IsherSinghEng7ਲਗਭਗ ਸਾਰੇ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਸੂਲੀ ਤੌਰ ’ਤੇ ਯੂ.ਐੱਨ.ਓ ਦੀਆਂ ਇਨ੍ਹਾਂ ਨੀਤੀਆਂ ਦੇ ਪੁਰਜ਼ੋਰ ...
(25 ਮਈ 2025)
ਇਸ ਸਮੇਂ ਪਾਠਕ: 316.


ਅਕਾਸ਼ ਵਿੱਚ ਬਿਜਲੀ ਦਾ ਚਮਕਣਾ ਕੁਦਰਤੀ ਵਰਤਾਰਾ ਹੈ ਜਿਸਦਾ ਜ਼ਿਕਰ ਸੰਸਾਰ ਦੇ ਸਾਰੇ ਪੁਰਾਤਨ ਗ੍ਰੰਥਾਂ ਅਤੇ ਸਾਹਿਤ ਵਿੱਚ ਮਿਲਦਾ ਹੈ ਅਤੇ ਇਸ ਨਾਲ ਕਈ ਕਿਸਮ ਦੇ ਮਿੱਥ ਜੁੜੇ ਹੋਏ ਹਨ
ਇਸਦੀ ਚਮਕ ਵਿੱਚ ਊਰਜਾ (Energy) ਦੀ ਮਾਤਰਾ ਬਹੁਤ ਘੱਟ ਅਤੇ ਥੋੜ੍ਹ-ਚਿਰੀ ਹੁੰਦੀ ਹੈ ਪਰ ਕਰੰਟ ਬਹੁਤ ਜ਼ਿਆਦਾ ਹੁੰਦਾ ਹੈਇਸ ਕਰਕੇ ਇਸ ਤੋਂ ਕੋਈ ਲਾਭ ਉਠਾਉਣ ਦੀ ਗੱਲ ਦੂਰ, ਉਲਟਾ ਇਸਦੇ ਖ਼ਤਰਿਆਂ ਤੋਂ ਬਚਣ ਦੀ ਲੋੜ ਪੈਂਦੀ ਹੈਅੱਜ-ਕੱਲ੍ਹ ਸਭ ਉੱਚੀਆਂ ਇਮਾਰਤਾਂ ਅਤੇ ਬਣਤਰਾਂ ਆਦਿ ਉੱਤੇ ਇਸ ਤੋਂ ਬਚਾਓ ਲਈ ਜੰਤਰ ਲੱਗੇ ਹੋਣ ਦੇ ਬਾਵਜੂਦ, ਇਨ੍ਹਾਂ ਦੇ ਡਿਗਣ ਕਰ ਕੇ ਹੋਏ ਜਾਨੀ ਨੁਕਸਾਨ ਅਤੇ ਲੱਗੀਆਂ ਅੱਗਾਂ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨਯੂਰਪ ਅਤੇ ਅਮਰੀਕਾ ਦੇ ਸਾਇੰਸਦਾਨਾਂ ਨੇ ਇਸ ਵਰਤਾਰੇ ਬਾਰੇ ਖੋਜਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਡੇਢ ਕੁ ਸੌ ਸਾਲ ਪਹਿਲਾਂ ਅੱਜ ਦੇ ਸਰੂਪ ਵਾਲੀ ਬਿਜਲੀ ਦੀ ਕਾਢ ਕੱਢਣ ਵਿੱਚ ਸਫਲ ਹੋਏਦਰ ਅਸਲ ਇਹ ਕਾਢ ਬਿਜਲੀ ਨਾਲ ਸਬੰਧਿਤ ਕਈ ਸਿਲਸਿਲੇਵਾਰ ‘ਉਪ-ਕਾਢਾਂ’ ਦਾ ਸਮੂਹ ਹੈ ਇਸਦਾ ਬਹੁਤ ਤੇਜ਼ੀ ਨਾਲ ਪਸਾਰ ਹੋਇਆ ਅਤੇ ਅੱਜ ਇਹ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਦਾਖਲ ਹੋ ਚੁੱਕੀ ਹੈ ਕਿਉਂਕਿ ਇਹ ਊਰਜਾ (Energy) ਦਾ ਸ੍ਰੇਸ਼ਟ, ਸਾਫ-ਸੁਥਰਾ, ਪ੍ਰਭਾਵਕਾਰੀ, ਹਰ ਵਕਤ ਹਾਜ਼ਰ, ਵਰਤਣ ਵਿੱਚ ਸੌਖਾ ਅਤੇ ਸ਼ੋਰ ਰਹਿਤ ਜ਼ਰੀਆ ਹੈ

