SupinderSRana7ਹੌਲੀ ਹੌਲੀ ਟੋਕੇ ਵਾਲੀ ਮਸ਼ੀਨ ਵੀ ਵੇਚ ਦਿੱਤੀ। ਮੁੱਲ ਦਾ ਦੁੱਧ ਘਰ ਵਿੱਚ ਆਉਣ ...
(8 ਫਰਵਰੀ 2023)
ਇਸ ਸਮੇਂ ਪਾਠਕ: 315.


ਮਾਂ ਦੱਸਦੀ ਹੁੰਦੀ, “ਜਦੋਂ ਤੇਰਾ ਜਨਮ ਹੋਇਆ ਤਾਂ ਮੁਢਲੇ ਸਾਲ ਤੂੰ ਨਾਨਕੇ ਘਰ ਰਿਹਾ
ਜਦੋਂ ਛੇ ਸਾਲ ਦਾ ਹੋਇਆ ਤਾਂ ਜਨਮ ਦਿਨ ਵਾਲੇ ਦਿਨ ਆਪਣੇ ਪਿੰਡ ਪਲਸੌਰੇ ਆ ਗਿਆਤੈਨੂੰ ਤੇਰਾ ਮਾਮਾ ਛੱਡਣ ਆਇਆਤੇਰੀ ਨਾਨੀ ਨੇ ਤੈਨੂੰ ਜਨਮ ਦਿਨ ਵੇਲੇ ਤੋਹਫ਼ਾ ਵੀ ਦਿੱਤਾ ਸੀਤੋਹਫ਼ੇ ਵਜੋਂ ਤੇਰੇ ਨਾਲ ਟਰੈਕਟਰ ਟਰਾਲੀ ’ਤੇ ਇੱਕ ਝੋਟੀ ਭੇਜੀਉਹ ਕਹਿੰਦੀ ਸੀ, ‘ਦੋਹਤੇ ਨੂੰ ਦੁੱਧ ਦੀ ਘਾਟ ਨਾ ਰਹੇ’। ਇਸ ਲਈ ਤੇਰੀ ਨਾਨੀ ਨੇ ਤੇਰੇ ਨਾਲ ਝੋਟੀ ਨੂੰ ਭੇਜ ਦਿੱਤਾਨਵੇਂ ਘਰ ਵਿੱਚ ਜਿੱਥੇ ਤੇਰਾ ਜੀਅ ਔਖਾ ਲੱਗ ਰਿਹਾ ਸੀ, ਇੰਜ ਹੀ ਝੋਟੀ ਦਾ ਹਾਲ ਸੀ

ਪਿਤਾ ਜੀ ਆਖਦੇ ਸਨ, “ਕਈ ਦਿਨ ਤੂੰ ਮਾਮੇ-ਮਾਮੀਆਂ, ਮਾਸੀਆਂ ਤੇ ਆਪਣੇ ਨਾਨਾ-ਨਾਨੀ ਨੂੰ ਯਾਦ ਕਰਦਾ ਰਿਹਾਤੈਨੂੰ ਸਕੂਲੇ ਪੜ੍ਹਨ ਲਾ ਦਿੱਤਾਦੋ ਤਿੰਨ ਮਹੀਨਿਆਂ ਮਗਰੋਂ ਝੋਟੀ ਸੂਅ ਪਈਉਸ ਨੇ ਕੱਟੀ ਦਿੱਤੀ” ਮੈਨੂੰ ਕਈ ਵਾਰ ਯਾਦ ਆ ਜਾਂਦਾ ਸੀ ਕਿ ਮੈਂ ਕੱਟੀ ਖਾਤਰ ਆਪਣੇ ਭੈਣ ਭਰਾ ਨਾਲ ਲੜ ਪੈਂਦਾ ਸੀਕੱਟੀ ’ਤੇ ਆਪਣਾ ਅਧਿਕਾਰ ਸਮਝਦਾ ਸੀਮੈਂ ਕਿਹਾ ਕਰਦਾ ਸੀ, “ਮੇਰੀ ਨਾਨੀ ਨੇ ਮੈਨੂੰ ਝੋਟੀ ਦਿੱਤੀ ਹੈ, ਇਸ ਲਈ ਕੱਟੀ ਵੀ ਮੇਰੀਮੈਂ ਉਸ ਨੂੰ ਲਾਡ ਪਿਆਰ ਵੀ ਕਰਦਾ

