਂ ਧਿਆਨ ਹਟਾ ਕੇ ਮੈਚ ਉੱਤੇ ਨਜ਼ਰਾਂ ਲਗਾਈ ਖੜ੍ਹੇ ਹਨਤੁਰਦਿਆਂ, ਫਿਰਦਿਆਂ, ਕੰਮ ਕਰਦਿਆਂ ਹਰੇਕ ਦੇ ਹੱਥ ਵਿੱਚ ਮੋਬਾਇਲ ਰੂਪੀ ਟੈਲੀਵੀਜ਼ਨ ਦਿਸਦਾ ਹੈਹੁਣ ਚੱਲ ਰਹੇ ਕ੍ਰਿਕਟ ਮੈਚ ਦਾ ਕਿਸੇ ਤੋਂ ਸਕੋਰ ਪੁੱਛਣ ਦੀ ਵੀ ਲੋੜ ਨਹੀਂਦੇਸ਼ ‘ਡਿਜ਼ੀਟਲ’ ਹੋ ਗਿਆ ਹੈਹਰੇਕ ਵੇਖਣ ਨੂੰ ਕੰਮ ’ਤੇ ਲੱਗਾ ਜਾਪਦਾ ਹੈ ਪਰ ਉਸ ਦਾ ਧਿਆਨ ਕ੍ਰਿਕਟ ਦੇ ਸਕੋਰ ਵੱਲ ਹੈਕੌਣ ਕੀ ਕਰ ਰਿਹਾ ਹੈ, ਇਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂਖੇਡ ਦੇ ਨਾਂ ’ਤੇ ਵਪਾਰਕ ਘਰਾਣਿਆਂ ਦਾ ਫੈਲਾਇਆ ਜਾਲ ਸਮਝ ਆਉਂਦਾ ਹੈ

ਬੈਂਕਾਂ, ਦਫਤਰਾਂ ਵਿੱਚ ਚਰਚਾਵਾਂ ਧਿਆਨ ਖਿੱਚਦੀਆਂ ਹਨਕਲਾ ਨਾਲ ਮਨ ਮੋਹਣ ਦੀ ਗੱਲ ਤੁਰਦੀ ਹੈਪਹਿਲਾ ਨੰਬਰ ਕ੍ਰਿਕਟ ਖਿਡਾਰੀਆਂ ਦਾ ਹੀ ਲਗਦਾ ਹੈਬਹੁ ਗਿਣਤੀ ਉਹਨਾਂ ਦੇ ਮੁਰੀਦ ਬਣੇ ਨਜ਼ਰ ਆਉਂਦੇ ਹਨਕਿਸਨੇ ਕਿਹੜਾ ਰਿਕਾਰਡ ਬਣਾ ਕੇ ਦੇਸ਼ ਦਾ ਮਾਣ ਵਧਾਇਆ, ਇਹ ਜ਼ਿਕਰ ਅਕਸਰ ਹੁੰਦਾ ਹੈਗੁਆਂਢੀ ਕਰਮੇ ਦਾ ਆਪਣਾ ਤਰਕ ਹੈਸਭ ਤੋਂ ਵੱਡਾ ਕਲਾਕਾਰ ਤਾਂ ਖੇਤਾਂ ਦਾ ਪੁੱਤ ਹੈਕਿਸਾਨ ਹੋਵੇ, ਚਾਹੇ ਖੇਤ ਮਜ਼ਦੂਰਦੋਵੇਂ ਮਾਂ ਧਰਤੀ ਦੀ ਕੁੱਖ ਵਿੱਚੋਂ ਸੋਨਾ ਪੈਦਾ ਕਰਦੇ ਹਨ। ਉਹਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾਖੇਡ ਦੀ ਕਲਾ ਦਾ ਨੰਬਰ ਤਾਂ ਇਹਨਾਂ ਤੋਂ ਪਿੱਛੇ ਹੈਦੇਸ਼ ਦੇ ਅੰਨ ਭੰਡਾਰ ਭਰਨ ਵਾਲਿਆਂ ਦੇ ਗੱਲ ਰੱਸੀ ਕਿਉਂ ਹੈ? ਉਹਨਾਂ ਦੇ ਜੀਣ ਥੀਣ ਦੇ ਸੁਪਨਿਆਂ ਨੂੰ ਕੌਣ ਤਾਰ ਤਾਰ ਕਰਦਾ ਹੈ? ਕਰਮਾ ਇਹਨਾਂ ਸਵਾਲਾਂ ਦੇ ਜਵਾਬ ਮੰਗਦਾ ਹੈ

