Bihari Mander Dr7ਉਹਨਾਂ ਦੀਆਂ ਕਹੀਆਂ ਗੱਲਾਂ ਕਈ ਵਾਰ ਪਿੰਡ ਦੇ ਆਮ ਲੋਕਾਂ ਦੇ ਮੇਚ ਨਾ ਆਉਂਦੀਆਂ ਪ੍ਰੰਤੂ ...
(11 ਜੁਲਾਈ 2025)

 

ਸਾਡਾ ਪਿੰਡ ਮੰਡੇਰ ਇੱਕ ਛੋਟਾ ਜਿਹਾ ਪਿੰਡ ਹੈਇਹ ਬਰੇਟਾ ਮੰਡੀ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਬੋਹਾ ਨੂੰ ਵਾਇਆ ਕੁਲਰੀਆਂ ਜਾਣ ਵਾਲੀ ਸੜਕ ’ਤੇ ਪੈਂਦਾ ਹੈਇਹ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਹੈਬਜ਼ੁਰਗਾਂ ਤੋਂ ਸੁਣਿਆ ਹੈ ਕਿ ਇਸ ਪਿੰਡ ਦਾ ਪਿੱਛਾ ਜਰਗ (ਲੁਧਿਆਣਾ) ਦਾ ਹੈਬਜ਼ੁਰਗਾਂ ਦੇ ਦੱਸਣ ਮੁਤਾਬਕ ਇੱਕ ਸੌ ਪੈਂਤੀ ਰੁਪਏ ਵਿੱਚ ਜ਼ਮੀਨ ਖਰੀਦ ਕੇ ਇਹ ਪਿੰਡ ਵਸਾਇਆ ਗਿਆ ਸੀਪਿੰਡ ਦੇ ਜਿਮੀਦਾਰ ਭਾਈਚਾਰੇ ਦਾ ਗੋਤ ਮੰਡੇਰ ਅਤੇ ਪੰਡਿਤ ਭਾਈਚਾਰੇ ਦਾ ਗੋਤ ਨਿਉਲੇ ਹੈਜਿਮੀਦਾਰ ਭਾਈਚਾਰੇ ਦੇ ਕੁਝ ਹੋਰ ਗੋਤ ਵੀ ਹਨ ਅਤੇ ਬਾਕੀ ਭਾਈਚਾਰਿਆਂ ਦੇ ਵੀ ਥੋੜ੍ਹੇ ਬਹੁਤ ਘਰ ਹਨਸਾਡੇ ਇਸ ਪਿੰਡ ਨੂੰ ਸਿੱਖਾਂ ਦਾ ਪਿੰਡ ਕਿਹਾ ਜਾਂਦਾ ਰਿਹਾ ਹੈਪੰਜਾਬ ਦੀ ਧਰਤੀ ’ਤੇ ਚੱਲੀਆਂ ਸੰਘਰਸ਼ੀ ਲਹਿਰਾਂ ਵਿੱਚ ਇਸ ਪਿੰਡ ਦੇ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਪਾਇਆਪਿੰਡ ਦੇ ਜਥੇ ਦੀ ਅਗਵਾਈ ਕਰਨ ਵਾਲੇ ਲਗਭਗ ਸਾਰੇ ਹੀ ਅੰਮ੍ਰਿਤਧਾਰੀ ਸਿੱਖ ਸਨਪਿੰਡ ਵਿੱਚ ਵੀ ਇਨ੍ਹਾਂ ਆਗੂਆਂ ਨੂੰ ਸਿੱਖ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਂਦਾ ਸੀਇਨ੍ਹਾਂ ਵਿੱਚੋਂ ਸਭ ਤੋਂ ਪੁਰਾਣੇ ਸਨ ਗੁਰਦਿਆਲ ਸਿੱਖਉਸ ਤੋਂ ਅੱਗੇ ਦੀ ਪੀੜ੍ਹੀ ਤੇਜਾ ਸਿੱਖ, ਝੰਡੂ ਸਿੱਖ, ਜੀਤ ਸਿੱਖ, ਦਲੀਪ ਸਿੱਖ, ਰੁਲਦੂ ਸਿੱਖ ਅਤੇ ਹੋਰ

