VishvamitterBammi7ਭੋਲੇ ਭਾਲੇ ਭਗਤ ਲੋਕ ਇਹ ਵਿਸ਼ਵਾਸ ਕਰੀ ਬੈਠੇ ਹਨ ਕਿ ਗੁਰੂ ਜੀ ਸੁੱਤੇ ਹੋਏ ਹਨ ਅਤੇ ਜਦੋਂ ਜਾਗਣਗੇ ਫਰੀਜ਼ਰ ਵਿੱਚੋਂ ...
(28 ਅਕਤੂਬਰ 2023)


ਤੁਸੀਂ
ਚਾਰ ਪ੍ਰਕਾਰ ਦੇ ਪ੍ਰਦੂਸ਼ਣ ਤਾਂ ਸੁਣੇ ਹੋਣਗੇ ਜਿਵੇਂ ਕਿ ਮਿੱਟੀ ਦਾ ਪ੍ਰਦੂਸ਼ਣ, ਪਾਣੀ ਦਾ ਪ੍ਰਦੂਸ਼ਣ, ਹਵਾ ਦਾ ਪ੍ਰਦੂਸ਼ਣ ਅਤੇ ਸ਼ੋਰ ਦਾ ਪ੍ਰਦੂਸ਼ਣਪਰ ਇੱਕ ਪੰਜਵਾਂ ਪ੍ਰਦੂਸ਼ਣ ਵੀ ਹੈ ਜਿਸ ਨੂੰ ਦਿਮਾਗ ਦਾ ਪ੍ਰਦੂਸ਼ਣ ਕਹਿੰਦੇ ਹਨ ਅਤੇ ਇਸ ਬਾਰੇ ਵਿਗਿਆਨਕ ਚੁੱਪ ਹਨ ਕਿਉਂਕਿ ਇਹ ਭੌਤਿਕ ਵਿਗਿਆਨ ਦਾ ਵਿਸ਼ਾ ਨਹੀਂ ਬਲਕਿ ਸਮਾਜ ਵਿਗਿਆਨ ਦਾ ਵਿਸ਼ਾ ਹੈ

ਅੱਜ ਸਾਡੀ ਧਰਤੀ ਜਾਂ ਮਿੱਟੀ ਬੁਰੀ ਤਰ੍ਹਾਂ ਪ੍ਰਦੂਸ਼ਤ ਹੈਲੋੜ ਤੋਂ ਵੱਧ ਕੀੜੇ ਮਾਰ ਦਵਾਈਆਂ ਦੇ ਛਿੜਕਾਵ, ਰਸਾਇਣਿਕ ਖਾਦਾਂ, ਨਦੀਨ ਨਾਸ਼ਕਾਂ, ਪਾਰਾ, ਜ਼ਿੰਕ, ਕ੍ਰੋਮੀਅਮ ਵਰਗੀਆਂ ਧਾਤਾਂ ਨੇ ਸਾਨੂੰ ਜ਼ਿੰਦਗੀ ਦੇਣ ਵਾਲੀਆਂ ਉਪਜਾਂ ਵਾਲੀ ਮਿੱਟੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈਇਸ ਤੋਂ ਇਲਾਵਾ ਕੱਪੜਾ ਜਾਂ ਚਮੜਾ ਰੰਗਣ ਵਾਲੀਆਂ ਫੈਕਟਰੀਆਂ, ਸ਼ਰਾਬ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਗੰਦ ਵੀ ਸਾਡੀ ਧਰਤੀ ਵਿੱਚ ਮਿਲ ਰਿਹਾ ਹੈਪੈਟਰੋਲ ਦੀ ਸੁਧਾਈ ਦੇ ਪਲਾਂਟਾਂ ਵਿੱਚੋਂ ਵੀ ਕਈ ਟੰਨ ਜ਼ਹਿਰੀਲਾ ਪਦਾਰਥ ਧਰਤੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈਖੇਤੀ ਲਈ ਜ਼ਰੂਰੀ ਸੂਖਮ ਜੀਵ ਮਰ ਚੁੱਕੇ ਹਨ ਜਿਹੜੇ ਕਿ ਪਹਿਲਾਂ ਪਸ਼ੂਆਂ ਦੀ ਰਹਿੰਦ ਖੂਹੰਦ ਨੂੰ ਖੇਤੀ ਲਈ ਲੋੜੀਂਦੇ ਤੱਤਾਂ ਵਿੱਚ ਬਦਲ ਦਿੰਦੇ ਸਨਇਸ ਲਈ ਖੇਤੀ ਵਾਲੀ ਜ਼ਮੀਨ ਭਾੜੇ ’ਤੇ ਹੋ ਗਈ ਹੈ ਜਿਸਦਾ ਆਪਣਾ ਸਾਹ-ਸਤ ਖਤਮ ਹੈ ਅਤੇ ਖਾਦਾਂ ਦੇ ਸਿਰ ’ਤੇ ਹੀ ਪੈਦਾਵਾਰ ਦੇ ਰਹੀ ਹੈਇਸ ਪੈਦਾਵਾਰ ਵਿੱਚ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦਾ ਕੁਝ ਭਾਗ ਵੀ ਆ ਜਾਂਦਾ ਹੈ ਜਿਹੜਾ ਕਿ ਸਾਡੇ ਲਈ ਨੁਕਸਾਨ ਦੇਣ ਵਾਲਾ ਹੈਜ਼ਹਿਰੀਲੇ ਪਾਣੀਆਂ ਕਾਰਣ ਤਾਂ ਕਈ ਥਾਵਾਂ ’ਤੇ ਧਰਤੀ ’ਤੇ ਕੁਝ ਵੀ ਨਹੀਂ ਉੱਗ ਸਕਦਾ

ਕੀੜੇ ਮਾਰ ਦਵਾਈਆਂ ਦੇ ਛਿੜਕਾਵ, ਰਸਾਇਣਿਕ ਖਾਦਾਂ, ਨਦੀਨ ਨਾਸ਼ਕ, ਪਾਰਾ, ਜ਼ਿੰਕ, ਕ੍ਰੋਮੀਅਮ ਵਰਗੀਆਂ ਧਾਤਾਂ, ਕੱਪੜਾ ਜਾਂ ਚਮੜਾ ਰੰਗਣ ਵਾਲਿਆਂ ਫੈਕਟਰੀਆਂ, ਸ਼ਰਾਬ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਵੇਸਟ ਅਤੇ ਪੈਟਰੋਲ ਦੀ ਸੁਧਾਈ ਦੇ ਪਲਾਂਟਾਂ ਦਾ ਵੇਸਟ ਜਦੋਂ ਬਰਸਾਤ ਦੇ ਪਾਣੀ ਨਾਲ ਧਰਤੀ ਵਿੱਚ ਰਿਸਦਾ ਹੈ ਤਾਂ ਇਹ ਸਭ ਕੁਝ ਧਰਤੀ ਹੇਠਲੇ ਉਸ ਪਾਣੀ ਤਕ ਪਹੁੰਚ ਜਾਂਦਾ ਹੈ ਜਿਹੜਾ ਸਾਡੇ ਪੀਣ, ਖਾਣਾ ਤਿਆਰ ਕਰਨ ਲਈ ਜਾਂ ਫ਼ਸਲਾਂ ਲਈ ਲੋੜੀਂਦਾ ਹੁੰਦਾ ਹੈਇਸ ਪ੍ਰਕਾਰ ਸਾਰਾ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ ਅਤੇ ਇਸ ਨਾਲ ਹੀ ਸਾਨੂੰ ਗੁਜ਼ਾਰਾ ਕਰਨਾ ਪੈਂਦਾ ਹੈਸੰਸਾਰ ਸਿਹਤ ਸੰਸਥਾ ਅਨੁਸਾਰ ਸਾਰੇ ਸੰਸਾਰ ਵਿੱਚ ਹਰ ਤੀਜੇ ਵਿਅਕਤੀ ਨੂੰ ਪੀਣ ਲਈ ਪ੍ਰਦੂਸ਼ਿਤ ਪਾਣੀ ਹੀ ਨਸੀਬ ਹੁੰਦਾ ਹੈਸਾਡੀਆਂ ਅੱਧੀਆਂ ਤੋਂ ਵੀ ਵੱਧ ਬਿਮਾਰੀਆਂ ਦਾ ਕਾਰਣ ਹੀ ਇਹ ਪ੍ਰਦੂਸ਼ਿਤ ਪਾਣੀ ਹੈ

