RamSLakhewali7ਆਪਾਂ ਜੀਵਨ ਸਫ਼ਰ ਦੇ ਮੁਸਾਫ਼ਿਰ ਹਾਂ ਇਸ ਮੁਸਾਫ਼ਰੀ ’ਤੇ ਲੋਭ ਲਾਲਚ, ਸਵਾਰਥ, ਗਰਜ ਦਾ ਪਰਛਾਵਾਂ ਨਾ ਪੈਣ ਦੇਣਾ ...
(9 ਜੁਲਾਈ 2022)
ਮਹਿਮਾਨ: 936.


ਕਾਲਕਾ ਤੋਂ ਸ਼ਿਮਲਾ ਜਾਣ ਵਾਲੀ ਖਿਡੌਣਾ ਰੇਲ ਮੰਜ਼ਿਲ ਵੱਲ ਤੁਰੀ
ਸੋਹਣੇ ਫੁੱਲਾਂ ਨਾਲ ਸਜਾਏ ਹੋਏ ਡੱਬੇ ਸ਼ਗਨਾਂ ਵਾਲ਼ੇ ਘਰ ਜਿਹੇ ਜਾਪ ਰਹੇ ਸਨਪਰਿਵਾਰਾਂ ਸਮੇਤ ਮਸਤੀ ਨਾਲ ਬੈਠੇ ਸੈਲਾਨੀ ਆਨੰਦ ਵਿੱਚ ਨਜ਼ਰ ਆਏਰੇਲ ਮੋੜਾਂ ਘੋੜਾਂ ਵਿੱਚ ਧੀਮੀ ਚਾਲ ਚਲਦੀਪਹਾੜਾਂ ਨਾਲ ਹੌਲੇ ਹੌਲੇ ਗੱਲਾਂ ਕਰਦੀ ਪ੍ਰਤੀਤ ਹੁੰਦੀ ਠੰਢੀ ਮਿੱਠੀ ਹਵਾ ਮਨ ਮੋਂਹਦੀਪਹਾੜਾਂ ’ਤੇ ਸਿਰ ਉਠਾਈ ਖੜ੍ਹੇ ਉੱਚੇ ਲੰਮੇ ਰੁੱਖ ਹਰਿਆਵਲ ਦੇ ਦੂਤ ਨਜ਼ਰ ਆ ਰਹੇ ਸਨਪਹਾੜੀ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਖੁਸ਼ੀ ਦੀ ਮਹਿਕ ਵਿੱਚ ਰੰਗੀਆਂ ਹੋਈਆਂ ਸਨਮੈਂ ਰੇਲ ਦੇ ਕਮਰੇ ਰੂਪੀ ਸ਼ਿੰਗਾਰੇ ਫਸਟ ਕਲਾਸ ਡੱਬੇ ਨੂੰ ਨਿਹਾਰਿਆਸੋਹਣੇ ਸੁਨੱਖੇ ਕੀਮਤੀ ਵਸਤਰਾਂ ਵਾਲ਼ੇ ਲੋਕ, ਮਨ ਮੋਹਣ ਵਾਲ਼ੇ ਦ੍ਰਿਸ਼ਾਂ ਨੂੰ ਆਪੋ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੇ ਸਨਗੱਦੇਦਾਰ ਸੀਟਾਂ ਮੂਹਰੇ ਲੱਗੇ ਮੇਜ਼, ਉੱਪਰ ਪਏ ਠੰਢੇ ਤੇ ਖਾਣ ਪੀਣ ਦਾ ਸਮਾਨ, ਚਾਰਜਰਾਂ ’ਤੇ ਲੱਗੇ ਫ਼ੋਨਹਰ ਕੋਈ ਆਪਣੇ ਮੋਬਾਇਲ ਫ਼ੋਨ ’ਤੇ ਰੁੱਝਾ ਹੋਇਆਹੋਂਠ ਮੁਸਕਾਨ ਤੋਂ ਸੱਖਣੇ, ਨਾ ਹਾਸੇ ਦਾ ਵਾਸਾਨਵ ਵਿਆਹੇ ਜੋੜਿਆਂ ਦੀ ਮੌਜੂਦਗੀ ਵਿੱਚ ਵੀ ਮੈਨੂੰ ਇਹ ਪੂਰਾ ਡੱਬਾ ਰਿਸ਼ਤਿਆਂ ਦੀ ਅਪਣੱਤ ਤੋਂ ਵਿਹੂਣਾ ਨਜ਼ਰ ਆਇਆ

