IsherSinghEng7ਇੱਕ ਪੱਤਰਕਾਰ ਦੇਸਵਾਲ‘ਕੀ ਗ਼ਾਜ਼ੀ ਮਾਰਿਆ ਗਿਆ ਹੈ?’ ਦਾ ਜਵਾਬ ਪੂਰੇ ਜਾਹੋ-ਜਲਾਲ ਨਾਲ ਦਿੰਦਿਆਂ ਆਪ ਨੇ ਕਿਹਾ ...
(28 ਅਪ੍ਰੈਲ 2023)
ਇਸ ਸਮੇਂ ਪਾਠਕ: 260.


(
ਭਾਰਤੀ ਫੌਜ ਦੇ ਇੱਕ ਜਾਂ-ਬਾਜ਼ ਅਤੇ ਬਹੁ-ਪੱਖੀ ਪ੍ਰਤਿਭਾ ਦੇ ਮਾਲਿਕ, ਪੰਜਾਬੀ ਜਰਨੈਲ ਦੀ ਸਵੈਜੀਵਨੀ)

Book KitneGaziAaye1ਫਿਰੋਜ਼ਪੁਰ ਜ਼ਿਲ੍ਹੇ ਦੇ ਪਿਛੋਕੜ ਵਾਲ਼ੇ ਪੰਜਾਬੀ ਮੂਲ ਦੇ ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ ਦੀ ਹਿੰਦੀ ਦੇ ਸਿਰਲੇਖ ਵਾਲੀ ਅਤੇ ਅੰਗਰੇਜ਼ੀ ਵਿੱਚ ਛਪੀ ਸਵੈ-ਜੀਵਨੀ, ਫਰਵਰੀ 2023 ਵਿੱਚ ਰੀਲੀਜ਼ ਹੋਈ ਅਤੇ ਦਿਨਾਂ ਵਿੱਚ ਹੀ ਭਾਰਤ ਦੀ ‘ਨੈਸ਼ਨਲ ਬੈਸਟ-ਸੈਲਰ’ ਬਣ ਗਈਆਪ ਜਨਵਰੀ, 2022 ਨੂੰ ਡਿਫੈਂਸ ਇੰਟੈਲੀਜੈਂਸ ਏਜੈਂਸੀ ਦੇ ਡਾਇਰੈਕਟਰ ਜਨਰਲ ਦੇ ਉੱਚ-ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ ਅਤੇ ਫੌਜ ਦੇ ਸਭ ਤੋਂ ਵੱਡੇ ‘ਪਰਮ ਵਿਸ਼ਿਸ਼ਟ ਸੇਵਾ ਮੈਡਲ’ ਸਣੇ ਅਨੇਕਾਂ ਹੋਰ ਫੌਜੀ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਹਨਵੱਡੇ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਆਪ ਨੇ ਐੱਮ.ਫਿਲ ਅਤੇ ਪੀਐੱਚ.