RanjitSinghDr7ਮਾਪੇ, ਅਧਿਆਪਕ ਅਤੇ ਸਰਕਾਰ ਨੂੰ ਦੇਸ਼ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਦੇਸ਼ ਦੀ ਅਸਲੀ ਦੌਲਤ - ਬੱਚਿਆਂ ਦੀ ...
(9 ਅਕਤੂਬਰ 2023)


ਕਿਸੇ ਵੀ ਪਰਿਵਾਰ
, ਸਮਾਜ ਅਤੇ ਦੇਸ਼ ਦਾ ਉੱਜਲਾ ਭਵਿੱਖ ਉੱਥੋਂ ਦੇ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਉੱਤੇ ਨਿਰਭਰ ਕਰਦਾ ਹੈਇਸੇ ਕਰਕੇ ਬੱਚਿਆਂ ਨੂੰ ਪਰਿਵਾਰ, ਸਮਾਜ ਅਤੇ ਦੇਸ਼ ਦਾ ਖਜ਼ਾਨਾ ਆਖਿਆ ਜਾਂਦਾ ਹੈਇਹ ਆਖਿਆ ਜਾਂਦਾ ਹੈ ਕਿ ਭਾਰਤ ਕੁਝ ਸਾਲਾਂ ਵਿੱਚ ਸੰਸਾਰ ਦੀ ਵੱਡੀ ਤਾਕਤ ਬਣ ਜਾਵੇਗਾ ਇਸਦਾ ਆਧਾਰ ਵੀ ਬੱਚੇ ਹੀ ਹਨਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚ ਨੌਜਵਾਨਾਂ ਦੀ ਗਿਣਤੀ ਸਾਰੇ ਦੇਸ਼ਾਂ ਤੋਂ ਵੱਧ ਹੋਵੇਗੀ ਤੇ ਇਹੋ ਦੇਸ਼ ਦੀ ਸ਼ਕਤੀ ਬਣਨਗੇਬੱਚੇ ਕਿਸੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਸ਼ਕਤੀ ਉਦੋਂ ਹੀ ਬਣ ਸਕਦੇ ਹਨ ਜਦੋਂ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਸਹੀ ਹੋਈ ਹੋਵੇਉਹ ਤਨੋ ਤੇ ਮਨੋ ਤੰਦਰੁਸਤ ਹੋਣ ਅਤੇ ਵਿੱਦਿਆ ਤੇ ਹੁਨਰ ਨਾਲ ਸ਼ਿੰਗਾਰੇ ਗਏ ਹੋਣਜੇਕਰ ਚੌਗਿਰਦੇ ਵਾਲ ਝਾਤ ਮਾਰੀ ਜਾਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਬਹੁਗਿਣਤੀ ਬੱਚੇ ਤਨੋ ਤੇ ਮਨੋ ਕਮਜ਼ੋਰ ਹਨਉਹ ਚੜ੍ਹਦੀ ਕਲਾ ਵਿੱਚ ਰਹਿਣ ਦੀ ਥਾਂ ਨਿਰਾਸ਼ਤਾ ਵਿੱਚ ਘਿਰ ਰਹੇ ਹਨਇਸੇ ਨਿਰਾਸ਼ਤਾ ਨੂੰ ਦੂਰ ਕਰਨ ਲਈ ਉਹ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਦੀ ਬੋਲਬਾਣੀ ਖਰ੍ਹਵੀ ਹੋ ਰਹੀ ਹੈ ਤੇ ਉਹ ਆਪਣੇ ਗੌਰਵਮਈ ਵਿਰਸੇ ਨੂੰ ਭੁੱਲ ਰਹੇ ਹਨਬੱਚਿਆਂ ਦੀ ਸ਼ਖ਼ਸੀਅਤ ਅਤੇ ਉਸਾਰੀ ਵਿੱਚ ਮਾਪਿਆਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਕਿੳੇਂਕਿ ਮਾਪੇ ਹੀ ਬੱਚੇ ਦੇ ਮੁਢਲੇ ਅਧਿਆਪਕ ਬਣਦੇ ਹਨਆਰਥਿਕ ਮਜਬੂਰੀਆਂ ਅਤੇ ਕੁਝ ਆਧੁਨਿਕਤਾ ਦੇ ਪ੍ਰਭਾਵ ਕਰਕੇ ਸਾਂਝੇ ਪਰਿਵਾਰ ਟੁੱਟ ਰਹੇ ਹਨਬੱਚਿਆਂ ਨੂੰ ਦਾਦਾ ਦਾਦੀ ਦੀ ਗੋਦੀ ਦਾ ਨਿੱਘ ਪ੍ਰਾਪਤ ਨਹੀਂ ਹੋ ਰਿਹਾ ਨਾ ਹੀ ਉਨ੍ਹਾਂ ਨੂੰ ਗੌਰਵਮਈ ਵਿਰਸੇ ਦੀ ਜਾਣਕਾਰੀ ਮਿਲ ਰਹੀ ਹੈਮਾਂ ਪਿਓ ਦੋਵੇਂ ਨੌਕਰੀ ਕਰਦੇ ਹਨ ਤੇ ਬੱਚਿਆਂ ਦੀ ਦੇਖਭਾਲ ਨੌਕਰਾਂ ਦੇ ਹਵਾਲੇ ਹੋ ਜਾਂਦੀ ਹੈਬੱਚੇ ਦੇ ਸਕੂਲ ਜਾਣ ਸਮੇਂ ਵੀ ਮਾਪੇ ਘਰ ਨਹੀਂ ਹੁੰਦੇ ਤੇ ਸਕੂਲ ਤੋਂ ਵਾਪਸੀ ਉੱਤੇ ਵੀ ਉਨ੍ਹਾਂ ਨੂੰ ਇਕੱਲਤਾ ਦਾ ਸੰਤਾਪ ਭੁਗਤਣਾ ਪੈਂਦਾ ਹੈਆਪਣੀ ਇਕਲੱਤਾ ਨੂੰ ਦੂਰ ਕਰਨ ਲਈ ਉਹ ਟੀ ਵੀ ਅਤੇ ਇੰਟਰਨੈੱਟ ਦਾ ਸਹਾਰਾ ਲੈਂਦੇ ਹਨਇਹ ਗੁਣਕਾਰੀ ਗਿਆਨ ਦੇ ਸਰੋਤ ਸਹੀ ਅਗਵਾਈ ਦੀ ਘਾਟ ਕਾਰਨ ਵਿਨਾਸਕਾਰੀ ਬਣ ਰਹੇ ਹਨ

ਛੋਟੇ ਬੱਚਿਆਂ ਨੂੰ ਜਿਹੜੇ ਮਾਪੇ ਕ੍ਰਿਚ ਵਿੱਚ ਛਡਦੇ ਹਨ, ਉਨ੍ਹਾਂ ਦੀ ਹਾਲਤ ਤਾਂ ਹੋਰ ਵੀ ਭੈੜੀ ਹੋ ਜਾਂਦੀ ਹੈਕਈ ਥਾਂਵੀਂ ਤਾਂ ਜੇਕਰ ਬੱਚਾ ਰੋਣ ਤੋਂ ਹਟੇ ਹੀ ਨਾ ਤਾਂ ਨੀਂਦ ਵਾਲੀ ਦਵਾਈ ਦੇ ਦਿੱਤੀ ਜਾਂਦੀ ਹੈਰਾਤ ਨੂੰ ਅਜਿਹੇ ਬੱਚੇ ਸੌਂਦੇ ਨਹੀਂ ਤੇ ਮਾਂ ਦੀਆਂ ਝਿੜਕਾਂ ਖਾਂਦੇ ਹਨਬੱਚਿਆਂ ਵਿੱਚ ਨਿਰਾਸ਼ਤਾ, ਇਕੱਲਤਾ, ਹਿੰਸਾ ਅਤੇ ਅਨੁਸ਼ਾਸਨਹੀਣਤਾ ਵਧ ਰਹੀ ਹੈਨਸ਼ਿਆਂ ਦੀ ਵਰਤੋਂ ਵਿੱਚ ਹੋ ਰਹੇ ਵਾਧੇ ਦਾ ਇਹ ਵੀ ਇੱਕ ਕਾਰਨ ਹੈਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ, ਉਨ੍ਹਾਂ ਦੀ ਸਹੀ ਅਗਵਾਈ ਦੇਣੀ, ਇਮਾਨਦਾਰ ਬਣਾਉਣਾ ਆਦਿ ਮਾਪਿਆਂ ਦੀ ਹੀ ਮੁੱਖ ਜ਼ਿੰਮੇਵਾਰੀ ਹੈਮਾਪਿਆਂ ਨੂੰ ਚਾਹੀਦਾ ਹੈ ਉਹ ਬੱਚਿਆਂ ਨੂੰ ਉਨ੍ਹਾਂ ਦੇ ਫਰਜ਼ਾਂ ਪ੍ਰਤੀ ਜਾਗਰੂਕ ਕਰਨ ਅਤੇ ਕੁਤਾਹੀ ਨਾਲ ਹੋ ਰਹੇ ਵਿਨਾਸ਼ ਪ੍ਰਤੀ ਜਾਣੂ ਕਰਵਾਉਣ।

