VishvamitterBammi7ਜੇਕਰ ਭਾਜਪਾ ਦੇ ਕੰਟਰੋਲ ਹੇਠ ਜਾਂਚ ਅਜੰਸੀਆਂ ਵਾਲੀ ਸ਼ਕਤੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਹੱਥ ਵਿੱਚ ਚੋਣ ਬਾਂਡਜ਼ ...
(2 ਅਪਰੈਲ 2024)
ਇਸ ਸਮੇਂ ਪਾਠਕ: 415.


ਅਰੁਣ ਜੇਤਲੀ ਜੀ ਜਦੋਂ ਵਿੱਤ ਮੰਤਰੀ ਸਨ ਤਾਂ
2017-18 ਵਿੱਚ ਇੱਕ ਵਿੱਤ ਬਿੱਲ ਤਿਆਰ ਕੀਤਾ ਗਿਆ ਪਰ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਇਸਦੇ ਜਨਮ ਸਮੇਂ ਹੀ ਇੱਕ ਬੇਈਮਾਨੀ ਕੀਤੀ ਗਈਵਿੱਤ ਬਿੱਲ ਨੂੰ ਲੋਕ ਸਭਾ ਵਿੱਚੋਂ ਪਾਸ ਕਰਵਾਉਣ ਤੋਂ ਪਹਿਲਾਂ ਸੰਵਿਧਾਨ ਦੇ ਆਰਟੀਕਲ 110 ਅਨੁਸਾਰ ਇਸ ਨੂੰ ਰਾਜ ਸਭਾ ਵਿੱਚ ਭੇਜਣਾ ਪੈਂਦਾ ਹੈਰਾਜ ਸਭਾ ਵਿੱਚ ਇਸ ਨੂੰ ਨਾ ਭੇਜਣਾ ਪਵੇ, ਇਸ ਲਈ ਇਸ ਬਿੱਲ ਦਾ ਨਾਮ ਵਿੱਤ ਬਿੱਲ ਦੀ ਬਜਾਏ ਮਨੀ ਬਿੱਲ ਜਾਂ ਧਨ ਬਿੱਲ ਰੱਖ ਦਿੱਤਾ ਗਿਆਇਸਦੇ ਨਾਲ ਜੀ ਜੇਤਲੀ ਜੀ ਨੇ ਸੁਝਾਓ ਦਿੱਤਾ ਕਿ ਐੱਸ ਬੀ ਆਈ ਐਕਟ ਵਿੱਚ ਸੋਧ ਕੀਤੀ ਜਾਵੇ ਤਾਂਕਿ ਸਿਆਸੀ ਪਾਰਟੀਆਂ ਨੂੰ ਫੰਡ ਮਿਲ ਸਕੇਚੋਣ ਬਾਂਡ ਸੰਬੰਧੀ ਵਿੱਤ ਬਿੱਲ ਭਾਵੇਂ 2017-18 ਦੇ ਸ਼ੁਰੂਆਤੀ ਮਹੀਨੇ ਹੀ ਪਾਸ ਹੋਇਆ ਪਰ ਇਸਦੀ ਗਜ਼ਟ ਨੋਟੀਫਿਕੇਸ਼ਨ: ਚੋਣ ਬਾਂਡ ਸਕੀਮ 2018 - 2 ਜਨਵਰੀ 2018 ਵਾਲੇ ਦਿਨ ਹੋਈ

ਚੋਣ ਬਾਂਡ ਵੈਸੇ ਤਾਂ ਆਮ ਬਾਂਡ ਵਰਗੇ ਬਾਂਡ ਹੀ ਹਨ ਪਰ ਇੱਕ ਫਰਕ ਇਹ ਹੈ ਕਿ ਇਹਨਾਂ ਉੱਪਰ ਨਾ ਤਾਂ ਨੰਬਰ ਹੁੰਦਾ ਹੈ ਅਤੇ ਨਾ ਹੀ ਖਰੀਦਣ ਵਾਲੇ ਦਾ ਨਾਮ ਹੁੰਦਾ ਹੈ ਅਤੇ ਨਾ ਹੀ ਜਿਸ ਨੇ ਕੈਸ਼ ਕਰਵਾਉਣੇ ਹਨ ਉਸ ਵਿਅਕਤੀ ਜਾਂ ਪਾਰਟੀ ਦਾ ਨਾਮ ਹੁੰਦਾ ਹੈਮਤਲਬ ਕਿ ਪੂਰੀ ਹਨੇਰਗਰਦੀ ਕੌਣ ਕਿਸ ਨੂੰ ਧਨ ਦੇ ਗਿਆ, ਕਿਉਂ ਦੇ ਗਿਆ, ਪਤਾ ਹੀ ਨਾ ਲੱਗੇਕੇਵਲ ਤਰੀਕ ਹੁੰਦੀ ਹੈ, ਜਿਸ ਤਰੀਕ ’ਤੇ ਬਾਂਡ ਜਾਰੀ ਕੀਤਾ ਗਿਆ, ਜਾਂ ਉਹ ਰਕਮ ਹੁੰਦੀ ਹੈ, ਜਿੰਨੇ ਦਾ ਚੋਣ ਬਾਂਡ ਜਾਰੀ ਹੋਇਆ ਹੈਪਰ ਇੱਥੇ ਬੈਂਕ ਨੂੰ ਇੱਕ ਫ਼ਿਕਰ ਪੈ ਗਿਆ ਕਿ ਕਿਤੇ ਚੋਰਾਂ ਨੂੰ ਮੋਰ ਨਾ ਪੈ ਜਾਣ, ਮਤਲਬ ਜੇਕਰ ਚੋਣ ਬਾਂਡ ਨੰਬਰਾਂ ਤੋਂ ਬਿਨਾਂ ਜਾਰੀ ਹੋਣੇ ਹਨ ਤਾਂ ਕੋਈ ਵੀ ਵਿਅਕਤੀ ਹੂਬਹੂ ਉਸ ਤਰ੍ਹਾਂ ਦੇ ਬਾਂਡ ਛਪਵਾ ਕੇ ਬੈਂਕ ਤੋਂ ਕੈਸ਼ ਲੈ ਸਕਦਾ ਹੈ ਜਦਕਿ ਨਾ ਉਹ ਬਾਂਡ ਕਿਸੇ ਨੇ ਖਰੀਦਿਆ ਹੋਵੇ ਅਤੇ ਨਾ ਹੀ ਬੈਂਕ ਕੋਲ ਪੈਸੇ ਜਮ੍ਹਾਂ ਹੋਏ ਹੋਣਮਤਲਬ ਕਿ ਬੈਂਕ ਨੂੰ ਕੋਈ ਵੀ ਚੂਨਾ ਲਗਾ ਸਕਦਾ ਹੈਜਦੋਂ ਇਹ ਖਦਸ਼ਾ ਸਰਕਾਰ ਨਾਲ ਸਾਂਝਾ ਕੀਤਾ ਗਿਆ ਤਾਂ ਸਰਕਾਰ ਨੇ ਸਟੇਟ ਬੈਂਕ ਨੂੰ ਇੱਕ ਪੱਤਰ ਜਾਰੀ ਕੀਤਾ ਕਿ ਚੋਣ ਬਾਂਡਜ਼ ਦੇ ਸਾਰੇ ਵੇਰਵੇ ਜੇਕਰ ਕੋਈ ਜਾਂਚ ਏਜੇਂਸੀ ਮੰਗੇ ਤਾਂ ਉਸ ਨੂੰ ਦੇਣੇ ਪੈਣਗੇ ਕਿ ਕਿਸ ਨੇ ਖਰੀਦੇ ਅਤੇ ਕਿਸ ਪਾਰਟੀ ਨੇ ਕੈਸ਼ ਕਰਵਾਏ ਆਦਿਸਟੇਟ ਬੈਂਕ ਇਸਦਾ ਪ੍ਰਬੰਧ ਕਰ ਰੱਖੇਇਸ ਨਾਲ ਬੈਂਕ ਕਿਸੇ ਵਿਅਕਤੀ ਵੱਲੋਂ ਜਾਅਲੀ ਚੋਣ ਬਾਂਡ ਛਪਵਾ ਕੇ ਕੈਸ਼ ਕਰਵਾਉਣ ਵਾਲੀ ਜਾਅਲਸਾਜੀ ਤੋਂ ਵੀ ਬਚ ਜਾਵੇਗਾਇਸ ਲਈ ਬੈਂਕ ਨੇ ਹਰ ਜਾਰੀ ਕੀਤੇ ਬਾਂਡ ਵਿੱਚ ਇੱਕ ਗੁਪਤ ਨੰਬਰ ਰੱਖ ਲਿਆਇਸ ਤੋਂ ਇਲਾਵਾ ਬੈਂਕ ਕੋਲ ਹਰ ਬਾਂਡ ਖਰੀਦਣ ਵਾਲੇ ਅਤੇ ਕੈਸ਼ ਕਰਵਾਉਣ ਵਾਲੇ ਦਾ K Y C (Know Your Customer - ਆਪਣੇ ਗਾਹਕ ਨੂੰ ਜਾਣੋ) ਹੁੰਦਾ ਹੈਗੁਪਤ ਨੰਬਰਾਂ ਅਤੇ ਕੇ ਵਾਈ ਸੀ ਨਾਲ ਬੈਂਕ ਕੋਲ ਸਾਰੇ ਅੰਕੜੇ ਆ ਜਾਂਦੇ ਹਨ ਜਿਨ੍ਹਾਂ ਨਾਲ ਜੇਕਰ ਈ ਡੀ, ਚੋਣ ਕਮਿਸ਼ਨ ਜਾਂ ਕੋਰਟ ਸਾਰੇ ਵੇਰਵੇ ਮੰਗੇ ਤਾਂ ਤੁਰੰਤ ਦਿੱਤੇ ਜਾ ਸਕਣ

