IsherSinghEng7ਜਿੰਨਾ ਗਿਆਨ ਕੋਈ ਸਮਝਦਾ ਹੈ ਕਿ ਉਸ ਨੂੰ ਹੈ, ਅਸਲ ਵਿੱਚ ਉਸ ਨੂੰ ਉਸ ਤੋਂ ਘੱਟ ...
(5 ਫਰਵਰੀ 2022)


“ਠੀਕ ਕੰਮ ਗਿਆਨ ਤੋਂ ਵਧੀਆ ਹੁੰਦਾ ਹੈ ਪਰ ਇਸ ਨੂੰ ਕਰਨ ਵਾਸਤੇ ਠੀਕ ਦਾ ਗਿਆਨ ਹੋਣਾ ਜ਼ਰੂਰੀ ਹੈ
(ਚਾਰਲਸ ਮਹਾਨ)

ਆਪਾਂ ਨੂੰ ‘ਗਿਆਨ’ ਦੀ ਮਹੱਤਤਾ ਦਾ ਗਿਆਨ ਹੈ ਕਿਉਂਕਿ ਇਹ ਸਾਡਾ ਜੀਵਨ-ਆਧਾਰ ਹੈਗੂੜ੍ਹ ਗਿਆਨ ਦਾ ਵਿਸ਼ਾ ਹੋਣ ਦੇ ਨਾਲ-ਨਾਲ ਇਹ ਹਰ ਇਨਸਾਨ ਦੇ ਰੋਜ਼-ਮਰਾ ਜੀਵਨ ਨਾਲ ਵੀ ਜੁੜਿਆ ਹੋਇਆ ਹੈਇਸੇ ਕਰਕੇ ਇਹ ਉਨ੍ਹਾਂ ਕੁਝ ਅਰਥ-ਭਰਪੂਰ ਵਿਸ਼ਿਆਂ ਵਿੱਚੋਂ ਹੈ ਜਿਨ੍ਹਾਂ ਦਾ ਮਹੱਤਵ ਪੁਰਾਤਨ ਯੁਗਾਂ ਵਿੱਚ ਵੀ ਉੰਨਾ ਹੀ ਸੀ ਜਿੰਨਾ ਕਿ ਅੱਜ ਹੈਅੱਜ ‘ਇਨਫਾਰਮੇਸ਼ਨ’ ਤਕਨਾਲੋਜੀ, ‘ਆਰਟੀਫੀਸ਼ਲ ਇੰਟੈਲੀਜੈਂਸ’, ‘ਨੌਲਿਜ ਮੈਂਨੇਜਮੈਂਟ’ ਆਦਿ ਦੇ ਨਾਂ ਹੇਠ ਇਹ ਸਾਰੇ ਸੰਸਾਰ ’ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈਇਹ ਸਮੁੱਚੀ ਫ਼ਿਲਾਸਫ਼ੀ ਦੇ ਪੰਜ ਭਾਗਾਂ ਵਿੱਚੋਂ ਮੁੱਖ ਅਤੇ ਗੂੜ੍ਹ ਵਿਸ਼ਾ ਹੈ ਜਿਸਦਾ ਨਾਉਂ ਗਿਆਨ-ਮੀਮਾਂਸਾ (ਐਪਿਸਟਮੌਲੋਜੀ) ਹੈਮੀਮਾਂਸਾ ਦਾ ਅਰਥ ਹੈ: ਖੋਜ, ਪੜਤਾਲ਼, ਵਿਆਖਿਆ, ਗੰਭੀਰ ਚਿੰਤਨ ਜਾਂ ਸੋਚ-ਵਿਚਾਰਇਸ ਵਾਸਤੇਚਾਨਣਅਤੇਤਾਕਤਦੇ ਅਲੰਕਾਰ ਆਮ ਵਰਤੇ ਜਾਂਦੇ ਹਨਕਿਉਂਕਿ ਇਸ ਨਾਲ ਇਨਸਾਨ ਬੁੱਧੀਮਾਨ ਅਤੇ ਸਮਰੱਥ ਬਣ ਸਕਦਾ ਹੈ। ਨਿੱਜੀ ਜੀਵਨ ਨੂੰ ਸੁਚੱਜਾ ਅਤੇ ਸਫਲ ਬਣਾ ਸਕਦਾ ਹੈ, ਇੱਕ ਵਧੀਆ ਸੰਸਾਰ ਸਿਰਜਣ ਵਿੱਚ ਹਿੱਸਾ ਪਾ ਸਕਦਾ ਹੈਐਸਾ ਸੰਸਾਰ ਜਿਸਦੀ ਕਲਪਨਾ ਸਾਡੇ ਮਹਾਂ-ਪੁਰਖਾਂ ਅਤੇ ਸਿਆਣਿਆਂ ਨੇ ਆਮ ਕੀਤੀ ਹੈਤਾਂ ਕੀ ਗਿਆਨ ਇਨਸਾਨ ਨੂੰ ਇਸ ਆਦਰਸ਼ ਵਲ ਤੋਰ ਸਕਿਆ ਹੈ? ਮਨੁੱਖੀ ਇਤਿਹਾਸ ਅਤੇ ਅਜੋਕੀਆਂ ਸਥਿਤੀਆਂ ਅਨੁਸਾਰ ਇਸ ਸਵਾਲ ਦਾ ਜਵਾਬ ਹੈ: ਨਾਂਹਵਿਗਿਆਨਿਕ ਪੱਖੋਂ ਇਸਦੇ ਕੁਝ ਕਾਰਨ ਵਿਚਾਰਦੇ ਹਾਂ

ਪਹਿਲੇ ਸਮਿਆਂ ਵਿੱਚ ਗਿਆਨਤੇ ਉੱਚ ਵਰਗਾਂ ਦਾ ਏਕਾ-ਧਿਕਾਰ ਸੀ ਅਤੇ ਇਹ ਧਰਮ, ਚਿੰਤਨ ਅਤੇ ਗਿਆਨ-ਗੋਸ਼ਟੀਆਂ ਤਕ ਸੀਮਤ ਸੀਸਮਝਿਆ ਜਾਂਦਾ ਸੀ ਕਿ ਜਿੰਨੇ ਗਿਆਨ ਦੀ ਕਿਸੇ ਮਨੁੱਖ ਨੂੰ ਲੋੜ ਹੈ, ਉੰਨਾ ਧਾਰਮਿਕ ਗ੍ਰੰਥਾਂ ਵਿੱਚ ਉਪਲਬਧ ਹੈ, ਅਤੇ ਜੋ ਉਨ੍ਹਾਂ ਵਿੱਚ ਦਰਜ ਨਹੀਂ, ਉਸ ਦੀ ਲੋੜ ਨਹੀਂਗਿਆਨ ਬਾਰੇ ਇਸ ਸੌੜੀ ਵਿਚਾਰਧਾਰਾ ਨੇ ਮਨੁੱਖ ਨੂੰ ਧਾਰਮਿਕ ਖੇਤਰ ਤੋਂ ਬਾਹਰ ਦੇ ਹਰ ਕਿਸਮ ਦੇਗਿਆਨਅਤੇ ਇਸਤੇ ਅਧਾਰਿਤ ਖੋਜਾਂ ਅਤੇ ਕਾਢਾਂ ਤੋਂ ਬਾਂਝਾ ਰੱਖਿਆਸ਼ਾਸਕਾਂ ਦਾ ਮੁੱਖ ਨਿਸ਼ਾਨਾ ਵੀ ਪਰਜਾ ਨੂੰ ਗਿਆਨ-ਬਿਹੂਣੀ ਰੱਖਣ ਦਾ ਸੀ ਅਤੇ ਇਸ ਕੰਮ ਵਾਸਤੇ ਉਨ੍ਹਾਂ ਨੇ ਪੁਜਾਰੀ-ਸ਼੍ਰੇਣੀ ਨੂੰ ਵਰਤਿਆਇਸ ਕਰ ਕੇ ਹੀ ਮੱਧ-ਯੁਗ ਵਿੱਚ ਕੋਈ ਤਰੱਕੀ ਨਹੀਂ ਹੋਈ, ਨਵੀਆਂ ਖੋਜਾਂ ਨਹੀਂ ਹੋਈਆਂ ਅਤੇ ਜਨ-ਕਲਿਆਣ ਦੇ ਕੰਮ ਨਹੀਂ ਹੋਏਕੋਈ ਅਚੰਭੇ ਦੀ ਗੱਲ ਨਹੀਂ ਕਿ ਇਸ ਯੁਗ ਨੂੰਅੰਧਕਾਰ-ਯੁਗਵੀ ਕਿਹਾ ਜਾਂਦਾ ਹੈ

ਗਿਆਨ ਦਾ ਸਰਬ-ਜਨਕ ਪਸਾਰ 15ਵੀਂ ਸਦੀ ਦੇ ਸ਼ੁਰੂ ਵਿੱਚ ਪ੍ਰਿੰਟਿੰਗ-ਪਰੈੱਸ ਦੀ ਕਾਢ ਨਾਲ ਸ਼ੁਰੂ ਹੋਇਆਯੂਰਪੀ ਦੇਸ਼ਾਂ ਅਤੇ ਅਮਰੀਕਾ ਵਿੱਚ ਭੂਗੋਲਿਕ, ਰਾਜਨੀਤਕ, ਸਮਾਜਿਕ, ਵਿਗਿਆਨਕ ਆਦਿ ਖੇਤਰਾਂ ਵਿੱਚ ਖੋਜਾਂ ਹੋਣੀਆਂ ਸ਼ੁਰੂ ਹੋਈਆਂਸੁਧਾਰਕਾਂ, ਵਿਗਿਆਨੀਆਂ ਅਤੇ ਖੋਜੀਆਂ ਨੇ ਅਣਥੱਕ ਮਿਹਨਤਾਂ ਕਰ ਕੇ ਅਤੇ ਕਸ਼ਟ ਝੱਲ ਕੇ ਪੁਨਰ-ਜਾਗ੍ਰਿਤੀ, ਵਿਗਿਆਨਿਕ, ਉਦਯੋਗਿਕ, ਫਰਾਂਸ ਅਤੇ ਗਿਆਨ ਨਾਉਂ ਦੀਆਂ ਯੁਗ-ਪਲਟਾਊ ਕ੍ਰਾਂਤੀਆਂ ਲਿਆਂਦੀਆਂਇਸ ਤਰ੍ਹਾਂ ਉਨ੍ਹਾਂ ਨੇ ਸੰਸਾਰ ਦੇ ਅਪੂਰਵ ਵਿਕਾਸ ਦੀ ਨੀਂਹ ਰੱਖੀਗਿਆਨ ਦੇ ਪਸਾਰੇ ਵਿੱਚ ਤਿੰਨ ਰੁਕਾਵਟਾਂ ਮੁੱਖ ਰਹੀਆਂ ਹਨ: ਰਾਜਾ-ਸ਼ਾਹੀ, ਪ੍ਰੋਹਿਤ-ਵਾਦ ਅਤੇ ਜਨਤਕ ਅਗਿਆਨਤਾਇਹ ਤਿੰਨੇ, ਸੁਧਾਰਕਾਂ ਵਿਰੁੱਧ ਲਾਮਬੰਦ ਹੁੰਦੀਆਂ ਰਹੀਆਂ ਹਨ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈਪਰ ਇਨ੍ਹਾਂ ਵਰੋਸਾਈਆਂ ਹਸਤੀਆਂ ਨੇ ਇਸ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਸਰ ਕੀਤਾ ਅਤੇ ਇਸ ਵਾਸਤੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਤਕ ਦੇਣੀਆਂ ਪਈਆਂਬਹੁ-ਪੱਖੀ ਹਸਤੀ ਗੇਲੀਲੀਓ ਦੀ ਉਦਾਹਰਣ ਵਰਣਨਯੋਗ ਹੈ। ਧਰਤੀ ਨੂੰ ਸੂਰਜ ਦੁਆਲ਼ੇ ਘੁੰਮਦੀ ਕਹਿਣ ਕਰ ਕੇ ਉਸ ਨੂੰ ਉਮਰ-ਕੈਦ ਕੱਟਣੀ ਪਈ ਅਤੇ ਉਸ ਨੂੰ ਇੱਕ ਨਿਕੰਮੀ ਜਿਹੀ ਕਬਰ ਵਿੱਚ ਦਫ਼ਨਾਇਆ ਗਿਆਉਸ ਦੇ ਮਰਨ ਤੋਂ 360 ਸਾਲ ਬਾਅਦ (1992 ਵਿੱਚ) ਚਰਚ ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਅੱਜ ਉਸ ਨੂੰ ‘ਆਧੁਨਿਕ ਸਾਇੰਸ ਦਾ ਪਿਤਾ’ ਕਿਹਾ ਜਾਂਦਾ ਹੈ, ਹੋਰ ਕਈ ਉਪਾਧੀਆਂ ਨਾਲ ਯਾਦ ਕੀਤਾ ਜਾਂਦਾ ਹੈ