ਕਮਾਈ ਕਰਨੀ ਚਾਹੀਦੀ ਹੈ ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਕਮਾਈ ਦਾ ਅਨੰਦ ਸਾਰਾ ਪਰਿਵਾਰ ਰਲ ਕੇ ਮਾਣੇਕੇਵਲ ਦੌਲਤ ਇਕੱਠੀ ਕਰਨ ਨਾਲ ਸਫ਼ਲ ਸੁਖਾਵਾਂ ਜੀਵਨ ਨਹੀਂ ਸਿਰਜਿਆ ਜਾ ਸਕਦਾ ਸਗੋਂ ਇਸ ਲਈ ਘਰ ਵਿੱਚ ਅਧਿਆਤਮਕ, ਨੈਤਿਕ ਕਦਰਾਂ ਕੀਮਤਾਂ ਅਤੇ ਚੜ੍ਹਦੀ ਕਲਾ ਵਾਲਾ ਮਾਹੌਲ ਸਿਰਜਣਾ ਜ਼ਰੂਰੀ ਹੋ ਜਾਂਦਾ ਹੈ

ਬੱਚਿਆਂ ਦਾ ਮਾਪਿਆਂ ਉੱਤੇ ਸਭ ਤੋਂ ਵੱਧ ਅਧਿਕਾਰ ਹੁੰਦਾ ਹੈਇਸੇ ਹੱਕ ਕਰਕੇ ਮਾਪਿਆਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਗੁਜ਼ਾਰਨਾ ਚਾਹੀਦਾ ਹੈ ਪਰ ਵੇਖਣ ਵਿੱਚ ਆਇਆ ਹੈ ਕਿ ਕੰਮਕਾਜੀ ਰੁਝੇਵਿਆਂ ਕਾਰਨ ਮਾਪੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਰਹੇਕਈ ਪਿਉ ਤਾਂ ਅਜਿਹੇ ਹਨ ਜਿਨ੍ਹਾਂ ਦੇ ਦਰਸ਼ਣ ਕਈ ਕਈ ਦਿਨ ਬੱਚਿਆਂ ਨੂੰ ਨਹੀਂ ਹੁੰਦੇਕਾਰੋਬਾਰੀ ਪਿਉ ਰਾਤ ਨੂੰ ਦੇਰ ਨਾਲ ਘਰ ਆਉਂਦੇ ਹਨ। ਉਦੋਂ ਤਕ ਬੱਚੇ ਸੌ ਚੁੱਕੇ ਹੁੰਦੇ ਹਨ। ਉਹ ਸਵੇਰੇ ਦੇਰ ਨਾਲ ਉੱਠਦੇ ਹਨ, ਉਦੋਂ ਤਕ ਬੱਚੇ ਸਕੂਲ ਜਾ ਚੁੱਕੇ ਹੁੰਦੇ ਹਨਐਤਵਾਰ ਦੀ ਜੇਕਰ ਛੁੱਟੀ ਹੋਵੇ ਜਾਂ ਕੋਈ ਸਮਾਗਮ ਨਾ ਹੋਵੇ, ਉਦੋਂ ਹੀ ਪਿਉ ਦੀ ਆਪਣੇ ਬੱਚਿਆਂ ਨਾਲ ਮੁਲਾਕਾਤ ਹੁੰਦੀ ਹੈ।

