Bihari Mander Dr7ਮੇਰੇ ਲਈ ਇਹ ਪਿੰਡ ਪੂਰੀ ਤਰ੍ਹਾਂ ਓਪਰਾ ਸੀ। ਉਹਨਾਂ ਦੀ ਬੋਲੀ ਵੀ ਅਲੱਗ ਸੀ। ਹਸਪਤਾਲ ...
(8 ਜਨਵਰੀ 2026)


ਮੈਂ
13 ਅਕਤੂਬਰ 1982 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੇਹਲ ਕਲਾਂ ਵਿਖੇ ਸਿਵਲ ਪਸ਼ੂ ਹਸਪਤਾਲ ਵਿੱਚ ਆਪਣੀ ਪਹਿਲੀ ਹਾਜ਼ਰੀ ਲਾਈਉਹਨਾਂ ਵੇਲਿਆਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਹੀ ਸੀਮਿਤ ਸਨ ਮੈਨੂੰ ਲੇਹਲ ਕਲਾਂ ਵਿਖੇ ਹੀ ਰਿਹਾਇਸ਼ ਰੱਖਣੀ ਪੈਣੀ ਸੀਮੇਰੇ ਲਈ ਇਹ ਪਿੰਡ ਪੂਰੀ ਤਰ੍ਹਾਂ ਓਪਰਾ ਸੀਉਹਨਾਂ ਦੀ ਬੋਲੀ ਵੀ ਅਲੱਗ ਸੀਹਸਪਤਾਲ ਵਿੱਚ ਉਸ ਵੇਲੇ ਡਾਕਟਰ ਮੋਹਨ ਸਿੰਘ ਲਿੱਦੜਾਂ ਇੰਚਾਰਜ ਸਨਉਹਨਾਂ ਨੇ ਇਹ ਕਹਿ ਕੇ ਮੇਰਾ ਰਿਹਾਇਸ਼ ਦਾ ਮਸਲਾ ਹੱਲ ਕਰ ਦਿੱਤਾ ਕਿ ਤੂੰ ਸਾਡੇ ਨਾਲ ਹੀ ਰਹਿ ਲਵੀਂਉਹਨਾਂ ਨਾਲ ਹਰਦੇਵ ਸਿੰਘ ਡਰਾਇੰਗ ਮਾਸਟਰ ਜੀ ਵੀ ਰਹਿੰਦੇ ਸਨਮੈਂ ਉਹਨਾਂ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾਮੈਂ ਸਾਰਿਆਂ ਵਿੱਚੋਂ ਛੋਟੀ ਉਮਰ ਦਾ ਸਾਂਪਿੰਡ ਦਾ ਇੱਕ ਗੁੱਡੂ ਨਾਂ ਦਾ ਬੰਦਾ ਵੀ ਸਾਡੇ ਕੋਲ ਹਰ ਰੋਜ਼ ਆਉਂਦਾਉੱਥੇ ਹੀ ਰੋਟੀ ਪਾਣੀ ਖਾ ਪੀ ਲੈਂਦਾਕਈ ਵਾਰ ਸਾਡੇ ਕੋਲ ਹੀ ਰਾਤ ਰਹਿ ਜਾਂਦਾਉਹ ਮੈਨੂੰ ਬਹੁਤ ਟਿੱਚਰਾਂ ਕਰਦਾਸ਼ੁਰੂ ਸ਼ੁਰੂ ਵਿੱਚ ਮੈਂ ਕਾਫੀ ਕੋਫਤ ਮਹਿਸੂਸ ਕੀਤੀ ਪ੍ਰੰਤੂ ਮੈਂ ਜਲਦੀ ਹੀ ਮਾਹੌਲ ਵਿੱਚ ਰਚ ਮਿਚ ਗਿਆ ਕਿਉਂਕਿ ਉਹ ਸਾਰੇ ਮੈਨੂੰ ਮੋਹ ਵੀ ਬਹੁਤ ਕਰਦੇ ਸਨਅਸੀਂ ਕਈ ਵਾਰ ਸਾਰੇ ਦੇ ਸਾਰੇ ਗੁੱਡੂ ਕੇ ਘਰ ਵੀ ਰੋਟੀ ਖਾਣ ਚਲੇ ਜਾਂਦੇਬਾਅਦ ਵਿੱਚ ਗੁੱਡੂ ਵੋਟਾਂ ਦੇ ਭਾਰੀ ਫਰਕ ਨਾਲ ਪਿੰਡ ਦਾ ਸਰਪੰਚ ਵੀ ਬਣਿਆ