ਅਗਲੇ ਸਟੇਸ਼ਨ ’ਤੇ ਮੈਂ ਜਨਰਲ ਡੱਬੇ ਵਿੱਚ ਜਾ ਬੈਠਾਸੈਲਾਨੀਆਂ ਤੇ ਸਥਾਨਕ ਲੋਕਾਂ ਨਾਲ ਭਰਿਆ ਡੱਬਾਮੁਸਾਫ਼ਿਰ ਆਪਸ ਵਿੱਚ ਮਿਲ ਬੈਠੇ ਗੱਲਾਂ ਵਿੱਚ ਮਸਤ ਠੰਢੀ ਹਵਾ ਦੇ ਬੁੱਲਿਆਂ ਨਾਲ ਹਾਸੇ ਦੇ ਠਹਾਕੇ ਗੂੰਜਦੇ ਜਦੋਂ ਰੇਲ ਪਹਾੜੀ ਸੁਰੰਗ ਵਿੱਚੋਂ ਗੁਜ਼ਰਦੀ ਤਾਂ ਬੱਚੇ ਉੱਚੀ ਉੱਚੀ ਕੂਕਦੇਇਸ ਡੱਬੇ ਵਿੱਚ ਮੇਰਾ ਮਨ ਲੱਗ ਗਿਆਸਾਰੇ ਆਪਣੇ ਨਜ਼ਰ ਆਏਖਿਡੌਣਾ ਰੇਲ ਵਿੱਚ ਸਫ਼ਰ ਕਰਨ ਦਾ ਆਨੰਦ ਸਰੂਰ ਦੇਣ ਲੱਗਾਕੋਈ ਸਟੇਸ਼ਨ ਆਉਂਦਾ, ਖਾਣ ਪੀਣ ਵਾਲੀਆਂ ਵਸਤਾਂ ਖਰੀਦਦੇ, ਆਪਸ ਵਿੱਚ ਵੰਡ ਕੇ ਖਾਂਦੇਇੱਕ ਦੂਸਰੇ ਦੀ ਜਾਣ ਪਹਿਚਾਣ ਕਰਦੇ ਅਪਣੱਤ ਦੇ ਅੰਗ ਸੰਗ ਸਫ਼ਰ ਨੂੰ ਸੁਖਾਵਾਂ ਬਣਾਉਂਦੇਸਥਾਨਕ ਲੋਕ ਆਪਣੇ ਸਟੇਸ਼ਨ ’ਤੇ ਉੱਤਰਦੇ, ਮੋਹ ਭਿੱਜੀ ਸਲਾਮ ਕਹਿੰਦੇ

