RanjitSinghDr7ਅਜੇ ਵੀ ਬਹੁਤ ਸਾਰੀਆਂ ਦੁਕਾਨਾਂ ਵਿੱਚ ਰਸੀਦਾਂ ਨਹੀਂ ਕੱਟੀਆਂ ਜਾਂਦੀਆਂ, ਇੰਝ ਜੀ ਐੱਸ ਟੀ ਦੀ ...
(24 ਮਾਰਚ 2023)
ਇਸ ਸਮੇਂ ਪਾਠਕ: 234.


ਪੰਜਾਬ ਦੇਸ਼ ਦਾ ਸਭ ਤੋਂ ਵੱਧ ਖ਼ੁਸ਼ਹਾਲ ਸੂਬਾ ਹੈ
ਇੱਥੋਂ ਦੇ ਲੋਕ ਚੰਗਾ ਖਾਂਦੇ, ਚੰਗਾ ਪਹਿਨਦੇ ਅਤੇ ਵਿਖਾਵੇ ਲਈ ਖੁੱਲ੍ਹਾ ਖਰਚ ਕਰਦੇ ਹਨਪਿੰਡ ਵੀ ਸ਼ਹਿਰਾਂ ਵਰਗੇ ਹੀ ਹੋ ਗਏ ਹਨਸਾਰੇ ਪਿੰਡਾਂ ਦੇ ਘਰ ਪੱਕੇ, ਬਿਜਲੀ, ਪਾਣੀ ਅਤੇ ਪੱਕੀਆਂ ਸੜਕਾਂ ਨਾਲ ਜੁੜੇ ਹੋਏ ਹਨਇਸੇ ਸੂਬੇ ਵਿੱਚ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋਇਆ ਹੈ ਭਾਵੇਂ ਬਹੁਤ ਘੱਟ ਹੈ ਪਰ ਕਿਸਾਨ ਦੀ ਆਮਦਨ ਦੂਜੇ ਸਾਰਿਆਂ ਸੂਬਿਆਂ ਤੋਂ ਵੱਧ ਹੈ ਤੇ ਇੱਥੇ ਮਜ਼ਦੂਰ ਦੀ ਮਜ਼ਦੂਰੀ ਅਤੇ ਕਾਰੀਗਰਾਂ ਦੀ ਫੀਸ ਵੀ ਦੂਜਿਆਂ ਤੋਂ ਵੱਧ ਹੈ ਇੱਕ ਅੰਦਾਜ਼ੇ ਮੁਤਾਬਿਕ ਸੂਬੇ ਵਿੱਚ 25 ਲੱਖ ਤੋਂ ਵੱਧ ਸਿੱਖਿਅਤ ਅਤੇ ਆਮ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਕਮਾਈ ਕਰਦੇ ਹਨ

ਅਜਿਹਾ ਹੋਣ ਦੇ ਬਾਬਜੂਦ ਇੱਥੋਂ ਦੇ ਸਰਕਾਰੀ ਖਜ਼ਾਨੇ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਦੂਜੇ ਕਈ ਸੂਬਿਆਂ ਤੋਂ ਮਾੜੀ ਹੈਸਰਕਾਰ ਸਿਰ ਤਿੰਨ ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈਇਸ ਕਰਜ਼ੇ ਦਾ ਬਿਆਜ ਮੋੜਨ ਲਈ ਵੀ ਸਰਕਾਰ ਨੂੰ ਕਰਜ਼ਾ ਲੈਣਾ ਪੈ ਰਿਹਾ ਹੈਰਾਜ ਦੀ ਹਾਲਤ ਮਾੜੀ ਹੋਣ ਦੇ ਬਾਬਜੂਦ ਇੱਥੋਂ ਦੇ ਮੁੱਖ ਮੰਤਰੀ, ਮੰਤਰੀ, ਐੱਮ.ਐੱਲ.