ਇਸ ਲਿਖਤ ਵਿੱਚ ਜ਼ਿਕਰ ਕਰਾਂਗਾ ਤੇਜਾ ਸਿੰਘ ਦਾਇਸਦਾ ਵੀ ਇੱਕ ਕਾਰਨ ਹੈ - ਅਤੀਤ ਦੇ ਪਰਛਾਵੇਂ ਵਿੱਚ ਗਵਾਚੀ ਇੱਕ ਬਚਪਨ ਦੀ ਘਟਨਾ ਦਾ ਅਚਾਨਕ ਮਨ ਮਸਤਕ ਤੇ ਦਸਤਕ ਦੇਣਾਗੱਲ 1972-73 ਦੀ ਹੋਵੇਗੀਮੈਂ ਤੀਜੀ ਜਾਂ ਚੌਥੀ ਜਮਾਤ ਵਿੱਚ ਹੋਵਾਂਗਾਇੱਕ ਦਿਨ ਛੁੱਟੀ ਵਾਲੇ ਦਿਨ ਅਸੀਂ ਜਵਾਕਾਂ ਨੇ ਖੇਡਦੇ ਖੇਡਦੇ ਸਕੀਮ ਬਣਾਈ ਕਿ ਤੇਜੇ ਸਿੱਖ ਦੇ ਖੇਤੋਂ ਅੰਬ ਤੋੜ ਕੇ ਲਿਆਉਂਦੇ ਹਾਂਤੇਜਾ ਸਿੰਘ ਨੇ ਆਪਣੇ ਖੇਤ ਵਿੱਚ ਹੋਰ ਫਲਦਾਰ ਬੂਟਿਆਂ ਤੋਂ ਇਲਾਵਾ ਅੰਬ ਦੇ ਬੂਟੇ ਵੀ ਕਾਫੀ ਮਾਤਰਾ ਵਿੱਚ ਲਾਏ ਹੋਏ ਸਨਉਹਨਾਂ ਉੱਪਰ ਅੰਬ ਵੀ ਕਾਫੀ ਲੱਗਦੇ ਸਨਸਕੀਮ ਬਣਾ ਕੇ ਅਸੀਂ ਖੇਤ ਨੂੰ ਚੱਲ ਪਏਤੇਜਾ ਸਿੰਘ ਦਾ ਖੇਤ ਬਰੇਟਾ ਮੰਡੀ ਵਾਲੇ ਰਾਹ ’ਤੇ ਸੀਰਸਤਾ ਕੱਚਾ ਸੀਅਸੀਂ ਖੇਡਦੇ ਹੋਏ ਪਹੇ ਦੀ ਧੂੜ ਉਡਾਉਂਦੇ ਹੋਏ ਤੁਰੇ ਗਏਅਸੀਂ ਤੇਜਾ ਸਿੰਘ ਦੇ ਖੇਤ ਕੋਲ ਤਾਂ ਪਹੁੰਚ ਗਏ ਪਰ ਡਰਦਿਆਂ ਦੀ ਖੇਤ ਵਿੱਚ ਜਾ ਕੇ ਅੰਬ ਤੋੜਨ ਦੀ ਹਿੰਮਤ ਨਾ ਪਈ ਅਤੇ ਵਾਪਸ ਨੂੰ ਚਾਲੇ ਪਾ ਦਿੱਤੇਅਸੀਂ ਆਪਣੀ ਮਸਤੀ ਵਿੱਚ ਤੁਰੇ ਆਉਂਦੇ ਪਿੰਡ ਕੋਲ ਪਹੁੰਚੇ ਹੀ ਸਾਂ ਕਿ ਅੱਗੋਂ ਤੇਜਾ ਸਿੰਘ ਜੀ ਟੱਕਰ ਪਏਅਸੀਂ ਸਾਰੇ ਬੱਚੇ ਡਰ ਕੇ ਇੱਧਰ ਉੱਧਰ ਦੌੜਨ ਲੱਗ ਪਏ ਪਰ ਮੈਂ ਤੇਜਾ ਸਿੰਘ ਦੇ ਕਾਬੂ ਆ ਗਿਆਮੈਂ ਡਰ ਨਾਲ ਕੰਬ ਰਿਹਾ ਸੀ ਪ੍ਰੰਤੂ ਤੇਜਾ ਸਿੰਘ ਨੇ ਬੜੇ ਪਿਆਰ ਨਾਲ ਮੇਰੇ ਸਿਰ ’ਤੇ ਹੱਥ ਫੇਰਿਆ ਅਤੇ ਪੁੱਛਿਆ ਕਿ ਤੇਰਾ ਕੀ ਨਾਂ ਹੈ? ਮੈਂ ਕਿਹਾ ਬਿਹਾਰੀ ਲਾਲਉਹਨਾਂ ਕਿਹਾ- ਨਹੀਂ ਨਹੀਂ, ਤੇਰਾ ਨਾਂ ਹੈ ਪੰਜਾਬੀ ਲਾਲਤੂੰ ਪੰਜਾਬ ਦਾ ਲਾਲ ਹੈਂਮੈਂ ਝੱਟ ਹਾਂ ਵਿੱਚ ਹਾਂ ਮਿਲਾਈ ਅਤੇ ਆਪਣੀ ਖਲਾਸੀ ਕਰਵਾਈ