ਪਿੰਡ ਦੀ ਸੱਥ ਵੱਲ ਧਿਆਨ ਕਰਦਾ ਹਾਂਹਰ ਉਮਰ, ਵਰਗ ਦੇ ਲੋਕ ਬੈਠੇ ਹਨਇੱਕ ਬੇਰੁਜ਼ਗਾਰ ਕਿਰਤੀ ਆਪਣਾ ਤਰਕ ਦਿੰਦਾ ਹੈ, ‘ਅਸੀਂ ਕਲਾ ਲੈ ਕੇ ਤਾਂ ਜਨਮੇ ਹਾਂਇਹ ਦੁਨੀਆਂ ਸਾਡੇ ਹੱਥਾਂ ਨੇ ਹੀ ਉਸਾਰੀ ਹੈਹੁਣ ਪ੍ਰਚਾਰ ਦਾ ਜ਼ਮਾਨਾ ਹੈ। ਜਿਹੜਾ ਵਧ ਕਰ ਗਿਆ, ਉਹੀ ਸਿਕੰਦਰ ਹੈਭਲਾ ਬੱਲੇ ਗੇਂਦ ਵਾਲਿਆਂ ਨਾਲੋਂ ਸਾਡੀ ਹਾਕੀ ਕਿਤੇ ਘੱਟ ਹੈ? ਉਹਨਾਂ ਦੀ ਸਾਡੇ ਵਾਂਗ ਕੋਈ ਪੁੱਛ ਪ੍ਰਤੀਤ ਨਹੀਂਸਾਰੀ ਵਪਾਰ ਅਤੇ ਪੈਸੇ ਦੀ ਖੇਡ ਹੈਸਾਰਾ ਸੱਟਾ ਬਜ਼ਾਰ ਇਹਨਾਂ ਖਿਡਾਰੀਆਂ ਦੇ ਸਿਰ ’ਤੇ ਹੀ ਪਲਦਾ ਹੈਤਾਸ਼ ਕੁੱਟਦੀ ਮੰਡਲੀ ਬਾਬੇ ਨੂੰ ਘੂਰਦੀ ਨਜ਼ਰ ਆਉਂਦੀ ਹੈਤਿੱਖੀਆਂ ਨਜ਼ਰਾਂ ਵਾਲਾ ਤਾਸ਼ਕ ਬੁੜਬੁੜ ਕਰਦਾ ਹੈ, ‘ਏਹਨੂੰ ਕੀ ਪਤਾ ਹੈ, ‘ਸਚਿਨ, ਕੋਹਲੀ, ਧੋਨੀ ਦਾ ਮੁੱਲ, ਜਿਨ੍ਹਾਂ ਆਪਣੀ ਖੇਡ ਕਲਾ ਨਾਲ ਦੁਨੀਆਂ ਤੋਂ ਈਨ ਮਨਵਾਈ ਹੈਜਿਨ੍ਹਾਂ ’ਤੇ ਹਰ ਦੇਸ਼ ਵਾਸੀ ਮਾਣ ਕਰਦਾ ਹੈ।’

ਮਾਸਟਰ ਗੱਲ ਟੋਕਦਾ ਹੈਖੇਡ ਵਿੱਚ ਈਨ ਮਨਵਾਉਣ ਵਾਲੀ ਭਲਾ ਕੀ ਗੱਲ ਹੋਈ? ਖੇਡ ਤਾਂ ਖੇਡ ਭਾਵਨਾ ਨਾਲ ਹੁੰਦੀ ਹੈਜਿਹੜਾ ਵਧੀਆ ਖੇਡੇਗਾ, ਉਹ ਹੀ ਜਿੱਤੇਗਾ, ਜਿੱਤਦਾ ਵੀ ਹੈਈਨ ਤਾਂ ਅੰਗਰੇਜ਼ਾਂ ਤੋਂ ਦੇਸ਼ ਭਗਤਾਂ ਨੇ ਮਨਵਾਈ ਸੀਦੇਸ਼ ਤੋਂ ਆਪਣਾ ਸਭ ਕੁਛ ਵਾਰਕੇ ਸਾਨੂੰ ਸਿਰ ਉਠਾ ਕੇ ਜਿਉਣਾ ਸਿਖਾ ਗਏਜਿਹੜੇ ‘ਮਾਣ ਵਾਲੇ’ ਖਿਡਾਰੀਆਂ ਦੀ ਤੁਸੀਂ ਗੱਲ ਕਰਦੇ ਹੋ, ਇਹ ਖੇਡ ਕਰਕੇ ਲੱਖਾਂ, ਕਰੋੜਾਂ ਦੇ ਮਾਲਕ ਹਨਕ੍ਰਿਕਟ ਖੇਡ ਕੇ ਇਹਨਾਂ ਇਕੱਲੇ ਆਪਣੇ ਘਰ ਹੀ ਨਹੀਂ ਭਰੇ, ਹੋਰ ਕੰਪਨੀਆਂ ਚਲਾਉਣ ਵਾਲੇ ਵਪਾਰਕ ਘਰਾਣਿਆਂ ਨੂੰ ਵੀ ਮਾਲਾਮਾਲ ਕੀਤਾ ਹੈਲੂਣ, ਤੇਲ ਤੋਂ ਲੈ ਬੂਟ, ਕੋਟ ਤੱਕ ਦੀਆਂ ਕੰਪਨੀਆਂ ਦੇ ਪ੍ਰਚਾਰਕ ਹਨ। ਹੋਰ ਤਾਂ ਹੋਰ ‘ਸੋਮ ਰਸ’ ਦੀ ਵੀ ਹੁੱਬ ਕੇ ਇਸ਼ਤਿਹਾਰਬਾਜ਼ੀ ਕਰਦੇ ਹਨ। ਦੇਸ਼ ਤੇ ਦੇ ਮੁੱਦਿਆਂ, ਮਸਲਿਆਂ ਨਾਲ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂਉਹਨਾਂ ਦੇ ਬਣਾਏ ਰਿਕਾਰਡਾਂ ਤੇ ਦਿਵਾਏ ‘ਮਾਣ’ ਦਾ ਲੋਕਾਂ ਨਾਲ ਕੀ ਸਰੋਕਾਰ?

ਮਾਸਟਰ ਦਾ ਤਰਕ ਸੱਥ ਵਿੱਚ ‘ਚੁੱਪ’ ਵਰਤਾਉਂਦਾ ਹੈ

ਘਰ ਪਰਤਦਿਆਂ ਮਨ ਦੀ ਖਿੜਕੀ ਵਿੱਚੋਂ ਆਵਾਮੀ ਨਾਟਕਕਾਰ ਦੇ ‘ਬੋਲ’ ਰਾਹ ਪਾਉਂਦੇ ਹਨ, ‘ਕਲਾ ਜ਼ਿੰਦਗੀ ਲਈ ਹੁੰਦੀ ਹੈਚੰਗੇਰੀ ਜ਼ਿੰਦਗੀ ਲਈ ਲੋਕਾਂ ਨੂੰ ਜਗਾਉਣਾ ਕਲਾ ਦਾ ‘ਧਰਮ’ ਹੈਫਿਰ ਖੇਡ ਕਲਾ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਲਾਈਲੱਗ ਭੀੜ ਵਿੱਚ ਤਬਦੀਲ ਕਰਨਾ ਕਲਾ ਦਾ ਕੁਹਜ ਹੀ ਤਾਂ ਹੈਵਿਸ਼ਵ ਕ੍ਰਿਕਟ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਹਾਰ ਮਗਰੋਂ ਪ੍ਰਧਾਨ ਮੰਤਰੀ ਦਾ ਟਵੀਟ ਇਸ ਕੁਹਜ ਨੂੰ ਭਲੀ ਭਾਂਤ ਦਰਸਾਉਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1684)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author