SupinderSRana7ਅਣਜਾਣ ਵਿਅਕਤੀ ਤਾਂ ਉਨ੍ਹਾਂ ਦੀ ਚੁਸਤੀ ਫ਼ੁਰਤੀ ਦੇਖ ਕੇ ਇਹ ਅੰਦਾਜ਼ਾ ਹੀ ਨਹੀਂ ...
(19 ਅਕਤੂਬਰ 2018)

 

ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਸੁਲਤਾਨਪੁਰ ਦੇ ਰਹਿਣ ਵਾਲੇ ਸ਼ਾਮ ਸਿੰਘ ਚੌਧਰੀ ਨੂੰ ਸਾਡੇ ਪਿੰਡ ਪਲਸੌਰਾ ਵਿੱਚ ਆਇਆਂ ਕਰੀਬ ਸਾਢੇ ਚਾਰ ਦਹਾਕੇ ਹੋ ਗਏ ਹਨਪਹਿਲਾਂ ਜਦੋਂ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ, ਉਨ੍ਹਾਂ ਦਾ ਸਾਡੇ ਘਰ ਦੇ ਨੇੜੇ ਰਹਿੰਦੇ ਹੋਣ ਕਾਰਨ ਸਾਡੇ ਘਰ ਆਉਣਾ-ਜਾਣਾ ਰਹਿੰਦਾ ਸੀ

ਹਰਿਆਣਾ ਸਪੋਰਟਸ ਵਿਭਾਗ ਵਿੱਚੋਂ ਬਜਟ ਅਤੇ ਪਲਾਇਨਿੰਗ ਅਫਸਰ ਵਜੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਹਰਿਆਣਾ ਚੋਣ ਵਿਭਾਗ ਅਤੇ ਹਰਿਆਣਾ ਦੇ ਅਸਟੇਟ ਆਫਿਸ ਵਿੱਚ ਵੀ ਨੌਕਰੀ ਕੀਤੀਸੇਵਾਮੁਕਤ ਹੋਣ ਤੋਂ ਪਹਿਲਾਂ ਉਹ ਆਪਣੀ ਸਾਰੀ ਕਬੀਲਦਾਰੀ ਨਜਿੱਠ ਕੇ ਫਾਰਗ ਹੋ ਗਏ ਸਨਇਕਲੌਤਾ ਪੁੱਤਰ ਕਿਤੇ ਕੰਮ ਕਾਰ ’ਤੇ ਨਾ ਲੱਗਣ ਕਾਰਨ ਉਨ੍ਹਾਂ ਨੂੰ ਉਸਦਾ ਝੋਰਾ ਵੀ ਸੀਕਈ ਵਿਅਕਤੀ ਨੌਕਰੀ ਤੋਂ ਸੇਵਾਮੁਕਤ ਹੋ ਕੇ, ਕੋਈ ਉਸਾਰੂ ਰੁਝੇਵਾਂ ਨਾ ਰੱਖਣ ਕਾਰਨ ਆਪਣੀ ਜ਼ਿੰਦਗੀ ਨੀਰਸ ਬਣਾ ਲੈਂਦੇ ਹਨ ਪਰ ਚੌਧਰੀ ਜੀ ਨੇ ਆਪਣੇ ਉੱਤੇ ਬੁਢੇਪੇ ਨੂੰ ਭਾਰੂ ਨਹੀਂ ਹੋਣ ਦਿੱਤਾਉਨ੍ਹਾਂ ਦੀ ਸੇਵਾਮੁਕਤੀ ਤੋਂ ਕੁਝ ਸਾਲ ਮਗਰੋਂ ਉਨ੍ਹਾਂ ਦੀ ਪਤਨੀ ਸਵਰਗਵਾਸ ਹੋ ਗਈ

ਉਨ੍ਹਾਂ ਨੌਕਰੀ ਵਿੱਚ ਰਹਿੰਦਿਆਂ ਆਪਣੇ ਪੁੱਤਰ ਨੂੰ ਕਈ ਕੰਮਾਂ ਉੱਤੇ ਲਾਇਆ ਪਰ ਉਹ ਸਫਲ ਨਾ ਹੋ ਸਕਿਆਉਸ ਨੇ ਘਰ ਵਿੱਚ ਮੱਝਾਂ ਰੱਖੀਆਂਦੁੱਧ ਦਾ ਧੰਦਾ ਕਾਫ਼ੀ ਵਧੀਆ ਚੱਲ ਗਿਆ ਸੀਘਰ ਦਾ ਹਰ ਮੈਂਬਰ ਇਸ ਕੰਮ ਵਿੱਚ ਬਣਦਾ ਹਿੱਸਾ ਪਾ ਰਿਹਾ ਸੀਚੌਧਰੀ ਜੀ ਵੀ ਸਵੇਰੇ ਸ਼ਾਮ ਆਪਣੇ ਪੁੱਤਰ ਨਾਲ ਹੱਥ ਵਟਾਉਂਦੇ ਸਨਫਿਰ ਚੰਡੀਗੜ੍ਹ ਦੇ ਪਿੰਡਾਂ ਵਿੱਚ ਪਸ਼ੂ ਰੱਖਣੇ ਬੰਦ ਹੋਣ ਤੇ ਚਾਰਾ ਮਹਿੰਗਾ ਹੋਣ ਕਾਰਨ ਉਸਦਾ ਇਹ ਧੰਦਾ ਵੀ ਚੌਪਟ ਹੋ ਗਿਆਉਸ ਨੂੰ ਫੋਟੋਗਰਾਫ਼ੀ ਦਾ ਸ਼ੌਕ ਸੀ ਪਰ ਉਸ ਕੰਮ ਵਿੱਚ ਉਹ ਪੈਰ ਨਾ ਜਮਾ ਸਕਿਆ

ਚੌਧਰੀ ਜੀ ਨੇ ਆਪਣੀ ਅੱਧੀ ਨਾਲੋਂ ਜ਼ਿਆਦਾ ਉਮਰ ਸਾਈਕਲ ਦੀ ਕਾਠੀ ਉੱਤੇ ਕੱਢ ਦਿੱਤੀਉਨ੍ਹਾਂ ਨੂੰ ਸਾਈਕਲ ਚਲਾਉਣ ਦਾ ਬਹੁਤ ਸ਼ੌਕ ਸੀਸਾਡੇ ਪਿੰਡ ਵਿੱਚ ਉਹ ਪਹਿਲੇ ਇਨਸਾਨ ਸਨ ਜਿਹੜੇ ਗਜ਼ਟਿਡ ਅਫਸਰ ਹੁੰਦੇ ਹੋਏ ਵੀ ਦਫਤਰ ਸਾਈਕਲ ਉੱਤੇ ਜਾਂਦੇ ਸਨਜਿਸ ਦਿਨ ਉਹ ਸੇਵਾਮੁਕਤ ਹੋਏ, ਉਸ ਦਿਨ ਵੀ ਆਪਣੇ ਸਾਈਕਲ ਉੱਤੇ ਦਫਤਰ ਗਏਉਨ੍ਹਾਂ ਨੇ ਸਾਈਕਲ ਚਲਾਉਣ ਲੱਗਿਆਂ ਕਦੇ ਸ਼ਰਮ ਮਹਿਸੂਸ ਨਹੀਂ ਕੀਤੀਸਾਈਕਲ ਦੇ ਅੱਗੇ ਟੋਕਰੀ ਲੱਗੀ ਹੋਣੀ ਤੇ ਦਫਤਰੋਂ ਛੁੱਟੀ ਮਗਰੋਂ ਉਹ ਇਸ ਵਿੱਚ ਰੋਜ਼ਮੱਰਾ ਦੀਆਂ ਚੀਜ਼ਾਂ ਰੱਖ ਲਿਆਉਂਦੇਉਹ ਦਫਤਰ ਜਾਣ ਵੇਲੇ ਸਿਰ ਉੱਤੇ ਕਈ ਵਾਰ ਟੋਪੀ ਵੀ ਲੈ ਕੇ ਜਾਂਦੇ ਸਨਉਨ੍ਹਾਂ ਦੇ ਗਜ਼ਟਿਡ ਅਫਸਰ ਹੋਣ ਕਾਰਨ ਅਸੀਂ ਕਈ ਵਾਰ ਆਪਣੇ ਸਰਟੀਫਿਕੇਟ ਤਸਦੀਕ ਕਰਵਾਉਣ ਲਈ ਉਨ੍ਹਾਂ ਦੇ ਘਰ ਜਾਂਦੇਇਹ ਉਨ੍ਹਾਂ ਦਾ ਸੁਭਾਅ ਸੀ ਕਿ ਜਦੋਂ ਵੀ ਕੋਈ ਉਨ੍ਹਾਂ ਕੋਲ ਜਾਂਦਾ, ਉਹ ਆਪਣਾ ਕੰਮ ਵਿਚਾਲੇ ਛੱਡ ਕੇ ਦੂਜੇ ਦਾ ਕੰਮ ਕਰਨ ਲੱਗ ਜਾਂਦੇਕਈ ਵਾਰ ਤਾਂ ਪਿੰਡ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਹ ਨੌਕਰੀਆਂ ਬਾਰੇ ਵੀ ਦੱਸਦੇ ਅਤੇ ਦਰਖ਼ਾਸਤ ਦੇਣ ਲਈ ਆਖਦੇਉਨ੍ਹਾਂ ਨੇ ਕਹਿਣਾ ਕਿ ਉਨ੍ਹਾਂ ਨੂੰ ਉਸ ਦਿਨ ਬਹੁਤ ਖੁਸ਼ੀ ਹੋਵੇਗੀ ਜਦੋਂ ਉਨ੍ਹਾਂ ਦੇ ਤਸਦੀਕ ਕੀਤੇ ਸਰਟੀਫਿਕੇਟਾਂ ਨਾਲ ਕੋਈ ਸਰਕਾਰੀ ਅਫਸਰ ਬਣੇਗਾ

