VishvamitterBammi7ਸ਼ਾਇਦ ਇਸੇ ਲਈ ਸਾਵਰਕਰ ਬ੍ਰਿਟਿਸ਼ ਸਰਕਾਰ ਲਈ ਵੀਰ ਸੀ ਅਤੇ ਉਸਦੀ ਮਾਸਿਕ ਪੈਨਸ਼ਨ ...
(26 ਜੁਲਾਈ 2023)

 

ਵਿਸ਼ੇ ਦੀ ਸ਼ੁਰੂਆਤ ਇੱਥੋਂ ਕਰੀਏ ਕਿ ਸਾਵਰਕਰ ਦੇ ਨਾਮ ਨਾਲ ਵੀਰ ਕਦੋਂ ਜੁੜਿਆ ਅਤੇ ਕਿਸ ਨੇ ਜੋੜਿਆਇਹ ਨਾਮ ਹੋਰ ਕਿਸੇ ਨੇ ਨਹੀਂ ਜੋੜਿਆ ਸਗੋਂ ਸਭ ਤੋਂ ਪਹਿਲਾਂ ਰਤਨਾਗਿਰੀ ਜੇਲ੍ਹ ਵਿੱਚ 1922 ਵਿੱਚ ਆਪਣੀ ਜੀਵਨ ਕਥਾ ਲਿਖਣ ਵੇਲੇ ਆਪ ਹੀ ਆਪਣੇ ਨਾਮ ਨਾਲ ਸ਼ਬਦ ਵੀਰ ਜੋੜ ਦਿੱਤਾ ਅਤੇ ਹੁਣ ਆਰ ਐੱਸ ਐੱਸ ਦਾ ਸਾਰਾ ਕੇਡਰ ਵਿਨਾਇਕ ਦਮੋਦਰ ਸਾਵਰਕਰ ਨੂੰ ਵੀਰ ਸਾਵਰਕਰ ਕਹਿ ਰਿਹਾ ਹੈਹੁਣ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਇਹ ਕਿੰਨਾ ਕੁ ਵੀਰ ਸੀ? 1910-11 ਵਿੱਚ ਸਾਵਰਕਰ ਨੂੰ ਦੇਸ਼ ਧ੍ਰੋਹ ਅਤੇ ਭਾਰਤ ਦੇ ਇੱਕ ਡੀ. ਸੀ ਨੂੰ ਕਤਲ ਕਰਨ ਦੇ ਦੋਸ਼ ਵਿੱਚ 25-25 ਸਾਲ ਦੀਆਂ ਦੋ ਸਜ਼ਾਵਾਂ ਅੱਗੜ ਪਿੱਛੜ ਚੱਲਣ ਵਾਲੀਆਂ ਹੋਈਆਂ, ਮਤਲਬ 50 ਸਾਲ ਦੀ ਜੇਲ੍ਹ ਹੋਈਜਦੋਂ ਉਸ ਨੂੰ ਜੇਲ੍ਹ ਵਿੱਚ ਬੰਦ ਕਰਨ ਲਈ ਭਾਰਤ ਲਿਆਇਆ ਜਾ ਰਿਹਾ ਸੀ ਤਾਂ ਉਸ ਨੇ ਸਮੁੰਦਰੀ ਜਹਾਜ਼ ਵਿੱਚੋਂ ਛਾਲ ਮਾਰ ਕੇ ਫਰਾਂਸ ਵਿੱਚ ਸ਼ਰਣ ਲੈਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾਭਾਰਤ ਲਿਆ ਕੇ ਉਸ ਨੂੰ ਅੰਡੇਮਾਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾਅੰਡੇਮਾਨ ਦੀ ਜੇਲ੍ਹ ਵਿੱਚ ਹੋਰ ਵੀ ਕਈ ਭਾਰਤੀ ਕੈਦੀ ਸਨਇਹਨਾਂ ਵਿੱਚੋਂ ਕੁਝ ਕੈਦੀ ਤਸੀਹੇ ਝੱਲ ਕੇ ਵੀ ਕੈਦ ਪੂਰੀ ਕਰਕੇ ਜੇਲ੍ਹ ਵਿੱਚੋਂ ਬਾਹਰ ਆ ਗਏਕਈ ਤਸੀਹੇ ਨਾ ਝੱਲਦੇ ਹੋਏ ਜੇਲ੍ਹ ਵਿੱਚ ਸ਼ਹੀਦ ਹੋ ਗਏਜੇਕਰ ਸਾਵਰਕਰ ਜੇਲ੍ਹ ਵਿੱਚ ਹੀ ਸ਼ਹੀਦ ਹੋ ਜਾਂਦਾ ਤਾਂ ਉਸ ਨੂੰ ਇਨਕਲਾਬੀ ਜਾਂ ਵੀਰ ਕਹਿਣਾ ਬਿਲਕੁਲ ਸਹੀ ਹੁੰਦਾਪਰ ਜਿਹੜਾ ਜੇਲ੍ਹ ਵਿੱਚੋਂ ਸੱਤ ਵਾਰ ਮਾਫ਼ੀ ਮੰਗ ਕੇ ਛੁੱਟੇ, ਉਹ ਕਿਹੜੇ ਪਾਸਿਓਂ ਵੀਰ ਹੋਇਆ? ਮਾਫ਼ੀ ਮੰਗਣ ਵਾਲੇ ਦਾ ਨਾਮ ਸਾਵਰਕਰ ਸੀ

ਕਈ ਆਰ ਐੱਸ ਐੱਸ ਦੇ ਸਵੈ ਸੇਵਕਾਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਜ਼ਿੰਦਗੀ ਗੁਜ਼ਾਰਨ ਜਾਂ ਮਰਨ ਦਾ ਕੋਈ ਲਾਭ ਨਹੀਂ ਹੁੰਦਾਜੇਲ੍ਹ ਵਿੱਚੋਂ ਬਾਹਰ ਆ ਕੇ ਇਸ ਨੇ ਭਾਰਤੀ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ ਅਤੇ ਲੋਕਾਂ ਦੀ ਅਜ਼ਾਦੀ ਲਈ ਕੰਮ ਕਰਨਾ ਸੀਪਰ ਇਸ ਨੇ ਬਾਹਰ ਆ ਕੇ ਲੋਕਾਂ ਦੀ ਬਜਾਏ ਅੰਗਰੇਜ਼ੀ ਹਕੂਮਤ ਦਾ ਹੀ ਖਿਆਲ ਰੱਖਿਆਜਿਸ ਵਕਤ ਨੇਤਾ ਜੀ ਸੁਭਾਸ਼ ਚੰਦਰ ਬੋਸ ਅਜ਼ਾਦ ਹਿੰਦ ਫੌਜ ਬਣਾ ਰਹੇ ਸਨ, ਜਿਸ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਭਰਤੀ ਕਰ ਰਹੇ ਸਨ, ਉਸ ਵਕਤ ਸਾਵਰਕਰ ਭਾਰਤ ਦੇ ਹਿੰਦੂਆਂ ਨੂੰ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਣ ਲਈ ਅਤੇ ਬੰਬ, ਬਾਰੂਦ, ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਭਾਰਤੀ ਹੋਣ ਲਈ ਕਹਿ ਰਹੇ ਸਨ15 ਅਗਸਤ 1943 ਵਾਲੇ ਦਿਨ ਉਹਨਾਂ ਨਾਗਪੁਰ ਵਿੱਚ ਕਿਹਾ ਸੀ ਕਿ ਮੇਰ ਜਿਨਾਹ ਦੇ ਨਾਲ ਦੋ ਰਾਸ਼ਟਰ ਸਿਧਾਂਤ ਦਾ ਕੋਈ ਝਗੜਾ ਨਹੀਂ ਹੈਅਸੀਂ ਹਿੰਦੂ ਆਪਣੇ ਆਪ ਵਿੱਚ ਇੱਕ ਰਾਸ਼ਟਰ ਹਾਂ ਅਤੇ ਇਹ ਇੱਕ ਇਤਿਹਾਸਿਕ ਤੱਥ ਹੈ ਕਿ ਹਿੰਦੂ ਅਤੇ ਮੁਸਲਿਮ ਦੋ ਅਲੱਗ ਅੱਲਗ ਰਾਸ਼ਟਰ ਹਨ ਇੱਥੋਂ ਹੀ ਭਾਰਤ ਦੀ ਵੰਡ ਦੀ ਨੀਂਹ ਧਰੀ ਗਈਸਾਵਰਕਰ ਪੁਲਿਸ ਵਿੱਚ ਭਰਤੀ ਮੁਸਲਮਾਨਾਂ ਨੂੰ ਭਵਿੱਖੀ ਗੱਦਾਰਾਂ ਦੇ ਤੌਰ ’ਤੇ ਵੇਖਦਾ ਸੀਜੇਕਰ ਮਾੜੀ ਜਿੰਨੀ ਇਮਾਨਦਾਰੀ ਵੀ ਹੁੰਦੀ ਤਾਂ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਹੋਏ ਮੁਸਲਮਾਨਾਂ ਦੀ 65% ਗਿਣਤੀ ਵੇਖ ਕੇ ਹੀ ਆਪਣੇ ਕਹੇ ’ਤੇ ਮਾਫ਼ੀ ਮੰਗ ਲੈਂਦਾ ਜਦਕਿ ਆਰ ਐੱਸ ਐੱਸ ਦੇ ਇੱਕ ਵੀ ਨੇਤਾ ਜਾਂ ਵਿਅਕਤੀ ਨੇ ਕੋਈ ਸ਼ਹੀਦੀ ਨਹੀਂ ਦਿੱਤੀ ਸੀ (ਇਹ ਅੰਕੜੇ ਮੇਰੇ ਵੱਲੋਂ ਨਹੀਂ, ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਜੀ ਦੀ ਕਿਤਾਬ ਵਿੱਚੋਂ ਹਨ)ਸ਼ਾਇਦ ਇਸੇ ਲਈ ਸਾਵਰਕਰ ਬ੍ਰਿਟਿਸ਼ ਸਰਕਾਰ ਲਈ ਵੀਰ ਸੀ ਅਤੇ ਉਸਦੀ ਮਾਸਿਕ ਪੈਨਸ਼ਨ 60 ਰੁਪਏ ਲਗਾ ਦਿੱਤੀਬ੍ਰਿਟਿਸ਼ ਸਰਕਾਰ ਪੈਨਸ਼ਨ ਕਿਉਂ ਨਾ ਲਗਾਉਂਦੀ? ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਇਸ ਨੇ ਨਿੰਦਾ ਨਹੀਂ ਕੀਤੀ, ਅਸਹਿਯੋਗ ਅੰਦੋਲਨ ਜਿਸ ਵਿੱਚ ਸਾਰੇ ਹਿੰਦੂ, ਸਿੱਖ ਅਤੇ ਮੁਸਲਮਾਨ ਹਿੱਸਾ ਲੈ ਰਹੇ ਸਨ, ਉਸ ਨੂੰ ਖੁੰਢਾ ਕਰਨ ਲਈ ਇਹ ਹਿੰਦੂ ਰਾਸ਼ਟਰ ਦਾ ਸਿਧਾਂਤ ਦੇ ਰਿਹਾ ਸੀ