ਤੁਸੀਂ ਇਹ ਚੁਟਕਲਾ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਕਿਸੇ ਬੱਚੇ ਨੇ ਆਪਣੀ ਮਾਂ ਨੂੰ ਪੁੱਛਿਆ, “ਇਹ ਐਤਵਾਰ ਨੂੰ ਆਉਣ ਵਾਲੇ ਅੰਕਲ ਕੌਣ ਹਨ?” ਸਮਾਂ ਨਾ ਦੇਣ ਦੀ ਘਾਟ ਨੂੰ ਪੂਰਾ ਕਰਨ ਲਈ ਮਾਪੇ ਬੱਚਿਆਂ ਦੇ ਜੇਬ ਖਰਚ ਵਿੱਚ ਵਾਧਾ ਕਰਦੇ ਹਨ, ਮਹਿੰਗੇ ਮੋਬਾਇਲ ਲੈ ਕੇ ਦਿੰਦੇ ਹਨਬੱਚਿਆਂ ਨੂੰ ਮੋਬਾਇਲ ਜਾਂ ਮਹਿੰਗੇ ਚਾਕਲੇਟ ਦੀ ਨਹੀਂ ਸਗੋਂ ਮਾਪਿਆਂ ਦੇ ਪਿਆਰ ਅਤੇ ਸਾਥ ਦੀ ਲੋੜ ਹੈਜਦੋਂ ਇਹ ਲੋੜ ਪੂਰੀ ਨਹੀਂ ਹੁੰਦੀ ਤਾਂ ਉਹ ਮੋਬਾਇਲ ਰਾਹੀਂ ਦੋਸਤਾਂ ਨਾਲ ਗੱਲਬਾਤ ਕਰਦੇ ਹਨ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾਦੋ ਬੱਚੇ ਆਪ ਵਿੱਚ ਗੱਲ ਕਰ ਰਹੇ ਹਨ, “ਯਾਰ ਰਾਤ ਨੂੰ ਚੈਟਿੰਗ ਬੰਦ ਕਿਉਂ ਕਰ ਦਿੱਤੀ?”

ਦੂਜੇ ਦਾ ਉੱਤਰ ਸੀ, “ਮੇਰਾ ਪੈਕ ਖਤਮ ਹੋ ਗਿਆ ਸੀ।”

“ਫਿਰ ਤੂੰ ਕੀ ਕੀਤਾ?” ਪਹਿਲੇ ਨੇ ਪੁੱਛਿਆ।

“ਉਦੋਂ ਮੇਰੇ ਮਾਂ ਪਿਉ ਘਰ ਸਨ। ਮੈਂ ਸੋਚਿਆ, ਇਨ੍ਹਾਂ ਨਾਲ ਹੀ ਗੱਲ ਕਰਕੇ ਦੇਖਦੇ ਹਾਂ।”

“ਫਿਰ ਤੈਨੂੰ ਕਿਵੇਂ ਲੱਗਿਆ?” ਪਹਿਲੇ ਨੇ ਪੁੱਛਿਆ

“ਉਨ੍ਹਾਂ ਨਾਲ ਗੱਲਾਂ ਕਰਕੇ ਬਹੁਤ ਅਨੰਦ ਆਇਆ, ਉਹ ਵੀ ਮੂੰ ਵਧੀਆ ਬੰਦੇ ਲੱਗੇ।” ਦੂਜੇ ਦਾ ਉੱਤਰ ਸੀ

ਕਈ ਵਾਰ ਅਸੀਂ ਆਪਣੇ ਬੱਚਿਆਂ ਨਾਲ ਵਿਵਹਾਰ ਵਿੱਚ ਵੀ ਵਖਰੇਵਾਂ ਕਰਦੇ ਹਾਂਜੇਕਰ ਇਮਤਿਹਾਨ ਵਿੱਚ ਇੱਕ ਬੱਚੇ ਦੇ ਵੱਧ ਨੰਬਰ ਆ ਜਾਣ ਤਾਂ ਅਸੀਂ ਉਸ ਦੀ ਰਜ ਕੇ ਤਾਰੀਫ ਕਰਦੇ ਹਾਂ। ਦੂਜੇ ਬੱਚੇ ਦੇ ਜੇਕਰ ਘੱਟ ਨੰਬਰ ਆ ਜਾਣ ਤਾਂ ਅਸੀਂ ਰੱਜ ਕੇ ਉਸ ਨੂੰ ਬੁਰਾ ਭਲਾ ਆਖਦੇ ਹਾਂਇਸੇ ਤਰ੍ਹਾਂ ਜੇਕਰ ਇੱਕ ਬੱਚੇ ਦਾ ਰੰਗ ਘੱਟ ਸਾਫ ਹੋਵੇ ਤਾਂ ਅਸੀਂ ਇਸਦਾ ਅਹਿਸਾਸ ਕਰਵਾਉਣ ਲੱਗ ਪੈਂਦੇ ਹਾਂਇਸ ਤਰ੍ਹਾਂ ਨਾਲ ਅਸੀਂ ਉਸ ਦਾ ਲੁਪਤ ਅਪਮਾਨ ਕਰਦੇ ਹਾਂਬੇਲੋੜੀ ਟੋਕ-ਟੁਆਈ, ਛੁਟਿਆਉਣਾ, ਮੂੰਹ ਬਣਾਉਣਾ ਆਦਿ ਬੱਚੇ ਦੇ ਮਨ ਵਿੱਚ ਘਟੀਆਪਨ ਦਾ ਅਹਿਸਾਸ ਭਰ ਦਿੰਦਾ ਹੈ। ਇੱਕ ਦੇ ਮੁਕਾਬਲੇ ਵਿੱਚ ਦੂਜੇ ਬੱਚੇ ਨੂੰ ਜਦੋਂ ਅਸੀਂ ਲੋੜੋਂ ਵੱਧ ਦੁਲਾਰਦੇ ਹਾਂ ਤਾਂ ਉਸ ਵਿੱਚ ਲੋੜੋਂ ਵਧ ਆਤਮਵਿਸ਼ਵਾਸ ਭਰਨਾ ਸ਼ੁਰੂ ਹੋ ਜਾਂਦਾ ਹੈਵਿਕਾਸ ਲਈ ਦੋਵੇਂ ਸਥਿਤੀਆਂ ਘਾਤਕ ਹਨਘਟੀਆਪਨ ਦਾ ਅਹਿਸਾਸ ਬੱਚੇ ਵਿੱਚ ਉਦਾਸੀ, ਆਤਮਵਿਸ਼ਵਾਸ ਦੀ ਘਾਟ ਅਤੇ ਡਰੂ ਸੁਭਾਅ ਬਣਾਉਣ ਲੱਗ ਪੈਂਦਾ ਹੈਦੂਜੇ ਪਾਸੇ ਲੋੜੋਂ ਵੱਧ ਆਤਮਵਿਸ਼ਵਾਸ ਵੀ ਮਿਹਨਤ ਨਾ ਕਰਨ, ਕੁਝ ਨਵਾਂ ਨਾ ਸਿੱਖਣ ਅਤੇ ਆਪਣੇ ਆਪ ਨੂੰ ਵੱਖਰਾ ਸਮਝਣ ਵਰਗੀਆਂ ਆਦਤਾਂ ਵਿੱਚ ਵਾਧਾ ਕਰਦਾ ਹੈ

ਸ਼ਹਿਰੀ ਘਰਾਂ ਵਿੱਚ ਬਹੁਤੀ ਵਾਰ ਅਸੀਂ ਬੱਚਿਆਂ ਨੂੰ ਬਾਹਰ ਜਾ ਕੇ ਦੂਜੇ ਬੱਚਿਆਂ ਨਾਲ ਖੇਡਣ ਤੋਂ ਰੋਕਦੇ ਹਾਂ ਜਾਂ ਬੱਚਿਆਂ ਦੇ ਖੇਡਣ ਦੀਆਂ ਸਹੂਲਤਾਂ ਹੀ ਨਹੀਂ ਹੁੰਦੀਆਂਜਦੋਂ ਬੱਚੇ ਕੇਵਲ ਵੀਡੀਓ ਖੇਡਾਂ ਹੀ ਖੇਡਦੇ ਹਨ ਤਾਂ ਉਨ੍ਹਾਂ ਦੇ ਤਨ ਤੇ ਮਨ ਦਾ ਲੋੜੀਂਦਾ ਵਿਕਾਸ ਨਹੀਂ ਹੁੰਦਾਇਹ ਸਥਿਤੀ ਬਹੁਤ ਸਾਰੇ ਨੁਕਸਾਨ ਕਰ ਰਹੀ ਹੈਗਰੀਬਾਂ ਦੇ ਬੱਚੇ ਸੁਰਤ ਸੰਭਾਲਦਿਆਂ ਹੀ ਰੋਜ਼ੀ ਰੋਟੀ ਦੇ ਚੱਕਰ ਵਿੱਚ ਫਸ ਜਾਂਦੇ ਹਨਉਨ੍ਹਾਂ ਨੂੰ ਘਰੋਂ ਵੀ ਤੇ ਬਾਹਰੋਂ ਵੀ ਝਿੜਕਾਂ ਹੀ ਪੈਂਦੀਆਂ ਹਨਉਂਝ ਵੀ ਜਨਮ ਤੋਂ ਤਨੋਂ ਕਮਜ਼ੋਰ ਹੁੰਦੇ ਹਨਇਸੇ ਤਰ੍ਹਾਂ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਅਮੀਰਾਂ ਦੇ ਬੱਚੇ ਲੋੜ ਤੋਂ ਵੱਧ ਹਊਮੈਂ ਵਿੱਚ ਗ੍ਰਸ ਜਾਂਦੇ ਹਨਉਨ੍ਹਾਂ ਲਈ ਵਿੱਦਿਆ ਤੇ ਹੋਰ ਸਭ ਕੁਝ ਪੈਸੇ ਨਾਲ ਖਰੀਦਿਆ ਜਾ ਸਕਦਾ ਹੈਦੇਸ਼ ਦੀ ਨਵੀਂ ਪੀੜ੍ਹੀ ਕੁਰਾਹੇ ਪੈ ਰਹੀ ਹੈ

