RanjitSinghDr7ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡਣ ਨਾਲ ਵੋਟਾਂ ਤਾਂ ਪ੍ਰਾਪਤ ਹੋ ਸਕਦੀਆਂ ਹਨ ਪਰ ...
(29 ਫਰਵਰੀ 2024)
ਇਸ ਸਮੇਂ ਪਾਠਕ: 805.


ਅੰਨਦਾਤਾ ਅਖਵਾਉਣ ਵਾਲਾ ਕਿਸਾਨ ਆਪ ਹਮੇਸ਼ਾ ਦੁਖੀ ਹੀ ਰਹਿੰਦਾ ਹੈ
ਲੋਕਾਈ ਦਾ ਢਿੱਡ ਭਰਨ ਵਾਲੇ ਨੂੰ ਆਪ ਕਦੇ ਰੱਜਵੀਂ ਰੋਟੀ ਨਸੀਬ ਨਹੀਂ ਹੋਈਖੁਸ਼ਹਾਲ ਜ਼ਿੰਦਗੀ ਜੀਉਣਾ ਤਾਂ ਉਸ ਲਈ ਇੱਕ ਸੁਪਨਾ ਹੀ ਰਿਹਾ ਹੈਪਹਿਲਾਂ ਉਸ ਨੂੰ ਜਗਰੀਦਾਰ ਲੁੱਟਦੇ ਸਨ, ਹੁਣ ਉਹ ਸ਼ਾਹੂਕਾਰਾਂ ਦੇ ਪੰਜੇ ਵਿੱਚ ਫਸ ਗਿਆ ਹੈਹੁਣ ਉਸ ਦੀ ਲੁੱਟ ਮੰਡੀ ਵਿੱਚ ਆੜ੍ਹਤੀਏ ਅਤੇ ਬੈਂਕਾਂ ਵਾਲੇ ਕਰਦੇ ਹਨਕਿਸਾਨ ਦੀ ਇਸ ਹਾਲਤ ਦਾ ਮੁੱਖ ਕਾਰਨ ਉਸ ਨੂੰ ਆਪਣੀ ਉਪਜ ਦਾ ਪੂਰਾ ਅਤੇ ਸਹੀ ਮੁੱਲ ਨਾ ਮਿਲਣਾ ਹੈਮੰਡੀ ਵਿੱਚ ਉਸ ਦੀ ਉਪਜ ਦੀ ਬੋਲੀ ਲਗਦੀ ਹੈ ਤੇ ਖਰੀਦਦਾਰ ਆਪਣੀ ਮਨਮਰਜ਼ੀ ਦੀ ਕੀਮਤ ਉੱਤੇ ਖਰੀਦ ਕਰਦਾ ਹੈ

ਅਜ਼ਾਦੀ ਪਿੱਛੋਂ ਦੇਸ਼ ਵਿੱਚ ਅਨਾਜ ਦੀ ਥੁੜ ਆ ਗਈ ਸੀਦੇਸ਼ ਦੀ ਸਰਕਾਰ ਲਈ ਵਸੋਂ ਦਾ ਢਿੱਡ ਭਰਨਾ ਔਖਾ ਹੋ ਗਿਆਉਦੋਂ ਦੇ ਪ੍ਰਧਾਨ ਮੰਤਰੀ ਨੇ ਤਾਂ ਆਖਿਆ ਸੀ ਕਿ ਹੋਰ ਸਭ ਕੁਝ ਉਡੀਕ ਕਰ ਸਕਦਾ ਹੈ ਪਰ ਖੇਤੀ ਨਹੀਂਦੇਸ਼ ਵਿੱਚ ਅਨਾਜ ਦੀ ਥੁੜ ਨੂੰ ਪੂਰਾ ਕਰਨ ਲਈ ਭਾਰਤ ਨੂੰ ਮੁੱਖ ਤੌਰ ਉੱਤੇ ਅਮਰੀਕਾ ਉੱਤੇ ਨਿਰਭਰ ਹੋਣਾ ਪਿਆਦੇਸ਼ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਅਨਾਜ ਖਰੀਦਿਆ ਜਾ ਸਕੇਅਮਰੀਕਾ ਨੇ ਭਾਰਤ ਨੂੰ ਆਪਣੀ ਇੱਕ ਸਕੀਮ ਪੀ ਐੱਲ 480 ਅਧੀਨ ਕਣਕ ਭੇਜਣੀ ਸ਼ੁਰੂ ਕੀਤੀ ਇਸਦਾ ਭੁਗਤਾਨ ਡਾਲਰ ਵਿੱਚ ਨਹੀਂ, ਸਗੋਂ ਰੁਪਇਆਂ ਵਿੱਚ ਹੋਣਾ ਸੀਇਹ ਪੈਸਾ ਅਮਰੀਕਾ ਨੇ ਖਰਚ ਵੀ ਇੱਥੇ ਹੀ ਕਰਨਾ ਸੀ

ਹੋਰ ਸਹਾਇਤਾ ਯੋਜਨਾਵਾਂ ਦੇ ਨਾਲੋ ਨਾਲ ਅਮਰੀਕਾ ਨੇ ਆਪਣੇ ਕੁਝ ਮਾਹਿਰ ਭੇਜੇ ਤਾਂ ਜੋ ਭਾਰਤ ਵਿੱਚ ਅਨਾਜ ਦੀ ਪੈਦਾਵਾਰ ਵਿੱਚ ਵਾਧੇ ਲਈ ਕੋਈ ਯੋਜਨਾ ਉਲੀਕੀ ਜਾਵੇਇਨ੍ਹਾਂ ਮਾਹਿਰਾਂ ਵਿੱਚ ਇੱਕ ਡਾ. ਫਰੈਂਕ ਪਾਰਕਰ ਵੀ ਸਨਉਨ੍ਹਾਂ ਨੇ ਆਪਣੀ ਖੋਜ ਦੇ ਆਧਾਰ ਉੱਤੇ ਕਈ ਸਿਫਾਰਸ਼ਾਂ ਕੀਤੀਆਂ, ਜਿਨ੍ਹਾਂ ਵਿੱਚ ਇੱਕ ਮੁੱਖ ਸਿਫਾਰਸ਼ ਸੀ ਕਿ ਕਿਸਾਨ ਨੂੰ ਉਸ ਦੀ ਉਪਜ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਉਤਸ਼ਾਹਿਤ ਹੋ ਕੇ ਹੋਰ ਮਿਹਨਤ ਕਰੇ ਅਤੇ ਖੇਤੀ ਦੇ ਨਵੇਂ ਢੰਗ ਤਰੀਕੇ ਅਪਣਾਵੇਉਨ੍ਹਾਂ ਆਪਣੀ ਰਿਪੋਰਟ ਉਦੋਂ ਦੇ ਖੇਤੀ ਤੇ ਖੁਰਾਕ ਮੰਤਰੀ ਸ੍ਰੀ ਅਜੀਤ ਪ੍ਰਸਾਦ ਜੈਨ ਨੂੰ ਭੇਜੀ ਸੀਇਹ ਅਟਲ ਸਚਾਈ ਹੈ ਕਿ ਜਦੋਂ ਤਕ ਕਿਸੇ ਵੀ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੁੰਦਾ ਅਤੇ ਵਿਉਪਾਰੀ ਇਮਾਨਦਾਰ ਨਹੀਂ ਹੁੰਦਾ ਉਦੋਂ ਤਕ ਉਹ ਦੇਸ਼ ਕਦੇ ਵੀ ਵਿਕਸਿਤ ਦੇਸ਼ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਦਾਮਿਸਟਰ ਪਾਰਕਰ ਦੀ ਯਾਦ ਤਾਜ਼ਾ ਰੱਖਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਟੀਚਰਜ਼ ਹੋਮ ਦਾ ਨਾਮ ਪਾਰਕ ਹਾਊਸ ਰੱਖਿਆ ਹੋਇਆ ਹੈ

ਸ੍ਰੀ ਸੁਵਰਾਮਨੀਅਮ ਦੇਸ਼ ਦਾ ਖੇਤੀ ਅਤੇ ਖੁਰਾਕ ਮੰਤਰੀ ਜੂਨ 1964 ਵਿੱਚ ਬਣਿਆਉਹ ਧੜੱਲੇਦਾਰ ਸ਼ਖ਼ਸ਼ੀਅਤ ਦਾ ਮਾਲਕ ਸੀ ਅਤੇ ਤੇਜ਼ੀ ਨਾਲ ਫ਼ੈਸਲਾ ਲੈਣ ਵਿੱਚ ਵਿਸ਼ਵਾਸ ਰੱਖਦਾ ਸੀਉਸ ਨੇ ਕਿਸਾਨ ਦੀ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਤਜਵੀਜ਼ ਤਿਆਰ ਕੀਤੀ ਤੇ ਇਸ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਪੇਸ਼ ਕੀਤਾ ਇਸਦਾ ਵਿਰੋਧ ਵਿੱਤ ਮੰਤਰੀ ਕ੍ਰਿਸ਼ਨਾਮਚਾਰੀ ਵੱਲੋਂ ਕੀਤਾ ਗਿਆ ਪਰ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਇਸ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਕਿਉਂਕਿ ਅਨਾਜ ਦੀ ਥੁੜ ਪ੍ਰਧਾਨ ਮੰਤਰੀ ਲਈ ਸਭ ਤੋਂ ਵੱਡੀ ਚਣੌਤੀ ਸੀਇਸੇ ਕਰਕੇ ਉਨ੍ਹਾਂ ‘ਜੈ ਜਵਾਨ - ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ ਤੇ ਲੋਕਾਂ ਨੂੰ ਹਫ਼ਤੇ ਵਿੱਚ ਇੱਕ ਦਿਨ ਵਰਤ ਰੱਖਣ ਲਈ ਵੀ ਅਪੀਲ ਕੀਤੀ ਸੀਇਹ ਵੀ ਫ਼ੈਸਲਾ ਹੋਇਆ ਕਿ ਜੇਕਰ ਮੰਡੀ ਵਿੱਚ ਘੱਟੋ ਘੱਟੋ ਮਿਥੇ ਮੁੱਲ ਤੋਂ ਹੇਠਾਂ ਕੀਮਤ ਆਉਂਦੀ ਹੈ ਤਾਂ ਸਰਕਾਰ ਖਰੀਦ ਕਰੇਗੀਇਹ ਵੀ ਫ਼ੈਸਲਾ ਹੋਇਆ ਕਿ ਫ਼ਸਲਾਂ ਦਾ ਘੱਟੋ-ਘੱਟ ਮੁੱਲ ਮਿਥਣ ਲਈ ਇੱਕ ਕਮਿਸ਼ਨ ਬਣਾਇਆ ਜਾਵੇਅਨਾਜ ਦੇ ਭੰਡਾਰ ਦੀ ਜ਼ਿੰਮੇਵਾਰੀ ਲਈ ਵੇਅਰ ਹਾਊਸਿੰਗ ਕਾਰਪੋਰੇਸ਼ਨ ਬਣਾਈ ਗਈਅਨਾਜ ਦੀ ਖਰੀਦ ਅਤੇ ਵੰਡ ਦੀ ਜ਼ਿੰਮੇਵਾਰੀ ਲਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਬਣਾਉਣ ਦਾ ਫ਼ੈਸਲਾ ਕੀਤਾ ਗਿਆਜਦੋਂ ਮੁੱਲ ਕਮਿਸ਼ਨ ਹੋਂਦ ਵਿੱਚ ਆਇਆ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਡਾ. ਅਵਤਾਰ ਸਿੰਘ ਕਾਹਲੋਂ ਨੂੰ ਚੇਅਰਮੈਨ ਬਣਾਇਆ ਗਿਆ ਇੱਥੋਂ ਦੇ ਹੀ ਅਰਥ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਹੋਰਾਂ ਨੂੰ ਵੀ ਇਸ ਪਦਵੀ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ ਸੀ