ਊਰਜਾ ਕੰਮ ਕਰ ਸਕਣ ਦੀ ਸਮਰੱਥਾ ਦਿੰਦੀ ਹੈ ਜਿਵੇਂ ਕਿ ਸਰੀਰ ਨੂੰ ਖੁਰਾਕ ਦੀ ਊਰਜਾ ਅਤੇ ਕਾਰ ਨੂੰ ਪਟਰੌਲ ਦੀ ਊਰਜਾ ਦਿੰਦੀ ਹੈਇਹ ਮਨੁੱਖੀ ਹੋਂਦ ਦਾ ਮੁੱਖ ਆਧਾਰ ਹੈ ਅਤੇ ਇਸਦੇ ਕਈ ਸਾਧਨ ਹਨ ਜਿਵੇਂ ਕਿ ਖੁਰਾਕ, ਕੋਲਾ, ਕੁਦਰਤੀ ਗੈਸ, ਖਣਿਜ ਤੇਲ, ਧੁੱਪ, ਹਵਾ, ਪਾਣੀ, ਪਰਮਾਣੂ, ਧਰਤੀ ਹੇਠਲੀ ਗਰਮੀ, ਸਮੁੰਦਰੀ ਲਹਿਰਾਂ ਆਦਿਇਹ ਸਭ ਕੁਦਰਤ ਦੇ ਤੋਹਫ਼ੇ ਹਨ ਅਤੇ ਇਨ੍ਹਾਂ ਦੀ ਵਰਤੋਂ ਸਾਡਾ ਹੱਕ ਹੈ ਅਤੇ ਸਦ-ਵਰਤੋਂ ਸਾਡਾ ਫਰਜ਼ ਹੈਇਹ ਸਭ ਰਲ਼ ਕੇ ਮਾਡਰਨ ਸ਼ੈਲੀ ਦੇ ਜੀਵਨ, ਹਰ ਤਰ੍ਹਾਂ ਦੇ ਛੋਟੇ-ਵੱਡੇ ਉਦਯੋਗ, ਸਭ ਖਾਧ-ਵਸਤੂਆਂ ਦੀ ਉਪਜ ਅਤੇ ਪ੍ਰਾਪਤੀ ਅਤੇ ਆਵਾਜਾਈ ਆਦਿ ਦੀਆਂ ਕੁੱਲ ਊਰਜਾ-ਲੋੜਾਂ ਪੂਰੀਆਂ ਕਰ ਰਹੇ ਹਨਹਰ ਇੱਕ ਸਾਧਨ ਦੇ ਆਪਣੇ ਵਿਸ਼ੇਸ਼ ਗੁਣ (ਅਤੇ ਤਰੁੱਟੀਆਂ) ਹਨ ਜਿਨ੍ਹਾਂ ਕਰਕੇ ਇਹ ਸਾਰੇ ਹੀ ਆਪੋ-ਆਪਣੀ ਜਗ੍ਹਾ ਉਪਯੋਗੀ ਹਨ ਅਤੇ ਮੌਕੇ ਅਤੇ ਹਾਲਾਤ ਅਨੁਸਾਰ ਵਰਤੇ ਜਾਂਦੇ ਹਨਬਿਜਲੀ ਇਨ੍ਹਾਂ ਵਿੱਚੋਂ ਇੱਕ ਹੈ ਜੋ ਸੰਸਾਰ ਦੀਆਂ ਕੁੱਲ ਊਰਜਾ ਲੋੜਾਂ ਦਾ ਅੱਜ ਵੀ ਸਿਰਫ 20% ਹਿੱਸਾ ਹੈਬਿਜਲੀ ਅਤੇ ਕੁੱਲ ਊਰਜਾ ਦਾ ਇਹ ਫਰਕ ਸਮਝਣਾ ਜ਼ਰੂਰੀ ਹੈ, ਇਸ ਬਾਰੇ ਭੁਲੇਖਾ ਲੱਗਣਾ ਇੱਕ ਸਧਾਰਨ ਗੱਲ ਹੈ

ਦਿਲਚਸਪ ਗੱਲ ਇਹ ਹੈ ਕਿ ਬਿਜਲੀ ਆਪ ਊਰਜਾ ਦਾ ਮੂਲ ਸਾਧਨ ਨਹੀਂ, ਬਲਕਿ ਹੋਰ ਸਾਧਨਾਂ ਦੀ ਊਰਜਾ ਨੂੰ ਵਰਤਣ ਦਾ ਜ਼ਰੀਆ ਹੈਬਿਜਲੀ ਤੋਂ ਪਹਿਲਾਂ ਊਰਜਾ ਦਾ ਮੁੱਖ ਸਾਧਨ ਕੋਲਾ ਸੀ ਅਤੇ ਕੋਲੇ ਤੋਂ ਪਹਿਲਾਂ ਮਨੁੱਖੀ ਸਰੀਰ, ਪਸ਼ੂ, ਹਵਾ, ਪਾਣੀ, ਦਰਖ਼ਤ, ਫਸਲਾਂ ਦੀ ਰਹਿੰਦ-ਖੂੰਹਦ ਅਤੇ ਪਸ਼ੂਆਂ ਦਾ ਗੋਹਾ ਆਦਿ ਸਨਤਕਨਾਲੋਜੀ ਅਤੇ ਹਾਲਾਤ ਅਨੁਸਾਰ ਪਹਿਲੇ ਸਾਧਨਾਂ ਨੂੰ ਛੱਡ ਕੇ ਨਵਿਆਂ ਨੂੰ ਅਪਣਾਉਣ ਨੂੰ ‘ਊਰਜਾ-ਪਰਿਵਰਤਨ’ (Energy Transition) ਕਿਹਾ ਜਾਂਦਾ ਹੈ ਅਤੇ ਇਹ ਮਨੁੱਖ ਦੇ ਸਮੁੱਚੇ ਵਿਕਾਸ ਦੀ ਮਹੱਤਵਪੂਰਨ ਕਿਰਿਆ ਰਹੀ ਹੈਅੱਜ ਵੀ ਸੰਸਾਰ ਫੌਸਿਲ ਫਿਊਲਾਂ (ਕੋਲਾ, ਕੁਦਰਤੀ ਗੈਸ, ਖਣਿਜ ਤੇਲ) ਦੀ ਵਰਤੋਂ ਨੂੰ ਘਟਾ ਕੇ ਬਿਜਲੀ ਦੀ ਵਰਤੋਂ ਨੂੰ ਵਧਾਉਣ ਦੇ ‘ਊਰਜਾ-ਪਰਿਵਰਤਨ’ ਦੇ ਦੌਰ ਵਿੱਚੋਂ ਲੰਘ ਰਿਹਾ ਹੈਇਹ ਅੱਜ ਦੇ ਸੰਸਾਰ ਨੂੰ ਦਰਪੇਸ਼ ਸਭ ਤੋਂ ਵੱਧ ਵੰਗਾਰਮਈ ਕੰਮਾਂ ਵਿੱਚੋਂ ਇੱਕ ਹੈ ਕਿਉਂਕਿ ਇਹ ਪਹਿਲੇ ਪਰਿਵਰਤਨਾਂ ਤੋਂ ਭਿੰਨ ਹੈਵਰਣਨਯੋਗ ਹੈ ਕਿ ‘ਵਾਤਾਵਰਨ ਪਰਿਵਰਤਨ’ (Climate Change) ਅਤੇ ‘ਊਰਜਾ ਪਰਿਵਰਤਨ’ (Energy Transition) ਦੋ ਅੱਡ-ਅੱਡ ਖੇਤਰ ਹਨ ਪਰ ਇੱਕ ਦੂਜੇ ਨਾਲ ਅਟੁੱਟ ਤਰੀਕੇ ਨਾਲ ਜੁੜੇ ਹੋਏ ਹਨਦੂਜਾ, ਪਹਿਲੇ ਦੀਆਂ ਪੈਦਾ ਕੀਤੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਇੱਕ ਢੰਗ ਹੈ

