KulwinderBathDr7ਅੰਕਲ ਜੀ‘ਡੌਲੀ ਦਿਲਜੀਤ ਗਰੇਵਾਲ’ ਨਾਮ ਨਾਲ ਕੋਈ ਜਾਣ-ਪਛਾਣ ਜਾਂ ਯਾਦ ਮਨ ਵਿੱਚ ...?
(13 ਫਰਵਰੀ 2026) (ਨੋਟ: ਬਹੁਤ ਸਹਿਜਤਾ ਨਾਲ ਪੜ੍ਹਨ ਵਾਲੀ ਹੈ ਇਹ ਕਹਾਣੀ ... --- ਸੰਪਾਦਕ) 


ਕੈਲੇਫੋ
ਰਨੀਆ ਦੇ ਇਸ ਛੋਟੇ ਜਿਹੇ ਸ਼ਹਿਰ ਦੇ ਖ਼ੂਬਸੂਰਤ ਪਾਰਕ ਦੀ ਨੁੱਕਰ ਵਿੱਚ ਬੈਠੀ ਪੰਜਾਬੀਆਂ ਦੀ ਢਾਣੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵਾਂਗ ਹਵਾ ਵਿੱਚ ਹਾਸੇ-ਖੁਸ਼ੀਆਂ ਦੇ ਰਮਣੀਕ ਫੁਹਾਰੇ ਛੱਡ ਰਹੀ ਸੀਭਾਵੇਂ ਇਸ ਸੱਥ ਦੇ ਹਾਲਾਤ ਅਕਸਰ ਮੱਛੀ ਮਾਰਕਿਟ ਜਿਹੇ ਹੀ ਹੁੰਦੇ, ਪਰ ਅੱਜ ਵਧੀਆ ਮੌਸਮ ਦੇ ਅਨੁਕੂਲ ਹਾਸਿਆਂ ਅਤੇ ਮੁਹੱਬਤਾਂ ਦੀ ਮਹਿਫਲ ਆਪਣਾ ਜਾਦੂਮਈ ਰੰਗ ਰੂਪ ਦਿਖਾ ਰਹੀ ਸੀ

“ਉਏ ਡਾਕਟਰਾ! … ਐਂਵੇਂ ਇਕੱਲੇ ਨਹੀਂ ਬੈਠੀਦਾਆ ਜਾ ਮਿੱਤਰਾ… ਇੱਥੇ ਹੀ ਆ ਜਾ! ਸਾਨੂੰ ਸਭ ਨੂੰ ਪਤਾ ਹੀ ਏ… ਤੂੰ ਸਾਡੇ ਨਾਲੋਂ ਬਹੁਤਾ ਪੜ੍ਹਿਆ ਲਿਖਿਆ ਤੇ ਸਿਆਣਾ ਵੀ ਏਂ… ਪਰ ਫੇ ਵੀ ਇੱਥੇ ਲਾਗੇ ਆ ਜਾ ਯਾਰਾ!”

ਢਾਣੀ ਵਿੱਚੋਂ ‘ਨੌਂ-ਲੱਖੇ’ ਨੇ ਆਪਣੇ ਹੀ ਖਿਆਲਾਂ ਵਿੱਚ ਗੁੰਮ-ਸੁੰਮ ਡਾ. ਪਾਲ ਨੂੰ ਆਪਣੇ ਕੋਲ ਬੁਲਾਉਣ ਦੇ ਇਰਾਦੇ ਨਾਲ ਹੱਥ ਦੇ ਇਸ਼ਾਰੇ ਅਤੇ ਲਾਊਡ ਸਪੀਕਰ ਨੁਮਾ ਉੱਚੀ ਸੁਰ ਵਿੱਚ ਅਵਾਜ਼ ਮਾਰੀ

ਡਾ. ਪਾਲ ਸੱਥ ਦਾ ਪੱਕਾ ਮੈਂਬਰ ਨਾ ਹੁੰਦਿਆਂ ਵੀ ਸੈਰ ਕਰਦਿਆਂ ਮਨ ਦੇ ਪ੍ਰਚਾਵੇ ਲਈ ਕਦੇ ਕਦਾਈਂ ਇਸ ਇਕੱਠ ਵਿੱਚ ਸ਼ਾਮਲ ਹੋ ਜਾਂਦਾਉੱਥੇ ਸ਼ਾਮਲ ਲੋਕਾਂ ਦੇ ਹਾਸੇ-ਮਖੌਲਾਂ ਅਤੇ ਦੁੱਖ-ਤਕਲੀਫ਼ਾਂ ਦਾ ਆਪਣੇ ਹੀ ਹਿਸਾਬ ਨਾਲ ਮਨ ਵਿੱਚ ਵਿਸ਼ਲੇਸ਼ਣ ਵੀ ਕਰਦਾ ਰਹਿੰਦਾਆਦਤ ਅਨੁਸਾਰ ਬੋਲਦਾ ਬਹੁਤ ਹੀ ਘੱਟ ਪਰ ਸੁਣਦਾ ਉਸ ਤੋਂ ਕਿਤੇ ਜ਼ਿਆਦਾਭਾਵੇਂ ਕਦੇ-ਕਦਾਈਂ ਮੁਸਕਰਾ ਵੀ ਛੱਡਦਾ, ਪਰ ਖੁੱਲ੍ਹ ਕੇ ਹੱਸਿਆਂ ਤਾਂ ਸ਼ਾਇਦ ਮੁੱਦਤਾਂ ਹੀ ਹੋ ਗਈਆਂ ਹੋਣ

ਪੰਜਾਬ ਦੇ ਚੁੱਲ੍ਹਾ ਟੈਕਸ ਤੋਂ ਲੈ ਕੇ ਦੁਨੀਆਂ ਭਰ ਦੇ ਵੰਨ-ਸੁਵੰਨੇ ਸਮਾਜਿਕ ਅਤੇ ਸਿਆਸੀ ਮਸਲਿਆਂ ਉੱਪਰ ਹੁੰਦੀ ‘ਵਿਹਲੜਿਆਂ ਦੀ ਬੇਲੋੜੀ’ ਬਹਿਸ ਵਿੱਚ ਬਹੁਤੇ ਬੋਲਣ ਵਾਲਿਆਂ ਅਤੇ ਚੁਸਤ ਚਲਾਕਾਂ ਦੇ ਦਰਮਿਆਨ ਡਾ. ਪਾਲ ਦਾ ਚੁੱਪ ਰਹਿਣਾ ਉਨ੍ਹਾਂ ਨੂੰ ਬਹੁਤ ਰਾਸ ਆਉਂਦਾ ਸੀਭਾਵੇਂ ਸੁਆਦ ਲੈਣ ਲਈ ਹੀ ਸਹੀ, ਉਹਦੀ ਪਿੱਠ ਪਿੱਛੇ ਉਹ ਡਾ. ਪਾਲ ਨੂੰ ਪੜ੍ਹਿਆ ਲਿਖਿਆ ਅਨਪੜ੍ਹ ਵੀ ਕਹਿ ਦਿੰਦੇਕੋਲ ਹੁੰਦਿਆਂ ਆਪਣੀਆਂ ਬਿਮਾਰੀਆਂ ਦਾ ਚਿੱਠਾ ਖੋਲ੍ਹ ਕੇ ਮੁਫਤ ਦਾ ਸਲਾਹ ਮਸ਼ਵਰਾ ਅਤੇ ਅਮਰੀਕਾ ਦੇ ਮਹਿੰਗੇ ਇਲਾਜ ਤੋਂ ਵੀ ਬਚ ਜਾਂਦੇਸੱਥ ਵਿੱਚ ਚਲਦੀਆਂ ਬਹੁਤੀਆਂ ਗੱਲਾਂਬਾਤਾਂ ਡਾ. ਪਾਲ ਨੂੰ ਹਲਕੀਆਂ ਅਤੇ ਹਾਸੋਹੀਣੀਆਂ ਹੀ ਲਗਦੀਆਂਉਸ ਨੂੰ ਖ਼ੁਦ ਦਾ ਬੋਲਣਾ ਜਾਂ ਕੁਝ ਕਹਿਣਾ ਅੰਦਰੋਂ-ਅੰਦਰੀ ਊਤ ਲਾਣੇ ਵਿੱਚ ਅਕਲ ਨੂੰ ਕੁੱਟ ਪੈਣ ਵਾਂਗ ਹੀ ਮਹਿਸੂਸ ਹੁੰਦਾ, ਪਰ ਫੇਰ ਵੀ ਇਕੱਠ ਵਿੱਚ ਬੈਠਿਆਂ ਪਿੰਡ ਦੀ ਸੱਥ ਦੀ ਯਾਦ ਆ ਜਾਂਦੀ

