GurjinderSSahdara7ਪਾਰਟੀ ਫੰਡ ਤੁਸੀਂ ਪਾਰਟੀ ਦੇ ਖਾਤੇ ਵਿੱਚ ਛੱਡਿਆ ਨਹੀਂ ਤੇ ‘ਬੋਹੜ ਦੀ ਛਾਵੇਂ’ ਹੋਰ ਕੋਈ ਬੂਟਾ ...
(6 ਮਾਰਚ 2026)


ਇੱਕ ਮਜ਼ਬੂਤ ਖੇਤਰੀ ਪਾਰਟੀ ਕਿਸੇ ਵੀ ਰਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ
, ਬਸ਼ਰਤੇ ਕਿ ਉਹ ਇਮਾਨਦਾਰ ਅਤੇ ਲੋਕ-ਹਿਤ ਵਾਲੀ ਹੋਵੇ

ਜਾਂ ਤਾਂ ਲੀਡਰ ਕੁਰਸੀ ਖੁੱਸਣ ਦੇ ਸਦਮੇ ਵਿੱਚ ਕਮਲੇ ਹੋ ਗਏ ਹਨ ਜਾਂ ਫਿਰ ਉਹ ਲੋਕਾਂ ਨੂੰ ਸਮਝਦੇ ਹੀ ਬੇਵਕੂਫ ਅਤੇ ਪਾਗਲ ਹਨ। ਜੋ ਮਰਜ਼ੀ ਬੋਲੀ ਜਾਓ ਕਿਹੜਾ ਕੋਈ ਪੁੱਛਦਾ ਹੈਕਿਸੇ ਵੇਲੇ ਪੰਜਾਬ ਦੀ ਰੀੜ੍ਹ ਦੀ ਹੱਡੀ ਰਹੇ ‘ਸ਼੍ਰੋਮਣੀ ਅਕਾਲੀ ਦਲ’ ਨੂੰ ਹੀ ਲੈ ਲਓਹੁਣੇ ‘ਭਰਦਾਨ ਸਾਹਬ’ ਦਾ ਬਿਆਨ ਸੁਣ ਕੇ ਹਟਿਆ ਹਾਂ, ਜਿਸ ਵਿੱਚ ਉਹ ਹੁਣ ਤਕ ਹੋਈਆਂ ਬੇਅਦਬੀਆਂ ਦਾ ਸਾਰਾ ਦੋਸ਼ ਏਜੰਸੀਆਂ ਸਿਰ ਮੜ੍ਹ ਰਹੇ ਹਨ ਤੇ ਨਾਲ ਹੀ ਮੌਜੂਦਾ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਅਤੇ ਕਸੂਰਵਾਰ ਠਹਿਰਾ ਰਹੇ ਹਨ। ਕੋਈ ਪੁੱਛੇ, ਭਲਾ ਏਜੰਸੀਆਂ ਹੁੰਦੀਆਂ ਕੀ ਹਨ ਅਤੇ ਕੰਮ ਕਿਹਦੇ ਹੇਠ ਕਰਦੀਆਂ ਨੇ? ਜਵਾਬ ਹੈ, ਜਾਂ ਤਾਂ ਰਾਜ ਸਰਕਾਰ ਹੇਠ ਤੇ ਜਾਂ ਫਿਰ ਕੇਂਦਰ ਸਰਕਾਰ ਹੇਠਜਾਪਦਾ ਹੈ ਬੁਖਲਾਹਟ ਵਿੱਚ ਉਹ ਚੇਤਾ ਭੁੱਲਾ ਗਏ ਕਿ ਉਦੋਂ ਸਰਕਾਰ ਕਿਹਦੀ ਸੀ? ਦੇਖੀਏ ਤਾਂ ਕੇਂਦਰ ਵਿੱਚ ਇਹ ਲੋਕ ਭਾਜਪਾ ਦੇ ਸਹਿਯੋਗੀ ਸਨ ਤੇ ਪੰਜਾਬ ਵਿੱਚ ਤਾਂ ਰਾਜ-ਭਾਗ ਹੀ ਇਨ੍ਹਾਂ ਦਾ ਆਪਣਾ ਸੀਫਿਰ ਏਜੰਸੀਆਂ ਦੀ ਕੀ ਮਜ਼ਾਲ ਹੈ ਜੋ ਇਨ੍ਹਾਂ ਦੇ ਉਲਟ ਭੁਗਤ ਜਾਂਦੀਆਂ? ਜੇ ਭੁਗਤੀਆਂ ਵੀ ਤਾਂ ਜਾਂਚ ਕਰਾ ਲੈਂਦੇ, ਕਿਹੜਾ ਕਿਸੇ ਨੇ ਬਾਂਹ ਫੜ ਰੱਖੀ ਸੀ? ਉਦੋਂ ਤਾਂ ਲਿਹਾਜ਼ਾਂ ਪੂਰੀਆਂ ਕਰਦੇ ਰਹੇ ਤੇ ਹੁਣ ਡੁੱਲਿਆਂ ਬੇਰਾਂ ਮਗਰ ਭੱਜੇ ਫਿਰਦੇ ਹਨ। ਜਦੋਂ ਮੌਕਾ ਸੀ, ਉਦੋਂ ਜਾਂ ਤਾਂ ਡੇਰਿਆਂ ਦੀਆਂ ਸੜਕਾਂ ਬਣਾਉਂਦੇ ਰਹੇ ਤੇ ਜਾਂ ਫਿਰ ਜਥੇਦਾਰਾਂ ਨੂੰ ਘਰੇ ਸੱਦ ਕੇ ਸੌਦਾ ਸਾਧ ਨੂੰ ਬਿਨ ਮੰਗੀਆਂ ਮੁਆਫ਼ੀਆਂ ਦਿਵਾਉਂਦੇ ਰਹੇਹੁਣ ਜਦੋਂ ਸੱਤਾ ਪੱਖੋਂ ਨੰਗ-ਮਲੰਗ ਹੋ ਕੇ ਬਹਿ ਗਏ ਤਾਂ ਪਏ ਪਿੱਟਦੇ ਹਨ।

ਅੱਜ ਵਿਰੋਧੀ ਪਾਰਟੀਆਂ ਨੂੰ ਪੰਜਾਬ ਵਿੱਚ ਨਸ਼ਾ ਫੈਲਣ ਲਈ ਜ਼ਿੰਮੇਵਾਰ ਦਰਸਾ ਰਹੇ ਹਨ। ਉਦੋਂ ਜਦੋਂ ਰਾਹੁਲ ਗਾਂਧੀ ਨੇ ‘ਉਡਤਾ ਪੰਜਾਬ’ ਫਿਲਮ ਆਉਣ ਵੇਲੇ ਕਿਹਾ ਸੀ ਕਿ ਪੰਜਾਬੀ ਨੌਜਵਾਨ ਨਸ਼ੇ ਵਿੱਚ ਡੁੱਬ ਚੁੱਕੇ ਹਨ ਤਾਂ ਕਹਿੰਦੇ ਸੀ ਇਹ ਵਿਅਕਤੀ ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕਰ ਰਿਹਾ ਹੈ, ਪੰਜਾਬੀ ਤਾਂ ਇਹੋ ਜਿਹੇ ਹੈ ਈ ਨਹੀਂਹੁਣ ਦੱਸੋ! ਕੀ ਹੁਣ ਤੁਹਾਡੇ ਕਹੇ ਤੋਂ ਨੌਜਵਾਨ ਬਦਨਾਮ ਨਹੀਂ ਹੋ ਰਹੇ? ਬਾਬਿਓ, ਤੁਸੀਂ ਤਾਂ ਖੇਤੀ ਬਿੱਲਾਂ ਵੇਲੇ ਵੀ ਰਾਗ ਅਲਾਪ ਰਹੇ ਸੀ ਕਿ ਬਿੱਲ ਤਾਂ ਫਾਇਦੇਮੰਦ ਨੇ, ਕਿਸਾਨ ਹੀ ਨਹੀਂ ਸਮਝ ਪਾ ਰਹੇ ਤੇ ਫਿਰ ਜਦੋਂ ਕਿਸਾਨ ਘਿਰਾਓ ਕਰਨ ਲੱਗੇ ਤਾਂ ਯਕਦਮ ਪਾਸਾ ਪਲਟਦਿਆਂ ਬਿੱਲਾਂ ਦਾ ਵਿਰੋਧ ਕਰਨ ਲੱਗ ਗਏਸਿੰਘਾਸਣ ’ਤੇ ਬੈਠੇ ਜਿਨ੍ਹਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਸਨ, ਕੁਰਸੀ ਖੁੱਸਦਿਆਂ ਹੀ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਲਾਉਣ ਲੱਗ ਪਏ ਤੇ ਜਦੋਂ ‘ਮਾਝੇ ਦਾ ਜਰਨੈਲ’ ਫੜ ਹੋਇਆ ਤਾਂ ਉਹਦੇ ਫਿਕਰ ਵਿੱਚ ਇੰਨਾ ਡੁੱਬ ਗਏ ਕਿ ਬੰਦੀ ਸਿੰਘਾਂ ਦਾ ਚੇਤਾ ਹੀ ਭੁੱਲ ਗਿਆਲਗਦਾ ਮਜੀਠੀਏ ਨੂੰ ਹੀ ਬੰਦੀ ਸਿੰਘਾਂ ਦਾ ਸਰਦਾਰ ਮੰਨ ਲਿਆ ਸੀ

ਪ੍ਰਧਾਨ ਇੱਕ ਪਾਸੇ ਤਾਂ ਗੈਂਗਸਟਰਾਂ ਨੂੰ ਟਿਕਟਾਂ ਦੇ ਕੇ ਚੋਣਾਂ ਲੜਾ ਰਿਹਾ ਤੇ ਦੂਜੇ ਪਾਸੇ ਬਿਆਨ ਦੇ ਰਿਹਾ, “ਗੈਂਗਸਟਰਾਂ ਨੂੰ ਮੈਂ ਚਿਤਾਵਣੀ ਦਿੰਦਾ ਹਾਂ, ਪੰਜਾਬ ਛੱਡਕੇ ਭੱਜ ਜਾਓਇੱਕ ਸਾਲ ਬਾਅਦ ਜਦੋਂ ਸਾਡੀ ਸਰਕਾਰ ਆ ਗਈ ਪੂਰੀ ਜੁੱਤੀ ਫੇਰਨੀ ਮੈਂ।” ਬੰਦਾ ਹੱਸੇ ਨਾ ਤਾਂ ਹੋਰ ਕੀ ਕਰੇ?

‘ਭਰਦਾਨ’ ਜੀ ਉਹ ਜ਼ਮਾਨਾ ਗਿਆ, ਹੁਣ ਲੋਕ ਐਨੇ ਬੇਸਮਝ, ਕਮਲ਼ੇ ਅਤੇ ਬੇਅਕਲੇ ਨਹੀਂ ਜਿਹੜੇ ਅੱਖਾਂ ਮੀਚ ਕੇ ਤੇ ਦਿਮਾਗ ਦੇ ਕਪਾਟ ਬੰਦ ਕਰ ਕੇ ਤੁਹਾਡੇ ਕਹੇ ’ਤੇ ਫੁੱਲ ਚੜ੍ਹਾਉਂਦੇ ਰਹਿਣਗੇ ਤੇ ਤੁਹਾਡੀਆਂ ਗੱਪਾਂ ’ਤੇ ਇਤਬਾਰ ਕਰੀ ਜਾਣਗੇਹੁਣ ਤਾਂ ਇੱਕ-ਇੱਕ ਅੱਖਰ ਬੋਲੇ ਦੀ ਘੋਖ ਕੀਤੀ ਜਾਂਦੀ ਹੈਜੁੜੀਆਂ ਭੀੜਾਂ ਦੇਖ ਕੇ ਇਹ ਨਾ ਭੱਲੋ, ਜਿਹੜੇ ‘ਭੱਦਰ ਪੁਰਸ਼’ ਤੁਹਾਡੀਆਂ ਗੱਪਾਂ ਸੁਣ ਕੇ ਜੈਕਾਰੇ ਮਾਰਦੇ ਹਨ, ਉਹ ਆਮ ਲੋਕ ਨਹੀਂ, ਉਹ ਤਾਂ ਤੁਹਾਡੀਆਂ ਹੀ ‘ਪੱਕੀਆਂ ਭੇਡਾਂ’ ਹਨ। ਜਿੰਨੀ ਮਰਜ਼ੀ ਉੰਨ ਲਾਹੀ ਜਾਓ, ਉਹਨਾਂ ਕਿਹੜਾ ਕੁਸਕਣਾ ਹੋਇਆਸੁਆਦ ਤਾਂ ਤਦ ਏ, ਜੇ ਕੱਚੀਆਂ ਵੋਟਾਂ, ਜਾਣੀ ਆਮ ਲੋਕ ਤੁਹਾਡੇ ਨਾਲ ਜੁੜਨ। ਉਨ੍ਹਾਂ ਨੂੰ ਜੋੜਨ ਲਈ ਬੇਸਿਰ-ਪੈਰ ਦੀਆਂ ਗੱਪਾਂ ਦੀ ਨਹੀਂ ਸਗੋਂ ਸਤਰਕ ਹੋ ਕੇ ਕੁਝ ਕਰਨ ਦੀ ਲੋੜ ਹੈ, ਜੋ ਤੁਹਾਡੇ ਵੱਸ ਦੀ ਗੱਲ ਨਹੀਂਅਕਾਲੀ ਦਲ ਦਾ ਹਾਲ ਤਾਂ ਤੁਸੀਂ ਇਹਦੀ ਸਾਰੀ ਉਪਜਾਊ ਸ਼ਕਤੀ ਖਤਮ ਕਰਕੇ ਬੰਜਰ ਜ਼ਮੀਨ ਜਿਹਾ ਕਰ ਦਿੱਤਾ ਹੈਪਾਰਟੀ ਫੰਡ ਤੁਸੀਂ ਪਾਰਟੀ ਦੇ ਖਾਤੇ ਵਿੱਚ ਛੱਡਿਆ ਨਹੀਂ ਤੇ ‘ਬੋਹੜ ਦੀ ਛਾਵੇਂ’ ਹੋਰ ਕੋਈ ਬੂਟਾ ਤੁਹਾਡੇ ਪੂਜਨੀਕ ਪਿਤਾ ਜੀ ਨੇ ਲੱਗਣ ਹੀ ਨਹੀਂ ਦਿੱਤਾਹਾਲਾਤ ਇਹ ਹੋ ਗਏ ਹਨ, ਨਾ ਤਾਂ ਪਾਰਟੀ ਬਿਨਾਂ ਤੁਹਾਡੇ ਪੱਲੇ ਕੁਝ ਬਚਦਾ ਹੈ ਤੇ ਨਾ ਪਾਰਟੀ ਕੋਲ ਤੁਹਾਡੇ ਬਿਨਾਂ ਕੋਈ ਹੋਰ ‘ਕਮਾਊ ਪੁੱਤ’ ਬਚਿਆ ਹੈਜਮਾਂ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਗੱਲ ਹੋਈ ਹੈ, ਛੱਡਦੇ ਹਨ ਤਾਂ ਸਰਮਾਏ ਦੀ ਘਾਟ ਤੇ ਜੇ ਰੱਖਦੇ ਹਨ ਤਾਂ ਵੋਟਾਂ ਦੀ ਘਾਟਬਾਕੀ ਜੇਕਰ ਫਿਰ ਵੀ ਤੁਸੀਂ ਪਾਰਟੀ ਦੀ ਤੇ ਪੰਜਾਬ ਦੀ ਬਿਹਤਰੀ ਚਾਹੁੰਦੇ ਹੋ, ਖਾਧੇ ਲੂਣ ਦਾ ਮੁੱਲ ਮੋੜਨਾ ਚਾਹੁੰਦੇ ਹੋ ਤਾਂ ਮੁੱਖ ਮੰਤਰੀ ਬਣਨ ਦਾ ਸੁਪਨਾ ਤਿਆਗਕੇ, ਪ੍ਰਧਾਨਗੀ ਤੋਂ ਲਾਂਭੇ ਹੋ ਕੇ ਕਿਸੇ ਸੂਝਵਾਨ, ਸਿਆਣੇ ਅਤੇ ਇਮਾਨਦਾਰ ਆਗੂ ਨੂੰ ਸੇਵਾ ਦਾ ਮੌਕਾ ਦੇਵੋ ਤੇ ਸੱਚੇ ਮਨ ਨਾਲ ਪਾਰਟੀ ਦੀ ਬਿਹਤਰੀ ਲਈ ਕੰਮ ਕਰੋਬੇਸ਼ਕ ਬਾਕੀ ਪਾਰਟੀਆਂ ਦੇ ਲੀਡਰਾਂ ਦਾ ਵੀ ਇਹੀ ਹਾਲ ਹੈ ਪਰ ਪੰਜਾਬ ਦੇ ਭਲੇ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ, ਇਸੇ ਕਰਕੇ ਇਸ ਪਾਸੇ ਧਿਆਨ ਦਿਵਾਇਆ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)