ਇਸ ਸੁਖਾਵੇਂ ਸਫ਼ਰ ਨੇ ਮਨ ਦੇ ਕੋਨੇ ਵਿੱਚ ਸਾਂਭੀ ਯਾਦ ਦੇ ਪੰਨੇ ਪਲਟਾਏਅਧਿਆਪਨ ਦਾ ਕੋਰਸ ਕਰਦਿਆਂ ਇਸੇ ਰੇਲ ਵਿੱਚ ਤਾਰਾ ਦੇਵੀ ਤਕ ਸਫ਼ਰ ਕੀਤਾ ਸੀਵਿਦਿਆਰਥੀ ਅਧਿਆਪਕ ਨੌਜਵਾਨ ਮੁੰਡੇ ਕੁੜੀਆਂ ਨੇ ਖਿਡੌਣਾ ਰੇਲ ਵਿੱਚ ਵਿਆਹ ਵਰਗਾ ਮਾਹੌਲ ਸਿਰਜ ਦਿੱਤਾਹਾਸਾ ਠੱਠਾ, ਗੀਤਾਂ ਬੋਲੀਆਂ ਨੇ ਸਾਰੇ ਮੁਸਾਫ਼ਰਾਂ ਦਾ ਮਨ ਮੋਹ ਲਿਆਸਾਰਿਆਂ ਨੇ ਨਾਲ ਲਿਆਂਦੇ ਪਿੰਨੀਆਂ ਤੇ ਪਰੌਂਠੇ ਮੁਸਾਫ਼ਰਾਂ ਨਾਲ ਵੰਡ ਕੇ ਖਾਧੇਅਜਿਹੇ ਮਾਹੌਲ ਵਿੱਚ ਗਦ ਗਦ ਹੋਇਆ ਨਾਲ ਬੈਠਾ ਸ਼ਿਮਲੇ ਜਾ ਰਿਹਾ ਪ੍ਰੋਫੈਸਰ ਕਹਿਣ ਲੱਗਾ, “ਨੌਜੁਆਨੋ, ਤੁਹਾਡੀ ਜ਼ਿੰਦਾ ਦਿਲੀ ਤੇ ਰਲ਼ ਬਹਿਣ ਦੀ ਭਾਵਨਾ ਨੂੰ ਸਲਾਮ ਹੈ

ਸਾਡੇ ਗਰੁੱਪ ਲੀਡਰ ਦਾ ਜਵਾਬ ਸੀ, “ਇਹ ਤੇ ਪੰਜ ਦਰਿਆਵਾਂ ਦੀ ਦਾਤ ਹੈਸਾਡੀਆਂ ਮਾਵਾਂ ਤੇ ਵਿਰਸੇ ਦੀ ਸਿੱਖਿਆ ਹੈ