ਸੇਵਾਮੁਕਤ ਹੋਣ ਮਗਰੋਂ ਉਹ ਵਿਹਲੇ ਨਹੀਂ ਬੈਠੇਉਨ੍ਹਾਂ ਨੇ ਆਪਣਾ ਪੁਰਾਣਾ ਘਰ ਢਾਹ ਕੇ ਨਵੇਂ ਤਰੀਕੇ ਨਾਲ ਬਣਾਉਣਾ ਸ਼ੁਰੂ ਕਰ ਦਿੱਤਾਪੁੱਤਰ ਦੀ ਆਮਦਨ ਲਈ ਉਨ੍ਹਾਂ ਜ਼ਮੀਨੀ ਸਤਹਿ ਉੱਤੇ ਚਾਰ-ਪੰਜ ਦੁਕਾਨਾਂ ਬਣਾ ਲਈਆਂ ਤੇ ਉੱਪਰ ਪਰਿਵਾਰ ਦੀ ਰਿਹਾਇਸ਼ ਲਈ ਕਮਰੇ ਬਣਾ ਲਏਇੱਕ ਦੁਕਾਨ ਉਨ੍ਹਾਂ ਆਪਣੇ ਲਈ ਬਣਾ ਲਈਉਸ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਰੁੱਝੇ ਰੱਖਣ ਲਈ ਸਕੂਲ ਜਾਂਦੇ ਬੱਚਿਆਂ ਲਈ ਸਟੇਸ਼ਨਰੀ ਦਾ ਸਾਮਾਨ ਰੱਖ ਲਿਆਐਸਟੀਡੀ ਖੋਲ੍ਹ ਲਈ ਤੇ ਫੋਟੋਸਟੈਟ ਦੀ ਮਸ਼ੀਨ ਰੱਖ ਲਈਸ਼ੁਰੂ-ਸ਼ੁਰੂ ਵਿੱਚ ਉਸ ਦੇ ਪੁੱਤਰ ਨੂੰਹ ਦੁਕਾਨ ’ਤੇ ਬੈਠਣ ਨੂੰ ਚੰਗਾ ਨਹੀਂ ਸਨ ਸਮਝਦੇਐਪਰ ਚੌਧਰੀ ਜੀ ਦੀ ਆਪਣੀ ਸੋਚ ਸੀਉਨ੍ਹਾਂ ਸਵਖਤੇ ਹੀ ਦੁਕਾਨ ਖੋਲ੍ਹ ਲੈਣੀ ਤੇ ਜਿੰਨਾ ਸਮਾਂ ਦੁਕਾਨ ਉੱਤੇ ਬੈਠ ਹੋਣਾ, ਬੈਠ ਜਾਣਾਉਹ ਇਹ ਖਿਆਲ ਜ਼ਰੂਰ ਰੱਖਦੇ ਸਨ ਕਿ ਜਦੋਂ ਬੱਚਿਆਂ ਨੂੰ ਸਾਮਾਨ ਦੀ ਲੋੜ ਹੁੰਦੀ ਉਸ ਸਮੇਂ ਦੁਕਾਨ ਜ਼ਰੂਰ ਖੁੱਲ੍ਹੀ ਹੋਵੇਇਸ ਤਰ੍ਹਾਂ ਚੌਧਰੀ ਜੀ ਦਾ ਸਮਾਂ ਵਧੀਆ ਲੰਘਣ ਲੱਗਿਆ

ਸਕੂਲ ਪੜ੍ਹਨ ਜਾਂਦੇ ਬੱਚੇ ਉਨ੍ਹਾਂ ਨਾਲ ਪਿਆਰ ਕਰਨ ਲੱਗੇਇੱਕ ਦੋ ਬਜ਼ੁਰਗ ਵੀ ਉਨ੍ਹਾਂ ਕੋਲ ਡੰਗ ਟਪਾਉਣ ਲਈ ਆ ਜਾਂਦੇਕਈ ਬੱਚੇ ਫਟੇ ਪੁਰਾਣੇ ਨੋਟ ਵੀ ਲੈ ਕੇ ਆਉਂਦੇਚੌਧਰੀ ਜੀ ਕਿਸੇ ਬੱਚੇ ਨੂੰ ਨੋਟ ਵਾਪਸ ਨਹੀਂ ਸਨ ਕਰਦੇਇਕੱਠੇ ਹੋਏ ਨੋਟਾਂ ਨੂੰ ਉਹ ਕਿਸੇ ਦਿਨ ਰਿਜ਼ਰਵ ਬੈਂਕ ਵਿੱਚ ਜਾ ਕੇ ਤਬਦੀਲ ਕਰਾ ਲਿਆਉਂਦੇਬੱਚੇ ਦੂਜੀਆਂ ਦੁਕਾਨਾਂ ਨੂੰ ਛੱਡ ਕੇ ਉਨ੍ਹਾਂ ਦੀ ਦੁਕਾਨ ਤੋਂ ਚੀਜ਼ਾਂ ਲੈਣੀਆਂ ਪਸੰਦ ਕਰਦੇ ਸਨਦੁਕਾਨ ਵਿੱਚ ਆਮਦਨ ਵਧਣ ਕਾਰਨ ਹੁਣ ਚੌਧਰੀ ਜੀ ਦੇ ਪੁੱਤਰ-ਨੂੰਹ ਵੀ ਉਨ੍ਹਾਂ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਏਦੁਕਾਨ ਵਿੱਚ ਸਾਮਾਨ ਵਧਣ ਲੱਗਿਆ ਤੇ ਨਾਲ ਹੀ ਆਮਦਨ ਵੀ ਵਧਣ ਲੱਗੀਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਚੌਧਰੀ ਜੀ ਉੱਤੇ ਫਿੱਟ ਬੈਠਣ ਲੱਗੀ