ਕੋਲਾ-ਯੁਗ (ਜੋ ਢਾਈ ਸੌ ਸਾਲ ਪਹਿਲਾਂ ਸ਼ੁਰੂ ਹੋਇਆ) ਤੋਂ ਪਹਿਲਾਂ ਊਰਜਾ ਦੀ ਕੁੱਲ ਲੋੜ ਅੱਜ ਦੇ ਮੁਕਾਬਲੇ ਵਿੱਚ ਨਾ-ਮਾਤਰ ਸੀਪਹਿਲਾਂ ਭਾਫ਼ ਇੰਜਣ, ਫਿਰ ਕਾਰਾਂ ਅਤੇ ਬਿਜਲੀ ਦੀਆਂ ਕਾਢਾਂ ਨਾਲ ਸੰਸਾਰ ਦੀਆਂ ਊਰਜਾ ਲੋੜਾਂ ਵਿੱਚ ਬੇਥਾਹ ਵਾਧਾ ਹੋਇਆ ਅਤੇ ਹੁਣ ਵੀ ਹੋਈ ਜਾ ਰਿਹਾ ਹੈਇਸ ਸਮੇਂ ਦੌਰਾਨ ਅਬਾਦੀ ਦੇ ਦਸ ਗੁਣਾ ਵਾਧੇ ਦੇ ਬਾਵਜੂਦ ਕੁੱਲ ਊਰਜਾ ਦੀ ਪ੍ਰਤੀ ਜੀਅ ਖਪਤ 700 ਗੁਣਾ ਵਧੀ ਹੈਇਹ ਖਪਤ ਜਿੱਥੇ ਸਾਡੀ ਅਭੂਤਪੂਰਵ ਬਹੁ-ਪੱਖੀ ਤਰੱਕੀ ਦਾ ਵੱਡਾ ਕਾਰਨ ਬਣੀ ਹੈ, ਉੱਥੇ ਨਾਲ ਹੀ ਇਹ ਵਿਸ਼ਵ-ਵਿਆਪੀ ਵਾਤਾਵਰਣਿਕ ਸਮੱਸਿਆ ਦਾ ਕਾਰਨ ਵੀ ਬਣੀ ਹੈਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਫੌਸਿਲ ਫਿਊਲਾਂ ਅਰਥਾਤ ਕੋਲੇ, ਕੁਦਰਤੀ ਗੈਸ ਅਤੇ ਖਣਿਜ ਤੇਲ ਦੀ ਅੰਧਾ-ਧੁੰਦ ਅਤੇ ਬੇਲੋੜੀ ਵਰਤੋਂ ਹੈਬਾਕੀ ਸਾਧਨ ਅਰਥਾਤ ਧੁੱਪ, ਹਵਾ, ਪਾਣੀ, ਪਰਮਾਣੂ, ਸਮੁੰਦਰੀ ਲਹਿਰਾਂ ਅਤੇ ਧਰਤੀ ਹੇਠਲੀ ਗਰਮੀ ਪ੍ਰਦੂਸ਼ਣ ਰਹਿਤ ਹਨ, ਪਰ ਇਨ੍ਹਾਂ ਦੀ ਹਿੱਸੇਦਾਰੀ ਬਹੁਤ ਘੱਟ ਹੈਬਿਜਲੀ ਦੀ ਸਿਫਤ ਇਹ ਹੈ ਕਿ ਇਹ ਦੋਹਾਂ ਕਿਸਮਾਂ ਦੇ ਸਾਧਨਾਂ ਤੋਂ ਬਣਾਈ ਜਾ ਸਕਦੀ ਹੈ ਅਤੇ ਬਣਾਈ ਜਾ ਰਹੀ ਹੈ ਪਰ ਸਭ ਤੋਂ ਵੱਧ ਫੌਸਿਲ ਫਿਊਲਾਂ ਤੋਂ ਹੀ ਬਣਾਈ ਜਾ ਰਹੀ ਹੈਸੋ ਇਸਦਾ ਉਤਪਾਦ ਵੀ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਭਾਵੇਂ ਕਿ ਇਹ ਕੇਵਲ ਪੰਜਵਾਂ ਹਿੱਸਾ ਹੈਇਸ ਤੋਂ ਸਪਸ਼ਟ ਹੈ ਕਿ ਜੇ ਸਾਰੀ ਬਿਜਲੀ ਨੂੰ ਪ੍ਰਦੂਸ਼ਣ ਰਹਿਤ ਕਰ ਵੀ ਲਿਆ ਜਾਵੇ ਤਾਂ ਵੀ ਅਸੀਂ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਨਹੀਂ ਰੋਕ ਸਕਾਂਗੇ ਕਿਉਂਕਿ ਹੋਰ ਖੇਤਰ ਵਾਤਾਵਰਣ ਨੂੰ ਵੱਧ ਪ੍ਰਦੂਸ਼ਿਤ ਕਰ ਰਹੇ ਹਨਜਿਵੇਂ ਕਿ ਹਵਾਈ ਅਤੇ ਸਮੁੰਦਰੀ ਜਹਾਜ਼, ਖੇਤੀਬਾੜੀ ਦੀ ਮਸ਼ੀਨਰੀ ਅਤੇ ਖਾਦਾਂ ਦਾ ਉਤਪਾਦ, ਟਰੱਕਿੰਗ, ਸਟੀਲ, ਸੀਮਿੰਟ, ਅਮੋਨੀਆ ਅਤੇ ਪਲਾਸਟਿਕ ਦਾ ਉਤਪਾਦ, ਲੁਕ, ਲੁਬਰੀਕੈਂਟ ਆਦਿ ਦੀਆਂ ਜ਼ਰੂਰਤਾਂਫਿਰ ਵੀ ਬਿਜਲੀ ਦੇ ਉਤਪਾਦ ਨੂੰ ਪ੍ਰਦੂਸ਼ਣ ਰਹਿਤ ਕਰਨ ’ਤੇ ਬਹੁਤਾ ਧਿਆਨ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਵੱਧ ਸੰਭਵ ਹੈ

ਬਿਜਲੀ ਪੈਦਾ ਕਰਨ ਵਾਲੇ ਵੱਡੇ ਬਿਜਲੀ-ਘਰ ਆਮ ਕਰ ਕੇ ਅਬਾਦੀ ਤੋਂ ਬਹੁਤ ਦੂਰ ਹੁੰਦੇ ਹਨ ਉੱਥੋਂ ਇਸ ਨੂੰ ਘਰ-ਘਰ ਅਤੇ ਹੋਰ ਵਰਗਾਂ ਦੇ ਵੱਡੇ ਖਪਤਕਾਰਾਂ ਤਕ ਪਹੁੰਚਾਉਣਾ ਤਕਨੀਕੀ ਪੱਖੋਂ ਜਿੰਨਾ ਗੁੰਝਲਦਾਰ, ਔਖਾ ਅਤੇ ਮਹਿੰਗਾ ਕੰਮ ਹੈ, ਉੰਨਾ ਹੀ ਵਰਤੋਂ ਪੱਖੋਂ ਸਰਲ ਅਤੇ ਸਾਫ-ਸੁਥਰਾ ਹੈਇਸ ਨੂੰ ਸਟੋਰ ਕਰਨ ਦੀ ਲੋੜ ਨਹੀਂ ਪੈਂਦੀ; ਦਰਅਸਲ ਇਹ ਸਟੋਰ ਕੀਤੀ ਹੀ ਨਹੀਂ ਜਾ ਸਕਦੀ (ਛੁੱਟ ਥੋੜ੍ਹੀ-ਬਹੁਤ ਦੇ) ਅਤੇ ਇਹ ਬਿਜਲੀ ਦਾ ਨੁਕਸ ਮੰਨਿਆ ਜਾਂਦਾ ਹੈਸਭ ਸਾਧਨਾਂ ਤੋਂ ਬਣੀਆਂ ਬਿਜਲੀਆਂ ਇੱਕੋ ਜਿਹੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਸਭ ਨੂੰ ਇਕੱਠਾ ਕਰ ਕੇ ਹੀ ਅੱਗੇ ਇਸਦੀ ਵੰਡ-ਵੰਡਾਈ ਕੀਤੀ ਜਾਂਦੀ ਹੈਇਹ ਊਰਜਾ ਦੇ ਹੋਰ ਸਾਧਨਾਂ ਵਾਂਗ ਦਿਸਦੀ ਨਹੀਂ ਇਸਦੀ ਮੌਜੂਦਗੀ ਇਸਦੇ ਆਪਣੇ ਅਸਰਾਂ ਤੋਂ ਜਾਣੀ ਜਾ ਸਕਦੀ ਹੈ, ਜੋ ਕੇਵਲ ਤਿੰਨ ਹੀ ਹਨ, ਜਿਨ੍ਹਾਂ ਰਾਹੀਂ ਅੱਗੇ ਇਸ ਤੋਂ ਅਨੇਕਾਂ ਕਿਸਮ ਦੇ ਕੰਮ ਲਏ ਜਾਂਦੇ ਹਨ

ਬਿਜਲੀ ਗਰਮੀ ਪੈਦਾ ਕਰਦੀ ਹੈ (Generates heat)

ਬਿਜਲੀ ਚੁੰਬਕੀ ਅਸਰ ਪੈਦਾ ਕਰਦੀ ਹੈ (Creates magnetic effects)

ਬਿਜਲੀ ਰਸਾਇਣਕ ਅਸਰ ਪੈਦਾ ਕਰਦੀ ਹੈ (Creates chemical effects)

ਬਿਜਲੀ ਮਨੁੱਖਤਾ ਲਈ ਕੁਦਰਤ ਦਾ ਇੱਕ ਅਨੋਖਾ ਵਰਦਾਨ ਸਾਬਤ ਹੋਈ ਹੈਇਸ ਨੂੰ ਊਰਜਾ ਦੀ ‘ਕਰੰਸੀ’ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਕਈ ਸਾਧਨਾਂ ਤੋਂ ਬਣਾਈ ਜਾ ਸਕਦੀ ਹੈ ਅਤੇ ਅਜਿਹੇ ਅਨੇਕਾਂ ਕੰਮ ਕਰ ਸਕਦੀ ਹੈ ਜੋ ਊਰਜਾ ਦੇ ਮੂਲ ਸਾਧਨ ਬਿਲਕੁਲ ਨਹੀਂ ਕਰ ਸਕਦੇਉਦਾਹਰਣ ਵਜੋਂ ਕੋਲੇ ਦੀ ਊਰਜਾ ਸਿਰਫ ਗਰਮੀ ਦਿੰਦੀ ਹੈ ਪਰ ਜਦੋਂ ਇਸ ਨੂੰ ਬਿਜਲੀ ਵਿੱਚ ਬਦਲ ਲੈਂਦੇ ਹਾਂ ਤਾਂ ਇਹ ਅਣਗਿਣਤ ਕੰਮ ਕਰ ਸਕਦੀ ਹੈਇਹ ਕਿਤੇ ਠੰਢਾ ਕਰੀ ਜਾਂਦੀ ਹੈ ਕਿਤੇ ਗਰਮਐਲੀਵੇਟਰ ਨੂੰ ਉੱਪਰ ਵੀ ਓਹੀ ਬਿਜਲੀ ਲਿਜਾਂਦੀ ਹੈ, ਜੋ ਇਸ ਨੂੰ ਥੱਲੇ ਲੈ ਕੇ ਆਉਂਦੀ ਹੈਮਸ਼ੀਨਰੀ ਨੂੰ ਚਲਾਉਂਦੀ ਵੀ ਇਹ ਹੈ ਅਤੇ ਬਰੇਕਾਂ ਵੀ ਇਹ ਲਾਉਂਦੀ ਹੈਲੋਹੇ ਆਦਿ ਧਾਤਾਂ ਨੂੰ ਕੱਟ ਵੀ ਦਿੰਦੀ ਹੈ ਜੋੜ ਵੀ ਦਿੰਦੀ ਹੈਬੱਚਿਆਂ ਦੇ ਖਿਡੌਣਿਆਂ, ਸਾਡੇ ਹੱਥਾਂ ’ਤੇ ਬੰਨ੍ਹੀਆਂ ਘੜੀਆਂ ਅਤੇ ਜੇਬਾਂ ਵਿੱਚ ਪਾਏ ਮੋਬਾਈਲਾਂ ਤੋਂ ਲੈ ਕੇ ਹਵਾਈ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਅਤੇ ਡਾਕਟਰਾਂ ਦੇ ਹੱਥਾਂ ਵਿੱਚ ਫੜੇ ਔਜ਼ਾਰਾਂ ਵਿੱਚ ਇੱਕੋ ਬਿਜਲੀ ਕੰਮ ਕਰਦੀ ਹੈਅਨੇਕਾਂ ਤਰ੍ਹਾਂ ਦੀਆਂ ਮਸ਼ੀਨਾਂ, ਜਿਹੜੀਆਂ ਹੋਰ ਕਿਸਮ ਦੀ ਊਰਜਾ ਨਾਲ ਚੱਲਦੀਆਂ ਹਨ, ਨੂੰ ਵੀ ਬਿਜਲੀ ਦੀ ਲੋੜ ਹੈ ਜਿਵੇਂ ਕਿ ਪੈਟਰੋਲ ਜਾਂ ਡੀਜ਼ਲ ਦੀਆਂ ਕਾਰਾਂ ਨੂੰ

ਬਿਜਲੀ ਦੀਆਂ ਦੋ ਸਭ ਤੋਂ ਲਾਭਦਾਇਕ ਅਤੇ ਸਰਵ ਵਿਆਪੀ ਖੋਜਾਂ ਹਨ: ਰੌਸ਼ਨੀ ਅਤੇ ਮੋਟਰਾਂ (Light and Motors)ਮੋਟਰ ਇੱਕ ਵਚਿੱਤਰ ਕਾਢ ਹੈ ਜੋ ਬਣੀ ਹੋਈ ਬਿਜਲੀ ਨੂੰ ਉਲਟਾ ਫੇਰ ਮਕੈਨੀਕਲ ਊਰਜਾ ਵਿੱਚ ਬਦਲ ਦਿੰਦੀ ਹੈਇਨ੍ਹਾਂ ਰਾਹੀਂ ਬਿਜਲੀ ਨੇ ਸੰਸਾਰ ਦੇ ਵਿਕਾਸ ਦੀ ਪਹਿਲੀ ਸਟੇਜ ਵਿੱਚ ਮੁੱਖ ਭੂਮਿਕਾ ਨਿਭਾਈ ਹੈਇਸ ਨੇ ਰੌਸ਼ਨੀ ਦੇ ਸਾਰੇ ਪੁਰਾਣੇ ਢੰਗਾਂ (ਮੋਮ-ਬੱਤੀਆਂ, ਕੋਲੇ ਦੀ ਗੈਸ, ਮਿੱਟੀ ਦਾ ਤੇਲ ਆਦਿ) ਨੂੰ ਬਦਲ ਕੇ ਰੌਸ਼ਨੀ ਦੇ ਮਿਆਰ ਵਿੱਚ ਬਹੁਤ ਵਾਧਾ ਵੀ ਕੀਤਾ ਅਤੇ ਇਸ ਨੂੰ ਸੁਰੱਖਿਅਤ ਅਤੇ ਸਿਹਤ ਪੱਖੋਂ ਹਾਨੀ ਰਹਿਤ ਵੀ ਬਣਾਇਆਅੱਜ ਦੇ ਸੋਡੀਅਮ ਲੈਂਪ ਮੋਮ-ਬੱਤੀਆਂ ਤੋਂ ਇੱਕ ਹਜ਼ਾਰ ਗੁਣਾ ਵੱਧ ਅਤੇ ਵਧੀਆ ਰੌਸ਼ਨੀ ਦਿੰਦੇ ਹਨਅੱਜ ਬਿਜਲੀ ਸਾਰੇ ਸੰਸਾਰ ਦੇ ਚੱਪੇ-ਚੱਪੇ ਨੂੰ ਰੁਸ਼ਨਾ ਰਹੀ ਹੈ ਨਾਲ ਹੀ ਮੋਟਰਾਂ ਨੇ ਹਰ ਕਿਸਮ ਦੇ ਛੋਟੇ-ਵੱਡੇ ਉਦਯੋਗਾਂ ਦਾ ਪੂਰਾ ਮੁਹਾਂਦਰਾ ਵੀ ਬਦਲਿਆ ਹੈ ਅਤੇ ਉਤਪਾਦ ਵਿੱਚ ਵੀ ਅਥਾਹ ਵਾਧਾ ਕੀਤਾ ਹੈਵੱਡੇ ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਦਾ ਪ੍ਰਬੰਧ ਮੋਟਰਾਂ ਨਾਲ ਸੰਭਵ ਹੈਰੇਲਾਂ ਇਨ੍ਹਾਂ ਨਾਲ ਚੱਲਦੀਆਂ ਹਨਤੇਲਾਂ ਅਤੇ ਗੈਸਾਂ ਨੂੰ ਹਜ਼ਾਰਾਂ ਕਿਲੋਮੀਟਰਾਂ ਤਕ ਪਹੁੰਚਾਉਣ ਵਾਲ਼ੀਆਂ ਵੱਡੀਆਂ-ਵੱਡੀਆਂ ਪਾਈਪਾਂ ਵਿੱਚ ਇਨ੍ਹਾਂ ਨੂੰ ਅੱਗੇ ਤੋਰਨ ਲਈ ਬਿਜਲੀ ਦੀਆਂ ਮੋਟਰਾਂ ਦੀ ਲੋੜ ਹੈਇਨ੍ਹਾਂ ਨੇ ਸਾਡਾ ਜੀਵਨ ਇਸ ਹੱਦ ਤਕ ਅਰਾਮਦਾਇਕ ਕੀਤਾ ਹੈ ਕਿ ਕਾਰ ਦੇ ਸ਼ੀਸ਼ੇ ਵੀ ਇਨ੍ਹਾਂ ਨਾਲ ਖੁੱਲ੍ਹਦੇ-ਬੰਦ ਹੁੰਦੇ ਹਨਅੱਜ ਕਣਕ ਦੇ ਦਾਣੇ ਦੇ ਆਕਾਰ ਦੀਆਂ ਮੋਟਰਾਂ ਤੋਂ ਲੈ ਕੇ ਇੱਕ-ਇੱਕ ਲੱਖ ਹੌਰਸ-ਪਾਵਰ ਤਕ ਦੀਆਂ ਮੋਟਰਾਂ ਬਣ ਚੁੱਕੀਆਂ ਹਨ