ਡੀ ਵੀ ਕੀਤੀ ਹੋਈ ਹੈਆਪ ਦਾ ਕੱਦ ਭਾਵੇਂ ਛੇ ਫੁੱਟ ਤਿੰਨ ਇੰਚ ਹੈ ਪਰ ਆਪਣੀ ਮਾਂ-ਰੈਜਮੈਂਟ (4 ਰਾਜਪੂਤਾਨਾ ਰਾਈਫਲਜ਼) ਦੀ ਇੱਕ ਵਿਲੱਖਣ ਪ੍ਰਥਾ ਅਨੁਸਾਰ ਆਪ ਦਾ ਫੌਜੀ ਨਿੱਕ-ਨੇਮ ‘ਟਾਇਨੀ’ ਢਿੱਲੋਂ ਹੈ, ਜਿਸਦਾ ਅੱਖਰੀ ਅਰਥ ਹੈ ‘ਨਿੱਕਾ-ਜਿਹਾ ਇਸ ਰੈੱਜਮੈਂਟ ਦੀ ਪ੍ਰਥਾ ਅਨੁਸਾਰ ਨਵੇਂ ਭਰਤੀ ਹੋਏ ਹਰ ਅਫਸਰ ਦਾ ਨਿੱਕ-ਨੇਮ ਉਸ ਦੇ ਸਰੀਰਕ ਅਤੇ ਮਾਨਸਿਕ ਗੁਣਾਂ ਦੇ ਬਿਲਕੁਲ ਉਲਟ ਰੱਖਿਆ ਜਾਂਦਾ ਹੈ - ਜਿਵੇਂ ਕਿ ਉਨ੍ਹਾਂ ਦੇ ਇੱਕ ਬਹੁਤ ਹੀ ਬੁੱਧੀਮਾਨ ਅਤੇ ਸੂਝਵਾਨ ਸਾਥੀ ਅਫਸਰ ਦਾ ਨਿੱਕ-ਨੇਮ ‘ਕਮਲ਼ਾ’ ਸੀਇਸ ਪ੍ਰਥਾ ਦਾ ਭਾਵ ਹੈ ਕਿ ਅਫਸਰ ਆਪਣੇ ਗੁਣਾਂ ਨੂੰ ਰੱਬੀ ਬਖ਼ਸ਼ਿਸ਼ ਸਮਝੇ ਅਤੇ ਇਨ੍ਹਾਂ ਦਾ ਗੁਮਾਨ ਨਾ ਕਰੇ

ਆਪ ਐਸੇ ਭਾਰਤੀ ਜਰਨੈਲ ਹਨ ਜਿਨ੍ਹਾਂ ਨੇ ਆਪਣੀ ਸਵੈ-ਜੀਵਨੀ, ਸੇਵਾ-ਮੁਕਤ ਹੋਣ ਤੋਂ ਤੁਰੰਤ ਬਾਅਦ ਲਿਖੀ ਹੈਇਸ ਵਿੱਚ ਦਰਜ ਸਾਰੇ ਤੱਥ ਤਾਜ਼ੇ ਅਤੇ ਅੱਜ ਦੇ ਹਾਲਾਤ ਦੇ ਪੂਰੀ ਤਰ੍ਹਾਂ ਪ੍ਰਸੰਗਕ ਹਨ ਅਤੇ ਕਸ਼ਮੀਰ ਦੀ ਸੁਰੱਖਿਆ ਬਾਰੇ ਪਏ ਕਈ ਭੁਲੇਖਿਆਂ ਨੂੰ ਦੂਰ ਕਰਦੇ ਹਨਜ਼ਿਕਰਯੋਗ ਹੈ ਕਿ ਇਸ ਕੌਮੀ ਜਰਨੈਲ ਨਾਲ ਜ਼ਿਲ੍ਹਾ, ਧਰਮ ਅਤੇ ਰਾਜ ਅਸੀਂ ਆਪਣੀ ਤੰਗ ਸੋਚ ਕਰ ਕੇ ਜੋੜ ਰਹੇ ਹਾਂ, ਵਰਨਾ ਕਿਤਾਬ ਵਿੱਚ ਇਨ੍ਹਾਂ ਦਾ ਕਿਧਰੇ ਕੋਈ ਜ਼ਿਕਰ ਨਹੀਂਇਸ ਵਿੱਚ ਜ਼ਿਕਰ ਹੈ ਤਾਂ ਸਿਰਫ ਦੇਸ਼ ਦਾ, ਕੌਮ ਦਾ, ਫੌਜ ਦਾ, ਰੈੱਜਮੈਂਟ ਅਤੇ ਪਲਟਣ ਦਾ ਅਤੇ ਇਨ੍ਹਾਂ ਇਕਾਈਆਂ ਪ੍ਰਤੀ ਪੂਰੀ ਨਿਸ਼ਠਾ ਨਾਲ ਡਿਊਟੀਆਂ ਨਿਭਾਉਣ ਦਾਇਸ ਵਿੱਚ ਪਾਠ ਹੈ ਇਨ੍ਹਾਂ ਪ੍ਰਤੀ ਸੰਪੂਰਨ ਇਮਾਨਦਾਰੀ, ਵਫ਼ਾਦਾਰੀ ਅਤੇ ਜ਼ਿੰਮੇਦਾਰੀ ਦਾ ਅਤੇ ਆਪਣੇ-ਆਪ ਨੂੰ ਇਨ੍ਹਾਂ ਦੇ ਨਾਮ, ਨਮਕ ਅਤੇ ਨਿਸ਼ਾਨ ਪ੍ਰਤੀ ਹਰ ਪਲ ਸਮਰਪਿਤ ਕਰਦੇ ਰਹਿਣ ਦਾ

