RanjitSinghDr7ਜਿਹੜੇ ਸਿੰਘਾਂ ਨੂੰ ਸੰਸਾਰ ਦੇ ਸਭ ਤੋਂ ਵਧੀਆਂ ਕਿਸਾਨ ਅਤੇ ਜਵਾਨ ਮੰਨਿਆ ਜਾਂਦਾ ਸੀ, ਹੁਣ ਉਨ੍ਹਾਂ ਨੇ ...
(3 ਮਾਰਚ 2023)
ਇਸ ਸਮੇਂ ਪਾਠਕ: 287.

ਭਾਰਤ ਅਜਿਹਾ ਖ਼ੁਸਕਿਸਮਤ ਦੇਸ਼ ਹੈ, ਜਿੱਥੇ ਕੁਦਰਤ ਦੇ ਸਾਰੇ ਮੌਸਮ ਆਉਂਦੇ ਹਨਇਨ੍ਹਾਂ ਮੌਸਮਾਂ ਦੇ ਆਗਮਨ ਅਤੇ ਅਲਵਿਦਾ ਆਖਣ ਲਈ ਵਿਸ਼ੇਸ਼ ਤਿਉਹਾਰ ਮਨਾਏ ਜਾਂਦੇ ਹਨਇਸ ਮੌਕੇ ਮੱਨੁਖੀ ਜੀਵਨ ਜੀਵਨ ਨੂੰ ਸਹੀ ਜਾਚ ਸਿਖਾਉਣ ਅਤੇ ਸਮਾਜ ਵਿੱਚੋਂ ਕੁਰੀਤੀਆਂ ਨੂੰ ਦੂਰ ਕਰਨ ਲਈ ਵਿਸ਼ੇਸ਼ ਸੁਨੇਹੇ ਵੀ ਦਿੱਤੇ ਜਾਂਦੇ ਹਨਸਮੇਂ ਦੇ ਬੀਤਣ ਨਾਲ ਦਿੱਤੇ ਜਾਣ ਵਾਲੇ ਸੰਦੇਸ਼ ਮਨਫ਼ੀ ਹੋ ਗਏ ਹਨ ਅਤੇ ਇਹ ਤਿਉਹਾਰ ਖਾਣ ਪੀਣ ਤੇ ਮੌਜ ਮਸਤੀ ਤਕ ਹੀ ਸੀਮਤ ਹੋ ਕੇ ਰਹਿ ਗਏ ਹਨਜੀਵਨ ਜਾਚ ਦੇਣ ਲਈ ਸਾਰੇ ਤਿਉਹਾਰਾਂ, ਜਿਨ੍ਹਾਂ ਵਿੱਚ ਵਿਸਾਖੀ, ਦੁਸਹਿਰਾ, ਦਿਵਾਲੀ ਅਤੇ ਹੋਲੀ ਪ੍ਰਮੁੱਖ ਹਨ, ਨੂੰ ਅਜਿਹੀਆਂ ਕਹਾਣੀਆਂ ਨਾਲ ਜੋੜਿਆ ਗਿਆ ਹੈ, ਜਿਨ੍ਹਾਂ ਰਾਹੀਂ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਇਆ ਗਿਆ ਹੈਇਨ੍ਹਾਂ ਸਾਖੀਆਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਇਹ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦੀ ਖੁਸ਼ੀ ਵਿੱਚ ਮਨਾਏ ਜਾਂਦੇ ਹਨਇਸੇ ਕਰਕੇ ਸਾਨੂੰ ਸਾਰਿਆਂ ਨੂੰ ਬਦੀ ਤੋਂ ਦੂਰ ਰਹਿਣਾ ਚਾਹੀਦਾ ਹੈ

ਆਪਣੇ ਆਪ ਨੂੰ ਸਭ ਤੋਂ ਉੱਤਮ ਸਮਝਣ ਵਾਲੇ ਬ੍ਰਾਹਮਣਾਂ ਨੇ ਜਿੱਥੇ ਸਾਰੀ ਲੋਕਾਈ ਨੂੰ ਚਾਰ ਵਰਣਾਂ ਵਿੱਚ ਵੰਡਿਆ, ਉੱਥੇ ਤਿਉਹਾਰਾਂ ਦੀ ਵੀ ਵਰਗਵੰਡ ਕਰ ਦਿੱਤੀਆਪਣੇ ਲਈ ਉਨ੍ਹਾਂ ਵਿਸਾਖੀ ਰੱਖ ਲਈ ਅਤੇ ਉਦੋਂ ਤੋਂ ਹੀ ਕਾਰੋਬਾਰੀ ਨਵਾਂ ਸਾਲ ਸ਼ੁਰੂ ਕਰ ਲਿਆਕਿਸਾਨਾਂ ਦੇ ਘਰ ਨਵੀਂ ਫ਼ਸਲ ਆਉਣ ’ਤੇ ਹੀ ਕਿਸਾਨ ਪੁੰਨ ਦਾਨ ਅਤੇ ਪੂਜਾ ਪਾਠ ਕਰਵਾਉਣ ਦੇ ਸਮਰੱਥ ਹੁੰਦਾ ਹੈਕਸ਼ੱਤਰੀਆਂ ਨੂੰ ਦੁਸਹਿਰੇ ਨਾਲ ਜੋੜਿਆ ਗਿਆ ਕਿਉਂਕਿ ਇਸੇ ਦਿਨ ਕਸ਼ੱਤਰੀਆਂ ਨੇ ਬਦੀ ਦੇ ਸਰੂਪ ਰਾਵਣ ’ਤੇ ਜਿੱਤ ਪ੍ਰਾਪਤ ਕੀਤੀ ਸੀਦਿਵਾਲੀ ਦਾ ਤਿਉਹਾਰ ਵੈਸ਼ਾਂ ਦੇ ਨਾਂ ਕਰ ਦਿੱਤਾਨਵੀਂ ਫ਼ਸਲ ਆਉਣ ਨਾਲ ਕਿਸਾਨ ਦੇ ਘਰ ਰੌਣਕ ਹੋ ਜਾਂਦੀ ਹੈ ਤੇ ਦਿਵਾਲੀ ਸਮੇਂ ਉਹ ਖੁੱਲ੍ਹ ਕੇ ਖਾ ਪੀ ਸਕਦੇ ਹਨਹੋਲੀ ਨੂੰ ਸ਼ੂਦਰਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਦਿਨ ਉਹ ਭੰਗ ਦੇ ਨਸ਼ੇ ਵਿੱਚ ਇੱਕ ਦੂਜੇ ਉੱਤੇ ਰੰਗ ਤੇ ਚਿੱਕੜ ਸੁੱਟ ਕੇ ਮਨ ਪ੍ਰਚਾਵਾ ਕਰਦੇ ਹਨ

ਉਂਜ ਹੋਲੀ ਵੀ ਇੱਕ ਪਵਿੱਤਰ ਦਿਨ ਹੈ ਇੱਕ ਕਥਾ ਅਨੁਸਾਰ ਹੋਲੀ ਵੀ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈਹੋਲਕਾ ਦੇ ਰੂਪ ਵਿੱਚ ਬਦੀ ਤੇ ਪਰਿਲਾਦ ਰੂਪੀ ਨੇਕੀ ਦੀ ਜਿੱਤੀ ਹੋਈ ਸੀਸਮੇਂ ਦੇ ਬੀਤਣ ਨਾਲ ਇਹ ਤਿਉਹਾਰ ਆਪਣੇ ਅਸਲੀ ਮੰਤਵ ਨੂੰ ਭੁੱਲ ਕੇ ਕੇਵਲ ਮੌਜ ਮਸਤੀ ਦਾ ਪ੍ਰਤੀਕ ਬਣ ਗਿਆਨਸ਼ੇ ਵਿੱਚ ਮਦਹੋਸ਼ ਹੋਏ ਮਰਦ ਔਰਤਾਂ ਕੋਝੀਆਂ ਹਰਕਤਾਂ ਵੀ ਕਰਦੇ ਸਨਅਸਲ ਵਿੱਚ ਹੋਲੀ ਸਿਆਲ ਨੂੰ ਅਲਵਿਦਾ ਆਖ ਬਸੰਤ ਦੇ ਆਗਮਨ ਦੀ ਖੁਸ਼ੀ ਦਾ ਤਿਉਹਾਰ ਹੈਵਰ੍ਹੇ ਦੇ ਆਖ਼ਰੀ ਮਹੀਨੇ ਫੱਗਣ ਵਿੱਚ ਆਉਂਦੀ ਹੈ ਹੋਲੀਇਹ ਉਹ ਮਹੀਨਾ ਹੈ, ਜਦੋਂ ਮਿਹਨਤ ਨੂੰ ਫ਼ਲ ਪੈਂਦਾ ਹੈਸਾਰੀਆਂ ਫ਼ਸਲਾਂ ਵਿੱਚ ਦਾਣਾ ਇਸੇ ਮਹੀਨੇ ਹੀ ਪੱਕਦਾ ਹੈਰੁੱਖਾਂ ਨੂੰ ਨਵਾਂ ਪੁੰਗਾਰਾ ਫੁੱਟਦਾ ਹੈ, ਫੁੱਲਾਂ ਦੀ ਸੁਗੰਧੀ ਸਾਰੇ ਵਾਤਾਵਰਣ ਵਿੱਚ ਘੁਲ ਜਾਂਦੀ ਹੈ ਅਤੇ ਜੀਵਨ ਮੁੜ ਅੰਗੜਾਈ ਲੈਣ ਲਗਦਾ ਹੈਅਜਿਹੇ ਸੁੰਦਰ ਮੌਸਮ ਦੇ ਸੁੰਦਰ ਤਿਉਹਾਰ ਵਾਲੇ ਦਿਨ ਆਪਣੇ ਆਪ ਨੂੰ ਕਰੂਪ ਕਰਕੇ ਨਸ਼ੇ ਵਿੱਚ ਧੁੱਤ ਹੋ ਕੇ ਹੋਸ਼ ਗੁਆਉਣੀ ਸ਼ੋਭਾ ਨਹੀਂ ਦਿੰਦੀਇਹ ਦਿਨ ਤਾਂ ਕੁਝ ਨਵਾਂ ਕਰਨ ਦੇ ਹੁੰਦੇ ਹਨਹਰ ਪਾਸੇ ਮੌਲੀ ਬਨਸਪਤੀ ਤਾਂ ਉਤਸ਼ਾਹ ਦਾ ਪ੍ਰਤੀਕ ਹੈ ਅਤੇ ਕੁਝ ਕਰ ਸਕਣ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਮੌਕਾ ਹੈਇਸੇ ਸੱਚ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦਾ ਰੂਪ ਬਦਲ ਕੇ ਸਾਕਾਰ ਕੀਤਾਉਨ੍ਹਾਂ ਹੋਲੀ ਨੂੰ ਹੋਲੇ ਵਿੱਚ ਤਬਦੀਲ ਕਰਕੇ ਇਸ ਨੂੰ ਵਿਲਾਸਤਾ ਦੇ ਚੁੰਗਲ ਵਿੱਚੋਂ ਕੱਢ ਕੇ ਬਹਾਦਰੀ ਦੇ ਰਾਹ ਪਾਇਆ

ਦਸਮੇਸ਼ ਪਿਤਾ ਇਹ ਜਾਣਦੇ ਸਨ ਕਿ ਨਿਮਾਣੇ, ਨਿਤਾਣੇ ਤੇ ਲਿਤਾੜੇ ਜਾ ਰਹੇ ਲੋਕ ਆਪਣੇ ਹੱਕਾਂ ਦੀ ਲੜਾਈ ਉਦੋਂ ਹੀ ਲੜ ਸਕਣਗੇ, ਜਦੋਂ ਉਨ੍ਹਾਂ ਦੇ ਤਨ ਅਤੇ ਮਨ ਨਿਰੋਗ ਹੀ ਨਹੀਂ ਸਗੋਂ ਮਜ਼ਬੂਤ ਵੀ ਹੋਣਗੇਮਨ ਦੀ ਮਜ਼ਬੂਤੀ ਲਈ ਉਹ ਸਮਝਦੇ ਸਨ ਕਿ ਗਿਆਨ ਰੂਪੀ ਪ੍ਰਕਾਸ਼ ਨਾਲ ਹੀ ਅਗਿਆਨਤਾ, ਜਬਰ, ਜ਼ੁਲਮ, ਵੈਰ, ਵਿਰੋਧ, ਨਫ਼ਰਤ ਅਤੇ ਊਚ-ਨੀਚ ਨੂੰ ਦੂਰ ਕੀਤਾ ਜਾ ਸਕਦਾ ਹੈਉਨ੍ਹਾਂ ਅੰਧ ਵਿਸਵਾਸ਼ਾਂ ਨੂੰ ਤੋੜ ਲੋਕਾਈ ਨੂੰ ਗੁਰ ਉਪਦੇਸ਼ ਅਨੁਸਾਰ ਸੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀਗੁਰੂ ਜੀ ਨੇ ਆਪਣੇ ਮੰਤਵ ਦੀ ਪੂਰਤੀ ਲਈ ਰਵਾਇਤੀ ਤਿਉਹਾਰ ਦੀ ਵਰਤੋਂ ਕੀਤੀਉਨ੍ਹਾਂ ਨੇ ਇਨ੍ਹਾਂ ਨੂੰ ਨਵਾਂ ਰੂਪ ਅਤੇ ਮੰਤਵ ਦਿੱਤਾਵਿਸਾਖੀ, ਜਿਸ ਨੂੰ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਸੀ, ਗੁਰੂ ਜੀ ਨੇ ਇਸੇ ਦਿਨ ਨੂੰ ਖਾਲਸੇ ਦੀ ਸਿਰਜਣਾ ਲਈ ਜੁਣਿਆਇਸ ਦਿਨ ਖ਼ਾਲਸੇ ਦੀ ਸਿਰਜਣਾ ਕਰਕੇ ਗੁਰੂ ਜੀ ਨੇ ਸਮਾਜ ਵਿੱਚ ਸਦੀਆਂ ਤੋਂ ਪਈਆਂ ਵੰਡੀਆਂ ਨੂੰ ਤਲਵਾਰ ਦੇ ਇੱਕੋ ਝਟਕੇ ਨਾਲ ਖ਼ਤਮ ਕਰ ਦਿੱਤਾ ਅਤੇ ਆਪਣੇ ਬਚਨ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਸੱਚ ਕਰ ਵਿਖਇਆ

ਗੁਰੂ ਜੀ ਨੇ ਵਿਸਾਖੀ ਨੂੰ ਸੰਸਾਰ ਵਿੱਚ ਲੋਕਰਾਜ ਦੀ ਸਥਾਪਨਾ ਦਾ ਦਿਵਸ ਬਣਾ ਕੇ ਨਵੇਂ ਅਰਥ ਪ੍ਰਦਾਨ ਕੀਤੇਹੋਲੀ ਜਿਹੜੀ ਬਦੀ ਉੱਤੇ ਨੇਕੀ ਦੀ ਜਿੱਤ ਦੀ ਪ੍ਰਤੀਕ ਸੀ, ਉਸ ਨੂੰ ਸੱਚਮੁੱਚ ਬਦੀ ਦੇ ਵਿਰੁੱਧ ਲੜਾਈ ਲਈ ਲੋਕਾਂ ਨੂੰ ਤਿਆਰ ਕਰਨ ਲਈ ਹੋਲੇ ਦਾ ਰੂਪ ਦੇ ਦਿੱਤਾਗੁਰੂ ਜੀ ਨੇ ਸ਼ੂਦਰ ਸਮਝੇ ਨਿਮਾਣੇ ਲੋਕਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢ ਸਵੈ-ਭਰੋਸੇ ਦੀ ਪਹੁਲ ਪਿਲਾ ਹਥਿਆਰ ਚੁੱਕਣ ਲਈ ਤਿਆਰ ਕੀਤਾਹੋਲੀ ਵਾਲੇ ਦਿਨ ਰੰਗ ਵਿਲਾਸ ਕਰਨ ਦੀ ਥਾਂ ਹਥਿਆਰਾਂ ਨਾਲ ਖੇਡਣਾ ਸਿਖਾਇਆਗ਼ੁਲਾਮ ਲੋਕਾਂ ਨੂੰ ਇੱਕ ਦਿਨ ਦੀ ਮਿਲੀ ਆਜ਼ਾਦੀ ਦਾ ਭੁਲੇਖਾ ਸੀਤੇ ਇਸੇ ਭੁਲੇਖੇ ਵਿੱਚ ਉਹ ਹੋਲੀ ਨੂੰ ਵਿਲਾਸ ਤੇ ਬੇਕਾਰਾਂ ਦੀ ਵਰਤੋਂ ਲਈ ਵਰਤਣ ਲੱਗ ਪਏ ਸਨਗੁਰੂ ਜੀ ਨੇ ਸਮਝਾਇਆ ਕਿ ਜੇ ਤੁਸੀਂ ਸੱਚਮੁੱਚ ਦੀ ਆਜ਼ਾਦੀ ਅਤੇ ਬਰਾਬਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਤਾਕਤ ਨੂੰ ਪਛਾਣੋ, ਸੁੱਤੀ ਜ਼ਮੀਰ ਨੂੰ ਜਗਾਵੋ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਹਥਿਆਰ ਚੁੱਕੋਇਸ ਤਾਕਤ ਦਾ ਨਮੂਨਾ ਲੋਕੀਂ ਭੰਗਾਣੀ ਦੇ ਯੁੱਧ ਸਮੇਂ ਵੇਖ ਚੁੱਕੇ ਸਨ

ਗੁਰੂ ਜੀ ਨੇ ਸਮਾਜ ਦੇ ਕਮਜ਼ੋਰ ਸਮਝੇ ਜਾਂਦੇ ਵਰਗ ਨੂੰ ਹੋਲੀ ਦੀਆਂ ਰੰਗ ਰਲੀਆਂ ਵੱਲੋਂ ਮੋੜ ਕੇ ਹੋਲੇ ਮਹੱਲੇ ਦੇ ਰੂਪ ਵਿੱਚ ਬੀਰਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕੀਤਾਪੁਰਾਣੇ ਰਿਵਾਜਾਂ ਨੂੰ ਖ਼ਤਮ ਕਰਕੇ ਗੁਰੂ ਜੀ ਨੇ ਹੋਲੀ ਦੀ ਥਾਂ ਹੋਲਾ ਤਿਉਹਾਰ ਬਣਾ ਦਿੱਤਾਹੋਲੇ ਮੌਕੇ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣ ਲੱਗ ਪਏ, ਜਿੱਥੇ ਤੀਰ, ਤਲਵਾਰਾਂ, ਗੱਤਕੇ ਆਦਿ ਦੇ ਮਾਹਿਰ ਆਪਣੇ ਕਰਤਵ ਦਿਖਾਉਂਦੇ ਅਤੇ ਇਨਾਮ ਪ੍ਰਾਪਤ ਕਰਦੇਇੰਜ ਸ਼ਸਤਰ ਵਿੱਦਿਆ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆਹੱਥਾਂ ਵਿੱਚ ਟੋਕਰੀਆਂ, ਝਾੜੂ, ਹਲ, ਕਹੀਆਂ ਫੜਨ ਵਾਲੇ ਲੋਕਾਂ ਨੇ ਜਦੋਂ ਤਲਵਾਰਾਂ ਨੂੰ ਹੱਥਾਂ ਵਿੱਚ ਫੜਿਆ ਤਾਂ ਇਤਿਹਾਸ ਦਾ ਰੁਖ਼ ਹੀ ਪਲਟ ਦਿੱਤਾਨਿਮਾਣੇ ਤੇ ਨੀਚ ਸਮਝੇ ਜਾਂਦੇ ਲੋਕਾਂ ਨੇ ਧੌਣਾਂ ਨੂੰ ਉੱਚਾ ਚੁੱਕਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾਗੁਰੂ ਜੀ ਨੇ ਲੋਕਾਂ ਦੇ ਮਨਾਂ ਵਿੱਚੋਂ ਮੌਤ ਦਾ ਡਰ ਕੱਢ ਕੇ ਉਨ੍ਹਾਂ ਨੂੰ ਮਰਜੀਵੜੇ ਬਣਾਇਆਗੁਰੂ ਜੀ ਨੇ ਕੇਵਲ ਆਪਣੇ ਸਿੱਖਾਂ ਨੂੰ ਹੀ ਸੀਸ ਤਲੀ ’ਤੇ ਰੱਖਣ ਲਈ ਨਹੀਂ ਆਖਿਆ, ਸਗੋਂ ਆਪ ਵੀ ਆਪਣਾ ਸਾਰਾ ਸਰਬੰਸ ਇਨ੍ਹਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ

ਗੁਰੂ ਜੀ ਜਾਣਦੇ ਸਨ ਕਿ ਮਨੁੱਖੀ ਸ਼ਖ਼ਸੀਅਤ ਦੀ ਸੰਪੂਰਨ ਉਸਾਰੀ ਲਈ ਸਮਾਜਕ ਕੁਰੀਤੀਆਂ ਅਤੇ ਮਨੁੱਖੀ ਕਮਜ਼ੋਰੀਆਂ ਨੂੰ ਦੂਰ ਕਰਨਾ ਜ਼ਰੂਰੀ ਹੈਉਨ੍ਹਾਂ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਜੰਮਦਿਆਂ ਹੀ ਕੁੜੀਆਂ ਨੂੰ ਮਾਰਨ ਦੀ ਭੈੜੀ ਕੁਰੀਤ ਨੂੰ ਬੰਦ ਕੀਤਾ ਜਾਵੇਉਨ੍ਹਾਂ ਹੁਕਮ ਕੀਤਾ ਕਿ ਮੇਰੇ ਸਿੱਖ ਕਿਸੇ ਵੀ ਅਜਿਹੇ ਪਰਿਵਾਰ ਨਾਲ ਸਬੰਧ ਨਹੀਂ ਰੱਖਣਗੇ, ਜਿਹੜੇ ਇਹ ਕੁਕਰਮ ਕਰਨਗੇਸਰੀਰ ਦੇ ਘੁਣ ਨਸ਼ਿਆਂ ਦੀ ਵਰਤੋਂ ’ਤੇ ਰੋਕ ਲਗਾਈਤੰਬਾਕੂ, ਜਿਸ ਨੂੰ ਅੱਜ ਸਾਰੇ ਸੰਸਾਰ ਨੇ ਮਿੱਠਾ ਜ਼ਹਿਰ ਮੰਨ ਲਿਆ ਹੈ, ਗੁਰੂ ਜੀ ਨੇ ਤਿੰਨ ਸਦੀਆਂ ਪਹਿਲਾਂ ਇਸ ਸੱਚ ਨੂੰ ਸੰਸਾਰ ਦੇ ਸਾਹਮਣੇ ਰੱਖ ਦਿੱਤਾ ਸੀਉਨ੍ਹਾਂ ਨੇ ਖ਼ਾਲਸੇ ਦੇ ਰੂਪ ਵਿੱਚ ਸੰਤ ਸਿਪਾਹੀ ਦੀ ਸਿਰਜਣਾ ਕੀਤੀ, ਜਿਹੜਾ ਗ੍ਰਹਿਸਥੀ ਜੀਵਨ ਵਿੱਚ ਸੰਤ ਵਾਂਗ ਸੱਚ, ਸੰਤੋਖ ਤੇ ਸੁੱਚੀ ਕਿਰਤ ਦਾ ਜੀਵਨ ਜੀਵੇ ਅਤੇ ਸਿਪਾਹੀ ਦੇ ਰੂਪ ਵਿੱਚ ਜਬਰ ਜ਼ੁਲਮ ਵਿਰੁੱਧ ਤਲਵਾਰ ਚੁੱਕ ਸਕੇਗੁਰੂ ਦੀ ਫੌਜ ਨੇ ਜੰਗਾ ਜਿੱਤ ਕੇ ਵੀ ਪਰਾਈਆਂ ਔਰਤਾਂ ਦੀ ਇੱਜ਼ਤ ਦੀ ਰਾਖੀ ਕੀਤੀਬੇਸਹਾਰਿਆਂ ਦੇ ਸਹਾਰੇ ਬਣੇ ਅਤੇ ਸਤਾਏ ਜਾ ਰਹੇ ਮਜ਼ਲੂਮਾਂ ਦੀ ਬਾਂਹ ਫੜੀਗੁਰੂ ਜੀ ਦੀ ਬਖ਼ਸ਼ਿਸ਼ ਸਦਕਾ ਹੀ ਉਨ੍ਹਾਂ ਦਾ ਖ਼ਾਲਸਾ ਸੰਸਾਰ ਦਾ ਸਭ ਤੋਂ ਵਧੀਆ ਕਿਸਾਨ ਅਤੇ ਜਵਾਨ ਮੰਨਿਆ ਗਿਆ ਹੈਨੀਵੇਂ ਸਮਝੇ ਜਾਂਦੇ ਲੋਕਾਂ ਨੇ ਜਦੋਂ ਹਥਿਆਰ ਚੁੱਕੇ ਤਾਂ ਜਬਰ ਜ਼ੁਲਮ ਅਤੇ ਜਾਬਰਾਂ ਦਾ ਅੰਤ ਹੋ ਗਿਆਉਹ ਧਾੜਵੀ ਜਿਹੜੇ ਸਦੀਆਂ ਤੋਂ ਇਸ ਦੇਸ਼ ਨੂੰ ਲੁੱਟਦੇ ਆ ਰਹੇ ਸਨ, ਉਨ੍ਹਾਂ ਦੇ ਘਰ ਜਾ ਕੇ ਅਜਿਹੀ ਮਾਤ ਦਿੱਤੀ ਕਿ ਉਨ੍ਹਾਂ ਦੁਬਾਰਾ ਕਦੇ ਇਸ ਪਾਸੇ ਮੂੰਹ ਕਰਨ ਦਾ ਹੌਸਲਾ ਨਹੀਂ ਕੀਤਾ

ਗੁਰੂ ਜੀ ਨੇ ਨਸ਼ਿਆਂ ਨੂੰ ਤਿਆਗ ਸਰੀਰ ਅਤੇ ਮਨ ਦੀ ਤੰਦਰੁਸਤੀ ’ਤੇ ਜ਼ੋਰ ਦਿੱਤਾ ਸੀਹੋਲੀ ਨੂੰ ਹੋਲੇ ਵਿੱਚ ਤਬਦੀਲ ਕਰਨ ਦਾ ਮੰਤਵ ਹੀ ਇਹੋ ਸੀਹੁਣ ਗੁਰੂ ਦੇ ਸਿੰਘ ਨਸ਼ਿਆਂ ਦੀ ਵਰਤੋਂ ਵਿੱਚ ਸਭ ਤੋਂ ਅੱਗੇ ਹਨਜਿਹੜੇ ਸਿੰਘਾਂ ਨੂੰ ਸੰਸਾਰ ਦੇ ਸਭ ਤੋਂ ਵਧੀਆਂ ਕਿਸਾਨ ਅਤੇ ਜਵਾਨ ਮੰਨਿਆ ਜਾਂਦਾ ਸੀ, ਹੁਣ ਉਨ੍ਹਾਂ ਨੇ ਖੇਤਾਂ ਵਿੱਚ ਕੰਮ ਕਰਨਾ ਛੱਡ ਦਿੱਤਾ ਹੈਸਾਡੇ ਨੌਜਵਾਨਾਂ ਦੇ ਜਿਸਮ ਫ਼ੌਜ ਵਿੱਚ ਭਰਤੀ ਦੀਆਂ ਮੁਢਲੀਆਂ ਸ਼ਰਤਾਂ ਪੂਰੀਆਂ ਕਰਨ ਵਿੱਚ ਅਸਮਰੱਥ ਹੋ ਗਏ ਹਨਸੰਤ ਸਿਪਾਹੀ ਬਣਨ ਦੀ ਥਾਂ ਪੰਜਾਬੀ ਭ੍ਰਿਸ਼ਟਾਚਾਰ ਵਿੱਚ ਮੋਹਰੀ ਬਣ ਗਏ ਹਨਸੰਤੋਖ ਦੀ ਥਾਂ ਵਿਖਾਵੇ ਲਈ ਫਜ਼ੂਲ ਖ਼ਰਚੀ ਕਰਨ ਕਾਰਨ ਕਿਸਾਨ ਕਰਜ਼ੇ ਹੇਠ ਦੱਬੇ ਪਏ ਹਨਜਿਸ ਦਲੇਰ ਕੌਮ ਦਾ ਨਿਰਮਾਣ ਗੁਰੂ ਜੀ ਨੇ ਕੀਤਾ ਸੀ, ਉਹ ਹਾਲਾਤ ਤੋਂ ਘਬਰਾ ਕੇ ਬੁਜ਼ਦਿਲਾਂ ਵਾਂਗ ਖ਼ੁਦਕੁਸ਼ੀਆਂ ਕਰ ਰਹੀ ਹੈ

ਅੱਜ ਲੋੜ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਹੈਆਪਣੇ ਨਵੇਂ ਸਾਲ ਦੇ ਅਰੰਭ ਵਿੱਚ ਸਮਾਗਮ ਕਰੀਏ ਤੇ ਬੱਚਿਆਂ ਨੂੰ ਉਨ੍ਹਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3828)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author