VishvamitterBammi7ਉਹਨਾਂ ਆਪਣੇ ਕਿਸੇ ਗੁਆਂਡੀ ਦਾ 12 ਸਾਲ ਦਾ ਬੱਚਾ ਕੋਈ ਮਿਠਾਈ ਖੁਆਉਣ ਦੇ ਬਹਾਨੇ ...
(12 ਅਗਸਤ 2023)

 

ਭਾਰਤ ਵਿੱਚ ਵਿਗਿਆਨਿਕ ਸੋਚ ਦੀ ਬਜਾਏ ਅੰਧ ਵਿਸ਼ਵਾਸ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਪਰ ਭਗਵਾ ਸਰਕਾਰ ਦੇ ਆਉਣ ਨਾਲ ਅੰਧਵਿਸ਼ਵਾਸ ਨੂੰ ਹੋਰ ਬਲ ਮਿਲਿਆ ਹੈਇਹ ਕੋਈ ਜ਼ਰੂਰੀ ਨਹੀਂ ਕਿ ਕੋਈ ਅਨਪੜ੍ਹ ਹੀ ਅੰਧਵਿਸ਼ਵਾਸੀ ਜਾਂ ਅੰਧਵਿਸ਼ਵਾਸ ਦਾ ਪ੍ਰਚਾਰਕ ਹੋਵੇ ਇਸ ਸਮਾਜਿਕ ਬੀਮਾਰੀ ਦੇ ਕਿਰਮ ਪੜ੍ਹਿਆਂ ਲਿਖਿਆਂ ਵਿੱਚ ਵੀ ਹੋ ਸਕਦੇ ਹਨਪ੍ਰਧਾਨ ਮੰਤਰੀ ਤਕ ਵੀ ਕਹਿ ਸਕਦਾ ਹੈ ਕਿ ਸੰਸਾਰ ਦੇ ਸਭ ਤੋਂ ਪਹਿਲੇ ਸਰਜਨ ਸ਼ਿਵਜੀ ਸਨ, ਜਿਨ੍ਹਾਂ ਨੇ ਆਪਣੇ ਬੱਚੇ ਦੇ ਧੜ ਉੱਤੇ ਹਾਥੀ ਦਾ ਸਿਰ ਲਗਾ ਦਿੱਤਾਜੱਜ ਤਕ ਵੀ ਕਹਿ ਸਕਦਾ ਹੈ ਕਿ ਮੋਰਨੀ ਮੋਰ ਦੇ ਹੰਝੂਆਂ ਨਾਲ ਗਰਭਵਤੀ ਹੋ ਜਾਂਦੀ ਹੈਪਾਠ ਪੁਸਤਕਾਂ, ਜਿਹੜੀਆਂ ਕਿ ਪੜ੍ਹੇ ਲਿਖੇ ਹੀ ਲਿਖਦੇ ਹਨ, ਉਹਨਾਂ ਵਿੱਚ ਛਪ ਸਕਦਾ ਹੈ ਕਿ ਸਾਵਰਕਰ ਜੀ ਬੁਲਬੁਲ ਦੇ ਪਰਾਂ ਤੇ ਸਵਾਰ ਹੋ ਕੇ ਅੰਡੇਮਾਨ ਜੇਲ੍ਹ ਵਿੱਚੋਂ ਬਾਹਰ ਆ ਸਕਦੇ ਸਨ ਅਤੇ ਅੰਦਰ ਜਾ ਸਕਦੇ ਸਨਕੋਈ ਪੁੱਛ ਸਕਦਾ ਹੈ ਕਿ ਜੇਕਰ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ, ਪੁੱਛਾਂ ਦੇਣ ਵਾਲਿਆਂ ਜਾਂ ਪੜ੍ਹੇ ਲਿਖੇ ਅਤੇ ਸਿਆਸੀ ਨੇਤਾਵਾਂ ਵੱਲੋਂ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਕੀ ਤਕਲੀਫ਼ ਹੈ? ਹਰ ਕਿਸੇ ਦਾ ਮੌਲਿਕ ਅਧਿਕਾਰ ਹੈ ਕਿ ਉਹ ਆਪਣੇ ਵਿਚਾਰ ਦੇਵੇ ਅਤੇ ਕਿਸੇ ਵਿਅਕਤੀ ਦਾ ਵੀ ਅਧਿਕਾਰ ਹੈ ਕਿ ਉਹ ਕਿਸੇ ਦੇ ਵਿਚਾਰ ਮੰਨੇ ਜਾਂ ਨਾ ਮੰਨੇ

ਪਹਿਲੀ ਗੱਲ ਇਹ ਹੈ ਕਿ ਫੈਲਾਏ ਜਾ ਰਹੇ ਅੰਧ ਵਿਸ਼ਵਾਸ ਦੀ ਮੈਨੂੰ ਕੋਈ ਵਿਅਕਤੀਗਤ ਤਕਲੀਫ਼ ਨਹੀਂ ਹੈ ਕਿਉਂਕਿ ਮੇਰੀ ਸੋਚ ਵਿਗਿਆਨਕ ਹੈ ਅਤੇ ਮੈਂ ਕਿਸੇ ਵੀ ਵਿਚਾਰ ਜਾਂ ਦਲੀਲ ਨੂੰ ਮੰਨਣ ਤੋਂ ਪਹਿਲਾਂ ਉਸ ਦੀ ਪਰਖ ਕਰ ਸਕਦਾ ਹਾਂ ਪਰ ਐਨੀ ਤਕਲੀਫ਼ ਜ਼ਰੂਰ ਹੈ ਕਿ ਆਪਣੇ ਅੰਧਵਿਸ਼ਵਾਸੀ ਵਿਚਾਰਾਂ ਦਾ ਪਰਚਾਰ, ਪਰਸਾਰ ਕਰਨ ਦੀ ਹੱਦ ਨੂੰ ਟੱਪ ਜਾਣਾ ਵੀ ਸਮਾਜ ਲਈ ਹਾਨੀਕਾਰਕ ਹੁੰਦਾ ਹੈ ਅਤੇ ਇਹ ਹੋਰ ਕਿਸੇ ਦੇ ਨਾਲ ਨਾਲ ਮੇਰੇ ਪਰਿਵਾਰ ਲਈ ਵੀ ਹਾਨੀਕਾਰਕ ਹੋ ਸਕਦਾ ਹੈ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੋ ਸਕਦਾ ਹੈ

ਮੰਨ ਲਓ ਤੁਹਾਡੇ ਨੇੜੇ ਕਿਸੇ ਘਰ ਵਿੱਚ ਬੱਚਾ ਨਹੀਂ ਪੈਦਾ ਹੁੰਦਾਜੇਕਰ ਉਹ ਘਰ ਤਾਂਤਰਿਕਾਂ ਉੱਤੇ ਵਿਸ਼ਵਾਸ ਕਰਦਾ ਹੋਵੇ ਅਤੇ ਕੋਈ ਤਾਂਤਰਿਕ ਉਹਨਾਂ ਨੂੰ ਸਲਾਹ ਦੇਵੇ ਕਿ ਕਿਸੇ ਬੱਚੇ ਦੀ ਬਲੀ ਦੇਣ ਨਾਲ ਉਹਨਾਂ ਦੇ ਘਰ ਬੱਚਾ ਹੋਵੇਗਾ ਤਾਂ ਉਹ ਘਰ ਕਿਸੇ ਦਾ ਵੀ ਛੋਟਾ ਬੱਚਾ ਹਨੇਰੇ ਸਵੇਰੇ ਚੁੱਕ ਕੇ ਤਾਂਤਰਿਕ ਕੋਲੋਂ ਕਤਲ ਕਰਵਾ ਸਕਦਾ ਹੈਉਹ ਬਦਕਿਸਮਤ ਬੱਚਾ ਤੁਹਾਡੇ ਨੇੜੇ ਤੇੜੇ ਦੇ ਪਰਿਵਾਰ ਦਾ, ਤੁਹਾਡਾ ਜਾਂ ਮੇਰਾ ਵੀ ਹੋ ਸਕਦਾ ਹੈਬਾਅਦ ਵਿੱਚ ਭਾਵੇਂ ਤਾਂਤਰਿਕ ਨੂੰ ਫਾਂਸੀ ਹੋ ਜਾਵੇ ਜਾਂ ਜੇਲ੍ਹ ਹੋ ਜਾਵੇ ਅਤੇ ਬੱਚੇ ਦੀ ਇੱਛਾ ਰੱਖਣ ਵਾਲਾ ਪਰਿਵਾਰ ਵੀ ਅੰਦਰ ਹੋ ਜਾਵੇ ਪਰ ਅਭਾਗੇ ਪਰਿਵਾਰ ਨੂੰ ਉਹ ਬੱਚਾ ਨਹੀਂ ਮਿਲਣਾ, ਕੇਵਲ ਉਮਰ ਭਰ ਦਾ ਸੋਗ ਹੀ ਪੱਲੇ ਪੈਣਾ ਹੈਜਹਾਨਾਬਾਦ (ਬਿਹਾਰ) ਵਿੱਚ ਕਿਸੇ ਪਰਿਵਾਰ ਦੇ ਔਲਾਦ ਨਹੀਂ ਸੀ ਹੁੰਦੀ ਤਾਂ ਉਹਨਾਂ ਆਪਣੇ ਕਿਸੇ ਗੁਆਂਡੀ ਦਾ 12 ਸਾਲ ਦਾ ਬੱਚਾ ਕੋਈ ਮਿਠਾਈ ਖੁਆਉਣ ਦੇ ਬਹਾਨੇ ਲੈ ਆਂਦਾ ਅਤੇ ਆਉਂਦਿਆਂ ਹੀ ਉਸ ਨੂੰ ਕੁਝ ਸੁੰਘਾ ਕੇ ਤਾਂਤਰਿਕ ਨੇ ਬਲੀ ਦੇ ਦਿੱਤੀਤਾਂਤਰਿਕ ਖਬਰ ਲਿਖੇ ਜਾਣ ਤਕ ਫਰਾਰ ਸੀ ਪਰ ਬਲੀ ਦੇਣ ਵਾਲਾ ਸਾਰਾ ਪਰਿਵਾਰ ਜੇਲ੍ਹ ਵਿੱਚ ਹੈ

