VishvamitterBammi7ਕਿਸੇ ਵੀ ਅਖੌਤੀ ਧਾਰਮਿਕ ਸੰਸਥਾ ਜਾਂ ਧਾਰਮਿਕ ਸਿਆਸੀ ਪਾਰਟੀ ਨੇ ਕ੍ਰਾਂਤੀਕਾਰੀਆਂ ਦੇ ...
(16 ਜਨਵਰੀ 2020)

 

ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਸੁਭਾਸ਼ ਚੰਦਰ ਬੋਸ, ਸਰਦਾਰ ਪਟੇਲ ਆਦਿ ਨੂੰ ਸੰਘ ਪਰਿਵਾਰ ਨੇ ਕਈ ਦਹਕਿਆਂ ਤਕ ਆਪਣੇ ਨਹੀਂ ਮੰਨਿਆ ਪਰ ਹੁਣ ਉਹਨਾਂ ਨੂੰ ਆਪਣੇ ਮੰਨਿਆ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਇਹਨਾਂ ਨੂੰ ਕਾਂਗਰਸ ਜਾਂ ਖੱਬੀਆਂ ਤਾਕਤਾਂ ਕੋਲੋਂ ਹਥਿਆਉਣ ਦੀ ਕੋਸ਼ਿਸ਼ ਹੋ ਰਹੀ ਹੈਇਤਿਹਾਸਕਾਰ ਚਮਨ ਲਾਲ ਅਨੁਸਾਰ “ਇਹ ਇੱਕ ਇਤਿਹਾਸਿਕ ਸਚਾਈ ਹੈ ਕਿ ਕਿਸੇ ਵੀ ਅਖੌਤੀ ਧਾਰਮਿਕ ਸੰਸਥਾ ਜਾਂ ਧਾਰਮਿਕ ਸਿਆਸੀ ਪਾਰਟੀ ਨੇ ਕ੍ਰਾਂਤੀਕਾਰੀਆਂ ਦੇ ਭੁੱਖ ਹੜਤਾਲ ’ਤੇ ਬੈਠਣ ਤੋਂ ਲੈ ਕੇ ਫਾਂਸੀ ਲੱਗਣ ਤੱਕ ਉਨ੍ਹਾਂ ਦੇ ਹੱਕ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆਜਦਕਿ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਜਿਨਾਹ ਅਤੇ ਸੁਭਾਸ਼ ਚੰਦਰ ਬੋਸ ਇਹਨਾਂ ਦੇ ਬਚਾਅ ਲਈ ਬੜੀ ਗਰਮਜੋਸ਼ੀ ਨਾਲ ਯਤਨ ਕਰਦੇ ਰਹੇਗਾਂਧੀ ਨੇ ਵੀ ਬਚਾਅ ਲਈ ਕੋਸ਼ਿਸ਼ ਕੀਤੀ ਪਰ ਨਹਿਰੂ, ਪਟੇਲ ਅਤੇ ਜਿਨਾਹ ਜਿੰਨੀ ਗਰਮਜੋਸ਼ੀ ਨਾਲ ਨਹੀਂਪੈਰਿਆਰ ਰਾਮਾਸਵਾਮੀ ਨੇ ਨਾ ਕੇਵਲ ਕ੍ਰਾਂਤੀਕਾਰੀਆਂ ਬਾਰੇ ਆਪਣੀ ਤਮਿਲ ਮੈਗਜ਼ੀਨ 'ਕੁਡਾਈ ਅਰਾਸੁ' ਵਿੱਚ ਆਪਣਾ ਪਹਿਲਾ ਸੰਪਾਦਕੀ ਲਿਖਿਆ ਬਲਕਿ 1934 ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਲੇਖ 'ਮੈਂ ਨਾਸਤਿਕ ਕਿਉਂ ਹਾਂ' ਦਾ ਤਾਮਿਲ ਵਿੱਚ ਅਨੁਵਾਦ ਕਰਕੇ ਛਪਿਆਕਾਂਗਰਸ ਦੇ ਸਾਰੇ ਨਰਮ ਅਤੇ ਗਰਮ ਨੇਤਾਵਾਂ ਨੇ ਕ੍ਰਾਂਤੀਕਾਰੀਆਂ ਦੀ ਰਿਹਾਈ ਲਈ ਜ਼ੋਰ ਲਗਾਇਆ ਅਤੇ ਸ਼ਹੀਦ ਕਰਨ ’ਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਪਰ ਸਾਵਰਕਰ ਅਤੇ ਸੰਘ ਗੁਰੂ ਗੋਲਵਲਕਰ ਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ

ਇੱਥੇ ਇਹ ਦੱਸਣਾ ਵੀ ਕੁਥਾਂਹ ਨਹੀਂ ਹੋਵੇਗਾ ਕਿ ਸੰਘ ਪਰਿਵਾਰ ਸ਼ਹੀਦ ਭਗਤ ਸਿੰਘ ਦੀ ਕੇਵਲ ਕੁਰਬਾਨੀ ਕਾਰਣ ਉਸ ਨੂੰ ਆਪਣਾ ਰੋਲ ਮਾਡਲ ਮੰਨਣ ਲਈ ਰਾਜ਼ੀ ਹੈ ਪਰ ਉਸ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਹੈਉਹ ਮੰਨਦੇ ਹੀ ਨਹੀਂ ਕਿ ਭਗਤ ਸਿੰਘ ਨਾਸਤਿਕ ਸੀ ਜਾਂ “ਮੈਂ ਨਾਸਤਿਕ ਕਿਉਂ ਹਾਂ” ਉਸ ਦਾ ਲਿਖਿਆ ਲੇਖ ਹੈ, ਜਿਸ ਨੂੰ ਪੈਰੀਆਰ ਨੇ ਪਹਿਲੀ ਵਾਰ ਅੰਗ੍ਰੇਜ਼ੀ ਤੋਂ ਤਾਮਿਲ ਵਿੱਚ ਅਨੁਵਾਦ ਕਰਕੇ ਛਪਿਆ ਸੀ

ਇਤਿਹਾਸਕਾਰ ਅਤੇ ਲੇਖਕ ਸ. ਇਫਾਰਾਨ ਹਬੀਬ ਨੇ ਦੋਸ਼ ਲਗਾਇਆ ਹੈ ਕਿ ਆਰ ਐੱਸ ਐੱਸ ਸ਼ਹੀਦ ਭਗਤ ਸਿੰਘ, ਸਰਦਾਰ ਪਟੇਲ ਅਤੇ ਨੇਤਾ ਜੀ ਸੁਭਾਸ਼ ਚੰਦਰ ਵਰਗੇ ਕੌਮੀ ਰੋਲ ਮਾਡਲਾਂ (Icons) ਨੂੰ ਇਸ ਲਈ ਹਥਿਆ ਰਿਹਾ ਹੈ ਕਿਉਂਕਿ ਇਸਦਾ ਆਪਣਾ ਕੋਈ ਵੀ ਨਹੀਂ ਹੈ, ਜਿਸ ਨਾਲ ਲੋਕਾਂ ਨੂੰ ਜੋੜਿਆ ਜਾ ਸਕੇਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਵਿਖੇ ਸਾਵਰਕਰ ਅਤੇ ਹਿੰਦੂਤਵ ਸੈਸ਼ਨ ਵਿੱਚ ਬੋਲਦੇ ਹੋਏ ਲੇਖਕ ਨੇ ਕਿਹਾ, “ਸਰਦਾਰ ਪਟੇਲ ਹੋਵੇ, ਸੁਭਾਸ਼ ਚੰਦਰ ਬੋਸ ਹੋਵੇ ਜਾਂ ਸ਼ਹੀਦੇ ਅਜ਼ਮ ਭਗਤ ਸਿੰਘ ਹੋਵੇ, ਆਰ ਐੱਸ ਐੱਸ ਇਹਨਾਂ ਉੱਤੇ ਅਧਿਕਾਰ ਜਮਾ ਰਿਹਾ ਹੈਮੈਂਨੂੰ ਦੱਸੋ ਇਹਨਾਂ ਵਿੱਚੋਂ ਇਸਦਾ ਆਪਣਾ ਕਿਹੜਾ ਰੋਲ ਮਾਡਲ ਹੈ ਜਿਸਦਾ ਇਹ ਪਹਿਲਾਂ ਸਮਰਥਨ ਕਰਦੇ ਹੁੰਦੇ ਸਨਇਹਨਾਂ ਦਾ ਆਪਣਾ ਕੋਈ ਹੈ ਹੀ ਨਹੀਂ, ਜਿਸ ਨੂੰ ਇਹ ਲੋਕਾਂ ਵਿੱਚ ਲਿਜਾ ਸਕਣ।”

ਆਰ ਅੱਸ ਐੱਸ ਵਿਚਾਰਕ ਦੇਸ਼ ਰਤਨ ਨਿਗਮ ਨੇ ਪਿਛਲੀਆਂ ਕਾਂਗਰਸ ਸਰਕਾਰਾਂ ਉੱਤੇ ਹਮਲਾਵਰ ਹੁੰਦੇ ਹੋਏ ਕਿਹਾ ਕਿ ਇਹਨਾਂ ਨੇ ਇਹਨਾਂ ਰੋਲ ਮਾਡਲਾਂ ਨੂੰ ਅਣਗੌਲਿਆਂ ਕੀਤਾ ਪਰ ਸੰਘ ਯਕੀਨਨ ਇਹਨਾਂ ਨੂੰ ਭੁੱਲਿਆ ਨਹੀਂ ਹੈਨਿਗਮ ਨੇ ਕਿਹਾ, “ਜਿਸ ਨੂੰ ਤੁਸੀਂ ਹਥਿਆਉਣਾ ਕਹਿੰਦੇ ਹੋ, ਅਸੀਂ ਉਸ ਨੂੰ ਬਣਦਾ ਮਹੱਤਵ ਦੇਣਾ ਕਹਿੰਦੇ ਹਾਂਪਟੇਲ ਅਤੇ ਸਾਵਰਕਰ ਨੂੰ ਕਾਂਗਰਸ ਸਰਕਾਰਾਂ ਨੇ 70 ਸਾਲ ਉਹਨਾਂ ਦਾ ਬਣਦਾ ਮਹੱਤਵ ਨਹੀਂ ਦਿੱਤਾਆਰ ਐੱਸ ਐੱਸ ਹੁਣ ਇਹ ਇਸ ਲਈ ਕਰ ਰਿਹਾ ਹੈ ਕਿਉਂਕਿ ਇਹ ਰੋਲ ਮਾਡਲ ਹਨ ਅਤੇ ਭੁਲਾਏ ਨਹੀਂ ਜਾਣੇ ਚਾਹੀਦੇ।” ਇੱਥੇ ਨਿਗਮ ਨੇ ਪਟੇਲ ਅਤੇ ਸਾਵਰਕਰ ਨੂੰ ਰਲਗਡ ਕਰ ਦਿੱਤਾ ਹੈ ਜਿਨ੍ਹਾਂ ਦੀਆਂ ਵਿਚਾਰਧਾਰਾਵਾਂ ਇੱਕ ਦੂਜੇ ਤੋਂ ਬਿਲਕੁਲ ਉਲਟ ਸਨ

ਹਾਲ ਹੀ ਵਿੱਚ ਮਹਾਰਾਸ਼ਟਰ ਦੀ ਭਾਜਪਾ ਇਕਾਈ ਨੇ 'ਹਿੰਦੂ ਕੌਮੀ ਰੋਲ ਮਾਡਲ ਸਾਵਰਕਰ' ਨੂੰ ਭਾਰਤ ਰਤਨ ਦੇਣ ਦਾ ਵਿਚਾਰ ਚੋਣ ਮੈਨੀਫ਼ੈਸਟੋ ਵਿੱਚ ਰੱਖਿਆ ਸੀ ਜਿਸ ’ਤੇ ਵਿਰੋਧੀ ਧਿਰਾਂ ਨੇ ਤਿੱਖੀ ਪ੍ਰਤੀਕਿਰਿਆ ਕੀਤੀਨਿਗਮ ਨੇ ਵੀ ਇਹ ਕਹਿੰਦੇ ਹੋਏ ਇਸ ਮੰਗ ਦਾ ਸਮਰਥਨ ਕੀਤਾ ਕਿ ਸਾਵਰਕਰ ਮਾਨਤਾ ਪ੍ਰਾਪਤ ਕਰਨ ਦਾ ਹੱਕਦਾਰ ਹੈ

ਨਿਗਮ ਨੇ ਕਿਹਾ “ਆਰ ਐੱਸ ਐੱਸ ਨੇ ਕਦੇ ਵੀ ਕਿਸੇ ਨੂੰ ਖਿਤਾਬ ਦੇਣ ਲਈ ਨਹੀਂ ਕਿਹਾਗੁਰੂ ਗੋਲਵਲਕਰ ਅਤੇ ਹੈਡਗੇਵਾਰ ਨੇ ਕਦੇ ਵੀ ਖਿਤਾਬ ਲੈਣ ਲਈ ਕੰਮ ਨਹੀਂ ਕੀਤਾਇਹ ਉਹਨਾਂ ਦੀ ਵਿਚਾਰਧਾਰਾ ਨਹੀਂ ਹੈ ਕਿ ਬਦਲੇ ਵਿੱਚ ਕੁਝ ਭਾਲਿਆ ਜਾਵੇਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਵਰਕਰ ਦਾ ਨਾਮ ਲਿਆ ਹੈ ਅਤੇ ਅਸੀਂ ਇਸਦੀ ਹਮਾਇਤ ਕਰਦੇ ਹਾਂ ਕਿਉਂਕਿ ਉਹ ਕੌਮੀ ਨਾਇਕ ਹੈ ਅਤੇ ਇਸ ਖਿਤਾਬ ਦਾ ਹੱਕਦਾਰ ਹੈ।”

ਸਾਵਰਕਰ ਦੀ ਹਿੰਦੂਤਵ ’ਤੇ ਕਿਤਾਬ ਸੰਘੀਆਂ ਲਈ ਪਵਿੱਤਰ ਹੈ ਕਿਉਂਕਿ ਉਹ ਆਰ ਐੱਸ ਐੱਸ ਦੇ ਵਿਚਾਰਾਂ ਨਾਲ ਕਾਫ਼ੀ ਹੱਦ ਤੱਕ ਮੇਲ ਖਾਂਦੀ ਹੈ ਪਰ ਉਸ ਦੇ ਵਿਚਾਰ ਥੋੜ੍ਹੇ ਬਹੁਤ ਵਿਗਿਆਨਿਕ ਵੀ ਹਨ ਅਤੇ ਇਸੇ ਲਈ ਕਿਤੇ ਵੀ ਰਾਵਣ ਕੋਲ ਹਵਾਈ ਜਹਾਜ਼ ਜਾਂ ਮਹਾਂਭਾਰਤ ਕਾਲ ਵਿੱਚ ਪਰਮਾਣੂ ਬੰਬਾਂ ਜਾਂ ਟੈਲੀਵਿਜ਼ਨ ਵਰਗੀਆਂ ਆਧੁਨਿਕ ਖੋਜਾਂ ਦਾ ਜ਼ਿਕਰ ਨਹੀਂ ਹੈਇਸ ਗੱਲ ਤੋਂ ਭਾਜਪਾ ਕੇਡਰ ਕੁਝ ਮਾਯੂਸ ਵੀ ਹੈ ਕਿ ਜੇਕਰ ਇਸ ਕਿਤਾਬ ਨੂੰ ਆਮ ਲੋਕ ਪੜ੍ਹ ਲੈਣ ਤਾਂ ਅੱਜਕਲ੍ਹ ਦੀਆਂ ਵਿਗਿਆਨਿਕ ਖੋਜਾਂ ਨੂੰ ਰਿਸ਼ੀਆਂ ਮੁਨੀਆਂ ਦੀਆਂ ਖੋਜਾਂ ਦੀ ਨਕਲ ਸਾਬਤ ਨਹੀਂ ਕੀਤਾ ਜਾ ਸਕਦਾਗਾਂਧੀ ਨੂੰ ਮਰਵਾਉਣ ਦੀ ਸਾਜ਼ਿਸ਼ ਰਚਣ ਕਾਰਣ ਇਸ ’ਤੇ ਵੀ ਕੇਸ ਚੱਲਿਆ ਸੀ ਪਰ ਸੰਘ ਪਰਿਵਾਰ ਲਈ ਮਾੜੀ ਗੱਲ ਉਦੋਂ ਹੋਈ ਜਦੋਂ ਗੌਡਸੇ ਨੇ ਬਿਆਨ ਦੇ ਦਿੱਤਾ, “ਅਸੀਂ ਸਾਰੇ ਮੁਜਰਿਮ ਇੱਕ ਦੂਜੇ ਨਾਲ ਹੱਥ ਮਿਲਾ ਰਹੇ ਸੀ, ਅੱਖ ਨਾਲ ਅੱਖ ਮਿਲਾ ਰਹੇ ਸੀ ਪਰ ਪੂਰੀ ਯੋਜਨਾ ਦਾ ਕਰਤਾ ਧਰਤਾ ਸਾਵਰਕਰ ਆਪਣੇ ਬਚਾਅ ਲਈ ਸਾਡੇ ਵੱਲ ਵੇਖ ਵੀ ਨਹੀਂ ਰਿਹਾ ਸੀ

