RanjitSinghDr7ਹਮਦਰਦੀ ਕੇਵਲ ਵਿਖਾਵੇ ਲਈ ਨਹੀਂ ਹੋਣੀ ਚਾਹੀਦੀ ਹੈ,ਇਹ ਤੁਹਾਡੀਆਂ ਅੱਖਾਂ ਅਤੇ ਸਰੀਰ ਵਿੱਚੋਂ ਝਲਕਣੀ ...
(28 ਜੁਲਾਈ 2023)

 

ਪੰਜਾਬੀਆਂ ਬਾਰੇ ਇਹ ਪ੍ਰਸਿੱਧ ਹੈ ਕਿ ਇਹ ਮਿਹਨਤੀ ਲੋਕ ਹਨਕਿਰਤ ਕਰਦੇ ਹਨ, ਉਸ ਨੂੰ ਵੰਡ ਕੇ ਛੱਕਦੇ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨਧਰਮ ਕੋਈ ਵੀ ਹੋਵੇ, ਸਾਰੇ ਪੰਜਾਬੀ ਬਾਬਾ ਨਾਨਕ ਦੇ ਹੁਕਮਾਂ ਅਨੁਸਾਰ ਆਪਣੇ ਜੀਵਨ ਨੂੰ ਸੇਧ ਦਿੰਦੇ ਹਨਪਰ ਪਿਛਲੇ ਕੁਝ ਸਮੇਂ ਤੋਂ ਇਹ ਵੇਖਿਆ ਜਾ ਰਿਹਾ ਹੈ ਕਿ ਪੰਜਾਬੀ ਆਪਣੇ ਇਨ੍ਹਾਂ ਗੁਣਾਂ ਤੋਂ ਦੂਰ ਹੋ ਰਹੇ ਹਨਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਬਹੁਗਿਣਤੀ ਖੇਤੀ ਨਾਲ ਸੰਬੰਧਿਤ ਹੈ ਅਤੇ ਖੇਤੀ ਵਿੱਚ ਸੁਕ੍ਰਿਤ ਹੀ ਹੁੰਦੀ ਹੈਪਰ ਕੁਝ ਪੰਜਾਬੀ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਿਲਾਵਟ, ਹੈਂਕੜ ਆਦਿ ਬੁਰਾਈਆਂ ਦਾ ਵਾਧਾ ਹੋ ਰਿਹਾ ਹੈਸਮਾਜ ਵਿੱਚੋਂ ਇਮਾਨਦਾਰੀ ਦੇ ਨਾਲੋ ਨਾਲ ਹਮਦਰਦੀ ਵੀ ਖਤਮ ਹੋ ਰਹੀ ਹੈਅਸੀਂ ਵਿਖਾਵੇ ਲਈ ਖੁੱਲ੍ਹ ਕੇ ਖਰਚ ਕਰਨ ਲੱਗ ਜਾਂਦੇ ਹਾਂ ਪਰ ਲੋੜਵੰਦਾਂ ਦੀ ਸਹਾਇਤਾ ਕਰਨ ਤੋਂ ਕੰਨੀਂ ਕਤਰਾਉਣ ਲੱਗ ਪਏ ਹਾਂਕੋਈ ਸਮਾਂ ਸੀ ਜਦੋਂ ਕਿਸੇ ਉੱਤੇ ਵੀ ਕੋਈ ਮੁਸੀਬਤ ਆਉਂਦੀ ਸੀ ਤਾਂ ਸਾਰਾ ਭਾਈਚਾਰਾ ਉਸ ਦੀ ਸਹਾਇਤਾ ਲਈ ਨਾਲ ਖੜ੍ਹਾ ਹੁੰਦਾ ਸੀਜਿਸ ਕੋਲ ਵਸੀਲੇ ਹੁੰਦੇ ਸਨ ਉਹ ਲੋੜਵੰਦਾਂ ਦੀ ਸਭ ਤੋਂ ਵੱਧ ਸਹਾਇਤਾ ਕਰਦਾ ਸੀਹੁਣ ਇਸਦੇ ਉਲਟ ਹੋ ਰਿਹਾ ਹੈ। ਜਿਵੇਂ ਜਿਵੇਂ ਕਿਸੇ ਕੋਲ ਵਸੀਲੇ ਵਧਦੇ ਹਨ ਉਹ ਨੜ੍ਹਿਨਵੇਂ ਦੇ ਚੱਕਰ ਵਿੱਚ ਪੈ ਲੋੜਵੰਦਾਂ ਦੀ ਸਹਾਇਤਾ ਕਰਨ ਤੋਂ ਕੰਨੀਂ ਕਤਰਾਉਣ ਲੱਗ ਪੈਂਦਾ ਹੈਉਸ ਵਿੱਚੋਂ ਹਮਦਰਦੀ ਸ਼ਬਦ ਮਨਫ਼ੀ ਹੋਣ ਲਗਦਾ ਹੈਸ਼ਾਇਦ ਇਸੇ ਕਰਕੇ ਪੰਜਾਬ ਵਿੱਚ ਗਰੀਬ ਲੋਕ ਖ਼ੁਦਕੁਸ਼ੀ ਕਰਨ ਲਈ ਵਧੇਰੇ ਮਜਬੂਰ ਹੋ ਰਹੇ ਹਨਗਰੀਬ ਦੀ ਬਾਂਹ ਫੜਨ ਵਾਲਿਆਂ ਦੀ ਗਿਣਤੀ ਘਟ ਰਹੀ ਹੈਹੁਸ਼ਿਆਰ ਪਰ ਗਰੀਬ ਬੱਚੇ ਪੜ੍ਹਾਈ ਤੋਂ ਦੂਰ ਹੋਣ ਲਈ ਮਜਬੂਰ ਹੋ ਰਹੇ ਹਨ

ਅੰਗਰੇਜ਼ੀ ਵਿੱਚ ਦੋ ਸ਼ਬਦ ਹਨ Sympathy ਅਤੇ Empthy.

ਹਮਦਰਦੀ ਬਾਰੇ ਤਾਂ ਪੰਜਾਬੀ ਜਾਣਦੇ ਹਨ ਭਾਵੇਂ ਕਿ ਬਹੁਗਿਣਤੀ ਇਸ ਭਾਵਨਾ ਤੋਂ ਵੀ ਦੂਰ ਹੋ ਰਹੀ ਹੈਸੜਕ ਵਿੱਚ ਹੋਏ ਹਾਦਸੇ ਲਈ ਮਦਦ ਕਰਨ ਨੂੰ ਸਾਈਕਲ ਸਵਾਰ ਤਾਂ ਜ਼ਰੂਰ ਖੜ੍ਹਾ ਹੋ ਜਾਵੇਗਾ ਪਰ ਕਾਰ ਵਾਲਾ ਕੋਈ ਘੱਟ ਵੱਧ ਹੀ ਬ੍ਰੇਕ ਮਾਰਦਾ ਹੈਇਹ ਚਿੰਤਾ ਦਾ ਵਿਸ਼ਾ ਹੈਕਿਉਂਕਿ ਇਸ ਨਾਲ ਭਾਈਚਾਰੇ ਦੀ ਭਾਵਨਾ ਨੂੰ ਠੇਸ ਪੁੱਜਦੀ ਹੈ ਅਤੇ ਰਿਸ਼ਤਿਆਂ ਦਾ ਨਿੱਘ ਘੱਟ ਹੋਣ ਲਗਦਾ ਹੈ ਜਿੱਥੋਂ ਤਕ Empthy ਸ਼ਬਦ ਦਾ ਸੰਬੰਧ ਹੈ ਪਜਾਬੀਆਂ ਵਿੱਚ ਇਸਦੀ ਘਾਟ ਰੜਕਦੀ ਹੈਅਸਲ ਵਿੱਚ ਪੰਜਾਬੀ ਸ਼ਬਦ ਕੋਸ਼ ਵਿੱਚ ਇਸ ਲਈ ਕੋਈ ਦੂਜਾ ਸ਼ਬਦ ਨਹੀਂ ਹੈਸਾਰਿਆਂ ਇਸਦਾ ਅਨੁਵਾਦ ਵੀ ਹਮਦਰਦੀ ਹੀ ਕੀਤਾ ਹੈਇਸ ਸ਼ਬਦ ਦਾ ਅਨੁਵਾਦ ਕਰਦਿਆਂ ਅਹਿਸਾਸ ਜਾਂ ਮਹਿਸੂਸਤਾ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਇਸਦਾ ਭਾਵ ਹੈ ਕਿ ਜਦੋਂ ਅਸੀਂ ਕੋਈ ਕਰਮ ਕਰਦੇ ਹਾਂ ਤਾਂ ਉਦੋਂ ਇਹ ਮਹਿਸੂਸ ਕਰਨਾ ਕਿ ਜੇਕਰ ਕੋਈ ਮੇਰੇ ਨਾਲ ਅਜਿਹਾ ਕਰੇ ਤਾਂ ਮੈਨੂੰ ਕਿਵੇਂ ਮਹਿਸੂਸ ਹੋਵੇਗਾਪੰਜਾਬੀ ਇਸ ਗੁਣ ਤੋਂ ਬਿਲਕੁਲ ਹੀ ਦੂਰ ਹੋ ਰਹੇ ਹਨਅਸੀਂ ਕੇਵਲ ਆਪਣੇ ਬਾਰੇ ਹੀ ਸੋਚਦੇ ਹਾਂਲਈਨ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਨਾ ਕਰਨੀ, ਅੱਗੇ ਲੰਘਣ ਲਈ ਧੱਕੇ ਮਾਰਨੇ, ਪੈਸੇ ਕਮਾਉਣ ਲਈ ਰਿਸ਼ਵਤ ਮੰਗਣੀ, ਮਿਲਾਵਟ ਕਰਨੀ, ਦੂਜਿਆਂ ਦਾ ਹੱਕ ਮਾਰਨਾ ਆਮ ਜਿਹਾ ਬਣਦਾ ਜਾ ਰਿਹਾ ਹੈ ਅਜਿਹਾ ਕਰਦੇ ਸਮੇਂ ਅਸੀਂ ਗੁਰੂ ਨਾਨਕ ਸਾਹਿਬ ਦੇ ਤਿੰਨਾਂ ਹੀ ਉਪਦੇਸ਼ਾਂ ਨੂੰ ਭੁੱਲ ਜਾਂਦੇ ਹਨਕਿਰਤ ਉਹ ਹੁੰਦੀ ਹੈ ਜੋ ਇਮਾਨਦਾਰੀ ਨਾਲ ਕੀਤੀ ਜਾਵੇਵੰਡ ਛਕਣ ਵਾਲਾ, ਹੇਰਾ-ਫੇਰੀ, ਮਿਲਾਵਟ, ਬੇਈਮਾਨੀ ਆਦਿ ਨਹੀਂ ਕਰਦਾਜਿਹੜਾ ਅਜਿਹੇ ਕਰਮ ਕਰਦਾ ਹੈ, ਉਹ ਨਾਮ ਨਹੀਂ ਜਪ ਸਕਦਾਜੇਕਰ ਕੋਈ ਜਪਦਾ ਹੈ ਤਾਂ ਵਿਖਾਵਾ ਕਰਦਾ ਹੈਨਾਮ ਜਪਣ ਵਾਲਾ ਹਮੇਸ਼ਾ ਰਹਿਮ ਦਿਲ ਸੱਚਾ ਤੇ ਸੁੱਚਾ ਜੀਵਨ ਜੀਉਣ ਦਾ ਯਤਨ ਕਰਦਾ ਹੈਪੰਜਾਬ ਕਦੇ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਮੰਨਿਆ ਜਾਂਦਾ ਸੀਭਾਰਤ ਵਿੱਚੋਂ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚੋਂ ਸਮਾਜਿਕ ਵਿਗਿਆਨੀ ਇਸ ਚਮਤਕਾਰ ਦਾ ਅਧਿਐਨ ਕਰਨ ਆਉਂਦੇ ਸਨਉਹ ਕਈ ਕਈ ਮਹੀਨੇ ਆਮ ਘਰਾਂ ਵਿੱਚ ਰਹਿ ਕੇ ਪੰਜਾਬੀ ਗੁਣਾਂ ਦੀ ਘੋਖ ਕਰਦੇ ਸਨਪੰਜਾਬੀਆਂ 1947 ਵਿੱਚ ਹੋਈ ਬਰਬਾਦੀ ਅਤੇ ਉਜਾੜੇ ਵਿੱਚੋਂ ਸਭ ਕੁਝ ਗੁਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਪੈਰਾਂ ਉੱਤੇ ਹੀ ਖੜ੍ਹਾ ਨਹੀਂ ਕੀਤਾ ਸਗੋਂ ਅਗਾਂਹ ਵਧਣ ਲਈ ਇੱਕ ਦੂਜੇ ਨਾਲ ਸਕਾਰਾਤਮਕ ਮੁਕਾਬਲਾ ਵੀ ਕੀਤਾਪਰ ਹੁਣ ਇਹ ਗੁਣ ਵਿਸਾਰੇ ਜਾ ਰਹੇ ਹਨਪੰਜਾਬੀ ਕਿਰਤ ਤੋਂ ਦੂਰ ਹੋ ਰਹੇ ਹਨਨਵੀਂ ਪੀੜ੍ਹੀ ਤਾਂ ਖੇਤਾਂ ਅਤੇ ਰਸੋਈ ਘਰਾਂ ਤੋਂ ਦੂਰ ਹੋ ਰਹੀ ਹੈ ਅਤੇ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਉੱਤੇ ਨਿਰਭਰ ਹੋ ਰਹੇ ਹਨਜਿਹੜੇ ਕਦੇ ਪੰਜਾਬੀਆਂ ਦੇ ਗੁਣ ਸਨ ਹੁਣ ਬਾਹਰੋਂ ਆਏ ਕਾਮੇ ਪੰਜਾਬ ਵਿੱਚ ਰਹਿ ਕੇ ਪੰਜਾਬੀਆਂ ਤੋਂ ਇਹ ਇਹ ਗੁਣ ਸਿੱਖ ਕੇ ਇਨ੍ਹਾਂ ਅਨੁਸਾਰ ਕਾਰਜ ਕਰ ਰਹੇ ਹਨਹੁਣ ਉਨ੍ਹਾਂ ਦਾ ਸਾਰਾ ਟੱਬਰ ਚੰਗੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਨ ਲੱਗ ਪਿਆ ਹੈਪੰਜਾਬ ਵਿੱਚ ਧਾਰਮਿਕ ਸਥਾਨਾਂ ਅਤੇ ਧਰਮ ਦੇ ਪ੍ਰਚਾਰਕਾਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਨ੍ਹਾਂ ਨੇ ਪੰਜਾਬੀਆਂ ਦੇ ਗੁਣਾਂ ਨੂੰ ਪ੍ਰਪੱਕ ਕਰਨ ਅਤੇ ਇਸ ਵਿੱਚ ਹੋਰ ਵਾਧਾ ਕਰਨ ਦੇ ਯਤਨਾਂ ਦੀ ਥਾਂ ਉਨ੍ਹਾਂ ਨੂੰ ਕਰਮ ਕਾਂਡਾ ਵਿੱਚ ਉਲਝਾਇਆ ਹੈਕਿਰਤ ਕਰਨ ਅਤੇ ਵੰਡ ਛਕਣ ਦਾ ਪਾਠ ਪੜ੍ਹਾਉਣ ਦੀ ਥਾਂ ਸੁੱਖਾਂ ਸੁੱਖਣ ਨਾਲ ਪ੍ਰਾਪਤੀਆਂ ਦੇ ਰਾਹੇ ਪਾਇਆ ਹੈ

ਜਦੋਂ ਕਿਸੇ ਮਨੁੱਖ ਵਿੱਚੋਂ ਅਹਿਸਾਸਤਾ ਦੀ ਘਾਟ ਆ ਜਾਵੇ ਤਾਂ ਉਹ ਕੇਵਲ ਆਪਣੇ ਬਾਰੇ ਹੀ ਸੋਚਦਾ ਹੈ, ਦੂਜੇ ਦੇ ਦਰਦ ਨੂੰ ਸਮਝਣਾ ਉਹ ਬੇਵਕੂਫੀ ਮੰਨਦਾ ਹੈਇਸ ਨਾਲ ਹਰ ਪਾਸੇ ਆਪਾਧਾਪੀ ਵਿੱਚ ਵਾਧਾ ਹੁੰਦਾ ਹੈਸਮਾਜਿਕ ਬੁਰਾਈਆਂ ਸਿਰ ਚੁੱਕਣ ਲੱਗਦੀਆਂ ਹਨ ਅਤੇ ਰਿਸ਼ਤਿਆਂ ਵਿੱਚ ਕਮਜ਼ੋਰੀ ਆਉਂਦੀ ਹੈ ਨਿੱਤ ਆਪਣਿਆਂ ਹੱਥੋਂ ਆਪਣਿਆਂ ਦੇ ਕਤਲ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਣ ਲੱਗ ਪਈਆਂ ਹਨਲੋਕਾਈ ਨੂੰ ਸਿੱਧੇ ਰਾਹ ਪਾਉਣ ਵਾਲਾ ਕੋਈ ਨਹੀਂ ਹੈਸਾਡੇ ਆਗੂ ਕੇਵਲ ਆਪਣੇ ਬਾਰੇ ਹੀ ਸੋਚਦੇ ਹਨਆਪਣੀ ਭਲਾਈ ਲਈ ਉਹ ਲੋਕਾਈ ਨੂੰ ਕੁਰਾਹੇ ਪਾ ਰਹੇ ਹਨਇਸ ਵਿੱਚ ਕੇਵਲ ਰਾਜਨੀਤਕ ਆਗੂ ਹੀ ਨਹੀਂ ਸਗੋਂ ਧਾਰਮਿਕ ਆਗੂ ਅਤੇ ਸਮਾਜ ਸੁਧਾਰਕ ਵੀ ਸ਼ਾਮਿਲ ਹਨ

ਜਿਹੜਾ ਸਮਾਜ ਅਤੇ ਮਾਹੌਲ ਢਾਈ ਸਦੀਆਂ ਦੇ ਪ੍ਰਚਾਰ, ਬੇਅੰਤ ਕੁਰਬਾਨੀਆਂ ਦੇ ਕੇ ਸਿਰਜਿਆ ਸੀ ਉਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈਸਾਡੇ ਆਗੂਆਂ ਨੂੰ ਮਾਇਆ ਜਾਲ ਵਿੱਚੋਂ ਨਿਕਲ ਕੇ ਵਿਗੜ ਰਹੇ ਸਮਾਜ ਨੂੰ ਸੰਭਾਲਣ ਦੀ ਲੋੜ ਹੈ ਸੁਖ ਸਹੂਲਤਾਂ ਅਤੇ ਮਾਇਆ ਨਾਲ ਨਹੀਂ ਜਾਣੀ, ਸਗੋਂ ਖਾਲੀ ਹੱਥੇ ਹੀ ਜਾਣਾ ਪੈਂਦਾ ਹੈ ਪਿੱਛੇ ਕੇਵਲ ਗੁਣਾਂ ਦੀ ਹੀ ਚਰਚਾ ਹੁੰਦੀ ਹੈ, ਜੇਕਰ ਅੱਗੇ ਕੋਈ ਕਚਹਿਰੀ ਹੈ ਵੀ, ਉੱਥੇ ਵੀ ਇਨ੍ਹਾਂ ਗੁਣਾਂ ਦੀ ਹੀ ਕਦਰ ਪੈਂਦੀ ਹੈਰੰਗਲਾ ਪੰਜਾਬ ਬਣਾਉਣ ਲਈ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਅਪਣਾਉਣ ਦੀ ਲੋੜ ਹੈਹਮਦਰਦੀ ਅਤੇ ਅਹਿਸਾਸਤਾ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ ਅਜਿਹਾ ਉਦੋਂ ਹੀ ਹੋ ਸਕਦਾ ਹੈ ਜੇਕਰ ਕਿਰਤ ਕੀਤੀ ਜਾਵੇ, ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਕਾਦਰ ਅਤੇ ਕੁਦਰਤ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝਿਆ ਜਾਵੇ

ਦੂਜੇ ਦੇ ਦੁੱਖ ਦਰਦ ਨੂੰ ਸਮਝਣਾ ਹੀ ਇਨਸਾਨੀਅਤ ਹੈਇਸੇ ਗੁਣ ਨਾਲ ਹੀ ਭਾਈਚਾਰਾ ਮਜ਼ਬੂਤ ਅਤੇ ਮਿਸਾਲੀ ਬਣਦਾ ਹੈਜੇਕਰ ਵਿਕਸਤ ਦੇਸ਼ਾਂ ਵਲ ਝਾਤੀ ਮਾਰੀਏ ਉੱਥੋਂ ਦੇ ਰਹਿਣ ਵਾਲੇ ਰੋਜ਼ਾਨਾ ਜੀਵਨ ਵਿੱਚ ਦੋ ਸ਼ਬਦ Sorry ਅਤੇ Thanks ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨਵੇਸੇ ਤਾਂ ਉਹ ਕਿਸੇ ਦਾ ਨੁਕਸਾਨ ਕਰਨ ਜਾਂ ਤਕਲੀਫ ਪਹੁੰਚਾਉਣ ਤੋਂ ਗੁਰੇਜ਼ ਕਰਦੇ ਹਨ ਪਰ ਜੇਕਰ ਗਲਤੀ ਨਾਲ ਅਜਿਹਾ ਹੋ ਜਾਵੇ ਤਾਂ ਝੱਟ ਮੁਆਫੀ ਮੰਗ ਲੈਂਦੇ ਹਨਦੂਜੇ ਵੱਲੋਂ ਕੀਤੀ ਮਾਮੂਲੀ ਸਹਾਇਤਾ ਲਈ ਵੀ ਝਟ ਧੰਨਵਾਦ ਕਰਦੇ ਹਨ ਹਮੇਸ਼ਾ ਹੀ ਮੁਸਕਰਾ ਕੇ ਗੱਲ ਕਰਦੇ ਹਨ ਅਤੇ ਚਿਹਰੇ ਉੱਤੇ ਮੁਸਕਰਾਹਟ ਰਹਿੰਦੀ ਹੈ ਮੁਸਕਰਾਹਟ ਅਤੇ ਬਾਣੀ ਦੇ ਗੁਣ ਕੇਵਲ ਇਨਸਾਨ ਨੂੰ ਹੀ ਬਖਸ਼ਿਸ਼ ਹੋਏ ਹਨਇਨ੍ਹਾਂ ਦੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵਰਤੋਂ ਕਰਨੀ ਚਾਹੀਦੀ ਹੈਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਣਾ ਚਾਹੀਦਾ ਹੈਜੇਕਰ ਕੋਈ ਮਿਲਾਵਟ ਕਰਦਾ ਹੈ ਤਾਂ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਉਸ ਨੂੰ ਇਹ ਵਸਤ ਖਾਣੀ ਪਵੇ ਤਾਂ ਕੀ ਉਹ ਖਾ ਲਵੇਗਾਜਦੋਂ ਅਸੀਂ ਅਜਿਹਾ ਸੋਚਾਂਗੇ ਤਾਂ ਸਾਡੀ ਜ਼ਮੀਰ ਸਾਨੂੰ ਕਦੇ ਵੀ ਕੋਈ ਗਲਤ ਕਾਰਜ ਕਰਨ ਦੀ ਆਗਿਆ ਨਹੀਂ ਦੇਵੇਗੀ

ਮਨੁੱਖ ਇੱਕ ਸਮਾਜਿਕ ਜੀਵ ਹੈਸਮਾਜ ਵਿੱਚ ਇੱਕ ਦੂਜੇ ਦੇ ਦੁੱਖ ਸੁਖ ਵਿੱਚ ਸ਼ਰੀਕ ਹੋਣਾ ਹੀ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈਕਿਸੇ ਦੇ ਸੁਖ ਜਾਂ ਤਰੱਕੀ ਨੂੰ ਵੇਖ ਕੇ ਈਰਖਾ ਕਰਨ ਦੀ ਥਾਂ ਖੁਸ਼ ਹੋਵੋ ਅਤੇ ਸਾਰਿਆਂ ਦਾ ਭਲਾ ਮੰਗੋਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਕੇਵਲ ਅਰਦਾਸ ਵੇਲੇ ਹੀ ਨਾ ਮੰਗਿਆ ਜਾਵੇ ਸਗੋਂ ਇਸ ਨੂੰ ਜੀਵਨ ਦਾ ਅੰਗ ਬਣਾਇਆ ਜਾਵੇਦੂਜਿਆਂ ਨੂੰ ਸਮਝਣ ਲਈ ਸੁਣਨ ਦੀ ਆਦਤ ਪਾਈਏਹੁਣ ਸੁਣਨ ਦੀ ਆਦਤ ਖਤਮ ਹੋ ਰਹੀ ਹੈਕੁਝ ਸਾਲ ਪਹਿਲਾਂ ਤਕ ਬਚਪਨ ਵਿੱਚ ਹੀ ਸੁਣਨ ਦੀ ਆਦਤ ਪੈ ਜਾਂਦੀ ਸੀ ਜਦੋਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦਾਦੀ ਤੋਂ ਬਾਤਾਂ ਜਾਂ ਕਹਾਣੀਆਂ ਸੁਣਦੇ ਸਾਂਹਮਦਰਦੀ ਕੇਵਲ ਵਿਖਾਵੇ ਲਈ ਨਹੀਂ ਹੋਣੀ ਚਾਹੀਦੀ ਹੈ,ਇਹ ਤੁਹਾਡੀਆਂ ਅੱਖਾਂ ਅਤੇ ਸਰੀਰ ਵਿੱਚੋਂ ਝਲਕਣੀ ਚਾਹੀਦੀ ਹੈਇਸੇ ਤਰ੍ਹਾਂ ਮੁਆਫੀ ਜਾਂ ਧੰਨਵਾਦ ਦੀ ਝਲਕ ਵੀ ਚਿਹਰੇ ਅਤੇ ਸਰੀਰਕ ਹਾਵ ਭਾਵ ਵਿੱਚੋਂ ਮਿਲਣੀ ਚਾਹੀਦੀ ਹੈਬੋਲ ਬਾਣੀ ਮਿੱਠੀ ਚਾਹੀਦੀ ਹੈ ਪਰ ਇਹ ਵਿਖਾਵੇ ਲਈ ਮਿੱਠੀ ਨਹੀਂ, ਸਗੋਂ ਸੱਚਮੁੱਚ ਮਿੱਠੀ ਹੋਣੀ ਚਾਹੀਦੀ ਹੈਮਿੱਠੀ ਬਾਣੀ ਰਿਸ਼ਤੇ ਜੋੜਦੀ ਹੈ, ਬੁਰੀ ਬਾਣੀ ਰਿਸ਼ਤੇ ਤੋੜਦੀ ਹੈ ਹਮੇਸ਼ਾ ਦੂਜਿਆਂ ਦੇ ਕੰਮ ਆਉਣਾ ਚਾਹੀਦਾ ਹੈਕਿਸੇ ਸੰਗੀ ਸਾਥੀ ਨੂੰ ਮੁਸੀਬਤ ਵਿੱਚ ਫਸੇ ਨੂੰ ਵੇਖ ਖੁਸ਼ ਹੋਣ ਦੀ ਥਾਂ ਉਸ ਦੀ ਸਹਾਇਤਾ ਕਰੀਏਨਿਮਰਤਾ ਅਤੇ ਸੰਤੋਖ ਮਨੁੱਖ ਦੇ ਗਹਿਣੇ ਹੁੰਦੇ ਹਨ। ਉਹ ਮਨੁੱਖ ਦੂਜਿਆਂ ਦੇ ਦੁੱਖ ਦਰਦ ਨੂੰ ਵੀ ਸਮਝ ਸਕਦਾ ਹੈ ਅਤੇ ਕਦੇ ਵੀ ਕੋਈ ਅਜਿਹਾ ਕਾਰਜ ਨਹੀਂ ਕਰਦਾ ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੇ ਜਾਂ ਉਸ ਦਾ ਕੋਈ ਨੁਕਸਾਨ ਹੋਵੇਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਵਲ ਮੁੜ ਮੋੜਾ ਪਾਉਣ ਦੀ ਲੋੜ ਹੈ ਤਾਂ ਜੋ ਆਪਣੇ ਪੰਜਾਬ ਨੂੰ ਮੁੜ ਸਹੀ ਅਰਥਾਂ ਵਿੱਚ ਪੰਜਾਬ ਬਣਾਇਆ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4117)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author