GurjinderSSahdara7ਬਿਜਲੀ ਮੁਫਤ ਤੇ ਪਾਣੀ ਮੁਫਤ ਹੋਣ ਕਾਰਨ ਸਾਡੇ ਲੋਕ ਝੋਨੇ ਜਿਹੀ ਫਸਲ ...
(22 ਜੂਨ 2026)


ਇੱਕ ਨਿੱਕੀ ਜਿਹੀ ਪਰ ਬਹੁਤ ਦਫਾ ਸੁਣੀ ਜਾ ਚੁੱਕੀ ਕਹਾਣੀ ਤੋਂ ਗੱਲ ਸ਼ੁਰੂ ਕਰਦੇ ਹਾਂ
ਕਹਿੰਦੇ ਇੱਕ ਵਾਰ ਸੀਰੀ ਦੇ ਘਰੇ ਕੋਈ ਕਿਸਾਨ ਕੰਮ ਨੂੰ ਕਹਿਣ ਗਿਆਅੱਗੋਂ ਸੀਰੀ ਮੰਜੇ ’ਤੇ ਪਿਆ ਹੀ ਆਪਣੀ ਤ੍ਰੀਮਤ ਨੂੰ ’ਵਾਜ ਮਾਰ ਕੇ ਕਹਿੰਦਾ, “ਅੰਦਰ ਦੇਖੀਂ ਤਾਂ ਢੋਲੀ ਵਿੱਚ ਆਟਾ ਕਿੰਨਾ ਕੁ ਪਿਆ?

ਸੀਰੀ ਦੀ ਘਰਵਾਲੀ ਕਹਿੰਦੀ, “ਹੈਗਾ ਤਿੰਨ-ਚੌਂਹ ਡੰਗਾਂ ਜੋਗਾ।”

ਇਹ ਸੁਣ ਕੇ ਸੀਰੀ ਕਿਸਾਨ ਨੂੰ ਕਹਿੰਦਾ, “ਸਰਦਾਰਾ, ਮੇਰਾ ਤਾਂ ਅਜੇ ਕੰਮ ਕਰਨ ਦਾ ਮੂਡ ਨਹੀਂ ਹੈਗਾ, ਤੂੰ ਐਂ ਕਰ, ਕੋਈ ਹੋਰ ਬੰਦਾ ਲੱਭ ਕੇ ਲੈ ਜਾ।”

ਸੂਰਬੀਰਾਂ, ਬਹਾਦਰਾਂ, ਯੋਧਿਆਂ ਅਤੇ ਦੇਸ਼ ਭਗਤਾਂ ਦੀ ਧਰਤੀ ਪੰਜਾਬ ਦੇ ਵਾਸੀਆਂ, ਜਾਣੀ ਕਿ ਪੰਜਾਬੀਆਂ ਨੂੰ ਮੁਫਤਖੋਰੀ ਦੀ ਭੈੜੀ ਆਦਤ ਨੇ ਕੰਮ-ਚੋਰ, ਨਿਕੰਮੇ ਅਤੇ ਹੱਡ ਹਰਾਮੀ ਬਣਾ ਦਿੱਤਾ ਹੈਵਿਹਲੇ ਰਹਿਣ ਦਾ ਰੋਗ ਇਨ੍ਹਾਂ ਦੇ ਹੱਡਾਂ ਨੂੰ ਇੱਕ ਨਸ਼ੇ ਦੀ ਤਰ੍ਹਾਂ ਲੱਗ ਗਿਆ ਹੈ ਜੋ ਦਿਨੋ-ਦਿਨ ਇਨ੍ਹਾਂ ਦੇ ਤਨ ਅਤੇ ਮਨ ਨੂੰ ਖੋਖਲਾ ਕਰਦਾ ਜਾ ਰਿਹਾ ਹੈਹਾਲ ਜੇਕਰ ਇਹੀ ਰਿਹਾ ਤਾਂ ਪੰਜਾਬ ਇੱਕ ਦਿਨ ਮੰਗਤਿਆਂ ਦੀ ਧਰਤੀ ਬਣ ਜਾਵੇਗਾ

ਜੁਝਾਰੂ ਲੋਕ ਕਦੇ ਮੰਗਤੇ ਨਹੀਂ ਹੋ ਸਕਦੇ ਤੇ ਮੰਗਤੇ ਕਦੇ ਜੁਝਾਰੂ ਨਹੀਂ ਹੁੰਦੇਜ਼ਰਾ ਗੌਰ ਨਾਲ ਦੇਖੀਏ, ਸੋਚੀਏ, ਸਮਝੀਏ ਅਤੇ ਵਿਚਾਰੀਏ ਤਾਂ ਮੁਫਤਖੋਰੀ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਇੱਕ ਬਹੁਤ ਵੱਡੀ ਚੋਟ ਹੈਇੱਕ ਸਾਜ਼ਿਸ਼ ਦੇ ਤਹਿਤ ਪੰਜਾਬੀਆਂ ਦੀ ਮਾਨਸਿਕਤਾ ਨੂੰ ਵਿਗਾੜ ਕੇ, ਢਾਹ ਲਾ ਕੇ ਉਨ੍ਹਾਂ ਦੇ ਜੁਝਾਰੂਪਣ ਨੂੰ ਖਤਮ ਕੀਤਾ ਜਾ ਕਿਹਾ ਹੈ। ਇਹ ਬਹੁਤ ਗਲਤ ਵਰਤਾਰਾ ਹੈ