ਹਵਾ ਦਾ ਪ੍ਰਦੂਸ਼ਣ ਵੀ ਘੱਟ ਨਹੀਂਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦਾ ਧੂੰਆਂ, ਹਵਾਈ ਜਹਾਜ਼ਾਂ ਦਾ ਧੂਆਂ ਜਿਹੜਾ ਕਿ ਸਾਨੂੰ ਧਰਤੀ ’ਤੇ ਖੜ੍ਹੇ ਲੋਕਾਂ ਨੂੰ ਵਿਖਾਈ ਨਹੀਂ ਦਿੰਦਾ, ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਸ ਨੇ ਵੀ ਹੇਠਾਂ ਉਸੇ ਹਵਾ ਵਿੱਚ ਆ ਕੇ ਮਿਲਣਾ ਹੈ ਜਿਸ ਵਿੱਚ ਅਸੀਂ ਸਾਹ ਲੈਣਾ ਹੈਫੈਕਟਰੀਆਂ ਦਾ ਧੂੰਆਂ ਅਤੇ ਇੱਟਾਂ ਦੇ ਭੱਠਿਆਂ ਦਾ ਧੂੰਆਂ ਵੀ ਹਵਾ ਵਿੱਚ ਮਿਲ ਰਿਹਾ ਹੈਕਈ ਤਾਂ ਵਾਹਨ ਚਾਲਕ ਪ੍ਰਦੂਸ਼ਣ ਦੀ ਚੈਕਿੰਗ ਵੀ ਨਹੀਂ ਕਰਵਾਉਂਦੇ ਅਤੇ ਪੂਰੀ ਬੇਸ਼ਰਮੀ ਨਾਲ ਕਾਲਾ ਧੂੰਆਂ ਛੱਡ ਰਹੇ ਹੁੰਦੇ ਹਨਟਰੈਫਿਕ ਪੁਲਿਸ ਦੀ ਨਫ਼ਰੀ ਘੱਟ ਹੋਣ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਧੂੰਆਂ ਛੱਡਣ ਵਾਲਿਆਂ ਨੂੰ ਛੱਡ ਦੇਣ ਨਾਲ ਵੀ ਹਵਾ ਪ੍ਰਦੂਸ਼ਿਤ ਹੋ ਰਹੀ ਹੈਕੱਚੀਆਂ ਸੜਕਾਂ ਉੱਤੇ ਵਾਹਨਾਂ ਦੁਆਰਾ ਉਡਾਈ ਗਈ ਧੂੜ ਵੀ ਹਵਾ ਪ੍ਰਦੂਸ਼ਣ ਵਿੱਚ ਵਾਧਾ ਕਰਦੀ ਹੈਕਈ ਸ਼ਹਿਰਾਂ ਵਿੱਚ ਤਾਂ ਐਨਾ ਧੂੰਆਂ ਹੈ ਕਿ ਵਿਜ਼ੀਬੀਲਟੀ ਕਾਫੀ ਘਟ ਚੁੱਕੀ ਹੈਲੋਕਾਂ ਵਿੱਚ ਹਵਾ ਪ੍ਰਦੂਸ਼ਣ ਕਾਰਣ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਵੀ ਵਧ ਗਈਆਂ ਹਨ

ਧਾਰਮਿਕ ਅਸਥਾਨਾਂ ਉੱਤੇ ਸਵੇਰੇ ਸ਼ਾਮ ਵੱਜਦੇ ਸਪੀਕਰਾਂ ਕਾਰਣ, ਕਾਰਾਂ, ਬੱਸਾਂ, ਟਰੱਕਾਂ, ਦੁਪਹੀਆ ਵਾਹਨਾਂ ਦੇ ਹੌਰਨ ਵੀ ਨਿਸ਼ਚਿਤ ਡੈਸੀਬਲ ਨਾਲੋਂ ਵੱਧ ਅਵਾਜ਼ ਪੈਦਾ ਕਰਦੇ ਹਨਕਈ ਵਾਰ ਦੁਪਹੀਆ ਵਾਹਨ ਦੇ ਚਾਲਕਾਂ ਨੇ ਸ਼ੌਕੀਆ ਹੀ ਟਰੱਕ ਜਾਂ ਬੱਸ ਵਾਲਾ ਹੌਰਨ ਲਗਾਇਆ ਹੁੰਦਾ ਹੈਇਹਨਾਂ ਸਭਨਾਂ ਨਾਲ ਧੁਨੀ ਜਾਂ ਸ਼ੋਰ ਪ੍ਰਦੂਸ਼ਣ ਖਤਰਨਾਕ ਹੱਦ ਤਕ ਫੈਲਦਾ ਹੈ, ਜਿਸ ਨਾਲ ਕੰਨਾਂ ਅਤੇ ਦਿਮਾਗ ਦੀਆਂ ਬਿਮਾਰੀਆਂ ਵਧ ਰਹੀਆਂ ਹਨਦੀਵਾਲੀ, ਦੁਸਹਿਰਾ, ਵਿਆਹ ਸ਼ਾਦੀਆਂ ਦੇ ਮੌਕੇ ਚੱਲਣ ਵਾਲੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਨਾਲ ਵੀ ਹੱਦੋਂ ਵੱਧ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈਜੇਕਰ ਕਿਤੇ ਜੰਗ ਲੱਗੀ ਹੋਵੇ ਤਾਂ ਬੰਬ, ਬਾਰੂਦ ਨਾਲ ਹੋਣ ਵਾਲੀਆਂ ਮੌਤਾਂ ਅਤੇ ਹਵਾ ਪ੍ਰਦੂਸ਼ਣ ਦੇ ਨਾਲ ਨਾਲ ਸ਼ੋਰ ਪ੍ਰਦੂਸ਼ਣ ਬਹੁਤ ਵਧ ਜਾਂਦਾ ਹੈ

ਇਹਨਾਂ ਚਾਰ ਪਰਦੂਸ਼ਣਾਂ ਬਾਰੇ ਤਾਂ ਸਾਰੀਆਂ ਅਖ਼ਬਾਰਾਂ, ਵਿਗਿਆਨ ਦੀਆਂ ਕਿਤਾਬਾਂ ਅਤੇ ਮੈਗਜ਼ੀਨਾਂ ਵਿੱਚ ਆ ਜਾਂਦਾ ਹੈਪਰ ਇੱਕ ਪੰਜਵਾਂ ਪ੍ਰਦੂਸ਼ਣ ਵੀ ਹੈ ਜਿਸ ਨੂੰ ਦਿਮਾਗੀ ਪ੍ਰਦੂਸ਼ਣ ਕਿਹਾ ਜਾ ਸਕਦਾ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੈਇਸ ਪ੍ਰਦੂਸ਼ਣ ਦੇ ਕਾਰਣ ਬ੍ਰਹਮੰਡ ਵਿੱਚ ਸਾਡੀ ਸੁਹਣੀ ਧਰਤੀ ਨਸ਼ਟ ਹੋਣ ਦੇ ਕੰਡੇ ਖੜ੍ਹੀ ਹੈਇਸ ਪ੍ਰਦੂਸ਼ਣ ਦੇ ਕਾਰਣ ਹੀ ਫਿਰਕਾਪ੍ਰਸਤ ਦੰਗੇ ਹੁੰਦੇ ਹਨ ਅਤੇ ਭਰਾ ਭਰਾ ਦਾ ਕਾਤਲ ਬਣ ਜਾਂਦਾ ਹੈ