ਦਹਾਕਿਆਂ ਦੀ ਹਾਈ-ਪ੍ਰੋਫਾਈਲ ਕਾਰਡੀਐਕ ਪ੍ਰੈਕਟਿਸ ਤੋਂ ਅੱਕ-ਥੱਕ ਕੇ ਡਾ. ਪਾਲ ਦੁਬਾਰਾ ਪਹਿਲੇ ਸ਼ਹਿਰ ਵਿੱਚ ਆ ਗਿਆ ਸੀ, ਜਿੱਥੋਂ ਕਦੇ ਉਸਨੇ ਮੈਡੀਕਲ ਸਟੂਡੈਂਟ ਡਾ. ‘ਹਰਪਾਲ ਸਿੰਘ ਸੰਧੂ’ ਦੇ ਤੌਰ ’ਤੇ ਲੰਮਾ ਕੈਰੀਅਰ ਸ਼ੁਰੂ ਕੀਤਾ ਸੀਨਿਊਯਾਰਕ, ਸਿਐਟਲ, ਸ਼ਿਕਾਗੋ ਅਤੇ ਫੇਰ ਸੈਨ-ਫਰਾਂਸਿਸਕੋ ਵਰਗੇ ਮਹਾਨਗਰਾਂ ਦੀ ਕਾਵਾਂ-ਰੌਲੀ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਤੋਂ ਅੱਕਿਆ ਅਤੇ ਥੱਕਿਆ ਹੋਇਆ ਡਾ. ਪਾਲ ਇਸ ਛੋਟੇ ਸ਼ਹਿਰ ਵਿੱਚ ਆਪਣੇ ਪੰਜਾਬੀਆਂ ਦੇ ਦਰਮਿਆਨ ਕੁਝ ਸਕੂਨ ਮਹਿਸੂਸ ਕਰਨ ਲੱਗ ਪਿਆ ਸੀਸੱਥ ਵਿੱਚ ਉਹ ਕਦੇ ਸੱਥ ਵਾਲਿਆਂ ਦੀਆਂ ਨਬਜ਼ਾਂ ਟੋਹਦਾਂ, ਉਨ੍ਹਾਂ ਦੇ ਦਿਲਾਂ ਦੀਆਂ ਧੜਕਣਾਂ ਨਾਪਦਾ ਅਤੇ ਖੁਸ਼ੀਆਂ ਵੰਡਦਾ ਹੋਇਆ ਖ਼ੁਦ ਨੂੰ ਖ਼ੁਦ ਦੀ ਰੂਹ ਵਿੱਚੋਂ ਚੰਗਾ ਮਹਿਸੂਸ ਕਰਦਾ ਉਸਦੀ ਰੂਹ ਦੇ ਜੜ੍ਹਾਂ ਵਾਲੇ ਅਤੇ ਰਿਸਦੇ ਫਟ ਕੁਛ-ਕੁਛ ਮਿਟਣ ਲਗਦੇ

ਇਲਾਕੇ ਦੇ ਮੰਨੇ ਪ੍ਰਮੰਨੇ ਹਾਰਟ ਸਪੈਸ਼ਲਿਸਟ ਹੁੰਦਿਆਂ ਵੀ ਸੱਥ ਵਿੱਚ ਫੁੱਟਦੇ ਸਧਾਰਨ ਜਿਹੇ ਹਾਸੇ ਮਜ਼ਾਕ ਉਸ ਨੂੰ ਮੱਲ੍ਹਮ ਪੱਟੀ ਜਿਹੇ ਮਹਿਸੂਸ ਹੁੰਦੇਕਿਸੇ ਵਾਧੂ ਬਹਿਸ ਜਾਂ ਵਿਵਾਦ ਵਿੱਚ ਤਾਂ ਉਹ ਬਿਲਕੁਲ ਹੀ ਨਾ ਪੈਂਦਾ ਅਤੇ ਨਾਨਕ ਦੀ ਜੀਵਨ ਜਾਚਮੂਰਖੈ ਨਾਲਿ ਨ ਲੁਝੀਐਨੂੰ ਮੰਨਦਿਆਂ ਅਤੇ ਵਿਚਾਰਦਿਆਂ ਉੱਥੋਂ ਪੱਤਰਾ ਵਾਚ ਜਾਂਦਾ। ਹਾਰ ਕੇ ਵੀ ਜਿੱਤ ਜਾਂਦਾ ...

ਗੁਲਾਬ ਦੇ ਫੁੱਲਾਂ ਦੀ ਕੰਡਿਆਂ ਸੰਗ ਯਾਰੀ ਵਾਂਗ ਕਈ ਘਰਾਂ ਦੇ ਸਤਾਏ ਹੋਏ ਅਤੇ ਦਿਮਾਗੀ ਖੁਸ਼ਕੀ ਦੇ ਮਾਰੇ ਹੋਏ ਬੰਦੇ ਐਵੇਂ ਹੀ ਖਹਿਬੜ ਪੈਂਦੇਚੰਗੀ ਭਲੀ ਰੰਗੀਲੀ ਮਹਿਫਲ ਦਾ ਰੰਗ-ਰਸ ਹੀ ਮਾਰ ਦਿੰਦੇਸੱਥ ਵਿਚਲੇ ਕੁਝ ਲੋਕ ਤਾਂ ਸੱਥ ਦੇ ‘ਵੱਡੇ-ਸਿਰ’ ਵਾਲੇ ‘ਨੌਂ-ਲੱਖੇ’ ਲੀਡਰ ਤਕ ਨੂੰ ਵੀ ਨਾ ਬਖਸ਼ਦੇ। ਜਦੋਂ ਕਦੇ ਉਹ ਬਹੁਤਾ ਹੀ ਬੁੜ੍ਹਕਦਾ ਤਾਂ ਕਹਿ ਦਿੰਦੇ, “ਇਹ ਕਸੂਰ ਤੇਰਾ ਨਹੀਂ ਹੈ ਸੱਜਣਾ! ਇਹ ਤਾਂ ‘ਨੌਂ-ਲੱਖ’ ਡਾਲਰਾਂ ਦਾ ਏ, ਜਿਹੜੇ ਤੈਨੂੰ ਐਕਸੀਡੈਂਟ ਦੇ ਕੇਸ ਵਿੱਚੋਂ ਮਿਲੇ ਸੀ! ਪੁਰਖੇ ਤਾਂ ਬਹੁਤ ਚਿਰ ਪਹਿਲਾਂ ਕਹਿ ਗਏ ਸਨ, ਜਿਸਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ…। ਤੂੰ ਤਾਂ ਸੱਚੀਂ ਈ ਕਮਲਾ ਸੀ… ਤੇ ਹੁਣ ਵੀ ਯਮਾਂ ਕਮਲਾ ਈ ਏਂ ਉਹ ਤਾਂ ਭਲਾ ਹੋਵੇ ਤੇਰੀ ਤੀਵੀਂ ਦਾ… ਜੋ ਆਪ ਵੀ ਬਚ ਗਈ… ਤੇ.. ਤੈਨੂੰ ਪੂਰਾ ਨੌਂ ਲੱਖ ਵੀ ਦੁਆ ਗਈ ਇੰਸ਼ੋਰੈਂਸ ਤੋਂ…!”

ਅਕਸਰ ਦੀ ਤਰ੍ਹਾਂ ਹੀ ਅੱਜ ਫਿਰ ਡਾ. ਪਾਲ ਦਾ ਮਨ ਆਪਣੇ ਅਤੀਤ ਵਿੱਚ ਗੁਆਚਾ ਹੋਇਆ ਫਿਰਦਾ ਹੈਮੈਡੀਕਲ ਡਾਕਟਰ ਹੁੰਦਿਆਂ ਉਹ ਭਲੀ ਭਾਂਤ ਜਾਣਦਾ ਹੈ ਕਿ ਮਨੁੱਖ ਦਾ ਮਨ ਇਸ ਦੁਨੀਆ ਦੀ ਸਭ ਤੋਂ ਤਾਕਤਵਰ ਅਤੇ ਤੇਜ਼ ‘ਸ਼ੈਅ’ ਹੈ ਜੋ ਨੈਨੋ-ਸੈਕਿੰਡ ਵਿੱਚ ਬੰਦੇ ਨੂੰ ਦੂਰ-ਦੁਰਾਡੇ ਅਤੇ ਜਾਣੇ-ਅਣਜਾਣੇ ਰਾਹਾਂ ਅਤੇ ਥਾਹਾਂ ਵਿੱਚ ਘੁਮਾ ਲਿਆਉਂਦੀ ਹੈਬੰਦੇ ਲਈ ਮਨ ਦਾ ਜਿੱਤਣਾ ਬਹੁਤ ਮੁਸ਼ਕਿਲ ਕਾਰਜ ਹੈ ਅਤੇ ਡੋਲਦਾ ਹੋਇਆ ਮਨ ਸਥਾਈ ਅਤੇ ਅਸਥਾਈ ਮਾਨਸਿਕ ਸੰਕਟ ਖੜ੍ਹੇ ਕਰ ਜਾਂਦਾ ਹੈ!

ਕੋਈ ਤੀਹ ਕੁ ਸਾਲ ਪਹਿਲਾਂ ‘ਹਰਪਾਲ ਸਿੰਘ ਸੰਧੂ’ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਅਜੇ ਦਾਖ਼ਲ ਹੀ ਹੋਇਆ ਸੀ ਕਿ ਉਸਦਾ ਵਾਹ ‘ਡੌਲੀ (ਦਿਲਜੀਤ) ਗਰੇਵਾਲ’ ਨਾਲ ਪੈ ਗਿਆਮੈਡੀਕਲ ਕਾਲਜ ਦੀ ਰੈਗਿੰਗ ਦਾ ਨਾਮ ਸੁਣਦਿਆਂ ਹੀ ਨਵੇਂ ਵਿਦਿਆਰਥੀਆਂ ਨੂੰ ਤਾਂ ਬੁਖ਼ਾਰ ਜਿਹਾ ਚੜ੍ਹ ਜਾਂਦਾ ਸੀਕਾਲਜ ਦੇ ਸੀਨੀਅਰ ਵਿਦਿਆਰਥੀ ਆਪਣੀ ਖ਼ੁਦ ਦੀ ਹੋ ਚੁੱਕੀ ਰੈਗਿੰਗ ਦਾ ਬਦਲਾ ਬਿਆਜ ਸਮੇਤ ਅਗਲੀ ਕਲਾਸ ਦੀ ਪਨੀਰੀ ਤੋਂ ਲੈਂਦੇ ਸਨਪ੍ਰੋਫੈਸ਼ਨਲ ਕਾਲਜਾਂ ਵਿੱਚ ਇਹ ਸਿਲਸਿਲਾ ਚਲਦਾ ਆਇਆ ਹੈ ਅਤੇ ਚਲਦਾ ਰਹੇਗਾਇਸ ਲੰਮੀ-ਚੌੜੀ ਅਤੇ ਔਖੀ ਘੜੀ ਦੇ ਖੱਟੇ-ਮਿੱਠੇ ਪਲਾਂ ਵਿੱਚੋਂ ਕੁਝ ਕੁ ਪਲ ਡਾ. ਹਰਪਾਲ ਦੀ ਰੂਹ ਅੰਦਰ ਵੀ ਵਸ ਗਏ ਸਨ

“ਕਿਹੜੇ ਕਿਹੜੇ ਸ਼ੌਕ ਪਾਲ ਰੱਖੇ ਆ ਤੂੰ ਮੁੰਡਿਆ...?” ਕਤੂਰੇ ਵਾਂਗ ਇਕੱਠੇ ਹੋਏ ਹਰਪਾਲ ਸੰਧੂ ਨੂੰ ਇੱਕ ਕੁੜੀ ਨੇ ਰੋਹਬਦਾਰ ਆਵਾਜ਼ ਵਿੱਚ ਪਹਿਲਾ ਸਵਾਲ ਦਾਗ਼ਿਆ

“ਬਸ ਕੁਛ ਨੀ ਜੀ … ਵਿਹਲੇ ਟੈਮ ਐਵੇਂ ਮਾੜਾ ਮੋਟਾ ਸਾਹਿਤ-ਸੂਹਤ ਪੜ੍ਹ ਲਈਦਾ ਆ!” ਸਿੱਧਾ-ਸਾਧਾ ਹਰਪਾਲ ਬੋਲਿਆ।

“ਇੱਥੇ ਮੈਡੀਕਲ ਕਾਲਜ ਵਿੱਚ ‘ਛਿੱਕੂ’ ਲੈਣ ਆਇਆਂ? ...ਕਿਸੇ ‘ਘਸੇ ਪਿਟੇ ਕਵੀ ਦਰਬਾਰ ਵਿੱਚ ਜਾ ਕੇ ਰੋ-ਪਿੱਟ! ਐਵੇਂ… ਇੱਥੇ ਮੁਰਦੇ ਰੋ ਪੈਣਗੇ ਉੱਠ ਕੇ!” ਹਾ... ਹਾ... ਹਾ... ਦੀਆਂ ਕਈ ਅਵਾਜ਼ਾਂ ਵਿੱਚੋਂ ਵੀ ਇੱਟ ਵਰਗਾ ਜਵਾਬ-ਸਵਾਲ ਹਰਪਾਲ ਦੇ ਮੱਥੇ ਵਿੱਚ ਸਿੱਧਾ ਆਣ ਵੱਜਾ

“ਹੋਰ ਕੋਈ ਸ਼ੌਕ ਨਹੀਂ ਪਾਲ਼ਿਆ ਨਵਾਬਾਂ ਵਾਲਾ? ਦੱਸ ਦੇ, … ਇਸ ਤੋਂ ਪਹਿਲਾਂ ਕਿ ਤੈਨੂੰ ਚੰਗੀ ਤਰ੍ਹਾਂ ‘ਚੈੱਕ-ਚੁਕ’ ਕਰੀਏ?” ਇੱਕ ਹੋਰ ਸੀਨੀਅਰ ਰੁੱਖੇ ਲਹਿਜੇ ਵਿੱਚ ਬੋਲਿਆ

‘ਚੈੱਕ-ਚੁਕ’ ਦਾ ਘਬਰਾਇਆ ਅਤੇ ਚਕਰਾਇਆ ਹਰਪਾਲ ਬੋਲਿਆ, “ਕਬੱਡੀ-ਕਬੁੱਡੀ ’ਤੇ ਕੁਛ ਕੁ ਪੇਂਡੂ ਗੇਮਾਂ ਵੀ ਖੇਡ ਲੈਂਦਾ ਹਾਂ...

“ਹੈਂਅ… ਹੈਂਅ… ਹੈਂਅ… ਕਬੱਡੀ? ਤੇ ਪੇਂਡੂ ਗੇਮਾਂ? ਇਹ ਤਾਂ ਡੌਲੀ ਗਰੇਵਾਲ ਦਾ ‘ਮੁਰਗਾ’ ਆ…। ... ਲੈਅ ਜਾ ਇਹਨੂੰ ਆਪਣੇ ਪਿੰਡ… ‘ਕਿਲਾ ਰਾਏਪੁਰ’ ਡੌਲੀ!” ਡੌਲੀ ਦੀ ਸਹੇਲੀ ਨੇ ਵਿੱਚੋਂ ਟੋਣਾ ਲਾਇਆ

“ਚਲੋ ਛੱਡੋ ਵੀ ਯਾਰ… ਹੁਣ। ਇਹਦੀ ‘ਬਾਕੀ ਦੀ ਰੈਗਿੰਗ’ ਭਲਕੇ ਪਰਸੋਂ ਕਰਾਂਗੇ... ਹੁਣ ਜਾਣ ਦਿਓ ਇਸ ਬਚਾਰੇ ਨੂੰ!” ਡੌਲੀ ਹਰਪਾਲ ਦੇ ਘਬਰਾਏ ਹੋਏ ਚਿਹਰੇ ’ਤੇ ਅੱਖਾਂ ਗੱਡਦਿਆਂ ਬੋਲੀ

ਹਰਪਾਲ ਨੂੰ ਮਹਿਸੂਸ ਹੋਇਆ ਕਿ ਹਾਲ ਦੀ ਘੜੀ ਖੱਲ ਲਹਿੰਦੀ-ਲਹਿੰਦੀ ਬਚ ਗਈ, ਅਗਲੀ ਵਾਰੀ ਫੇਰ ਦੇਖੀ ਜਾਊਉਸਨੇ ਅੱਖ ਚੁਰਾ ਕੇ ਡੌਲੀ ਗਰੇਵਾਲ ਵੱਲ ਦੇਖਿਆ ਤਾਂ ਉਹ ਅੱਖਾਂ ਹੀ ਅੱਖਾਂ ਵਿੱਚ ਮੁਸਕਰਾ ਪਈ

ਪਹਿਲੀ ਮੁਲਾਕਾਤ ਤੋਂ ਕਈ ਦਿਨ ਬਾਅਦ ਹਰਪਾਲ ਨੂੰ ਕਾਲਜ ਦੀ ਕੈਨਟੀਨ ਵੱਲੋਂ ਆਉਂਦੀਆਂ ਕੁੜੀਆਂ ਦੇ ਝੁੰਡ ਵਿੱਚ ਡੌਲੀ ਗਰੇਵਾਲ ਵੀ ਦਿਸ ਪਈਜਿਵੇਂ ਚਾਰ ਅੱਖੀਆਂ ਇੱਕ ਦੂਸਰੇ ਦਾ ਸਿਰਨਾਵਾਂ ਹੀ ਭਾਲਦੀਆਂ ਹੋਣਸਹੇਲੀਆਂ ਦੇ ਝੁੰਡ ਵਿੱਚ ਹੁੰਦੀ ਹੋਈ ਵੀ ਲੰਘਦੀ-ਲੰਘਦੀ ਡੌਲੀ ਹਰਪਾਲ ਦੀਆਂ ਸੰਗਾਉੂ ਅੱਖਾਂ ਨਾਲ ਗੱਲ ਕਰ ਗਈਮੁਹੱਬਤੀ ਸੱਜਣ ਦੀ ਮੁਹੱਬਤੀ ਝਲਕ ਹਰਪਾਲ ਨੂੰ ਹੌਸਲਾ ਦਿੰਦੀ ਹੋਈ ਜ਼ਿੰਦਗੀ ਦੀ ਸਤਰੰਗੀ ਪੀਂਘ ’ਤੇ ਚੜ੍ਹਾ ਗਈਉਹ ਮਨ ਹੀ ਮਨ ਲੋਕ ਬੋਲੀਆਂ ਗੁਣਗੁਣਾਉਂਦਾ ਫਿਰਦਾ…