ਪ੍ਰੋਫੈਸਰ ਦੇ ਚਿਹਰੇ ਦਾ ਜਲੌਅ ਤੇ ਖੁਸ਼ੀ ਸਾਡੇ ਉਸ ਸਫ਼ਰ ਦਾ ਹਾਸਲ ਸੀ

ਸ਼ਿਮਲੇ ਦਾ ਰੇਲਵੇ ਸਟੇਸ਼ਨ ਵੇਖਦਿਆਂ ਹੋਰਨਾਂ ਮੁਸਾਫਿਰਾਂ ਵਾਂਗ ਆਪਣਾ ਸਮਾਨ ਸਾਂਭ ਰੈਣ ਬਸੇਰੇ ਵੱਲ ਰੁਖ ਕੀਤਾਰਸਤੇ ਵਿੱਚ ਗੈਸਟ ਹਾਊਸ ਦੇ ਮਾਲਕ ਨੇ ਫ਼ੋਨ ’ਤੇ ਰਾਹ ਵਿੱਚ ਰੋਕ ਲਿਆਆਪਣੀ ਗੱਡੀ ’ਤੇ ਬਿਠਾ ਰੈਣ ਬਸੇਰੇ ਲੈ ਗਿਆਉਹ ਮੇਰੇ ਸ਼ਿਮਲਾ ਦੀ ਰਿੱਜ ਵਾਲੇ ਪੌਸ਼ ਇਲਾਕੇ ਦੀ ਬਜਾਏ ਇੱਧਰ ਸ਼ਾਂਤ ਪਿੰਡ ਵਿੱਚ ਬਸੇਰਾ ਕਰਨ ਤੋਂ ਹੈਰਾਨ ਸੀ‘ਜਿਹੜਾ ਆਨੰਦ ਕੁਦਰਤ ਦੀ ਗੋਦ ਤੇ ਸ਼ਾਂਤ ਮਾਹੌਲ ਵਿੱਚ ਹੈ, ਉਹ ਕਿਧਰੇ ਨਹੀਂ।’ ਮੇਰਾ ਇਹ ਜਵਾਬ ਉਸ ਦੇ ਮਨ ਲੱਗਾਉਸਦਾ ਸੁਭਾਅ ਤੇ ਵਿਵਹਾਰ ਤਨ ਮਨ ਠਾਰਦੀ ਪਹਾੜਾਂ ਤੋਂ ਆਉਂਦੀ ਹਵਾ ਦੇ ਬੁੱਲਿਆਂ ਜਿਹਾ ਸੀਅਗਲੇ ਦਿਨ ਸਵੇਰੇ ਮਾਂ ਨੂੰ ਮੰਦਰ ਲਿਜਾਂਦਾ ਉਹ ਮੈਨੂੰ ਵੀ ਨਾਲ ਬਿਠਾ ਕੇ ਲੈ ਗਿਆ ਮੈਨੂੰ ਸ਼ਾਂਤ, ਸਾਫ਼, ਮਨ ਭਾਉਂਦੇ ਪਹਾੜਾਂ ਦੇ ਪੈਰਾਂ ਵਿੱਚ ਵਸੇ ਪਿੰਡ ਉਤਾਰ ਗਿਆਕਹਿੰਦਾ, ‘ਇਹ ਤੁਹਾਡੇ ਲਈ ਸੁਪਨਿਆਂ, ਸੋਚਾਂ ਸੰਗ ਵਿਚਰਨ ਦੀ ਥਾਂ ਹੈ।’

ਪਹਾੜ ਉੱਪਰੋਂ ਆਉਂਦਾ ਨਿਰਮਲ ਨੀਰ, ਵਹਿੰਦਾ ਛਲ ਛਲ ਕਰਦਾ, ਮਨ ਦਾ ਸਕੂਨ ਬਣਦਾਉਸ ਵਿੱਚ ਪਏ ਚਿੱਟੇ ਪੱਥਰ ਮਾਂ ਵੱਲੋਂ ਕੱਚੇ ਦੁੱਧ ਨਾਲ ਨਹਾਏ ਬਾਲਾਂ ਜਿਹੇ ਜਾਪ ਰਹੇ ਸਨਸ਼ਿਮਲਾ ਯੂਨਿਵਰਸਿਟੀ ਦਾ ਖ਼ੇਤਰ ਹੋਣ ਕਰਕੇ ਅਨੇਕਾਂ ਵਿਦਿਆਰਥੀ ਇਸ ਸੁਖਾਵੇਂ ਵਾਤਾਵਰਣ ਵਿੱਚ ਪੜ੍ਹਾਈ ਵਿੱਚ ਜੁਟੇ ਨਜ਼ਰ ਆਏ ਕੁਦਰਤ ਦੀ ਗੋਦ ਵਿੱਚ ਗਿਆਨ ਸੰਸਾਰ ਦੀ ਥਾਹ ਪਾਉਂਦੇ ਵਿਦਿਆਰਥੀ ਪੁਸਤਕਾਂ ਨਾਲ ਕੀਤੀ ਜਾ ਰਹੀ ਗੋਸ਼ਟ ਵਿੱਚੋਂ ਸਫਲਤਾ ਦਾ ਰਾਹ ਤਲਾਸ਼ਦੇ ਜਾਪੇਉਤਰਾਖੰਡ ਤੋਂ ਆਏ ਸਕਾਲਰ ਦੇ ਚੰਦ ਸ਼ਬਦ ਖੁਸ਼ੀ ਦੀ ਫੁਹਾਰ ਬਣੇ, “ਮੇਰੇ ਪਾਪਾ ਆਪਣੀ ਡਿਊਟੀ ਕੇ ਸਿਲਸਿਲੇ ਮੇਂ ਅਨੇਕਾਂ ਬਾਰ ਪੰਜਾਬ ਆਏ ਹੈਂਉਨਕਾ ਤਜਰਬਾ ਔਰ ਆਪ ਲੋਗੋਂ ਕਾ ਪਿਆਰ ਜੀਨੇ ਕੀ ਚਾਹ ਕੋ ਪ੍ਰਬਲ ਕਰਤੇ ਹੈਂ” ਉੱਥੇ ਗੁਜ਼ਾਰੇ ਕਈ ਘੰਟੇ ਰਿਸ਼ਤਿਆਂ ਦੀ ਛਾਂ ਵਰਗੇ ਪ੍ਰਤੀਤ ਹੋਏ