ਦੇਸ਼ ਦੇ ਸੁਨਹਿਰੀ ਭਵਿੱਖ ਲਈ ਬੱਚਿਆਂ ਵਲ ਧਿਆਨ ਦੇਣਾ ਜ਼ਰੂਰੀ ਹੈਮਾਪਿਆਂ ਦੇ ਨਾਲ ਨਾਲ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਦੇ ਭਵਿੱਖ ਦੀ ਪੂਰੀ ਦੇਖਭਾਲ ਕੀਤੀ ਜਾਵੇ ਵਿੱਦਿਆ ਅਤੇ ਰੋਟੀ ਮਨੁੱਖ ਦੀ ਮੁਢਲੀ ਲੋੜ ਹੈਸਾਡੇ ਸਕੂਲਾਂ ਨੂੰ ਅਜਿਹਾ ਬਣਾਇਆ ਜਾਵੇ ਜਿੱਥੇ ਰੱਟਾ ਲਾ ਕੇ ਅੰਕ ਪ੍ਰਾਪਤ ਕਰਨ ਨੂੰ ਵਧੇਰੇ ਮਹੱਤਤਾ ਦੇਣ ਦੀ ਥਾਂ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਬਾਹਰ ਕੱਢਿਆ ਜਾਵੇਉਨ੍ਹਾਂ ਨੂੰ ਕੁਝ ਨਵਾਂ ਸੋਚਣ ਅਤੇ ਕਰਨ ਲਈ ਸਿਖਾਇਆ ਜਾਵੇਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਰੁਚੀ ਅਨੁਸਾਰ ਹੁਨਰੀ ਬਣਾਇਆ ਜਾਵੇ ਤਾਂ ਜੋ ਸਕੂਲੀ ਪੜ੍ਹਾਈ ਖਤਮ ਕਰਨ ਪਿੱਛੋਂ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣਹੁਣ ਬਹੁਤੇ ਬੱਚੇ ਪੜ੍ਹਾਈ ਨੂੰ ਬੋਝ ਸਮਝਦੇ ਹਨਪੜ੍ਹਨ ਪੜ੍ਹਾਉਣ ਦਾ ਅਜਿਹਾ ਤਰੀਕਾ ਵਿਕਸਿਤ ਕੀਤਾ ਜਾਵੇ ਕਿ ਬੱਚਾ ਸਕੂਲ ਜਾਣ ਲਈ ਬੇਚੈਨ ਹੋਵੇ ਅਤੇ ਸਕੂਲ ਵਿੱਚ ਖੁਸ਼ ਹੋ ਕੇ ਪੜ੍ਹਾਈ ਕਰੇ

ਅਗਲੇ ਕੁਝ ਸਾਲਾਂ ਵਿੱਚ ਸਾਡਾ ਦੇਸ਼ ਮਹਾਂਸ਼ਕਤੀ ਬਣਨ ਜਾ ਰਿਹਾ ਹੈਅਸੀਂ ਚੰਨ ਦੀ ਧਰਤੀ ਨੂੰ ਵੀ ਛੋਹ ਲਿਆ ਹੈਪਰ ਜੇਕਰ ਸਾਡੀ ਧਰਤੀ ਦੇ ਚੰਨ ਭਾਵ ਸਾਡੇ ਬੱਚਿਆਂ ਦਾ ਸੰਤੁਲਿਤ ਵਿਕਾਸ ਨਹੀਂ ਹੁੰਦਾ ਅਤੇ ਉਹ ਗਿਆਨ ਦੇ ਚਾਨਣ ਨਾਲ ਰੁਸ਼ਨਾਏ ਨਹੀਂ ਜਾਂਦੇ ਤਾਂ ਦੇਸ਼ ਦੀ ਘੱਟੋ ਘੱਟ ਅੱਧੀ ਅਬਾਦੀ ਦੇਸ਼ ਦੇ ਮਹਾਂਸ਼ਕਤੀ ਬਣਨ ਦਾ ਅਨੰਦ ਨਹੀਂ ਮਾਣ ਸਕੇਗੀਇਸ ਵਿੱਚ ਸਾਡੇ ਅਧਿਆਪਕਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈਅਧਿਆਪਨ ਕੇਵਲ ਕਿੱਤਾ ਹੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਮਿਲਿਆ ਸੁਨਹਿਰੀ ਮੌਕਾ ਹੈਮਾਪੇ, ਅਧਿਆਪਕ ਅਤੇ ਸਰਕਾਰ ਨੂੰ ਦੇਸ਼ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਦੇਸ਼ ਦੀ ਅਸਲੀ ਦੌਲਤ - ਬੱਚਿਆਂ ਦੀ ਸੁਚੱਜੀ ਸ਼ਖ਼ਸੀਅਤ ਉਸਾਰੀ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4279)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author