ਗੱਲ ਚੇਤੇ ਆਈ ਜਦੋਂ ਬਾਦਲ ਸਰਕਾਰ ਨੇ ਆਟਾ-ਦਾਲ ਸਕੀਮ ਸ਼ੁਰੂ ਕੀਤੀ ਸੀ। ਇੱਕ ਪਛੜੇ ਸਮਾਜ ਦੇ ਲੀਡਰ ਟਾਈਪ ਬੰਦੇ ਨਾਲ ਸਰਸਰੀ ਗੱਲ ਕਰਦਿਆਂ ਇੱਕ ਹੋਰ ਬੰਦਾ ਕਹਿੰਦਾ, “ਬਈ ਤੁਹਾਡੇ ਸਮਾਜ ਲਈ ਤਾਂ ਬਾਦਲਾਂ ਨੇ ਬਹੁਤ ਕੁਝ ਕਰ ਦਿੱਤਾ ਹੈ।”

ਮੋਹਰਿਓਂ ਭਰਿਆ ਪੀਤਾ ਉਹ ਬੰਦਾ ਕੁਇੰਟਲ ਕੁ ਦੀ ਗਾਲ੍ਹ ਕੱਢ ਕੇ ਕਹਿੰਦਾ, “ਸਾਡਾ ਤਾਂ ਨਾਸ਼ ਮਾਰ ਕੇ ਰੱਖ ਦਿੱਤਾ ਇਸ….. ਨੇਨਿਕੰਮੇ ਤੇ ਨਿੱਸਲ ਬਣਾ ਕੇ ਰੱਖ ਦਿੱਤਾ ਸਾਡੇ ਲਾਣੇ ਨੂੰਸਾਰਾ-ਸਾਰਾ ਦਿਨ ਗਲੀ ਵਿੱਚ ਬੈਠੇ ਤਾਸ਼ ਈ ਨੀ ਖੇਡਣੋ ਹਟਦੇ।”

