GurjinderSSahdara7ਸਮੈਕ ਅਤੇ ਚਿੱਟੇ ਜਿਹਾ ਨਸ਼ਾ ਤੁਹਾਡੇ ਵੇਲੇ ਸ਼ੁਰੂ ਹੋਇਆ ਸੀ ਜੋ ਹੁਣ ਕੈਂਸਰ ...
(8 ਜੁਲਾਈ 2026)


ਕਾਂਗਰਸ! ਕਾਂਗਰਸ!! ਹਾਏ ਕਾਂਗਰਸ!!! - ਬੀਬਾ ਹਰਸਿਮਰਤ ਜੀ, ਇਸ ਤੋਂ ਬਿਨਾਂ ਕੋਈ ਹੋਰ ਮੁੱਦਾ ਵੀ ਹੈ ਤੁਹਾਡੇ ਕੋਲ?
2015 ਵਿੱਚ ਬਰਗਾੜੀ, ਕੋਟਕਪੂਰਾ, ਬਹਿਬਲ ਕਲਾਂ ਕਾਂਡ ਹੋਇਆਉਦੋਂ ਅਕਾਲੀ-ਬੀਜੇਪੀ ਦੀ ਸਰਕਾਰ ਸੀਸਿਟ ਕਮਿਸ਼ਨ ਬਣੇ ਪਰ 10 ਸਾਲਾਂ ਵਿੱਚ ਨਤੀਜਾ ਜ਼ੀਰੋਹੁਣ ਵਿਰੋਧ ਵਿੱਚ ਬੈਠ ਕੇ ਹਰ ਰੋਜ਼ ਕਾਂਗਰਸ ਦਾ ਨਾਂ ਲੈਣਾ, ਲੋਕਾਂ ਨੂੰ “ਹੁਣ ਯਾਦ ਆਈ?” ਵਾਂਗ ਲਗਦਾ ਹੈਪਹਿਲਾਂ ਬੇਅਦਵੀਆਂ ਕਰਵਾ ਲਈਆਂਆਪਣੀ ਸਰਕਾਰ ਵੇਲੇ ਗੱਲ ਨਹੀਂ ਗੌਲੀ ਤੇ ਹੁਣ ਕਦੇ ਤਾਂ ਹੋਈਆਂ ਬੇਅਦਬੀਆਂ ਦਾ ਢੋਲ ਵਜਾਉਣ ਬਹਿ ਜਾਂਦੇ ਹੋ ਤੇ ਜਦੋਂ ਕੋਈ ਹੋਰ ਗੱਲ ਨਹੀਂ ਅਹੁੜਦੀ ਤਾਂ ਕਾਂਗਰਸ ਦੁਆਲੇ ਹੋ ਜਾਂਦੇ ਹੋ

ਸਮੈਕ ਅਤੇ ਚਿੱਟੇ ਜਿਹਾ ਨਸ਼ਾ ਤੁਹਾਡੇ ਵੇਲੇ ਸ਼ੁਰੂ ਹੋਇਆ ਸੀ ਜੋ ਹੁਣ ਕੈਂਸਰ ਦੀ ਤਰ੍ਹਾਂ ਫੈਲ ਚੁੱਕਾ ਹੈ। “ਚਿੱਟਾ” ਸ਼ਬਦ ਤਾਂ 2012-2017 ਦੇ ਕਾਰਜਕਾਲ ਦੌਰਾਨ ਹੀ ਸਾਹਮਣੇ ਆਇਆਉਦੋਂ ਵੀ ਆਲੋਚਨਾ ਹੋਈ ਕਿ ਵੱਡੇ ਮਗਰਮੱਛਾਂ ਤਕ ਹੱਥ ਨਹੀਂ ਗਿਆਅੱਜ ਉਹੀ ਨਸ਼ਾ ਪਿੰਡ-ਪਿੰਡ ਪਹੁੰਚ ਗਿਆ ਹੈਉਦੋਂ ਤਾਂ ਸੱਤਾ ਦੀ ਚੌਧਰ ਅਤੇ ਚਕਾਚੌਂਧ ਵਿੱਚ ਕੁਝ ਨਜ਼ਰ ਨਹੀਂ ਆਇਆ ਤੇ ਹੁਣ ਜਦੋਂ ਪੱਲੇ ਕੁਝ ਨਹੀਂ ਰਿਹਾ ਤਾਂ ਦੁਹਾਈਆਂ ਪਾਉਂਦੇ ਹੋ

ਤੁਸੀਂ ਤਾਂ ਕਿਸਾਨਾਂ ਨੂੰ ਵੀ ਅੱਤਵਾਦੀ ਦੱਸਦੇ ਸੀ ਤੇ ਕਹਿੰਦੇ ਸੀ ਕਿ ਕਾਨੂੰਨ ਤਾਂ ਚੰਗਾ ਏ ਪਰ ਇਨ੍ਹਾਂ ਦੀ ਸਮਝ ਵਿੱਚ ਨਹੀਂ ਆ ਰਿਹਾਜਦੋਂ ਨੱਕ ਦੀ ਚੋ ਕੇ ਮੂੰਹ ਵਿੱਚ ਪੈਣ ਲੱਗੀ ਤਾਂ ਅਸਤੀਫਾ ਦੇਣ ਦਾ ਖਿਆਲ ਆ ਗਿਆ

ਹੁਣ ਵਿਰੋਧ ਕਰਨਾ ਸੌਖਾ ਹੈ, ਜਦੋਂ ਸੱਤਾ ਸੀ ਉਦੋਂ ਸਖਤ ਕਦਮ ਕਿਉਂ ਨਹੀਂ ਚੁੱਕੇ? ਸਵਾਲ ਇਹ ਉੱਠਦਾ ਹੈ ਲੋਕ ਹੁਣ “ਕਾਂਗਰਸ ਹਾਏ ਕਾਂਗਰਸ” ਵਾਲੀ ਰਾਜਨੀਤੀ ਤੋਂ ਥੱਕ ਗਏ ਨੇਹਰ ਪਾਰਟੀ ਵਿਰੋਧ ਵਿੱਚ ਬੈਠ ਕੇ ਪੁਰਾਣੇ ਜ਼ਖਮ ਕੁਰੇਦਦੀ ਹੈ, ਪਰ ਹੱਲ ਕੋਈ ਨਹੀਂ ਦੱਸਦੀ ਸੱਤਾ ਵਿੱਚ ਹੋਵੇ ਤਾਂ ਚੁੱਪ, ਵਿਰੋਧ ਵਿੱਚ ਹੋਵੇ ਤਾਂ ਰੌਲਾਇਸੇ ਕਰਕੇ ਲੋਕਾਂ ਦਾ ਭਰੋਸਾ ਟੁੱਟਦਾ ਜਾ ਰਿਹਾ ਹੈਲੋਕਾਂ ਦਾ ਭਰੋਸਾ ਇਸੇ ਕਰਕੇ ਟੁੱਟਿਆ ਹੈ ਕਿਉਂਕਿ ‘ਕਾਂਗਰਸ ਹਾਏ ਕਾਂਗਰਸ’ ਤੋਂ ਅੱਗੇ ਕੋਈ ਗੱਲ ਹੀ ਨਹੀਂ ਜ਼ਰਾ ਆਪਣੀਆਂ ਪ੍ਰਾਪਤੀਆਂ ’ਤੇ ਨਜ਼ਰ ਤਾਂ ਮਾਰੋ ਕਿ ਐਨੇ ਮੌਕੇ ਕੋਲ ਹੋਣ ਦੇ ਬਾਵਜੂਦ ਤੁਸੀਂ ਅਤੇ ਤੁਹਾਡੀ ਸਰਕਾਰ ਨੇ ਕੀਤਾ ਕੀ?

1. “ਤੁਹਾਡੇ ਰਾਜ ਵਿੱਚ ਹੀ ਕੈਨੇਡਾ ਜਾਣਾਫੈਸ਼ਨ ਬਣਿਆਕਦੇ ਘਰ ਵਿੱਚੋਂ ਇੱਕ ਮੁੰਡਾ ਬਾਹਰ ਜਾਂਦਾ ਸੀ ਤੇ ਅੱਜ ਪਿੰਡ ਖਾਲੀ ਹੋ ਗਏ ਹਨਕਾਲਜ ਬਣਾਏ ਨਹੀਂ, ਫੈਕਟਰੀਆਂ ਲਿਆਂਦੀਆਂ ਨਹੀਂ, ਹੁਣ ਕਹਿੰਦੇ ਹੋ ਨੌਜਵਾਨਾਂ ਦਾ ਭਵਿੱਖ ਖਰਾਬ ਹੋ ਗਿਆਸੱਤਾ ਵਿੱਚ ਸੀ ਤਾਂ ਸਕਿੱਲ ਸੈਂਟਰ ਕਿੱਥੇ ਸਨ?

2. ਐੱਸ ਜੀ ਪੀ ਸੀ ਅਤੇ ਧਾਰਮਿਕ ਅਦਾਰਿਆਂ ਦਾ ਹਾਲ- 1000 ਕਰੋੜ ਦੇ ਬਜਟ ਵਾਲੀ ਐੱਸ ਜੀ ਪੀ ਸੀ ਕੋਲ 1 ਮੈਡੀਕਲ ਕਾਲਜ, 0 ਯੂਨੀਵਰਸਿਟੀਦੂਜੇ ਪਾਸੇ ਦੇਖੋ ਕਿੱਥੇ ਕਿੱਥੇ ਏਮਜ਼ ਬਣ ਗਏਸਵਾਲ ਉੱਠਦਾ ਹੈ ਜਦੋਂ ਸੱਤਾ ਵਿੱਚ ਸੀ ਤਾਂ ਧਰਮ ਦੇ ਨਾਂ ’ਤੇ ਸਿਰਫ ਗੁਰਦੁਆਰੇ ਹੀ ਬਣਵਾਏ, ਸੰਸਥਾਵਾਂ ਕਿਉਂ ਨਹੀਂ ਖੜ੍ਹੀਆਂ ਕੀਤੀਆਂ?