ਲੇਹਲ ਕਲਾਂ ਦਾ ਪਸ਼ੂ ਹਸਪਤਾਲ ਉਹਨਾਂ ਵੇਲਿਆਂ ਵਿੱਚ ਡਾਕਟਰ ਮੋਹਨ ਸਿੰਘ ਦੀਆਂ ਵਧੀਆ ਸੇਵਾਵਾਂ ਕਾਰਨ ਬਹੁਤ ਮਸ਼ਹੂਰ ਸੀਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕ ਇਲਾਜ ਲਈ ਆਪਣੇ ਪਸ਼ੂਆਂ ਨੂੰ ਲੇਹਲ ਕਲਾਂ ਹਸਪਤਾਲ ਵਿੱਚ ਲੈ ਕੇ ਆਉਂਦੇਹਸਪਤਾਲ ਵਿੱਚ ਸਾਰਾ ਦਿਨ ਮੇਲਾ ਲੱਗਿਆ ਰਹਿੰਦਾਲੋਕਾਂ ਨਾਲ ਰਗ ਮਿਲਦੀ ਹੋਣ ਕਾਰਨ ਸਾਰਾ ਦਿਨ ਹਾਸਾ ਠੱਠਾ, ਟਿੱਚਰ, ਮਖੌਲ ਚਲਦੇ ਰਹਿੰਦੇਲੇਹਲ ਕਲਾਂ ਦਾ ਜਿਹੜਾ ਵੀ ਬਾਸ਼ਿੰਦਾ ਆਪਣਾ ਪਸ਼ੂ ਹਸਪਤਾਲ ਲੈ ਕੇ ਆਉਂਦਾ, ਉਸਦੇ ਹੱਥ ਵਿੱਚ ਚਾਹ, ਦੁੱਧ ਜਾਂ ਲੱਸੀ ਦਾ ਡੋਲੂ ਜ਼ਰੂਰ ਹੁੰਦਾ; ਜਿਸ ਕਾਰਨ ਇਹ ਸਾਰਾ ਸਮਾਨ ਬਾਫਰ ਰਹਿੰਦਾਬਾਹਰੋਂ ਆਏ ਪਸ਼ੂ ਪਾਲਕ ਵੀ ਅਕਸਰ ਛਕ ਕੇ ਜਾਂਦੇ

ਉਹਨਾਂ ਵੇਲਿਆਂ ਵਿੱਚ ਹਸਪਤਾਲ ਵਿੱਚ ਦਵਾਈਆਂ ਵੀ ਕਾਫੀ ਮਾਤਰਾ ਵਿੱਚ ਉਪਲਬਧ ਹੁੰਦੀਆਂ ਸਨਬਹੁਤੇ ਪਸ਼ੂਆਂ ਦੀ ਮਰਜ਼ ਹਸਪਤਾਲ ਦੀ ਦਵਾਈ ਨਾਲ ਹੀ ਸੌਰ ਜਾਂਦੀਕਦੇ ਕਦਾਈਂ ਹੀ ਕਿਸੇ ਕੇਸ ਵਿੱਚ ਸ਼ਹਿਰੋਂ ਲਿਆਉਣ ਲਈ ਦਵਾਈ ਲਿਖਦੇਇਸ ਤਰ੍ਹਾਂ ਕਿਸੇ ਦਾ ਪਰਚੀ ਫੀਸ (ਜੋ ਕਿ ਪਹਿਲਾਂ 25 ਪੈਸੇ, ਫਿਰ 50 ਪੈਸੇ ਹੋ ਗਈ ਸੀ) ਤੋਂ ਬਿਨਾਂ ਕੋਈ ਖਰਚਾ ਨਾ ਹੁੰਦਾਫਿਰ ਜਗਦੀਸ਼ ਸਿੰਘ ਪਾਪੜਾ ਵੀ ਲੇਹਲ ਕਲਾਂ ਆ ਹਾਜ਼ਰ ਹੋਇਆ ਸੀਉਸਦਾ ਪਿੰਡ ਪਾਪੜਾ ਲਹਿਲਕਲਾਂ ਦਾ ਗੁਆਂਢੀ ਪਿੰਡ ਹੈਲੇਹਲ ਕਲਾਂ ਵਿੱਚ ਪੰਡਤਾਂ ਦੇ ਦੋਂਹ ਘਰਾਂ ਦੇ ਮੁੰਡਿਆਂ ਦਾ ਨਾਂ ਵੀ ਜਗਦੀਸ਼ ਸੀਲੇਹਲਕਲਾਂ ਦੇ ਲੋਕ ਜਗਦੀਸ਼ ਨੂੰ ਵੀ ਪੰਡਿਤ ਸਮਝ ਕੇ ਸਤਿ ਸ੍ਰੀ ਅਕਾਲ ਦੀ ਥਾਂ ਪੰਡਿਤ ਜੀ ਮਹਾਰਾਜ ਬੁਲਾ ਦਿੰਦੇਡਾਕਟਰ ਮੋਹਨ ਸਿੰਘ ਅਤੇ ਜਗਦੀਸ਼ ਪਾਪੜਾ ਯੂਨੀਵਰਸਿਟੀ ਵੇਲੇ ਦੇ ਆੜੀ ਸਨ