ਇੱਥੇ ਇਹ ਗੱਲ ਪ੍ਰਸੰਗਕ ਹੈ ਕਿ ਯੂਰਪ ਵਿੱਚ ਵਿਗਿਆਨਕ ਕ੍ਰਾਂਤੀ ਦੇ ਸਮੇਂ ਤੋਂ ਕੁਝ ਚਿਰ ਪਹਿਲਾਂ ਭਾਰਤ ਵਿੱਚ ਭਗਤੀ-ਲਹਿਰ ਸ਼ੁਰੂ ਹੋ ਚੁੱਕੀ ਸੀ, ਜਿਸ ਨੂੰ ਸਿੱਖ ਗੁਰੂ ਸਾਹਿਬਾਨਾਂ ਨੇ ਸੰਗਠਿਤ ਵੀ ਕੀਤਾ ਅਤੇ ਇਸਦੀਆਂ ਸਿੱਖਿਆਵਾਂ ਦੀ ਚੱਕ-ਬੰਦੀ ਵੀ ਕੀਤੀਇਸ ਨਾਲ ਧਰਮਾਂ ਦੀ ਆੜ ਵਿੱਚ ਫੈਲੇ ਪਖੰਡਵਾਦ ਵਿਰੁੱਧ ਜਨ-ਜਾਗ੍ਰਿਤੀ ਆਈ ਅਤੇ ਹੋਰ ਖੇਤਰਾਂ ਦਾ ਗਿਆਨ ਵੀ ਸਰਲ ਹੋ ਕੇ ਜਨ-ਸਧਾਰਨ ਦੀ ਜੱਦ ਵਿੱਚ ਆਉਣ ਲੱਗਿਆਪਰ ਉਨ੍ਹਾਂ ਨੂੰ ਇਸ ਸਭ ਵਾਸਤੇ ਬਹੁਤ ਮੁੱਲ ਤਾਰਨਾ ਪਿਆਭਾਰਤੀ ਇਤਿਹਾਸ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਦੂਰ-ਰਸ ਅਸਰਾਂ ਅਤੇ ਹੋਏ ਬਹੁ-ਪੱਖੀ ਲਾਭਾਂ ਦਾ ਗਵਾਹ ਹੈਭਾਰਤ ਵਿੱਚ ਸ਼ੁਰੂ ਤੋਂ ਹੀ ਇੱਕ ਕੁ-ਪ੍ਰਥਾ ਇਹ ਰਹੀ ਹੈ ਕਿ ਇੱਥੇ ਗਿਆਨ ਅਤੇ ਅਮਲੀ ਕੰਮਾਂ ਦਾ ਕੋਈ ਮੇਲ ਨਹੀਂ ਸੀਗਿਆਨ ਵਾਲਿਆਂ ਨੇ ਕੰਮ ਨਹੀਂ ਕੀਤਾ ਅਤੇ ਕੰਮ ਕਰਨ ਵਾਲਿਆਂ ਨੂੰ ਗਿਆਨ ਪ੍ਰਾਪਤ ਨਹੀਂ ਕਰਨ ਦਿੱਤਾ ਗਿਆਇਹ ਕੁ-ਪ੍ਰਥਾ ਭਾਰਤ ਦੀ ਨਿਰੰਤਰ ਅਧੋਗਤੀ ਦਾ ਮੁੱਖ ਕਾਰਨ ਰਹੀ ਹੈ ਅਤੇ ਤ੍ਰਾਸਦੀ ਇਹ ਹੈ ਕਿ ਇਹ ਅੱਜ ਵੀ ਚੱਲ ਰਹੀ ਹੈ