ਕੁਝ ਸਮਾਂ ਬਾਅਦ ਇਹ ਘਟਨਾ ਭੁੱਲ ਭੁਲਾ ਗਈਜ਼ਿੰਦਗੀ ਆਪਣੀ ਤੋਰੇ ਤੁਰਨ ਲੱਗੀਪੜ੍ਹਾਈ ਲਿਖਾਈ, ਉਸ ਤੋਂ ਬਾਅਦ ਨੌਕਰੀ, ਫਿਰ ਸ਼ਾਦੀ ਵਿਆਹ, ਬੱਚੇ, ਉਸ ਤੋਂ ਬਾਅਦ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣਾਬੱਚਿਆਂ ਦੀ ਸ਼ਾਦੀ ਅਤੇ ਆਖਰੀ ਗੇੜ ਰਿਟਾਇਰਮੈਂਟਰਿਟਾਇਰਮੈਂਟ ਹੋਣ ਤੋਂ ਬਾਅਦ ਥੋੜ੍ਹਾ ਬਹੁਤ ਪੜ੍ਹਨ ਲਿਖਣ ਵਿੱਚ ਰੁਚੀ ਹੋਈ ਤਾਂ ਤੇਜਾ ਸਿੰਘ ਦਾ ਮੈਨੂੰ ਬਚਪਨ ਵਿੱਚ ਪੰਜਾਬੀ ਲਾਲ ਜਾਂ ਪੰਜਾਬ ਦਾ ਲਾਲ ਕਹਿਣਾ ਕੁਝ ਕੁਝ ਸਮਝ ਆਉਣ ਲੱਗਾਤੇਜਾ ਸਿੰਘ ਦਾ ਪੰਜਾਬ ਦੇ ਨਾਲ ਗਹਿਰਾ ਲਗਾਉ ਨਜ਼ਰ ਆਉਣ ਲੱਗਾਤੇਜਾ ਸਿੰਘ ਬਾਰੇ ਜਾਣਨ ਦੀ ਰੁਚੀ ਪੈਦਾ ਹੋਈ ਤਾਂ ਮੈਂ ਪਿੰਡ ਜਾ ਕੇ ਉਹਨਾਂ ਬਾਰੇ ਜਾਣਕਾਰੀ ਲਈ