ਸਾਡੇ ਮਹੱਲੇ ਵਿੱਚ ਕਿਸੇ ਦੇ ਘਰ ਅੱਗੇ ਕੁੱਤੇ ਦੀ ਟੱਟੀ ਕੁਝ ਦਿਨਾਂ ਤੋਂ ਪਈ ਹੁੰਦੀ ਸੀਕੋਈ ਆਵਾਰਾ ਕੁੱਤਾ ਵੀ ਕਰ ਸਕਦਾ ਸੀ ਜਾਂ ਕਿਸੇ ਦੇ ਪਾਲਤੂ ਕੁੱਤੇ ਦਾ ਕਾਰਾ ਹੋ ਸਕਦਾ ਸੀਦੁਖੀ ਔਰਤ ਇੱਕ ਜੋਤਿਸ਼ੀ ਕੋਲ ਜਾ ਪਹੁੰਚੀਜੋਤਿਸ਼ੀ ਨੇ ਹਿਸਾਬ ਕਿਤਾਬ ਲਗਾ ਕੇ ਅਤੇ ਆਪਣੀ ਫੀਸ ਲੈ ਕੇ ਦੱਸਿਆ ਕਿ ਇਹ ਤੁਹਾਡੀ ਗਲੀ ਵਿੱਚ ਤੁਹਾਡੇ ਸੱਜੇ ਪਾਸੇ ਦੀ ਗੁਆਂਢਣ ਦੇ ਕੁੱਤੇ ਦੀ ਲੇਟ੍ਰਿਨ ਹੈਦੁਖੀ ਔਰਤ ਦੇ ਸੱਜੇ ਪਾਸੇ ਤਿੰਨ ਘਰ ਛੱਡ ਕੇ ਕਿਸੇ ਨੇ ਕੁੱਤਾ ਰੱਖਿਆ ਹੋਇਆ ਸੀ ਅਤੇ ਉਹ ਔਰਤ ਕੁੱਤੇ ਵਾਲੇ ਘਰ ਦੇ ਅੱਗੇ ਜਾ ਕੇ ਔਰਤ ਨੂੰ, ਉਸ ਦੇ ਪਤੀ ਨੂੰ ਅਤੇ ਉਸ ਦੇ ਬੱਚਿਆਂ ਨੂੰ ਗਾਹਲਾਂ ਕੱਢਣ ਲੱਗ ਪਈਬੱਚਿਆਂ ਨੂੰ ਮਰਨ ਤਕ ਦੇ ਸਰਾਪ ਦੇਈ ਜਾਵੇਅੰਦਰੋਂ ਔਰਤ ਨਿਕਲੀ ਅਤੇ ਬੜੇ ਪਿਆਰ ਨਾਲ ਸਮਝਾਇਆ ਕਿ ਅਸੀਂ ਆਪਣੇ ਕੁੱਤੇ ਨੂੰ ਟੱਟੀ ਆਪਣੇ ਕਿਚਨ ਗਾਰਡਨ ਵਿੱਚ ਕਰਵਾ ਕੇ ਉੱਥੇ ਹੀ ਦੱਬ ਦਿੰਦੇ ਹਾਂ। ਪਰ ਦੁਖੀ ਔਰਤ ਮੰਨਣ ’ਤੇ ਹੀ ਨਾ ਆਵੇਅਖੀਰ ਦੁਖੀ ਔਰਤ ਨੇ ਦੂਜੀ ਔਰਤ ਦੀ ਗੁੱਤ ਫੜ ਲਈ ਅਤੇ ਛੱਡ ਛਡਾ ਹੋਣ ਤਾਂ ਪਹਿਲਾਂ ਹੀ ਦੋਵੇਂ ਗੁੱਤਮਗੁੱਤੀ ਹੋ ਗਈਆਂ ਅਤੇ ਗੱਲ ਥਾਣੇ ਤਕ ਜਾ ਪਹੁੰਚੀਹੋ ਸਕਦਾ ਹੈ ਕਿ ਕੁੱਤੇ ਵਾਲੀ ਜੋਤਸ਼ੀਆਂ ਆਦਿ ’ਤੇ ਵਿਸ਼ਵਾਸ ਨਾ ਕਰਦੀ ਹੋਵੇ ਪਰ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਕਾਰਨ ਖਾਹਮਖਾਹ ਉਸਦੇ ਗੱਲ ਬਲਾ ਆ ਪਈਇਸੇ ਤਰ੍ਹਾਂ ਗੜ‌੍ਹਾ (ਜਲੰਧਰ) ਵਿਖੇ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਬੱਚੇ ਦੇ ਨਹੁੰ ਵਿੱਚ ਚੋਰ ਦੀ ਸ਼ਕਲ ਵਿਖਾਉਣ ਵਾਲੇ ਬਾਬੇ ਨੇ ਦੋ ਘਰਾਂ ਵਿੱਚ ਲੜਾਈ ਪਵਾ ਦਿੱਤੀਜਦੋਂ ਬਿਨਾ ਕਾਰਨ ਗਲ ਪਈ ਲੜਾਈ ਵਾਲੇ ਪਰਿਵਾਰ ਨੇ ਤਰਕਸ਼ੀਲ ਸੁਸਾਇਟੀ ਪੰਜਾਬ (ਜਲੰਧਰ ਇਕਾਈ) ਕੋਲ ਸ਼ਿਕਾਇਤ ਕੀਤੀ ਤਾਂ ਪੂਰੀ ਤਹਿਕੀਕਾਤ ਕਰਕੇ ਅਸੀਂ ਸ਼੍ਰੀ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਬਾਬੇ ਕੋਲੋਂ ਲਿਖਤੀ ਮਾਫ਼ੀ ਮਨਵਾਈ ਅਤੇ ਚੋਰ ਪਕੜਾਉਣ ਲਈ ਬਾਬੇ ਦੀ ਸਹਾਇਤਾ ਲੈਣ ਵਾਲੇ ਪਰਿਵਾਰ ਵੱਲੋਂ ਦਿੱਤੇ ਪੈਸੇ ਵੀ ਮੁੜਵਾਏ

ਬੀ ਬੀ ਸੀ ਅਨੁਸਾਰ 15 ਫਰਵਰੀ 1918 ਵਿੱਚ ਰਾਂਚੀ (ਝਾਰਖੰਡ) ਵਿਖੇ ਅੰਧਵਿਸ਼ਵਾਸੀ ਲੋਕ ਇੱਕ ਮਾਂ ਅਤੇ ਉਸ ਦੀ ਬੇਟੀ ਨੂੰ ਉਹਨਾਂ ਦੇ ਘਰ ਦਾ ਦਰਵਾਜ਼ਾ ਤੋੜ ਕੇ ਸ਼ਮਸ਼ਾਨ ਘਾਟ ਲੈ ਗਏ ਉਹਨਾਂ ’ਤੇ ਦੋਸ਼ ਸੀ ਕਿ ਉਹ ਡੈਣਾਂ ਹਨਪਹਿਲਾਂ ਦੋਹਾਂ ਦੇ ਸਿਰ ਉਸਤਰੇ ਨਾਲ ਮੁੰਨ ਦਿੱਤੇ, ਫੇਰ ਉਹਨਾਂ ਦੇ ਕੱਪੜੇ ਲਾਹ ਦਿੱਤੇ, ਉਹਨਾਂ ਦੋਹਾਂ ਦੇ ਮੂੰਹ ਵਿੱਚ ਪਸ਼ਾਬ ਕਰਨ ਤੋਂ ਬਾਅਦ ਉਹਨਾਂ ਉੱਤੇ ਮਨੁੱਖੀ ਮਲ ਸੁੱਟਿਆ ਗਿਆ ਅਤੇ ਉਹਨਾਂ ਦੇ ਮੂੰਹਾਂ ਵਿੱਚ ਵੀ ਤੁੰਨਿਆ ਗਿਆਅੰਤ ਵਿੱਚ ਉਹਨਾਂ ਨੂੰ ਕੇਵਲ ਇੱਕ ਇੱਕ ਸਫ਼ੇਦ ਸਾੜੀ ਪਰ ਕੋਈ ਬਲਾਊਜ਼ ਨਾ ਦੇ ਕੇ ਸਾਰੇ ਪਿੰਡ ਵਿੱਚ ਘੁਮਾਇਆ ਗਿਆ

ਇਸ ਇੱਕ ਖ਼ਬਰ ਤੋਂ ਇਲਾਵਾ ਭਾਰਤ ਵਿੱਚ ਕਿੰਨੀਆਂ ਹੀ ਬਿਮਾਰ ਔਰਤਾਂ ਨੂੰ ਠੀਕ ਕਰਨ ਦੇ ਬਹਾਨੇ ਤਾਂਤਰਿਕਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਕਈਆਂ ਦੇ ਘਰਾਂ ਵਿੱਚ ਦੁੱਖ ਦਲਿਦਰ ਦੂਰ ਕਰਨ ਦੇ ਬਹਾਨੇ ਸਾਰੇ ਟੱਬਰ ਨੂੰ ਬੇਹੋਸ਼ ਕਰਕੇ ਸਭ ਕੁਝ ਲੁੱਟ ਕੇ ਲੈ ਗਏਰਿਸ਼ਤੇਦਾਰ ਤਾਂਤਰਿਕ ਵੀ ਕਿਸੇ ਨੂੰ ਮਾਫ਼ ਨਹੀਂ ਕਰਦੇਮੁਰਾਦਾਬਾਦ ਦੇ ਮਿਥੱਨਪੁਰ ਮਹੇਸ਼ ਪਿੰਡ ਦੇ ਨਿਵਾਸੀ ਹਾਕਮ ਸਿੰਘ ਦਾ ਤਾਂਤਰਿਕ ਰਿਸ਼ਤੇਦਾਰ ਉਸਦੇ 11 ਸਾਲ ਦੇ ਬੇਟੇ ਨੂੰ 29 ਅਪਰੈਲ 2012 ਵਾਲੇ ਦਿਨ ਇੱਕ ਜੰਗਲ ਵਿੱਚ ਲੈ ਗਿਆ, ਜਿੱਥੇ ਬੇਟੇ ਦੀਆਂ ਅੱਖਾਂ ਦੇ ਡੇਲੇ ਕੱਢ ਕੇ ਉਸ ਨਾਲ ਬਦਫੈਲੀ ਕੀਤੀ ਅਤੇ ਬੇਹੋਸ਼ ਕਰਕੇ ਆਪਣੇ ਵੱਲੋਂ ਇੱਕ ਤਲਾਬ ਵਿੱਚ ਸੁੱਟ ਦਿੱਤਾ। ਪਰ ਬੇਟਾ ਤਲਾਬ ਦੇ ਕਿਨਾਰੇ ਕੋਲ ਹੀ ਡਿਗ ਪਿਆਦੂਜੇ ਦਿਨ ਪਰਿਵਾਰ ਦੇ ਲੋਕਾਂ ਨੇ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆਬੇਟਾ ਤਾਂ ਠੀਕ ਹੋ ਗਿਆ ਪਰ ਅੱਖਾਂ ਤੋਂ ਬਿਲਕੁਲ ਅੰਨ੍ਹਾ ਹੋ ਗਿਆਵਾਸਤੂ ਸ਼ਾਸਤਰ ਵਾਲਿਆਂ ਨੇ ਕਿੰਨੀਆਂ ਦੇ ਘਰਾਂ ਦੇ ਦਰਵਾਜ਼ੇ, ਪੌੜੀਆਂ ਜਾਂ ਰਸੋਈਆਂ ਗਲਤ ਦਿਸ਼ਾ ਦੱਸ ਕੇ ਤੁੜਵਾਈਆਂ29 ਅਗਸਤ 2022 ਦੀ ਚੰਡੀਗੜ੍ਹ ਤੋਂ ਖਬਰ ਸੀ ਕਿ ਕੋਈ ਔਰਤ ਇਸ ਵਹਿਮ ਦੀ ਸ਼ਿਕਾਰ ਹੋ ਗਈ ਕਿ ਉਸ ਨੂੰ ਰੋਜ਼ ਰਾਤ ਨੂੰ ਭੂਤ ਪ੍ਰੇਤ ਨਜ਼ਰ ਆਉਂਦਾ ਹੈਉਸ ਨੇ ਇੱਕ ਤਾਂਤਰਿਕ ਦੀ ਸੇਵਾ ਲਈ, ਜਿਸ ਨੇ ਉਸ ਨੂੰ ਦਸ ਮੂਰਤੀਆਂ ਲਿਆਉਣ ਨੂੰ ਕਿਹਾਔਰਤ ਦਸ ਮੂਰਤੀਆਂ ਲੈ ਆਈਤਾਂਤਰਿਕ ਕੁਝ ਊਟ ਪਟਾਂਗ ਨਾ ਸਮਝ ਲੱਗਣ ਵਾਲੇ ਮੰਤ੍ਰ ਬੋਲਦਾ ਰਹਿੰਦਾ ਅਤੇ ਹਰ ਮੰਤਰ ਬਾਅਦ ਹਰ ਇੱਕ ਮੂਰਤੀ ਉੱਤੇ 25-25 ਹਜ਼ਾਰ ਰੁਪਏ ਰਖਵਾ ਲੈਂਦਾ ਅਤੇ ਇਸ ਪ੍ਰਕਾਰ ਢਾਈ ਲੱਖ ਰੁਪਏ ਹੋ ਗਏ। ਅੰਤ ਵਿੱਚ ਤਾਂਤਰਿਕ ਨੇ ਉਸ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਵੀ ਰਖਵਾ ਲਈਆਂਫੇਰ ਕੁਝ ਮੰਤਰ ਬੋਲ ਕੇ ਇੱਕ ਦਮ ਔਰਤ ਨੂੰ ਕਿਹਾ ਕਿ ਛੱਤ ’ਤੇ ਜਾ ਕੇ ਵੇਖ, ਤੈਨੂੰ ਭੂਤ ਭੱਜਦਾ ਹੋਇਆ ਨਜ਼ਰ ਆਵੇਗਾਔਰਤ ਛੱਤ ਉੱਤੇ ਗਈ, ਕੁਝ ਨਹੀਂ ਦਿਸਿਆ। ਪਰ ਜਦੋਂ ਤਕ ਉਹ ਔਰਤ ਛੱਤ ਤੋਂ ਉੱਤਰ ਕੇ ਹੇਠਾਂ ਆਈ, ਤਾਂਤਰਿਕ ਉੱਥੋਂ ਭੱਜ ਚੁੱਕਿਆ ਸੀ।

