VishvamitterBammi7ਪੁਜਾਰੀ ਨੂੰ ਦਿੱਤਾ ਧਨ ਬਜ਼ੁਰਗਾਂ ਕੋਲ ਪਹੁੰਚ ਜਾਏਗਾ, ਇਹ ਸਦੀਆਂ ਪੁਰਾਣੇ ਉਦੋਂ ਦੇ ਵਿਚਾਰ ਹਨ ਜਦੋਂ ਮਨੁੱਖ ਨੂੰ ...
(7 ਅਕਤੂਬਰ 2024)

 

ਲੇਖ ਦਾ ਸਿਰਲੇਖ ਪੜ੍ਹ ਕੇ ਕਈ ਸੋਚਣਗੇ, ਇਹ ਕੀ ਲਿਖ ਦਿੱਤਾ? ਸ਼ਰਾਧ ਤਾਂ ਸਵਰਗਵਾਸੀਆਂ ਦੇ ਕੀਤੇ ਜਾਂਦੇ ਹਨ, ਜਿਉਂਦੇ ਜਾਗਦਿਆਂ ਦੇ ਸ਼ਰਾਧ ਤਾਂ ਕਦੇ ਸੁਣੇ ਨਹੀਂਆਓ ਅਸੀਂ ਜਿਊਂਦੇ ਜਾਗਦਿਆਂ ਦੇ ਸ਼ਰਾਧ ਕਿਉਂ ਅਤੇ ਕਦੋਂ ਕਰੀਏ ਬਾਰੇ ਬਾਅਦ ਵਿੱਚ ਸੋਚ ਵਿਚਾਰ ਲਵਾਂਗੇ ਪਹਿਲਾਂ ਇਹ ਜਾਣ ਲਈਏ ਕਿ, ਕੀ ਸ਼ਰਾਧ ਕਿਸੇ ਚੰਗੀ ਜਾਂ ਵਿਗਿਆਨਿਕ ਸੋਚ ਅਨੁਸਾਰ ਕੀਤੇ ਜਾਂਦੇ ਹਨ ਜਾਂ ਪੁਜਾਰੀ ਵਰਗ ਨੇ ਆਪਣੀ ਮੁਫ਼ਤ ਦੀ ਕਮਾਈ ਅਤੇ ਖਾਣ ਪੀਣ ਲਈ ਜਿਹੜਾ ਸਦੀਆਂ ਪੁਰਾਣਾ ਢੌਂਗ ਰਚਿਆ ਹੈ, ਉਸ ਅਨੁਸਾਰ ਹੋ ਰਹੇ ਹਨ

ਬੰਦਾ ਪੁਜਾਰੀ ਵਰਗ ਦੇ ਪ੍ਰਵਚਨਾਂ ਅਨੁਸਾਰ ਮਰਨ ਤੋਂ ਬਾਅਦ ਚੁਰਾਸੀ ਲੱਖ ਜੂਨਾਂ ਭੋਗ ਕੇ ਫਿਰ ਬੰਦੇ ਦੀ ਜੂਨ ਵਿੱਚ ਆਉਂਦਾ ਹੈਹਾਲ ਦੀ ਘੜੀ ਜੇਕਰ ਇਹਨਾਂ ਵਿਚਾਰਾਂ ਨੂੰ ਸਹੀ ਮਨ ਵੀ ਲਈਏ ਤਾਂ ਕੀ ਪਤਾ ਬੰਦਾ ਮਰਨ ਤੋਂ ਬਾਅਦ ਕਿਸ ਜੂਨ ਵਿੱਚ ਪਿਆ? ਜੇਕਰ ਉਹ ਮਰਨ ਤੋਂ ਬਾਅਦ ਕਿਸੇ ਦੁਧਾਰੂ ਪਸ਼ੂ ਦੀ ਜੂਨ ਵਿੱਚ ਪਿਆ ਤਾਂ ਉਸ ਨੂੰ ਘਾ ਪੱਠਾ ਚਾਹੀਦਾ ਹੈਕੀ ਪੁਜਾਰੀ ਇਹ ਕੁਝ ਖਾਣ ਲਈ ਤਿਆਰ ਹੋਵੋਗਾ? ਪੁਜਾਰੀ ਵਰਗ ਸ਼ਰਾਧਾਂ ਦੇ ਦਿਨਾਂ ਵਿੱਚ ਆਪਣੇ 84 ਲੱਖ ਜੂਨਾਂ ਵਾਲੇ ਪ੍ਰਵਚਨਾਂ ਤੋਂ ਉਲਟ ਜਾ ਕੇ ਸਾਰੀਆਂ ਰਸਮਾਂ ਇਵੇਂ ਪੂਰੀਆਂ ਕਰਦਾ ਹੈ ਜਿਵੇਂ ਹਰ ਬੰਦਾ ਮਰਨ ਤੋਂ ਬਾਅਦ ਬੰਦੇ ਦੀ ਜੂਨ ਵਿੱਚ ਹੀ ਸਵਰਗ ਵਿੱਚ ਬੈਠਿਆ ਹੁੰਦਾ ਹੈ ਕਿਉਂਕਿ ਅਜਿਹਾ ਕਹਿਣ ’ਤੇ ਹੀ ਉਸ ਨੂੰ ਖਾਣ ਲਈ ਵਧੀਆ ਪਦਾਰਥ ਅਤੇ ਮਾਇਆ ਮਿਲਣੀ ਹੈਇੱਕ ਗੱਲ ਇੱਥੇ ਹੋਰ ਵੀ ਜ਼ਿਕਰ ਕਰਨ ਵਾਲੀ ਹੈ ਕਿ ਅੱਜਕਲ ਪੁਜਾਰੀ ਕਿਸੇ ਗਰੀਬ ਦੇ ਘਰ ਸ਼ਰਾਧ ਕਰਨ ਨਹੀਂ ਜਾਂਦੇ, ਉਹ ਅਮੀਰਾਂ ਦੇ ਘਰ ਹੀ ਜਾਂਦੇ ਹਨ, ਜਿੱਥੋਂ ਚੰਗਾ ਖਾਣ ਪੀਣ ਨੂੰ ਮਿਲੇ ਅਤੇ ਮਾਇਆ ਵੀ ਕਾਫੀ ਮਿਲੇ

ਜੇਕਰ ਔਲਾਦ ਨੇ ਸਾਰੀ ਉਮਰ ਆਪਣੇ ਬਿਰਥ ਮਾਤਾ ਪਿਤਾ ਨੂੰ ਪੁੱਛਿਆ ਨਾ ਹੋਵੇ, ਉਹਨਾਂ ਦੀ ਕੋਈ ਛੋਟੀ ਤੋਂ ਛੋਟੀ ਖ਼ਾਹਿਸ਼ ਪੂਰੀ ਨਾ ਕੀਤੀ ਹੋਵੇ, ਕਿਸੇ ਵਿਆਹ ਸ਼ਾਦੀ ਜਾਂ ਕਿਸੇ ਫੰਕਸ਼ਨ ਤੇ ਨਾਲ ਲੈ ਕੇ ਨਾ ਗਏ ਹੋਣ, ਜਾਂ ਬੁਢਾਪੇ ਵਿੱਚ ਮਾਤਾ ਪਿਤਾ ਦੀ ਸੇਵਾ ਕਰਨ ਦੀ ਬਜਾਏ ਬਿਰਧ ਆਸ਼ਰਮ ਵਿੱਚ ਛੱਡ ਆਏ ਹੋਣ ਤਾਂ ਕੀ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਨਾਮ ’ਤੇ ਬਦਾਮ ਕਾਜੂਆਂ ਵਾਲੀ ਖੀਰ ਅਤੇ ਮੇਵਿਆਂ ਵਾਲਾ ਕੜਾਹ ਅਤੇ ਹੋਰ ਸੁਆਦੀ ਭੋਜਨ ਪੁਜਾਰੀ ਨੂੰ ਖੁਆਉਣ ਅਤੇ ਮਾਇਆ ਭੇਂਟ ਕਰਨੀ ਕੋਈ ਜਾਇਜ਼ ਕੰਮ ਹੈ? ਕਾਂ ਨੂੰ ਵੀ ਭੋਜਨ ਖੁਆਇਆ ਜਾਂਦਾ ਹੈ ਤਾਂ ਕਿ ਇਹ ਸਵਰਗ ਵਿੱਚ ਬਜ਼ੁਰਗਾਂ ਨੂੰ ਖਾਣਾ ਪੁੱਜਦਾ ਕਰੇਪੁਜਾਰੀਆਂ ਦੇ ਸਵਰਗ ਨਰਕ ਵਾਲੇ ਪ੍ਰਵਚਨਾਂ ਨੂੰ ਠੀਕ ਕਿਵੇਂ ਮੰਨਿਆ ਜਾ ਸਕਦਾ ਹੈ? ਅੱਜ ਤਕ ਕਿਸੇ ਠੋਸ ਪ੍ਰਮਾਣ ਸਾਹਿਤ ਕੋਈ ਦੱਸ ਨਹੀਂ ਸਕਿਆ ਹੈ ਕਿ ਸਵਰਗ ਨਰਕ ਕਿੱਥੇ ਹੈ, ਕਿਸ ਤਰ੍ਹਾਂ ਦਾ ਹੈ? ਕਿਉਂਕਿ ਜੇਕਰ ਸਵਰਗ ਨਰਕ ਹੈ ਤਾਂ ਮਰਨ ਤੋਂ ਬਿਨਾਂ ਬੰਦਾ ਉੱਥੇ ਜਾ ਨਹੀਂ ਸਕਦਾ ਅਤੇ ਮਰਿਆ ਬੰਦਾ ਉੱਥੋਂ ਵਾਪਸ ਆ ਕੇ ਦੱਸ ਨਹੀਂ ਸਕਦਾ ਕਿ ਸਵਰਗ ਅਤੇ ਨਰਕ ਕਿਹੋ ਜਿਹੇ ਹੁੰਦੇ ਹਨਪਰ ਲੋਕ ਇਹ ਮੰਨ ਲੈਂਦੇ ਹਨ ਕਿ ਪੁਜਾਰੀ ਦੇ ਢਿੱਡ ਵਿੱਚ ਗਿਆ ਖਾਣਾ ਸਾਡੇ ਬਜ਼ੁਰਗਾਂ ਕੋਲ ਸਵਰਗ ਵਿੱਚ ਪਹੁੰਚ ਜਾਵੇਗਾਕੋਈ ਵਿਅਕਤੀ ਭਾਵੇਂ ਕਿਸੇ ਵੀ ਜਾਤ ਦਾ ਹੋਵੇ, ਕਿੰਨਾ ਵੀ ਧਰਮੀ-ਕਰਮੀ ਹੋਵੇ, ਕਿੰਨੇ ਮੰਤ੍ਰ ਪੜ੍ਹ ਲਵੇ, ਉਸਦਾ ਗਰਾਊਂਡ ਫਲੋਰ ’ਤੇ ਬੈਠ ਕੇ ਖਾਧਾ ਹੋਇਆ ਖਾਣਾ ਕਿਸੇ ਕੋਲ ਪਹਿਲੀ ਮੰਜ਼ਿਲ ’ਤੇ ਨਹੀਂ ਪਹੁੰਚ ਸਕਦਾ ਤਾਂ ਫਿਰ ਸਵਰਗ ਜਾਂ ਨਰਕ ਵਿੱਚ ਕਰੋੜਾਂ ਅਰਬਾਂ ਮੀਲ ਕਿਵੇਂ ਪਹੁੰਚ ਸਕਦਾ ਹੈ ਜਿੱਥੇ ਅਜੇ ਤਾਂ ਰਾਕਟਾਂ ਵਿੱਚ ਬੈਠ ਕੇ ਅੰਤਰਿਕਸ਼ ਯਾਤਰੀ ਵੀ ਨਹੀਂ ਪਹੁੰਚ ਸਕੇ