ਪੱਲਾ ਮਾਰ ਕੇ ਬੁਝਾ ਗਈ ਦੀਵਾ,
ਤੇ ਅੱਖ ਨਾਲ ਗੱਲ ਕਰ ਗਈ…

ਜ਼ਿੰਦਗੀ ਦੇ ਅਗਲੇ ਕਈ ਸੁਨਹਿਰੇ ਸਾਲ ਮੈਡੀਕਲ ਕਾਲਜ ਵਿੱਚ ਕਿੰਝ ਬੀਤ ਗਏ, ਇਸਦਾ ਪਤਾ ਨਾ ਹਰਪਾਲ ਅਤੇ ਨਾ ਹੀ ਡੌਲੀ ਨੂੰ ਲੱਗਿਆਅੰਮ੍ਰਿਤਸਰ ਉਨ੍ਹਾਂ ਨੂੰ ਆਪਣਾ ਘਰ ਮਹਿਸੂਸ ਹੁੰਦਾਲਾਰੈਂਸ ਰੋਡ ਦੀਆਂ ਰੰਗੀਨ ਅਤੇ ਹੁਸੀਨ ਸ਼ਾਮਾਂ ਕਿਸੇ ਸਵਰਗ ਤੋਂ ਘੱਟ ਮਹਿਸੂਸ ਨਹੀਂ ਹੁੰਦੀਆਂ ਸਨਦਿਲ ਦੀਆਂ ਰੀਝਾਂ-ਚਾਵਾਂ ਨਾਲ ਵਸਾਏ ਅਤੇ ਸਮੇਂ ਦੇ ਨਾਲ ਉੱਜੜ ਚੁੱਕੇ ਪ੍ਰੀਤ ਨਗਰ ਵਿੱਚ ਉਨ੍ਹਾਂ ਨੂੰ ਗੁਰਬਖ਼ਸ਼ ਪ੍ਰੀਤਲੜੀ ਦੇ ਦਿਲ ਦੀ ਮੁਹੱਬਤ ਮਹਿਸੂਸ ਹੁੰਦੀਭਾਈ ਵੀਰ ਸਿੰਘ ਹਰਪਾਲ ਨੂੰ ਅੰਗ-ਸੰਗ ਵਿਚਰਦਾ ਹੀ ਲਗਦਾਕਦੇ ਕਦੇ ਵਾਹਗੇ ਬਾਰਡਰ ਦੀ ਪਰੇਡ ਵੀ ਦੇਖ ਆਉਂਦੇਖ਼ਾਲਸਾ ਕਾਲਜ ਅਤੇ ਯੂਨੀਵਰਸਿਟੀ ਦੇ ਖ਼ੂਬਸੂਰਤ ਕੈਂਪਸ ਦੀ ਰੌਣਕ ਵੱਲ ਵੀ ਗੇੜਾ ਕੱਢ ਆਉਂਦੇ, ਦੋਸਤਾਂ ਮਿੱਤਰਾਂ ਨੂੰ ਮਿਲ ਆਉਂਦੇਕੇਸਰ ਦੇ ਢਾਬੇ ’ਤੇ ਦੇਸੀ ਘਿਉ ਦੇ ਪਰੌਂਠੇ ਖਾਣ ਚਲੇ ਜਾਂਦੇ ਅਤੇ ਪੁਤਲੀ ਘਰ ਮਹਾਜਨ ਦੀਆਂ ਗਰਮੋ-ਗਰਮ ਗੁਲਾਬ ਜਾਮਣਾਂ ਖਾਂਦੇ ਜ਼ਿੰਦਗੀ ਦੇ ਰਮਣੀਕ ਅਤੇ ਮੁਹੱਬਤੀ ਪਲ ਖ਼ੂਬਸੂਰਤ ਰੂਹਾਂ ਦੇ ਸੰਗ ਕਿੱਕਲੀਆਂ ਪਾਉਂਦੇ ਫਿਰਦੇ

ਪਰ ਵਕਤ ਤਾਂ ਕਦੇ ਰੋਕਿਆਂ ਨਾ ਰੁਕਦਾ ਦੋਸਤੋ! ਡੌਲੀ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਤੇ ਹਰਪਾਲ ਆਖ਼ਰੀ ਸਾਲ ਵਿੱਚ ਸੀਹਰਪਾਲ ਆਪਣੀ ਅਗਲੀ ਪੜ੍ਹਾਈ ਅਤੇ ਸਪੈਸ਼ਲਟੀ ਅਮਰੀਕਾ ਵਿੱਚ ਪੂਰੀ ਕਰਨ ਦੇ ਬਾਅਦ ਡੌਲੀ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਸੀਡੌਲੀ ਭਾਵੇਂ ਆਪਣੇ ਮਾਂ ਬਾਪ ਦੀ ਇਕਲੌਤੀ ਔਲਾਦ ਹੁੰਦਿਆਂ ਉਨ੍ਹਾਂ ਨੂੰ ਇਕੱਲਿਆਂ ਛੱਡ ਕੇ ਪਰਦੇਸ ਨਹੀਂ ਜਾਣਾ ਚਾਹੁੰਦੀ ਸੀ, ਪਰ ਉਹ ਹਰਪਾਲ ਦੇ ਇਸ ਫੈਸਲੇ ਨਾਲ ਸਹਿਮਤ ਸੀ ਕਿ ਉਹ ਅਮਰੀਕਾ ਵਿੱਚ ਅਗਲੀ ਪੜ੍ਹਾਈ ਪੂਰੀ ਕਰ ਕੇ ਵਾਪਸ ਪੰਜਾਬ ਮੁੜ ਆਵੇਇਸ ਸਹਿਮਤੀ ਨਾਲ ਹਰਪਾਲ ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਆ ਵਸਿਆ ਅਤੇ ਫੇਰ ਅਮਰੀਕਾ ਦੀ ਮੈਡੀਕਲ ਸਪੈਸ਼ਲਟੀ ਦੀ ਲੰਮੀ ਪੜ੍ਹਾਈ ਦੇ ਚੱਕਰਾਂ ਵਿੱਚ ਪੈ ਗਿਆਸਮੇਂ ਦੇ ਗੇੜ ਨੇ ਉਸ ਨੂੰ ਕਾਫੀ ਮਧੋਲਿਆਨਾ ਚਾਹੁੰਦਿਆਂ ਹੋਇਆਂ ਵੀ ਉਹ ਡੌਲੀ ਨਾਲੋਂ ਟੁੱਟਦਾ-ਟੁੱਟਦਾ ਟੁੱਟ ਹੀ ਗਿਆ

ਕੱਲ੍ਹ ਦੇ ਅੰਮ੍ਰਿਤਸਰ ਕਾਲਜ ਵਾਲਾ ‘ਡਾ. ਹਰਪਾਲ ਸਿੰਘ ਸੰਧੂ’ ਤੇ ਅੱਜ ਦੇ ਕੈਲੇਫੋਰਨੀਆ ਵਾਲਾ ਹਾਰਟ ਸਪੈਸ਼ਲਿਸਟ ‘ਡਾ. ਪਾਲ’ ਆਪਣੇ ਕੈਰੀਅਰ ਦੀਆਂ ਪੌੜੀਆਂ ਚੜ੍ਹਦਾ ਗਿਆਵਕਤ ਨਾਲ ਡਾ. ਡੌਲੀ ਗਰੇਵਾਲ ਦੀ ਜਗ੍ਹਾ ਡਾ. ਪਾਲ ਨਾਲ ਪੜ੍ਹਦੀ ਅਤੇ ਕੰਮ ਕਰਦੀ ‘ਡਾ. ਮਰੀਆ ਸਮਿਥ’ ਨੇ ਲੈ ਲਈਬਹੁਤ ਚੰਗੇ ਅਤੇ ਨਰਮ ਸੁਭਾਅ ਵਾਲੀ ਡਾ. ਮਰੀਆ ਸਮਿਥ ਖ਼ੁਦ ਇੱਕ ਨਾਮੁਰਾਦ ਕੈਂਸਰ ਨਾਲ ਜੂਝਦਿਆਂ ਇਸ ਸੰਸਾਰ ਤੋਂ ਰੁਖ਼ਸਤ ਹੋ ਗਈਉਨ੍ਹਾਂ ਦਾ ਇਕੱਲਾ ਛੈਲ-ਛਬੀਲਾ ਅਤੇ ਹੋਣਹਾਰ ਪੁੱਤਰ ‘ਗੈਰੀ ਸੰਧੂ’ ਅਚਾਨਕ ਭਰ ਜਵਾਨੀ ਵਿੱਚ ‘ਮੈਸਵ ਕਾਰਡੀਐਕ ਅਰੈਸਟ’ - ਦਿਲ ਦੇ ਦੌਰੇ ਨਾਲ ਬੇਵਕਤ ਤੁਰ ਗਿਆਪੈਸੇ-ਧੇਲੇ ਅਤੇ ਨਾਮ-ਸ਼ੋਹਰਤ ਦੀ ਕੋਈ ਕਮੀ ਨਹੀਂ ਸੀ, ਪਰ ਡਾ. ਪਾਲ ਅੰਦਰੋ ਅੰਦਰੀ ਟੁੱਟ ਗਿਆ ਅਤੇ ਉਸਦੀ ਚੁੱਪ ਵਿੱਚ ਸਭ ਤੋਂ ਵੱਧ ਸ਼ੋਰ ਇਹੋ ਹੀ ਹੁੰਦਾ ਸੀ ਕਿ ਖ਼ੁਦ ਹਾਰਟ ਸਪੈਸ਼ਲਿਸਟ ਹੁੰਦਿਆਂ ਵੀ ਉਹ ਆਪਣਿਆਂ ਲਈ ਕੁਝ ਨਹੀਂ ਕਰ ਸਕਿਆ ਅਤੇ ਨਾ ਹੀ ਡਾ. ਡੌਲੀ ਗਰੇਵਾਲ ਦੀਆਂ ਇੱਛਾਵਾਂ ਹੀ ਪੂਰੀਆਂ ਕਰ ਸਕਿਆਇਹ ਦੁੱਖ ਉਸਦੀ ਰੂਹ ਅੰਦਰ ਘਰ ਚੁੱਕਾ ਸੀ