ਇਨ੍ਹਾਂ ਮਹਾਂ-ਮਨੁੱਖਾਂ ਦੀਆਂ ਸਫਲਤਾਵਾਂ ਦੇ ਦੋ ਮੁੱਖ ਕਾਰਨ ਹਨਪਹਿਲਾ ਆਪਣੀ ਅਗਿਆਨਤਾ ਨੂੰ ਸਮਝਣਾ ਅਤੇ ਸਵੀਕਾਰਨਾਦੂਜਾ ਇਸ ਨੂੰ ਗਿਆਨ ਵਿੱਚ ਬਦਲਣ ਦੀ ਵਿਗਿਆਨਿਕ ਪਹੁੰਚ ਅਪਨਾਉਣੀ ਅਤੇ ਪੂਰਵਜਾਂ ਅਤੇ ਸਮਕਾਲੀਆਂ ਦੀਆਂ ਖੋਜਾਂ ਤੋਂ ਸਿੱਖਣਾਇਨ੍ਹਾਂ ਪਿਰਤਾਂ ਦਾ ਖੁਲਾਸਾ ਐਲਬਰਟ ਆਈਨਸਟਾਈਨ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਕੀਤਾ ਹੈ ਕਿ ਜੇ ਮੈਂ ਬਾਕੀਆਂ ਤੋਂ ਪਰੇ ਦੀ ਗੱਲ ਸੋਚ ਸਕਿਆਂ ਹਾਂ ਤਾਂ ਸਿਰਫ ਇਸ ਕਰ ਕੇ ਕਿ ਮੈਂ ਉਨ੍ਹਾਂ ਦੇ ਮੋਢਿਆਂਤੇ ਖੜ੍ਹਾ ਹੋਇਆ ਹਾਂ।” ਰਸਮੀ ਧਰਮਾਂ ਦੀ ਤੁਲਨਾ ਵਿੱਚ ਵਿਗਿਆਨ ਦੀ ਸਫਲਤਾ ਦੇ ਇਹ ਹੀ ਮੁੱਖ ਕਾਰਨ ਹਨਵਿਗਿਆਨੀ ਜਦੋਂ ਅਸਫਲ ਰਹਿੰਦੇ ਹਨ ਤਾਂ ਉਹ ਇਸ ਨੂੰ ਸਵੀਕਾਰ ਕਰ ਕੇ ਨਵੇਂ ਸਿਰਿਓਂ ਨਵੀਂ ਤਰਜ਼ ਦੀਆਂ ਖੋਜਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨਤਥਾ-ਕਥਿਤ ਧਾਰਮਿਕ ਬੰਦੇ ਜਦ ਅਸਫਲ ਹੁੰਦੇ ਹਨ ਤਾਂ ਨਵੇਂ ਬਹਾਨੇ ਬਣਾਉਂਦੇ ਹਨ, ਫੋਕੇ ਸਪਸ਼ਟੀਕਰਨ ਦਿੰਦੇ ਹਨ ਅਤੇ ਭਾਂਡਾ ਹੋਰਾਂ ਸਿਰ ਭੰਨਦੇ ਹਨ।” (ਯੂਵਲ ਹਰਾਰੀ)

ਜੀਵਨ ਦੇ ਤਜਰਬੇ ਦੇ ਆਧਾਰ ’ਤੇ ਅਸੀਂ ਜਾਣਦੇ ਹਾਂ ਕਿ ‘ਗਿਆਨ’ ਦਾ ਸਰਲ ਅਰਥ ਹੈ ਸਹੀ ਜਾਣਕਾਰੀ, ਪੂਰਾ ਪਤਾ, ਪੱਕੀ ਪਛਾਣ ਜਾਂ ਸਟੀਕ ਇਲਮ, ਜਿਵੇਂ ਕਿ ਸਾਡੇ ਨਾਲ ਸਬੰਧਿਤ ਹਰ ਵਿਅਕਤੀ, ਹਰ ਵਸਤੂ ਅਤੇ ਹਰ ਵਿਸ਼ੇ ਦੇ ਤੱਥਾਂ, ਅੰਕੜਿਆਂ, ਸੂਚਨਾਵਾਂ, ਫਰਜ਼ਾਂ, ਅਸੂਲਾਂ, ਸਿਧਾਂਤਾਂ, ਯੋਗਤਾਵਾਂ, ਕਮਜ਼ੋਰੀਆਂ ਆਦਿ ਦੀ ਜਾਣਕਾਰੀਅਤੇ ਇਸ ਗਿਆਨਤੇ ਅਧਾਰਿਤ ਕਾਰਵਾਈਆਂ ਕਰਨ ਜਾਂ ਨਾ ਕਰਨ ਦੀ ਸੂਰਤ ਵਿੱਚ ਸੰਭਾਵੀ ਨਤੀਜਿਆਂ ਦਾ ਮੁਲਾਂਕਣ ਕਰਨ ਦੀ ਨਿਪੁੰਨਤਾ” ਇਹ ਵੀ ਸਮਝਣਾ ਜ਼ਰੂਰੀ ਹੈ ਕਿ ਹਰ ਜਾਣਕਾਰੀ ਅਤੇ ਹਰ ਗੱਲ ਗਿਆਨ ਨਹੀਂ ਹੁੰਦੀ; ਇਸਦਾ ਸੱਚਾ, ਭਰੋਸੇ-ਯੋਗ ਅਤੇ ਵਿਗਿਆਨਕ ਹੋਣਾ ਜ਼ਰੂਰੀ ਹੈ