ਸਵਰਗ ਨਰਕ ਦੀ ਹੋਂਦ, ਪੁਜਾਰੀ ਨੂੰ ਖੁਆਇਆ ਖਾਣਾ ਸਵਰਗ ਵਿੱਚ ਸਾਡੇ ਬਜ਼ੁਰਗਾਂ ਕੋਲ ਪਹੁੰਚ ਜਾਵੇਗਾ ਅਤੇ ਸਾਡੇ ਬਜ਼ੁਰਗ ਉਹ ਖਾਣਾ ਖਾ ਲੈਣਗੇ।ਪੁਜਾਰੀ ਨੂੰ ਦਿੱਤਾ ਧਨ ਬਜ਼ੁਰਗਾਂ ਕੋਲ ਪਹੁੰਚ ਜਾਏਗਾ, ਇਹ ਸਦੀਆਂ ਪੁਰਾਣੇ ਉਦੋਂ ਦੇ ਵਿਚਾਰ ਹਨ ਜਦੋਂ ਮਨੁੱਖ ਨੂੰ ਕੁਦਰਤ ਅਤੇ ਜਿਊਣ ਮਰਨ ਬਾਰੇ ਜ਼ਿਆਦਾ ਗਿਆਨ ਨਹੀਂ ਸੀਅੱਜ ਵਿਗਿਆਨ ਨੇ ਬੜੀ ਤਰੱਕੀ ਕਰ ਲਈ ਹੈ ਅਤੇ ਵਿਗਿਆਨਿਕ ਤਰੱਕੀ ਨਾਲ ਸਮਾਜਿਕ ਚੇਤਨਤਾ ਵੀ ਵਧੀ ਹੈ ਪਰ ਅਜੇ ਤਕ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਚੇਤਨਤਾ ਸਦੀਆਂ ਪੁਰਾਣੀ ਹੈਦੁੱਖ ਵਾਲੀ ਗੱਲ ਇਹ ਹੈ ਕਿ ਅਜਿਹੇ ਲੋਕ 1949 ਮਾਡਲ ਵਾਲੀ ਕਾਰ ਖਰੀਦ ਕੇ ਰਾਜ਼ੀ ਨਹੀਂ, ਆਪਣੇ ਦਾਦਾ ਪੜਦਾਦਾ ਦੇ ਵੇਲੇ ਦਾ ਫੈਸ਼ਨ ਜਾਂ ਲਿਬਾਸ ਪਹਿਨ ਕੇ ਰਾਜ਼ੀ ਨਹੀਂ, ਪੁਰਾਣੇ ਵੇਲੇ ਦੇ ਡਾਟ ਵਾਲੇ ਮਕਾਨ ਬਣਾ ਕੇ ਰਾਜ਼ੀ ਨਹੀਂ, ਡਾਕ ਰਾਹੀਂ ਆਪਣੇ ਸਬੰਧੀਆਂ ਜਾਂ ਦੋਸਤਾਂ ਨੂੰ ਦੁੱਖ ਜਾਂ ਸੁੱਖ ਦੇ ਸੁਨੇਹੇ ਤੁਰੰਤ ਭੇਜਣ ਲਈ ਤਾਰ (ਟੈਲੀਗਰਾਮ) ਰਾਹੀਂ ਭੇਜ ਕੇ ਰਾਜ਼ੀ ਨਹੀਂ ਅਤੇ ਇਸੇ ਕਾਰਨ ਟੈਲੀਗਰਾਮ ਮਹਿਕਮੇ ਦਾ ਭੋਗ ਪੈ ਗਿਆ ਹੈ, ਮਤਲਬ ਹਰ ਵਰਤਣ ਵਾਲੀ ਵਸਤੂ, ਪਹਿਨਣ ਵਾਲੀ ਵਸਤੂ, ਸਫ਼ਰ ਕਰਨ ਲਈ ਵਾਹਨ, ਦੂਰ ਦੁਰਾਡੇ ਸੁਨੇਹੇ ਭੇਜਣ ਵਾਲੇ ਸਾਧਨ ਅੱਜ ਦੇ ਯੁਗ ਦੇ ਨਵੇਂ ਤੋਂ ਨਵੇਂ ਮਾਡਲ ਵਾਲੇ ਲੈਣਾ ਪਸੰਦ ਕਰਨਗੇ ਪਰ ਪੁਜਾਰੀ ਵਰਗ ਵੱਲੋਂ ਰਚੇ ਗਏ ਸਦੀਆਂ ਪੁਰਾਣੇ ਢੌਂਗ ਨੂੰ ਛੱਡ ਕੇ ਅੱਜ ਦੇ ਯੁਗ ਵਾਲੇ ਨਵੇਂ ਵਿਚਾਰ ਅਪਣਾਉਣ ਤੋਂ ਲੋਕ ਕੰਨੀ ਕਤਰਾਉਂਦੇ ਹਨ

ਹੁਣ ਮੁੜ ਸਿਰਲੇਖ ਵੱਲ ਆਈਏਜੇਕਰ ਸ਼ਰਾਧ ਕਰਨੇ ਹੀ ਹਨ ਤਾਂ ਕਿਉਂ ਨਾ ਜਿਉਂਦੇ ਜਾਗਦੇ ਬਜ਼ੁਰਗਾਂ ਦੇ ਕਰੀਏਇਹ ਤਾਂ ਸਪਸ਼ਟ ਹੈ ਮਰਨ ਤੋਂ ਬਾਅਦ ਨਾ ਤਾਂ ਕਿਸੇ ਕੋਲ ਕੁਝ ਪਹੁੰਚਣਾ ਹੈ ਅਤੇ ਨਾ ਹੀ ਉਹ ਖਾ, ਪੀ, ਪਹਿਨ ਸਕਦਾ ਹੈ ਜਾਂ ਮਾਇਆ ਵਰਤ ਸਕਦਾ ਹੈਸ਼ਰਾਧ ਸ਼ਬਦ ਸ਼ਰਧਾ ਤੋਂ ਹੀ ਬਣਿਆ ਹੈਜੇਕਰ ਤੁਹਾਡੀ ਆਪਣੇ ਬਜ਼ੁਰਗਾਂ ਪ੍ਰਤੀ ਸ਼ਰਧਾ ਹੈ ਤਾਂ ਉਹਨਾਂ ਦੀ ਹਰ ਮੰਗ ਪੂਰੀ ਕਰੋਬਜ਼ੁਰਗਾਂ ਦੀਆਂ ਮੰਗਾਂ ਕੋਈ ਜ਼ਿਆਦਾ ਨਹੀਂ ਹੁੰਦੀਆਂ ਮੰਗਾਂ ਅਜਿਹੀਆਂ ਹੀ ਹੁੰਦੀਆਂ ਹਨ ਕਿ ਮੇਰਾ ਬਿਸਤਰਾ ਰੋਜ਼ ਝਾੜ ਦਿਓ, ਆਹ ਮੇਰਾ ਪਜਾਮਾ ਥੋੜ੍ਹਾ ਜਿਹਾ ਫਟ ਗਿਆ ਹੈ ਇਸ ਨੂੰ ਠੀਕ ਕਰ ਦਿਓ, ਮੈਨੂੰ ਚਾਹ ਦਾ ਕੱਪ ਪੂਰਾ ਭਰ ਕੇ ਨਾ ਦਿਆ ਕਰੋ, ਹੁਣ ਮੇਰੇ ਕੋਲੋਂ ਡੁੱਲ੍ਹ ਜਾਂਦਾ ਹੈ, ਤਬੀਅਤ ਠੀਕ ਨਹੀਂ, ਜਦੋਂ ਟਾਈਮ ਹੋਵੇ ਮੈਨੂੰ ਡਾਕਟਰ ਕੋਲ ਲੈ ਜਾਓਅਜਿਹੀਆਂ ਮੰਗਾਂ ਬਜ਼ੁਰਗ ਰੋਜ਼ ਰੋਜ਼ ਨਹੀਂ ਕਰਦੇ ਅਤੇ ਪੂਰੀਆਂ ਕਰਨ ਨਾਲ ਕੋਈ ਆਰਥਿਕ ਜਾਂ ਸਮੇਂ ਦਾ ਨੁਕਸਾਨ ਨਹੀਂ ਹੁੰਦਾਬੱਚਿਆਂ ਨੂੰ ਆਪਣੇ ਬਜ਼ੁਰਗਾਂ ਦਾ ਆਦਰ ਕਰਨਾ ਸਿਖਾਓਆਪ ਵੀ ਜਿਹੜੀ ਪੁਰਾਣੀ ਘਟਨਾ ਬਜ਼ੁਰਗ ਵੀਹ ਵਾਰ ਸੁਣਾ ਚੁੱਕੇ ਹਨ, ਜੇਕਰ ਇੱਕੀਵੀਂ ਵਾਰ ਸੁਣਾਉਂਦੇ ਹਨ ਤਾਂ ਇਹ ਨਾ ਕਹੋ ਕਿ ਤੁਸੀਂ ਅੱਗੇ ਕਈ ਵਾਰ ਸੁਣਾ ਚੁੱਕੇ ਹੋਇੱਕ ਜਾਂ ਦੋ ਦਿਨ ਬਜ਼ੁਰਗਾਂ ਦੇ ਸ਼ਰਧਾ ਦੇ ਦਿਨ ਜ਼ਰੂਰ ਮਨਾਓਕਿਸੇ ਪੰਡਿਤ ਪੁਜਾਰੀ ਨੂੰ ਸੱਦਣ ਦੀ ਲੋੜ ਨਹੀਂ, ਜਿਸ ਦਿਨ ਮਾਤਾ ਜੀ ਦਾ ਜਨਮ ਦਿਨ ਹੋਵੇ ਉਸ ਦਿਨ ਉਨ੍ਹਾਂ ਲਈ ਕੋਈ ਨਵੀਂ ਪੋਸ਼ਾਕ ਬਣਵਾ ਕੇ ਜਾਂ ਖਰੀਦ ਕੇ ਦਿਓਜਿਹੜਾ ਖਾਣਾ ਉਹਨਾਂ ਦਾ ਮਨਭਾਉਂਦਾ ਹੈ, ਉਹ ਬਣਾ ਕਿ ਜਾਂ ਬਜ਼ਾਰੋਂ ਖਰੀਦ ਕੇ ਦਿਓਸਾਰਾ ਪਰਿਵਾਰ ਮਾਤਾ ਜੀ ਨੂੰ ਆਪਣੇ ਨਾਲ ਬਿਠਾ ਕੇ ਖਾਣਾ ਖੁਆਓ, ਜੇਕਰ ਉਹ ਚਾਹੁਣ ਤਾਂ ਉਹਨਾਂ ਨੂੰ ਅਤੇ ਪਿਤਾ ਜੀ ਨੂੰ ਕਿਸੇ ਹੋਟਲ ਵਿੱਚ ਲੈ ਜਾਓ, ਥੀਏਟਰ ਵਿੱਚ ਪਿਕਚਰ ਵਿਖਾ ਕੇ ਲਿਆਓ ਜਾਂ ਘਰ ਵਿੱਚ ਟੀ ਵੀ ਤੇ ਉਨ੍ਹਾਂ ਦਾ ਮਨਪਸੰਦ ਚੈਨਲ ਲਗਾ ਦਿਓਪਿਤਾ ਜੀ ਦੇ ਜਨਮ ਦਿਨ ’ਤੇ ਉਹਨਾਂ ਦੀਆਂ ਵੀ ਅਜਿਹੀਆਂ ਹੀ ਇੱਛਾਵਾਂ ਪੂਰੀਆਂ ਕਰ ਦਿਓ ਬੱਸ ਇਹੋ ਹੀ ਜਿਊਂਦਿਆਂ ਜਾਗਦਿਆਂ ਦੇ ਸ਼ਰਧਾ ਦੇ ਦਿਨ ਹਨਉਹਨਾਂ ਵੱਲੋਂ ਦਿੱਤੇ ਗਏ ਅਸ਼ੀਰਵਾਦ ਨਾਲ ਤੁਹਾਡਾ ਆਪਣਾ ਮਨ ਵੀ ਕਾਫੀ ਖੁਸ਼ ਹੋਵੇਗਾ

ਬਜ਼ੁਰਗਾਂ ਦੇ ਚੋਲਾ ਛੱਡਣ ਤੋਂ ਬਾਅਦ ਕਿਸੇ ਰਸਮ ਦੀ ਲੋੜ ਨਹੀਂ, ਘਰ ਵਿੱਚ ਯਾਦਾਂ ਕਾਇਮ ਰੱਖਣ ਲਈ ਉਹਨਾਂ ਦੀ ਫੋਟੋ ਰੱਖ ਸਕਦੇ ਹੋ ਅੱਜਕਲ ਇੱਕ ਪ੍ਰੈਕਟੀਕਲ ਸਮੱਸਿਆ ਵੀ ਆਉਂਦੀ ਹੈਇੱਕ ਮਾਂ ਬਾਪ ਦੇ ਦੋ ਜਾਂ ਤਿੰਨ ਬੇਟੇ ਹੁੰਦੇ ਹਨ ਪਰ ਕੰਮਕਾਰ ਦੀ ਮਜਬੂਰੀ ਕਾਰਨ ਉਹ ਮਾਤਾ ਪਿਤਾ ਨਾਲ ਨਹੀਂ ਰਹਿ ਸਕਦੇਇੱਕ ਬੰਗਲੌਰ ਵਿੱਚ ਕੰਮ ਕਰਦਾ ਹੈ, ਦੂਜਾ ਕਲਕੱਤੇ ਵਿੱਚ ਅਤੇ ਤੀਜਾ ਦਿੱਲੀ ਵਿੱਚ ਜਾਂ ਕੋਈ ਵਿਦੇਸ਼ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਅਤੇ ਮਾਤਾ ਪਿਤਾ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਰਹਿੰਦੇ ਹਨਸਾਰਾ ਪਰਿਵਾਰ ਇਕੱਠਾ ਨਹੀਂ ਹੋ ਸਕਦਾਪਰ ਇਹ ਵੀ ਸੱਚ ਹੈ ਕਿ ਜਿੱਥੇ ਚਾਹ ਉੱਥੇ ਰਾਹ ਹੁੰਦੀ ਹੈਜਿਹੜੇ ਆਪਣੇ ਦੇਸ਼ ਵਿੱਚ ਹੀ ਰਹਿੰਦੇ ਹਨ ਉਹਨਾਂ ਵਿੱਚੋਂ ਇੱਕ ਜਾਂ ਦੋਨੋ ਮਾਤਾ ਜਾਂ ਪਿਤਾ ਦੇ ਜਨਮ ਦਿਨ ’ਤੇ ਛੁੱਟੀ ਲੈ ਕੇ ਆ ਸਕਦੇ ਹਨਇਸ ਤੋਂ ਵੀ ਵਧੀਆ ਗੱਲ ਕਿ ਕੋਈ ਬੇਟਾ ਜਾਂ ਬੇਟੀ ਮਾਤਾ ਪਿਤਾ ਲਈ ਸ਼ਰਧਾ ਦਾ ਦਿਨ ਮਨਾਉਣ ਲਈ ਉਹਨਾਂ ਨੂੰ ਆਪਣੇ ਕੋਲ ਲਿਆਉਣ ਦਾ ਪ੍ਰਬੰਧ ਕਰ ਦੇਣ ਅਤੇ ਜਿਸ ਬੇਟੇ ਜਾਂ ਬੇਟੀ ਕੋਲ ਮਾਤਾ ਪਿਤਾ ਜਾਣ ਉਸਦਾ ਸਾਰਾ ਪਰਿਵਾਰ ਮਿਲ ਕੇ ਸ਼ਰਧਾ ਦੇ ਦਿਨ ਵਿੱਚ ਇੱਕ ਤਿਉਹਾਰ ਦੀ ਤਰ੍ਹਾਂ ਹਿੱਸਾ ਲੈਣ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5343)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

Vishva Mitter

Vishva Mitter

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author