ਮਾਂ ਨੇ ਬੌਲ੍ਹੀ ਬਣਾ ਕੇ ਦੇਣੀਖਾਣ ਵੇਲੇ ਆਖਣਾ ‘ਦੇਖਿਓ ਫੂਕ ਨਾ ਮਾਰਿਓਨਹੀਂ ਤਾਂ ਕੱਟੀ ਕੱਪੜੇ ਖਾਣ ਲੱਗ ਜਾਵੇਗੀ” ਅਸੀਂ ਮਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਕੌਲੀ ਵਿੱਚ ਫੂਕਾਂ ਮਾਰ ਦੇਣੀਆਂਹੌਲੀ-ਹੌਲੀ ਸਾਡੇ ਘਰ ਵਿੱਚ ਦੁੱਧ ਦੀ ਕੋਈ ਤੋਟ ਨਾ ਰਹੀਮਾਂ ਦਾ ਕੰਮ ਵਧ ਗਿਆਮਾਂ ਕਈ ਵਾਰ ਪਾਥੀਆਂ ਪੱਥਦੀ ਨਜ਼ਰ ਆਉਂਦੀਕਦੇ ਮੱਝ ਨੂੰ ਨੁਹਾਉਂਦੀ ਦਿਸਦੀਉਹ ਮੈਨੂੰ ਕਦੇ ਥੱਕੀ ਹੋਈ ਨਜ਼ਰ ਨਾ ਆਈਥੋੜ੍ਹੀ ਜਿਹੀ ਸੋਝੀ ਆਉਣ ’ਤੇ ਅਸੀਂ ਤਿੰਨੋਂ ਭੈਣ ਭਰਾ ਮਾਂ ਨਾਲ ਹੱਥ ਵਟਾਉਣ ਲੱਗ ਪਏ

ਜਦੋਂ ਮੈਂ ਸਕੂਲੋਂ ਆਉਣਾ, ਪਹਿਲਾਂ ਵਾੜੇ ਵਿੱਚ ਜਾ ਕੇ ਕੱਟੀ ਦੇ ਸਿਰ ’ਤੇ ਹੱਥ ਫੇਰਨਾਕੱਟੀ ਦਾ ਨਾਮ ਅਸੀਂ ਰਾਣੀ ਰੱਖਿਆ ਹੋਇਆ ਸੀਥੋੜ੍ਹੀ ਦੇਰ ਬਾਅਦ ਨਾਨੀ ਗੁਜ਼ਰ ਗਈ ਪਰ ਉਸ ਦੀ ਦਿੱਤੀ ਝੋਟੀ ਕਰਕੇ ਉਹ ਸਦਾ ਸਾਡੇ ਦਿਲਾਂ ਵਿੱਚ ਵਸਦੀ ਰਹੀਅਸੀਂ ਤਿੰਨੋਂ ਭੈਣ ਭਰਾ ਪੜ੍ਹਦੇ ਪੜ੍ਹਦੇ ਕਦੋਂ ਪੰਜਵੀਂ ਛੇਵੀਂ ਵਿੱਚ ਹੋ ਗਏ, ਪਤਾ ਹੀ ਨਾ ਲੱਗਿਆਝੋਟੀ ਨੇ ਕਈ ਕੱਟੀਆਂ ਦਿੱਤੀਆਂਹੁਣ ਤਾਂ ਪਹਿਲੀ ਕੱਟੀ ਝੋਟੀ ਬਣ ਗਈ ਸੀਇੱਕ ਝੋਟੀ ਅਸੀਂ ਅਧਿਆਰੇ ’ਤੇ ਦੇ ਦਿੱਤੀ