ਜਨਮ ਸਮੇਂ ਅਸੀਂ ਗਿਆਨ ਤੋਂ ਕੋਰੇ ਹੁੰਦੇ ਹਾਂ ਪਰ ਕੁਦਰਤੀ ਬਣਤ ਅਨੁਸਾਰ ਇਸ ਨੂੰ ਗ੍ਰਹਿਣ ਕਰ ਸਕਣ ਦੀਆਂ ਸਭ ਪ੍ਰਵਿਰਤੀਆਂ ਅਤੇ ਪ੍ਰਤਿਭਾਵਾਂ ਸਾਡੇ ਵਿੱਚ ਮੌਜੂਦ ਹੁੰਦੀਆਂ ਹਨਜਿਵੇਂ ਕਿ ਜਿਗਿਆਸਾ, ਪੰਜ ਗਿਆਨ-ਇੰਦਰੀਆਂ, ਵਿਕਸਿਤ ਦਿਮਾਗ ਅਤੇ ਖਾਸ ਡਿਜ਼ਾਇਨ ਦੇ ਸਰੀਰਕ ਨੈਣ-ਪ੍ਰਾਣਉਦਾਹਰਣ ਵਜੋਂ ਸਿਰਫ ਇਨਸਾਨੀ ਗਲ਼ਾ ਹੀ ਬੋਲਣਾ ਅਤੇ ਇਨਸਾਨੀ ਹੱਥ ਹੀ ਲਿਖਣਾ ਸਿੱਖ ਸਕਦੇ ਹਨਇਸ ਤੋਂ ਵੀ ਵੱਡਾ ਗੁਣ ਇਹ ਕਿ ਸਾਡੇ ਕੋਲ਼ ਚੇਤਨ ਸ਼ਕਤੀ ਅਤੇ ਬੁੱਧ-ਵਿਵੇਕ ਹੈ ਜਿਸ ਕਰ ਕੇ ਅਸੀਂ ਸੋਚਣ, ਸਮਝਣ, ਸਿੱਖਣ, ਯਾਦ ਰੱਖਣ ਅਤੇ ਸਮੂਹ ਬਣਾ ਕੇ ਸੋਚਣ ਅਤੇ ਕਾਰਵਾਈਆਂ ਕਰਨ ਦੇ ਯੋਗ ਹਾਂਇਨ੍ਹਾਂ ਜਮਾਂਦਰੂ (ਇੰਟਰਿੰਜ਼ਿਕ - intrinsic) ਗੁਣਾਂ ਦੇ ਜੋੜ ਕਰ ਕੇ ਇਨਸਾਨ ਜਨਮ ਤੋਂ ਹੀ ਲੋੜੀਂਦਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਇਸਦੇ ਆਧਾਰ ’ਤੇ ਅਨੇਕਾਂ ਕਿਸਮ ਦੇ ਕੰਮ ਕਰ ਕੇ ਇਸ ਨੂੰ ਪਰਪੱਕ ਕਰਦਾ ਰਹਿੰਦਾ ਹੈਵਰਣਨਯੋਗ ਹੈ ਕਿ ਬੋਲਣ, ਲਿਖਣ ਅਤੇ ਪੜ੍ਹਨ ਦੀਆਂ ਯੋਗਤਾਵਾਂ ਕਰ ਕੇ ਇਨਸਾਨ ਆਪਣੇ ਗਿਆਨ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਿਰਾਸਤ ਵਿੱਚ ਦਿੰਦਾ ਰਹਿੰਦਾ ਹੈ

ਕੋਈ ਵੀ ਵਿਅਕਤੀ ਆਪਣੀ ਸਮਰੱਥਾ ਤੋਂ ਵੱਧ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਦੀ ਹਰ ਕਿਸਮ ਦਾ ਗਿਆਨ ਪ੍ਰਾਪਤ ਕਰਨ ਦੀ ਯੋਗਤਾ ਜਾਂ ਰੁਚੀ ਹੁੰਦੀ ਹੈਪਰ ਇੱਕ ਸੁਚੱਜੇ ਅਤੇ ਸਫਲ ਜੀਵਨ ਵਾਸਤੇ ਹਰ ਇੱਕ ਨੂੰ ਇਨ੍ਹਾਂ ਹੱਦਾਂ ਤੋਂ ਕਿਤੇ ਵੱਧ ਗਿਆਨ ਦੀ ਲੋੜ ਪੈਂਦੀ ਹੈ- ਖਾਸ ਕਰ ਕੇ ਅੱਜ ਦੇ ਤਕਨਾਲੋਜੀ-ਅਧਾਰਿਤ ਅਤੇ ਸੰਸਾਰੀ-ਕ੍ਰਿਤ ਯੁਗ ਵਿੱਚਜੋ ਗਿਆਨ ਸਾਡੀ ਸਮਰੱਥਾ ਤੋਂ ਬਾਹਰ ਹੈ ਜਾਂ ਸਾਡੀਆਂ ਰੁਚੀਆਂ ਅਨੁਸਾਰ ਨਹੀਂ, ਉਸ ਦੀ ਭਰਪਾਈ ਸਾਡਾ ਪਰਿਵਾਰ, ਸਮਾਜ, ਦੇਸ਼ ਅਤੇ ਸਮੁੱਚਾ ਮਨੁੱਖੀ ਭਾਈਚਾਰਾ ਕਰਦਾ ਹੈਇਸ ਨੂੰ ਅਸੀਂਸਮੂਹਕ ਗਿਆਨਕਹਿੰਦੇ ਹਾਂ ਇਸਦੇ ਸਾਧਨ ਪਰਿਵਾਰ, ਰਸਮੀ ਪੜ੍ਹਾਈ, ਕਾਰੋਬਾਰੀ ਸੰਸਥਾਵਾਂ, ਸਵੈ-ਸਿੱਖਿਆ, ਸਵੈ-ਸਾਧਨਾਂ, ਸੰਗਤ, ਧਾਰਮਿਕ ਗ੍ਰੰਥ, ਹੋਰ ਕਿਤਾਬਾਂ, ਨਿੱਜੀ ਤਜਰਬੇ ਆਦਿ ਸਣੇ ਕੋਈ ਵੀ ਹੋ ਸਕਦੇ ਹਨਭਾਵ ਹਰ ਇਨਸਾਨ ਗਿਆਨ ਪੱਖੋਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਹੋਰਾਂਤੇ ਨਿਰਭਰ ਹੈ ਇਸਦਾ ਪ੍ਰਤੱਖ ਸਬੂਤ ਇਹ ਹੈ ਕਿ ਸੰਸਾਰ ਦੇ ਪ੍ਰਮੁੱਖ ਵਿਅਕਤੀਆਂ ਨੂੰ ਵੀ ਸਲਾਹਕਾਰਾਂ ਦੀ ਲੋੜ ਪੈਂਦੀ ਹੈ, ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਦੁਨੀਆਂ ਜਾਣੀ-ਜਾਣ ਸਮਝਦੀ ਹੈ

