SupinderSRana7ਹੁਣ ਕੁਲਵੀਰ ਦਾ ਹਾਲ ਦੇਖਣ ਵਾਲਾ ਸੀ। ਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਉੱਚੀ ਉੱਚੀ ਰੋਣ ਲੱਗ ...
(7 ਜਨਵਰੀ 2019)

 

ਗੁਆਂਢ ਵਿੱਚ ਰਹਿੰਦੇ ਪਰਿਵਾਰ ਦੇ ਦੋਹਤੇ ਨੇ ਘਰਦਿਆਂ ਵੱਲੋਂ ਬੁਲਟ ਮੋਟਰਸਾਈਕਲ ਨਾ ਲੈ ਕੇ ਦੇਣ ’ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਇਸ ਕਾਰਨ ਆਂਢ ਗੁਆਂਢ ਵਿੱਚ ਕਈ ਦਿਨ ਸੋਗ ਦਾ ਵਾਤਾਵਰਨ ਰਿਹਾਮੁੰਡੇ ਦਾ ਨਾਨਾ ਜਦੋਂ ਕਦੇ ਸੈਰ ਕਰਦਾ ਮਿਲ ਜਾਂਦਾ ਤਾਂ ਇਹੀ ਆਖਦਾ ਹੁੰਦਾ ਸੀ ਕਿ ਅੱਜ ਕੱਲ੍ਹ ਦੇ ਨਿਆਣੇ ਆਪਣੇ ਮਾਪਿਆਂ ਦੇ ਘੰਡ ਵਿੱਚ ਅੰਗੂਠਾ ਦੇ ਕੇ ਸਾਰੀਆਂ ਗੱਲਾਂ ਮਨਵਾ ਲੈਂਦੇ ਹਨ ਤੇ ਜੇ ਕੋਈ ਮੰਗ ਪੂਰੀ ਨਾ ਹੋਵੇ ਤਾਂ ਜਾਨ ਦੇਣ ਤੋਂ ਵੀ ਡਰਦੇ ਨਹੀਂਸਾਡੇ ਵੇਲੇ ਬਾਪੂ ਮੂਹਰੇ ਕੀ ਸਰੀਕੇ ਵਿੱਚ ਲੱਗਦੇ ਚਾਚੇ-ਤਾਇਆਂ ਅੱਗੇ ਵੀ ਕੋਈ ਕੁਸਕਦਾ ਤੱਕ ਨਹੀਂ ਸੀ

ਇਸ ਘਟਨਾ ਨੇ ਮੈਨੂੰ ਬਚਪਨ ਵੇਲੇ ਮੇਰੇ ਨਾਨਕੇ ਪਿੰਡ ਭੂਰੜੇ ਦੀ ਯਾਦ ਤਾਜ਼ਾ ਕਰਵਾ ਦਿੱਤੀਮੇਰਾ ਛੋਟਾ ਮਾਮਾ ਦੁਬਈ ਗਿਆ ਹੋਇਆ ਸੀ ਤੇ ਵੱਡਾ ਏਅਰਫੋਰਸ ਵਿੱਚ ਹੋਣ ਕਾਰਨ ਘਰ ਤੋਂ ਦੂਰ ਹੀ ਰਹਿੰਦਾ ਸੀਛੋਟੀ ਮਾਮੀ ਹੀ ਨਾਨਾ ਨਾਨੀ ਕੋਲ ਆਪਣੇ ਬੱਚਿਆਂ ਨਾਲ ਰਹਿੰਦੀ ਸੀਨਾਨਾ ਸਵੇਰੇ ਦਿਹਾੜੀ ਕਰਨ ਚਲੇ ਜਾਂਦਾ ਸੀ ਤੇ ਆਥਣੇ ਮੁੜਿਆ ਕਰਦਾ ਸੀਅਸੀਂ ਵੀ ਛੁੱਟੀਆਂ ਵਿੱਚ ਨਾਨਕੇ ਘਰ ਜਾਂਦੇ ਹੁੰਦੇ ਸੀਆਪਣੇ ਘਰ ਤਾਂ ਅਸੀਂ ਪਿਤਾ ਜੀ ਤੋਂ ਬਹੁਤ ਡਰ ਕੇ ਰਹਿੰਦੇ ਸਾਂ ਪਰ ਨਾਨਕੇ ਘਰ ਸਾਨੂੰ ਪੂਰੀ ਆਜ਼ਾਦੀ ਮਿਲਦੀ ਸੀ

