GurjinderSSahdara7ਮੁੱਕਦੀ ਗੱਲ, ਸਾਡਾ ਸੋਨੇ ਵਰਗਾ ਪੰਜਾਬ ਲੁੱਟ ਕੇ ਖਾ ਲਿਆ ਇਨ੍ਹਾਂ ਢੌਂਗੀ ਬਾਬਿਆਂ ਨੇ ...11 August 2026
(11 ਅਗਸਤ 2026)


11 August 2026
ਓਦਾਂ ਇੱਕ ਗੱਲ ਤਾਂ ਸਾਨੂੰ ਮੰਨਣੀ ਪਵੇਗੀ ਕਿ ਸਾਡੇ ਮੁਲਕ ਵਿੱਚ ਜਿੰਨੀਆਂ ਐਸ਼ਾਂ ਬਾਬੇ ਕਰਦੇ ਹਨ
, ਲੀਡਰ ਵੀ ਨਹੀਂ ਕਰ ਸਕਦੇਪਤੰਦਰ ਮੌਜਾਂ ਲੁੱਟਦੇ ਹਨ, ਮੌਜਾਂਮਣ-ਮਣ ਦੇ ਢਿੱਡ ਚੁੱਕੀ ਇਹੋ ਜਿਹੀਆਂ ਨਵੀਂਆਂ ਨਕੋਰ ਗੱਡੀਆਂ ਵਿੱਚ ਘੁੰਮਦੇ ਹਨ, ਜਿਹੜੀਆਂ ਆਮ ਬੰਦਾ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕਰਕੇ ਖਰੀਦਣੀ ਤਾਂ ਇੱਕ ਪਾਸੇ, ਖਰੀਦਣ ਬਾਰੇ ਸੋਚ ਵੀ ਨਹੀਂ ਸਕਦਾ30-35 ਲੱਖ ਤੋਂ ਹੇਠਾਂ ਵਾਲੀ ਗੱਡੀ ਵੱਲ ਤਾਂ ਇਹ ਦੇਖਦੇ ਤਕ ਨਹੀਂ ਵੱਡੇ ਰੱਬ ਦੇ ਦੂਤ।’ ਵੈਸੇ ਛੋਟੀ ਗੱਡੀ ਵਿੱਚ ਓਦਾਂ ਵੀ ਬਹਿਣ ਜੋਗੇ ਨਹੀਂ ਰਹਿੰਦੇ, ਕੁਝ ਕੁ ਵਰ੍ਹੇ ਬਾਬਾਗਿਰੀ ਕਰਦਿਆਂ ਗੋਗੜਾਂ ਫਸਣ ਲੱਗ ਜਾਂਦੀਆਂ ਹਨ।

ਇਸ ਤੋਂ ਅੱਗੇ ਜੇਕਰ ਇਨ੍ਹਾਂ ਦੀ ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਨਾ ਹੀ ਪੁੱਛੋ ਤਾਂ ਚੰਗੀ ਗੱਲ ਹੈਅੱਵਲ ਤਾਂ ਸਕੂਲ ਗਏ ਹੀ ਨਹੀਂ ਹੁੰਦੇ ਤੇ ਜੇ ਗਏ ਵੀ ਹੋਣ ਤਾਂ ਫੇਲ ਹੋ ਕੇ ਵਿਚਾਲੇ ਹੀ ਹਟੇ ਹੋਏ ਹੁੰਦੇ ਹਨ ਬੱਸ ਕੰਮ ਚਲਾਊ ਚਾਰ ਕੁ ਧਰਮ ਦੀਆਂ ਗੱਲਾਂ ਸਿੱਖ ਲੈਂਦੇ ਹਨ, ਬਾਕੀ ਦੀਆਂ ਕੋਲੋਂ ਘੜ ਲੈਂਦੇ ਹਨਉਸ ਤੋਂ ਬਾਅਦ ਕੋਈ ਚੱਲਿਆ-ਚਲਾਇਆ ਡੇਰਾ ਸਾਂਭ ਲੈਂਦੇ ਹਨਜਾਂ ਫਿਰ ਵਿਹਲੀ ਜਿਹੀ ਥਾਂ ਦੇਖ ਕੇ, ਛੰਨ ਜਿਹੀ ਪਾ ਲੈਂਦੇ ਹਨਉਸ ਤੋਂ ਬਾਅਦ ਚਾਰ ਕੁ ਇੱਟਾਂ ਰੱਖ ਕੇ ਨੀਂਹ ਪੱਥਰ ਰੱਖ ਲੈਂਦੇ ਹਨਬਾਕੀ ਦਾ ਡੇਰਾ ਭਗਤ ਜਨ ਆਪ ਹੀ ਬਣਾ ਦਿੰਦੇ ਹਨਕਿਸੇ ਨੂੰ ਕੋਈ ਸੇਵਾ ਤੇ ਕਿਸੇ ਨੂੰ ਕੋਈਉਸ ਤੋਂ ਬਾਅਦ ਵਾਰੇ-ਨਿਆਰੇਇਹ ਬਾਬੇ ਕਿਸੇ ਖਾਸ ਰੰਗ ਦਾ ਝੰਡਾ ਲਾ ਕੇ ਰਿਧੀਆਂ ਸਿਧੀਆਂ ਦੇ ਮਾਲਕ ਬਣ ਬਹਿੰਦੇ ਹਨਆਮ ਲੋਕ ਤਾਂ ਇੱਕ ਪਾਸੇ, ਵੱਡੇ-ਵੱਡੇ ਪੜ੍ਹੇ-ਲਿਖੇ ਅਫਸਰ ਵੀ ਆਪਣੀਆਂ ਟਾਈਆਂ ਨਾਲ ਇਨ੍ਹਾਂ ਦੇ ਬੂਟ ਸਾਫ ਕਰਦੇ ਹਨ ਅਤੇ ਬੀਬੀਆਂ ਲੱਤਾਂ ਘੁੱਟਦੀਆਂ ਪਸੀਨੋ-ਪਸੀਨਾ ਹੁੰਦੀਆਂ ਹਨਕਿਰਤ-ਕਰਮ ਦੀ ਗੱਲ ਨਾ ਇਹ ਆਪ ਸਿੱਖਦੇ ਹਨ ਅਤੇ ਨਾ ਹੀ ਲੋਕਾਂ ਨੂੰ ਸਿਖਾਉਂਦੇ ਹਨਆਪਣੇ ਬੱਚੇ ਬਾਹਰ ਤੋਰ ਦਿੰਦੇ ਹਨ ਤੇ ਲੋਕਾਂ ਦੇ ਬੱਚਿਆਂ ਨੂੰ ਡੇਰਆਂ ਵਿੱਚ ਝਾੜੂ ਮਾਰਨ ਲਾ ਲੈ ਦਿੰਦੇ ਹਨਸਰਕਾਰਾਂ ਦੀਆਂ ਨੀਤੀਆਂ ਤਹਿਤ ਅੱਜਕਲ੍ਹ ਆਪਣੇ ਲੋਕ ਇਹੋ ਜਿਹੇ ਕੰਮਾਂ ਲਈ ਵਿਹਲੇ ਹੀ ਨੇ

ਸ਼ਰਧਾਲੂਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਜ਼ਿਆਦਾ ਸ਼ਰਧਾ-ਉੱਲੂ’ ਹੁੰਦੇ ਹਨ ਮੁੰਡੇ’ ਲੈਣ ਵਾਲੇ। ‘ਮੁੰਡੇ’ ਇਹ ਤਕਰੀਬਨ ਸਾਰਿਆਂ ਨੂੰ ਹੀ ਦੇ ਦਿੰਦੇ ਹਨ50% ਦੇ ਤਾਂ ਵੈਸੇ ਹੀ ਹੋ ਜਾਂਦੇ ਹਨ, ਕੁਦਰਤ ਦਾ ਨਿਯਮ ਹੈਵਡਿਆਈ ਇਨ੍ਹਾਂ ਨੂੰ ਮਿਲ ਜਾਂਦੀ ਹੈਜਿਨ੍ਹਾਂ ਦੇ ਨਹੀਂ ਹੁੰਦੇ, ਸ਼ਰਮ ਦੇ ਮਾਰੇ ਚੁੱਪ ਵੱਟ ਜਾਂਦੇ ਹਨ ਜਿਨ੍ਹਾਂ ਦੇ ਹੋ ਜਾਂਦੇ ਹਨ, ਉਹ ਸੁੱਖੀਆਂ ਹੋਈਆਂ ਸੁੱਖਾਂ ਦੀਆਂ ਸੌਗਾਤਾਂ ਨਾਲ ਡੇਰਾ ਭਰ ਜਾਂਦੇ ਹਨਮਾਲ ਮਾਲਕਾਂ ਦਾ ਮਸ਼ੂਹਰੀ ਕੰਪਨੀ ਦੀ, ਬਾਬਿਆਂ ਦੀ ਜੈ-ਜੈ ਕਾਰਰੋਜ਼ਾਨਾ ਹੀ ਖਬਰਾਂ ਵਿੱਚ ਕੋਈ ਨਾ ਕੋਈ ਕੇਸ ਸਾਹਮਣੇ ਆਉਂਦਾ ਰਹਿੰਦਾ ਹੈ, ਕਿਸੇ ਔਰਤ ਦੀ ਇੱਜ਼ਤ/ਆਬਰੂ ਲੁੱਟ ਹੋਣ ਦਾ, ਪਰ ਲੋਕਾਂ ਨੂੰ ਕੋਈ ਸ਼ਰਮ ਨਹੀਂਖੁਦ ਇਕੱਲੀਆਂ ਔਰਤਾਂ ਨੂੰ ਡੇਰਿਆਂ ਵਿੱਚ ਭੇਜਦੇ ਹਨ, ਜਿੱਥੇ ਮੁੰਡੇ ਦੇਣ ਦੇ ਬਹਾਨੇ ਇਹ ਢੌਂਗੀ ਉਨ੍ਹਾਂ ਦੇ ਜਿਸਮਾਂ ਨਾਲ ਖੇਡਦੇ ਹਨਧਨ ਦੌਲਤ ਲੁੱਟਦੇ ਹਨ ਤੇ ਜਿਸਮ ਚੂੰਡਦੇ ਹਨਜੇਲ੍ਹ ਯਾਤਰਾਵਾਂ ਵੀ ਕਰਦੇ ਹਨ ਪਰ ਕੱਟੜ ਭਗਤ ਫਿਰ ਵੀ ਖਹਿੜਾ ਨਹੀਂ ਛੱਡਦੇ

ਨਾਮ ਜਪੋ, ਕਿਰਤ ਕਰੋ, ਵੰਡ ਛਕੋ ਇਹ ਲੋਕਾਂ ਨੂੰ ਹੀ ਕਹਿੰਦੇ ਹਨ, ਆਪ ਇਹ ਨਾ ਤਾਂ ਇਹ ਕੋਈ ਕੰਮ ਕਰਦੇ ਹਨ ਅਤੇ ਨਾ ਹੀ ਵੰਡ ਕੇ ਛਕਦੇ ਹਨਸਭ ਕੁਝ ਡੇਰੇ ਦਾ ਤੇ ਡੇਰਾ ਕਿਹਦਾ? ਆਖੋ …ਸਰਕਾਰਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪੈਦਾਬਹੁਤਿਆਂ ਦੀ ਤਾਂ ਗੱਡੀ ’ਤੇ ਨੰਬਰ ਪਲੇਟ ਵੀ ਨਹੀਂ ਹੁੰਦੀ ਬੱਸ ਮੋਟਾ ਜਿਹਾ “ਕਾਰ ਸੇਵਾ” ਲਿਖਿਆ ਹੁੰਦਾ ਹੈਤੇ ਜੇ ਹੁੰਦੀ ਵੀ ਹੈ ਤਾਂ ਲੱਖ ਤੋਂ ਘੱਟ ਦਾ ਨੰਬਰ ਨਹੀਂ ਹੁੰਦਾ ਉੱਪਰਜਾਣੀ ਕਿ ਵੀ ਵੀ ਆਈ ਪੀ ਨੰਬਰਪਹੁੰਚ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਅਫਸਰਾਂ, ਨੇਤਾਵਾਂ ਅਤੇ ਮੰਤਰੀਆਂ ਤਕ ਇਨ੍ਹਾਂ ਦੀ ਪਹੁੰਚ ਹੈਨਾ ਖਾਣ ਦੀ ਘਾਟ, ਨਾ ਪੀਣ ਦੀ ਅਤੇ ਨਾ ਹੀ ਪਹਿਨਣ ਦੀਜਿਹੜੇ ਪੀਰਾਂ ਦੇ ਡੇਰੇ ਬਣਾ ਕੇ ਬੈਠੇ ਹਨ, ਉਨ੍ਹਾਂ ਦੇ ਤਾਂ ਟੌਹਰ ਟੱਪੇ ਦਾ ਵੀ ਕੋਈ ਅੰਤ ਨਹੀਂਛਾਪਾਂ, ਛੱਲੇ, ਮਾਲਾ ਅਤੇ ਹੋਰ ਪਤਾ ਨਹੀਂ ਕੀ ਕੀ ਪਾਈ ਫਿਰਦੇ ਹਨ