ਦੂਜੀ ਸਟੇਜ ਵਿੱਚ ਬਿਜਲੀ ਕਰ ਕੇ ਐਸੀਆਂ ਨਵੀਆਂ ਕਾਢਾਂ ਸੰਭਵ ਹੋ ਸਕੀਆਂ ਹਨ ਜਿਨ੍ਹਾਂ ਦੀ ਜਨਮਦਾਤੀ ਅਤੇ ਜਿੰਦ-ਜਾਨ ਪੂਰਨ ਤੌਰ ’ਤੇ ਬਿਜਲੀ ਹੈਉਦਾਹਰਣ ਵਜੋਂ ਕੰਪਿਊਟਰ ਅਤੇ ਡਾਕਟਰੀ ਪੇਸ਼ੇ ਨਾਲ ਜੁੜੀ ਮਸ਼ੀਨਰੀ ਅਤੇ ਔਜ਼ਾਰਬਿਜਲੀ ਤੋਂ ਬਿਨਾ ਦੂਰ-ਸੰਚਾਰ ਸਾਧਨ ਸੰਭਵ ਹੀ ਨਹੀਂ ਜੋ ਅੱਜ ਦੀ ਤਰੱਕੀ ਦਾ ਵੱਡਾ ਕਾਰਨ ਹਨਇੰਟਰਨੈੱਟ ਅਤੇ ਸੋਸ਼ਲ ਮੀਡੀਆ ਵੀ ਇਸਦੀ ਹੀ ਦੇਣ ਹਨਸਰਵਿਸ ਸੈਕਟਰ (ਹੋਟਲ, ਮਨ-ਪ੍ਰਚਾਵੇ, ਸੈਰ-ਸਪਾਟੇ ਆਦਿ) ਪੂਰੀ ਤਰ੍ਹਾਂ ਬਿਜਲੀ ’ਤੇ ਨਿਰਭਰ ਹਨ ਥੋੜ੍ਹਾ ਸਮਾਂ ਪਹਿਲਾਂ ਹੀ ਪਰਚੱਲਤ ਹੋਈ ਈ-ਕਮਰਸ ਰਾਹੀਂ ਖਰੀਦ-ਵੇਚ ਇਸਦੀ ਉਪਜ ਹੈਪੂਰੀ ਤਰ੍ਹਾਂ ਬਿਜਲੀ ’ਤੇ ਨਿਰਭਰ ਇਨ੍ਹਾਂ ਕਾਢਾਂ ਦੇ ਅਣਕਿਆਸੇ ਲਾਭ ਹੋਏ ਹਨਇਨ੍ਹਾਂ ਤੋਂ ਬਗੈਰ ਅੱਜ ਦਾ ਸੰਸਾਰ ਅਸੰਭਵ ਹੈਇਹ ਕੰਮ ਬਿਜਲੀ ਦੇ ਲਾਭਾਂ ਦੀ ਲਿਸਟ ਨਹੀਂ, ਸਿਰਫ ਕੁਛ ਸਰਲ ਉਦਾਹਰਣਾਂ ਹਨਇਸ ਤਰ੍ਹਾਂ ਬਿਜਲੀ, ਊਰਜਾ ਦੇ ਸਭ ਸਾਧਨਾਂ ਦਾ ਸਿਰਮੌਰ ਸਾਧਨ ਹੈ

ਗੁਣਾਂ ਪੱਖੋਂ ਸਿਰਮੌਰ ਹੋਣ ਦੇ ਬਾਵਜੂਦ ਇਹ ਸੰਸਾਰ ਭਰ ਵਿੱਚ ਅਤੇ ਖਾਸ ਕਰ ਕੇ ਭਾਰਤ ਵਿੱਚ, ਸਭ ਤੋਂ ਵੱਧ ਨਿਯੰਤਰਤ ਊਰਜਾ ਸੇਵਾ ਹੈਕੇਂਦਰ ਜਾਂ ਸੂਬਾ ਸਰਕਾਰਾਂ ਦੀ ਤਾਂ ਗੱਲ ਹੀ ਛੱਡ ਦੀਏ, ਮਿਉਂਸਪਲ ਕਮੈਟੀਆਂ ਵੀ ਇਸ ਬਾਰੇ ਕਾਨੂੰਨ ਬਣਾਈ ਜਾਂਦੀਆਂ ਹਨਇਹ ਬਹੁਤਾ ਸਰਕਾਰੀ ਜਾਂ ਅਰਧ-ਸਰਕਾਰੀ ਪ੍ਰਬੰਧਾਂ ਹੇਠਾਂ ਕੰਮ ਕਰਦੀ ਹੈ ਅਤੇ ਰਾਜਨੀਤਕ ਲੀਡਰਾਂ ਦੇ ਰਹਿਮੋ-ਕਰਮ ’ਤੇ ਹੈਇਸ ਬਾਰੇ ਵੱਧ ਫੈਸਲੇ ਰਾਜਨੀਤਕ ਸਟੇਜਾਂ ਤੋਂ ਹੁੰਦੇ ਹਨ ਅਤੇ ਇਨ੍ਹਾਂ ਫੈਸਲਿਆਂ ਵਿੱਚ ਵਿਸ਼ੇਸ਼ਗਾਂ, ਪ੍ਰਬੰਧਕਾਂ ਜਾਂ ਆਰਥਿਕ ਮਾਹਿਰਾਂ ਦੀ ਬਹੁਤੀ ਭੂਮਿਕਾ ਨਹੀਂ ਹੁੰਦੀਇਸ ਕਰ ਕੇ ਇਹ ਬਦ-ਇੰਤਜ਼ਾਮੀ, ਚੋਰੀ ਅਤੇ ਮੁਫਤਖੋਰੀ ਦੀ ਸ਼ਿਕਾਰ ਹੈਬਿਜਲੀ ਨਾਲ ਜੁੜੀ ਅਗਲੀ ਨਿਰਾਸ਼ਾਜਨਕ ਗੱਲ ਇਹ ਹੈ ਕਿ ਇਸਦੀਆਂ ਸੁਵਿਧਾਵਾਂ ਸਭ ਮਨੁੱਖਾਂ ਨੂੰ ਪ੍ਰਾਪਤ ਨਹੀਂਇੱਕ ਪਾਸੇ ਇਸਦੀ ਦੁਰਵਰਤੋਂ ਹੋ ਰਹੀ ਹੈ ਅਤੇ ਦੂਜੇ ਪਾਸੇ ਲੋਕ ਇਸ ਵਾਸਤੇ ਤਰਸ ਰਹੇ ਹਨਇਹ ਨਾ-ਬਰਾਬਰੀ ਸਮੱਸਿਆ ਨੂੰ ਗੰਭੀਰ ਅਤੇ ਗੁੰਝਲ਼ਦਾਰ ਬਣਾਉਂਦੀ ਹੈ ਕਿ ਧਰਤੀ ਦਾ ਵਾਤਾਵਰਣ ਪਹਿਲਾਂ ਹੀ ਵਿਨਾਸ਼ ਦੀ ਕਗਾਰ ’ਤੇ ਹੈ ਜਦੋਂ ਕਿ ਅਰਬਾਂ ਲੋੜਵੰਦਾਂ ਨੂੰ ਜਿਊਣ-ਜੋਗੀਆਂ ਸਹੂਲਤਾਂ ਦੇਣਾ ਅਜੇ ਬਾਕੀ ਹੈ