ਮੁਫ਼ਤ ਦੀ ਸਲਾਹ ਦੇਣ ਵਾਲੇ ਵੀ ਬਹੁਤ ਹਨਮੈਂ ਜਦੋਂ ਸਰਕਾਰੀ ਸਕੂਲ ਵਿੱਚ ਕੰਮ ਕਰਦਾ ਸੀ ਤਾਂ ਮੈਂਨੂੰ ਸਾਇੰਸ ਸੁਪਰਵਾਈਜ਼ਰ ਨਾਲ ਕੰਮ ਪੈ ਗਿਆਮੈਂ ਉਸ ਨਾਲ ਗੱਲਬਾਤ ਕਰ ਹੀ ਰਿਹਾ ਸੀ ਕਿ ਇੱਕ ਅਧਿਆਪਕ ਨੇ ਆ ਕੇ ਮੇਰੀ ਪਤਨੀ ਬਾਰੇ ਸੁਪਰਵਾਈਜ਼ਰ ਸਾਹਿਬ ਨੂੰ ਦੱਸਿਆ ਕਿ ਉਹ ਕਈ ਸਾਲਾਂ ਤੋਂ ਕੈਂਸਰ ਪੀੜਿਤ ਹੈਚਾਹੀਦਾ ਤਾਂ ਇਹ ਸੀ ਕਿ ਸਾਇੰਸ ਸੁਪਰਵਾਈਜ਼ਰ ਸਾਹਿਬ ਵਿਗਿਆਨਿਕ ਸੋਚ ਵਾਲੇ ਹੁੰਦੇ ਪਰ ਉਹਨਾਂ ਨੇ ਮੈਨੂੰ ਕਿਹਾ, “ਅੱਜ ਤਕ ਕੋਈ ਹਸਪਤਾਲ ਕਿਸੇ ਕੈਂਸਰ ਦੇ ਮਰੀਜ਼ ਦਾ ਇਲਾਜ ਨਹੀਂ ਕਰ ਸਕਿਆ, ਘਰ ਬੈਠ ਕੇ ਰੋਜ਼ਾਨਾ ਹਨੂੰਮਾਨ ਚਲੀਸਾ ਦਾ ਪਾਠ ਕਰਿਆ ਕਰੋ।” ਜੇਕਰ ਮੈਂ ਵੀ ਲਾਈਲੱਗ ਹੁੰਦਾ ਤਾਂ ਹਸਪਤਾਲ ਤੋਂ ਛੁੱਟੀ ਦਵਾ ਕੇ ਆਪਣੀ ਪਤਨੀ ਨੂੰ ਘਰ ਲੈ ਆਉਂਦਾ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਸ਼ੁਰੂ ਕਰ ਦਿੰਦਾ ਅਤੇ ਮੇਰੀ ਪਤਨੀ ਪੰਜਵੇਂ ਸਾਲ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੀਪਰ ਮੇਰੀ ਵਿਗਿਆਨਿਕ ਸੋਚ ਹੋਣ ਕਾਰਣ ਉਹ ਹਸਪਤਾਲ ਦੇ ਇਲਾਜ ਨਾਲ ਸਾਢੇ ਸੋਲਾਂ ਸਾਲ ਤਕ ਜਿਉਂਦੀ ਰਹੀ

ਜਿਹੜੇ ਦੇਸ਼ ਵਿੱਚ ਵਿਗਿਆਨ ਨਾਲ ਸਬੰਧਤ ਕਾਲਜ, ਸੰਸਥਾਨ ਜਾਂ ਲੈਬਜ਼ ਨਾਲੋਂ ਮੰਦਿਰ, ਗੁਰਦਵਾਰੇ, ਮਸਜਿਦਾਂ, ਚਰਚ ਆਦਿ ਜ਼ਿਆਦਾ ਹੁੰਦੇ ਹਨ, ਉਹ ਦੇਸ਼ ਕੇਵਲ ਵਿਗਿਆਨ, ਟੈਕਨਾਲੋਜੀ ਵਿੱਚ ਹੀ ਨਹੀਂ ਪਛੜਦੇ ਬਲਕਿ ਆਰਥਿਕ ਖੇਤਰ ਵਿੱਚ ਵੀ ਪਛੜ ਜਾਂਦੇ ਹਨ। ਬੇਰੁਜ਼ਗਾਰੀ ਵੀ ਫੈਲ ਜਾਂਦੀ ਹੈ ਅਤੇ ਉਹਨਾਂ ਦੇਸ਼ਾਂ ਵਿੱਚੋਂ ਬ੍ਰੇਨ ਡਰੇਨ ਵੀ ਸ਼ੁਰੂ ਹੋ ਜਾਂਦਾ ਹੈਜਿਹੜੇ ਬਾਹਰ ਨਹੀਂ ਜਾ ਸਕਦੇ ਉਹ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਾਂ ਲੁੱਟ ਖੋਹ ਸ਼ੁਰੂ ਕਰ ਦਿੰਦੇ ਹਨਇਹ ਨਹੀਂ ਕਿ ਧਰਮ ਜਾਂ ਆਸਥਾ ’ਤੇ ਜ਼ੋਰ ਦੇਣ ਵਾਲੀਆਂ ਸਰਕਾਰਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਨਾਲ ਅਸੀਂ ਹਰ ਖੇਤਰ ਵਿੱਚ ਪਛੜ ਜਾਵਾਂਗੇ, ਪਤਾ ਹੁੰਦਾ ਹੈ ਪਰ ਜਦੋਂ ਸਰਕਾਰਾਂ ਲੋਕਾਂ ਵੱਲੋਂ ਪ੍ਰਾਪਤ ਧਨ ਦਾ ਦੁਰਉਪਯੋਗ ਕਰਨ ਕਰਕੇ ਲੋਕ ਭਲਾਈ ਦਾ ਕੋਈ ਵੀ ਕੰਮ ਨਾ ਕਰ ਸਕਣ ਤਾਂ ਉਹਨਾਂ ਨੂੰ ਉਹਨਾਂ ਦੇ ਹਰ ਝੂਠ ਨੂੰ ਸੱਚ ਮੰਨਣ ਵਾਲੀ ਅੰਧਵਿਸ਼ਵਾਸੀ ਜਨਤਾ ਦੀ ਲੋੜ ਹੁੰਦੀ ਹੈ, ਇਸ ਲਈ ਸਰਕਾਰ ਕਾਇਮ ਰੱਖਣ ਲਈ ਧਰਮ, ਆਸਥਾ ਅਤੇ ਅੰਧਵਿਸ਼ਵਾਸ ਦਾ ਡਟ ਕੇ ਪਰਚਾਰ ਕੀਤਾ ਜਾਂਦਾ ਹੈ

ਕਿਸੇ ਵੀ ਧਰਮ ਦੇ ਪਾਖੰਡ ਜਾਂ ਪਾਖੰਡਾਂ ਰਾਹੀਂ ਕੀਤੀ ਜਾਂਦੀ ਲੁੱਟ ਦਾ ਵਿਰੋਧ ਕਰਨਾ ਧਾਰਮਿਕ ਲੋਕਾਂ ਦੀ ਆਸਥਾ ’ਤੇ ਸੱਟ ਵੱਜਣਾ ਮੰਨ ਲਿਆ ਜਾਂਦਾ ਹੈ ਅਤੇ ਪਾਖੰਡ ਦਾ ਪਰਦਾ ਫਾਸ਼ ਕਰਨ ਵਾਲਿਆਂ ਉੱਤੇ ਕੋਰਟਾਂ ਵਿੱਚ ਕੇਸ ਚਲਾਏ ਜਾਂਦੇ ਹਨਜੇਕਰ ਕੇਸ ਕਾਮਯਾਬ ਨਾ ਹੁੰਦੇ ਦਿਸਣ ਤਾਂ ਉਹਨਾਂ ਨੂੰ ਜਾਨੋਂ ਮਾਰ ਮੁਕਾਇਆ ਜਾਂਦਾ ਹੈਮਹਾਰਾਸ਼ਟਰ ਵਿੱਚ ਡਾਕਟਰ ਦਾਭੋਲਕਰ ਅੰਧਵਿਸ਼ਵਾਸ ਦੇ ਵਿਰੁੱਧ ਪ੍ਰਚਾਰ ਕਰ ਰਹੇ ਸਨ ਅਤੇ ਉਹਨਾਂ ਨੇ ਅੰਧਵਿਸ਼ਵਾਸ ਵਿਰੋਧੀ ਵਿਧੇਯਕ ਪਾਸ ਕਰਵਾਉਣਾ ਚਾਹਿਆਕੱਟੜ ਸੋਚ ਵਾਲਿਆਂ ਨੇ ਦਾਭੋਲਕਰ ਦੀਆਂ ਗਤੀਵਿਧੀਆਂ ਧਰਮ ਵਿਰੋਧੀ ਮੰਨਦੇ ਹੋਏ ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾਇਸੇ ਤਰ੍ਹਾਂ ਕਾਮਰੇਡ ਪਨਸਾਰੇ, ਐੱਮ ਐੱਮ ਕਲਬੁਰਜੀ ਅਤੇ ਲੇਖਿਕਾ ਗੌਰੀ ਲੰਕੇਸ਼ ਨੂੰ ਮਾਰ ਦਿੱਤਾ