ਇਸ ਤਰ੍ਹਾਂ ਹਸਪਤਾਲ ਦਾ ਮਾਹੌਲ ਬਹੁਤ ਹੀ ਖੁਸ਼ਗਵਾਰ ਬਣਿਆ ਹੋਇਆ ਸੀਹਸਪਤਾਲ ਦਾ ਖੁੱਲ੍ਹਣ ਦਾ ਸਮਾਂ ਤਾਂ ਨਿਸਚਿਤ ਸੀ ਪਰ ਬੰਦ ਹੋਣ ਦਾ ਕੋਈ ਸਮਾਂ ਨਹੀਂ ਸੀਸ਼ਾਮ ਤਕ ਲੋਕ ਪਸ਼ੂ ਲੈ ਕੇ ਆਈ ਜਾਂਦੇਅਸੀਂ ਵੀ ਕਿਤੇ ਨਹੀਂ ਸਾਂ ਜਾਂਦੇਹਸਪਤਾਲ ਦੇ ਸਾਹਮਣੇ ਵਾਲੀਬਾਲ ਦਾ ਨੈੱਟ ਲਾਇਆ ਹੁੰਦਾ ਸੀ ਉੱਥੇ ਹੀ ਵਾਲੀਬਾਲ ਖੇਡਦੇਸਕੂਲ ਦੇ ਬੱਚੇ ਵੀ ਆ ਜਾਂਦੇ ਖੇਡਣ ਲਈਕੁਝ ਬੱਚੇ ਪੜ੍ਹਨ ਲਈ ਵੀ ਆ ਜਾਂਦੇਡਾਕਟਰ ਮੋਹਨ ਸਿੰਘ ਜਾਂ ਫਿਰ ਜਗਦੀਸ਼ ਸਿੰਘ ਉਹਨਾਂ ਨੂੰ ਪੜ੍ਹਾ ਦਿੰਦੇਕੁਝ ਬੱਚੇ ਤਾਂ ਬਿਨਾਂ ਨਾਗਾ ਟਿਊਸ਼ਨ ਪੜ੍ਹਨ ਦੀ ਤਰ੍ਹਾਂ ਸਾਡੇ ਹਸਪਤਾਲ ਵਿੱਚ ਪੜ੍ਹਨ ਲਈ ਆਉਂਦੇ