ਨਾਨਾ-ਨਾਨੀ ਤੇ ਮਾਮੀ ਬਹੁਤ ਲਾਡ ਪਿਆਰ ਕਰਦੇ ਸਨਨਾਨਕੇ ਘਰ ਜਾ ਕੇ ਦੇਰ ਨਾਲ ਸੌਣਾ ਤੇ ਦੇਰ ਨਾਲ ਉੱਠਣਾ ਆਮ ਗੱਲ ਸੀਮੇਰੇ ਛੋਟੇ ਮਾਮੇ ਦਾ ਵੱਡਾ ਮੁੰਡਾ ਕੁਲਵੀਰ ਅਕਸਰ ਮਾਮੀ ਨੂੰ ਡਰਾਉਂਦਾ ਰਹਿੰਦਾ ਹੁੰਦਾ ਸੀ ਕਿ ਜੇ ਉਸ ਨੂੰ ਫਲਾਣੀ ਚੀਜ਼ ਨਾ ਖਰੀਦ ਕੇ ਦਿੱਤੀ ਤਾਂ ਉਹ ਖੂਹ ਵਿੱਚ ਛਾਲ ਮਾਰ ਦੇਵੇਗਾਜਦੋਂ ਅਸੀਂ ਛੁੱਟੀਆਂ ਵਿੱਚ ਨਾਨਕੇ ਜਾਣਾ ਤਾਂ ਦੇਖਿਆ ਕਿ ਮਾਮੀ ਤੋਂ ਕੁਲਵੀਰ ਨੇ ਖੂਹ ਵਿੱਚ ਛਾਲ ਮਾਰ ਦੇਣ ਦੇ ਡਰਾਵੇ ਦੇ ਕੇ ਕਈ ਸ਼ਰਤਾਂ ਪੂਰੀਆਂ ਕਰਵਾ ਲੈਣੀਆਂਕਈ ਵਾਰ ਤਾਂ ਉਹ ਕਈ ਕਈ ਦਿਨ ਸਕੂਲ ਹੀ ਨਾ ਜਾਂਦਾਸਾਨੂੰ ਵੀ ਕੁਲਵੀਰ ਦੀਆਂ ਇਹ ਹਰਕਤਾਂ ਚੰਗੀਆਂ ਨਾ ਲੱਗਣੀਆਂਦੋਵੇਂ ਮਾਮੇ ਘਰੇ ਨਾ ਹੋਣ ਕਾਰਨ ਉਹ ਸਾਰਿਆਂ ਨੂੰ ਡਰਾ ਕੇ ਰੱਖਦਾ ਸੀਮਾਮੀ ਡਰ ਦੀ ਮਾਰੀ ਕਿਸੇ ਨੂੰ ਦੱਸਦੀ ਨਹੀਂ ਸੀ ਕਿ ਕਿਤੇ ਕੁਲਵੀਰ ਕੋਈ ਕਾਰਾ ਹੀ ਨਾ ਕਰ ਬੈਠੇ

ਕੁਲਵੀਰ ਹੁਣ ਕਈ ਵਾਰ ਸਾਡੇ ਨਾਨਾ ਜੀ ਨੂੰ ਵੀ ਖੂਹ ਵਿੱਚ ਛਾਲ ਮਾਰਨ ਵਾਲੀ ਗੱਲ ਕਹਿ ਚੁੱਕਿਆ ਸੀਇੱਕ ਦਿਨ ਛੁੱਟੀਆਂ ਸਮਾਪਤ ਹੋਣ ਦੇ ਨੇੜੇ ਪਿਤਾ ਜੀ ਸਾਨੂੰ ਲੈਣ ਨਾਨਕੇ ਆ ਗਏਨਾਨੀ ਕੋਲ ਬੈਠ ਕੇ ਦੁੱਧ ਪੀਣ ਮਗਰੋਂ ਸਾਡੀ ਨਾਨੀ ਨੇ ਕੁਲਵੀਰ ਦੀਆਂ ਹਰਕਤਾਂ ਬਾਰੇ ਪਿਤਾ ਜੀ ਨੂੰ ਦੱਸ ਦਿੱਤਾਜਦੋਂ ਕੁਲਵੀਰ ਆਥਣ ਨੂੰ ਖੇਡ ਕੇ ਘਰ ਆਇਆ ਤਾਂ ਪਿਤਾ ਜੀ ਨਾਲ ਵੀ ਰੁੱਖਾ ਜਿਹਾ ਹੀ ਬੋਲਿਆ ਪਿਤਾ ਜੀ ਦੇ ਡਰ ਕਾਰਨ ਅਸੀਂ ਤਾਂ ਕੀ, ਸਾਡੇ ਕਈ ਰਿਸ਼ਤੇਦਾਰ ਵੀ ਉਨ੍ਹਾਂ ਤੋਂ ਭੈਅ ਖਾਂਦੇ ਸਨਪਿਤਾ ਜੀ ਨੇ ਕੁਲਵੀਰ ਨੂੰ ਪਿਆਰ ਨਾਲ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਲਵੀਰ ਟੱਸ ਤੋਂ ਮੱਸ ਨਾ ਹੋਇਆ

ਪਿਤਾ ਜੀ ਨੂੰ ਗੁੱਸਾ ਆ ਗਿਆਉਨ੍ਹਾਂ ਕੁਲਵੀਰ ਨੂੰ ਬਾਂਹ ਤੋਂ ਫੜ ਲਿਆ ਤੇ ਖੂਹ ਵੱਲ ਨੂੰ ਲੈ ਤੁਰੇਕੁਲਵੀਰ ਵੀ ਨਾਲ ਨਾਲ ਤੁਰੀ ਗਿਆਮਾਮੀ ਸਾਡੀ ਬਥੇਰੀਆਂ ਮਿੰਨਤਾਂ ਕਰਦੀ ਰਹੀ ਕਿ ਛੱਡ ਵੀਰ, ਇਹ ਨਿਆਣਾ ਏਂ, ਆਪੇ ਅਕਲ ਆ ਜੂ’ਗੀਪਰ ਪਿਤਾ ਜੀ ਕੁਲਵੀਰ ਨੂੰ ਬਾਂਹੋਂ ਫੜ ਕੇ ਖੂਹ ਵੱਲ ਨੂੰ ਲੈ ਤੁਰੇਅਸੀਂ ਵੀ ਸਾਰੇ ਪਿੱਛੇ-ਪਿੱਛੇ ਖੂਹ ’ਤੇ ਪਹੁੰਚ ਗਏਮਾਮੀ ਕੁਲਵੀਰ ਨੂੰ ਆਖ ਵਾਰ ਵਾਰ ਰਹੀ ਸੀ ਕਿ ਤੂੰ ਆਪਣੇ ਫੁੱਫੜ ਤੋਂ ਮੁਆਫੀ ਮੰਗ ਲੈ, ਪਰ ਉਹ ਹਰ ਗੱਲ ਨੂੰ ਅਣਸੁਣੀ ਕਰਕੇ ਪਿਤਾ ਜੀ ਨਾਲ ਚੱਲੀ ਜਾ ਰਿਹਾ ਸੀ

ਸੂਰਜ ਛਿਪਣ ਵਾਲਾ ਸੀਮਾਮੀ ਨੇ ਗੁਆਂਢੀਆਂ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਵੇ ਭਾਈ, ਤੁਸੀਂ ਹੀ ਮਨਾ ਕੇ ਵੇਖ ਲਓਕਿਤੇ ਗੁੱਸੇ ਵਿੱਚ ਆ ਕੇ ਕੋਈ ਜਾਹ ਜਾਂਦੀ ਹੀ ਨਾ ਹੋ ਜਾਵੇਖੂਹ ਦੇ ਕੋਲ ਪਿਤਾ ਜੀ ਨੇ ਕਿਹਾ, “ਆ ਜਾ ਕੁਲਵੀਰ, ਮੈਂ ਦਿੰਦਾ ਹਾਂ ਤੈਨੂੰ ਖੂਹ ਵਿੱਚ ਧੱਕਾ” ਫਿਰ ਪਿਤਾ ਜੀ ਨੇ ਕੁਲਵੀਰ ਦੀ ਬਾਂਹ ਫੜ ਕੇ ਜ਼ੋਰ ਦਾ ਝੂਟਾ ਜਿਹਾ ਮਾਰਿਆਹੁਣ ਕੁਲਵੀਰ ਦਾ ਹਾਲ ਦੇਖਣ ਵਾਲਾ ਸੀਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਉੱਚੀ ਉੱਚੀ ਰੋਣ ਲੱਗ ਪਿਆਉਹ ਪਿਤਾ ਜੀ ਤੋਂ ਬਾਂਹ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕਹਿ ਰਿਹਾ ਸੀ, “ਫੁੱਫੜ ਜੀ, ਅੱਜ ਤੋਂ ਬਾਅਦ ਮੈਂ ਅਜਿਹਾ ਕਦੇ ਨਹੀਂ ਕਰੂੰਗਾ ... ਮੈਨੂੰ ਮੁਆਫ਼ ਕਰ ਦਿਓ

ਜਦੋਂ ਕੁਲਵੀਰ ਨੇ ਕਈ ਵਾਰ ਮੁਆਫ਼ੀ ਮੰਗੀ ਤਾਂ ਜਾ ਕੇ ਪਿਤਾ ਜੀ ਦਾ ਗੁੱਸਾ ਕੁਝ ਠੰਢਾ ਹੋਇਆਫੇਰ ਵੀ ਪਿਤਾ ਜੀ ਨੇ ਉਸਦੇ ਦੋ ਤਿੰਨ ਥੱਪੜ ਜੜ ਹੀ ਦਿੱਤੇਪਿਤਾ ਜੀ ਖੂਹ ਤੋਂ ਉਸ ਨੂੰ ਘਰ ਲੈ ਆਏਉਨ੍ਹਾਂ ਕੁਲਵੀਰ ਨੂੰ ਸਮਝਾਇਆ ਕਿ ਜੇ ਤੂੰ ਖੂਹ ਵਿੱਚ ਛਾਲ ਮਾਰ ਦੇਵੇਂਗਾ ਤਾਂ ਕਿਸੇ ਦਾ ਕੁਝ ਨਹੀਂ ਜਾਣਾਕੁਝ ਦਿਨ ਰੋ ਕੇ ਸਭ ਨੇ ਆਪਣੇ ਆਪਣੇ ਕਿੱਤੇ ਲੱਗ ਜਾਣਾ ਹੈਤੇਰੀ ਮਾਂ ਦਾ ਹੀ ਹਾਲ ਬੁਰਾ ਹੋ ਜਾਣਾ ਹੈਉਹ ਦਿਨ ਤੇ ਅੱਜ ਦਾ ਦਿਨ, ਕੁਲਵੀਰ ਨੇ ਫਿਰ ਭੁੱਲ ਭੁਲੇਖੇ ਵੀ ਕਦੇ ਖੂਹ ਵਿੱਚ ਛਾਲ ਮਾਰਨ ਦੀ ਗੱਲ ਨਹੀਂ ਕੀਤੀਫੇਰ ਤਾਂ ਕਈ ਮਹੀਨੇ ਉਹ ਮਾਮੀ ਨਾਲ ਮਿੱਠੇ ਲਾਲ ਚੌਲ ਬਣਾ ਕੇ ਖੂਹ ’ਤੇ ਖਵਾਜੇ ਦਾ ਮੱਥਾ ਟੇਕਣ ਵੀ ਨਹੀਂ ਗਿਆ ਫਿਰ ਤਾਂ ਸਾਡੀ ਮਾਮੀ ਕਈ ਵਾਰ ਜਦੋਂ ਕੁਲਵੀਰ ਕੋਈ ਗੱਲ ਨਹੀਂ ਮੰਨਦੀ ਸੀ ਤਾਂ ਆਖ ਦਿੰਦੀ ਸੀ ਕਿ ਬੁਲਾਵਾਂ ਤੇਰੇ ਪਲਸੌਰੇ ਵਾਲੇ ਫੁੱਫੜ ਨੂੰ? ਕੁਲਵੀਰ ਚਾਈਂ ਚਾਈਂ ਕੰਮ ਕਰ ਲੈਂਦਾ ਇਸੇ ਡਰ ਕਾਰਨ ਸ਼ਾਇਦ ਉਹ ਬਾਰ੍ਹਵੀਂ ਜਮਾਤ ਕਰ ਗਿਆ

ਹੁਣ ਪਿਤਾ ਜੀ ਦੇ ਪੂਰੇ ਹੋਣ ਮਗਰੋਂ ਕਰੀਬ ਛੇ ਮਹੀਨੇ ਬਾਅਦ ਕੁਲਵੀਰ ਵਿਦੇਸ਼ੋਂ ਆਇਆ ਤੇ ਦੂਜੇ ਦਿਨ ਆਪਣੇ ਪੁੱਤਰ ਨੂੰ ਲੈ ਕੇ ਸਾਡੇ ਘਰ ਪਹੁੰਚ ਗਿਆਆਪਣੇ ਫੁੱਫੜ ਦੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਉਹ ਰੋਣ ਲੱਗ ਪਿਆਉਹ ਆਪਣੇ ਪੁੱਤਰ ਨੂੰ ਆਖਣ ਲੱਗਾ ਕਿ ਜੇ ਉਸ ਵੇਲੇ ਫੁੱਫੜ ਮੈਨੂੰ ਖੂਹ ’ਤੇ ਨਾ ਲਿਜਾਂਦਾ ਤੇ ਸਿੱਧੇ ਰਾਹ ਨਾ ਪਾਉਂਦਾ ਤਾਂ ਸ਼ਾਇਦ ਮੈਂ ਵੀ ਫਲਾਣੇ ਦੇ ਮੁੰਡੇ ਵਾਂਗ ਜਾਂ ਤਾਂ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣੀ ਸੀ ਜਾਂ ਫੇਰ ਕਿਸੇ ਮਾੜੀ ਸੰਗਤ ਵਿੱਚ ਪੈ ਜਾਣਾ ਸੀ

*****

(1453)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)