RanjitSingh Dr7ਮੈਂ ਸਾਹਮਣੇ ਵਾਲੇ ਦੁਕਾਨਦਾਰ ਤੋਂ ਪੁੱਛਿਆ ਕਿ ਚਾਹ ਵਾਲਾ ਮੁੰਡਾ ਕਿੱਧਰ ...
(15 ਜਨਵਰੀ 2025)

 

ਚੰਡੀਗੜ੍ਹ 37 ਸੈਕਟਰ ਦੇ ਫੁੱਟਪਾਥ ਉੱਤੇ ਇੱਕ ਚਾਹ ਵਾਲਾ ਬੈਠਦਾ ਸੀਜਦੋਂ ਵੀ ਮੈਂ ਚੰਡੀਗੜ੍ਹ ਜਾਣਾ, ਉਸ ਤੋਂ ਚਾਹ ਪੀ ਲੈਣੀ ਕਿਉਂਕਿ ਹੋਰ ਨੇੜੇ ਕੋਈ ਚਾਹ ਵਾਲੀ ਦੁਕਾਨ ਨਹੀਂ ਸੀਫਿਰ ਇਕ ਵਾਰ ਜਦੋਂ ਮੈਂ ਚੰਡੀਗੜ੍ਹ ਗਿਆ ਤਾਂ ਉੱਥੇ ਕੋਈ 13-14 ਸਾਲਾ ਮੁੰਡਾ ਬੈਠਾ ਸੀਉਸ ਨੂੰ ਮੈਂ ਬਜ਼ੁਰਗ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਮੇਰੇ ਪਿਤਾ ਜੀ ਸਨ, ਜਿਹੜੇ ਕੁਝ ਮਹੀਨੇ ਪਹਿਲਾਂ ਸਾਨੂੰ ਛੱਡ ਗਏ ਹਨਹੁਣ ਮੈਨੂੰ ਇੱਥੇ ਬੈਠਣਾ ਪੈ ਰਿਹਾ ਹੈ ਕਿਉਂਕਿ ਘਰ ਵਿੱਚ ਕੋਈ ਹੋਰ ਕਮਾਉਣਾ ਵਾਲਾ ਨਹੀਂ ਹੈਮੈਂ ਉਸ ਮੁੰਡੇ ਨੂੰ ਉਸ ਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਉਸ ਦੱਸਿਆ ਕਿ ਮੈਨੂੰ ਪੜ੍ਹਾਈ ਬੰਦ ਕਰਨੀ ਪਈ ਹੈਮੈਂ ਉਸ ਨੂੰ ਹੌਸਲਾ ਦਿੱਤਾ ਅਤੇ ਵਿਹਲੇ ਸਮੇਂ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਅਤੇ ਪ੍ਰਾਈਵੇਟ ਇਮਤਿਹਾਨ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ

ਫਿਰ ਮੈਨੂੰ ਕੁਝ ਸਾਲਾਂ ਲਈ ਬਾਹਰ ਜਾਣਾ ਪੈ ਗਿਆਜਦੋਂ ਵਾਪਸ ਆ ਕੇ ਮੇਰਾ ਚੰਡੀਗੜ੍ਹ ਦਾ ਚੱਕਰ ਲੱਗਿਆ ਤਾਂ ਮੈਨੂੰ ਉਸੇ ਮੁੰਡੇ ਦਾ ਖਿਆਲ ਆਇਆਪਰ ਉਹ ਫੁੱਟਪਾਥ ਉੱਤੇ ਨਹੀਂ ਸੀਮੈਂ ਸਾਹਮਣੇ ਵਾਲੇ ਦੁਕਾਨਦਾਰ ਤੋਂ ਪੁੱਛਿਆ ਕਿ ਚਾਹ ਵਾਲਾ ਮੁੰਡਾ ਕਿੱਧਰ ਚਲਾ ਗਿਆ? ਦੁਕਾਨਦਾਰ ਨੇ ਦੱਸਿਆ ਕਿ ਉਹ ਦੂਸਰੇ ਪਾਸੇ ਸਪੈਸ਼ਲ ‘ਟੀ ਸ਼ਾਪ’ ਨਾਮ ਦੀ ਦੁਕਾਨ ਹੈ, ਉਹ ਉੱਥੇ ਚਲਾ ਗਿਆ ਹੈਉਸ ਦੀ ਤਰੱਕੀ ਦੀ ਜਿੱਥੇ ਖੁਸ਼ੀ ਵੀ ਹੋਈ, ਉੱਥੇ ਇਸ ਚਮਤਕਾਰ ਬਾਰੇ ਜਾਣਨ ਦੀ ਲਾਲਸਾ ਵੀ ਜਾਗੀਉਸ ‘ਟੀ ਸ਼ਾਪ’ ਨਾਮ ਦੀ ਦੁਕਾਨ ਦੇ ਕਾਊਂਟਰ ’ਤੇ ਮੈਂ ਇਸ ਬਾਰੇ ਪੁੱਛਿਆ ਤਾਂ ਉਹ ਮੈਨੂੰ ਪਿੱਛੇ ਬਣੇ ਉਸ ਮੁੰਡੇ ਦੇ ਦਫਤਰ ਵਿੱਚ ਲੈ ਗਿਆਮੈਂ ਬੇਨਤੀ ਕੀਤੀ ਕਿ ਜੇਕਰ ਉਸ ਕੋਲ ਸਮਾਂ ਹੋਵੇ ਤਾਂ ਮੈਂ ਇਸ ਚਮਤਕਾਰ ਬਾਰੇ ਜਾਣਨਾ ਚਾਹਵਾਂਗਾ

ਉਸ ਜਿਹੜੀ ਆਪਣੀ ਕਹਾਣੀ ਸੁਣਾਈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ

ਉਸ ਮੁੰਡੇ ਨੇ ਦੱਸਿਆ ਕਿ ਮੇਰੇ ਕੋਲ ਸਾਹਮਣੇ ਦਫਤਰ ਤੋਂ ਇੱਕ ਬਾਪੂ ਜੀ ਲਗਭਗ ਰੋਜ਼ ਹੀ ਚਾਹ ਪੀਣ ਆਉਂਦੇ ਸਨ ਮੈਨੂੰ ਵੀ ਉਨ੍ਹਾਂ ਦੀ ਉਡੀਕ ਰਹਿੰਦੀ ਸੀਉਹ ਮੇਰੇ ਨਾਲ ਗੱਲਾਂ ਕਰਦੇ, ਮੇਰੇ ਪਰਿਵਾਰ ਬਾਰੇ ਪੁੱਛਦੇ, ਮੈਨੂੰ ਪੜ੍ਹਨ ਲਈ ਉਕਸਾਉਂਦੇ ਇੱਕ ਦਿਨ ਉਹ ਚੰਗੇ ਮੂਡ ਵਿੱਚ ਸਨ। ਮੈਂ ਪੁੱਛਿਆ, “ਸਰ ਮੈਂ ਤੁਹਾਡੇ ਵਾਂਗ ਸਫਲ ਹੋ ਕੇ ਵੱਡਾ ਬੰਦਾ ਬਣਨਾ ਚਾਹੁੰਦਾ ਹਾਂ, ਮੈਨੂੰ ਵੀ ਕੋਈ ਗੁਰ ਦੱਸੋ ਤਾਂ ਜੋ ਮੈਂ ਵੱਡਾ ਆਦਮੀ ਬਣ ਸਕਾਂ? ਉਨ੍ਹਾਂ ਮੈਨੂੰ ਚਾਰ ਗੁਰ ਦੱਸੇ, ਜਿਨ੍ਹਾਂ ਉੱਤੇ ਮੈਂ ਪੂਰੀ ਸੰਜੀਦਗੀ ਨਾਲ ਅਮਲ ਕਰ ਰਿਹਾ ਹਾਂਨਤੀਜਾ ਤੁਹਾਡੇ ਸਾਹਮਣੇ ਹੈਇਹੋ ਜਿਹੇ ਤਿੰਨ ਹੋਰ ਚਾਏ ਘਰ ਇਸ ਸ਼ਹਿਰ ਵਿੱਚ ਚੱਲ ਰਹੇ ਹਨਮੇਰੇ ਜ਼ੋਰ ਦੇਣ ਉੱਤੇ ਉਸ ਮੁੰਡੇ ਨੇ ਆਪਣੇ ਚਾਰੇ ਗੁਰ ਮੇਰੇ ਨਾਲ ਸਾਂਝੇ ਕੀਤੇ

