VishvamitterBammi7ਇੰਡੀਆ ਗਠਬੰਧਨ ਜੇਕਰ ਏਕੇ ਅਤੇ ਧਰਮਨਿਰਪੱਖਤਾ ਦੇ ਅਸੂਲ ਉੱਤੇ ਦ੍ਰਿੜ੍ਹਤਾ ਨਾਲ ਕਾਇਮ ...
(15 ਦਸੰਬਰ 2023)
ਇਸ ਸਮੇਂ ਪਾਠਕ: 352.

 

ਕਾਂਗਰਸ ਨੂੰ ਜਿੰਨਾ ਨਰਮ ਹਿੰਦੂਤਵ ਨੇ ਨੁਕਸਾਨ ਪਹੁੰਚਾਇਆ ਹੈ, ਉੰਨਾ ਹੋਰ ਕਿਸੇ ਹੋਰ ਗਲਤੀ ਨੇ ਨਹੀਂ ਪਹੁੰਚਾਇਆਭਾਵੇਂ ਕਿ ਕਾਂਗਰਸ ਦੇ ਚੋਣ ਲੜ ਰਹੇ ਨੇਤਾਵਾਂ ਦਾ ਗਠਬੰਧਨ ਦੇ ਮੈਂਬਰਾਂ ਪ੍ਰਤੀ ਰਵਈਆ ਸਹਿਯੋਗਪੂਰਣ ਨਾ ਹੋਣਾ ਵੀ ਨੁਕਸਾਨਦੇਹ ਸੀ ਪਰ ਨਰਮ ਹਿੰਦੂਤਵ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾਜਦੋਂ ਵੀ ਕੋਈ ਪਾਰਟੀ ਜਾਂ ਦੇਸ਼ ਆਪਣੇ ਮੂਲ ਸਿਧਾਂਤ ਜਾਂ ਟੀਚੇ ਤੋਂ ਥਿੜਕ ਜਾਂਦਾ ਹੈ ਤਾਂ ਉਹ ਉਸ ਮਕਸਦ ਵਿੱਚ ਵੀ ਕਾਮਯਾਬ ਨਹੀਂ ਹੁੰਦਾ, ਜਿਸ ਲਈ ਉਸਨੇ ਆਪਣਾ ਸਿਧਾਂਤ ਜਾਂ ਟੀਚਾ ਛੱਡਣ ਦੀ ਬਦਨਾਮੀ ਖੱਟੀ ਹੁੰਦੀ ਹੈ

ਕਾਂਗਰਸ ਨੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ਾਂ ਵੇਲੇ ਤੋਂ ਹੀ ਧਰਮਨਿਰਪੱਖਤਾ ਦਾ ਰਾਹ ਚੁਣਿਆ ਸੀ ਅਤੇ ਅਜ਼ਾਦੀ ਤੋਂ ਬਾਅਦ ਵੀ ਕਾਫੀ ਦਹਾਕੇ ਇਸ ਉੱਤੇ ਡਟ ਕੇ ਪਹਿਰਾ ਦਿੱਤਾਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਮੌਲਾਨਾ ਆਜ਼ਾਦ, ਖਾਨ ਅਬਦੁਲ ਗੁਫ਼ਾਰ ਖਾਂ, ਭੀਮ ਰਾਓ ਅੰਬੇਦਕਰ ਅਤੇ ਹੋਰ ਬਹੁਤ ਸਾਰੇ ਕਾਂਗਰਸ ਦੇ ਨੇਤਾ ਧਰਮਨਿਰਪੱਖ ਸਨਭਾਵੇਂ ਅੰਦਰੋਂ ਅੰਦਰ ਕਾਫ਼ੀ ਸਾਰੇ ਨੇਤਾ ਆਪਣੇ ਧਾਰਮਿਕ ਅਕੀਦੇ ਅਨੁਸਾਰ ਵੀ ਚਲਦੇ ਸਨ ਪਰ ਪਬਲਿਕ ਵਿੱਚ ਕਦੇ ਵੀ ਉਹਨਾਂ ਨੇ ਆਪਣੇ ਧਰਮ ਦਾ ਪ੍ਰਗਟਾਵਾ ਨਹੀਂ ਕੀਤਾ ਸੀਜਵਾਹਰ ਲਾਲ ਨਹਿਰੂ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਧਰਮ ਨਿਰਪੱਖ ਸਨ ਅਤੇ ਧਰਮ ਨਿਰਪੱਖਤਾ ਉੱਤੇ ਮਨ, ਵਚਨ ਅਤੇ ਕਰਮ ਅਨੁਸਾਰ ਹਮੇਸ਼ਾ ਦ੍ਰਿੜ੍ਹ ਰਹੇਪਰਿਭਾਸ਼ਾ ਅਨੁਸਾਰ ਧਰਮਨਿਰਪੱਖ ਸਟੇਟ ਉਸ ਨੂੰ ਕਹਿੰਦੇ ਹਨ ਜਿਸ ਸਟੇਟ (ਰਾਜ) ਦਾ ਕਿਸੇ ਧਰਮ ਨਾਲ ਕੋਈ ਸਬੰਧ ਨਾ ਹੋਵੇ, ਕੋਈ ਵੀ ਸਿਆਸੀ ਨੇਤਾ, ਕੋਈ ਵੀ ਅਫਸਰ ਅਤੇ ਕੋਈ ਵੀ ਸੰਵਿਧਾਨਿਕ ਸੰਸਥਾ ਕਿਸੇ ਧਰਮ ਦਾ ਪ੍ਰਗਟਾਵਾ ਨਾ ਕਰੇ ਅਤੇ ਕਿਸੇ ਵੀ ਧਾਰਮਿਕ ਅਦਾਰੇ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਾ ਦੇਵੇਨਹਿਰੂ ਨੇ ਵੋਟ ਬੈਂਕ ਦੀ ਪਰਵਾਹ ਕੀਤੇ ਬਿਨਾ ਧਰਮਨਿਰਪੱਖਤਾ ਤੇ ਡਟ ਕੇ ਪਹਿਰਾ ਦਿੱਤਾਇਸ ਲਈ ਇੱਕ ਉਦਾਹਰਣ ਹੀ ਕਾਫੀ ਹੈਇੱਕ ਵਾਰ ਭਾਰਤ ਦੇ ਰਾਸ਼ਟਰਪਤੀ ਨੇ ਸ਼ੰਕਰਾਚਾਰੀਆ ਦੇ ਪੈਰਾਂ ਨੂੰ ਹੱਥ ਲਗਾ ਦਿੱਤਾ ਤਾਂ ਨਹਿਰੂ ਉਸ ਨੂੰ ਬੜੇ ਗੁੱਸੇ ਨਾਲ ਬੋਲੇ, “ਤੁਸੀ ਕੇਵਲ ਹਿੰਦੂਆਂ ਦੇ ਰਾਸ਼ਟਰਪਤੀ ਹੋ ਜਾਂ ਸਾਰੇ ਭਾਰਤ ਦੇ ਰਾਸ਼ਟਰਪਤੀ ਹੋ।” ਨਹਿਰੂ ਨੇ ਇਹ ਸ਼ਬਦ ਬੋਲਣ ਵੇਲੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਇਸ ਨਾਲ ਕਿਤੇ ਕਾਂਗਰਸ ਦੇ ਹਿੰਦੂ ਵੋਟਰ ਨਾਰਾਜ਼ ਤਾਂ ਨਹੀਂ ਹੋ ਜਾਣਗੇ

ਆਪਣਾ ਸਿਧਾਂਤ ਛੱਡ ਕੇ ਜਾਂ ਆਪਣਾ ਵੀ ਪਕੜ ਕੇ ਅਤੇ ਨਾਲ ਦੂਜੇ ਦਾ ਸਿਧਾਂਤ ਥੋੜ੍ਹਾ ਬਹੁਤ ਪਕੜ ਕੇ ਜੇਕਰ ਕੋਈ ਪਾਰਟੀ ਚੋਣਾਂ ਜਿੱਤਣਾ ਚਾਹੇ ਤਾਂ ਉਹ ਉਸ ਵਿੱਚ ਸਫਲ ਨਹੀਂ ਹੋ ਸਕਦੀਪੁਰਾਣਾ ਅਖਾਣ ਹੈ ਕਿ ਦੋ ਬੇੜੀਆਂ ਵਿੱਚ ਲੱਤਾਂ ਰੱਖਣ ਵਾਲਾ ਕਦੇ ਪਾਰ ਨਹੀਂ ਪਹੁੰਚ ਸਕਦਾਜਦੋਂ ਕਾਂਗਰਸ ਨੇ ਬਹੁਗਿਣਤੀ ਹਿੰਦੂ ਵੋਟਰਾਂ ਨੂੰ ਨਾਲ ਜੋੜਨ ਲਈ ਧਰਮਨਿਰਪੱਖਤਾ ਦੇ ਹੁੰਦੇ ਹੋਏ ਨਰਮ ਹਿੰਦੂਤਵ ਦਾ ਰਾਹ ਫੜਿਆ ਤਾਂ ਲੋਕਾਂ ਨੇ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਭਾਰਤ ਦਾ ਸੰਸਾਰ ਵਿੱਚ ਗਰੀਬੀ ਪੱਧਰ, ਭੁੱਖਮਰੀ ਪੱਧਰ, ਭਾਜਪਾ ਵੱਲੋਂ ਜ਼ਾਲਮ ਇਜ਼ਰਾਈਲ ਦੇ ਹੱਕ ਵਿੱਚ ਭੁਗਤਣ ਆਦਿ ਦੇ ਮੁੱਦੇ ਛੱਡ ਕੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਵਿੱਚੋਂ ਵੱਡਾ ਹਿੰਦੂ ਧਰਮ ਦਾ ਰਖਵਾਲਾ ਕਿਹੜਾ ਹੈ, ਕਿਸ ਨੇ ਜ਼ਿਆਦਾ ਮੰਦਿਰ ਅਤੇ ਮੂਰਤੀਆਂ ਬਣਾਈਆਂ ਹਨ ਅਤੇ ਕਿਸ ਨੇ ਸਭ ਤੋਂ ਪਹਿਲਾਂ ਹਿੰਦੂਤਵ ਜਾਂ ਹਿੰਦੂਆਂ ਬਾਰੇ ਸੋਚਿਆਧਰਮਨਿਰਪੱਖਤਾ ਤਿਆਗ ਕੇ ਜਾਂ ਇਸ ਵਲ ਤਵੱਜੋ ਘਟ ਦੇ ਕੇ ਜਿਵੇਂ ਕਾਂਗਰਸ ਨੇ ਚੋਣਾਂ ਵਿੱਚ ਜ਼ਬਰਦਸਤ ਹਾਰ ਖਾਧੀ ਹੈ, ਇਸੇ ਤਰ੍ਹਾਂ ਦੀ ਹਾਰ ਮਾਰਕਸੀ ਪਾਰਟੀ ਵੀ ਖਾ ਚੁੱਕੀ ਹੈਕਿੱਥੇ ਮਾਰਕਸਵਾਦ ਲੈਨਿਨਵਾਦ ਅਤੇ ਕਿੱਥੇ ਦੁਰਗਾ ਪੂਜਾ! ਮਾਰਕਸੀ ਪਾਰਟੀ ਨੇ ਸੋਚਿਆ ਕਿ ਹਿੰਦੂਆਂ ਦਾ ਬਹੁਤ ਸਾਰਾ ਹਿੱਸਾ ਦੁਰਗਾ ਪੂਜਾ ਵਿੱਚ ਭਾਗ ਲੈਂਦਾ ਹੈ ਤਾਂ ਪਾਰਟੀ ਆਗੂਆਂ ਨੇ ਮਾਰਕਸਵਾਦ ਲੈਨਿਨਵਾਦ ਅਤੇ ਧਰਮਨਿਰਪੱਖਤਾ ਨੂੰ ਪਿੱਛੇ ਸੁੱਟਦੇ ਹੋਏ ਦੁਰਗਾ ਪੂਜਾ ਵਿੱਚ ਹਿੱਸਾ ਲੈ ਲਿਆਆਮ ਹਿੰਦੂਆਂ ਦੀਆਂ ਵੋਟਾਂ ਤਾਂ ਕੀ ਮਿਲਣੀਆਂ ਸਨ ਆਪਣੇ ਮਾਰਕਸੀ ਕੇਡਰ ਦੀਆਂ ਵੋਟਾਂ ਵੀ ਗੁਆ ਬੈਠੇਭਾਵੇਂ ਕਿ ਬੰਗਾਲ ਵਿੱਚ ਮਾਰਕਸੀ ਪਾਰਟੀ ਦਾ ਨਿਘਾਰ ਕੇਵਲ ਦੁਰਗਾ ਪੂਜਾ ਨਾਲ ਨਹੀਂ ਹੋਇਆ, ਹੋਰ ਵੀ ਕਈ ਕਾਰਣ ਹਨ ਪਰ ਦੁਰਗਾ ਪੂਜਾ ਵੀ ਇੱਕ ਅਹਿਮ ਕਾਰਣ ਸੀ