ਡਾਕਟਰ ਮੋਹਨ ਸਿੰਘ ਦਾ ਪਸ਼ੂਆਂ ਦੇ ਇਲਾਜ ਦੇ ਨਾਲ ਨਾਲ ਪਸ਼ੂਆਂ ਦੀ ਸਰਜਰੀ ਵਿੱਚ ਵੀ ਹੱਥ ਸਾਫ ਸੀ; ਜਿਸ ਕਾਰਨ ਪਿੰਡ ਅਤੇ ਬਾਹਰਲੇ ਪਿੰਡਾਂ ਦੇ ਅਨੇਕ ਲਾਚਾਰ ਪਸ਼ੂਆਂ ਦਾ ਇਲਾਜ ਹਸਪਤਾਲ ਵਿੱਚ ਹੀ ਹੋ ਜਾਂਦਾਵਧੀਆ ਕੰਮ ਅਤੇ ਵਰਤਾਓ ਕਾਰਨ ਹਸਪਤਾਲ ਦਾ ਸੋਸ਼ਲ ਔਰਾ ਬਹੁਤ ਹੀ ਪ੍ਰਭਾਵਸ਼ਾਲੀ ਬਣਿਆ ਹੋਇਆ ਸੀਜਦੋਂ ਕਿਸੇ ਮਰਨ ਕਿਨਾਰੇ ਪਸ਼ੂ ਨੂੰ ਇਲਾਜ ਨਾਲ ਬਚਾ ਲਿਆ ਜਾਂਦਾ ਤਾਂ ਲੋਕ ਚਰਚਾ ਕਰਦੇ “ਬ੍ਹਾਈ ਡਾਕਟਰ ਮੋਹਨ ਸੂੰ ਤੋ ਦੂਸਰਾ ਰੱਬ ਐ।” ਇਲਾਕੇ ਦੇ ਸਾਰੇ ਰਸੂਖਵਾਨ ਬੰਦੇ ਡਾਕਟਰ ਮੋਹਨ ਸਿੰਘ ਕੋਲ ਹਸਪਤਾਲ ਵਿੱਚ ਅਕਸਰ ਆਉਂਦੇ ਜਾਂਦੇ ਰਹਿੰਦੇ ਸਨਇਸ ਤਰ੍ਹਾਂ ਨਾਲ ਡਾਕਟਰ ਮੋਹਨ ਸਿੰਘ ਦਾ ਲੋਕਾਂ ਵਿੱਚ ਜੇ ਕਹੀਏ ਬਹੁਤ ਹੀ ਸਤਿਕਾਰ ਵਾਲਾ ਅਤੇ ਡਾਕਟਰੀ ਪੇਸ਼ੇ ਕਾਰਨ ਰੱਬੀ ਪ੍ਰਭਾਵ ਬਣਿਆ ਹੋਇਆ ਸੀ

ਸਾਡੀ ਰਿਹਾਇਸ਼ ਪਿੰਡ ਵਿੱਚ ਸ਼ੀਸ਼ਪਾਲ ਦੀ ਹਵੇਲੀ ਵਿੱਚ ਸੀਕਹਿਣ ਨੂੰ ਤਾਂ ਇਹ ਹਵੇਲੀ ਸੀ ਪਰ ਹੈ ਇੱਕ ਨਿੱਕਾ ਜਿਹਾ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਚੁਬਾਰਾ ਸੀਪ੍ਰੰਤੂ ਪਿੰਡ ਵਿੱਚ ਸਾਰੇ ਉਸਨੂੰ ਸ਼ੀਸ਼ਪਾਲ ਦੀ ਹਵੇਲੀ ਹੀ ਕਹਿੰਦੇ ਸਨਹੇਠਾਂ ਸ਼ੀਸ਼ਪਾਲ ਦਾ ਆਪਣਾ ਮਕਾਨ ਸੀ, ਜਿਸ ਵਿੱਚ ਉਸਨੇ ਦੁਕਾਨ ਵੀ ਕੀਤੀ ਹੋਈ ਸੀਉਸਨੇ ਆਟਾ ਚੱਕੀ ਵੀ ਲਾਈ ਹੋਈ ਸੀਹਵੇਲੀ ਨੂੰ ਚੜ੍ਹਨ ਵਾਲੀਆਂ ਪੌੜੀਆਂ ਦਾ ਦਰਵਾਜ਼ਾ ਗਲੀ ਵਿੱਚ ਸੀਪੌੜੀਆਂ ਘੁੰਮ ਕੇ ਚੜ੍ਹਦੀਆਂ ਸਨ ਅਤੇ ਰਸਤੇ ਵਿੱਚ ਇੱਕ ਮੋੜ ਪੈਂਦਾ ਸੀਪੌੜੀਆਂ ਵਿੱਚ ਦਿਨ ਵੇਲੇ ਵੀ ਹਨੇਰਾ ਰਹਿੰਦਾ ਸੀਇੱਕ ਨੁਕਰੇ ਹੋਣ ਕਾਰਨ ਚੁਬਾਰੇ ਅੱਗੇ ਥੋੜ੍ਹਾ ਜਿਹਾ ਛੱਤ ਦਾ ਵਿਹੜਾ ਵੀ ਸੀ, ਜਿੱਥੇ ਅਸੀਂ ਰੋਟੀ ਟੁੱਕ ਕਰ ਲੈਂਦੇਪੌੜੀਆਂ ਨੂੰ ਗਲੀ ਵਿੱਚ ਕੋਈ ਤਖਤਾ ਨਹੀਂ ਸੀ ਲੱਗਿਆ ਹੋਇਆਉੱਪਰ ਇੱਕ ਲੱਕੜ ਦਾ ਹਲਕਾ ਜਿਹਾ ਤਖਤਾ ਲੱਗਿਆ ਹੋਇਆ ਸੀ, ਜਿਸ ਵਿੱਚ ਸੰਗਲੀ ਵਾਲਾ ਕੁੰਡਾ ਸੀਉਸ ਨੂੰ ਅਸੀਂ ਕਦੇ ਵੀ ਜਿੰਦਾ ਨਹੀਂ ਸਾਂ ਲਾਉਂਦੇ, ਉਂਝ ਹੀ ਕੁੰਡਾ ਅੜਾ ਕੇ ਆ ਜਾਂਦੇਬੇਸ਼ਕ ਅਸੀਂ ਤਾਂ ਸਾਰੇ ਕੱਛਿਆਂ ਵਾਲੇ ਹੀ ਸਾਂ ਪਰ ਸਾਡੇ ਵਿੱਚੋਂ ਡਾਕਟਰ ਮੋਹਨ ਸਿੰਘ ਅੰਡਰਵੀਅਰ ਪਹਿਨਦੇ ਸਨਇੱਕ ਦਿਨ ਜਦੋਂ ਅਸੀਂ ਡਿਊਟੀ ਤੋਂ ਵਾਪਸ ਹਵੇਲੀ ਆਏ ਤਾਂ ਡਾਕਟਰ ਮੋਹਨ ਸਿੰਘ ਦਾ ਅੰਡਰਵੀਅਰ ਗਾਇਬ ਮਿਲਿਆਡਾਕਟਰ ਸਾਹਿਬ ਨੇ ਸੁਭਾਵਿਕ ਹੀ ਗੱਲ ਸ਼ੀਸ਼ਪਾਲ ਕੋਲ ਕਰ ਦਿੱਤੀ ਕਿ ਮੇਰਾ ਅੰਡਰਵੀਅਰ ਚੋਰੀ ਹੋ ਗਿਆ ਹੈਸ਼ੀਸ਼ਪਾਲ ਨੂੰ ਅੰਡਰਵੀਅਰ ਸ਼ਬਦ ਦੀ ਕੋਈ ਸਮਝ ਨਾ ਆਈ ਤਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੇਰਾ ਕੱਛਾ ਚੋਰੀ ਹੋ ਗਿਆ ਹੈ