ਪਹਿਲਾ ਗੁਰ ਮਿਹਨਤ, ਉਨ੍ਹਾਂ ਆਖਿਆ ਮਿਹਨਤ ਤੋਂ ਬਗੈਰ ਕਦੇ ਵੀ ਸਥਾਈ ਪ੍ਰਾਪਤੀ ਨਹੀਂ ਹੁੰਦੀਜਦੋਂ ਮਨੁੱਖ ਮਿਹਨਤ ਦੀ ਥਾਂ ਗਲਤ ਢੰਗ ਤਰੀਕਿਆਂ ਨਾਲ ਸਫ਼ਲਤਾ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਤਾਂ ਫੌਰੀ ਲਾਭ ਭਾਵੇਂ ਹੋ ਜਾਵੇ ਪਰ ਇਹ ਪ੍ਰਾਪਤੀ ਸਥਾਈ ਨਹੀਂ ਹੁੰਦੀ ਅਤੇ ਨਾ ਹੀ ਇਸ ਪ੍ਰਾਪਤੀ ਨਾਲ ਸੰਤੁਸ਼ਟੀ ਹੁੰਦੀ ਹੈ ਅਤੇ ਨਾ ਹੀ ਆਨੰਦ ਮਿਲਦਾ ਹੈ

ਮੈਂ ਉਨ੍ਹਾਂ ਨੂੰ ਆਖਿਆ ਕਿ ਮਿਹਨਤ ਤਾਂ ਮੈਂ ਪੂਰੀ ਕਰਦਾ ਹਾਂ ਪਰ ਗੱਡੀ ਤਾਂ ਉੱਥੇ ਦੀ ਉੱਥੇ ਖੜ੍ਹੀ ਹੈਉਨ੍ਹਾਂ ਆਖਿਆ ਮਿਹਨਤ ਦੇ ਨਾਲੋ ਨਾਲ ਤਿੰਨ ਹੋਰ ਗੁਰ ਵੀ ਜ਼ਰੂਰੀ ਹਨ। ਜਦੋਂ ਤਕ ਚੋਹਾਂ ਦਾ ਮੇਲ ਨਹੀਂ ਹੁੰਦਾ, ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਹੁੰਦੀਦੂਜਾ ਗੁਰ ਜਿਹੜਾ ਉਨ੍ਹਾਂ ਦੱਸਿਆ, ਉਹ ਸੀ ‘ਇਮਾਨਦਾਰੀ।’ ਸਥਾਈ ਸਫਲਤਾ ਇਮਾਨਦਾਰੀ ਨਾਲ ਹੀ ਮਿਲਦੀ ਹੈਬੇਈਮਾਨੀ ਦੀ ਕਮਾਈ ਜੀਵਨ ਦਾ ਸੁਖ ਤਾਂ ਭਾਵੇਂ ਸਾਰੇ ਖਰੀਦ ਸਕੇ ਪਰ ਉਨ੍ਹਾਂ ਨੂੰ ਭੋਗਿਆ ਨਹੀਂ ਜਾ ਸਕਦਾਵਧੀਆ ਘਰ, ਵਧੀਆ ਸੌਣ ਕਮਰਾ ਵੀ ਗੂੜ੍ਹੀ ਨੀਂਦ ਨਹੀਂ ਦਿੰਦਾ ਜੇਕਰ ਉਹ ਬੇਈਮਾਨੀ ਦੇ ਪੈਸੇ ਨਾਲ ਬਣੇ ਹੋਣਬੇਈਮਾਨੀ ਦੀ ਕਮਾਈ ਕੱਚੀ ਕੰਧ ਵਾਂਗ ਹੁੰਦੀ ਹੈ, ਜਿਹੜੀ ਕਦੇ ਵੀ ਖੁਰ ਸਕਦੀ ਹੈ, ਢਹਿ ਸਕਦੀ ਹੈਮੈਂ ਆਖਿਆ ਮੈਂ ਤਾਂ ਕੋਈ ਬੇਈਮਾਨੀ ਨਹੀਂ ਕਰਦਾ ਫਿਰ ਵੀ ਬਰਕਤ ਨਹੀਂ ਹੁੰਦੀਉਹ ਆਖਣ ਲੱਗੇ ਤੂੰ ਬਹੁਤੀ ਵਾਰ ਪਤੀਲੇ ਨੂੰ ਧੋਏ ਬਗੈਰ ਪੁਰਾਣੀ ਪਈ ਪੱਤੀ ਵਿੱਚ ਹੀ ਹੋਰ ਖੰਡ ਦੁੱਧ ਪਾ ਕੇ ਚਾਹ ਬਣਾ ਲੈਂਦਾ ਹੈਂ, ਗਲਾਸ ਧੋਣ ਲਈ ਬਾਲਟੀ ਵਿੱਚ ਪਾਣੀ ਵੀ ਸਵੇਰ ਦਾ ਹੀ ਭਰਿਆ ਹੁੰਦਾ ਹੈ ਤੇ ਤੂੰ ਉਸੇ ਪਾਣੀ ਵਿੱਚ ਗਲਾਸ ਧੋ ਕੇ ਚਾਹ ਦੇ ਦਿੰਦਾ ਹੈਂਤੂੰ ਸਸਤੇ ਵਾਲੀ ਪੱਤੀ ਅਤੇ ਸਪਰੇਟਾ ਦੁੱਧ ਦੀ ਵੀ ਵਰਤੋਂ ਕਰ ਲੈਂਦਾ ਹੈਇਮਾਨਦਾਰੀ ਨਾਲ ਸਲੀਕਾ ਜੁੜ ਜਾਵੇ ਵਧੀਆ ਪ੍ਰਭਾਵ ਪੈਂਦਾ ਹੈਮਿਹਨਤ ਦੇ ਨਾਲੋ ਨਾਲ ਮੈਂ ਇਮਾਨਦਾਰੀ ਨੂੰ ਵੀ ਪੱਲ੍ਹੇ ਬੰਨ੍ਹ ਲਿਆ ਜਦੋਂ ਮੈਂ ਤੀਸਰੇ ਗੁਰ ਬਾਰੇ ਪੁੱਛਿਆ ਤਾਂ ਉਹ ਆਖਣ ਲੱਗੇ ਕਿ ਤੀਸਰਾ ਗੁਰ ‘ਹੁਨਰ’ ਹੁੰਦਾ ਹੈਮੈਂ ਆਖਿਆ ਚਾਹ ਬਣਾਉਣ ਵਿੱਚ ਕੀ ਹੁਨਰ ਹੈ, ਪਹਿਲਾਂ ਮੇਰੇ ਪਿਤਾ ਜੀ ਬਣਾਉਂਦੇ ਸਨ ਤੇ ਹੁਣ ਮੈਂ ਬਣਾ ਰਿਹਾ ਹਾਂਉਨ੍ਹਾਂ ਆਖਿਆ ਹਰੇਕ ਕੰਮ ਵਿੱਚ ਹੁਨਰ ਦੀ ਲੋੜ ਪੈਂਦੀ ਹੈ, ਆਪਣੀ ਪਛਾਣ ਬਣਾਉਣ ਲਈ ਦੂਜਿਆਂ ਤੋਂ ਹਟ ਕੇ ਕੁਝ ਵੱਖਰਾ ਕਰਨਾ ਪੈਂਦਾ ਹੈਪਰ ਚਾਹ ਵਿੱਚ ਕੀ ਹੁਨਰ ਹੋ ਸਕਦਾ ਹੈਉਨ੍ਹਾਂ ਦਾ ਉੱਤਰ ਸੀ ਇਸ ਬਾਰੇ ਤੈਨੂੰ ਆਪ ਸੋਚਣਾ ਪਵੇਗਾ ਕਿ ਤੂੰ ਆਪਣੀ ਚਾਹ ਦੀ ਵੱਖਰੀ ਪਛਾਣ ਕਿਵੇਂ ਬਣਾ ਸਕਦਾ ਹੈਂਚਾਹ ਵਿੱਚ ਕਿਹੜਾ ਮਸਾਲਾ ਪਾਇਆ ਜਾਵੇ ਤੇ ਕਿੰਨਾ ਪਾਇਆ ਜਾਵੇ ਤਾਂ ਜੋ ਕਿ ਪੀਣ ਵਾਲਾ ਸਿਫਤ ਕਰਨੋ ਨਾ ਹਟ ਸਕੇਮੈਂ ਆਪਣੀ ਮਾਂ ਨਾਲ ਰਲ ਕੇ ਮਸਾਲਿਆਂ ਦੇ ਤਜਰਬੇ ਕੀਤੇਅਲਾਇਚੀ, ਅਦਰਕ, ਤੁਲਸੀ ਦੇ ਪੱਤੇ, ਪੁਦੀਨਾ ਆਦਿ ਕੀ ਪਾਇਆ ਜਾ ਸਕਦਾ ਹੈ, ਜਿਸ ਨਾਲ ਚਾਹ ਦਾ ਵਿਲੱਖਣ ਸੁਆਦ ਆਵੇਆਪਣੇ ਮਸਾਲੇ ਵਾਲੀ ਚਾਹ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਹੀ ਪਿਲਾਈ, ਜਿਹੜੀ ਉਨ੍ਹਾਂ ਬਹੁਤ ਪਸੰਦ ਕੀਤੀਫਿਰ ਮੈਂ ਚੌਥੇ ਗੁਰ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਚੌਥਾ ਥੰਮ੍ਹ ਹੈ ‘ਧੀਰਜ ਕਿਸੇ ਵੀ ਸਥਿਤੀ ਵਿੱਚ ਘਬਰਾਉਣਾ ਨਹੀਂਜੇਕਰ ਕੋਈ ਨੁਕਸ ਦੱਸਦਾ ਵੀ ਹੈ ਤਾਂ ਗੁੱਸੇ ਵਿੱਚ ਨਹੀਂ ਆਉਣਾ ਹੈ, ਆਰਾਮ ਨਾਲ ਅਗਲੇ ਦੀ ਗੱਲ ਸੁਣੋ। ਜੇਕਰ ਤੁਹਾਡੀ ਗਲਤੀ ਹੈ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਹੈਗਲਤੀ ਮੰਨਣ ਨਾਲ ਹੀ ਭਵਿੱਖ ਵਿੱਚ ਉਸ ਗਲਤੀ ਤੋਂ ਬਚਿਆ ਜਾ ਸਕਦਾ ਹੈਹਊਮੈ ਵਿੱਚ ਨਹੀਂ ਆਉਣਾਇਹ ਅਖਾਣ ਯਾਦ ਰੱਖੋ, “ਹੰਕਾਰਿਆ, ਸੋ ਮਾਰਿਆ”। ਹੰਕਾਰ ਤੋਂ ਦੂਰੀ ਅਤੇ ਗੁੱਸੇ ਉੱਤੇ ਕਾਬੂ ਹੀ ਸਫ਼ਲਤਾ ਦੀ ਪੌੜੀ ਬਣਦੇ ਹਨਜਦੋਂ ਬੁਰਾ ਸਮਾਂ ਆਵੇ, ਉਦੋਂ ਵੀ ਘਬਰਾਉਣਾ ਨਹੀਂ ਚਾਹੀਦਾ ਸਗੋਂ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਭਲੇ ਦਿਨਾਂ ਦੀ ਉਡੀਕ ਕਰਨੀ ਚਾਹੀਦੀ ਹੈਘਬਰਾਹਟ ਨਾਲ ਹੋਰ ਨੁਕਸਾਨ ਹੁੰਦਾ ਹੈਧੀਰਜ ਮਨੁੱਖ ਦਾ ਗਹਿਣਾ ਹੈ ਅਤੇ ਖਿਮਾ ਸ਼ਕਤੀ ਹੈਮੈਂ ਪੂਰੀ ਇਮਾਨਦਾਰੀ ਨਾਲ ਇਨ੍ਹਾਂ ਚੌਹਾਂ ਪੱਖਾਂ ਉੱਤੇ ਪਹਿਰਾ ਦਿੱਤਾ ਹੈਨਤੀਜਾ ਤੁਹਾਡੇ ਸਾਹਮਣੇ ਹੈਮੇਰੀ ਚਾਹ ਪੀਣ ਦੂਰੋਂ ਦੂਰੋਂ ਲੋਕੀਂ ਆਉਂਦੇ ਹਨਦੂਜੇ ਸ਼ਹਿਰਾਂ ਵਿੱਚ ਬਰਾਂਚਾਂ ਖੋਲ੍ਹਣ ਲਈ ਵੀ ਜ਼ੋਰ ਪੈ ਰਿਹਾ ਹੈਪਰ ਮੈਂ ਸਾਵਧਾਨੀ ਨਾਲ ਚੱਲਣਾ ਚਾਹੁੰਦਾ ਹਾਂਮੈਂ ਆਪਣੇ ਕਾਮਿਆਂ ਨਾਲ ਖਲੋ ਕੇ ਉਨ੍ਹਾਂ ਨੂੰ ਚਾਹ ਬਣਾਉਣ ਦੀ ਸਿਖਲਾਈ ਦਿੰਦਾ ਹਾਂ ਕਿੰਨਾ ਪਾਣੀ, ਕਿੰਨੀ ਚੀਨੀ, ਕਿੰਨਾ ਦੁੱਧ ਅਤੇ ਮਸਾਲਾ ਵਰਤਣਾ ਹੈ ਅਤੇ ਕਿਸ ਤਰ੍ਹਾਂ ਵਰਤਣਾ ਹੈ ਤਾਂ ਜੋ ਮੇਰੀ ਸਾਖ ਬਣੀ ਰਹੇਜਦੋਂ ਤਕ ਮੇਰੀ ਚਾਹ ਦਾ ਸੁਆਦ ਵਿਲੱਖਣ ਹੈ, ਉਦੋਂ ਤਕ ਹੀ ਮੇਰਾ ਧੰਦਾ ਚੱਲਣਾ ਹੈਆਪਣੀ ਗੁਣਵੱਤਾ ਨਾਲ ਮੈਂ ਕਦੇ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਕਰਾਂਗਾਨਵੀਂ ਪੀੜ੍ਹੀ ਨੂੰ ਮੇਰੀ ਇਹੋ ਸਲਾਹ ਹੈ ਕਿ ਇਨ੍ਹਾਂ ਚਾਰੇ ਪੱਖਾਂ ਉੱਤੇ ਸੰਜੀਦਗੀ ਨਾਲ ਅਮਲ ਕਰੋਸਫ਼ਲਤਾ ਜ਼ਰੂਰ ਪ੍ਰਾਪਤ ਹੋਵੇਗੀਨੌਕਰੀ ਦੀ ਭਾਲ ਕਰਨ ਦੀ ਥਾਂ ਆਪ ਨੌਕਰੀਆਂ ਦੇਣ ਵਾਲੇ ਬਣ ਸਕਦੇ ਹੋਅਸੀਂ ਅੱਗੇ ਵਧਣ ਦਾ ਯਤਨ ਨਹੀਂ ਕਰਦੇ ਇਸਦਾ ਕਾਰਨ ਆਲਸ ਜਾਂ ਡਰ ਹੋ ਸਕਦਾ ਹੈ ਪਰ ਆਲਸ ਤਿਆਗ ਕੇ ਮਿਹਨਤ ਕਰਨੀ ਚਾਹੀਦੀ ਹੈ। ਜਦੋਂ ਵੀ ਕੁਝ ਨਵਾਂ ਕੀਤਾ ਜਾਂਦਾ ਹੈ ਤਾਂ ਥੋੜ੍ਹਾ ਨੁਕਸਾਨ ਤਾਂ ਹੀ ਹੋ ਸਕਦਾ ਹੈ ਪਰ ਘਬਰਾਉਣ ਦੀ ਥਾਂ ਧੀਰਜ ਨਾਲ ਨੁਕਸਾਨ ਦੇ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈਇੰਝ ਉਨ੍ਹਾਂ ਨੂੰ ਦੂਰ ਕੀਤਿਆਂ ਸਫ਼ਲਤਾ ਦੀ ਪੌੜੀ ਚੜ੍ਹਿਆ ਜਾ ਸਕਦਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5620)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author