ਇੱਕ ਆਮ ਭੁਲੇਖਾ ਹੈ ਕਿ ਭਾਰਤ ਵਿੱਚ 80% ਤੋਂ ਵੱਧ ਹਿੰਦੂ ਹਨ ਅਤੇ ਭਾਜਪਾ ਨੇ ਕਿਉਂਕਿ ਇਸ ਬਹੁਗਿਣਤੀ ਨੂੰ ਨਾਲ ਰੱਖਣ ਲਈ ਹਿੰਦੂਤਵ ਦਾ ਮੁੱਦਾ ਪੂਰੀ ਤਰ੍ਹਾਂ ਪਕੜ ਰੱਖਿਆ ਹੈ, ਇਸ ਲਈ 80% ਵੋਟਾਂ ਲੈਣ ਵਾਲੇ ਨੂੰ ਕਦੇ ਨਹੀਂ ਹਰਾਇਆ ਜਾ ਸਕਦਾਇਸੇ ਭੁਲੇਖੇ ਦੇ ਤਹਿਤ ਕਾਂਗਰਸ ਨੇ ਨਰਮ ਹਿੰਦੂੱਤਵ ਦਾ ਰਾਹ ਫੜਿਆਕਾਂਗਰਸ ਲੀਡਰਾਂ ਨੇ ਆਪਣੇ ਆਪ ਨੂੰ ਹਿੰਦੂ ਸਾਬਤ ਕਰਨ ਲਈ ਅਤੇ ਹਿੰਦੂਤਵ ਦੇ ਪੈਰੋਕਾਰ ਦੱਸਣ ਲਈ ਮੱਥੇ ’ਤੇ ਤਿਲਕ ਲਗਾਉਣੇ ਸ਼ੁਰੂ ਕਰ ਦਿੱਤੇ, ਮੰਦਰਾਂ ਵਿੱਚ ਜਾ ਕੇ ਸਾਧੂ ਸੰਤਾਂ ਦੇ ਅਸ਼ੀਰਵਾਦ ਲੈਣੇ ਸ਼ੁਰੂ ਕਰ ਦਿੱਤੇ ਅਤੇ ਹਵਨ ਕਰਨੇ ਸ਼ੁਰੂ ਕਰ ਦਿੱਤੇ ਇਸਦਾ ਅਸਰ ਇਹ ਹੋਇਆ ਕਿ ਮੁਸਲਮਾਨ, ਇਸਾਈ, ਸਿੱਖ, ਆਦੀਵਾਸੀ ਅਤੇ ਧਰਮਨਿਰਪੱਖ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆਮੱਧ ਪ੍ਰਦੇਸ਼ ਦੀ ਖਾਸ ਉਦਾਹਰਣ ਹੈ ਕਿ ਕਮਲਨਾਥ ਦੇ ਇਸ ਬਿਆਨ ਕਾਰਣ ਕਿ ਭਾਰਤ ਪਹਿਲਾਂ ਤੋਂ ਹੀ ਹਿੰਦੂ ਰਾਸ਼ਟਰ ਹੈ, ਨਰੇਲਾ ਵਿਧਾਨ ਸਭਾ ਖੇਤਰ ਵਿੱਚ ਸੱਠ ਹਜ਼ਾਰ ਤੋਂ ਵੱਧ ਮੁਸਲਮਾਨ ਹੋਣ ਦੇ ਬਾਵਜੂਦ ਕਾਂਗਰਸ ਨੂੰ ਵੀਹ ਹਜ਼ਾਰ ਮੁਸਲਮਾਨਾਂ ਵੀ ਵੋਟ ਨਹੀਂ ਪਾਈਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਸਾਰੇ ਹਿੰਦੂ ਭਾਜਪਾ ਜਾਂ ਆਰ ਐੱਸ ਐੱਸ ਨਾਲ ਨਹੀਂ ਹਨਮੁਸਲਮਾਨ, ਸਿੱਖ, ਇਸਾਈ ਅਤੇ ਹੋਰ ਧਰਮਾਂ ਸਮੇਤ ਜ਼ਿਆਦਾਤਰ ਹਿੰਦੂ ਭਾਜਪਾ ਦੀ ਧਰਮ ਅਧਾਰਿਤ ਅਤੇ ਫੁੱਟ ਪਾਉ ਸਿਆਸਤ ਦੇ ਵਿਰੁੱਧ ਹਨ ਇਸ ਲਈ ਕੇਵਲ ਧਰਮਨਿਰਪੱਖਤਾ ਸਹਾਰੇ ਹੀ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ ਅਤੇ ਭਾਜਪਾ ਨੂੰ ਹਰਾ ਸਕਦੇ ਹਾਂ