ਸ਼ੀਸ਼ਪਾਲ ਨੇ ਇਹ ਗੱਲ ਸੁਣ ਕੇ ਨੀਵੀਂ ਪਾ ਲਈ ਅਤੇ ਆਪਣੀ ਬੋਲੀ ਵਿੱਚ ਕਹਿਣ ਲੱਗਿਆ “ਇਆ ਤੋਂ ਡਾਕਟਰ ਸਾਬ੍ਹ ਬਹੁਤ ਮਾੜੀ ਬਾਤ ਹੋਈ ਕੰਜਰ ਕੈ ਨੇ ਗਾਮ ਨੂੰ ਲਾਜ ਲਬਾਦੀਮੈਂ ਈਬ ਏ ਜਾਊਂਰੇੜ੍ਹੂਏ ਮੈਂ ਬੁਲਾ ਕੇ ਆਊਂ।” ਉਸ ਵੇਲੇ ਉਹ ਸਾਡੇ ਸਾਰਿਆਂ ਦੇ ਕਹਿਣ ’ਤੇ ਰੁਕ ਗਿਆਦੂਜੇ ਦਿਨ ਸ਼ਹਿਰੋਂ ਡਾਕਟਰ ਮੋਹਨ ਸਿੰਘ ਨੂੰ ਅੰਡਰਵੀਅਰ (ਕੱਛਾ) ਲਿਆ ਕੇ ਦਿੱਤਾ, ਪਿੰਡ ਨੂੰ ਲਾਜ ਨਹੀਂ ਲੱਗਣ ਦਿੱਤੀਉਸ ਸਮੇਂ ਇਸ ਤਰ੍ਹਾਂ ਦੇ ਭਲੇਮਾਣਸ ਲੋਕ ਸਨ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਬਿਹਾਰੀ ਮੰਡੇਰ

ਡਾ. ਬਿਹਾਰੀ ਮੰਡੇਰ

Mander, Mansa, Punjab, India.
Phone: (91 - 98144 - 65017)
Email: (biharimander6@gmail.Com)

More articles from this author