ਗੁਪਤ ਨੰਬਰਾਂ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਸੀਇੱਕ ਪੱਤਰਕਾਰ ਪੂਨਮ ਅੱਗਰਵਾਲ ਨੇ ਇੱਕ-ਇੱਕ ਹਜ਼ਾਰ ਰੁਪਏ ਦੇ ਦੋ ਬਾਂਡ 5 ਅਪਰੈਲ ਅਤੇ 9 ਅਪਰੈਲ 2018 ਵਾਲੇ ਦਿਨ ਖਰੀਦੇਜਦੋਂ ਇਹ ਬਾਂਡ ਜਾਂਚ ਲਈ ਫੌਰੈਂਸਿਕ ਲੈਬ ਨੂੰ ਭੇਜੇ ਗਏ ਤਾਂ ਪਤਾ ਲੱਗਾ ਕਿ ਹਰ ਬਾਂਡ ਦਾ ਇੱਕ ਗੁਪਤ ਨੰਬਰ ਹੈ ਜਿਹੜਾ ਕਿ ਅਲਟਰਾ ਵੌਇਲਿਟ ਰੌਸ਼ਨੀ ਵਿੱਚ ਸਾਫ਼ ਵਿਖਾਈ ਦਿੰਦਾ ਹੈਸੁਪਰੀਮ ਕੋਰਟ ਨੇ ਜਦੋਂ ਸਟੇਟ ਬੈਂਕ ਤੋਂ ਸਾਰੇ ਵੇਰਵੇ ਮੰਗੇ ਕਿ ਦੱਸਿਆ ਜਾਵੇ ਕਿ ਕਿਹੜੇ ਸਰਮਾਏਦਾਰ ਜਾਂ ਕਾਰਪੋਰੇਟ ਘਰਾਣੇ ਨੇ ਕਿੰਨੀ ਰਕਮ ਦੇ ਬਾਂਡ ਖਰੀਦੇ ਅਤੇ ਉਹ ਬਾਂਡ ਕਿਹੜੀ ਕਿਹੜੀ ਪਾਰਟੀ ਨੇ ਕੈਸ਼ ਕਰਵਾਏ, ਤਾਂ ਬੈਂਕ ਨੇ ਇੱਕ ਬਹਾਨਾ ਲਗਾਇਆ ਕਿ ਅਸੀਂ ਆਪਣੇ ਗਾਹਕਾਂ ਦਾ ਲੈਣ ਦੇਣ ਗੁਪਤ ਰੱਖਣ ਲਈ ਪਾਬੰਦ ਹਾਂ, ਇਸ ਲਈ ਇਹ ਵੇਰਵੇ ਨਹੀਂ ਦਿੱਤੇ ਜਾ ਸਕਦੇਸੁਪਰੀਮ ਕੋਰਟ ਨੇ ਜਦੋਂ ਕਿਹਾ ਕਿ ਬੈਂਕ ਦਾ ਇਹ ਨਿਯਮ ਆਰ ਟੀ ਆਈ ਕਾਨੂੰਨ ਦੀ ਉਲੰਘਣਾ ਹੈ, ਜਿਸ ਨਾਲ ਪਬਲਿਕ ਨੂੰ ਜਾਨਣ ਦਾ ਹੱਕ ਹੈ ਕਿ ਕਿਸ ਨੇ ਕਿਸ ਪਾਰਟੀ ਨੂੰ ਕਿੰਨਾ ਧਨ ਦਿੱਤਾਸਟੇਟ ਬੈਂਕ (ਮਤਲਬ ਇਸਦਾ ਚੇਅਰਮੈਨ) ਇਸ ਗੱਲ ’ਤੇ ਤੁਲਿਆ ਹੋਇਆ ਸੀ ਚੋਣ ਬਾਂਡਜ਼ ਦੇ ਲੈਣ ਦੇਣ ਦੇ ਵੇਰਵੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਦਿੱਤੇ ਜਾਣ ਤਾਂ ਕਿ ਪਬਲਿਕ ਨੂੰ ਚੋਣਾਂ ਤੋਂ ਪਹਿਲਾਂ ਪਤਾ ਹੀ ਨਾ ਲੱਗੇ ਕਿ ਭਾਜਪਾ ਨੂੰ ਸਭ ਤੋਂ ਵੱਧ ਧਨ ਮਿਲਿਆ ਹੈ, ਕਿਵੇਂ ਮਿਲਿਆ ਹੈ, ਧਨ ਦੇਣ ਵਾਲਿਆਂ ਨੇ ਕਿਉਂ ਦਿੱਤਾ ਅਤੇ ਉਹਨਾਂ ਨੇ ਕੀ, ਕੀ ਨਾਜਾਇਜ਼ ਫਾਇਦੇ ਲਏਇਸ ਲਈ ਸਟੇਟ ਬੈਂਕ ਨੇ ਕਿਹਾ ਕਿ ਅਸੀਂ 30 ਜੂਨ ਤਕ ਚੋਣ ਬਾਂਡਜ਼ ਦੇ ਸਾਰੇ ਅੰਕੜੇ ਦੇ ਸਕਦੇ ਹਾਂਪਰ ਸੁਪਰੀਮ ਕੋਰਟ ਵੱਲੋਂ ਦਿੱਤੀ ਮਿਤੀ ਤਕ ਅੰਕੜੇ ਨਾ ਦੇਣ ’ਤੇ ਅਦਾਲਤ ਦੇ ਕੇਸ ਦਾ ਦਬਕਾ ਮਾਰਨ ’ਤੇ ਸਟੇਟ ਬੈਂਕ ਨੇ ਸਾਰੇ ਲੋੜੀਂਦੇ ਆਂਕੜੇ ਚੋਣ ਕਮਿਸ਼ਨ ਨੂੰ 12 ਮਾਰਚ 2024 ਵਾਲੇ ਦਿਨ ਦੇ ਦਿੱਤੇ ਜਿਸ ਨਾਲ ਸਰਕਾਰ, ਸਟੇਟ ਬੈਂਕ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਰਲਮਿਲ ਕੇ ਕੀਤੀਆਂ ਹੇਰਾਫੇਰੀਆਂ ਦਾ ਭਾਂਡਾ ਚੌਰਾਹੇ ਵਿੱਚ ਭੱਜ ਗਿਆਸਰਕਾਰ ਵੱਲੋਂ ਬੋਲੇ ਗਏ ਸਾਰੇ ਝੂਠ ਵੀ ਉਜਾਗਰ ਹੋ ਗਏ

ਭਾਜਪਾ ਸਰਕਾਰ ਚੋਣ ਬਾਂਡ ਸਕੀਮ ਨੂੰ ਚੋਣਾਂ ਵਿੱਚ ਕਾਲੇ ਧਨ ਦੀ ਵਰਤੋਂ ਰੋਕਣ ਦੀ ਸਕੀਮ ਦੱਸ ਰਹੀ ਸੀ ਜਦਕਿ ਵਿਰੋਧੀ ਪਾਰਟੀਆਂ ਸ਼ੁਰੂ ਤੋਂ ਹੀ ਇਸ ਸਕੀਮ ਨੂੰ ਚੋਣਾਂ ਵਿੱਚ ਕਾਲਾ ਧਨ ਲਗਾ ਕੇ ਚਿੱਟਾ ਕਰਨ ਦੀ ਸਕੀਮ ਦੱਸ ਰਹੀਆਂ ਸਨਇਸ ਤੋਂ ਇਲਾਵਾ ਕਾਨੂੰਨ ਦੇ ਜਾਣਕਾਰ ਅਤੇ ਵਿਰੋਧੀ ਪਾਰਟੀਆਂ ਸ਼ੁਰੂ ਤੋਂ ਹੀ ਸ਼ੱਕ ਅਤੇ ਚਿੰਤਾ ਪ੍ਰਗਟ ਕਰ ਰਹੇ ਸਨ ਕਿ ਅਜਿਹੇ ਚੋਣ ਬਾਂਡ ਭਾਜਪਾ ਸਰਕਾਰ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਅਥਾਹ ਧਨ ਇਕੱਠਾ ਕਰਨ ਲਈ ਜਾਰੀ ਕਰਵਾਏ ਹਨਭਾਜਪਾ ਦੇ ਖਾਤੇ ਵਿੱਚ ਸਭ ਤੋਂ ਜ਼ਿਆਦਾ ਧਨ ਜਾਵੇ, ਇਸ ਲਈ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਗਠਜੋੜ ਹੋ ਜਾਵੇਗਾ, ਜਿਸ ਨੂੰ ਕਰੋਨੀ ਸਰਮਾਏਦਾਰੀ ਕਿਹਾ ਜਾਂਦਾ ਹੈਕਰੋਨੀ ਸਰਮਾਏਦਾਰੀ ਵਿੱਚ ਪਹਿਲਾਂ ਬੈਂਕਾਂ ਵਿੱਚੋਂ ਆਮ ਲੋਕਾਂ ਦਾ ਜਮ੍ਹਾਂ ਧਨ ਸਰਮਾਏਦਾਰ ਲੁੱਟਦੇ ਹਨ ਜਾਂ ਸਰਕਾਰ ਦੇ ਸਿਆਸਤਦਾਨ ਇਹਨਾਂ ਨੂੰ ਬੈਂਕਾਂ ਦਾ ਧਨ ਲੁਟਾਉਂਦੇ ਹਨ ਫਿਰ ਇਸ ਲੁੱਟੇ ਹੋਏ ਧਨ ਵਿੱਚੋਂ ਕੁਝ ਧਨ ਸਰਕਾਰ ਨੂੰ ਨਾਜਾਇਜ਼ ਢੰਗ ਨਾਲ ਪਹੁੰਚਾਇਆ ਜਾਂਦਾ ਹੈਸਰਮਾਏਦਾਰ ਦਾ ਇੱਕੋ ਇੱਕ ਨਿਸ਼ਾਨਾ ਹੁੰਦਾ ਹੈ ਕਿ ਵੱਧ ਤੋਂ ਵੱਧ ਧਨ ਇਕੱਠਾ ਕੀਤਾ ਜਾਵੇਇਸ ਲਈ ਉਹ ਹਰ ਤਰ੍ਹਾਂ ਦੀ ਬੇਈਮਾਨੀ ਕਰਦਾ ਹੈਉਹ ਮਨੀ ਲਾਂਡਰਿੰਗ ਕਰ ਸਕਦਾ ਹੈ, ਟੈਕਸ ਜਮ੍ਹਾਂ ਕਰਵਾਉਣ ਵਿੱਚ ਹੇਰਾਫੇਰੀ ਕਰ ਸਕਦਾ ਹੈ ਜਾਂ ਹੋਰ ਕੋਈ ਬੇਈਮਾਨੀ ਕਰ ਸਕਦਾ ਹੈਇਹ ਸਾਰੀਆਂ ਹੇਰਾਫੇਰੀਆਂ ਦਾ ਹੀ ਡੀ, ਆਈ ਟੀ, ਸੀ ਬੀ ਆਈ ਵਰਗੀਆਂ ਜਾਂਚ ਅਜੰਸੀਆਂ ਨੂੰ ਪਤਾ ਹੁੰਦਾ ਹੈ ਪਰ ਸਰਕਾਰ ਦੀ ਹਿਦਾਇਤ ਅਨੁਸਾਰ ਅਜੰਸੀਆਂ ਕੇਵਲ ਉਦੋਂ ਹੀ ਹਰਕਤ ਵਿੱਚ ਆਉਂਦੀਆਂ ਹਨ ਜਦੋਂ ਸਰਕਾਰ ਨੂੰ ਇਹਨਾਂ ਤੋਂ ਧਨ ਦੀ ਲੋੜ ਹੋਵੇਜਾਂਚ ਅਜੰਸੀਆਂ ਸਰਮਾਏਦਾਰਾਂ ਉੱਤੇ ਛਾਪੇ ਮਾਰਦੀਆਂ ਹਨ ਅਤੇ ਸਰਮਾਏਦਾਰ ਚੋਣ ਬਾਂਡ ਖਰੀਦਦੇ ਹਨਜੇਕਰ ਸਰਕਾਰ ਦੇ ਗਿਆਨ ਅਨੁਸਾਰ ਕਿਸੇ ਸਰਮਾਏਦਾਰ ਨੇ ਹੇਰਾਫੇਰੀ ਨਾਲ ਇਕੱਠੇ ਕੀਤੇ ਧਨ ਵਿੱਚੋਂ ਥੋੜ੍ਹੀ ਰਕਮ ਦੇ ਬਾਂਡ ਖਰੀਦੇ ਹੋਣ ਤਾਂ ਜਾਂਚ ਅਜੰਸੀਆਂ ਉਸ ਦੀ ਬਾਂਹ ਹੋਰ ਜ਼ਿਆਦਾ ਮਰੋੜਦੀਆਂ ਹਨ ਅਤੇ ਸਰਮਾਏਦਾਰ ਹੋਰ ਬਾਂਡ ਖਰੀਦ ਲੈਂਦਾ ਹੈ ਇਸਦਾ ਅਸਰ ਇਹ ਹੋਇਆ ਕਿ ਕਈ ਕੰਪਨੀਆਂ, ਜਿਹੜੀਆਂ ਆਪਣੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਵੀ ਨਹੀਂ ਦੇ ਸਕਦੀਆਂ ਸਨ, ਉਹਨਾਂ ਵੀ ਸਰਕਾਰ ਨੂੰ ਦਾਨ ਦਿੱਤਾ ਅਤੇ ਕਈ ਕੰਪਨੀਆਂ ਨੇ ਆਪਣੇ ਸਾਲਾਨਾ ਮੁਨਾਫ਼ੇ ਤੋਂ ਵੀ ਵੱਧ ਦਾਨ ਦਿੱਤਾਇਸ ਤੋਂ ਇਲਾਵਾ ਉਹ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਬਾਂਡ ਖਰੀਦ ਕੇ ਉਹਨਾਂ ਕੇਸਾਂ ਤੋਂ ਬਰੀ ਹੋ ਗਈਆਂ, ਜਿਹੜੇ ਕੇਸ ਉਹਨਾਂ ਉੱਤੇ ਘਟੀਆ ਦਵਾਈਆਂ ਬਣਾਉਣ ਕਾਰਣ ਚੱਲ ਰਹੇ ਸਨਜਾਂਚ ਅਜੰਸੀਆਂ ਵਾਲਾ ਹਥਿਆਰ ਸਰਕਾਰ ਆਪਣੇ ਵਿਰੋਧੀ ਸਿਆਸਤਦਾਨਾਂ ’ਤੇ ਵੀ ਚਲਾਉਂਦੀ ਹੈਪਰ ਇਹ ਅਲੱਗ ਮਸਲਾ ਹੈ, ਇਸ ਲਈ ਇਸ ਬਾਰੇ ਹੋਰ ਵਿਸਥਾਰ ਵਿੱਚ ਨਾ ਜਾਈਏ ਅਤੇ ਚੋਣ ਬਾਂਡਜ਼ ਵੱਲ ਆਈਏ