ਮੁੱਕਦੀ ਗੱਲ, ਸਾਡਾ ਸੋਨੇ ਵਰਗਾ ਪੰਜਾਬ ਲੁੱਟ ਕੇ ਖਾ ਲਿਆ ਇਨ੍ਹਾਂ ਢੌਂਗੀ ਬਾਬਿਆਂ ਨੇਕੁਝ ਮਾੜੀਆਂ ਸਰਕਾਰਾਂ ਨੇ ਡੋਬ ਦਿੱਤਾ, ਕੁਝ ਨਸ਼ਿਆਂ ਨੇ ਖਾ ਲਿਆ ਤੇ ਰਹਿੰਦੀ ਕਸਰ ਇਨ੍ਹਾਂ ਵੱਡੇ ਅੰਤਰਜਾਮੀਆਂ’ ਨੇ ਕੱਢ ਦਿੱਤੀਲੋਕੋ ਸਮਾਂ ਰਹਿੰਦਿਆਂ ਸਮਝ ਜਾਓ, ਕੁਝ ਨਹੀਂ ਹੈਗਾ ਇਨ੍ਹਾਂ ਕੋਲਸਭ ਪਖੰਡ ਹੈਇਹ ਲੋਕ ਤਾਂ ਆਪ ਵਿਗਿਆਨ ਦੀਆਂ ਖੋਜਾਂ ਉੱਤੇ ਨਿਰਭਰ ਹਨਲੋਕਾਂ ਨੂੰ ਅਰਦਾਸਾਂ ਅਤੇ ਕਰਾਮਾਤਾਂ ਨਾਲ ਠੀਕ ਕਰਨ ਵਾਲੇ ਆਪਣਾ ਇਲਾਜ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੱਡੇ-ਵੱਡੇ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਕੋਲੋਂ ਕਰਵਾਉਂਦੇ ਹਨਜਿਹੜੇ ਆਪਣੀ ਰਾਖੀ ਲਈ ਸੀ ਸੀ ਟੀ ਵੀ ਕੈਮਰਿਆਂ ਉੱਤੇ ਨਿਰਭਰ ਹਨ, ਆਧੁਨਿਕ ਹਥਿਆਰਾਂ ਨਾਲ ਲੈਸ ਅੰਗ ਰੱਖਿਅਕ ਨਾਲ ਲਈ ਘੁੰਮਦੇ ਹਨ, ਤੁਹਾਡਾ ਕੀ ਬਚਾ ਕਰਨਗੇ? ਉਹੀ ਗੱਲ, ਖੁਦ ਵਿਗਿਆਨ ਦੀਆਂ ਮੌਜਾਂ ਲੈਣੀਆਂ ਤੇ ਲੋਕਾਂ ਨੂੰ ਅੰਧਵਿਸ਼ਵਾਸ ਵੇਚਣਾਲੋਕੋ, ਤੁਸੀਂ ਤਾਂ ਮਹਿਜ਼ ਇਨ੍ਹਾਂ ਦੇ ਐਸ਼ੋ-ਆਰਾਮ ਅਤੇ ਕਮਾਈ ਦਾ ਸਾਧਨ ਹੋ ਬੱਸ, ਕਰਮ ਚੰਗੇ ਕਰੋ, ਕਿਸੇ ਦਾ ਬੁਰਾ ਨਾ ਕਰੋ ਅਤੇ ਨੀਅਤ ਸਾਫ ਰੱਖੋਫਿਰ ਰੱਬ ਨੂੰ ਲੱਭਣ ਲਈ ਗੁਰਦੁਆਰੇ, ਮਸੀਤੀਂ ਜਾਂ ਮੰਦਰੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਣੀਆਪੇ ਆ ਜਾਣਾ ਰੱਬ ਨੇ ਤੁਹਾਡੇ ਕੋਲਕਿਉਂਕਿ “ਰੱਬ ਤਾਂ ਤੇਰੇ ਅੰਦਰ ਬੰਦਿਆਂ ਨਾ ਮੰਦਰ ਮਸੀਤੀਂ ਟੋਲ਼।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)

More articles from this author