ਆਪਣੇ ਖਾਸ ਗੁਣਾਂ ਕਰ ਕੇ ਬਿਜਲੀ, ਕੁੱਲ ਊਰਜਾ ਦੇ ਉਤਪਾਦ ਕਰ ਕੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੀ ਹੈ ਕਿਉਂਕਿ ਇਹ ਪ੍ਰਦੂਸ਼ਣ ਰਹਿਤ ਸਾਧਨਾਂ ਨੂੰ ਵਰਤ ਸਕਣ ਦੇ ਸਮਰੱਥ ਹੈਇਸ ਪੱਖ ਤੋਂ ਇਹ ਬੇਜੋੜ ਹੈਇਸ ਕਰ ਕੇ ਹੀ ਯੂ.ਐੱਨ.ਓ. ਵੱਲੋਂ ਵਾਤਾਵਰਣ ਸੁਧਾਰ ਲਈ ਅਪਣਾਈਆਂ ਮੁੱਖ ਨੀਤੀਆਂ ਮੁੱਖ ਤੌਰ ’ਤੇ ਬਿਜਲੀ-ਕੇਂਦ੍ਰਿਤ ਹਨ ਅਤੇ ਦੁਵੱਲੀ ਪਹੁੰਚ ਵਾਲ਼ੀਆਂ ਹਨਕੁੱਲ ਊਰਜਾ ਵਿੱਚ ਬਿਜਲੀ ਦੀ ਹਿੱਸੇਦਾਰੀ ਨੂੰ ਵਧਾਉਣਾ ਹੈ ਅਤੇ ਇਸ ਢੰਗ ਨਾਲ ਵਧਾਉਣਾ ਹੈ ਕਿ ਇਸਦੇ ਉਤਪਾਦ ਵਿੱਚ ਫੌਸਿਲ ਫਿਊਲਾਂ ਦੀ ਹਿੱਸੇਦਾਰੀ ਘਟਦੀ ਜਾਵੇ ਅਤੇ ਸੂਰਜੀ, ਹਵਾ, ਪਾਣੀ, ਪਰਮਾਣੂ ਆਦਿ ਸਾਧਨਾਂ ਦੀ ਵਧਦੀ ਜਾਵੇਇਹ ਹੀ ‘ਊਰਜਾ ਪਰਿਵਰਤਨ’ (Energy Transition) ਹੈ ਜਿਸਦਾ ਪਹਿਲਾਂ ਜ਼ਿਕਰ ਆਇਆ ਹੈ ਲਗਭਗ ਸਾਰੇ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਸੂਲੀ ਤੌਰ ’ਤੇ ਯੂ.ਐੱਨ.ਓ ਦੀਆਂ ਇਨ੍ਹਾਂ ਨੀਤੀਆਂ ਦੇ ਪੁਰਜ਼ੋਰ ਹਾਮੀ ਹਨ, ਪਰ ਇਨ੍ਹਾਂ ਗੱਲਾਂ ਦੇ ਵੱਧ ਮੁਦਈ ਹਨ ਕਿ ਊਰਜਾ ਦੀਆਂ ਕੁੱਲ ਲੋੜਾਂ ਨੂੰ ਸੰਜਮ ਨਾਲ ਅਤੇ ਕਾਨੂੰਨੀ ਢੰਗ ਵਰਤ ਕੇ ਘਟਾਇਆ ਜਾਵੇ, ਇਸਦੀ ਸਦ ਵਰਤੋਂ ਕੀਤੀ ਜਾਵੇ ਅਤੇ ਅਤੇ ਇਸਦੀ ਸਹੀ ਵੰਡ-ਵੰਡਾਈ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਸਰ ਡੇਵਿਡ ਐਟਨਬਰਾ ਦੀ ਨਸੀਹਤ ਹੈ ਕਿ:

ਸਾਡੇ ਵਾਸਤੇ ਅਤੀ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ ਧਰਤੀ ਦੇ ਸੀਮਤ ਕੁਦਰਤੀ ਸਾਧਨਾਂ ਦੇ ਅੰਦਰ ਰਹੀਏ ਬਲਕਿ ਇਨ੍ਹਾਂ ਨੂੰ ਸਹੀ ਢੰਗ ਨਾਲ ਵੰਡਣਾ ਵੀ ਸਿੱਖੀਏ।”

ਸਹੀ ਵੰਡ ਲਈ ਕੁਦਰਤ ਦੇ ਸਾਧਨਾਂ ਦਾ ਦੁਰ-ਉਪਯੋਗ ਕਰ ਕੇ ਅਯਾਸ਼ੀ ਦਾ ਜੀਵਨ ਜਿਉਂ ਰਹੇ ਅਮੀਰਾਂ ਉੱਤੇ ਕਾਨੂੰਨੀ ਅਤੇ ਸਮਾਜਿਕ ਪਾਬੰਦੀਆਂ ਲਾਉਣਾ ਸਮੇਂ ਦੀ ਲੋੜ ਹੈ ਇਸਦਾ ਹੱਲ ਤਕਨਾਲੋਜੀ ਨਹੀਂ ਬਲਕਿ ਇਸ ਲਈ ਮੌਜੂਦਾ ਰਾਜਨੀਤਕ, ਆਰਥਿਕ ਅਤੇ ਸਮਾਜਿਕ ਪ੍ਰਬੰਧਾਂ ਅਤੇ ਪ੍ਰਣਾਲੀਆਂ ਨੂੰ ਬਦਲਣ ਦੀ ਲੋੜ ਹੈਇਹ ਤਦ ਹੀ ਸੰਭਵ ਹੈ ਜਦੋਂ ਅਸੀਂ ਜਾਗਰੂਕ ਹੋ ਕੇ ਅਤੇ ਜਾਣਕਾਰ ਬਣ ਕੇ ਉਨ੍ਹਾਂ ਲੀਡਰਾਂ ਦੇ ਹੱਥ ਤਕੜੇ ਕਰਾਂਗੇ ਜੋ ਇਨ੍ਹਾਂ ਨੀਤੀਆਂ ਪ੍ਰਤੀ ਸੁਹਿਰਦ ਅਤੇ ਸਰਵ-ਸਾਂਝੀਵਾਲਤਾ ਦੇ ਪੁਰਜ਼ੋਰ ਹਿਮਾਇਤੀ ਹਨ

(ਸੂਚਨਾ: ਇਸ ਲੇਖ ਦਾ ਮੁੱਖ ਆਧਾਰ ਕਨੇਡਾ ਦੀ ਮੈਨੀਟੋਬਾ ਯੂਨੀਵਰਸਿਟੀ ਦੇ ਵਿਸ਼ਵ ਪ੍ਰਸਿੱਧ ਸਾਇੰਸਦਾਨ ਅਤੇ ਊਰਜਾ ਵਿਸ਼ੇਸ਼ਗ ਪ੍ਰੋ. ਵੈਕਲਫ ਸਮਿੱਲ ਦੀ ਬੈਸਟ ਸੈੱਲਰ ਕਿਤਾਬHow the World Really Works’ - 2022 ਹੈਇਸ ਵਿੱਚ ਦਿੱਤੇ ਤੱਥ ਅਤੇ ਅੰਕੜੇ ਉਨ੍ਹਾਂ ਪ੍ਰਤੀ ਬਣਦੇ ਮਾਣ-ਸਤਿਕਾਰ ਸਹਿਤ ਲਏ ਗਏ ਹਨ।)

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3987)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

*****

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author