ਕੁਝ ਸਰਮਾਏਦਾਰ ਸਰਕਾਰ ਨਾਲ ਮਿਲ ਕੇ ਬੈਕਾਂ ਨੂੰ ਲੁੱਟਦੇ ਹਨਸਰਕਾਰ ਦਾ ਕੋਈ ਸਿਆਸਤਦਾਨ ਪਹਿਲਾਂ ਸਰਮਾਏਦਾਰ ਨੂੰ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈਣ ਵਿੱਚ ਸਹਾਇਤਾ ਕਰਦਾ ਹੈ ਅਤੇ ਬਾਅਦ ਵਿੱਚ ਸਰਮਾਏਦਾਰ ਆਪਣੇ ਕਾਰੋਬਾਰ ਵਿੱਚ ਘਾਟਾ ਪੈਣ ਦੇ ਬਹਾਨੇ ਸਿਆਸਤਦਾਨ ਨਾਲ ਮਿਲ ਕੇ ਕਰਜ਼ਾ ਮਾਫ਼ ਕਰਵਾ ਲੈਂਦਾ ਹੈਅਜਿਹੇ ਸਰਮਾਏਦਾਰ ਵੀ ਚੋਣ ਬਾਂਡ ਖਰੀਦਦੇ ਹਨਸਰਕਾਰ ਦੇ ਮਿੱਤਰ ਸਰਮਾਏਦਾਰ ਸਰਕਾਰ ਕੋਲੋਂ ਵੱਡੇ ਵੱਡੇ ਠੇਕੇ ਲੈਂਦੇ ਹਨ ਅਤੇ ਠੇਕੇ ਰਾਹੀਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀਆਂ ਕੀਮਤਾਂ ਦੁੱਗਣੀਆਂ ਤਿੱਗਣੀਆਂ ਵਸੂਲਦੇ ਹਨ ਅਤੇ ਸ਼ੁਕਰਾਨੇ ਵਜੋਂ ਇਹ ਸਰਮਾਏਦਾਰ ਚੋਣ ਬਾਂਡ ਖਰੀਦਦੇ ਹਨ

ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਇਹ ਵੀ ਸ਼ੱਕ ਅਤੇ ਚਿੰਤਾਵਾਂ ਸਨ ਕਿ ਕੌਣ ਕਿੰਨਾ ਧਨ ਦੇ ਰਿਹਾ ਹੈ, ਕਿਸ ਪਾਰਟੀ ਨੂੰ ਦੇ ਰਿਹਾ ਹੈ, ਇਸ ਬਾਰੇ ਕੋਈ ਪਾਰਦਰਸ਼ਿਤਾ ਨਹੀਂਇਹ ਆਰ ਟੀ ਆਈ ਐਕਟ ਦੇ ਵਿਰੋਧ ਵਿੱਚ ਹੈ ਕਿਉਂਕਿ ਚੋਣ ਬਾਂਡ ਸਰਕਾਰੀ ਬੈਂਕ ਵੱਲੋਂ ਜਾਰੀ ਕੀਤੇ ਜਾਣੇ ਹਨ ਇਸ ਲਈ ਭਾਜਪਾ ਸਰਕਾਰ ਨੂੰ ਪਤਾ ਹੋਵੇਗਾ ਕਿ ਕਿਸ ਪਾਰਟੀ ਨੂੰ ਕਿੰਨਾ ਧਨ ਮਿਲਿਆ ਪਰ ਭਾਜਪਾ ਤੋਂ ਇਲਾਵਾ ਬਾਕੀ ਪਾਰਟੀਆਂ ਨੂੰ ਨਹੀਂ ਪਤਾ ਹੋਵੇਗਾ ਕਿ ਭਾਜਪਾ ਨੂੰ ਕਿੰਨਾ ਧਨ ਮਿਲਿਆ ਕਿਉਂਕਿ ਸਰਮਾਏਦਾਰਾਂ ਨੇ ਜਾਇਜ਼ ਜਾਂ ਨਾਜਾਇਜ਼ ਫਾਇਦੇ ਸਰਕਾਰ ਕੋਲੋਂ ਲੈਣੇ ਹੁੰਦੇ ਹਨ ਇਸ ਲਈ ਉਹ ਬਾਂਡ ਰਾਹੀਂ ਸਰਕਾਰੀ ਪਾਰਟੀ ਨੂੰ ਜ਼ਿਆਦਾ ਧਨ ਦੇਣਗੇ ਅਤੇ ਵਿਰੋਧੀ ਪਾਰਟੀਆਂ ਨੂੰ ਥੋੜ੍ਹਾ ਧਨ ਦੇਣਗੇਇਸ ਨਾਲ ਚੋਣ ਲੜ ਰਹੀਆਂ ਪਾਰਟੀਆਂ ਲਈ ਬਰਾਬਰੀ ਦੇ ਮੌਕੇ ਖਤਮ ਹੋ ਜਾਣਗੇਫਾਈਨਾਂਸ ਐਕਟ ਸੋਧ 2017 ਨਾਲ ਪਬਲਿਕ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਕਿਸ ਪਾਰਟੀ ਨੂੰ ਕਿੰਨਾ ਧਨ ਮਿਲਿਆ ਅਤੇ ਕਿਸ ਬੇਈਮਾਨ ਨੇ ਜਾਂਚ ਅਜੰਸੀਆਂ ਦੇ ਸ਼ਿਕੰਜੇ ਤੋਂ ਬਚਣ ਲਈ ਕਿੰਨਾ ਧਨ ਦਿੱਤਾਇਹ ਲੋਕਤੰਤਰ ਲਈ ਇੱਕ ਜ਼ਬਰਦਸਤ ਝਟਕਾ ਹੈਪਬਲਿਕ ਜਾਂ ਕਿਸੇ ਸਰਮਾਏਦਾਰ ਵੱਲੋਂ ਸਿਆਸੀ ਪਾਰਟੀਆਂ ਨੂੰ ਦਿੱਤੀ ਜਾਣ ਵਾਲੀ ਪਹਿਲਾਂ ਤੋਂ ਮਿਥੀ ਰਕਮ ਦੀ ਹੱਦ ਵੀ ਖਤਮ ਹੋ ਜਾਵੇਗੀ

ਸੁਪਰੀਮ ਕੋਰਟ ਦੀ ਸਖਤੀ ਕਾਰਣ ਸਟੇਟ ਬੈਂਕ ਨੇ ਜਿਹੜੇ ਆਂਕੜੇ ਮੁੱਖ ਚੋਣ ਕਮਿਸ਼ਨਰ ਨੂੰ ਦਿੱਤੇ ਹਨ ਅਤੇ ਜਿਹੜੇ ਕਿ ਪਬਲਿਕ ਉਸ ਦੀ ਵੈੱਬ ਸਾਈਟ ਤੋਂ ਵੇਖ ਸਕਦੀ ਹੈ, ਤੋਂ ਪਤਾ ਲਗਦਾ ਹੈ ਕਿ ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਭ ਤੋਂ ਵੱਡੀ ਪਾਰਟੀ ਵੱਲੋਂ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਘਪਲਾ ਹੈਅਜੇ ਇਹ ਪਤਾ ਕਰਨਾ ਬਾਕੀ ਹੈ ਕਿ ਕਿਸ ਕਾਰਪੋਰੇਟ ਘਰਾਣੇ ਨੂੰ ਸਰਕਾਰੀ ਸਿਆਸਤਦਾਨ ਨੇ ਕਿੰਨਾ ਧਨ ਲੁਟਾਇਆ ਅਤੇ ਕਿਸ ਕਾਰਪੋਰੇਟ ਘਰਾਣੇ ਨੇ ਬਾਂਡ ਖਰੀਦ ਕੇ ਕਿਹੜੇ ਕਿਹੜੇ ਠੇਕੇ ਲਏ ਅਤੇ ਕਿੰਨੀ ਹਨੇਰਗਰਦੀ ਮਚਾਈ