ਕਿਉਂਕਿ ਸੰਘ ਕੋਲ ਆਪਣੀ ਕੋਈ ਵੀ ਅਜਿਹੀ ਹਸਤੀ ਨਹੀਂ ਜਿਸ ’ਤੇ ਮਾਣ ਨਾਲ ਕਿਹਾ ਜਾ ਸਕੇ ਕਿ ਇਸ ਨੇ ਭਾਰਤ ਦੀ ਆਜ਼ਾਦੀ ਲਈ ਸ਼ਹੀਦੀ ਪਾਈ, ਜੇਲ ਕੱਟੀ ਜਾਂ ਹੋਰ ਕੋਈ ਕੁਰਬਾਨੀ ਦਿੱਤੀ ਇਸ ਲਈ ਸੰਘੀ ਨੌਜਵਾਨ ਦੂਜੇ ਨਾਇਕਾਂ ਵੱਲ ਝਾਕਦੇ ਹਨਆਪਣੇ ਨੌਜਵਾਨਾਂ ਨੂੰ ਆਪਣੇ ਨਾਲ ਰੱਖੀ ਰੱਖਣ ਲਈ ਸੰਘ ਪਰਿਵਾਰ ਦੀ ਲੋੜ ਬਣ ਗਈ ਕਿ ਭਗਤ ਸਿੰਘ, ਸੁਖਦੇਵ, ਰਾਜਗੁਰੂ, ਪਟੇਲ, ਸੁਭਾਸ਼ ਚੰਦਰ ਬੋਸ ਅਤੇ ਹੋਰ ਕਾਂਗਰਸੀ ਮੁਹੱਬੇ ਵਤਨਾ ਨੂੰ ਆਪਣਾ ਆਖਿਆ ਜਾਵੇ ਅਤੇ ਉਹਨਾਂ ਨੂੰ ਕਾਂਗਰਸ ਨਾਲੋਂ ਨਖੇੜਿਆ ਜਾਵੇਪਰ ਲੱਖ ਕੋਸ਼ਿਸ਼ਾਂ ਕਰਨ ’ਤੇ ਵੀ ਇਤਿਹਾਸਿਕ ਸਚਾਈ ਨੂੰ ਬਦਲਿਆ ਨਹੀਂ ਜਾ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1892)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author