ਪ੍ਰਛਾਵੇਂ ਖ਼ੁਦ ਨਾਲੋਂ ਲੰਮੇ ਹੋਣੇ ਸ਼ੁਰੂ ਹੋ ਗਏ ਅਤੇ ਡਾ. ਪਾਲ ਨੂੰ ਅਤੀਤ ਸਤਾਉਣ ਲੱਗਾਵਿੱਸਰੀਆਂ ਰਾਹਾਂ ਦੇ ਪਾਂਧੀ ਅਤੇ ਹੱਸਦੇ-ਵਸਦੇ ਜ਼ਿੰਦਗੀ ਦੇ ਬਾਗ਼ ਮਨ ਦੇ ਕੈਨਵਸ ਦੀਆਂ ਯਾਦਾਂ ਵਿੱਚੋਂ ਉੱਭਰਨੇ ਸ਼ੁਰੂ ਹੋ ਗਏਵਾਪਸ ਪੰਜਾਬ ਪਹੁੰਚ ਗਿਆ ਅਤੇ ਮਨ ਦੀਆਂ ਨਜ਼ਰਾਂ ਡਾ. ਡੌਲੀ ਗਰੇਵਾਲ ਨੂੰ ਢੂੰਡਣ ਲੱਗੀਆਂਅੰਮ੍ਰਿਤਸਰ ਦੀਆਂ ਯਾਦਾਂ ਸਿਰਫ ਯਾਦਾਂ ਹੀ ਰਹਿ ਗਈਆਂ। ਨਾ ਉਹ ਲਾਰੈਂਸ ਰੋਡ ਰਹੀ, ਨਾ ਪੁਤਲੀਘਰ ਅਤੇ ਨਾ ਹੀ ਪ੍ਰੀਤ ਨਗਰਸਮੇਂ ਦੇ ਨਾਲ ਸਭ ਕੁਝ ਬਦਲ ਗਿਆਕਿਲ੍ਹਾ ਰਾਏਪੁਰ, ਜੋ ਕਦੇ ਉਸਦਾ ਦੂਸਰਾ ਘਰ ਹੁੰਦਾ ਸੀ, ਉਸਦੇ ਉਦਾਸ ਮਨ ਨੂੰ ਵਿਰਾਨ, ਉਜਾੜ-ਬੀਆਬਾਨ ਜਾਪਿਆਦੁੱਖ ਅਤੇ ਪਛਤਾਵਾ ਹੀ ਬਾਕੀ ਰਹਿ ਗਿਆਕੁਝ ਜਾਣਕਾਰਾਂ ਕੋਲੋਂ ਪਤਾ ਲੱਗਾ ਕਿ ਡੌਲੀ ਗਰੇਵਾਲ ਨੇ ਖ਼ੁਦ ਦਾ ਹਸਪਤਾਲ ਖੋਲ੍ਹਣ ਦਾ ਹੌਸਲਾ ਅਤੇ ਫੈਸਲਾ ਇਸ ਆਸ ਵਿੱਚ ਕੀਤਾ ਸੀ ਕਿ ਹਰਪਾਲ ਜਲਦੀ ਵਾਪਸ ਆ ਜਾਵੇਗਾਲੰਮੀਆਂ ਉਡੀਕਾਂ ਵਿੱਚ ਪਤਾ ਹੀ ਨਾ ਲੱਗਾ ਕਦੋਂ ਜ਼ਿੰਦਗੀ ਦੀ ਸ਼ੁਰੂਆਤ ਜ਼ਿੰਦਗੀ ਦੇ ਅੰਤ ਵੱਲ ਨੂੰ ਖਿਸਕ ਗਈ‘ਘਰ ਵਸਾਉਣ’ ਵਾਸਤੇ ਮਾਪਿਆਂ ਦੇ ਪਾਏ ਜ਼ੋਰ ਅੱਗੇ ਝੁਕਦਿਆਂ ਵਿਆਹ ਤਾਂ ਕਰਵਾਇਆ, ਪ੍ਰੰਤੂ ਉਹ ਵੀ ਨਾ ਹੋਣ ਜਿਹਾ ਹੀਸਾਲ ਕੁ ਬਾਅਦ ਹੀ ਰਸਤੇ ਬਦਲ ਗਏਇੱਕੋ ਇੱਕ ਲੜਕੀ ਨੂੰ ਡਾਕਟਰ ਬਣਾ ਪਰਦੇਸ ਤੋਰ ਦਿੱਤਾਖ਼ੁਦ ਨੂੰ ਲੋਕ ਸੇਵਾ ਹਿਤ ਸਮਰਪਿਤ ਕਰਦਿਆਂ ਅਤੇ ਦਿਲ ਦੀਆਂ ਦਿਲ ਵਿੱਚ ਲੈ ਕੇ ਡਾ. ਡੌਲੀ ਖ਼ੁਦ ਇੱਕ ਮੰਦਭਾਗੀ ਸੜਕ ਦੁਰਘਟਨਾ ਵਿੱਚ ਕਿਤੇ ਦੂਰ ਦੇਸ਼ ਚਲੇ ਗਈ

ਦੋ ਕੁ ਸਾਲ ਪਹਿਲਾਂ ਹਸਪਤਾਲ ਦੇ ਬੈੱਡ ’ਤੇ ਪਿਆ ਡਾ. ਪਾਲ ਆਪਣੇ ਮਨ ਨਾਲ ਗੁਫਤਗੂ ਕਰਨ ਲੱਗ, ਯਾਰ… ਇਹ ਕੇਹਾ ਮਜ਼ਾਕ ਹੈ ਕਿ ਹਾਰਟ ਅਟੈਕ ‘ਆਉਣ ਅਤੇ ਢਾਹੁਣ’ ਤੋਂ ਪਹਿਲਾਂ ਇਹ ਵੀ ਨਹੀਂ ਸੋਚਦਾ ਕਿ ਬੰਦਾ ਖ਼ੁਦ ਹਾਰਟ ਸਪੈਸ਼ਲਿਸਟ ਹੈ? ਫੇਰ ਖ਼ੁਦ ਹੀ ਜਵਾਬ ਦਿੰਦਾ, “ਹਰਪਾਲ ਸਿਆਂ! … ਸੱਚ ਇਹ ਵੀ ਹੈ ਕਿ ਅਨੇਕਾਂ ਹਾਰਟ ਸਪੈਸ਼ਲਿਸਟ ਹਾਰਟ ਅਟੈਕ ਨਾਲ ਹੀ ਮਰਦੇ ਹਨ! ਤੇ ਆਹ ਇਤਫ਼ਾਕ ਵੀ ਕਿ ਜਿਸ ਬਲਾਕ ਵਿੱਚ ਤੂੰ ਪਿਆ ਏਂ ਇਹ ਵੀ ਇਲਾਕੇ ਦੇ ਮੰਨੇ-ਪ੍ਰਮੰਨੇ ਦਿਲ ਦੇ ਮਾਹਰ ਡਾਕਟਰ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜੋ ਖ਼ੁਦ ਵੀ ਹਾਰਟ ਅਟੈਕ ਨਾਲ ਮਰਿਆ ਸੀ!”