ਮੇਰੀ ਸਿਮਰਤੀ ਵਿੱਚ ਤੇਜਾ ਸਿੰਘ ਦਾ ਜੋ ਅਕਸ ਹੈ, ਉਹ ਇਸ ਤਰ੍ਹਾਂ ਦਾ ਹੈ ਕਿ ਦਰਮਿਆਨਾ ਕੱਦ, ਕਣਕ ਬੰਨਾ ਰੰਗ, ਹਮੇਸ਼ਾ ਕਾਲੀ ਪੱਗ, ਚਿੱਟੇ ਸਾਫ ਸੁਥਰੇ ਕੱਪੜੇ, ਉੱਪਰ ਦੀ ਕਾਲੇ ਪਟੇ ਵਾਲਾ ਗਾਤਰਾ, ਖੁੱਲ੍ਹੀ ਦਾੜ੍ਹੀ ਅਤੇ ਪੈਰ ਧੌੜੀ ਦੀ ਜੁੱਤੀਤੇਜਾ ਸਿੰਘ ਇੱਕ ਚੇਤਨ ਵਿਅਕਤੀ ਸਨਉਹ ਅਗਾਂਹ ਵਧੂ ਵਿਚਾਰ ਰੱਖਦੇ ਸਨਉਹਨਾਂ ਦੀਆਂ ਕਹੀਆਂ ਗੱਲਾਂ ਕਈ ਵਾਰ ਪਿੰਡ ਦੇ ਆਮ ਲੋਕਾਂ ਦੇ ਮੇਚ ਨਾ ਆਉਂਦੀਆਂ ਪ੍ਰੰਤੂ ਤੇਜਾ ਸਿੰਘ ਆਪਣੀ ਗੱਲ ’ਤੇ ਅਡਿੱਗ ਰਹਿੰਦੇਮੂੰਹ ’ਤੇ ਗੱਲ ਕਹਿਣੀ ਉਹਨਾਂ ਦਾ ਖਾਸ ਗੁਣ ਸੀ, ਜਿਸ ਕਾਰਨ ਕਈ ਵਾਰੀ ਬੰਦੇ ਉਨ੍ਹਾਂ ਕੋਲੋਂ ਪਾਸਾ ਵੀ ਵੱਟ ਜਾਂਦੇਆਪਣੇ ਖੇਤ ਦੇ ਵਿੱਚ ਫਲਦਾਰ ਬੂਟੇ ਲਾਉਣੇ ਉਹਨਾਂ ਦੇ ਵਾਤਾਵਰਣ ਪੱਖੀ ਹੋਣ ਨੂੰ ਦਰਸਾਉਂਦਾ ਹੈਤੇਜਾ ਸਿੰਘ ਨੇ ਪੰਜਾਬ ਮੋਰਚੇ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਜੇਲ੍ਹ ਕੱਟੀਐਮਰਜੈਂਸੀ ਵਿਰੁੱਧ ਲੱਗੇ ਮੋਰਚੇ ਵਿੱਚ ਸ਼ਾਇਦ ਹੀ ਪੰਜਾਬ ਦਾ ਕੋਈ ਪਿੰਡ ਹੋਵੇ, ਜਿੱਥੋਂ ਗ੍ਰਿਫ਼ਤਾਰੀ ਲਈ ਜਥਾ ਨਾ ਗਿਆ ਹੋਵੇਸਾਡੇ ਪਿੰਡ ਵਿੱਚੋਂ ਵੀ ਜਥਾ ਗਿਆਇੱਥੇ ਤੇਜਾ ਸਿੰਘ ਦੇ ਸਿਦਕ ਦੀ ਪਰਖ ਸੀਉਹਨਾਂ ਦੇ ਪਤਨੀ ਸਵਰਗਵਾਸ ਹੋ ਚੁੱਕੇ ਸਨਬੱਚਾ ਛੋਟਾ ਸੀ ਕੋਈ ਤਿੰਨ ਚਾਰ ਸਾਲਾਂ ਦਾਸਦਕੇ ਜਾਈਏ ਤੇਜਾ ਸਿੰਘ ਦੇਉਹ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦੀ ਚੁੱਕ ਜਥੇ ਵਿੱਚ ਜਾ ਸ਼ਾਮਲ ਹੋਏਆਪਣੇ ਇਸ ਛੋਟੇ ਜਿਹੇ ਭੁਝੰਗੀ ਨੂੰ ਕੁੱਛੜ ਚੁੱਕ ਗ੍ਰਫਤਾਰੀ ਦਿੱਤੀਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵਿੱਚ ਵੀ ਉਹਨਾਂ ਨੇ ਆਗੂ ਭੂਮਿਕਾ ਨਿਭਾਈ ਅਤੇ ਗ੍ਰਿਫਤਾਰੀ ਦਿੱਤੀਪੰਜਾਬ ਵਿੱਚ ਚੱਲੇ ਖਾੜਕੂ ਸੰਘਰਸ਼ ਦੌਰਾਨ ਤੇਜਾ ਸਿੰਘ ਦੀ ਭੂਮਿਕਾ ਬਹੁਤ ਸੰਤੁਲਿਤ, ਸਾਰਥਕ ਅਤੇ ਸਦਭਾਵਕ ਰਹੀਸਾਡੇ ਪਿੰਡ ਵਿੱਚ ਛੋਟੀਆਂ ਮੋਟੀਆਂ ਘਟਨਾਵਾਂ ਤੋਂ ਸਿਵਾਏ ਕਿਸੇ ਵੀ ਭਾਈਚਾਰੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆਇਹੋ ਜਿਹੇ ਸਿਰੜੀ, ਨਿਰ ਸਵਾਰਥ, ਨਿਰਛਲ, ਸਿੱਖੀ ਅਤੇ ਪੰਜਾਬ ਲਈ ਸਮਰਪਤ ਸ਼ਖਸੀਅਤ ਸਨ ਤੇਜਾ ਸਿੰਘ, ਮੈਨੂੰ ਪੰਜਾਬੀ ਲਾਲ ਪੰਜਾਬ ਦਾ ਲਾਲ ਕਹਿਣ ਵਾਲੇ