ਹੁਣ ਚੌਧਰੀ ਜੀ ਸਵੇਰੇ ਸ਼ਾਮ ਸੈਰ ਲਈ ਨਿਕਲ ਜਾਂਦੇ ਹਨਉਨ੍ਹਾਂ ਦੇ ਪੁੱਤਰ ਤੇ ਨੂੰਹ ਆਪ ਹੀ ਦੁਕਾਨ ਖੋਲ੍ਹ ਲੈਂਦੇ ਹਨਹਾਂ,ਚੌਧਰੀ ਜੀ ਕਦੇ ਜ਼ਰੂਰਤ ਪੈਣ ਤੇ ਦੁਕਾਨ ਦਾ ਕੰਮ ਸਾਂਭ ਵੀ ਲੈਂਦੇਸੇਵਾ-ਮੁਕਤੀ ਤੋਂ ਪਿੱਛੋਂ ਆਪਣੀ ਵਿਹਲ ਪੂਰਨ ਲਈ ਜਿੱਥੇ ਚੌਧਰੀ ਜੀ ਨੇ ਦੁਕਾਨ ਨੂੰ ਅਪਣਾਇਆ ਸੀ, ਉਹੀ ਦੁਕਾਨ ਅੱਜ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਵਧੀਆ ਸਾਧਨ ਬਣ ਗਈ ਹੈ

ਚੌਧਰੀ ਜੀ ਪਿੰਡ ਦੇ ਸਮਾਜਿਕ ਕੰਮਾਂ ਦੇ ਨਾਲ ਨਾਲ ਹਰ ਵਾਸੀ ਦੇ ਦੁੱਖ-ਸੁਖ ਵਿੱਚ ਉਹ ਸਹਾਈ ਹੁੰਦੇ ਹਨਉਨ੍ਹਾਂ ਦੀ ਸੋਹਣੀ ਸਿਹਤ ਵੇਖ ਕੇ ਜਦੋਂ ਕੋਈ ਇਸਦਾ ਕਾਰਨ ਪੁੱਛਦਾ ਹੈ ਤਾਂ ਉਹ ਆਖ ਦਿੰਦੇ ਹਨ ਕਿ ਇੱਕ ਤਾਂ ਭਾਈ ਮੈਂ ਕਦੇ ਗੁੱਸਾ ਨਹੀਂ ਕਰਦਾ, ਦੂਜਾ ਜੇ ਮੈਂ ਇੰਨਾ ਸਾਈਕਲ ਨਾ ਚਲਾਉਂਦਾ ਤਾਂ ਸ਼ਾਇਦ ਤੰਦਰੁਸਤ ਨਾ ਰਹਿੰਦਾਪੌਣੀ ਸਦੀ ਉਮਰ ਵਿੱਚ ਹੁਣ ਮਸਾਂ ਕੋਈ-ਕੋਈ ਵਾਲ ਚਿੱਟਾ ਆਉਣ ਲੱਗਿਆ ਹੈਅਣਜਾਣ ਵਿਅਕਤੀ ਤਾਂ ਉਨ੍ਹਾਂ ਦੀ ਚੁਸਤੀ ਫ਼ੁਰਤੀ ਦੇਖ ਕੇ ਇਹ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿ ਉਹ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਹਨਸਾਢੇ ਚਾਰ ਦਹਾਕੇ ਪਹਿਲਾਂ ਆਏ ਅਜਨਬੀ ਪਿੰਡ ਦੇ ਵਾਸੀ ਅੱਜ ਪਿੰਡ ਪਲਸੌਰਾ ਵਾਸੀਆਂ ਲਈ ਆਪਣੇ ਬਣੇ ਹੋਏ ਹਨ

*****

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

(1351)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)