ਸੋਚਾਂ ਵਿੱਚ ਡੁੱਬੇ ਡਾ. ਪਾਲ ਦੇ ਕਮਰੇ ਦਾ ਅਚਾਨਕ ਬੂਹਾ ਖੜਕਾ ਕੇ ਨਰਸ ਬੋਲੀ, “ਡਾ. ਪਾਲ, ਹੁਣ ਤੁਸੀਂ ਬਿਲਕੁਲ ਦਰੁਸਤ ਹੋਹਸਪਤਾਲ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਤੁਹਾਡੇ ਸਰਜਨ ਨੇ ਗੱਲ ਕਰਨੀ ਹੈਉਹ ਰਸਤੇ ਵਿੱਚ ਆ ਹੀ ਰਹੀ ਹੈ, ਕੀ ਤੁਸੀਂ ਕੁਝ ਸਮਾਂ ਇੰਤਜ਼ਾਰ ਕਰ ਸਕਦੇ ਹੋ?”

“ਜੀ ਬਿਲਕੁਲ1” ਡਾ. ਪਾਲ ਬੋਲਿਆ

ਪੰਜ-ਸੱਤ ਮਿੰਟ ਬਾਅਦ ਡਾ. ਪਾਲ ਦੀ ਸਰਜਨ ਅੰਦਰ ਆਈ ਅਤੇ ਆਪਣੇ ਹੱਸਮੁੱਖ ਚਿਹਰੇ ’ਤੇ ਮੁਸਕਾਨ ਲਿਆਉਂਦੀ ਇੱਕੋ ਸਾਹੇ ਬੋਲੀ, “ਡਾ. ਹਰਪਾਲ ਸਿੰਘ ਸੰਧੂ ਜੀ, ਮੇਰਾ ਨਾਮ ਰਿੰਮੀ ਸਹੋਤਾ ਹੈ, ਮੈਂ ਹੀ ਤੁਹਾਡੀ ਸਰਜਰੀ ਕੀਤੀ ਸੀਤੁਸੀਂ ਬਿਲਕੁਲ ਠੀਕ ਹੋਪਿਛਲੇ ਕਈ ਦਿਨਾਂ ਤੋਂ ਦੂਸਰੀਆਂ ਸਰਜਰੀਆਂ ਵਿੱਚ ਵਿਅਸਤ ਹੋਣ ਕਾਰਨ ਮੈਂ ਤੁਹਾਨੂੰ ਮਿਲ ਨਹੀਂ ਸਕੀ ਕੱਲ੍ਹ ਤੁਸੀਂ ਸੌਂ ਰਹੇ ਸੀ ਤੇ ਮੈਂ ਜਗਾਉਣਾ ਠੀਕ ਨਹੀਂ ਸਮਝਿਆ!”

ਅਮਰੀਕਾ ਵਿੱਚ ਪਹਿਲੀ ਵਾਰੀ ਆਪਣਾ ਅੰਬਰਸਰੀ ਨਾਮ ਸੁਣਦਿਆਂ ਅਤੇ ਡਾ. ਰਿੰਮੀ ਦੇ ਮੂੰਹੋਂ ਐਨੀਆਂ ਗੱਲਾਂ ਇੱਕੋ ਸਾਹੇ ਸੁਣਦਿਆਂ ਡਾ. ਪਾਲ ਕਦੇ ਉਸਦੇ ਮੂੰਹ ਵੱਲ ਅਤੇ ਕਦੇ ਖ਼ੁਦ ਵੱਲ ਝਾਕ ਰਿਹਾ ਸੀ ਉਸਦੀ ਹੈਰਾਨਗੀ ਨੂੰ ਭਾਂਪਦਿਆਂ ਡਾ. ਰਿੰਮੀ ਬੋਲੀ, “ਮੁਆਫ ਕਰਨਾ, ਮੈਂ ਕੇਸ ਸਟੱਡੀ ਦੇ ਨਾਲ ਹੀ ਤੁਹਾਡੀ ਬੈਗਰਾਊਂਡ ’ਤੇ ਵੀ ਨਿਗ੍ਹਾ ਮਾਰੀ ਸੀਇਸ ਲਈ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ, ਅੰਕਲ ਜੀ?”

‘ਡਾ. ਹਰਪਾਲ ਸੰਧੂ’ ਤੋਂ ‘ਅੰਕਲ ਜੀ’ ਵਿੱਚ ਬਦਲਦਿਆਂ ਡਾ. ਪਾਲ ਦਾ ਦਿਲ ਫੇਰ ਧੱਕ-ਧੱਕ ਕਰਨ ਲੱਗ ਪਿਆਉਸ ਨੂੰ ਡਰ ਲੱਗਣ ਲੱਗਾ ਕਿ ਕਿਤੇ ਇੱਕ ਹੋਰ ਹਾਰਟ ਅਟੈਕ ਹੀ ਨੀ ਹੋ ਜਾਵੇ। ਉਸਨੇ ਕਿਹਾ, “ਹਾਂ ਬੇਟੀ ਜੀ, ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?”

ਡਾ. ਪਾਲ ਦਾ ‘ਬੇਟੀ’ ਕਹਿਣਾ ਡਾ. ਰਿੰਮੀ ਦੀ ਰੂਹ ਨੂੰ ਧੂਹ ਪਾ ਗਿਆ ਉਸਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇਖ਼ੁਦ ਦੇ ਮਨ ਨੂੰ ਕਾਬੂ ਕਰਦਿਆਂ ਉਸਨੇ ਆਖਿਆ, “ਅੰਕਲ ਜੀ, ‘ਡੌਲੀ ਦਿਲਜੀਤ ਗਰੇਵਾਲ’ ਨਾਮ ਨਾਲ ਕੋਈ ਜਾਣ-ਪਛਾਣ ਜਾਂ ਯਾਦ ਮਨ ਵਿੱਚ ਆਉਂਦੀ ਹੈ?”