ਆਪਣੇ ਕਮਰੇ ਵਿੱਚ ਪਰਤ ਕੇ ਮੈਂ ਉਨ੍ਹਾਂ ਖੂਬਸੂਰਤ ਪਲਾਂ ਨੂੰ ਨਿਹਾਰਦਾ ਰਿਹਾਇਹ ਸਫ਼ਰ ਹਰ ਥਾਂ ਪ੍ਰੇਰਨਾ ਤੇ ਸਬਕ ਸਾਂਭੀ ਬੈਠਾ ਹੈਰੈਣ ਬਸੇਰੇ ਮਾਲਕ ਦੇ ਸਨੇਹ ਰੰਗੇ ਬੋਲ ‘ਫਿਰ ਵੀ ਆਉਂਦੇ ਜਾਂਦੇ ਰਹਿਣਾ’ ਮਨ ਨੂੰ ਹੁਲਾਰਾ ਦੇ ਗਏਵਾਪਸੀ ਸਫ਼ਰ ’ਤੇ ਮਨ ਦੇ ਅੰਬਰ ’ਤੇ ਵਕਤੋਂ ਪਹਿਲਾਂ ਜੀਵਨ ਪੰਧ ਵਿੱਚੋਂ ਵਿਛੜੇ ਸਾਹਿਤਕਾਰ ਭਰਾ ਦੇ ਬੋਲ ਸੁਣਾਈ ਦੇਣ ਲੱਗੇ, “ਆਪਾਂ ਜੀਵਨ ਸਫ਼ਰ ਦੇ ਮੁਸਾਫ਼ਿਰ ਹਾਂ ਇਸ ਮੁਸਾਫ਼ਰੀ ’ਤੇ ਲੋਭ ਲਾਲਚ, ਸਵਾਰਥ, ਗਰਜ ਦਾ ਪਰਛਾਵਾਂ ਨਾ ਪੈਣ ਦੇਣਾਸਫ਼ਰ ਵਿੱਚ ਹੋਰਾਂ ਦੇ ਕੰਮ ਆਉਣਾ ਤੇ ਚੇਤਨਾ ਦੀ ਲੋਅ ਬਣ ਜਗਣਾ ਜੀਣਾ ਸਾਰਥਕ ਕਰਦਾ ਹੈਅਜਿਹੇ ਮੁਸਾਫ਼ਿਰ ਮੰਜ਼ਿਲ ’ਤੇ ਮਾਣ ਦਾ ਦੂਹਰਾ ਸਨਮਾਨ ਹਾਸਲ ਕਰਦੇ ਹਨ।’ ਮੈਂ ਰਾਹ ਦਰਸਾਵਾ ਬਣਦੇ ਬੋਲਾਂ ਨੂੰ ਚਿਤਵਦਾ ਸੁਖ਼ਦ ਅਹਿਸਾਸ ਨਾਲ ਘਰ ਪਰਤਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3675)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਾਮ ਸਵਰਨ ਲੱਖੇਵਾਲੀ

ਰਾਮ ਸਵਰਨ ਲੱਖੇਵਾਲੀ

Sri Muktsar Sahib, Punjab, India.
Phone: (91 - 95010 - 06626)
Email: (ramswarn@gmail.com)

More articles from this author