ਹੁਣ ਭਾਜਪਾ ਸਰਕਾਰ ਨੂੰ ਫ਼ਿਕਰ ਪੈ ਗਿਆ ਹੈ ਕਿ ਇਹ ਚੋਣ ਬਾਂਡਜ਼ ਦਾ ਰੌਲਾ ਰੱਪਾ ਅਤੇ ਇਸ ਸੰਬੰਧੀ ਚੱਲ ਰਹੇ ਕੇਸ ਜਦੋਂ ਤਕ ਚਲਦੇ ਰਹਿਣਗੇ, ਤਦ ਤਕ ਸਾਡੀ ਬਦਨਾਮੀ ਹੁੰਦੀ ਰਹੇਗੀ ਅਤੇ ਸਾਡੀ ਜਿੱਤ ਦਾ ਗ੍ਰਾਫ ਵੀ ਹੇਠਾਂ ਤੋਂ ਹੇਠਾਂ ਜਾਂਦਾ ਰਹੇਗਾ ਇਸ ਲਈ ਭਾਜਪਾ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਨਾਲ ਚੋਣ ਬਾਂਡ ਦਾ ਮਸਲਾ ਛੇਤੀ ਖਤਮ ਹੋ ਜਾਏ ਅਤੇ ਇਸ ਨੂੰ ਦਫ਼ਨਾ ਦਿੱਤਾ ਜਾਵੇ ਜਦੋਂ ਤਕ ਚੋਣ ਬਾਂਡਜ਼ ਦਾ ਰੌਲਾ ਖਤਮ ਨਹੀਂ ਹੁੰਦਾ, ਇਸ ਨੂੰ ਦਫ਼ਨਾਇਆ ਨਹੀਂ ਜਾ ਸਕਦਾਚੋਣ ਬਾਂਡ ਦਾ ਰੌਲਾ ਘਟ ਕਰਨ ਲਈ ਭਾਜਪਾ ਆਗੂ ਇਹ ਕਹਿ ਰਹੇ ਹਨ ਕਿ ਬਾਂਡ ਕੇਵਲ ਸਾਨੂੰ ਹੀ ਨਹੀਂ ਮਿਲੇ, ਵਿਰੋਧੀ ਪਾਰਟੀਆਂ ਨੂੰ ਵੀ ਮਿਲੇ ਹਨਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਈ ਡੀ, ਸੀ ਬੀ ਆਈ ਜਾਂ ਆਮਦਨ ਟੈਕਸ ਵਿਭਾਗ ਸਰਕਾਰ ਦੇ ਕੰਟਰੋਲ ਹੇਠ ਹਨ ਅਤੇ ਕੇਵਲ ਸਰਕਾਰ ਹੀ ਇਹਨਾਂ ਜਾਂਚ ਅਜੈਂਸੀਆਂ ਰਾਹੀਂ ਸਰਮਾਏਦਾਰਾਂ ਦੀ ਬਾਂਹ ਮਰੋੜ ਕੇ ਉਹਨਾਂ ਤੋਂ ਜ਼ਬਰੀ ਚੰਦਾ ਵਸੂਲ ਸਕਦੀ ਹੈਇਸੇ ਲਈ ਭਾਜਪਾ ਨੂੰ ਸਭ ਤੋਂ ਵੱਧ ਧਨ ਮਿਲਿਆ ਹੈਜੇਕਰ ਭਾਜਪਾ ਦੇ ਕੰਟਰੋਲ ਹੇਠ ਜਾਂਚ ਅਜੰਸੀਆਂ ਵਾਲੀ ਸ਼ਕਤੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਹੱਥ ਵਿੱਚ ਚੋਣ ਬਾਂਡਜ਼ ਵਾਲੇ ਘੋਟਾਲੇ ਨੂੰ ਪਬਲਿਕ ਵਿੱਚ ਲਿਜਾਣ ਦੀ ਸ਼ਕਤੀ ਆ ਗਈ ਹੈ, ਜਿਸਦੀ ਪੂਰੀ ਵਰਤੋਂ ਕਰਕੇ ਭਾਜਪਾ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਣਾ ਚਾਹੁਣਗੇਇਸ ਲਈ ਇਹ ਮੁੱਦਾ ਛੇਤੀ ਦਫ਼ਨਾਇਆ ਨਹੀਂ ਜਾ ਸਕੇਗਾ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4857)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author