ਇਸ ਸਭ ਦੀ ਪਿੱਠ-ਭੂਮੀ ਵਿੱਚ ਪੜਚੋਲ ਦੀ ਲੋੜ ਹੈ ਕਿ ਕੀ ਮਨੁੱਖ ਨੇ ਨਿੱਜੀ ਅਤੇ ਸਮੂਹਕ ਤੌਰਤੇ ਗਿਆਨ ਦੀ ਸਦ-ਵਰਤੋਂ ਕੀਤੀ ਹੈ ਜਾਂ ਕਰ ਰਿਹਾ ਹੈ? ਜਵਾਬ ਜ਼ੋਰਦਾਰਨਾਂਹਹੈਇਤਿਹਾਸ ਵਿੱਚ ਇਨਸਾਨਾਂ ਨੇ ਕਈ ਵਾਰ ਇਸ ਨੂੰ ਠੀਕ ਢੰਗ ਨਾਲ ਵਰਤਿਆ ਵੀ ਹੈ ਪਰ ਬਹੁਤਾ ਕਰ ਕੇ ਗਲਤ ਢੰਗ ਨਾਲ ਵਰਤਿਆ ਹੈਹਾਲਾਤ ਪਹਿਲਾਂ ਨਾਲੋਂ ਸੁਧਰੇ ਜ਼ਰੂਰ ਹਨ ਪਰ ਅਜੇ ਵੀ ਕਾਫੀ ਬੁਰੇ ਹਨਜੇ ਮਹਿਜ਼ ਗਿਆਨ ਨਾਲ ਵਧੀਆ ਇਨਸਾਨ ਅਤੇ ਵਧੀਆ ਸੰਸਾਰ ਬਣ ਸਕਦਾ ਹੁੰਦਾ ਤਾਂ ਅੱਜ ਤੋਂ ਵੱਧ ਗਿਆਨ ਤਾਂ ਸੰਸਾਰ ਵਿੱਚ ਪਹਿਲਾਂ ਕਦੇ ਇਕੱਠਾ ਹੀ ਨਹੀਂ ਹੋਇਆਅੱਜ ਸੰਸਾਰ ਦੇ ਸਾਰੇ ਹੀ ਲੀਡਰ (ਸਰਕਾਰਾਂ ਦੇ ਵੀ ਅਤੇ ਵੱਡੀਆਂ-ਛੋਟੀਆਂ ਸੰਸਥਾਵਾਂ ਦੇ ਵੀ) ਵਿਅਕਤੀਗਤ ਤੌਰ ’ਤੇ ਕਿੰਨੇ ਗਿਆਨਵਾਨ ਅਤੇ ਅਕਲਮੰਦ ਹਨਵਿਸ਼ਵ ਦੇ ‘ਏਲੀਟ’ ਪ੍ਰਬੰਧਕੀ ਇੰਸਟੀਚੂਟ, ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ, ਸੁਪਰ ਕੰਪਿਊਟਰ ਇਕੱਲੇ-ਇਕੱਲੇ ਗਿਆਨ ਦੇ ਸਮੁੰਦਰ ਹਨਪਰ ਇਤਿਹਾਸ ਅਤੇ ਅੱਜ ਦੀਆਂ ਸਥਾਨਕ ਅਤੇ ਵਿਸ਼ਵ-ਵਿਆਪੀ ਸਮੱਸਿਆਵਾਂ ਤੋਂ ਸਿੱਧ ਹੁੰਦਾ ਹੈ ਕਿ ਇਹ ਸਭ ਗਿਆਨ ਇਨਸਾਨ ਨੂੰ ਸਹੀ ਸੇਧ ਨਹੀਂ ਦੇ ਸਕਿਆਸਿਆਣਿਆਂ ਦਾ ਕਹਿਣਾ ਠੀਕ ਹੈ ਕਿ ਇਕੱਲਾ ਗਿਆਨ ਹੰਕਾਰ ਦਾ ਕਾਰਨ ਬਣਦਾ ਹੈਇਸੇ ਕਰ ਕੇ ਗੁਰਬਾਣੀ ਵਿੱਚ ਇਸਦੀ ਬਹੁਤੀ ਉਪਮਾ ਨਹੀਂ ਕੀਤੀ ਗਈ

ਗਿਆਨ ਕਿੰਨਾ ਵੀ ਵਧੀਆ ਹੋਵੇ, ਆਪਣੇ-ਆਪ ਵਿੱਚ ਪੂਰਨ ਨਹੀਂ ਹੁੰਦਾਇਹ ਕਿਸੇ ਅਮਲੀ ਕਾਰਵਾਈ ਦੀ ਤਿਆਰੀ ਹੁੰਦਾ ਹੈ ਜਿਸਦਾ ਅੱਗੇ ਕੋਈ ਮੰਤਵ ਹੁੰਦਾ ਹੈਗਿਆਨ ਹਮੇਸ਼ਾ ਹੀ ਜ਼ਰੂਰੀ, ਪਰ ਸਦਾ ਹੀ ਨਾ-ਕਾਫੀ (Always necessary but never sufficient) ਹੁੰਦਾ ਹੈ ਇਸਦੀ ਸਦ-ਵਰਤੋਂ ਇਸਦੀ ਪ੍ਰਾਪਤੀ ਤੋਂ ਵੱਧ ਜ਼ਰੂਰੀ ਹੈਇਸ ਨੂੰ ਸਦਾਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਵਰਤਣ ਦੀ ਨਿਪੁੰਨਤਾ ਵੱਧ ਜ਼ਰੂਰੀ ਹੈਪ੍ਰਸਿੱਧ ਮਨੋ-ਵਿਗਿਆਨੀ ਅਬਰਾਹਮ ਮੈਸਲੋਅ ਦੀ ਇੱਕ ਟੂਕ ਹੈ ਕਿ “ਜਿਸ ਦੇ ਹੱਥ ਵਿੱਚ ਹਥੌੜਾ ਹੁੰਦਾ ਹੈ ਉਸ ਨੂੰ ਸਭ ਚੀਜ਼ਾਂ ਕਿੱਲ ਅਤੇ ਮੇਖਾਂ ਲੱਗਦੀਆਂ ਹਨ।” ਅੱਜ ਅਸੀਂ ਵਿਗਿਆਨ ਦਾ ਹਥੌੜਾ ਫੜਿਆ ਹੋਇਆ ਹੈ ਹਰ ਸਮੱਸਿਆ ਦਾ ਹੱਲ ਇਸ ਹਥੌੜੇ ਨਾਲ ਕਰਨਾ ਚਾਹੁੰਦੇ ਹਾਂਪਹਿਲੇ ਸਮਿਆਂ ਵਿੱਚ ਅਸੀਂ ਇਕੱਲੇ ਧਰਮਾਂ ’ਤੇ ਨਿਰਭਰ ਸੀ ਅੱਜ ਇਕੱਲੀ ਸਾਇੰਸ ਦੇ ਉਪਾਸ਼ਕ ਬਣ ਗਏ ਹਾਂ ਜਦ ਕਿ ਲੋੜ ਦੋਹਾਂ ਵਿੱਚ ਸੰਤੁਲਨ ਦੀ ਹੈਆਇਨਸਟਾਈਨ ਦੀ ਪ੍ਰਸਿੱਧ ਟੂਕ ਕਿ ਸਾਇੰਸ ਧਰਮ ਤੋਂ ਬਗੈਰ ਲੰਗੜੀ ਅਤੇ ਧਰਮ ਸਾਇੰਸ ਤੋਂ ਬਗੈਰ ਅੰਨ੍ਹਾ ਹੈਸਾਨੂੰ ਗਿਆਨ ਦੀ ਸਹੀ ਵਰਤੋਂ ਕਰਨੀ ਸਿਖਾ ਸਕਦਾ ਹੈਪ੍ਰਸਿੱਧ ਸਮਾਜਿਕ ਮਨੋ-ਵਿਗਿਆਨੀ ਡਾ. ਜੌਨਥਨ ਹਾਈਟ ਅਨੁਸਾਰ ਇਸ ਵਾਸਤੇ ‘ਪੁਰਾਤਨ ਸਿਆਣਪਾਂ ਅਤੇ ਆਧੁਨਿਕ ਸਚਾਈਆਂ ਦਾ ਸੁਮੇਲ’ ਜ਼ਰੂਰੀ ਹੈ