ਏ ਤੇ ਸਰਕਾਰੀ ਕਰਮਚਾਰੀਆਂ ਕੋਲ ਦੂਜੇ ਕਈ ਸੂਬਿਆਂ ਤੋਂ ਵੱਧ ਸਹੂਲਤਾਂ ਹਨਇਸ ਅਜੀਬ ਸਥਿਤੀ ਬਾਰੇ ਡੂੰਘੀ ਵਿਚਾਰ ਕਰਨ ਦੀ ਲੋੜ ਹੈਇਸ ਰਾਜ ਵਿੱਚ ਵਸੋਂ ਦੇ ਅਨੁਪਾਤ ਨਾਲ ਵਾਹਨਾਂ ਦੀ ਗਿਣਤੀ, ਖਰੀਦਕਾਰੀ, ਸ਼ਰਾਬ ਦੀ ਵਰਤੋਂ, ਮਕਾਨ ਉਸਾਰੀ ਵੱਧ ਕੀਤੀ ਜਾਂਦੀ ਹੈਇੰਝ ਸਰਕਾਰ ਦੀ ਆਮਦਨ ਇੰਨੀ ਕੁ ਜ਼ਰੂਰ ਹੋ ਸਕਦੀ ਹੈ ਜਿਸ ਨਾਲ ਲੋਕਾਂ ਦੀਆਂ ਦੋ ਮੁਢਲੀਆਂ ਲੋੜਾਂ ਵਿੱਦਿਆ ਅਤੇ ਡਾਕਟਰੀ ਸਹੂਲਤਾਂ ਵਧੀਆ ਹੋ ਸਕਦੀਆਂ ਹਨ ਇਸਦੇ ਨਾਲ ਹੀ ਆਵਾਜਾਈ ਲਈ ਸੜਕਾਂ ਵੀ ਵਧੀਆ ਬਣ ਸਕਦੀਆਂ ਹਨਪੰਜਾਬ ਦੀਆਂ ਮੁੱਖ ਫ਼ਸਲਾਂ, ਕਣਕ ਤੇ ਝੋਨੇ ਦੀ ਵਿਕਰੀ ਉੱਤੇ ਵੀ ਟੈਕਸ ਵਸੂਲਿਆ ਜਾਂਦਾ ਹੈਪਰ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਇਸ ਸਦੀ ਵਿੱਚ ਇਸ ਵੇਲੇ ਜਿਹੜਾ ਥੋੜ੍ਹਾ ਸੁਧਾਰ ਹੋਇਆ ਹੈ, ਉਹ ਕੇਂਦਰ ਵੱਲੋਂ ਮਿਲੀ ਮਾਲੀ ਸਹਾਇਤਾ ਨਾਲ ਹੀ ਹੋਇਆ ਹੈਸਰਕਾਰ ਕੇਂਦਰ ਕੋਲੋਂ ਵੀ ਪੂਰੀ ਮਾਲੀ ਸਹਾਇਤਾ ਲੈਣ ਤੋਂ ਅਸਮਰੱਥ ਹੈ ਕਿਉਂਕਿ ਕਈ ਸਕੀਮਾਂ ਵਿੱਚ ਰਾਜ ਸਰਕਾਰ ਨੂੰ 40 ਪ੍ਰਤੀਸ਼ਤ ਹਿੱਸਾ ਦੇਣਾ ਪੈਂਦਾ ਹੈ

ਸਰਕਾਰ ਦੀ ਵਿਗੜੀ ਹਾਲਤ ਦੇ ਕਈ ਕਾਰਨ ਹੋ ਸਕਦੇ ਹਨ ਪਰ ਮੁੱਖ ਤੌਰ ਉੱਤੇ ਟੈਕਸ ਚੋਰੀ, ਰਿਸ਼ਵਤਖੋਰੀ, ਨਾਕਸ ਮਾਲੀ ਪ੍ਰਬੰਧ, ਮੁਫਤ ਦੀਆਂ ਰਿਉੜੀਆਂ, ਤੇ ਬੇਕਾਬੂ ਸਰਕਾਰੀ ਖਰਚੇ ਹਨਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਬਜ਼ਬਾਗ ਵਿਖਾਉਂਦੀਆਂ ਹਨਮਾਲੀਏ ਦੀ ਹੋ ਰਹੀ ਚੋਰੀ ਰੋਕਣ ਦੀਆਂ ਵੀ ਡੀਗਾਂ ਮਾਰੀਆਂ ਜਾਂਦੀਆਂ ਹਨ ਭ੍ਰਿਸ਼ਟਾਚਾਰ ਉੱਤੇ ਕਾਬੂ ਪਾਉਣ ਦਾ ਵੀ ਵਾਅਦਾ ਕੀਤਾ ਜਾਂਦਾ ਹੈ ਪਰ ਜਦੋਂ ਕੁਰਸੀ ਪ੍ਰਾਪਤ ਹੋ ਜਾਂਦੀ ਹੈ ਤਾਂ ਇਹ ਸਾਰਾ ਕੁਝ ਵਿਸਰ ਜਾਂਦਾ ਹੈਪੰਜਾਬ ਪੀਰਾਂ, ਫ਼ਕੀਰਾਂ ਅਤੇ ਗੁਰੂਆਂ ਦੀ ਧਰਤੀ ਹੈਦੇਸ਼ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ ਧਰਮ ਗ੍ਰੰਥਾਂ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੋਈ ਹੈਸਾਰੇ ਧਰਮ ਇਮਾਨਦਾਰੀ ਅਤੇ ਹੱਕ ਹਲਾਲ ਦੀ ਕਮਾਈ ਕਰਨ ਦਾ ਸਬਕ ਦਿੰਦੇ ਹਨਸਤਿ ਗੁਰੂ ਨਾਨਕ ਸਾਹਬ ਨੇ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੇ ਉਪਦੇਸ਼ ਦੀ ਬਖਸ਼ਿਸ ਕੀਤੀ ਹੈ ਪਰਾਏ ਹੱਕ ਨੂੰ ਖਾਣ ਵਾਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈਪਰ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਾਡੇ ਰਾਜਸੀ ਆਗੂ, ਕਰਮਚਾਰੀ, ਇੱਥੋਂ ਤਕ ਕਿ ਧਾਰਮਿਕ ਆਗੂ ਵੀ ਹਰਾਮ ਦੀ ਕਮਾਈ ਦੇ ਜਾਲ ਵਿੱਚ ਫਸੇ ਹੋਏ ਨਜ਼ਰ ਆਉਂਦੇ ਹਨਉਹ ਪੈਸਾ ਜਿਹੜਾ ਸਰਕਾਰੀ ਖਜ਼ਾਨੇ ਵਿੱਚ ਚਾਹੀਦਾ ਹੈ. ਇਨ੍ਹਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈਸਮਝ ਨਹੀਂ ਆਉਂਦੀ ਇਨ੍ਹਾਂ ਦੀ ਜ਼ਮੀਰ ਕਿਉਂ ਮਰ ਗਈ ਹੈਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਤਾਕਤ ਦੀ ਬਖਸ਼ਿਸ ਕੀਤੀ, ਰਾਜ ਗੱਦੀ ਉੱਤੇ ਬਿਠਾਇਆ ਅਤੇ ਪੂਰਾ ਆਦਰ ਮਾਣ ਦਿੱਤਾ ਫਿਰ ਵੀ ਇਹ ਪੈਸੇ ਪਿੱਛੇ ਕਿਉਂ ਦੌੜਦੇ ਹਨਅੱਜ ਤਕ ਮਾਇਆ ਕਿਸੇ ਦੇ ਨਾਲ ਨਹੀਂ ਗਈ ਗੁਜ਼ਾਰੇ ਲਈ ਤਨਖਹ ਅਤੇ ਹੋਰ ਸਹੂਲਤਾਂ ਤਾਂ ਲੋਕਾਂ ਨੇ ਦਿੱਤੀਆਂ ਹਨਸਾਰੀ ਉਮਰ ਦੀ ਜ਼ਿੰਮੇਵਾਰੀ ਚੁੱਕੀ ਹੈ ਫਿਰ ਦੌਲਤ ਕਿਸ ਲਈ ਇਕੱਠੀ ਕੀਤੀ ਜਾਂਦੀ ਹੈਹਰਾਮ ਦੀ ਕਮਾਈ ਬੱਚਿਆਂ ਅਤੇ ਪਰਿਵਾਰ ਦੇ ਦੂਜੇ ਮੈਬਰਾਂ ਨੂੰ ਵੀ ਗਲਤ ਰਾਹ ਪਾਉਂਦੀ ਹੈ

ਪੰਜਾਬ ਅਜਿਹਾ ਸੂਬਾ ਹੈ ਜਿੱਥੇ ਸ਼ਾਇਦ ਸਭ ਤੋਂ ਵੱਧ ਮਾਲੀਏ ਨੂੰ ਸਰਕਾਰੀ ਖਜ਼ਾਨੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਹੜੱਪ ਲਿਆ ਜਾਂਦਾ ਹੈ ਇੱਥੇ ਸਭ ਤੋਂ ਵੱਧ ਟੈਕਸਾਂ ਦੀ ਚੋਰੀ ਹੁੰਦੀ ਹੈਅਜੇ ਵੀ ਬਹੁਤ ਸਾਰੀਆਂ ਦੁਕਾਨਾਂ ਵਿੱਚ ਰਸੀਦਾਂ ਨਹੀਂ ਕੱਟੀਆਂ ਜਾਂਦੀਆਂ, ਇੰਝ ਜੀ ਐੱਸ ਟੀ ਦੀ ਸ਼ਰੇਆਮ ਚੋਰੀ ਹੁੰਦੀ ਹੈਪੰਜਾਬ ਤੋਂ ਬਹੁਤਾ ਮਾਲ ਦੋ ਨੰਬਰ ਵਿੱਚ ਬਾਹਰ ਜਾਂਦਾ ਹੈ ਅਤੇ ਆਉਂਦਾ ਹੈ ਇਕੱਲੇ ਲੁਧਿਆਣਾ ਸ਼ਹਿਰ ਵਿੱਚੋਂ ਘੱਟੋ ਘੱਟ ਸੌ ਟਰੱਕ ਤੇ ਸੌ ਬੱਸਾਂ ਰਾਤ ਨੂੰ ਚਲਦੇ ਹਨਗੁਰੂਆਂ ਪੀਰਾਂ ਫ਼ਕੀਰਾਂ ਦੀ ਇਸ ਧਰਤੀ ਉੱਤੇ ਇਮਾਨਦਾਰੀ ਨੂੰ ਸਭ ਤੋਂ ਵੱਡੀ ਢਾਹ ਲੱਗੀ ਹੈਹਰੇਕ ਦਾ ਯਤਨ ਹੁੰਦਾ ਹੈ ਕਿਵੇਂ ਟੈਕਸ ਦੀ ਚੋਰੀ ਕੀਤੀ ਜਾ ਸਕੇਰਿਸ਼ਵਤ ਖੋਰੀ ਤਾਂ ਸਿਖਰ ਉੱਤੇ ਹੈਪੈਸੇ ਦੇ ਕੇ ਕਿਸੇ ਵੀ ਦਫਤਰ ਵੀ ਕੋਈ ਵੀ ਕੰਮ ਕਰਵਾਇਆਂ ਜਾ ਸਕਦਾ ਹੈ, ਜੇਕਰ ਦੋ ਨੰਬਰੀ ਫੀਸ ਨਾ ਦਿੱਤੀ ਜਾਵੇ ਤਾਂ ਬਹੁਤ ਖੱਜਲ-ਖੁਆਰੀ ਝੱਲਣੀ ਪੈਂਦੀ ਹੈਕਈ ਤਰ੍ਹਾਂ ਦੇ ਬੇਸਿਰ-ਪੈਰ ਇਤਰਾਜ਼ ਲਗਾ ਦਿੱਤੇ ਜਾਂਦੇ ਹਨਸਰਕਾਰੀ ਫੀਸ ਵਿੱਚ ਬੱਚਤ ਕਰਨ ਦੇ ਵੀ ਢੰਗ ਤਰੀਕੇ ਕਰਮਚਾਰੀ ਹੀ ਦੱਸਦੇ ਹਨ

ਪੰਜਾਬ ਦੇ ਲੋਕਾਂ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ ਸੀ ਕਿ ਇੱਥੇ ਕੁਝ ਨਹੀਂ ਹੋ ਸਕਦਾ ਪਰ ਕਿਸਾਨ ਮੋਰਚੇ ਦੀ ਜਿੱਤ ਨੇ ਉਨ੍ਹਾਂ ਦੀ ਆਪਣੀ ਸ਼ਕਤੀ ਉੱਤੇ ਮੁੜ ਭਰੋਸਾ ਕਰਵਾਇਆ ਲੋਕ ਚਾਹੁੰਦੇ ਸਨ ਕਿ ਕਿਸਾਨ ਅੰਦੋਲਨ ਵਾਲੇ ਹੀ ਚੋਣ ਲੜਦੇ ਅਤੇ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਮਿਲ ਜਾਂਦੀ, ਪਰ ਕਿਸਾਨ ਆਗੂਆਂ ਦੇ ਆਪਸੀ ਝਗੜੇ ਕਾਰਨ ਲੋਕਾਂ ਨੂੰ ਨਿਰਾਸਤਾ ਹੋਈ ਪਰ ਉਨ੍ਹਾਂ ਨੇ ਇੱਕ ਤੀਜੀ ਧਿਰ ਜਿਹੜੀ ਇਮਾਨਦਾਰੀ ਦਾ ਦਾਅਵਾ ਕਰਦੀ ਸੀ, ਉਸ ਨੂੰ ਬਹੁਮਤ ਨਾਲ ਜੇਤੂ ਬਣਾਇਆਕਈ ਲੀਡਰ, ਜਿਹੜੇ ਕਦੇ ਪਿੰਡ ਦਾ ਸਰਪੰਚ ਬਣਨ ਬਾਰੇ ਨਹੀਂ ਸੋਚ ਸਕਦੇ ਸਨ, ਉਹ ਮੰਤਰੀ ਬਣ ਗਏਮੁੱਖ ਮੰਤਰੀ ਇਮਾਨਦਾਰ ਹਨ ਤੇ ਉਹ ਚਾਹੁੰਦੇ ਹਨ ਕਿ ਰਿਸ਼ਵਤਖੋਰੀ ਨੂੰ ਰੋਕਿਆ ਜਾਵੇਪਰ ਵੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੇ ਐੱਮ ਐੱਲ ਏ ਹੀ ਨਹੀਂ ਸਗੋਂ ਮੰਤਰੀ ਵੀ ਭ੍ਰਿਸ਼ਟਾਚਾਰ ਵਿੱਚ ਫਸ ਗਏ ਹਨਇੰਝ ਸਰਕਾਰ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਅਤੇ ਆਪਣੇ ਲੀਡਰਾਂ ਨੂੰ ਸਖਤੀ ਨਾਲ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈਇੰਝ ਮਾਲੀਏ ਦੀ ਚੋਰੀ ਨੂੰ ਘਟਾਇਆ ਜਾ ਸਕਦਾ ਹੈ ਇਸਦੇ ਨਾਲ ਹੀ ਰਾਜ ਵਿੱਚ ਹੋ ਰਹੀ ਵੱਡੀ ਪੱਧਰ ਉੱਤੇ ਟੈਕਸ ਚੋਰੀ ਨੂੰ ਰੋਕਿਆ ਜਾਵੇਇਸ ਪਾਸੇ ਸਖਤ ਕਾਰਵਾਈ ਦੀ ਲੋੜ ਹੈਸਰਕਾਰੀ ਕਰਮਚਾਰੀਆਂ ਇਮਾਨਦਾਰੀ ਦਾ ਪਾਠ ਪੜ੍ਹਾਇਆ ਜਾਵੇ, ਸਰਕਾਰੀ ਖਰਚੇ ਘੱਟ ਕੀਤੇ ਜਾਣਪੰਜਾਬ ਵਿੱਚ ਵਜ਼ੀਰਾਂ ਅਤੇ ਅਫਸਰਾਂ ਨੂੰ ਲੋੜ ਤੋਂ ਵੱਧ ਸਹੂਲਤਾਂ, ਸੁਰੱਖਿਆ ਅਤੇ ਵਸੀਲੇ ਦਿੱਤੇ ਜਾ ਰਹੇ ਹਨਇਨ੍ਹਾਂ ਦੀ ਪੜਚੋਲ ਕਰਕੇ ਇਹ ਘਟਾਏ ਜਾਣੇ ਚਾਹੀਦੇ ਹਨ ਇਸਦਾ ਅਰੰਭ ਮੁੱਖ ਮੰਤਰੀ ਵੱਲੋਂ ਆਪ ਸ਼ੁਰੂ ਕਰਨਾ ਚਾਹੀਦਾ ਹੈਆਪ ਅਜਿਹਾ ਕੀਤਿਆਂ ਉਹ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ

ਸਰਕਾਰ ਨੂੰ ਇਸ਼ਤਿਹਾਰਬਾਜ਼ੀ ਨੂੰ ਘੱਟ ਕਰਨਾ ਚਾਹੀਦਾ ਹੈਜਦੋਂ ਅਸੀਂ ਆਖਦੇ ਹਾਂ ਕਿ ਸਾਡਾ ਕੰਮ ਬੋਲਦਾ ਹੈ, ਤਾਂ ਕੰਮ ਨੂੰ ਹੀ ਬੋਲਣ ਦੇਣਾ ਚਾਹੀਦਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਸੰਚਾਰ ਮਾਹਿਰਾਂ ਨੂੰ ਇਹ ਪੜ੍ਹਾਇਆ ਜਾਂਦਾ ਹੈ ਕਿ ਪ੍ਰਚਾਰ ਹੈ ਤਾਂ ਵਿਉਪਾਰ ਹੈਪਰ ਰਾਜਨੀਤੀ ਵਿਉਪਾਰ ਨਹੀਂ, ਲੋਕ ਸੇਵਾ ਹੈਸੇਵਾ ਕਰੋ ਅਤੇ ਕੰਮ ਨੂੰ ਬੋਲਣ ਦੇਵੋ ਕਰਜ਼ੇ ਵਿੱਚ ਡੁੱਬੀ ਸਰਕਾਰ ਲਈ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈਸਰਕਾਰ ਦੀਆਂ ਬਹੁਤ ਸਾਰੀਆਂ ਕਾਰਪੋਰਸ਼ਨਾਂ ਅਤੇ ਬੋਰਡ ਹਨਇਨ੍ਹਾਂ ਵਿੱਚ ਬਹੁਤੇ ਘਾਟੇ ਵਿੱਚੋਂ ਜਾ ਰਹੇ ਹਨ ਜਦੋਂ ਇਹ ਬਣਾਈਆਂ ਗਈਆਂ ਸਨ ਤਾਂ ਮੰਤਵ ਸਰਕਾਰੀ ਲਾਲ ਫ਼ੀਤਾਸ਼ਾਹੀ ਨੂੰ ਰੋਕਣਾ ਲਈ ਅਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨਾ ਸੀਪਰ ਹੁਣ ਇਹ ਸਰਕਾਰ ਉੱਤੇ ਬੋਝ ਬਣ ਗਈਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਪਾਰਟੀ ਲੀਡਰਾਂ ਨੂੰ ਚੇਅਰਮੈਨੀ ਦੇ ਰੂਪ ਵਿੱਚ ਰਿਊੜੀਆਂ ਵੰਡਣ ਲਈ ਕੀਤਾ ਜਾ ਰਿਹਾ ਹੈਮਿਸਾਲ ਵਜੋਂ ਸਨਅਤੀ ਵਿਕਾਸ ਲਈ ਸਰਕਾਰੀ ਵਿਭਾਗ ਹਨ, ਪਰ ਨਾਲ ਹੀ ਛੋਟੀਆਂ, ਦਰਮਿਆਨੀਆਂ, ਵੱਡੀਆਂ ਸਨਅਤਾਂ ਨੂੰ ਪ੍ਰਫੁਲਿਤ ਕਰਨ ਲਈ ਚਾਰ ਕਾਰਪੋਰੇਸ਼ਨ ਹਨ ਕੀ ਇੱਕ ਕਾਰਪੋਰੇਸ਼ਨ ਨਾਲ ਨਹੀਂ ਸਾਰਿਆ ਜਾ ਸਕਦਾ? ਪੰਜਾਬ ਵਿੱਚ ਜੰਗਲ਼ ਨਾਮ ਮਾਤਰ ਹਨ ਪਰ ਵਿਭਾਗ ਦੇ ਨਾਲੋ ਨਾਲ ਇੱਕ ਕਾਰਪੋਰੇਸ਼ਨ ਵੀ ਹੈਇਸੇ ਤਰ੍ਹਾਂ ਹੋਰ ਹਨਜਿਹੜੀਆਂ ਘਾਟੇ ਵਿੱਚ ਹਨ ਉਨ੍ਹਾਂ ਨੂੰ ਆਦੇਸ਼ ਦੇਣਾ ਚਾਹੀਦਾ ਹੈ ਕਿ ਘਾਟੇ ਦੀ ਪੂਰਤੀ ਕਰਕੇ ਮਨਾਫ਼ਾ ਕਮਾ ਕੇ ਵਿਖਾਇਆ ਜਾਵੇ

ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੱਖਾਂ ਰੇਹੜੀਆਂ ਤੇ ਫੜ੍ਹੀਆਂ ਹਨਇਹ ਸਾਰੀਆਂ ਸਬੰਧਿਤ ਅਧਿਕਾਰੀਆਂ ਨੂੰ ਹਫਤਾ ਦਿੰਦੀਆਂ ਹਨਸਰਕਾਰ ਵੱਲੋਂ ਇਨ੍ਹਾਂ ਦੀ ਫੀਸ ਨਿਰਧਾਰਿਕ ਕਰਕੇ ਟੋਕਨ ਦੇਣੇ ਚਾਹੀਦੇ ਹਨਇੰਝ ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਲਈ ਲੋੜੀਂਦਾ ਧੰਨ ਪ੍ਰਾਪਤ ਹੋ ਜਾਵੇਗਾਸ਼ਹਿਰਾਂ ਅਤੇ ਕਸਬਿਆਂ ਵਿੱਚ ਰੋਜ਼ਾਨਾ ਹਜ਼ਾਰਾਂ ਸਬਜ਼ੀ ਮੰਡੀਆਂ ਲੱਗਦੀਆਂ ਹਨਇਨ੍ਹਾਂ ਨੇ ਆਪਣੀ ਮੰਡੀ ਦੀ ਥਾਂ ਲੈ ਲਈ ਹੈਇੱਥੇ ਲੱਗਣ ਵਾਲੀਆਂ ਦੁਕਾਨਾਂ ਸਬੰਧਿਤ ਠੇਕੇਦਾਰ ਨੂੰ ਫੀਸ ਦਿੰਦੀਆਂ ਹਨਜੇਕਰ ਇਨ੍ਹਾਂ ਕੋਲੋਂ ਵੀ ਵਾਜਬ ਫੀਸ ਵਸੂਲੀ ਜਾਵੇ ਅਤੇ ਸਬਜ਼ੀਆਂ ਦੀ ਕੀਮਤ ਮਿਥੀ ਜਾਵੇ ਤਾਂ ਮੰਡੀ ਬੋਰਡ ਵੀ ਅਮੀਰ ਹੋ ਜਾਵੇਗਾ ਅਤੇ ਖ਼ਪਤਕਾਰਾਂ ਨੂੰ ਵਾਜਬ ਮੁੱਲ ਉੱਤੇ ਫ਼ਲ ਸਬਜ਼ੀ ਮਿਲ ਜਾਣਗੇ

ਪੰਜਾਬ ਵਿੱਚ ਸੈਰ ਸਪਾਟਾ ਸਨਅਤ ਨੂੰ ਵਿਕਸਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨਕਦੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੈਰ ਸਪਾਟਾ ਕਾਰਪੋਰੇਸ਼ਨ ਵੱਲੋਂ ਮੁੱਖ ਸੜਕਾਂ ਉੱਤੇ ਸਾਫ਼ ਸੁਥਰੇ ਮੋਟਲ ਬਣਾਏ ਗਏ ਹਨਹੁਣ ਇਨ੍ਹਾਂ ਵਿੱਚੋਂ ਬਹੁਤੇ ਬੰਦ ਹੋ ਗਏ ਹਨ ਜਾਂ ਵੇਚ ਦਿੱਤੇ ਗਏ ਹਨਕਾਰਪੋਰੇਸ਼ਨ ਵੱਲੋਂ ਸੈਰ ਸਪਾਟੇ ਦੇ ਵਧੀਆ ਪ੍ਰੋਗਾਰਾਮ ਉਲੀਕੇ ਜਾਣਪੰਜਾਬ ਵਿੱਚ ਧਾਰਮਿਕ ਯਾਤਰਾ ਅਤੇ ਸੱਭਿਆਚਾਰਕ ਮੇਲਿਆਂ ਰਾਹੀਂ ਸੈਲਾਨੀਆਂ ਨੂੰ ਖਿੱਚਿਆ ਜਾ ਸਕਦਾ ਹੈਸੈਰ ਸਪਾਟਾ ਪੈਕੇਜ ਬਣਾਏ ਜਾਣ ਅਤੇ ਖੇਤੀ ਉਪਜ ਅਧਾਰਿਤ ਮੇਲੇ ਲਗਾਏ ਜਾਣਪਿੰਡਾਂ ਦੇ ਸਕੂਲਾਂ ਅਤੇ ਕਲੀਨਕਾਂ ਨੂੰ ਵਧੀਆਂ ਬਣਾਉਣ ਲਈ ਐੱਨ ਆਰ ਆਈ ਦੀ ਸਹਾਇਤਾ ਲੈਣੀ ਚਾਹੀਦੀ ਹੈਹਰੇਕ ਪਿੰਡ ਵਿੱਚੋਂ ਬਾਹਰ ਵਸਦੇ ਪਰਿਵਾਰ ਆਪਣੇ ਪਿੰਡਾਂ ਵਿੱਚ ਵਿੱਦਿਆ ਅਤੇ ਸਿਹਤ ਸਹੂਲਤਾਂ ਵਧੀਆਂ ਬਣਾਉਣ ਲਈ ਅੱਗੇ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈਰਾਜ ਕਰ ਰਹੀ ਪਾਰਟੀ ਆਪਣੇ ਲਈ ਫੰਡ ਮੰਗਣ ਦੀ ਥਾਂ ਐੱਨ ਆਰ ਆਈ ਨੂੰ ਆਪੋ ਆਪਣੇ ਪਿੰਡ ਦੀ ਕਾਇਆਂ ਕਲਪ ਕਰਨ ਲਈ ਪ੍ਰੇਰੇਅਜਿਹਾ ਕਈ ਪਿੰਡਾਂ ਵਿੱਚ ਹੋ ਵੀ ਰਿਹਾ ਹੈਲੋੜ ਹੈ ਇਸ ਨੂੰ ਇੱਕ ਮੁਹਿੰਮ ਦਾ ਰੂਪ ਦਿੱਤਾ ਜਾਵੇਲੋਕਾਂ ਨੂੰ ਕੇਵਲ ਵਿੱਦਿਅਕ ਅਤੇ ਸਿਹਤ ਸਹੂਲਤਾਂ ਮੁਫਤ ਦੇਣ ਵਲ ਧਿਆਨ ਦੇਣਾ ਚਾਹੀਦਾ ਹੈ, ਬਾਕੀ ਸਹੂਲਤਾਂ ਕੇਵਲ ਗਰੀਬ ਵਰਗ ਨੂੰ ਦਿੱਤੀਆਂ ਜਾਣਨਹਿਰਾਂ ਨੂੰ ਪੱਕੀਆਂ ਕਰਨ ਦੀ ਥਾਂ ਇਨ੍ਹਾਂ ਦੀ ਸਾਫ਼ ਸਫ਼ਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇਇੰਝ ਬਿਜਲੀ ਦੀ ਬੱਚਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਵਿੱਚ ਵਾਧਾ ਹੋਵੇਗਾ

ਪਿੰਡਾਂ ਵਿੱਚ ਮੁੜ ਫੋਕਲ ਪੁਆਇੰਟਾਂ ਨੂੰ ਸੁਰਜੀਤ ਕੀਤਾ ਜਾਵੇ ਇੱਥੇ ਹੀ ਖੇਤੀ ਅਧਾਰਿਤ ਸਨਅਤਾਂ ਲਗਾਈਆਂ ਜਾਣਇਸ ਨਾਲ ਸਰਕਾਰ ਦੀ ਆਮਦਨ ਵਿੱਚ ਕੇਵਲ ਵਾਧਾ ਹੀ ਨਹੀਂ ਹੋਵੇਗਾ, ਸਗੋਂ ਇਲਾਕਾ ਵਾਸੀਆਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵੀ ਪੂਰਾ ਮੁੱਲ ਮਿਲ ਸਕੇਗਾਰੇਤਾ, ਬਜਰੀ ਅਤੇ ਸ਼ਰਾਬ ਵੀ ਆਮਦਨ ਦੇ ਮੁੱਖ ਸਰੋਤ ਹਨਇੱਥੇ ਵੀ ਚੋਰੀ ਰੋਕਣ ਦੀ ਲੋੜ ਹੈ

ਸੁਝਾਓ ਹੋਰ ਵੀ ਦਿੱਤੇ ਜਾ ਸਕਦੇ ਹਨ ਕਿਉਂਕਿ ਪੰਜਾਬ ਵਰਗੇ ਸੂਬੇ ਵਿੱਚ ਵਸੀਲਿਆਂ ਦੀ ਘਾਟ ਨਹੀਂ ਹੈ, ਘਾਟ ਹੀਲਿਆਂ ਦੀ ਹੈ ਜਿਨ੍ਹਾਂ ਰਾਹੀਂ ਸਰਕਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪੰਜਾਬ ਸਿਰ ਕਰਜ਼ਾ ਵੀ ਘਟ ਜਾਵੇਗਾ ਅਤੇ ਲੋਕਾਂ ਨੂੰ ਮੁਢਲੀਆਂ ਲੋੜਾਂ ਵੀ ਨਸੀਬ ਹੋ ਜਾਣਗੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3869)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author