ਭਾਰਤ ਵਿੱਚ ਤਾਂ ਕਈ ਲੋਕ ਗਊ ਹੱਤਿਆ ਦੇ ਦੋਸ਼ ਹੇਠ ਹੀ ਆਪੇ ਬਣੇ ਗਊ ਰੱਖਿਅਕਾਂ ਨੇ ਮਾਰ ਦਿੱਤੇ ਹਨਕਰੂਸੇਡ, ਜਿਹਾਦ ਅਤੇ ਧਰਮਯੁੱਧ ਆਦਿ ਦਾ ਕਾਰਣ ਵੀ ਇਹ ਦਿਮਾਗੀ ਪ੍ਰਦੂਸ਼ਣ ਹੈਭਾਰਤ ਪਾਕਿਸਤਾਨ ਦੀ ਵੰਡ ਵੀ ਇਸੇ ਦਿਮਾਗੀ ਪ੍ਰਦੂਸ਼ਣ ਕਾਰਣ ਹੋਈ ਜਿਸ ਕਰਕੇ ਲੱਖਾਂ ਲੋਕ ਮਾਰੇ ਗਏ ਅਤੇ ਲੱਖਾਂ ਹੀ ਬੇਘਰ ਹੋ ਗਏਇਹ ਦਿਮਾਗੀ ਪ੍ਰਦੂਸ਼ਣ ਮੰਦਿਰਾਂ, ਗੁਰੂਦਵਾਰਿਆਂ, ਚਰਚਾਂ, ਮਸਜਿਦਾਂ, ਹੋਰ ਧਾਰਮਿਕ ਅਦਾਰਿਆਂ ਅਤੇ ਗੋਦੀ ਮੀਡੀਆ ਵੱਲੋਂ ਬੇਰੋਕ-ਟੋਕ ਫੈਲਾਇਆ ਜਾ ਰਿਹਾ ਹੈਇਹਨਾਂ ਧਰਮ ਦੇ ਠੇਕੇਦਾਰਾਂ ਨੇ ਜਾਤ ਪਾਤ ਰਾਹੀਂ ਸਮਾਜ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈਇਸ ਤੋਂ ਇਲਾਵਾ ਇਸ ਪ੍ਰਦੂਸ਼ਣ ਨੇ ਸਾਡੇ ਦਿਮਾਗਾਂ ਵਿੱਚ ਪਿਛਲੇ ਜਨਮਾਂ ਦਾ ਫਲ, ਅਗਲੇ ਜਨਮ ਵਿੱਚ ਸਵਰਗ ਦੇ ਲਾਰੇ, ਕਿਸਮਤ, ਕਿਸੇ ਪਵਿੱਤਰ ਨਦੀ ਵਿੱਚ ਨਹਾਉਣ ਨਾਲ ਪਾਪਾਂ ਦਾ ਧੋਤੇ ਜਾਣਾ ਅਤੇ ਚਮਤਕਾਰਾਂ ਵਰਗਾ ਗੰਦ ਭਰ ਦਿੱਤਾ ਹੈ ਜਿਸ ਨਾਲ ਵਿਹਲੇ ਰਹਿ ਕੇ ਐਸ਼ ਕਰਨ ਵਾਲੇ ਪਵਿੱਤਰ ਨਦੀਆਂ ਦੇ ਪਾਂਡੇ, ਜੋਤਿਸ਼ੀ ਅਤੇ ਤਾਂਤਰਿਕ ਵਧ ਫੁੱਲ ਰਹੇ ਹਨਕਈ ਥਾਈਂ ਬੱਚਿਆਂ ਦੀਆਂ ਬਲੀਆਂ ਦੀਆਂ ਦਰਦਨਾਕ ਘਟਨਾਵਾਂ ਹੋ ਜਾਂਦੀਆਂ ਹਨ ਅਤੇ ਭੋਲੀਆਂ ਔਰਤਾਂ ਦਾ ਸ਼ਰੀਰਕ ਸ਼ੋਸ਼ਣ ਹੋ ਜਾਂਦਾ ਹੈਦਿਮਾਗ ਐਨੇ ਪ੍ਰਦੂਸ਼ਿਤ ਹੋ ਚੁੱਕੇ ਹਨ ਕਿ ਜਿਹੜੇ ਧਾਰਮਿਕ ਗੁਰੂ ਕਤਲ ਜਾਂ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹਾਂ ਅੰਦਰ ਡੱਕੇ ਹੋਏ ਹਨ, ਉਹਨਾਂ ਦੇ ਭਗਤ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਉਹਨਾਂ ਦੇ ਗੁਰੂ ਨੇ ਕੋਈ ਗਲਤ ਕੰਮ ਕੀਤਾ ਹੈ ਅਤੇ ਉਹ ਆਸ ਲਗਾਈ ਬੈਠੇ ਹਨ ਕਿ ਚਮਤਕਾਰ ਹੋ ਜਾਵੇਗਾ ਅਤੇ ਸਾਡੇ ਗੁਰੂ ਜੀ ਜੇਲ੍ਹ ਤੋਂ ਬਾਹਰ ਆ ਜਾਣਗੇਸਰਕਾਰਾਂ ਵੀ ਜਦੋਂ ਸਮਝਦੀਆਂ ਹਨ ਕਿ ਅਜਿਹੇ ਗੁਰੂਆਂ ਨੂੰ ਪੈਰੋਲ ਤੇ ਛੱਡਣ ਨਾਲ ਸਾਨੂੰ ਭਗਤਾਂ ਦੀਆਂ ਵੋਟਾਂ ਜ਼ਿਆਦਾ ਮਿਲਣਗੀਆਂ, ਉਹ ਛੱਡ ਦਿੰਦੀਆਂ ਹਨਇਸ ਨਾਲ ਭਗਤਾਂ ਵਿੱਚ ਅੰਧ-ਸ਼ਰਧਾ ਹੋਰ ਵਧ ਜਾਂਦੀ ਹੈ

ਇੱਕ ਗੁਰੂ ਦੀ ਮੌਤ ਹੋ ਗਈ ਅਤੇ ਸ਼ੈਤਾਨ ਲੋਕਾਂ ਨੇ ਉਸ ਦੀ ਲਾਸ਼ ਇੱਕ ਫਰੀਜ਼ਰ ਵਿੱਚ ਰੱਖ ਦਿੱਤੀ ਅਤੇ ਪ੍ਰਚਾਰ ਕਰ ਦਿੱਤਾ ਕਿ ਗੁਰੂ ਜੀ ਕੁਝ ਦੇਰ ਬਾਅਦ ਆਪਣੇ ਆਪ ਜਿਉਂਦੇ ਜਾਗਦੇ ਫਰੀਜ਼ਰ ਵਿੱਚੋਂ ਬਾਹਰ ਆ ਜਾਣਗੇਭੋਲੇ ਭਾਲੇ ਭਗਤ ਲੋਕ ਇਹ ਵਿਸ਼ਵਾਸ ਕਰੀ ਬੈਠੇ ਹਨ ਕਿ ਗੁਰੂ ਜੀ ਸੁੱਤੇ ਹੋਏ ਹਨ ਅਤੇ ਜਦੋਂ ਜਾਗਣਗੇ ਫਰੀਜ਼ਰ ਵਿੱਚੋਂ ਬਾਹਰ ਆ ਜਾਣਗੇਧਾਰਮਿਕ ਸਥਲ ਤਾਂ ਇਹ ਦਿਮਾਗੀ ਪ੍ਰਦੂਸ਼ਣ ਇਸ ਲਈ ਫੈਲਾਅ ਰਹੇ ਹਨ ਕਿ ਇਸ ਕਾਰਣ ਉਹਨਾਂ ਨੂੰ ਕਮਾਈ ਬਹੁਤ ਹੁੰਦੀ ਹੈਪਰ ਸਰਕਾਰਾਂ ਵੀ ਇਸੇ ਦਿਮਾਗੀ ਪ੍ਰਦੂਸ਼ਣ ਨੂੰ ਫੈਲਾਉਂਦੀਆਂ ਹਨ ਅਤੇ ਇਸ ਨਾਲ ਬਹੁਗਿਣਤੀ ਵੋਟਰ ਇਹਨਾਂ ਦੇ ਹੱਕ ਵਿੱਚ ਭੁਗਤ ਜਾਂਦੇ ਹਨਇਸ ਦਿਮਾਗੀ ਪ੍ਰਦੂਸ਼ਣ ਕਾਰਣ ਸਰਕਾਰ ਭਗਤ ਕੇਵਲ ਵੋਟਾਂ ਵੇਲੇ ਸਰਕਾਰ ਦੇ ਹੱਕ ਵਿੱਚ ਹੀ ਨਹੀਂ ਭੁਗਤਦੇ ਬਲਕਿ ਉਹ ਸਰਕਾਰ ਵੱਲੋਂ ਕੀਤੇ ਗਏ ਘੋਟਾਲਿਆਂ ਅਤੇ ਵਾਇਦਾਖਲਾਫੀਆਂ ਬਾਰੇ ਵੀ ਸੋਚਣ ਲਈ ਤਿਆਰ ਨਹੀਂ ਹੁੰਦੇਕਿਸਮਤ ਦੇ ਸੰਕਲਪ ਕਾਰਣ ਹੀ ਇਹ ਸੋਚ ਕੇ ਕਿ ਜਿਹੜਾ ਕਿਸਮਤ ਵਿੱਚ ਹੋਣਾ ਹੈ, ਮਿਲ ਜਾਣਾ ਹੈ, ਕਈ ਲੋਕ ਮਿਹਨਤ ਬਹੁਤ ਘੱਟ ਕਰਦੇ ਹਨ ਅਤੇ ਜ਼ਿਆਦਾ ਸਮਾਂ ਵਿਹਲੇ ਰਹਿੰਦੇ ਹਨਧਰਮ ਪ੍ਰਚਾਰ ਵਿੱਚ ਜਿੱਥੇ ਇਹ ਕਿਹਾ ਜਾਂਦਾ ਹੈ ਤੁਹਾਡੇ ਸਾਰੇ ਮਾੜੇ ਕੰਮਾਂ ਨੂੰ ਉੱਪਰ ਵਾਲਾ ਵੇਖ ਰਿਹਾ ਹੈ, ਨਾਲ ਹੀ ਇਸਦਾ ਉਪਾਅ ਦੱਸਿਆ ਜਾਂਦਾ ਹੈ ਕਿ ਕਿ ਪਵਿੱਤਰ ਨਦੀ ਵਿੱਚ ਨਹਾਉਣ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ ਇਸ ਲਈ ਬੇਈਮਾਨ ਲੋਕ ਰਿਸ਼ਵਤ ਲੈਣ, ਕਾਲਾ ਬਾਜ਼ਾਰੀ, ਬੇਈਮਾਨੀ, ਧੋਖੇਬਾਜ਼ੀ ਜਾਂ ਹੋਰ ਸਮਾਜ ਵਿਰੋਧੀ ਗਲਤ ਕੰਮ ਕਰਨ ਤੋਂ ਬਾਜ਼ ਨਹੀਂ ਆਉਂਦੇ ਕਿਉਂਕਿ ਦਿਮਾਗ ਵਿੱਚ ਇਹ ਕੂੜਾ ਭਰਿਆ ਹੋਇਆ ਹੈ ਕਿ ਕਿਸੇ ਪਵਿੱਤਰ ਨਦੀ ਵਿੱਚ ਨਹਾਉਣ ਨਾਲ ਸਾਰੇ ਪਾਪ ਧੋਤੇ ਜਾਣੇ ਹਨ

ਪਛਮੀ ਦੇਸ਼ਾਂ ਵਿੱਚ ਲੋਕਾਂ ਦੀ ਔਸਤ ਉਮਰ ਸਾਡੇ ਨਾਲੋਂ ਜ਼ਿਆਦਾ ਹੋਣ ਦਾ ਇੱਕ ਕਾਰਣ ਇਹ ਹੈ ਉਹਨਾਂ ਨੂੰ ਸਾਹ ਲੈਣ ਲਈ ਸ਼ੁੱਧ ਹਵਾ, ਪੀਣ ਲਈ ਸ਼ੁੱਧ ਪਾਣੀ ਅਤੇ ਖਾਣ ਲਈ ਸ਼ੁੱਧ ਖਾਣਾ ਮਿਲਦਾ ਹੈ ਕਿਉਂਕਿ ਉੱਥੇ ਧਰਤੀ, ਹਵਾ ਅਤੇ ਪਾਣੀ ਬਹੁਤ ਘੱਟ ਪ੍ਰਦੂਸ਼ਿਤ ਹਨਸਾਡੇ ਨਾਲੋਂ ਵਿਗਿਆਨਿਕ ਅਤੇ ਆਰਥਿਕ ਤੌਰ ’ਤੇ ਵੀ ਅੱਗੇ ਇਸ ਲਈ ਹਨ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਅੰਧਵਿਸ਼ਵਾਸੀ ਕੂੜਾ ਬਹੁਤ ਘੱਟ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4428)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author