ਆਪਣੀ ਸਾਂਝੀ ਕਿਤਾਬ ‘ਦੀ ਨੌਲਿਜ ਐਲੂਯਜਨ’ ਵਿੱਚ ਸਟੀਵਨ ਸਲੋਮਨ ਅਤੇ ਫਿਲਿਪ ਫਰਨਬਾਕ ਨੇ ਖੋਜ ਕੀਤੀ ਹੈ ਕਿ ਸਾਡੀਆਂ ਕੁਝ ਧਾਰਨਾਵਾਂ ਸਾਨੂੰ ਗਿਆਨ ਦੀ ਸਦ-ਵਰਤੋਂ ਕਰਨ ਤੋਂ ਰੋਕਦੀਆਂ ਹਨ ਨਿੱਜੀ ਤੌਰ ’ਤੇ ਇਨ੍ਹਾਂ ਪ੍ਰਤੀ ਸੁਚੇਤ ਹੋ ਕੇ ਅਸੀਂ ਕੁਝ ਸੁਧਾਰ ਕਰ ਸਕਦੇ ਹਾਂਜਿਵੇਂ ਕਿ:

ਗਿਆਨ-ਪ੍ਰਾਪਤੀ ਦੇ ਪਿੱਛੇ ਕੰਮ ਕਰਦੇ ਕੁਦਰਤੀ ਸਿਧਾਂਤਾਂ, ਇਸਦੇ ਇਤਿਹਾਸ ਅਤੇ ਸਮਾਜਿਕ ਪ੍ਰਣਾਲੀਆਂ ਨੂੰ ਸਮਝਣਾ ਅਤੇ ਇਨ੍ਹਾਂ ਦਾ ਸਤਿਕਾਰ ਜ਼ਰੂਰੀ ਹੈਸਾਡੇ ਗਿਆਨ ਪਿੱਛੇ, ਇਨ੍ਹਾਂ ਦੀ ਤੁਲਨਾ ਵਿੱਚ ਸਾਡਾ ਵਿਅਕਤੀਗਤ ਯੋਗਦਾਨ ਬਹੁਤ ਘੱਟ ਹੁੰਦਾ ਹੈ

ਜਿੰਨਾ ਗਿਆਨ ਕੋਈ ਸਮਝਦਾ ਹੈ ਕਿ ਉਸ ਨੂੰ ਹੈ, ਅਸਲ ਵਿੱਚ ਉਸ ਨੂੰ ਉਸ ਤੋਂ ਘੱਟ ਹੁੰਦਾ ਹੈਹਰ ਇਨਸਾਨ ਨੂੰ ਭੁਲੇਖਾ ਹੈ ਕਿ ਉਸ ਨੂੰ ਵੱਧ ਗਿਆਨ ਹੈਇਹ ਸਾਡਾ ਗਿਆਨ-ਭਰਮ (ਨੌਲਿਜ ਅਲੂਯਜਨ) ਹੈ

ਸਾਡਾ ਬਹੁਤਾ ਗਿਆਨ ਸਰਸਰੀ ਹੁੰਦਾ ਹੈਉਦਾਹਰਣ ਵਜੋਂ ਅਸੀਂ ਨਹੀਂ ਜਾਣ ਸਕਦੇ ਕਿ ਇੱਕ ਸਵਿੱਚ ਦੱਬਣ ਨਾਲ ਸਾਰੇ ਘਰ ਵਿੱਚ ਚਾਨਣ ਕਿਵੇਂ ਹੋ ਜਾਂਦਾ ਹੈ?

ਅਸੀਂ ਕਦੇ ਵੀ ਨਿੱਜੀ ਸੋਚ ਦੇ ਅਧਾਰ ’ਤੇ ਜੀਵਨ ਨਹੀਂ ਜਿਉਂ ਸਕਦੇ ਕਿਉਂਕਿ ਅਸੀਂ ਸਮੂਹਕ-ਸੋਚ ਅਧੀਨ ਹਾਂਇਸ ਸਿਸਟਮ ਤੋਂ ਬਗੈਰ ਤਰੱਕੀ ਸੰਭਵ ਹੀ ਨਹੀਂਸਮੂਹਕ ਗਿਆਨ ਹੀ ਮਨੁੱਖੀ ਤਰੱਕੀ ਅਤੇ ਹੋਰ ਜੀਵਾਂਤੇ ਇਸਦੀ ਸਰਦਾਰੀ ਦਾ ਰਾਜ ਹੈਇਸ ਅਸਲੀਅਤ ਨੂੰ ਪਛਾਣ ਕੇ ਮਨੁੱਖੀ ਭਾਈਚਾਰੇ ਦੇ ਸੰਕਲਪ ਨੂੰ ਉਤਸ਼ਾਹਿਤ ਕਰਨਾ ਸਭ ਦਾ ਫਰਜ਼ ਹੈ

ਇਸਦਾ ਨਕਾਰਾਤਮਕ ਪੱਖ ਇਹ ਹੈ ਕਿ ਅਸੀਂ ਨਿੱਜੀ ਪੱਧਰ ’ਤੇ ਆਪਣੀ ਤਰਕ-ਸੰਗਤ ਸੋਚ ਦੇ ਬਾਵਜੂਦ ਸਮੂਹਕ ਸੋਚ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾਇਸ ਕਰ ਕੇ ਅਸੀਂ ਕਈ ਵਾਰ ਹੋਰਾਂ ’ਤੇ ਹੱਦੋਂ ਵੱਧ ਨਿਰਭਰ ਹੋ ਜਾਂਦੇ ਹਾਂ ਜਾਂ ਹੰਕਾਰ ਅਧੀਨ ਹੋ ਕੇ ਹੋਰਾਂ ਨੂੰ ਟਿੱਚ ਸਮਝਣ ਲੱਗ ਜਾਂਦੇ ਹਾਂਸਾਨੂੰ ਸੰਤੁਲਨ ਅਤੇ ਆਪਸੀ-ਨਿਰਭਰਤਾ ਦੀ ਨਿਪੁੰਨਤਾ ਦੀ ਲੋੜ ਹੈ

ਅਸੀਂ ਅਜੋਕੇ ਗਿਆਨ ਨੂੰ ਪੁਰਾਤਨ ਸਿਆਣਪਾਂ ਦਾ ਇੱਕ ਯੋਗ ਵਾਰਿਸ ਮੰਨਣ ਦੀ ਬਜਾਇ ਇਸ ਨੂੰ ਉਨ੍ਹਾਂ ਦਾ ਵਿਰੋਧੀ ਬਦਲ ਸਮਝਣਾ ਸ਼ੁਰੂ ਕਰ ਦਿੱਤਾ ਹੈਇਹ ਸਾਡੀ ਸੁਭਾਵਿਕ ਕਮਜ਼ੋਰੀ ਹੈ ਕਿ ਅਸੀਂ ‘ਇਹ ਅਤੇ ਉਹ’ ਦੀ ਬਜਾਇ ‘ਇਹ ਜਾਂ ਉਹ’ ਦੀ ਨੀਤੀ ਵੱਧ ਅਪਣਾਉਂਦੇ ਹਾਂਅੱਜ ਦੀ ਪਰਚੱਲਤ ਵਿਚਾਰਧਾਰਾ ‘ਨਵੀਆਂ ਵਿਗਿਆਨਕ ਖੋਜਾਂ ਅਤੇ ਪੁਰਾਤਨ ਸਿਆਣਪਾਂ ਦੇ ਸੁਮੇਲ’ ਦੀ ਹਾਮੀ ਹੈ

ਇਹ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਹਰ ਜਾਣਕਾਰੀ ਜਾਂ ਗੱਲ ਗਿਆਨ ਨਹੀਂ ਹੁੰਦੀਆਪਣੇ ਗਿਆਨ ਅਤੇ ਅਗਿਆਨਤਾ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਜ਼ਰੂਰੀ ਹੈ ਅਤੇ ਅਗਿਆਨਤਾ ਦੀ ਸਵੀਕਾਰਤਾ ਦੀ ਲੋੜ ਹੈਚੰਗੇ ਅਤੇ ਮੰਦੇ ਗਿਆਨ ਦਾ ਫਰਕ ਸਮਝਣ ਦੀ ਲੋੜ ਹੈ

ਸਾਰ-ਤੱਤ ਇਹ ਕਿ ਆਪਣੀਆਂ ਇਨ੍ਹਾਂ ਕੁਝ ਸੁਭਾਵਿਕ ਪ੍ਰਵਿਰਤੀਆਂ ਨੂੰ ਸਮਝਕੇ, ਨਿੱਜੀ ਅਤੇ ਸਮੂਹਕ ਭਲਾਈ ਵਾਸਤੇ ਸਹੀ ਗਿਆਨ ਪ੍ਰਾਪਤ ਕਰਨਾ ਅਤੇ ਇਸਦੀ ਸਦ-ਵਰਤੋਂ ਕਰਨੀ ਅਤੀ ਜ਼ਰੂਰੀ ਹੈਇਸ ਤਰ੍ਹਾਂ ਅਸੀਂ ਕੁਦਰਤ ਵੱਲੋਂ ਪਰਦਾਨ ਸਾਧਨਾਂ ਅਤੇ ਪੂਰਵਜਾਂ ਦੀਆਂ ਮਿਹਨਤਾਂ ਦਾ ਸਤਿਕਾਰ ਕਰਦੇ ਹੋਏ ਆਉਣ ਵਾਲ਼ੀਆ ਪੀੜ੍ਹੀਆਂ ਵਾਸਤੇ ਉਹ ਕਰਨ ਦੇ ਭਰਪੂਰ ਜਤਨ ਕਰ ਸਕਾਂਗੇ ਜੋ ਪੂਰਵਜਾਂ ਨੇ ਸਾਡੇ ਵਾਸਤੇ ਕੀਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3335)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
ishersingh44@hotmail.com

More articles from this author