ਤੇ ਅੱਜ ਸਾਰਿਆਂ ਦਾ ਹੀ ਇਹ ਹਾਲ ਹੋ ਗਿਆ ਹੈਜਿੱਧਰ ਦੇਖੋ ਉੱਧਰ ਹੀ ਮੇਲਾ ਲੱਗਿਆ ਹੋਇਆ ਹੈ ਦਾਲ ਮੁਫਤ, ਆਟਾ ਮੁਫਤ, ਖੰਡ ਮੁਫਤ, ਬਿਜਲੀ ਮੁਫਤ, ਸਫਰ ਮੁਫਤਮੁਫਤ ਤਾਂ ਇਹ ਸਭ ਕਰ ਦਿੱਤਾ ਪਰ ਇਹਦੇ ਅਪ੍ਰਭਾਵ ਦੇਖਣੇ ਜ਼ਰੂਰੀ ਨਹੀਂ ਸਮਝੇ600 ਯੂਨਿਟ ਬਿਜਲੀ ਮੁਫਤ ਹੋਈ ਤਾਂ ਜਿਹੜਾ 200 ਯੂਨਿਟ ਨਹੀਂ ਸੀ ਫੂਕਦਾ’, ਉਹ ਵੀ 599 ਪੂਰੀਆਂ ਕਰਨ ਦੇ ਗੇੜ ਵਿੱਚ ਪੈ ਗਿਆ ਜਿਨ੍ਹਾਂ ਦੀਆਂ ਯੂਨਿਟਾਂ 600 ਤੋਂ ਵਧਣ ਲੱਗੀਆਂ, ਉਹਨਾਂ ਨੇ ਦੋ-ਦੋ ਜਾਂ ਤਿੰਨ-ਤਿੰਨ ਮੀਟਰਾਂ ਦੇ ਜੁਗਾੜ ਤਾਂ ਬਣਾ ਲਏ ਪਰ ਬਿਜਲੀ ਦੀ ਵਰਤੋਂ ਨਹੀਂ ਘਟਾਈਮੋਟਰਾਂ ਦੀ ਬਿਜਲੀ ਮੁਫਤ ਹੋਈ ਤਾਂ ਜ਼ੀਰੋ ਲੈਵਲ ਕਰਾ ਕੇ ਖੇਤਾਂ ਵਿਚਲੇ ਕਿਆਰਿਆਂ ਦਾ ਫਾਹਾ ਹੀ ਵੱਢ ਦਿੱਤਾਕੀ ਲੋੜ ਵੱਟਾਂ ਸੁਆਰਨ ਦੇ ਯੱਭ ਵਿੱਚ ਪੈਣ ਦੀ? ਖੁੱਲ੍ਹਾ ਖੇਤ ਭਰਦਾਮੱਕੀ, ਕਮਾਦ ਦੀ ਤਾਂ ਗੱਲ ਹੀ ਛੱਡੋ, ਜਿਨ੍ਹਾਂ ਖੇਤਾਂ ਵਿੱਚ ਭੰਗ ਭੁੱਜਦੀ ਸੀ, ਮਾਂਹ ਤਕ ਨਹੀਂ ਸੀ ਹੁੰਦੇ, ਉੱਥੇ ਵੀ ਝੋਨਾ ਲੱਗਣ ਲੱਗ ਗਿਆਨਤੀਜਾ, ਲੋਕ ਪਹਿਲਾਂ ਨਾਲੋਂ ਵੀ ਵਿਹਲੇ ਹੋ ਗਏਕੰਮ ਕੋਈ ਕਰਨਾ ਨਹੀਂ, ਬੱਸ ਸਾਰਾ ਦਿਨ ਪੱਖੇ, ਕੂਲਰ, ਏ.ਸੀ. ਲਾ ਕੇ ਪਏ ਰਹੋਆਟੋਮੈਟਿਕ ਸਟਾਰਟਰ ਦਾ ਬਟਨ ਦੱਬ ਕੇ ਮੋਟਰ ਬੰਦ ਕਰਨ ਦਾ ਚੇਤਾ ਹੀ ਭੁਲਾ ਦਿੰਦੇ ਹਨ ਬਹੁਤੇ ਤਾਂ ਕਦੇ ਲੋਕ ਪਾਣੀ ਦੀ ਵਾਰੀ ਲਈ ਲੜਦੇ ਸਨ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਦੂਜੇ ਦੇ ਖੇਤ ਦਾ ਵਾਧੂ ਪਾਣੀ ਆਪਣੇ ਖੇਤ ਵਿੱਚ ਪੈਣ ਕਾਰਨ ਨੱਕਿਆਂ ਅਤੇ ਵੱਤਰ ਖਰਾਬ ਹੋਣ ਕਾਰਨ ਲੜਾਈਆਂ ਹੋ ਰਹੀਆਂ ਹਨਲਾਗਤ ਅਤੇ ਖਰੀਦ ਦਾ ਤਾਲਮੇਲ ਵਿਗੜਨ ਕਾਰਨ ਕਿਸੇ ਸਮੇਂ ਪੰਜਾਬ ਸਰਕਾਰ ਦਾ ਸਭ ਤੋਂ ਜ਼ਿਆਦਾ ਕਮਾਊ ਪੁੱਤ ਬਿਜਲੀ ਬੋਰਡ’ ਇਸ ਵੇਲੇ ਸਭ ਤੋਂ ਵੱਡਾ ਕਰਜ਼ਾਈ ਪੁੱਤ ਬਣ ਗਿਆ ਹੈਨਾ ਤਾਂ ਵਿਭਾਗ ਕੋਲ ਕੰਮ ਕਰਨ ਲਈ ਬੰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਦੇਣ ਲਈ ਤਨਖਾਹਾਂਖਜ਼ਾਨਾ ਖਾਲੀ ਪਿਆ ਹੈਪੁਰਾਣਾ ਸਮਾਨ ਬਦਲ ਕੇ ਨਵਾਂ ਸਮਾਨ ਪਾਉਣ ਲਈ ਪੈਸੇ ਨਹੀਂ ਵਿਭਾਗ ਕੋਲਇਹੀ ਹਾਲ ਪੰਜਾਬ ਰੋਡਵੇਜ਼ ਦਾ ਹੋ ਗਿਆ ਹੈਔਰਤਾਂ ਦਾ ਸਫਰ ਮੁਫਤ ਕੀ ਹੋਇਆ, ਸਾਰਾ ਢਾਂਚਾ ਹੀ ਬਦਲ ਗਿਆਵਿਹਲੀਆਂ ਜਨਾਨੀਆਂ ਮੁਫਤ ਸਫਰ ਦੇ ਚੱਕਰ ਵਿੱਚ ਘਰ ਦਾ ਮਾੜਾ-ਮੋਟਾ ਕੰਮ-ਧੰਦਾ ਛੱਡ ਕੇ ਸਾਰਾ-ਸਾਰਾ ਦਿਨ ਤੋਰਾ-ਫੇਰੀ ’ਤੇ ਹੋ ਗਈਆਂ ਹਨਉੱਤੋਂ ਨਾ ਚੜ੍ਹਾਉਣ ਦੀ ਖਾਤਰ ਛੋਟੇ ਮੋਟੇ ਅੱਡਿਆਂ ’ਤੇ ਡਰਾਈਵਰ ਬੱਸ ਰੋਕਣੋ ਹੀ ਹਟ ਗਏ ਹਨ ਅਤੇ ਬਰਾਬਰ ਕਿਰਾਇਆ ਹੋਣ ਕਾਰਨ ਬਾਕੀ ਲੋਕ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਨੂੰ ਤਰਜੀਹ ਦੇਣ ਲੱਗੇ ਹਨਨਤੀਜਾ, ਉਹ ਤਾਂ ਮਾਲਾਮਾਲ ਹੋ ਗਏ ਹਨ ਪਰ ਕਦੇ ਵੱਖ-ਵੱਖ ਹੇਰਾਫੇਰੀਆਂ ਅਤੇ ਠੱਗੀਆਂ-ਠੋਰੀਆਂ ਦੇ ਚਲਦਿਆਂ ਵੀ ਮੁਨਾਫੇ ਵਿੱਚ ਜਾਣ ਵਾਲੀ ਪੰਜਾਬ ਰੋਡਵੇਜ਼ ਦਾ ਭੋਗ ਹੀ ਪੈ ਗਿਆ ਹੈ