ਜ਼ੁਬਾਨ ਦੀ ਹਰਕਤ ਤੋਂ ਪਹਿਲਾਂ ਹੀ ਡਾ. ਪਾਲ ਦੀਆਂ ਅੱਖਾਂ ਨੇ ਝੜੀ ਲਾ ਦਿੱਤੀ ਅਤੇ ਮੋਤੀਆਂ ਵਰਗੇ ਕਿਰਦੇ ਹੰਝੂ ਉਸਦੀ ਕੱਟੀ ਹੋਈ ਸਫੈਦ ਦਾੜ੍ਹੀ ਨੂੰ ਪਾਰ ਕਰਦਿਆਂ ਧੁਰ ਗਰਦਨ ਤਕ ਪਹੁੰਚ ਗਏ

ਬਿਨਾਂ ਕਿਸੇ ਜਵਾਬ ਦੀ ਉਡੀਕ ਕਰਦਿਆਂ ਡਾ. ਰਿੰਮੀ ਬੋਲੀ, “ਡਾ. ਹਰਪਾਲ ਸਿੰਘ ਸੰਧੂ ਜੀ, ਤੁਹਾਨੂੰ ਕੁਛ ਵੀ ਕਹਿਣ ਦੀ ਜ਼ਰੂਰਤ ਨਹੀਂ! ਪਰ ਮੈਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਮੈਂ ਉਸੇ ਡਾ. ਡੌਲੀ ਗਰੇਵਾਲ ਦੀ ਬਦਨਸੀਬ ਧੀ ਹਾਂ ਜਿਊਂਦੇ ਜੀਅ ਉਸਨੇ ਸਾਰੀ ਦਾਸਤਾਨ ਮੇਰੇ ਨਾਲ ਸਾਂਝੀ ਕੀਤੀ ਸੀ ਅਤੇ ਵਾਅਦਾ ਵੀ ਲਿਆ ਸੀ ਕਿ ਹੋ ਸਕੇ ਤਾਂ ਇੱਕ ਦਿਨ ਮੈਂ ਤੁਹਾਨੂੰ ਜ਼ਰੂਰ ਮਿਲਾਂ ਅਤੇ ਇਹ ਵੀ ਦੱਸ ਦੇਵਾਂ, ਡੌਲੀ ਗਰੇਵਾਲ ਨੇ ਤੁਹਾਡਾ ਬਹੁਤ ਇੰਤਜ਼ਾਰ ਕੀਤਾ…! ਆਪਣੀ ਮੁਲਾਕਾਤ ਇੰਜ ਹੋਵੇਗੀ ਇਸਦਾ ਅੰਦਾਜ਼ਾ ਨਾ ਉਸ ਨੂੰ ਅਤੇ ਨਾ ਮੈਨੂੰ ਸੀਆਪਣੇ ਸਮਾਰਟ ਫੋਨ ਵਿੱਚੋਂ ਇੱਕ ਪੁਰਾਣੀ ਫੋਟੋ ਕੱਢਦਿਆਂ ਅਤੇ ਡਾ. ਪਾਲ ਨੂੰ ਦਿਖਾਉਂਦਿਆਂ ਉਹ ਬੋਲੀ, “ਆਹ... ਦੇਖ ਲੈ ਮੌਮ! ਮੈਂ ਆਪਣਾ ਵਾਅਦਾ ਨਿਭਾ ਦਿੱਤਾ! ਆਹ ਆਪਣੇ ਡਾ. ਹਰਪਾਲ ਸਿੰਘ ਸੰਧੂ ਨੂੰ ਵੀ ਭਾਵੇਂ ਪੁੱਛ ਲਵੋ ...!”

ਡਾ. ਪਾਲ ਆਪਣੀ ਅਤੇ ਡਾ. ਡੌਲੀ ਦੀ ਤੀਹ ਕੁ ਸਾਲ ਪੁਰਾਣੀ ਅੰਬਰਸਰ ਮੈਡੀਕਲ ਕਾਲਜ ਵੇਲਿਆਂ ਦੀ ਫੋਟੋ ਦੇਖ ਕੇ ਦੋਹਾਂ ਹੱਥਾਂ ਨਾਲ ਅੱਖਾਂ ਵਿੱਚੋਂ ਛਲਕਦੇ ਹੰਝੂਆਂ ਨੂੰ ਸਾਫ ਕਰਦਿਆਂ ਬੱਸ ਐਨਾ ਕੁ ਹੀ ਬੋਲ ਸਕਿਆ, “ਹੋ ਸਕੇ ਤਾਂ… ਮੈਨੂੰ ਮੁਆਫ ਕਰਨਾ, ਡੌਲੀ ਜੀ… ਆਪਣਾ ਰਿਸ਼ਤਾ ਮੁਹੱਬਤ ਦਾ ਸੀ ਅਤੇ ਹਮੇਸ਼ਾ ਰਹੇਗਾ ਵੀ ... ਤੇ ਡਾ. ਰਿੰਮੀ … ਤੂੰ ਡੌਲੀ ਦੀ ਬਦਨਸੀਬ ਧੀ ਨਹੀਂ ਏਂ! ਤੂੰ ਤਾਂ ਲੋਕਾਂ ਨੂੰ ਜ਼ਿੰਦਗੀਆਂ ਦਿੰਦੀ ਏਂ… ਤੂੰ ਤਾਂ ‘ਕਰਮਾਂ ਵਾਲੀ’ ਏਂ, … ਮੇਰੀ ‘ਕਰਮਾਂ ਵਾਲੀ ਧੀ’… ਸੱਚੀਂ-ਮੁਚੀਂ… ਮੇਰੇ ਜਿਊਂਦੇ ਜੀਅ ਤਕ।”

ਰਿੰਮੀ ਨੇ ਡਾ. ਪਾਲ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ… ਜਿਵੇਂ ਮੁੱਦਤਾਂ ਬਾਅਦ ਉਸ ਨੂੰ ਅਸਲੀ ਬਾਪ ਮਿਲ ਗਿਆ ਹੋਵੇ

ਜ਼ਿੰਦਗੀ ਦੇ ਹੱਸਦੇ ਵਸਦੇ ਬਾਗ ਚਿਰ ਪਹਿਲਾਂ ਉੱਜੜ ਗਏ…
ਕਦੇ ਜੋ ਸਾਹਾਂ ਵਿੱਚ ਵਸਦੇ ਸਨ ਦੋਸਤ, ਉਹ ਕਿਸੇ ਬਿਨ-ਸਿਰਨਾਵੇਂ ਦੇਸ਼ ਚਲੇ ਗਏ…
ਜਾਂਦੀ ਹੋਈ ਜਵਾਨੀ ਡਾ. ਪਾਲ ਦਾ ਹੱਥ ਬੁਢੇਪੇ ਨੂੰ ਫੜਾ ਕੇ ਕਿਤੇ ਦੂਰ ਖਿਸਕ ਗਈ…

ਫੇਰ ਵੀ ਰਿੰਮੀ ਬੇਟੀ ਦੇ ਆਸਰੇ ਅਤੇ ਖ਼ੁਦ ਦੀ ਰੂਹ ਦੀਆਂ ਬੁਲੰਦੀਆਂ ਦੇ ਵਾਸਤੇ ਕਦੇ-ਕਦਾਈਂ ਡਾ. ਪਾਲ ਮਨ ਹੀ ਮਨ ਗੁਣਗੁਣਾਉਂਦਾ ਰਹਿੰਦਾ ਹੈ…

ਸਦਾ ਨਾ ਬਾਗੀਂ ਬੁਲਬੁਲ ਬੋਲੇ
ਸਦਾ ਨਾ ਮੌਜ ਬਹਾਰਾਂ!
ਸਦਾ ਨਾ ਹੁਸਨ, ਜਵਾਨੀ, ਮਾਪੇ
ਸਦਾ ਨਾ ਸੋਹਬਤ ਯਾਰਾਂ!

ਜ਼ਿੰਦਗੀ ਜ਼ਿੰਦਾਬਾਦ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕੁਲਵਿੰਦਰ ਬਾਠ

ਡਾ. ਕੁਲਵਿੰਦਰ ਬਾਠ

Whatsapp: (USA: 1 209 600 2897)
Email: (kennybath@yahoo.com)

More articles from this author