ਅੱਜ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦਾ ਜੋ ਹਾਲ ਹੈ, ਉਹ ਆਪਾਂ ਸਭ ਅੱਖੀਂ ਦੇਖ ਰਹੇ ਹਾਂਸਭ ਆਪੋ ਆਪਣੀ ਡਫਲੀ ਵਜਾ ਰਹੇ ਹਨਸਿੱਖੀ ਕਿਰਦਾਰ ਸਾਡੇ ਆਗੂਆਂ ਵਿੱਚੋਂ ਗਾਇਬ ਹੈਸਵਾਰਥ ਭਾਰੂ ਹੈਪੰਜਾਬ ਦਾ ਫਿਕਰ ਛੱਡ ਸਭ ਨੂੰ ਆਪਣੀ ਚੌਧਰ ਅਤੇ ਪੁਜ਼ੀਸ਼ਨ ਦਾ ਫਿਕਰ ਹੈਆਪਣੀ ਔਲਾਦ ਨੂੰ ਕੁਰਸੀ ਦਾ ਪਾਵਾ ਫੜਾਉਣ ਦਾ ਫਿਕਰ ਹੈਅੱਜ ਲੋੜ ਹੈ ਪੰਜਾਬ ਨੂੰ ਤੇਜਾ ਸਿੰਘ ਜਾਂ ਕਹੀਏ ਤੇਜੇ ਸਿੱਖ ਵਰਗੇ ਪੰਜਾਬੀ ਲਾਲ ਦੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਬਿਹਾਰੀ ਮੰਡੇਰ

ਡਾ. ਬਿਹਾਰੀ ਮੰਡੇਰ

Mander, Mansa, Punjab, India.
Phone: (91 - 98144 - 65017)
Email: (biharimander6@gmail.Com)

More articles from this author