ਆਰ ਐੱਸ ਐੱਸ ਜਾਂ ਭਾਜਪਾ ਵਾਸਤੇ ਫਾਸ਼ੀਵਾਦ ਦੀ ਨੀਤੀ ਕੋਈ ਨਵੀਂ ਨਹੀਂ ਹੈ, ਇਹ ਸਾਵਰਕਰ ਦੇ ਵੇਲੇ ਤੋਂ ਹੀ ਚੱਲ ਰਹੀ ਹੈ1 ਅਗਸਤ 1938 ਵਿੱਚ ਵੀਹ ਹਜ਼ਾਰ ਲੋਕਾਂ ਦੇ ਇਕੱਠ ਵਿੱਚ ਉਸ ਨੇ ਜਰਮਨੀ ਅਤੇ ਇਟਲੀ ਦੀਆਂ ਫਾਸ਼ੀਵਾਦੀ ਨੀਤੀਆਂ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਉਹ ਫਾਸ਼ੀਵਾਦ ਨਾਲ ਆਪਣਾ ਪੁਰਾਣਾ ਗੌਰਵ ਵਾਪਸ ਹਾਸਲ ਕਰ ਰਹੇ ਹਨ ਅਤੇ ਰਾਸ਼ਟਰੀ ਏਕਤਾ ਕਾਇਮ ਕਰ ਰਹੇ ਹਨਉਸ ਨੇ ਨਹਿਰੂ ਦੀ ਇਸ ਗੱਲ ਤੋਂ ਨਿੰਦਾ ਕੀਤੀ ਕਿ ਉਹ ਜਰਮਨੀ ਅਤੇ ਇਟਲੀ ਦੇ ਵਿਰੁੱਧ ਹੈਕਰੋੜਾਂ ਸੰਘਸਤਾਨੀਆਂ ਦੀ ਜਰਮਨੀ, ਇਟਲੀ ਅਤੇ ਜਾਪਾਨ ਦੇ ਪ੍ਰਤੀ ਕੋਈ ਮੰਦਭਾਵਨਾ ਨਹੀਂ ਹੈ ਅਤੇ ਮੈਂ ਜਰਮਨ, ਜਾਪਾਨ, ਇਟਲੀ ਦੀ ਪੂਰੀ ਹਿਮਾਇਤ ਕਰਦਾ ਹਾਂ14 ਅਗਸਤ ਵਾਲੇ ਦਿਨ ਇੱਕ ਭਾਸ਼ਣ ਵਿੱਚ ਕਿਹਾ ਕਿ ਜਿਸ ਤਰ੍ਹਾਂ ਹਿਟਲਰ ਨੇ ਯਹੂਦੀਆਂ ਨਾਲ ਨਜਿੱਠਿਆ ਹੈ, ਉਵੇਂ ਹੀ ਸਾਨੂੰ ਮੁਸਲਮਾਨਾਂ ਨਾਲ ਨਜਿੱਠਣਾ ਚਾਹੀਦਾ ਹੈਉਸਨੇ ਜਰਮਨੀ ਵੱਲੋਂ ਚੈਕੋਸਲੋਵਾਕੀਆ ਉੱਤੇ ਕੀਤੇ ਹਮਲੇ ਦੀ ਵੀ ਹਿਮਾਇਤ ਕੀਤੀਅਗਲੀ ਮਾਰਚ ਵਿੱਚ ਸਾਵਰਕਰ ਨੇ ਕਿਹਾ, “ਜਰਮਨੀ ਜਿਹੜਾ ਕਿ ਆਰੀਆ ਸੱਭਿਆਚਾਰ ਨੂੰ ਸੁਰਜੀਤ ਕਰ ਰਿਹਾ ਹੈ, ਸਵਾਸਤਿਕ ਦਾ ਮਾਣ ਵਧਾ ਰਿਹਾ ਹੈ ਅਤੇ ਆਰੀਆਂ ਦੇ ਦੁਸ਼ਮਣਾਂ ਵਿਰੁੱਧ ਜਿਹਾਦ ਛੇੜ ਰਿਹਾ ਹੈ, ਉਸ ਵਿੱਚ ਉਹ ਜ਼ਰੂਰ ਕਾਮਯਾਬ ਹੋਏਗਾ ਅਤੇ ਇਸਦੇ ਨਾਲ ਭਾਰਤ ਦੇ ਹਿੰਦੂਆਂ ਦਾ ਹੌਸਲਾ ਵਧੇਗਾ

ਬ੍ਰਿਟਿਸ਼ ਸਰਕਾਰ ਵਿਰੁੱਧ ਚਲਾਏ ਗਏ ਅਸਹਿਯੋਗ ਅੰਦੋਲਨ ਵਿੱਚ ਹਿੰਦੂ ਮਹਾਸਭਾ ਨੇ ਭਾਗ ਨਹੀਂ ਲਿਆਜਦੋਂ ਭਾਰਤ ਅਜ਼ਾਦ ਹੋ ਗਿਆ ਤਾਂ ਕਾਂਗਰਸ ਦੇ ਵੱਡੇ ਵੱਡੇ ਲੀਡਰ ਦੰਗੇ ਰੋਕਣ ਲੱਗ ਗਏ ਅਤੇ ਨਹਿਰੂ ਨੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੂੰ ਭਾਰਤ ਦੀਆਂ ਅਜ਼ਾਦ ਪ੍ਰਿੰਸਲੀ ਸਟੇਟਾਂ ਭਾਰਤ ਨਾਲ ਜੋੜਨਾ ਦਾ ਜ਼ਿੰਮਾ ਦਿੱਤਾਇਸ ਕੰਮ ਵਿੱਚ ਸਰਦਾਰ ਪਟੇਲ ਨੂੰ ਕਈ ਅੜਚਨਾਂ ਆਈਆਂ ਜਿਹਨਾਂ ਨੂੰ ਪਟੇਲ ਨੇ ਸਰ ਕਰ ਲਿਆ ਪਰ ਜਿਨਾਹ ਵੱਲੋਂ ਧੋਖੇ ਨਾਲ ਪਾਕਿਸਤਾਨੀ ਫੌਜ ਦੀ ਸਹਾਇਤਾ ਨਾਲ ਕਬਾਇਲੀਆਂ ਨੂੰ ਹਮਲਾ ਕਰਕੇ ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਭੇਜ ਦਿੱਤਾ ਗਿਆਮਹਾਰਾਜਾ ਕਸ਼ਮੀਰ ਭਾਰਤ ਨਾਲ ਰਲੇ ਬਿਨਾ ਭਾਰਤ ਤੋਂ ਫੌਜੀ ਸਹਾਇਤਾ ਚਾਹੁੰਦਾ ਸੀ ਪਰ ਮਾਊਂਟ ਬੈਟਨ ਨੇ ਕਿਹਾ ਕਿ ਜਦੋਂ ਤਕ ਕਸ਼ਮੀਰ ਭਾਰਤ ਨਾਲ ਨਹੀਂ ਮਿਲਦਾ ਤਦ ਤਕ ਅਸੀਂ ਆਪਣੀ ਫੌਜ ਨਹੀਂ ਭੇਜ ਸਕਦੇਮਹਾਰਾਜਾ ਵੱਲੋਂ ਭਾਰਤ ਨਾਲ ਕਸ਼ਮੀਰ ਦੇ ਮਿਲਣ ਦੇ ਫੈਸਲੇ ਦੀ ਦੇਰੀ ਕਾਰਣ ਕਬਾਇਲੀ ਅੱਧੇ ਕਸ਼ਮੀਰ ’ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੇਅਜਿਹੇ ਮੁਸ਼ਕਿਲ ਹਾਲਾਤ ਵਿੱਚ ਅਜ਼ਾਦ ਸਟੇਟਾਂ ਨੂੰ ਪਟੇਲ ਨੇ ਭਾਰਤ ਨਾਲ ਮਿਲਾਇਆਪਰ ਦੂਜੇ ਪਾਸੇ ਸਰਵਰਕਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਰਾਜਿਆਂ ਦੀਆਂ ਜਾਂ ਪ੍ਰਿੰਸਲੀ ਸਟੇਟਾਂ ਭਾਰਤ ਤੋਂ ਅਲੱਗ ਹੀ ਰਹਿਣਅੱਗੇ ਦਿੱਤੀ ਇੱਕ ਹੀ ਉਦਾਹਰਣ ਕਾਫੀ ਹੈ

1946-47 ਵਿੱਚ ਟਰਾਵਾਨਕੋਰ ਦਾ ਰਾਜਾ ਅਤੇ ਉਸ ਦਾ ਦੀਵਾਨ ਸਰ ਸੀ.ਪੀ. ਰਾਮਾਸਵਾਮੀ ਅੱਯਰ ਪੂਰਾ ਜ਼ੋਰ ਲਗਾ ਰਹੇ ਸਨ ਕਿ ਟਰਾਵਾਨਕੋਰ ਇੱਕ ਅਲੱਗ ਅਤੇ ਅਜ਼ਾਦ ਸਟੇਟ ਰਹੇਇਸ ਮੰਤਵ ਲਈ ਉਹਨਾਂ ਨੇ ਟਰਾਵਾਨਕੋਰ ਵਿੱਚ ਮਿਲਣ ਵਾਲੇ ਰੇਡੀਓ ਐਕਟਿਵ ਥੋਰੀਅਮ ਇੰਗਲੈਂਡ ਅਤੇ ਅਮਰੀਕਾ ਨੂੰ ਦੇਣ ਦੀ ਪੇਸ਼ਕਸ਼ ਕੀਤੀ ਪਰ ਉਹਨਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀਇਸਦੇ ਬਾਵਜੂਦ ਸਾਵਰਕਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਟਰਾਵਾਨਕੋਰ ਇੱਕ ਅਲੱਗ ਅਤੇ ਅਜ਼ਾਦ ਰਾਜਸੀ ਸਟੇਟ ਰਹੇਇਸ ਘਟਨਾ ਦੇ ਬਾਰੇ ਵਿਸਥਾਰ ਮਦਨ ਪਾਟਿਲ ਨੇ ਆਪਣੀ ਮਰਾਠੀ ਭਾਸ਼ਾ ਵਿੱਚ ਲਿਖੀ ਪੁਸਤਕ “ਅਕਥਿਤ ਸਾਵਰਕਰ” ਵਿੱਚ ਵਰਣਨ ਕੀਤਾ ਹੈਵਿਕਰਮ ਸੰਪਤ ਜਿਹੜਾ ਕਿ ਸਾਵਰਕਰ ਦਾ ਹਿਤੈਸ਼ੀ ਸੀ, ਉਸ ਨੇ ਵੀ ਇਸਦੀ ਜੀਵਨੀ ਵਿੱਚ ਲਿਖਿਆ ਹੈ ਸਾਵਰਕਰ ਨੇ ਟਰਾਵਾਨਕੋਰ ਦੇ ਦੀਵਾਨ ਨੂੰ ਗਲਤ ਸਲਾਹ ਦਿੱਤੀ ਕਿ ਤੁਹਾਡੀ ਸਟੇਟ ਅਜ਼ਾਦ ਰਹਿਣੀ ਚਾਹੀਦੀ ਹੈਵਿਕਰਮ ਅਨੁਸਾਰ ਇੱਕ ਛੋਟੀ ਜਿਹੀ ਸਟੇਟ ਲਈ ਤਿੰਨ ਪਾਸਿਓਂ ਭਾਰਤ ਨਾਲ ਘਿਰੇ ਹੋਣ ਕਾਰਣ ਇਹ ਸੁਝਾਓ ਬਹੁਤ ਘਾਤਕ ਹੋਣਾ ਸੀਸਾਵਰਕਰ ਦੀ ਪੂਰੀ ਕੋਸ਼ਿਸ਼ ਸੀ ਧਰਮ ਨਿਰਪੱਖ ਕਾਂਗਰਸ ਭਾਰਤ ਨੂੰ ਇੱਕ ਮੁੱਠ ਨਾ ਕਰ ਸਕੇ ਅਤੇ ਭਾਰਤ ਬਲਕਾਨ ਸਟੇਟਾਂ ਵਾਂਗ ਵੰਡਿਆ ਰਹੇਹੁਣ ਭਾਵੇਂ ਭਾਜਪਾ ਅਤੇ ਆਰ ਐੱਸ ਐੱਸ ਅਖੰਡ ਭਾਰਤ ਦੀ ਗੱਲ ਕਰ ਰਹੀ ਹੈ ਪਰ ਸਾਵਰਕਰ ਦਾ ਪੂਰਾ ਟਿੱਲ ਲੱਗਿਆ ਹੋਇਆ ਸੀ ਕਿ ਭਾਰਤ ਖੰਡਿਤ ਰਹੇ

ਕਾਂਗਰਸ ਦੀਆਂ ਅਤੇ ਖਾਸਕਰ ਮਹਾਤਮਾ ਗਾਂਧੀ ਦੀਆਂ ਧਰਮ ਨਿਰਪੱਖਤਾ ਦੀਆਂ ਨੀਤੀਆਂ ਤੋਂ ਸਾਵਰਕਰ ਨੂੰ ਬਹੁਤ ਖਿਝ ਸੀਇਸ ਲਈ ਗਾਂਧੀ ਨੂੰ ਪਾਕਿਸਤਾਨ ਦਾ ਹਿਤੈਸ਼ੀ ਕਹਿ ਕੇ ਉਸ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਲਈਗਾਂਧੀ ਦੀ ਹੱਤਿਆ ਲਈ ਸਾਵਰਕਰ ਨੇ ਨੱਥੂਰਾਮ ਗੌਡਸੇ, ਨਰਾਇਣ ਆਪਟੇ ਅਤੇ ਹੋਰ ਛੇ ਵਿਅਕਤੀਆਂ ਜਿਹਨਾਂ ਵਿੱਚ ਗੋਡਸੇ ਦਾ ਭਰਾ ਵੀ ਸ਼ਾਮਿਲ ਸੀ, ਦੀ ਟੀਮ ਬਣਾ ਦਿੱਤੀਗਾਂਧੀ ਦੀ ਹੱਤਿਆ ਲਈ ਪਹਿਲਾਂ ਪੰਜ ਵਾਰ ਅਸਫਲ ਕੋਸ਼ਿਸ਼ ਕੀਤੀ ਗਈ ਪਰ ਅੰਤ 30 ਜਨਵਰੀ 1948 ਵਾਲੇ ਦਿਨ ਗੌਡਸੇ ਨੇ ਆਟੋਮੈਟਿਕ ਰੀਵਰਵਰ ਨਾਲ ਗਾਂਧੀ ਜੀ ਦੀ ਬਿਰਲਾ ਹਾਊਸ ਵਿੱਚ ਪ੍ਰਾਰਥਨਾ ਕਰਦੇ ਹੋਏ ਹੱਤਿਆ ਕਰ ਦਿੱਤੀਅਜਿਹੇ ਸਾਵਰਕਰ ਨੂੰ ਭਾਜਪਾ ਅਤੇ ਆਰ ਐੱਸ ਐੱਸ ਵੀਰ ਕਹਿ ਰਹੀ ਹੈ, ਉਸ ਦੀ ਫੋਟੋ ਨਵੀਂ ਪਾਰਲੀਮੈਂਟ ਵਿੱਚ ਲਗਾ ਦਿੱਤੀ ਹੈ ਅਤੇ ਭਾਜਪਾਈ ਐੱਮ ਪੀ ਪਾਰਲੀਮੈਂਟ ਵਿੱਚ ਜਾਣ ’ਤੇ ਉਸ ’ਤੇ ਫੁੱਲ ਚੜ੍ਹਾਉਂਦੇ ਹਨਹੁਣ ਭਾਜਪਾਈ ਉਸ ਦੀ ਪ੍ਰਸ਼ੰਸਾ ਵਿੱਚ ਉੱਥੇ ਤਕ ਚਲੇ ਜਾਂਦੇ ਹਨ, ਜਿੱਥੇ ਉਹਨਾਂ ਦੀ ਜੱਗ ਹਸਾਈ ਹੋ ਜਾਵੇਅੱਠਵੀਂ ਜਮਾਤ ਦੀ ਕੰਨੜ ਭਾਸ਼ਾ ਦੀ ਇੱਕ ਪੁਸਤਕ ਵਿੱਚ ਲੇਖ ਛਾਪ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਵੀਰ ਸਾਵਰਕਰ ਬੁਲਬੁਲ ਦੇ ਪਰਾਂ ’ਤੇ ਬੈਠ ਕੇ ਜੇਲ੍ਹ ਵਿੱਚੋਂ ਬਾਹਰ ਆ ਜਾਂਦੇ ਸਨ ਪਾਠਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੰਡੇਮਾਨ ਦੀ ਜੇਲ੍ਹ ਵਿੱਚ ਕੋਈ ਰੌਸ਼ਨਦਾਨ ਜਾਂ ਛੇਕ ਨਹੀਂ ਸੀ, ਜਿੱਥੋਂ ਕਿ ਕੋਈ ਛੋਟੀ ਜਿਹੀ ਚਿੜੀ ਵੀ ਆ ਸਕਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4111)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author