ਆਪਣੇ ਆਦਰਸ਼ ਜਾਂ ਸਿਧਾਂਤ ਤੋਂ ਥਿੜਕਣ ਨਾਲ ਕੇਵਲ ਸਿਆਸੀ ਪਾਰਟੀਆਂ ਹੀ ਚੋਣਾਂ ਵਿੱਚ ਨਹੀਂ ਹਾਰਦੀਆਂ ਬਲਕਿ ਸਮੁੱਚਾ ਦੇਸ਼ ਵੀ ਆਪਣੇ ਟੀਚੇ ਵਿੱਚ ਸਫਲ ਨਹੀਂ ਹੁੰਦਾ ਜਾਂ ਅਸਫਲਤਾ ਵਰਗੀ ਕਈ ਘਾਟਾਂ ਵਾਲੀ ਸਫਲਤਾ ਮਿਲਦੀ ਹੈਜਦੋਂ ਭਾਰਤ ਵਿੱਚ ਬ੍ਰਿਟਿਸ਼ ਹਕੂਮਤ ਦਾ ਜਬਰ ਜ਼ੁਲਮ ਆਪਣੀ ਚਰਮ ਸੀਮਾ ’ਤੇ ਪਹੁੰਚ ਗਿਆ ਤਾਂ ਭਾਰਤ ਦੇ ਸਾਰੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਅਤੇ ਹੋਰ ਧਾਰਮਿਕ ਫਿਰਕੇ ਬ੍ਰਿਟਿਸ਼ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕਰਨ ਲਈ ਇਕੱਠੇ ਹੋ ਗਏ ਅਤੇ ਬਗਾਵਤਾਂ ਵੀ ਕੀਤੀਆਂਸ਼ਹੀਦੇ ਆਜ਼ਮ ਭਗਤ ਸਿੰਘ ਦੇ ਸਾਥੀਆਂ ਦਾ ਕ੍ਰਾਂਤੀਕਾਰੀ ਸੰਗਠਨ ਬਣ ਗਿਆ। ਅਮਰੀਕਾ ਵਿੱਚ ਭਾਰਤ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਬਣ ਗਈ। ਅਕਾਲੀ ਅਤੇ ਕੂਕੇ ਅਜ਼ਾਦੀ ਲਈ ਜੰਗੇ ਮੈਦਾਨ ਵਿੱਚ ਆ ਗਏ ਅਤੇ ਹੋਰ ਵੀ ਕਈ ਸੰਗਠਨ ਅਜ਼ਾਦੀ ਲਈ ਕੁਰਬਾਨੀਆਂ ਦੇਣ ਲਈ ਅੱਗੇ ਆਏ ਅਤੇ ਇਹਨਾਂ ਸਭਨਾਂ ਨੇ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆਂਕਾਂਗਰਸ ਦੀ ਅਗਵਾਈ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਅਜ਼ਾਦੀ ਲਈ ਅੰਦੋਲਨ ਸ਼ੁਰੂ ਕੀਤੇ ਗਏਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਇੱਕ ਧਰਮਨਿਰਪੱਖ ਅੰਦੋਲਨ ਸੀਜੇਕਰ ਸਾਰਾ ਦੇਸ਼ ਧਰਮਨਿਰਪੱਖਤਾ ਦੇ ਰਾਹ ’ਤੇ ਹੀ ਚਲਦਾ ਰਹਿੰਦਾ ਤਾਂ ਇੱਕ ਦਿਨ ਐਸੀ ਅਜ਼ਾਦੀ ਮਿਲਣੀ ਸੀ ਕਿ ਨਾ ਤਾਂ ਦੇਸ਼ ਦੇ ਟੋਟੇ ਹੋਣੇ ਸਨ, ਨਾ ਕੋਈ ਕਸ਼ਮੀਰ ਦਾ ਮਸਲਾ ਹੋਣਾ ਸੀ ਅਤੇ ਨਾ ਭਾਰਤ ਪਾਕਿਸਤਾਨ ਦੀਆਂ ਤਿੰਨ ਜੰਗਾਂ ਹੋਣ ਕਾਰਣ ਸਾਂਝੇ ਭਾਰਤ ਦੇ ਫੌਜੀ ਮਰਨੇ ਸਨ ਜਾਂ ਕਰੋੜਾਂ ਅਰਬਾਂ ਰੁਪਇਆ ਅਸਲੇ, ਬਾਰੂਦ ਉੱਤੇ ਖਰਚ ਹੋਣਾ ਸੀ ਅਤੇ ਨਾ ਹੀ ਸਾਨੂੰ ਜਾਂਦੀ ਹੋਈ ਬ੍ਰਿਟਿਸ਼ ਹਕੂਮਤ ਨਾਲ ਕੋਈ ਸਮਝੌਤਾ ਕਰਨਾ ਪੈਣਾ ਸੀਹਰ ਫੈਕਟਰੀ ਜਾਂ ਹਰ ਪੈਦਾਵਾਰੀ ਸੰਸਥਾਨ ਸਾਡਾ ਆਪਣਾ ਹੋਣਾ ਸੀ, ਮਤਲਬ ਕਿ ਉਹਨਾਂ ਦੀ ਮਲਕੀਅਤ ਅੰਗਰੇਜ਼ਾਂ ਕੋਲ ਨਹੀਂ ਹੋਣੀ ਸੀਪਰ ਆਰ ਐੱਸ ਐੱਸ ਅਤੇ ਮੁਸਲਿਮ ਲੀਗ ਵਰਗੀਆਂ ਦੇਸ਼ ਵਿੱਚ ਕੁਝ ਅਜਿਹੀਆਂ ਸ਼ਕਤੀਆਂ ਪੈਦਾ ਹੋ ਗਈਆਂ, ਜਿਨ੍ਹਾਂ ਨੇ ਧਰਮਨਿਰਪੱਖਤਾ ਦੇ ਰਾਹ ਵਿੱਚ ਸੂਲਾਂ ਗੱਡ ਦਿੱਤੀਆਂ ਅਤੇ ਅਸੀਂ ਉਹ ਕੁਝ ਪ੍ਰਾਪਤ ਨਾ ਕਰ ਸਕੇ, ਜਿਸਦੀ ਪ੍ਰਾਪਤੀ ਲਈ ਸਾਰੇ ਧਰਮਾਂ ਦੇ ਲੋਕ ਬ੍ਰਿਟਿਸ਼ ਹਕੂਮਤ ਵਿਰੁੱਧ ਉੱਠ ਖੜ੍ਹੇ ਹੋਏ ਸਨਬ੍ਰਿਟਿਸ਼ ਹਕੂਮਤ ਨੇ ਤਾਂ ਜਾਂਦੇ ਹੋਏ ਭਾਰਤ ਪਾਕਿਸਤਾਨ ਦੀ ਵੰਡ ਦੇ ਨਾਲ ਹੀ ਭਾਰਤ ਦੇ ਹੋਰ ਟੁਕੜੇ ਕਰਨ ਲਈ ਕੁਝ ਰਾਜਿਆਂ ਨੂੰ ਖੁਦ ਮੁਖਤਿਆਰੀ ਦੇ ਦਿੱਤੀ ਕਿ ਉਹ ਆਪਣੀ ਮਰਜ਼ੀ ਨਾਲ ਅਜ਼ਾਦ ਰਹਿ ਸਕਦੇ ਹਨ ਜਾਂ ਭਾਰਤ ਜਾਂ ਪਾਕਿਸਤਾਨ ਨਾਲ ਮਿਲ ਸਕਦੇ ਹਨਇੱਕ ਪਾਸੇ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਅਜ਼ਾਦ ਸਟੇਟਾਂ ਨੂੰ ਭਾਰਤ ਨਾਲ ਜੋੜਨ ਲਈ ਜ਼ੋਰ ਲਗਾ ਰਹੇ ਸਨ ਦੂਜੇ ਪਾਸੇ ਹਿੰਦੂ ਰਾਸ਼ਟਰ ਵਾਲੇ ਸਾਵਰਕਰ ਅਤੇ ਬਲਰਾਜ ਮਧੋਕ ਟਰਾਵਨਕੋਰ ਅਤੇ ਕਸ਼ਮੀਰ ਦੇ ਹਿੰਦੂ ਰਾਜਿਆਂ ਨੂੰ ਇਸ ਗੱਲ ਲਈ ਰਾਜ਼ੀ ਕਰ ਰਹੇ ਸਨ ਕਿ ਉਹ ਧਰਮਨਿਰਪੱਖ ਭਾਰਤ ਨਾਲ ਨਾ ਮਿਲਣਇਸ ਕਾਰਣ ਮਹਾਰਾਜਾ ਕਸ਼ਮੀਰ ਭਾਰਤ ਨਾਲ ਮਿਲਣ ਦੀ ਢਿੱਲਮੱਠ ਵਿਖਾਉਂਦਾ ਰਿਹਾ ਅਤੇ ਕਸ਼ਮੀਰ ਦੇ ਦੋ ਟੁਕੜੇ ਕਰਵਾ ਬੈਠਾ, ਜਿਹੜਾ ਅਜੇ ਤਕ ਭਾਰਤ ਲਈ ਸਿਰਦਰਦੀ ਬਣਿਆ ਹੋਇਆ ਹੈ

ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆਜੇਕਰ ਸੋਚ ਸਮਝ ਕੇ ਅੱਗੇ ਵਧਿਆ ਜਾਵੇ ਤਾਂ ਇੰਡੀਆ ਗਠਬੰਧਨ ਭਾਰਤ ਵਿੱਚੋਂ ਧਰਮ ਅਧਾਰਿਤ ਰਾਜਨੀਤੀ ਕਰਨ ਵਾਲਿਆਂ ਨੂੰ ਹਰਾ ਕੇ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖ ਸਕਦਾ ਹੈਦੁਸ਼ਮਣ ਕੋਲ ਵੀ ਕੋਈ ਚੰਗੀ ਗੱਲ ਜਾਂ ਨੀਤੀ ਹੋਵੇ ਤਾਂ ਲੈ ਲੈਣੀ ਚਾਹੀਦੀ ਹੈਭਾਜਪਾ ਕੋਲ ਆਰ ਐੱਸ ਐੱਸ ਵਰਗੀ ਕੇਂਦਰੀਕ੍ਰਿਤ ਸ਼ਕਤੀ ਹੈ ਅਤੇ ਉਸ ਦੇ ਸਾਰੇ ਕੇਡਰ ਨੂੰ ਇਸ ਸ਼ਕਤੀ ’ਤੇ ਵਿਸ਼ਵਾਸ ਹੈ ਜਿਸ ਕਾਰਣ ਜਿਹੜਾ ਵੀ ਹੁਕਮ ਹੋਵੇ ਉਸ ਦੀ ਪਾਲਣਾ ਹੁੰਦੀ ਹੈਜਿਸ ਨੂੰ ਕਿਸੇ ਰਾਜ ਵਿੱਚ ਕੇਂਦਰੀਕ੍ਰਿਤ ਸ਼ਕਤੀ ਰਾਹੀਂ ਭਾਜਪਾ ਮੁੱਖ ਮੰਤਰੀ ਥਾਪ ਦੇਵੇ ਅੰਤ ਵਿੱਚ ਉਹੀ ਨਿਰਵਿਰੋਧ ਮੁੱਖ ਮੰਤਰੀ ਹੁੰਦਾ ਹੈ ਇੱਥੋਂ ਤਕ ਕਿ ਜਦੋਂ ਮੈਂਬਰ ਪਾਰਲੀਮੈਂਟ ਨੂੰ ਹੁਕਮ ਹੁੰਦਾ ਹੈ ਕਿ ਉਹ ਵਿਧਾਇਕ ਦੀ ਚੋਣ ਲੜੇ ਤਾਂ ਕਦੇ ਕੋਈ ਨਹੀਂ ਕਹਿੰਦਾ ਕਿ ਮੈਂ ਉੱਚੇ ਅਹੁਦੇ ਨੂੰ ਤਿਆਗ ਕੇ ਨੀਵੇਂ ਅਹੁਦੇ ’ਤੇ ਕਿਉਂ ਜਾਵਾਂਇੰਡੀਆ ਗਠਬੰਧਨ ਨੂੰ ਇਸ ਤੋਂ ਵੀ ਅੱਗੇ ਵਧ ਕੇ ਇੱਕ ਲੋਕਤੰਤਰਿਕ ਕੇਂਦਰੀਕ੍ਰਿਤ ਸ਼ਕਤੀ ਬਣਾਉਣੀ ਚਾਹੀਦੀ ਹੈਕੇਂਦਰੀਕ੍ਰਿਤ ਸ਼ਕਤੀ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਮੈਰਿਟ ਦੇ ਅਧਾਰ ’ਤੇ ਅਤੇ ਲੋਕਤੰਤਰਿਕ ਢੰਗ ਨਾਲ ਚੁਣੇ ਕਿ ਕਿਸ ਥਾਂ ’ਤੇ ਲੋਕ ਸਭਾ ਲਈ ਗਠਬੰਧਨ ਦੇ ਕਿਸ ਯੋਗ ਉਮੀਦਵਾਰ ਨੂੰ ਚੋਣ ਲੜਨ ਲਈ ਕਹਿਣਾ ਹੈਅਗਲੀ ਮੀਟਿੰਗ ਜਾਂ ਅਗਲੀਆਂ ਮੀਟਿੰਗਾਂ ਵਿੱਚ ਇਹ ਪ੍ਰਣ ਕੀਤਾ ਜਾਣਾ ਚਾਹੀਦਾ ਹੈ ਕਿ ਧਰਮਨਿਰਪੱਖਤਾ ਦੇ ਅਸੂਲ ਉੱਤੇ ਮਨ, ਵਚਨ ਅਤੇ ਕਰਮ ਨਾਲ ਚਲਾਂਗੇਇਸ ਤੋਂ ਇਲਾਵਾ ਇੰਡੀਆ ਗਠਬੰਧਨ ਦਾ ਸਭ ਤੋਂ ਵੱਡਾ ਮੈਂਬਰ ਜਿਹੜੀ ਕਿ ਕਾਂਗਰਸ ਹੈ ਬਾਕੀ ਸਾਰੇ ਮੈਂਬਰਾਂ ਦੇ ਯੋਗ ਵਿਅਕਤੀਆਂ ਦਾ ਨਾ ਕੇਵਲ ਸਤਿਕਾਰ ਕਰੇ ਬਲਕਿ ਉਹਨਾਂ ਨੂੰ ਯੋਗ ਸਥਾਨ ਵੀ ਦੇਵੇਕਾਂਗਰਸ ਇੰਡੀਆ ਗਠਬੰਧਨ ਦੇ ਬਾਕੀ ਮੈਂਬਰਾਂ ਨੂੰ ਮਿਲ ਕੇ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰੇ ਅਤੇ ਨਰਮ ਹਿੰਦੂਤਵ ਵਾਲੀ ਗਲਤੀ ਮੰਨੇ28 ਪਾਰਟੀਆਂ ਦੇ ਇੰਡੀਆ ਗਠਬੰਧਨ ਲਈ ਵੀ ਸੋਚਣ ਦਾ ਇਹੋ ਸਮਾਂ ਹੈ ਕਿ ਇਕੱਠੇ ਹੋ ਕੇ ਸਫ਼ਲਤਾ ਹਾਸਲ ਕਰਨੀ ਹੈ ਜਾਂ ਖਿੰਡਪੁੰਡ ਕੇ ਤਬਾਹ ਹੋਣਾ ਹੈਇੰਡੀਆ ਗਠਬੰਧਨ ਜੇਕਰ ਏਕੇ ਅਤੇ ਧਰਮਨਿਰਪੱਖਤਾ ਦੇ ਅਸੂਲ ਉੱਤੇ ਦ੍ਰਿੜ੍ਹਤਾ ਨਾਲ ਕਾਇਮ ਰਹਿੰਦੇ ਹੋਏ ਪਾਰਲੀਮਾਨੀ ਚੋਣ ਲੜਦਾ ਹੈ ਤਾਂ ਇਹ ਜ਼ਰੂਰ ਭਗਵਾ ਮੰਡਲੀ ਨੂੰ ਭਾਂਜ ਦੇ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4547)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author