ਅਸਲ ਵਿੱਚ ਸਾਡੇ ਲੋਕਾਂ ਨੂੰ ਹਰ ਚੀਜ਼ ਮੁਫਤ ਵਿੱਚ ਲੈਣ ਦੀ ਮਾੜੀ ਆਦਤ ਪੈ ਗਈ ਹੈ, ਜਿਸਨੇ ਸਾਡੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਹੈਹੁਣ ਦੇ ਸਮੇਂ ਵਿੱਚ ਮੰਗਣਾ ਲੋਕਾਂ ਲਈ ਸ਼ਰਮ ਨਹੀਂ, ਸਗੋਂ ਸ਼ੌਕ ਅਤੇ ਮਾਣ ਬਣ ਗਿਆ ਹੈਹਰ ਕੋਈ ਜੁਗਾੜ ਲਾਉਣ ’ਤੇ ਤੁਲਿਆ ਹੋਇਆ ਹੈ ਕਿ ਗੱਫਾ’ ਕਿੱਧਰੋਂ ਮਿਲੇਮੁਫਤਖੋਰੀ ਦੇ ਰੁਝਾਨ ਨੇ ਸਾਡੀ ਮਾਨਸਿਕਤਾ ਇਹੋ ਜਿਹੀ ਬਣਾ ਦਿੱਤੀ ਹੈ ਕਿ ਅਸਲ ਚੀਜ਼ ਲੈਣ ਤੋਂ ਪਹਿਲਾਂ ਅਸੀਂ ਇਹ ਦੇਖਣ ਲੱਗ ਜਾਂਦੇ ਹਾਂ ਇਹਦੇ ਨਾਲ ਮੁਫਤ ਜਾਣੀ ਗਿਫਟ (ਤੋਹਫਾ ਸ਼ਬਦ ਤਾਂ ਜਾਂਦਾ ਹੀ ਲੱਗਾ) ਦੇ ਤੌਰ ਕੀ ਮਿਲ ਰਿਹਾ ਹੈਬੇਸ਼ਰਮੀ ਦੀ ਹੱਦ ਦੇਖੋ, ਉਹ ਲੋਕ ਵੀ ਛਬੀਲਾਂ ਲਾਉਂਦੇ ਦਿਖਾਈ ਦਿੰਦੇ ਹਨ ਜਿਨ੍ਹਾਂ ਨੇ ਪੂਰੇ ਟੱਬਰ ਦੇ ਨੀਲੇ ਕਾਰਡ ਬਣਾ ਰੱਖੇ ਹਨਇਹ ਛਬੀਲਾਂ ਲਾ ਕੇ ਧੱਕੇ ਨਾਲ ਲੋਕਾਂ ਨੂੰ ਰੋਕ ਕੇ ਮਿੱਠਾ ਪਾਣੀ ਪਿਲਾਉਂਦੇ ਹਨਇੱਥੇ ਮੇਰਾ ਜ਼ਿਕਰ ਕਰਨ ਦਾ ਮਤਲਬ ਛਬੀਲਾਂ ਲਾਉਣ ਜਾਂ ਨਾ ਲਾਉਣ ਬਾਰੇ ਕਹਿਣਾ ਨਹੀਂ ਸਗੋਂ ਇਹ ਕਹਿਣ ਦੀ ਕੋਸ਼ਿਸ਼ ਹੈ ਕਿ ਜੇਕਰ ਉਹ ਐਡੇ ਹੀ ਰਜਵਾੜੇ ਹਨ ਤਾਂ ਸੱਚੀਂ ਹੀ ਭਲੇ ਪੁਰਸ਼ ਹਨ ਤਾਂ ਗਰੀਬਾਂ ਅਤੇ ਲੋੜਵੰਦਾਂ ਦੀਆਂ ਸਹੂਲਤਾਂ ਉੱਤੇ ਡਾਕੇ ਮਾਰਨੇ ਹੀ ਛੱਡ ਦੇਣਕੀ ਲੋੜ ਹੈ ਗਲਤ ਢੰਗ ਨਾਲ ਨੀਲੇ ਜਾਂ ਪੀਲੇ ਕਾਰਡ ਬਣਾਉਣ ਦੀ? ਲੋਕਾਂ ਨੂੰ ਧੱਕੇ ਨਾਲ ਰੋਕ ਕੇ ਜ਼ਬਰਦਸਤੀ ਪਾਣੀ ਪਿਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ ਇਹ ਲੋਕ? ਛਬੀਲ ਲਾਉਣੀ ਵੀ ਹੈ ਤਾਂ ਰਾਹ ਵਿੱਚ ਗਾਹ ਪਾਉਣ ਨਾਲੋਂ ਇੱਕ ਪਾਸੇ ਨੂੰ ਹੋ ਕੇ ਲਾ ਲੈਣ, ਜਿਹਨੂੰ ਜ਼ਰੂਰਤ ਹੋਈ ਆਪੇ ਉੱਤਰ ਕੇ ਆ ਕੇ ਪੀ ਲਊਇਹ ਵੀ ਤਾਂ ਸ਼ਰੇਆਮ ਪਾਣੀ ਦੀ ਬੇਅਦਬੀ ਤੇ ਬਰਬਾਦੀ ਹੀ ਹੈਪਰ ਹੋਈ ਜਾਵੇ, ਸਾਨੂੰ ਤਾਂ ਬੱਸ ਦਿਖਾਵਾ ਚਾਹੀਦਾ ਹੈ

ਮੁਫਤਖੋਰੀ ਦੀ ਇੱਕ ਹੋਰ ਕਿਸਮ, ਜਿਸ ਵੱਲ ਕਿਸੇ ਦਾ ਧਿਆਨ ਨਹੀਂ ਜਾਂ ਫਿਰ ਜਿਸਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ; ਉਹ ਹੈ ਰਿਜ਼ਰਵੇਸ਼ਨ ਜਾਣੀ ਰਾਖਵੇਂਕਰਨ ਦੀ ਦੁਰਵਰਤੋਂਉਹ ਲੋਕ ਜੋ ਰਿਜ਼ਰਵੇਸ਼ਨ ਦੇ ਸਿਰ ’ਤੇ ਲੱਖਪਤੀ ਕੀ ਕਰੋੜਪਤੀ, ਅਰਬਪਤੀ ਬਣ ਗਏ ਹਨ, ਉਹ ਵੀ ਰਾਖਵਾਂਪਣ ਛੱਡਣ ਨੂੰ ਤਿਆਰ ਨਹੀਂਹਾਲਾਂਕਿ ਇਸਦਾ ਨੁਕਸਾਨ ਸਧਾਰਨ ਸ਼੍ਰੇਣੀ (ਜਨਰਲ ਕੈਟਾਗਰੀ) ਦੀ ਬਜਾਏ ਉਨ੍ਹਾਂ ਦੇ ਆਪਣੇ ਸਮਾਜ ਨੂੰ ਹੀ ਹੋ ਰਿਹਾ ਹੈ। ਪਰ ਮੁੱਦਾ ਕੌਣ ਚੁੱਕੇ? ਹੱਕ ਮਾਰਨ ਵਾਲੇ ਹੀ ਤਾਂ ਉੱਚੀਆਂ ਪਦਵੀਆਂ ਅਤੇ ਅਹੁਦੇ ਸਾਂਭੀ ਬੈਠੇ ਹਨ

ਗੱਲ ਮੁਫਤਖੋਰੀ ਦੀ ਕਰ ਰਹੇ ਹਾਂਬਹੁਤ ਕੁਝ ਮੁਫਤ ਹੋ ਗਿਆ ਪਰ ਜੇਕਰ ਕੁਝ ਨਹੀਂ ਹੋਇਆ ਤਾਂ ਉਹ ਹੈ ਸਿੱਖਿਆ ਅਤੇ ਸਿਹਤਉਹ ਇਸ ਕਰਕੇ ਕਿ ਜੇ ਸਾਰੇ ਪੜ੍ਹ-ਲਿਖ ਗਏ ਤਾਂ ਸਾਨੂੰ’ ਕੌਣ ਪੁੱਛੂ? ਨਿੱਜੀ ਸਕੂਲਾਂ ਅਤੇ ਹਸਪਤਾਲਾਂ ਦੀਆਂ ਫੀਸਾਂ ਕੌਣ ਭਰੂ? ਹਾਲਾਤ ਇਹ ਹੋ ਗਏ ਹਨ ਕਿ ਸਰਕਾਰੀ ਹਸਪਤਾਲ ਅਤੇ ਸਕੂਲ ਤਾਂ ਖਾਲੀ ਪਏ ਹਨ ਪਰ ਪ੍ਰਾਈਵੇਟ ਵਾਲਿਆਂ ਨੂੰ ਸਾਹ ਨਹੀਂ ਆ ਰਿਹਾਜਿਵੇਂ ਕਹਿੰਦੇ ਹਨ, ਤਿਲ ਸੁੱਟਣ ਨੂੰ ਥਾਂ ਨਹੀਂ