ਪਹਿਲਾਂ ਤਾਂ ਅਸੀਂ ਦੁੱਧ ਨਹੀਂ ਵੇਚਦੇ ਸੀ ਪਰ ਫਿਰ ਵੇਚਣਾ ਸ਼ੁਰੂ ਕਰ ਦਿੱਤਾਘਰ ਵਿੱਚ ਲੱਸੀ ਲੈਣ ਲਈ ਆਂਢੀ ਗੁਆਂਢੀ ਆਉਣ ਲੱਗ ਪਏਮਾਂ ਨੇ ਹਾਰੇ ਵਿੱਚ ਦੁੱਧ ਰੱਖ ਦੇਣਾਦੁੱਧ ਨੇ ਕੜ੍ਹੀ ਜਾਣਾਆਉਣ ਜਾਣ ਵਾਲਿਆਂ ਨੂੰ ਚਾਹ ਦੀ ਥਾਂ ਦੁੱਧ ਮਿਲਣ ਲੱਗ ਪਿਆਬਰਸੀਨ ਅਤੇ ਚਰ੍ਹੀ ਠੇਕੇ ’ਤੇ ਲੈ ਲੈਂਦੇ ਸੀਤੂੜੀ ਮੁੱਲ ਮਿਲ ਜਾਂਦੀ ਸੀਝੋਟੀ ਦੇ ਅਸੀਂ ਕਦੇ ਡੰਡਾ ਨਹੀਂ ਸੀ ਮਾਰਿਆ ਅਤੇ ਨਾ ਹੀ ਕਿਸੇ ਨੂੰ ਮਾਰਨ ਦਿੱਤਾਇੱਕ ਦੋ ਮੱਝਾਂ ਅਸੀਂ ਹੋਰ ਖਰੀਦ ਲਈਆਂਫਿਰ ਨਾਨੀ ਦੀ ਝੋਟੀ ਬੁੱਢੀ ਹੋਣ ਲੱਗ ਪਈਉਹ ਤੁਰਦੀ ਵੀ ਔਖੀ ਸੀ ਤੇ ਬੈਠ ਕੇ ਉੱਠਣ ਲੱਗੀ ਵੀ ਸਮਾਂ ਲਗਾਉਣ ਲੱਗ ਪਈਇੱਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਪਿੰਡਾਂ ਵਿੱਚੋਂ ਪਾਲਤੂ ਪਸ਼ੂ ਬਾਹਰ ਕੱਢਣ ਦਾ ਫ਼ਰਮਾਨ ਜਾਰੀ ਕਰ ਦਿੱਤਾਪਿਤਾ ਜੀ ਨੇ ਘਰ ਸਲਾਹ ਕੀਤੀ ਕਿ ਹੁਣ ਸਾਨੂੰ ਪਸ਼ੂਆਂ ਦਾ ਕੰਮ ਛੱਡਣਾ ਪੈਣਾ ਹੈਅਸੀਂ ਕਾਫ਼ੀ ਨਿਰਾਸ਼ ਹੋਏਮਾਂ ਨੇ ਕਿਹਾ ਕਿ ਕੋਈ ਹੋਰ ਚਾਰਾ ਨਹੀਂ ਹੋ ਸਕਦਾਕੁਝ ਦਿਨ ਬਾਅਦ ਪਿਤਾ ਜੀ ਨੇ ਕਿਹਾ ਕਿ ਝੋਟੀਆਂ ਤਾਂ ਵੇਚਣ ਦਾ ਸੌਦਾ ਕਰ ਲਿਆ ਹੈ ਤੇ ਵਪਾਰੀ ਕੱਲ੍ਹ ਨੂੰ ਪਸ਼ੂਆਂ ਨੂੰ ਲੈ ਜਾਵੇਗਾਮੇਰਾ ਨਾਮ ਲੈ ਕੇ ਕਹਿਣ ਪਿਤਾ ਜੀ ਕਹਿਣ ਲੱਗੇ ਕਿ ਇਹਦੀ ਨਾਨੀ ਵਾਲੀ ਝੋਟੀ ਨਹੀਂ ਵੇਚੀਉਸ ਨੂੰ ਵੇਚਣ ਦਾ ਉਨ੍ਹਾਂ ਦਾ ਹੀਆ ਨਾ ਪਿਆ

ਦੂਜੇ ਦਿਨ ਵਪਾਰੀ ਆਏ ਤੇ ਟਰੱਕ ’ਤੇ ਪਸ਼ੂਆਂ ਨੂੰ ਚੜ੍ਹਾ ਕੇ ਲੈ ਗਏਵਾੜੇ ਵਿੱਚ ਬੁੱਢੀ ਮੈਸ ਰਹਿ ਗਈਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਟਪਕ ਰਹੇ ਸਨਪਿਤਾ ਜੀ ਦੀ ਵੀ ਮਜਬੂਰੀ ਸੀਕੁਝ ਦਿਨਾਂ ਬਾਅਦ ਪਿਤਾ ਜੀ ਨੇ ਮੱਝ ਮੇਰੇ ਨਾਨਕੇ ਪਿੰਡ ਭੂਰੜੇ ਦੇ ਲੋੜਵੰਦ ਪਰਿਵਾਰ ਨੂੰ ਦੇਣ ਦਾ ਮਨ ਬਣਾ ਲਿਆਉਸ ਸੱਜਣ ਦਾ ਪਿੰਡ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਘਰ ਆਉਂਦਾ ਸੀਉਹ ਦੋਂਹ ਜਣਿਆਂ ਨਾਲ ਦੂਜੇ ਦਿਨ ਮੱਝ ਲੈਣ ਲਈ ਆ ਗਿਆਜਦੋਂ ਉਹ ਦੁੱਧ ਪੀ ਰਹੇ ਸਨ ਤਾਂ ਪਿਤਾ ਜੀ ਨੇ ਕਿਹਾ, “ਦੇਖ ਫਲਾਣਾ ਸਿਆਂ, ਅਸੀਂ ਮੱਝ ਨੂੰ ਕਦੇ ਡੰਡਾ ਨਹੀਂ ਮਾਰਿਆਇਸ ਲਈ ਸਾਡੀ ਗੁਜਾਰਿਸ਼ ਹੈ ਕਿ ਮੱਝ ਨੂੰ ਡੰਡਾ ਨਾ ਮਾਰੀਇਹ ਜਦੋਂ ਦੀ ਸਾਡੇ ਘਰ ਆਈ ਹੈ, ਦੁੱਧ ਦੀ ਘਾਟ ਨਹੀਂ ਰਹੀ” ਮੱਝ ਬਹੁਤ ਮੁਸ਼ਕਲ ਨਾਲ ਟਰਾਲੀ ’ਤੇ ਚੜ੍ਹੀਪਿਤਾ ਜੀ ਨੇ ਟਰਾਲੀ ਦਾ ਕਿਰਾਇਆ ਤੇ ਹੋਰ ਪੈਸੇ ਵੀ ਮੱਝ ਲਿਜਾਣ ਵਾਲੇ ਨੂੰ ਦਿੱਤੇ

ਟਰਾਲੀ ਜਦੋਂ ਤੁਰੀ ਤਾਂ ਮਾਂ ਦੀ ਭੁੱਬ ਨਿਕਲ ਗਈਆਥਣੇ ਸਾਡੇ ਘਰ ਰੋਟੀ ਨਾ ਪੱਕੀਸਾਰਿਆਂ ਨੂੰ ਮੱਝ ਦੇ ਜਾਣ ਦਾ ਬਹੁਤ ਅਫ਼ਸੋਸ ਸੀ

ਮਾਂ ਵੀ ਕੰਮ ਤੋਂ ਵਿਹਲੀ ਹੋ ਗਈ ਤੇ ਅਸੀਂ ਵੀ ਕੱਖ ਕੰਡਾ ਲਿਆਉਣ ਤੋਂ ਹੌਲੀ ਹੌਲੀ ਟੋਕੇ ਵਾਲੀ ਮਸ਼ੀਨ ਵੀ ਵੇਚ ਦਿੱਤੀਮੁੱਲ ਦਾ ਦੁੱਧ ਘਰ ਵਿੱਚ ਆਉਣ ਲੱਗ ਪਿਆਕਈ ਦਿਨ ਦੁੱਧ ਪੀਣ ਲੱਗਿਆਂ ਅਸੀਂ ਨੱਕ ਬੁੱਲ੍ਹ ਵੀ ਚੜ੍ਹਾਇਆਫੇਰੀ ਆਦੀ ਹੋ ਗਏ