ਉਦੋਂ ਹੀ ਮੈਕਸੀਕੋ ਵਿਖੇ ਡਾ. ਬੌਰਲਾਗ ਦੀ ਅਗਵਾਈ ਹੇਠ ਕਣਕ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਹੋਈਆਂਖੇਤੀ ਮੰਤਰੀ ਸੁਵਰਾਮਨੀਅਮ ਨੇ ਬਿਨਾਂ ਸਰਕਾਰੀ ਲਾਲ ਫ਼ੀਤਾਸ਼ਾਹੀ ਦੀ ਪ੍ਰਵਾਹ ਕੀਤਿਆਂ ਵੱਡੀ ਮਾਤਰਾ ਵਿੱਚ ਉੱਥੋਂ ਬੀਜ ਦੀ ਖਰੀਦ ਕਰਵਾਈ ਅਤੇ ਕਿਸਾਨਾਂ ਨੂੰ ਵੰਡਿਆਕਣਕ ਦੀ ਪੈਦਾਵਾਰ ਵਿੱਚ ਤੇਜ਼ੀ ਨਾਲ ਵਾਧਾ ਹੋਇਆਸਰਕਾਰ ਨੇ ਵੀ ਮਿਥੇ ਮੁੱਲ ਉੱਤੇ ਇਸਦੀ ਖਰੀਦ ਕੀਤੀਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਸ਼ਾਇਦ ਉੱਤਰੀ ਭਾਰਤ ਵਿੱਚ ਹਰਾ ਇਨਕਲਾਬ ਨਾ ਸਿਰਜਿਆ ਜਾਂਦਾਆਪਣੀ ਉਪਜ ਦਾ ਪੂਰਾ ਮੁੱਲ ਮਿਲਣ ਕਰਕੇ ਕਿਸਾਨਾਂ ਨੇ ਪਹਿਲੀ ਵਾਰ ਖੁਸ਼ਹਾਲੀ ਦਾ ਮੂੰਹ ਵੇਖਿਆ

ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਬਣ ਗਿਆਜਿਸ ਤੇਜ਼ੀ ਨਾਲ ਪੰਜਾਬ ਦੇ ਪਿੰਡਾਂ ਦਾ ਨਕਸ਼ਾ ਬਦਲਿਆ, ਸੰਸਾਰ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ

ਮੌਜੂਦਾ ਸਰਕਾਰ ਨੇ ਵੀ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਵਾਇਦਾ ਕੀਤਾ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕਿਸਾਨ ਦੀ ਆਮਦਨ ਵਿੱਚ ਵਾਧਾ ਉਸ ਦੀ ਉਪਜ ਦਾ ਪੂਰਾ ਮੁੱਲ ਮਿਲਣ ਉੱਤੇ ਹੀ ਹੋ ਸਕਦਾ ਹੈਸਮੇਂ ਦੇ ਬੀਤਣ ਨਾਲ ਲਾਗਤ ਕੀਮਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਨਿੱਤ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧੀਆਂ ਹਨ ਪਰ ਉਸੇ ਅਨੁਪਾਤ ਅਨੁਸਾਰ ਕਿਸਾਨ ਦੀ ਉਪਜ ਦੇ ਮੁੱਲ ਵਿੱਚ ਵਾਧਾ ਨਹੀਂ ਕੀਤਾ ਗਿਆ, ਜਿਸ ਨਾਲ ਕਿਸਾਨ ਨੇ ਜਿਹੜੀ ਖੁਸ਼ਹਾਲੀ ਦਾ ਮੂੰਹ ਵੇਖਿਆ ਸੀ, ਉਹ ਫਿੱਕੀ ਪੈਣੀ ਸ਼ੁਰੂ ਹੋ ਗਈ ਹੈਹੁਣ ਹਾਲਤ ਇਹ ਹੋ ਗਈ ਹੈ ਕਿ ਪੰਜਾਬ ਦੇ ਬਹੁਤੇ ਕਿਸਾਨ ਕਰਜ਼ੇ ਵਿੱਚ ਡੁੱਬੇ ਪਏ ਹਨ ਅਤੇ ਖੇਤੀ ਵਿਕਾਸ ਦਰ ਸਾਰੇ ਦੇਸ਼ ਨਾਲੋਂ ਘੱਟ ਹੋ ਗਈ ਹੈ

ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਇੱਥੋਂ ਦੀ ਘੱਟੋ ਘੱਟ ਅੱਧੀ ਵਸੋਂ ਨੂੰ ਰੁਜ਼ਗਾਰ ਲਈ ਖੇਤੀ ਉੱਤੇ ਹੀ ਨਿਰਭਰ ਰਹਿਣਾ ਪਵੇਗਾਅਬਾਦੀ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਢਿੱਡ ਭਰਨ ਲਈ ਅਨਾਜ ਦੀ ਉਪਜ ਵਿੱਚ ਵਾਧਾ ਜ਼ਰੂਰੀ ਹੈਉਨਤ ਦੇਸ਼ਾਂ ਵਾਂਗ ਭਾਰਤ ਵਿੱਚ ਵਸੋਂ ਦੀ ਬਹੁਗਿਣਤੀ ਨੂੰ ਸਨਅਤੀ ਅਤੇ ਦੂਜੇ ਖੇਤਰਾਂ ਵਿੱਚ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਵੈ-ਚਾਲਕ ਮਸ਼ੀਨਾਂ ਆਉਣ ਨਾਲ ਕਾਮਿਆਂ ਦੀ ਲੋੜ ਘੱਟ ਹੋ ਰਹੀ ਹੈਮਸਨੂਈ ਸਿਆਣਪ ਵਿੱਚ ਹੋ ਰਹੇ ਵਾਧੇ ਕਾਰਨ ਸਰਕਾਰੀ ਅਤੇ ਗੈਰਸਰਕਾਰੀ ਅਦਾਰਿਆਂ ਵਿੱਚ ਨੌਕਰੀਆਂ ਘੱਟ ਹੋ ਰਹੀਆਂ ਹਨਇਸ ਕਰਕੇ ਸਰਕਾਰ ਨੂੰ ਦੇਸ਼ ਦੀ ਖੁਸ਼ਹਾਲੀ ਲਈ ਜਿੱਥੇ ਨਵੀਂ ਤਕਨਾਲੌਜੀ ਦੀ ਲੋੜ ਹੈ, ਉੱਥੇ ਉਪਜ ਦਾ ਪੂਰਾ ਮੁੱਲ ਦੇਣਾ ਵੀ ਜ਼ਰੂਰੀ ਹੈਇਸ ਵਿੱਚ ਵਿਉਪਾਰੀ ਵੀ ਸਰਕਾਰ ਦੀ ਸਹਾਇਤਾ ਕਰ ਸਕਦੇ ਹਨਕਿਸਾਨ ਦੀ ਲੁੱਟ ਕਰਨ ਦੀ ਥਾਂ ਇਮਾਨਦਾਰੀ ਨਾਲ ਉਸ ਦੀ ਉਪਜ ਦੀ ਪੂਰੀ ਕੀਮਤ ਦਿੱਤੀ ਜਾਵੇਗਰੀਬ ਕਿਸਾਨ ਦੀ ਮਜਬੂਰੀ ਦਾ ਫਾਇਦਾ ਨਾ ਉਠਾਇਆ ਜਾਵੇ ਸਗੋਂ ਉਸ ਦੀ ਬਾਂਹ ਫੜੀ ਜਾਵੇਜਿਵੇਂ ਮੈਂ ਪਹਿਲਾਂ ਲਿਖਿਆ ਹੈ ਕਿ ਕਿਸਾਨ ਦੀ ਖੁਸ਼ਹਾਲੀ ਅਤੇ ਵਿਉਪਾਰੀ ਦੀ ਇਮਾਨਦਾਰੀ ਬਿਨਾਂ ਦੇਸ਼ ਕਦੇ ਵੀ ਸਹੀ ਅਰਥਾਂ ਵਿੱਚ ਖੁਸ਼ਹਾਲ ਨਹੀਂ ਹੋ ਸਕਦਾ, ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਜਿਵੇਂ ਸਰਕਾਰ ਕਾਰੋਬਾਰੀਆਂ ਦੀ ਬਾਂਹ ਫੜਦੀ ਹੈ ਅਤੇ ਉਨ੍ਹਾਂ ਨੂੰ ਅਨੇਕਾਂ ਸਹੂਲਤਾਂ ਦਿੰਦੀ ਹੈ, ਉਸੇ ਤਰ੍ਹਾਂ ਕਿਸਾਨ ਦੀ ਵੀ ਬਾਂਹ ਫੜਨ ਦੀ ਲੋੜ ਹੈਇਹ ਮੰਨਣਾ ਪਵੇਗਾ ਕਿ ਦੇਸ਼ ਦੀ ਲਗਭਗ ਅੱਧੀ ਵਸੋਂ ਨੂੰ ਸੰਤੁਲਿਤ ਭੋਜਨ ਨਸੀਬ ਨਹੀਂ ਹੁੰਦਾ ਅਤੇ ਸਰਕਾਰ ਕੋਈ 80 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਦੇ ਰਹੀ ਹੈ, ਇਸ ਕਰਕੇ ਖੇਤੀ ਵਿਕਾਸ ਉੱਤੇ ਹੀ ਦੇਸ਼ ਦਾ ਉਜਵਲ ਭਵਿੱਖ ਨਿਰਭਰ ਕਰਦਾ ਹੈਸਵਰਗਵਾਸੀ ਡਾ. ਸਵਾਮੀਨਾਥਨ ਨੇ ਆਖਿਆ ਸੀ ਕਿ ਭਵਿੱਖ ਵਿੱਚ ਉਹ ਦੇਸ਼ ਤਾਕਤਵਾਰ ਨਹੀਂ ਹੋਵੇਗਾ ਜਿਸ ਕੋਲ ਸ਼ਕਤੀਸ਼ਾਲੀ ਫ਼ੌਜ ਹੋਵੇਗੀ ਸਗੋਂ ਉਹ ਦੇਸ਼ ਹੀ ਤਾਕਤਵਰ ਹੋਵੇਗਾ ਜਿਸ ਕੋਲ ਭੋਜਨ ਹੋਵੇਗਾ

ਸਰਕਾਰ ਹੁਣ ਕੋਈ 22 ਫ਼ਸਲਾਂ ਦਾ ਘੱਟੋ ਘੱਟ ਸਰਮਥਨ ਮੁੱਲ ਐਲਾਨ ਕਰਦੀ ਹੈਇਸ ਨੂੰ ਲਾਗੂ ਕਰਨ ਵਿੱਚ ਕੁਝ ਮੁਸ਼ਕਿਲਾਂ ਤਾਂ ਆ ਸਕਦੀਆਂ ਹਨ ਪਰ ਇਹ ਨਾਮੁਮਕਿਨ ਨਹੀਂ ਹੈਸਰਕਾਰ ਨੂੰ ਸਾਰੀ ਵਸੋਂ ਦਾ ਢਿੱਡ ਭਰਨ ਲਈ ਅਨਾਜ ਦਾ ਬਹੁਤਾ ਹਿੱਸਾ ਤਾਂ ਆਪ ਹੀ ਖਰੀਦਣਾ ਪਵੇਗਾ ਪਰ ਹਰੇਕ ਜਿਣਸ ਦੀ ਸਰਕਾਰੀ ਖਰੀਦ ਜ਼ਰੂਰੀ ਨਹੀਂ ਹੈਸਰਕਾਰ ਰਾਜਾਂ ਦੇ ਮੰਡੀ ਬੋਰਡਾਂ ਰਾਹੀਂ ਇਹ ਨਿਸ਼ਚਿਤ ਕਰਵਾਵੇ ਕਿ ਮੰਡੀ ਵਿੱਚ ਜਿਣਸ ਦੀ ਬੋਲੀ ਮਿਥੇ ਗਏ ਘੱਟੋ ਘੱਟ ਮੁੱਲ ਤੋਂ ਸ਼ੁਰੂ ਕੀਤੀ ਜਾਵੇਇੰਝ ਕਿਸਾਨ ਦੀ ਲੁੱਟ ਨੂੰ ਰੋਕਿਆ ਜਾ ਸਕਦਾ ਹੈਜਿਣਸਾਂ ਦਾ ਮੁੱਲ ਵੀ ਡਾ. ਸਵਾਮੀਨਾਥਨ ਦੀ ਸਿਫਾਰਸ਼ ਅਨੁਸਾਰ ਹੀ ਮਿਥਿਆ ਜਾਵੇ ਤਾਂ ਜੋ ਕਿਸਾਨ ਵੀ ਰੱਜਵੀਂ ਰੋਟੀ ਖਾ ਸਕੇਜੇਕਰ ਸਰਕਾਰ ਸਨਅਤਕਾਰਾਂ ਦੀ ਇੰਨੀ ਮਾਇਕ ਸਹਾਇਤਾ ਕਰ ਸਕਦੀ ਹੈ ਤਾਂ ਕਿਸਾਨ ਦੀ ਮਦਦ ਕਿਉਂ ਨਹੀਂ ਕੀਤੀ ਜਾ ਸਕਦੀ ਜਿਹੜਾ ਕਿ ਮਨੁੱਖ ਦੀ ਸਭ ਤੋਂ ਮੁਢਲੀ ਲੋੜ ਭੋਜਨ ਪੈਦਾ ਕਰਦਾ ਹੈਚੰਨ ਉੱਤੇ ਜਾਣ ਨਾਲੋਂ ਵੀ ਕਿਸਾਨ ਦੀ ਖੁਸ਼ਹਾਲੀ ਵਧੇਰੇ ਜ਼ਰੂਰੀ ਹੈ

ਹੁਣ ਪੰਜਾਬ ਬਾਰੇ ਵੀ ਚਰਚਾ ਕਰਨੀ ਬਣਦੀ ਹੈ ਕਿਉਂਕਿ ਪੰਜਾਬ ਹੀ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਹਿੱਸਾ ਪਾਉਂਦਾ ਹੈਪੰਜਾਬ ਵਿੱਚ ਕਣਕ, ਚੌਲ, ਕਪਾਹ, ਗੰਨਾ ਅਤੇ ਦੁੱਧ ਪਹਿਲਾਂ ਹੀ ਘੱਟੋ ਘੱਟ ਮਿਥੇ ਸਮਰਥਨ ਮੁੱਲ ਉੱਤੇ ਹੀ ਖਰੀਦੇ ਜਾਂਦੇ ਹਨਇਹ ਮੁੱਲ ਮਿੱਥਦੇ ਸਮੇਂ ਵਧ ਰਹੀਆਂ ਕੀਮਤਾਂ ਦਾ ਪੂਰਾ ਧਿਆਨ ਜ਼ਰੂਰ ਰੱਖਿਆ ਜਾਵੇ ਜਿੱਥੋਂ ਤਕ ਦਾਲ਼ਾਂ ਅਤੇ ਤੇਲ ਬੀਜਾਂ ਦਾ ਸੰਬੰਧ ਹੈ, ਇਸ ਸਮੇਂ ਸੂਬੇ ਵਿੱਚ 6500 ਟਨ ਦਾਲਾਂ ਅਤੇ 74 ਹਜ਼ਾਰ ਟਨ ਤੇਲ ਬੀਜ ਪੈਦਾ ਹੁੰਦਾ ਹਨਇਨ੍ਹਾਂ ਦੀ ਕੀਮਤ ਘੱਟ ਹੋਣ ਤੋਂ ਰੋਕਣ ਵਿੱਚ ਕੇਂਦਰੀ ਸਰਕਾਰ ਦੀ ਸਹਾਇਤਾ ਨਾਲ ਰਾਜ ਸਰਕਾਰ ਵਧੀਆ ਭੂਮਿਕਾ ਨਿਭਾ ਸਕਦੀ ਹੈਜੇਕਰ ਪੰਜਾਬ ਦੇ ਅਦਾਰੇ ਅਸਾਮ ਤੋਂ ਚਾਹ ਪੱਤੀ ਖਰੀਦ ਕੇ ਵੇਚ ਸਕਦੇ ਹਨ ਤਾਂ ਆਪਣੇ ਸੂਬੇ ਦੀਆਂ ਦਾਲਾਂ ਅਤੇ ਤੇਲ ਬੀਜਾਂ ਦਾ ਤੇਲ ਕਿਉਂ ਨਹੀਂ ਵੇਚ ਸਕਦੇਮੱਕੀ ਅਤੇ ਬਾਜਰੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਦੀ ਲੋੜ ਹੈ, ਉੱਥੇ ਇਨ੍ਹਾਂ ਦੀ ਸਨਅਤੀ ਵਰਤੋਂ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈਇਹ ਪੈਦਾਵਾਰ ਇੰਨੀ ਵੱਧ ਨਹੀਂ ਹੈ ਕਿ ਇਸਦੇ ਖਰੀਦ ਮੁੱਲ ਨੂੰ ਸਥਿਰ ਨਾ ਰੱਖਿਆ ਜਾ ਸਕੇਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਆਧਾਰਿਤ ਸਨਅਤਾਂ ਨੂੰ ਉਤਸ਼ਾਹਿਤ ਕਰੇਇਸ ਨਾਲ ਕਿਸਾਨ ਨੂੰ ਉਪਜ ਦਾ ਮੁੱਲ ਵੀ ਪੂਰਾ ਮਿਲ ਸਕੇਗਾ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਵੀ ਪੈਦਾ ਹੋਣਗੇ ਸਨਅਤੀ ਵਿਕਾਸ ਲਈ ਵੀ ਖੇਤੀ ਵਿਕਾਸ ਜ਼ਰੂਰੀ ਹੈ ਕਿਉਂਕਿ ਜੇਕਰ ਪਿੰਡਾਂ ਦੇ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਵਾਧਾ ਹੋਵੇਗਾ ਉਹ ਤਾਂ ਹੀ ਸਨਅਤੀ ਵਸਤਾਂ ਦੀ ਖਰੀਦਦਾਰੀ ਕਰ ਸਕਣਗੇਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡਣ ਨਾਲ ਵੋਟਾਂ ਤਾਂ ਪ੍ਰਾਪਤ ਹੋ ਸਕਦੀਆਂ ਹਨ ਪਰ ਭਾਰਤ ਵਿਕਸਿਤ ਦੇਸ਼ ਉਦੋਂ ਹੀ ਬਣੇਗਾ ਜਦੋਂ ਇੱਥੋਂ ਦਾ ਕਿਸਾਨ ਖੁਸ਼ਹਾਲ ਹੋਵੇਗਾ ਅਤੇ ਪਿੰਡਾਂ ਦਾ ਵਿਕਾਸ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4765)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author