ਕਿਸੇ ਵੀ ਮੁਲਕ ਜਾਂ ਖਿੱਤੇ ਦੀ ਅਮੀਰੀ ਅਤੇ ਖੁਸ਼ਹਾਲੀ ਉੱਥੇ ਪਾਏ ਜਾਣ ਵਾਲੇ ਸਾਧਨਾਂ ’ਤੇ ਨਿਰਭਰ ਕਰਦੀ ਹੈਉਸੇ ਹਿਸਾਬ ਨਾਲ ਉੱਥੋਂ ਦੇ ਲੋਕਾਂ ਦਾ ਜੀਵਨ, ਰਹਿਣ-ਸਹਿਣ ਅਤੇ ਕੰਮ ਧੰਦਾ ਹੁੰਦਾ ਹੈਰੇਤਲੇ ਅਰਬ ਇਲਾਕੇ ਵਾਲਿਆਂ ਕੋਲ ਤੇਲ ਦੇ ਭੰਡਾਰ ਹਨਆਰਾਮ ਨਾਲ ਵੇਚ ਕੇ ਪੈਸੇ ਵੱਟ ਰਹੇ ਹਨ ਪਰ ਵਿਹਲੇ ਰਹਿਣ ਅਤੇ ਅਵੇਸਲੇ ਹੋਣ ਦੀ ਥਾਂ ਹੋਰ ਕੰਮ-ਧੰਦੇ ਵੀ ਕਰ ਰਹੇ ਨੇਕਈਆਂ ਮੁਲਕਾਂ ਨੇ ਤਾਂ ਸੈਰ-ਸਪਾਟੇ ਨੂੰ ਵਪਾਰ ਬਣਾ ਲਿਆ ਹੈਪਹਾੜਾਂ ਵਾਲਿਆਂ ਕੋਲ ਖਣਿਜ ਅਤੇ ਧਾਤਾਂ ਹਨਕਈ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨਤਾਂ ਵੀ ਚਾਹ, ਮਸਾਲੇ ਜਾਂ ਫਿਰ ਫਲ ਅਤੇ ਮੇਵੇ ਬੀਜ ਕੇ ਜੀਵਨ ਬਤੀਤ ਕਰਦੇ ਹਨਸਮੁੰਦਰ ਕੰਢੇ ਵਾਲਿਆਂ ਨੇ ਵੀ ਮੱਛੀ ਪਾਲਣ ਦੇ ਨਾਲ ਨਾਲ ਕੰਢਿਆਂ ਉੱਤੇ ਬੀਚ ਬਣਾ ਕੇ ਸੈਰ ਸਪਾਟੇ ਦਾ ਚੰਗਾ ਕੰਮ ਤੋਰ ਲਿਆ ਹੈਰਾਜਸਥਾਨ ਵਾਲਿਆਂ ਰੇਤਲੀ ਧਰਤੀ ਵਿੱਚੋਂ ਪੱਥਰ ਅਤੇ ਚਿਪਸ ਤਾਂ ਕੱਢਿਆ ਹੀ, ਨਾਲ ਹੀ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਟੂਰਿਜ਼ਮ ਨੂੰ ਪੇਸ਼ਾ ਬਣਾ ਲਿਆ ਹੈ

