RanjitSinghDr7ਵਿਦੇਸ਼ਾਂ ਵਿੱਚ ਕਈ ਨਕਲੀ ਕਾਲਜ ਖੁੱਲ੍ਹੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਬੰਦਿਆਂ ਨੇ ਹੀ ਖੋਲ੍ਹਿਆ ਹੁੰਦਾ ਹੈ। ਦਾਖਲਾ ਹਮੇਸ਼ਾ ਘੋਖ ...
(27 ਜਨਵਰੀ 2024)
ਇਸ ਸਮੇਂ ਪਾਠਕ: 310.


ਪੰਜਾਬ ਵਿੱਚ ਆਰੀਆ ਲੋਕਾਂ ਦੀ ਆਮਦ ਆਪਣੇ ਡੰਗਰਾਂ ਲਈ ਨਵੀਆਂ ਚਰਾਂਦਾਂ ਦੀ ਭਾਲ ਕਾਰਨ ਹੀ ਹੋਈ ਸੀ
ਹੁਣ ਵੀ ਜਦੋਂ ਪੰਜਾਬੀਆਂ ਨੂੰ ਕਿਸੇ ਵੀ ਥਾਂ ਨਵੀਆਂ ਚਰਾਂਦਾਂ ਭਾਵ ਵਧੇਰੇ ਸੁਖੀ ਜੀਵਨ ਜੀਉਣ ਲਈ ਪੈਸੇ ਕਮਾਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਖਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਨਵੀਆਂ ਥਾਵਾਂ ਉੱਤੇ ਪੁੱਜ ਜਾਂਦੇ ਹਨ ਅਤੇ ਉੱਥੇ ਹੀ ਪੱਕਾ ਠਿਕਾਣਾ ਬਣਾ ਲੈਂਦੇ ਹਨਪੰਜਾਬੀਆਂ, ਵਿਸ਼ੇਸ਼ ਕਰਕੇ ਸਰਦਾਰਾਂ ਬਾਰੇ ਇਹ ਚੁਟਕਲਾ ਜ਼ਰੂਰ ਸੁਣਿਆ ਹੋਵੇਗਾ ਕਿ ਜਦੋਂ ਹਿਲੇਰੀ ਅਤੇ ਤੇਨ ਸਿੰਘ ਨੇ ਚੰਦਰਮਾ ਦੀ ਧਰਤੀ ਉੱਤੇ ਪੈਰ ਰੱਖੇ ਤਾਂ ਉਨ੍ਹਾਂ ਦਾ ਸਵਾਗਤ ਉੱਥੇ ਵਸਦੇ ਇੱਕ ਸਰਦਾਰ ਜੀ ਨੇ ਗਰਮਾ ਗਰਮ ਚਾਹ ਦਾ ਪਿਆਲਾ ਦੇ ਕੇ ਕੀਤਾ ਸੀਇਹ ਵੀ ਆਮ ਆਖਿਆ ਜਾਂਦਾ ਹੈ ਕਿ ਆਲੂ ਅਤੇ ਪੰਜਾਬੀ ਹਰ ਥਾਂ ਮਿਲ ਜਾਂਦੇ ਹਨਪੰਜਾਬੀ, ਵਿਸ਼ੇਸ਼ ਕਰਕੇ ਸਿੱਖ, ਮਿਹਨਤੀ ਅਤੇ ਖਤਰਿਆਂ ਨਾਲ ਖੇਡਣ ਵਾਲਿਆਂ ਵਿੱਚ ਗਿਣੇ ਜਾਂਦੇ ਹਨਇਸੇ ਕਰਕੇ ਉਨ੍ਹਾਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਬਹਾਦੁਰ ਜਵਾਨ ਕਰਕੇ ਜਾਣਿਆ ਜਾਂਦਾ ਹੈਦੇਸ਼ ਦਾ ਕੋਈ ਵੀ ਸੂਬਾ ਅਤੇ ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ, ਜਿੱਥੇ ਇਨ੍ਹਾਂ ਦੇ ਵਧੀਆ ਖੇਤੀਫਾਰਮ ਨਾ ਹੋਣਇਹ ਜੋ ਠਾਣ ਲੈਂਦੇ ਹਨ, ਉਸ ਨੂੰ ਕਰਕੇ ਵਿਖਾਉਂਦੇ ਹਨਪਿਛਲੀ ਸਦੀ ਦੇ ਸ਼ੁਰੂ ਵਿੱਚ ਜਦੋਂ ਅੰਗਰੇਜ਼ ਸਰਕਾਰ ਨੇ ਦੇਸ਼ ਵਿੱਚੋਂ ਭੁੱਖਮਰੀ ਦੂਰ ਕਰਨ ਲਈ ਪੱਛਮੀ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਤਾਂ ਜੰਗਲਾਂ ਨੂੰ ਆਪਣੀ ਮਿਹਨਤ ਨਾਲ ਸਾਫ ਕਰਕੇ ਪੰਜਾਬੀਆਂ ਨੇ ਲਹਿਲਹਾਉਂਦੇ ਖੇਤਾਂ ਵਿੱਚ ਤਬਦੀਲ ਕਰ ਦਿੱਤਾਅਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ। ਇਸ ਪਾਸਿਉਂ ਜਿਹੜੇ ਪੰਜਾਬੀ ਗੱਡੇ ਜੋੜ ਬਾਰਾਂ ਅਬਾਦ ਕਰਨ ਗਏ ਸਨ, ਉਹ ਉਨ੍ਹਾਂ ਹੀ ਗੱਡਿਆਂ ਉੱਤੇ ਸਭੋ ਕੁਝ ਲੁਟਾ ਖਾਲੀ ਵਾਪਸ ਆਪਣੇ ਪਿਛਲੇ ਪਿੰਡਾਂ ਨੂੰ ਆਏਪਰ ਇਸ ਪਾਸੇ ਪੈਰ ਲੱਗਦਿਆਂ ਹੀ ਉਨ੍ਹਾਂ ਮਿਹਨਤ ਕੀਤੀ ਤੇ ਪੂਰਬੀ ਪੰਜਾਬ ਨੂੰ ਹਰੇ ਇਨਕਲਾਬ ਦੀ ਕਰਮਭੂਮੀ ਬਣਾ ਦਿੱਤਾ ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਜੰਗਲਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਬਾਦ ਕਰਨ ਵਾਲੇ ਵੀ ਪੰਜਾਬੀ ਹੀ ਸਨਇਸੇ ਤਰ੍ਹਾਂ ਰਾਜਸਥਾਨ ਦੇ ਰੇਤਲੇ ਟਿੱਬਿਆਂ ਨੂੰ ਲਹਿਲਹਾਉਂਦੇ ਖੇਤਾਂ ਵਿੱਚ ਵੀ ਪੰਜਾਬੀਆਂ ਨੇ ਹੀ ਤਬਦੀਲ ਕੀਤਾਜਦੋਂ ਵੀ ਮੌਕਾ ਮਿਲਿਆ, ਉਨ੍ਹਾਂ ਵਿਦੇਸ਼ਾਂ ਵਿੱਚ ਜਾ ਆਪਣੀ ਮਿਹਨਤ ਨਾਲ ਬੁਲੰਦੀਆਂ ਨੂੰ ਛੋਹਿਆ

ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਵਿੱਚ ਤੇਜ਼ੀ ਅਜ਼ਾਦੀ ਪਿੱਛੋਂ ਆਈ ਸੱਠਵਿਆਂ ਵਿੱਚ ਇੰਗਲੈਂਡ ਨੂੰ ਕਾਮਿਆਂ ਦੀ ਲੋੜ ਪਈ ਤਾਂ ਉਨ੍ਹਾਂ ਵਿਦੇਸ਼ੀਆਂ ਲਈ ਰਾਹ ਖੋਲ੍ਹੇਉਦੋਂ ਸਮੁੰਦਰੀ ਜਹਾਜ਼ ਦਾ ਕਿਰਾਇਆ ਕੇਵਲ 8 ਸੌ ਰੁਪਏ ਸੀ, ਹੌਸਲਾ ਕਰਕੇ ਚੋਖੇ ਪੰਜਾਬੀ ਇੰਗਲੈਂਡ ਪੁੱਜ ਗਏਦੇਸ਼ ਫੇਰੀ ਸਮੇਂ ਉਨ੍ਹਾਂ ਵਧੀਆ ਘਰਾਂ ਦੀਆਂ ਉਸਾਰੀਆਂ ਕੀਤੀਆਂ, ਜ਼ਮੀਨਾਂ ਖਰੀਦੀਆਂ ਅਤੇ ਆਪਣੀ ਅਮੀਰੀ ਦਾ ਵਿਖਾਵਾ ਕੀਤਾਇਹ ਵੇਖ ਇੱਥੇ ਰਹਿੰਦੇ ਪੰਜਾਬੀਆਂ ਨੇ ਵੀ ਵਿਦੇਸ਼ ਜਾਣ ਦੇ ਸਹੀ ਹੀ ਨਹੀਂ, ਸਗੋਂ ਗਲਤ ਢੰਗ ਵੀ ਅਪਣਾਏ, ਜਿਸ ਕਰਕੇ ਸੈਂਕੜੇ ਨੌਜਵਾਨਾਂ ਦੀਆਂ ਜਾਨਾਂ ਵੀ ਗਈਆਂ ਤੇ ਵਿਦੇਸ਼ੀ ਜੇਲ੍ਹਾਂ ਵਿੱਚ ਵੀ ਜਾਣਾ ਪਿਆ

ਹੁਣ ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿੱਥੇ ਪੰਜਾਬੀ ਨਾ ਪਹੁੰਚੇ ਹੋਣਵਿਦੇਸ਼ੀ ਲਾੜਿਆਂ ਨੇ ਇੱਧਰ ਆ ਕੇ ਵਿਆਹ ਕਰਵਾਉਣ ਨੂੰ ਵਿਉਪਾਰ ਹੀ ਬਣਾ ਲਿਆ ਸੀਹੁਣ ਕੁਝ ਦੇਸ਼ਾਂ ਜਿਵੇਂ ਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਨੇ ਪੜ੍ਹਾਈ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨਇਨ੍ਹਾਂ ਵਿੱਚ ਕੈਨੇਡਾ ਵੱਲ ਸਭ ਤੋਂ ਵੱਧ ਰੁਖ ਹੋਇਆ ਹੈਦਾਖਲੇ ਲਈ ਅੰਗਰੇਜ਼ੀ ਦਾ ਇੱਕ ਇਮਤਿਹਾਨ ਆਈਲੈਟਸ ਪਾਸ ਕਰਨਾ ਪੈਂਦਾ ਹੈਮੁੰਡਿਆਂ ਨਾਲੋਂ ਕੁੜੀਆਂ ਇਸ ਨੂੰ ਪਾਸ ਕਰਨ ਵਿੱਚ ਵਧੇਰੇ ਸਫ਼ਲ ਹੋ ਰਹੀਆਂ ਹਨਪਹਿਲਾਂ ਜਿੱਥੇ ਮੁੰਡੇ ਵਿਆਹ ਕੇ ਇੱਥੋਂ ਕੁੜੀਆਂ ਲੈ ਜਾਂਦੇ ਸਨ, ਹੁਣ ਕੁੜੀਆਂ ਮੁੰਡਿਆਂ ਨਾਲ ਇਸ ਸ਼ਰਤ ਉੱਤੇ ਵਿਆਹ ਕਰਵਾ ਰਹੀਆਂ ਹਨ ਕਿ ਸਾਰਾ ਖਰਚਾ ਮੁੰਡੇ ਵਾਲੇ ਕਰਨਗੇਪਹਿਲਾਂ ਸਾਲਾਂ ਬੱਧੀ ਵਿਆਹੀਆਂ ਕੁੜੀਆਂ ਆਪਣੇ ਕਾਗਜ਼ਾਂ ਦੀ ਉਡੀਕ ਕਰਦੀਆਂ ਸਨ, ਹੁਣ ਮੁੰਡਿਆਂ ਦੇ ਵੀ ਉਹੋ ਜਿਹੇ ਹਾਲ ਦੀਆਂ ਖਬਰਾਂ ਮਿਲ ਰਹੀਆਂ ਹਨ

ਬੱਚੇ ਪੜ੍ਹਾਈ ਰਾਹੀਂ ਵਿਦੇਸ਼ ਭੇਜਣਾ ਕੋਈ ਬੁਰਾ ਨਹੀਂ ਹੈ ਪਰ ਇਸਦੀ ਪੂਰੀ ਤਿਆਰੀ ਦੀ ਲੋੜ ਹੈਹੁਣ +2 ਤੋਂ ਪਿੱਛੋਂ ਮੁੰਡੇ ਕੁੜੀਆਂ ਨੂੰ ਬਾਹਰ ਭੇਜਿਆ ਜਾ ਰਿਹਾ ਹੈਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉੱਥੇ ਪਹੁੰਚ ਕੇ ਪੈਸੇ ਭੇਜਣੇ ਸ਼ੁਰੂ ਕਰਨ ਤਾਂ ਜੋ ਚੁੱਕਿਆ ਕਰਜ਼ਾ ਮੋੜਿਆ ਜਾ ਸਕੇਇਹ ਸਮਝ ਲੈਣਾ ਚਾਹੀਦਾ ਹੈ ਕਿ ਕੈਨੇਡਾ ਹਵਾਈ ਅੱਡੇ ਉੱਤੇ ਪੁੱਜਦਿਆਂ ਹੀ ਬੱਚਿਆਂ ਲਈ ਨੌਕਰੀਆਂ ਤਿਆਰ ਨਹੀਂ ਮਿਲਦੀਆਂਪੜ੍ਹਾਈ ਦੌਰਾਨ ਬੱਚਿਆਂ ਨੂੰ ਇੱਕ ਸੀਮਤ ਸਮੇਂ ਲਈ ਕੰਮ ਕਰਨ ਦੀ ਆਗਿਆ ਮਿਲਦੀ ਹੈ, ਜਿਸ ਨਾਲ ਰੋਟੀ ਦਾ ਹੀ ਮਸਾਂ ਗੁਜ਼ਾਰਾ ਹੁੰਦਾ ਹੈਬੱਚੇ ਨੇ ਕਮਰੇ ਦਾ ਕਿਰਾਇਆ ਦੇਣਾ ਹੁੰਦਾ ਹੈ, ਕਾਲਜ ਦੀ ਫੀਸ ਵੀ ਭਰਨੀ ਹੁੰਦੀ ਹੈ, ਜਿਸ ਲਈ ਪੈਸਿਆਂ ਦੀ ਲੋੜ ਹੁੰਦੀ ਹੈਛੋਟੀ ਉਮਰ ਵਿੱਚ ਜਿਸ ਬੱਚੇ ਨੇ ਇੱਥੇ ਕੋਈ ਕੰਮ ਨਾ ਕੀਤਾ ਹੋਵੇ, ਉਸ ਲਈ ਮਜ਼ਦੂਰੀ ਕਰਨੀ ਔਖੀ ਹੁੰਦੀ ਹੈਖਰਚਾ ਪੂਰਾ ਕਰਨ ਲਈ ਤਿੰਨ ਚਾਰ ਵਿਦਿਆਰਥੀ ਰਲ ਕੇ ਇੱਕ ਕਮਰਾ ਕਿਰਾਏ ਉੱਤੇ ਲੈਂਦੇ ਹਨ। ਜੇਕਰ ਚਾਰ ਕੁੜੀਆਂ ਇਕੱਠੀਆਂ ਨਾ ਹੋ ਸਕਣ ਤਾਂ ਕੁੜੀਆਂ ਨੂੰ ਮੁੰਡਿਆਂ ਨਾਲ ਰਹਿਣਾ ਪੈਂਦਾ ਹੈ

ਜਦੋਂ ਲੋੜ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਖਰਚੇ ਪੂਰੇ ਕਰਨ ਲਈ ਬੱਚੇ ਗਲਤ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨਮੇਰੀ ਮਾਪਿਆਂ ਨੂੰ ਅਪੀਲ ਹੈ ਕਿ ਬੱਚੇ ਨੂੰ ਬਾਹਰ ਗ੍ਰੈਜੂਏਸ਼ਨ ਪਿੱਛੋਂ ਹੀ ਭੇਜਿਆ ਜਾਵੇ ਅਤੇ ਉਸ ਨੂੰ ਕਿਸੇ ਨਾ ਕਿਸੇ ਹੁਨਰ ਦੀ ਸਿਖਲਾਈ ਦਿੱਤੀ ਜਾਵੇਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਘੱਟੋ ਘੱਟ ਛੇ ਮਹੀਨਿਆਂ ਦਾ ਸਾਰਾ ਖਰਚਾ ਬੱਚੇ ਨੂੰ ਇੱਥੋਂ ਭੇਜਿਆ ਜਾਵੇਕਿਉਂਕਿ ਵਿਦੇਸ਼ ਵਿੱਚ ਡਾਲਰ ਰੁੱਖਾਂ ਨਾਲ ਨਹੀਂ ਲਗਦੇ, ਜਿਸਮਾਨੀ ਮਿਹਨਤ ਕਰਨੀ ਪੈਂਦੀ ਹੈਕੱਚੀ ਉਮਰ ਵਿੱਚ ਇੰਨੀ ਮੁਸ਼ੱਕਤ ਕਰਨੀ ਬਹੁਤ ਔਖੀ ਹੋ ਜਾਂਦੀ ਹੈਜੇਕਰ ਇੱਥੋਂ ਪੈਸੇ ਭੇਜਣ ਦੀ ਹਿੰਮਤ ਨਹੀਂ ਹੈ ਤਾਂ ਉੱਥੇ ਤੁਹਾਡਾ ਕੋਈ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੋਣਾ ਚਾਹੀਦਾ ਹੈ, ਜਿਹੜਾ ਬੱਚੇ ਦੀ ਮਾਇਕ ਸਹਾਇਤਾ ਕਰ ਸਕੇ ਅਤੇ ਉਸ ਦੇ ਰਹਿਣ ਦੇ ਪ੍ਰਬੰਧ ਵਿੱਚ ਵੀ ਸਹਾਈ ਹੋਵੇ

ਦਾਖਲਾ, ਵੀਜ਼ਾ ਤੇ ਹੋਰ ਕਾਰਵਾਈ ਲਈ ਕਿਸੇ ਭਰੋਸੇਯੋਗ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਟ ਰਾਹੀਂ ਫਾਈਲ ਲਗਾਉਣੀ ਚਾਹੀਦੀ ਹੈਵਿਦੇਸ਼ਾਂ ਵਿੱਚ ਕਈ ਨਕਲੀ ਕਾਲਜ ਖੁੱਲ੍ਹੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਬੰਦਿਆਂ ਨੇ ਹੀ ਖੋਲ੍ਹਿਆ ਹੁੰਦਾ ਹੈਦਾਖਲਾ ਹਮੇਸ਼ਾ ਘੋਖ ਕਰਕੇ ਸਰਕਾਰੀ ਕਾਲਜ ਜਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਾਲਜ ਵਿੱਚ ਹੀ ਲੈਣਾ ਚਾਹੀਦਾ ਹੈਫਰਜ਼ੀ ਕਾਲਜ ਕਿਸੇ ਸਮੇਂ ਵੀ ਬੰਦ ਹੋ ਸਕਦੇ ਹਨਉਨ੍ਹਾਂ ਦੀਆਂ ਡਿਗਰੀਆਂ ਵੀ ਫਰਜ਼ੀ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਨੌਕਰੀ ਲੈਣ ਸਮੇਂ ਮਾਨਤਾ ਨਹੀਂ ਦਿੱਤੀ ਜਾਂਦੀ

ਬੱਚੇ ਨੂੰ ਪੜ੍ਹਾਈ ਕਰਨ ਦੇ ਬਹਾਨੇ ਵਿਦੇਸ਼ ਭੇਜਣ ਸਮੇਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈਤੁਹਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਮਿੱਤਰ ਅਜਿਹਾ ਹੋਣਾ ਚਾਹੀਦਾ ਹੈ, ਜਿਹੜਾ ਬੱਚੇ ਨੂੰ ਏਅਰਪੋਰਟ ਤੋਂ ਲੈ ਕੇ ਆਪਣੇ ਘਰ ਕੁਝ ਦਿਨ ਰੱਖੇਬੱਚੇ ਦੇ ਰਹਿਣ ਅਤੇ ਕਾਲਜ ਜਾਣ ਦੇ ਪ੍ਰਬੰਧ ਕਰਨ ਵਿੱਚ ਸਹਾਇਤਾ ਕਰੇ ਅਤੇ ਬੱਚੇ ਦੇ ਸੰਪਰਕ ਵਿੱਚ ਰਹੇ ਤਾਂ ਜੋ ਲੋੜ ਪੈਣ ਉੱਤੇ ਬੱਚੇ ਦੀ ਸਹਾਇਤਾ ਕੀਤੀ ਜਾ ਸਕੇਕੋਈ ਵੀ ਬੱਚਾ ਕੁਰਾਹੇ ਨਹੀਂ ਪੈਣਾ ਚਾਹੁੰਦਾ ਪਰ ਜਦੋਂ ਬਹੁਤ ਹੀ ਮਜਬੂਰੀ ਹੋਵੇ, ਉਦੋਂ ਹੀ ਅਜਿਹਾ ਕਰਨਾ ਪੈਂਦਾ ਹੈਕੋਸ਼ਿਸ਼ ਕਰੋ ਕਿ ਇੱਥੋਂ ਬੱਚਾ ਗ੍ਰੈਜੂਏਸ਼ਨ ਪੂਰੀ ਕਰਕੇ ਜਾਵੇ ਅਤੇ ਕੋਈ ਨਾ ਕੋਈ ਹੁਨਰ ਵਿੱਚ ਮੁਹਾਰਤ ਹਾਸਲ ਕਰੇ ਤਾਂ ਜੋ ਉਸ ਨੂੰ ਲੋੜ ਅਨੁਸਾਰ ਕੰਮ ਮਿਲ ਸਕੇਸਕੂਲ ਦੀ ਫੀਸ ਦੇਣ ਤੋਂ ਇਲਾਵਾ ਘੱਟੋ ਘੱਟ ਛੇ ਮਹੀਨਿਆਂ ਲਈ ਬੱਚੇ ਨੂੰ ਖਰਚਾ ਭੇਜਿਆ ਜਾਵੇਜਾਂਦੇ ਸਾਰ ਕੰਮ ਮਿਲਣਾ ਸੌਖਾ ਨਹੀਂ ਹੈ ਅਤੇ ਇਸਦਾ ਪੜ੍ਹਾਈ ਉੱਤੇ ਵੀ ਅਸਰ ਪੈਂਦਾ ਹੈਬੱਚੇ ਤੋਂ ਪੜ੍ਹਾਈ ਦੌਰਾਨ ਉਮੀਦ ਨਾ ਕੀਤ ਜਾਵੇ ਕਿ ਉਹ ਕੋਈ ਪੈਸੇ ਭੇਜ ਸਕੇ ਜਿੰਨਾ ਕੁ ਕੰਮ ਕਰਨ ਨੂੰ ਮਿਲਦਾ ਹੈ ਉਸ ਨਾਲ ਤਾਂ ਆਪਣਾ ਗੁਜ਼ਾਰਾ ਹੀ ਬਹੁਤ ਮੁਸ਼ਕਿਲ ਨਾਲ ਹੁੰਦਾ ਹੈਜਦੋਂ ਬੱਚਿਆਂ ਉੱਤੇ ਮਾਇਕ ਦਬਾ ਪਾਇਆ ਜਾਂਦਾ ਹੈ ਤਾਂ ਉਹ ਮਾਨਸਿਕ ਤਣਾਵ ਦੇ ਸ਼ਿਕਾਰ ਹੋ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਪੜ੍ਹਾਈ ਅਤੇ ਕੰਮ ਵਲ ਪੂਰਾ ਧਿਆਨ ਨਹੀਂ ਦੇ ਸਕਦੇਕੁੜੀਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈਉਨ੍ਹਾਂ ਨਾਲ ਸੰਪਰਕ ਬਣਾ ਕੇ ਰੱਖੋ ਅਤੇ ਪੈਸੇ ਭੇਜਣ ਲਈ ਮਜਬੂਰ ਨਾ ਕਰੋਜਦੋਂ ਕੋਈ ਚਾਰਾ ਨਹੀਂ ਚਲਦਾ ਤਾਂ ਪੈਸੇ ਕਮਾਉਣ ਲਈ ਕੁਰਾਹੇ ਪੈਣ ਲਈ ਮਜਬੂਰ ਹੋਣਾ ਪੈਂਦਾ ਹੈ ਹਮੇਸ਼ਾ ਬੱਚੇ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਕੋਈ ਚੰਗੀ ਨੌਕਰੀ ਪ੍ਰਾਪਤ ਕਰ ਸਕੇਵਿਦੇਸ਼ ਵਿੱਚ ਪੈਸਾ ਕਮਾਉਣਾ ਬਹੁਤ ਹੀ ਮੁਸ਼ਕਿਲ ਹੈਇਹ ਸਮਝ ਕੇ ਹੀ ਬੱਚਿਆਂ ਨੂੰ ਪੜ੍ਹਾਈ ਬਹਾਨੇ ਵਿਦੇਸ਼ ਭੇਜਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4673)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author