ਜ਼ਰਾ ਸੋਚੋ, ਸਾਡੇ ਮੰਦਿਰਾਂ, ਗੁਰਦੁਆਰਿਆਂ ਵਿੱਚ ਕਿੰਨੇ ਟਨ ਸੋਨਾ ਪਿਆ ਹੈ ਅਤੇ ਕਿੰਨੇ ਕਰੋੜ ਰੁਪਏ ਦਾ ਧਨ ਉਹਨਾਂ ਕੋਲ ਜਮ੍ਹਾਂ ਹੈ ਅਤੇ ਐਨੀ ਧਨ ਸੰਪਦਾ ਨਾਲ ਕਿੰਨੇ ਸਰਕਾਰੀ ਡਿਗਰੀ ਕਾਲਜ, ਟੈਕਨੀਕਲ ਕਾਲਜ, ਸਰਕਾਰੀ ਹਸਪਤਾਲ ਬਣ ਸਕਦੇ ਹਨ ਅਤੇ ਜੇਕਰ ਇਹ ਪੈਸਾ ਕਾਰਪੋਰੇਟ ਘਰਾਣਿਆਂ ਨੂੰ ਨਾ ਦੇ ਕੇ ਇੰਡਸਟਰੀ ਅਤੇ ਖੇਤੀਬਾੜੀ ਵਿੱਚ ਲਗਾਇਆ ਜਾਵੇ ਤਾਂ ਕਿੰਨੇ ਕਰੋੜਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਤੇ ਆਤਮ ਹੱਤਿਆਵਾਂ ਰੁਕ ਸਕਦੀਆਂ ਹਨਪਰ ਜੇਕਰ ਇਹ ਧਨ ਦੇਸ਼ ਦੀ ਬਿਹਤਰੀ ਲਈ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਸਥਾ ਵਾਲੇ ਦੰਗੇ ਫੈਲਾਉਣ, ਅੱਗਜ਼ਨੀ ਕਰਨ ਅਤੇ ਸਰਕਾਰ ਉਲਟਾਉਣ ਤਕ ਜਾ ਸਕਦੇ ਹਨ ਇਸ ਲਈ ਜਦੋਂ ਤਕ ਵਿਗਿਆਨਿਕ ਸੋਚ ਦਾ ਪਸਾਰਾ ਅਖ਼ਬਾਰਾਂ, ਮੈਗ਼ਜ਼ੀਨਾਂ, ਰੇਡੀਓ, ਟੈਲੀਵਿਜ਼ਨ ਰਾਹੀਂ ਡਟ ਕੇ ਨਹੀਂ ਕੀਤਾ ਜਾਂਦਾ ਤਦ ਤਕ ਦੇਸ਼ ਦਾ ਸਮੁੱਚੇ ਤੌਰ ’ਤੇ ਕਲਿਆਣ ਨਹੀਂ ਹੋ ਸਕਦਾਪਰ ਇਹਨਾਂ ’ਤੇ ਆਸ ਰੱਖਣੀ ਬੇਮਾਇਨੇ ਹੈਇਸ ਲਈ ਰੈਸ਼ਨਲ ਜਾਂ ਤਰਕਸ਼ੀਲ ਸੰਸਥਾਵਾਂ ਅਤੇ ਵਿਗਿਆਨਕਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਲੋਕਾਂ ਨੂੰ ਅੰਧਵਿਸ਼ਵਾਸ ਦੇ ਹਨੇਰੇ ਵਿੱਚੋਂ ਕੱਢਣ ਲਈ ਤਰਕਸ਼ੀਲ ਬਣਾਉਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4148)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author