ਆਪਣੇ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਕੁਦਰਤ ਦੀ ਸਭ ਤੋਂ ਵੱਧ ਕੀਮਤੀ ਸ਼ੈਅ ਇਨ੍ਹਾਂ ਕੋਲ ਹੈ, ‘ਸੋਨਾ ਉੱਗਣ ਵਾਲੀ’ ਜ਼ਰਖੇਜ਼ ਅਤੇ ਉਪਜਾਊ ਧਰਤੀ ਅਤੇ ਕੁਦਰਤੀ ਤੌਰ ’ਤੇ ਸਾਫ-ਸੁਥਰਾ ਪੀਣ ਯੋਗ ਪਾਣੀਉਪਰੋਕਤ ਸਾਰੀਆਂ ਚੀਜ਼ਾਂ ਬਿਨਾਂ ਤਾਂ ਸਰ ਜਾਊ ਪਰ ਜੋ ਸਾਡੇ ਕੋਲ ਹੈ ਉਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਪਰ ਸਾਡੀਆਂ ਸਰਕਾਰਾਂ ਦੀਆਂ ਵੋਟ ਵਟੋਰੂ’ ਸਕੀਮਾਂ ਨੇ ਲੋਕਾਂ ਨੂੰ ਆਲਸੀ, ਕੰਮਚੋਰ, ਵਿਹਲੜ ਅਤੇ ਆਲਸੀ ਤਾਂ ਬਣਾਇਆ ਹੀ ਹੈ, ਨਾਲ ਦੀ ਨਾਲ ਸਾਡੇ ਖੁਸ਼ਹਾਲ ਸੂਬੇ ਦੀ ਖੁਸ਼ਹਾਲੀ ਨੂੰ ਵੀ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਹੈਬਿਜਲੀ ਮੁਫਤ ਤੇ ਪਾਣੀ ਮੁਫਤ ਹੋਣ ਕਾਰਨ ਸਾਡੇ ਲੋਕ ਝੋਨੇ ਜਿਹੀ ਫਸਲ (ਜੋ ਕਿ ਸਾਡੀ ਹੈ ਹੀ ਨਹੀਂ) ਬੀਜਣ ਦੇ ਆਦੀ ਹੋ ਗਏ ਹਨ, ਜਿਸਦੀ ਇੱਕ ਵਜਾਹ ਇਹ ਵੀ ਹੈ ਕਿ ਵਿਹਲ ਜ਼ਿਆਦਾ ਮਿਲਦੀ ਹੈ ਤੇ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ। ਪਰ ਨਤੀਜੇ ਵਜੋਂ ਪਾਣੀ ਦਾ ਪੱਧਰ ਦਿਨੋ ਦਿਨ ਡੂੰਘਾ ਹੁੰਦਾ ਜਾ ਰਿਹਾ ਹੈਜ਼ਮੀਨੀ ਪਾਣੀ ਤਾਂ ਇੱਕ ਤਰ੍ਹਾਂ ਨਾਲ ਖਤਮ ਹੋਣ ਦੇ ਕੰਢੇ ਹੀ ਪੁੱਜ ਗਿਆ ਹੈ ਬੇਸ਼ਕ ਸਰਕਾਰ ਨਹਿਰੀ ਅਤੇ ਦਰਿਆਈ ਪਾਣੀ ਦੀ ਵੱਧ ਵਰਤੋਂ ’ਤੇ ਜ਼ੋਰ ਦੇਣ ਦੇ ਯਤਨ ਕਰ ਰਹੀ ਹੈ ਪਰ ਇਸਦੀ ਸਹੀ ਵੰਡ ਨਾ ਹੋਣ ਕਾਰਨ ਕੋਈ ਜ਼ਿਆਦਾ ਲਾਭ ਜਾਂ ਫਾਇਦਾ ਦੇਖਣ ਵਿੱਚ ਨਹੀਂ ਆ ਰਿਹਾਜਿਸਦਾ ਖੇਤ ਉਹੀ ਪਾਣੀ ਦਾ ਮਾਲਕ’ ਦੀ ਤਰਜ਼ ’ਤੇ ਇੱਥੇ ਵੀ ਜਿਸਦੇ ਖੇਤ ਵਿੱਚ ਮੋਘਾ ਹੈ, ਉਹੀ ਰੱਬ’ ਬਣੀ ਬੈਠਾ ਹੈਕਿਸੇ ਦੂਜੇ ਦੀ ਕੀ ਮਜ਼ਾਲ ਜੋ ਪਾਣੀ ਲੈ ਸਕੇਪਾਣੀ ਦੀ ਤਰ੍ਹਾਂ ਹੀ ਉਪਜਾਊ ਜ਼ਮੀਨ ਨੂੰ ਵੀ ਦਿਨੋ-ਦਿਨ ਖਤਮ ਕੀਤਾ ਜਾ ਰਿਹਾ ਹੈਕੰਕਰੀਟ ਦੇ ਜੰਗਲ’ ਅਸਲ ਜੰਗਲਾਂ ਦੀ ਥਾਂ ਲੈ ਰਹੇ ਹਨ ਅਤੇ ਵਾਧੂ ਫਸਲਾਂ ਲੈਣ ਦੇ ਚੱਕਰ ਵਿੱਚ ਲੋੜੋਂ ਵੱਧ ਖਾਦਾਂ ਅਤੇ ਦਵਾਈਆਂ ਦੀ ਹੋ ਰਹੀ ਵਰਤੋਂ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ

ਖੈਰ, ਲੇਖ ਦੇ ਅਸਲ ਮਕਸਦ ਅਤੇ ਮਨੋਰਥ ਉੱਤੇ ਰਹਿੰਦਿਆਂ ਸਰਕਾਰਾਂ ਅਤੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਸਲਾਹ ਅਤੇ ਸੁਝਾ ਹੈ ਕਿ ਲੋਕਾਂ ਨੂੰ ਮੁਫਤਖੋਰੋ ਬਣਾਉਣ ਦੀ ਥਾਂ ਕੰਮ-ਧੰਦਾ ਅਤੇ ਰੁਜ਼ਗਾਰ ਦਓਟੂਰਿਜ਼ਮ ਨੂੰ ਤਰਜੀਹ ਦਿੰਦੇ ਹੋਏ ਪੁਰਾਣੀਆਂ ਅਤੇ ਇਤਿਹਾਸਕ ਥਾਂਵਾਂ ਨੂੰ ਸਾਂਭਦੇ ਹੋਏ ਸੈਰ ਸਪਾਟਾ ਵਿਭਾਗ ਸਥਾਪਿਤ ਕਰੋਦੂਜਾ, ਮੁਫਤ ਸਫਰ ਦੀ ਥਾਂ ਕਿਰਾਇਆ ਅੱਧਾ ਕਰ ਦਓ, ਦੇਖਿਓ ਫਿਰ ਬੱਸਾਂ ਭਰਦੀਆਂਮੁਫਤ ਬਿਜਲੀ ਦੇਣ ਦੀ ਥਾਂ ਬਿਜਲੀ ਸਸਤੀ ਕਰ ਦਓਹਰ ਘਰ ’ਤੇ ਸੋਲਰ ਸਿਸਟਮ ਲਵਾਏ ਜਾਣ ਅਤੇ ਘਰਾਂ ਵਾਲਿਆਂ ਤੋਂ ਪੈਦਾ ਹੋਣ ਵਾਲੀ ਵਾਧੂ ਬਿਜਲੀ ਖਰੀਦ ਕੇ ਸਰਕਾਰੀ ਦਫਤਰਾਂ, ਸਕੂਲਾਂ, ਕਾਲਜਾਂ ਅਤੇ ਉਦਯੋਗਾਂ ਲਈ ਵਰਤੀ ਜਾਵੇ, ਕਾਰਖਾਨਿਆਂ ਅਤੇ ਫੈਕਟਰੀਆਂ ਨੂੰ ਵੇਚੀ ਜਾਵੇ ਅਤੇ ਸਰਕਾਰੀ ਖਜ਼ਾਨੇ ਵਿੱਚ ਵਾਧਾ ਕੀਤਾ ਜਾਵੇਜਦੋਂ ਲੋਕ ਆਰਥਿਕ ਪੱਖੋਂ ਖੁਸ਼ਹਾਲ ਹੋਣਗੇ ਤਾਂ ਤੁਹਾਡੀਆਂ ਇਹ ਮੁਫਤ ਵਾਲੀਆਂ ਸਹੂਲਤਾਂ ਖੁਦ ਹੀ ਖਰੀਦ ਲੈਣਗੇ

ਚੋਣਾਂ ਆ ਰਹੀਆਂ ਹਨ, ਹੁਣ ਤੋਂ ਹੀ ਤਿਆਰੀ ਕਰ ਲਓ ਸਾਨੂੰ ਮੁਫਤ ਦੀਆਂ ਰਿਓੜੀਆਂ ਨਹੀਂ, ਕੰਮ ਚਾਹੀਦਾ ਹੈ।” -ਇਹ ਕਹਿਣਾ ਸ਼ੁਰੂ ਕਰ ਦਓ ਮੁਫਤ ਬਿਜਲੀ ਦੀ ਥਾਂ ਸੋਲਰ ਪੈਨਲ ਮੰਗੋ ਮੁਫਤ ਸਫਰ ਦੀ ਥਾਂ ਚੰਗੀਆਂ ਸੜਕਾਂ ਅਤੇ ਨਵੀਂਆਂ ਬੱਸਾਂ ਮੰਗੋ ਜਦੋਂ ਕੋਈ ਚੀਜ਼ ਮੁਫਤ ਮਿਲਦੀ ਹੈ ਤਾਂ ਦੂਜੇ ਪਾਸੇ ਬਿਆਜ ਸਮੇਤ ਭੁਗਤਾਨ ਕਰਨਾ ਪੈ ਜਾਂਦਾ ਹੈ ਸਰਕਾਰ ਆਪਣੇ ਸਿਰ ਕਰਜ਼ਾ ਹੋਰ ਵਧਾਈ ਜਾਂਦੀ ਹੈ।

ਜਦੋਂ ਲੋਕ ਸਹੂਲਤਾਂ ਦੀ ਥਾਂ ਕੰਮ ਅਤੇ ਕਿਰਤ ਮੰਗਣ ਲੱਗ ਜਾਣਗੇ ਤਾਂ ਲੀਡਰ ਵੀ ਸੁਧਰ ਜਾਣਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)

More articles from this author