1. ਸਿੰਡੀਕੇਟ ਰਾਜ - ਰੇਤਾ, ਬਜਰੀ, ਸ਼ਰਾਬ, ਟਰਾਂਸਪੋਰਟ, ਕੇਬਲ... ਸਭ ’ਤੇ ਸਿੰਡੀਕੇਟਉਦੋਂ ਕੋਈ ਨਸ਼ਾ ਤਸਕਰ ਨਹੀਂ ਦਿਸਿਆ, ਕੋਈ ਮਾਫੀਆ ਨਹੀਂ ਦਿਸਿਆਅੱਜ ਵਿਰੋਧ ਵਿੱਚ ਬੈਠ ਕੇ ਮਾਫੀਆ ਮਾਫੀਆ ... ਸੱਤਾ ਵਿੱਚ ਸੀ ਤਾਂ ਉਨ੍ਹਾਂ ਦੇ ਹੀ ਟਰੱਕ ਚਲਦੇ ਸਨ

4. ਬੀਬਾ ਜੀ ਦਾ ਮੰਤਰੀ ਵਾਲਾ ਰਿਕਾਰਡ-

ਕੇਂਦਰ ਵਿੱਚ 9 ਸਾਲ ਮੰਤਰੀ ਰਹੇਪੰਜਾਬ ਲਈ ਕਿਹੜਾ ਵੱਡਾ ਪ੍ਰੋਜੈਕਟ ਲਿਆਏ? ਏਮਜ਼, ਆਈ ਆਈ ਟੀ, ਰੇਲ ਕੋਚ ਫੈਕਟਰੀ- ਸਭ ਅਗਲੀਆਂ ਸਰਕਾਰਾਂ ਨੇ ਦਿੱਤੇਹੁਣ ਵਿਰੋਧ ਵਿੱਚ ਬੈਠ ਕੇ ਕੇਂਦਰ ਨੂੰ ਕੋਸਦੇ ਹੋ। ਪੰਜਾਬ ਦੀ ਬਰਬਾਦੀ ਦੀ ਸਕ੍ਰਿਪਟ ਸੱਤਾ ਵਿੱਚ ਲਿਖੀ ਗਈ, ਅਤੇ ਹੁਣ ਵਿਰੋਧ ਵਿੱਚ ਉਸੇ ਦਾ ਪ੍ਰੈੱਸ ਨੋਟ ਜਾਰੀ ਹੋ ਰਿਹਾ ਹੈ

ਪੰਜਾਬ ਹੁਣ ਪੁੱਛਦਾ ਹੈ, ਜਦੋਂ ਸੱਤਾ ਵਿੱਚ ਸੀ ਕੀ ਕੀਤਾ? ਹੁਣ ਵਿਰੋਧ ਵਿੱਚ ਕੀ ਕਰੋਗੇਰੌਲਾ ਨਹੀਂ, ਜਵਾਬ ਦਿਓਜ਼ਖਮ ਨਹੀਂ, ਮਰਹਮ ਲਾਓਬੱਸ ਕਾਂਗਰਸ ਹਾਏ ਕਾਂਗਰਸਕਹਿਣ ਨਾਲ ਪੇਟ ਨਹੀਂ ਭਰਦਾਅੱਜ ਪੰਜਾਬ ਨੂੰ ਰੌਲਾ ਨਹੀਂ, ਰੋਡਮੈਪ ਚਾਹੀਦਾ ਹੈਨਸ਼ੇ ਦਾ ਹੱਲ, ਬੇਰੁਜ਼ਗਾਰੀ ਦਾ ਹੱਲ, ਸਿਹਤ-ਸਿੱਖਿਆ ਦਾ ਹੱਲਸਮਾਂ ਰਹਿੰਦਿਆਂ ਸਮਝ ਜਾਓ ਤਾਂ ਚੰਗਾ ਹੈਪੰਜਾਬ ਨੂੰ ਹੁਣ ਨਾਹਰੇ ਨਹੀਂ, ਨੀਤੀ ਚਾਹੀਦੀ ਹੈਦੋਸ਼ ਨਹੀਂ ਦਵਾਈ ਚਾਹੀਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਜਿੰਦਰ ਸਿੰਘ ਸਾਹਦੜਾ

ਗੁਰਜਿੰਦਰ ਸਿੰਘ ਸਾਹਦੜਾ

Whatsapp: (91 - 98153 - 02341)
Email: (gurjinder.1979@icloud.com)

More articles from this author