ਮੈਂ ਜਦੋਂ ਨਾਨਕੇ ਜਾਣਾ ਤਾਂ ਪਹਿਲਾਂ ਮੱਝ ਦੇ ਦਰਸ਼ਨ ਕਰਨੇਜਿੰਨੇ ਦਿਨ ਉੱਥੇ ਰਹਿਣਾ ਮੱਝ ਕੋਲ ਜਾਣਾ ਨਾ ਭੁੱਲਣਾਪਿਤਾ ਜੀ ਜਦੋਂ ਵੀ ਸਾਡੇ ਨਾਨਕੇ ਜਾਂਦੇ ਤਾਂ ਮੱਝ ਨੂੰ ਦੇਖਣ ਜਾਂਦੇਉਹ ਮੱਝ ਲਈ ਮਾਲਕ ਨੂੰ ਕੁਝ ਪੈਸੇ ਵੀ ਦੇ ਕੇ ਆਉਂਦੇਮਾਂ ਵੀ ਕਈ ਵਾਰ ਮੱਝ ਵਾਲਿਆਂ ਦੇ ਘਰ ਗਈ

ਡੇਢ ਕੁ ਸਾਲ ਬਾਅਦ ਮੱਝ ਮਰ ਗਈਸਾਨੂੰ ਵੀ ਪਤਾ ਲੱਗ ਗਿਆਅਸੀਂ ਕਾਫ਼ੀ ਉਦਾਸ ਹੋਏਮਗਰੋਂ ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਗਏ

ਹੁਣ ਬੱਚੇ ਬੱਚੀਆਂ ਜਦੋਂ ਆਪਣੇ ਜਨਮ ਦਿਨ ਮਨਾਉਂਦੇ ਹਨ, ਤਾਂ ਕਾਫ਼ੀ ਖਿਡੌਣੇ ਤੇ ਕੱਪੜੇ ਲੈ ਕੇ ਖੁਸ਼ ਹੁੰਦੇ ਹਨਉਹ ਕੁਝ ਦਿਨਾਂ ਬਾਅਦ ਖਿਡੌਣੇ ਤੋੜ ਵੀ ਦਿੰਦੇ ਹਨ ਬੱਚਿਆਂ ਦੇ ਜਨਮ ਦਿਨ ਵੇਲੇ ਮੈਨੂੰ ਨਾਨੀ ਦੀ ਯਾਦ ਆ ਜਾਂਦੀ ਹੈਬੇਸ਼ਕ ਨਾਨੀ ਅਨਪੜ੍ਹ ਸੀ ਪਰ ਉਸ ਦੀ ਦੂਰ ਅੰਦੇਸ਼ੀ ਸੋਚ ਸਦਕਾ ਉਸ ਨੇ ਮੇਰੇ ਜਨਮ ਦਿਨ ਵਾਲੇ ਦਿਨ ਅਜਿਹਾ ਤੋਹਫ਼ਾ ਦਿੱਤਾ, ਜੋ ਅੱਜ ਤਕ ਨਹੀਂ ਭੁੱਲਦਾਉਸ ਤੋਹਫ਼ੇ ਕਾਰਨ ਸਾਨੂੰ ਜਵਾਨ ਹੋਣ ਤਕ ਦੁੱਧ ਦੀ ਘਾਟ ਨਹੀਂ ਰਹੀਸਾਡੀ ਆਮਦਨ ਵੀ ਵਧ ਗਈ

ਹੁਣ ਭਾਵੇਂ ਮਾਪੇ ਤੇ ਨਾਨਾ-ਨਾਨੀ ਗੁਜ਼ਰ ਗਏ ਹਨ ਪਰ ਜਦੋਂ ਨਾਨਕੇ ਘਰ ਜਾਈਦਾ ਹੈ ਤਾਂ ਪਹਿਲਾਂ ਮੱਝ ਵਾਲੇ ਦੇ ਘਰ ਆਉਂਦਾ ਹੈਉਸ ਦੇ ਕੋਠੇ ਨੂੰ ਦੇਖ ਕੇ ਨਾਨੀ ਦੀ ਝੋਟੀ ਦੇ ਨਾਲ-ਨਾਲ ਨਾਨੀ ਵੀ ਚੇਤੇ ਆ ਜਾਂਦੀ ਹੈਹੁਣ ਵੀ ਅਸੀਂ ਦੋਸਤ ਜਦੋਂ ਇਕੱਠੇ ਹੁੰਦੇ ਹਾਂ ਤਾਂ ਪੁਰਾਣੀਆਂ ਗੱਲਾਂ ਯਾਦ ਕਰ ਕੇ ਦੁੱਧ, ਲੱਸੀ ਤੇ ਮੱਖਣ ਨਾਲ ਪੁਰਾਣਾ ਵੇਲਾ ਚੇਤੇ ਆ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3784)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)