ਕਿਤਾਬ ਦੀ ਵਿਸ਼ਾ-ਵਸਤੂ ਤੋਂ ਪਰਤੱਖ ਹੈ ਕਿ ਜਨਰਲ ਸਾਹਿਬ ਵਿਸ਼ਵ ਇਤਿਹਾਸ - ਖਾਸ ਕਰ ਕੇ ਫੌਜੀ ਇਤਿਹਾਸ ਅਤੇ ਸਮਕਾਲੀ ਯੁੱਧ ਰਣ-ਨੀਤੀਆਂ ਦੇ ਮਾਹਿਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਹਾਮੀ ਦੇ ਹਨਸ੍ਰੀ ਗੁਰੂ ਗੋਬਿੰਦ ਸਿੰਘ, ਨੈਪੋਲੀਅਨ, ਜਾਰਜ ਬਰਨਾਰਡ ਸ਼ਾਅ, ਫਰੈੱਡਰਿਕ ਮਹਾਨ, ਸ਼ੈਕਸ਼ਪੀਅਰ, ਅਮੀਰ ਖੁਸਰੋ ਅਤੇ ਹੋਰ ਮਹਾਨ ਵਿਅਕਤੀਆਂ ਦੀਆਂ ਟੂਕਾਂ ਆਪ ਦੇ ਵਿਸਤ੍ਰਿਤ ਅਧਿਐਨ ਦਾ ਸਬੂਤ ਹਨਆਪ ਲਿਖਦੇ ਹਨ ਕਿ ‘ਮੈਂ ਆਪਣੀ ਸਵੈ-ਜੀਵਨੀ ਰਾਹੀਂ ਪਾਠਕਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿ ਉਹ ਆਪਣੀਆਂ ਵੰਗਾਰਾਂ ਨੂੰ ਤਰੱਕੀ ਦੇ ਸੁਨਹਿਰੀ ਮੌਕੇ ਸਮਝਣ, ਹੋਰਾਂ ਨੂੰ ਉਨ੍ਹਾਂ ਦੀਆਂ ਵਡਿਆਈਆਂ ਦਾ ਅਹਿਸਾਸ ਕਰਵਾਉਣ, ਪ੍ਰਾਪਤੀਆਂ ਤੋਂ ਵੱਧ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨ, ਮਿਤ੍ਰਤਾ ਨਿਭਾਉਣ, ਨਵੇਂ ਸੰਬੰਧ ਬਣਾਉਣ ਅਤੇ ਪੁਗਾਉਣਸਭ ਤੋਂ ਵੱਡੀ ਗੱਲ ਕਿ ਉੱਥੇ ਹਾਜ਼ਰ ਹੋਣ ਜਿੱਥੇ ਸੱਜਣਾਂ-ਮਿੱਤਰਾਂ ਨੂੰ ਅਤੇ ਫਰਜ਼ਾਂ ਕਰ ਕੇ ਉਨ੍ਹਾਂ ਦੀ ਲੋੜ ਹੈਇੱਕ ਹੋਰ ਨਸੀਹਤ ਕਰਦੇ ਹਨ ਕਿ ਸਾਡੇ ਜੀਵਨ ਦੀ ਹਰ ਛੋਟੀ-ਵੱਡੀ ਅਤੇ ਹਰ ਮੰਦੀ-ਚੰਗੀ ਘਟਨਾ ਸਾਡੇ ਜੀਵਨ ਦੀ ਸਮੁੱਚੀ ਤਸਵੀਰ ਦਾ ਇੱਕ ਜ਼ਰੂਰੀ ਅੰਗ ਹੁੰਦੀ ਹੈ ਅਤੇ ਇਸ ਪ੍ਰਤੀ ਅਪਣਾਇਆ ਸਕਾਰਾਤਮਿਕ ਅਤੇ ਉਸਾਰੂ ਰਵਈਆ ਸਾਡੇ ਜੀਵਨ ਨੂੰ ਸਹੀ ਸੇਧ ਦਿੰਦਾ ਹੈਇਹ ਕਿਤਾਬ ਅੱਜ ਦੇ ਗੁੰਝਲ਼ਦਾਰ ਸਮੇਂ ਦੀ ਸਵੈ-ਵਿਕਾਸ ਅਤੇ ਸਵੈ-ਸੁਧਾਰ ਦੀ ਸਰਵ-ਸੰਪੰਨ ਅਤੇ ਸਰਵੋਤਮ ਕਿਤਾਬਾਂ ਵਿੱਚ ਗਿਣੀ ਜਾ ਸਕਣ ਵਾਲੀ ਗਾਈਡ ਹੈ

ਮਾਹਿਰਾਂ ਵੱਲੋਂ ਲਿਖੀਆਂ ਕਿਤਾਬਾਂ ਉਸ ਵਿਸ਼ੇ ਦੇ ਜਾਣਕਾਰਾਂ ਲਈ ਹੀ ਲਾਭਦਾਇਕ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਵਿੱਚ ਪੇਸ਼ਾਵਰਾਨਾ ਤੱਥਾਂ ਅਤੇ ਔਖੀ ਸ਼ਬਦਾਵਲੀ ਦੀ ਭਰਮਾਰ ਹੁੰਦੀ ਹੈਭਾਰਤ ਵਿੱਚ ਇਸ ਤਰ੍ਹਾਂ ਦੀਆਂ ਕਿਤਾਬਾਂ ਦੀ ਬਹੁਤ ਘਾਟ ਹੈ, ਜੋ ਮਾਹਿਰਾਂ ਵੱਲੋਂ ਜਨ-ਸਧਾਰਨ ਦੇ ਲਾਭ-ਹਿਤ ਲਿਖੀਆਂ ਗਈਆਂ ਹੋਣਇਹ ਕਿਤਾਬ ਇਸ ਘਾਟ ਨੂੰ ਪੂਰੀ ਕਰਨ ਦੀ ਇੱਕ ਸੁਹਿਰਦ ਅਤੇ ਸਫਲ ਕੋਸ਼ਿਸ਼ ਹੈਕਿਸੇ ਜਰਨੈਲ ਵੱਲੋਂ ਸਵੈ-ਜੀਵਨੀ ਲਿਖਣਾ − ਖਾਸ ਕਰ ਕੇ ਸੇਵਾਮੁਕਤ ਹੋਣ ਤੋਂ ਤੁਰੰਤ ਬਾਅਦ - ਬਹੁਤ ਨਾਜ਼ੁਕ ਕੰਮ ਹੈ ਕਿਉਂਕਿ ਇਸਦਾ ਦੇਸ਼-ਕੌਮ ਦੀ ਸੁਰੱਖਿਆ ਨਾਲ ਸਿੱਧਾ ਵਾਸਤਾ ਹੁੰਦਾ ਹੈ ਅਤੇ ਇਸਦੇ ਕਿਸੇ ਹਿੱਸੇ ਨੂੰ ਵੀ ਰਾਜਨੀਤਕ ਰੰਗ ਦਿੱਤਾ ਜਾ ਸਕਦਾ ਹੈਪਰ ਬਹੁਤ ਡੂੰਘੀ ਸੋਚ-ਵਿਚਾਰ ਅਤੇ ਬਹੁਤ ਮਿਹਨਤ ਕਰ ਕੇ ਲਿਖੀ ਇਹ ਸਵੈ-ਜੀਵਨੀ, ਇਨ੍ਹਾਂ ਸਭ ਕਸਵੱਟੀਆਂ >ਤੇ ਪੂਰੀ ਉੱਤਰਦੀ ਹੈਆਪਣੀ ਮਿਹਨਤ ਦਾ ਜ਼ਿਕਰ ਕਰਦਿਆਂ ‘ਟਾਇਨੀ ਢਿੱਲੋਂ’ ਦੱਸਦੇ ਹਨ ਕਿ ਉਨ੍ਹਾਂ ਦੇ ਲਗਭਗ ਨੌਂ ਹਜ਼ਾਰ ਘੰਟੇ, ਢਾਈ ਸੌ ਦੇ ਕਰੀਬ ਸਹਿ-ਯੋਗੀਆਂ ਦੀ ਸਹਾਇਤਾ ਅਤੇ ਸਵਾ ਕਰੋੜ ਤੋਂ ਵੱਧ ਪੰਨਿਆਂ ਦੀ ਜਾਂਚ-ਪੜਤਾਲ਼, ਇਸ ਕਿਤਾਬ ਦਾ ਆਧਾਰ ਹਨ ਨਵੀਂ ਪਿਰਤ ਦੀ ਇਹ ਕਿਤਾਬ, ਆਪ ਦੀ ਸਰਵ-ਪੱਖੀ ਪੇਸ਼ਾਵਰਾਨਾ ਮੁਹਾਰਤ, ਆਪ ਦੇ ਸਿਰੜ ਅਤੇ ਆਪ ਦੀ ਵਿਸ਼ਾਲ ਵਿਦਵਤਾ ਦਾ ਪਰਤੱਖ ਸਬੂਤ ਹੈ ਅਤੇ ਜਨ-ਸਧਾਰਨ ਅਤੇ ਸਿਵਲ-ਪ੍ਰਬੰਧਕਾਂ ਲਈ ਇੱਕ ਵਡਮੁੱਲਾ ਤੁਹਫ਼ਾ ਹੈ

ਇਹ ਕਿਤਾਬ ਸਿਵਲ ਸਮਾਜ ਨੂੰ ਭਾਰਤੀ ਫੌਜ ਦੀ ਸਮੁੱਚੀ ਗੌਰਵਮਈ ਕਾਰਜ-ਪ੍ਰਣਾਲ਼ੀ ਬਾਰੇ ਉਚਿਤ ਜਾਣਕਾਰੀ ਦਿੰਦੀ ਹੈਅਸੀਂ ਫੌਜ ਨੂੰ ਸਿਰਫ ਬਾਹਰੀ ਖ਼ਤਰਿਆਂ ਤੋਂ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰ ਇੱਕ ਸੰਸਥਾ ਕਰ ਕੇ ਜਾਣਦੇ ਹਾਂ ਪਰ ਦੇਸ਼ ਪ੍ਰਤੀ ਇਸਦੀਆਂ ਅੰਦਰੂਨੀ ਜ਼ਿੰਮੇਵਾਰੀਆਂ ਅਤੇ ਸੇਵਾਵਾਂ ਬਾਰੇ ਨਹੀਂ ਜਾਣਦੇ ਇਸਦੇ ਅਫਸਰਾਂ ਅਤੇ ਸੈਨਿਕਾਂ ਦੇ ਜਜ਼ਬਾਤਾਂ ਅਤੇ ਉਨ੍ਹਾਂ ਦੀਆਂ ਮਾਨਸਿਕ ਪੀੜਾਂ ਤੋਂ ਅਣਜਾਣ ਹਾਂ ਉਹ ਸਾਰੇ ਵੀ ਆਪਣੇ ਮਾਤਾ-ਪਿਤਾ, ਪਤਨੀ, ਬੱਚੇ ਅਤੇ ਹੋਰ ਰਿਸ਼ਤੇਦਾਰਾਂ ਅਤੇ ਪਿਆਰਿਆਂ ਲਈ ਸਾਡੇ ਵਰਗੀਆਂ ਹੀ ਭਾਵਨਾਵਾਂ ਰੱਖਦੇ ਹਨਬਹੁਤਾ ਸਮਾਂ ਘਰੋਂ ਦੂਰ ਰਹਿ ਕੇ, ਔਖੀਆਂ ਪਰਿਸਥਿਤੀਆਂ ਵਿੱਚ ਡਿਊਟੀਆਂ ਨਿਭਾਹੁਣ ਦੇ ਨਾਲ-ਨਾਲ ਉਹ ਕਿਵੇਂ ਆਪਣੇ ਘਰੇਲੂ ਕੰਮ ਕਰਦੇ ਹਨਪਿੱਛੇ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਹਰ ਵਕਤ ਉਨ੍ਹਾਂ ਦੇ ਜੀਵਨ ਬਾਰੇ ਅਰਦਾਸਾਂ ਕਰਦੇ ਰਹਿੰਦੇ ਹਨ ਉਹ ਮਹੀਨਿਆਂ-ਬੱਧੀ ਆਪਣੇ ਨਵ-ਜਨਮੇ ਬੱਚਿਆਂ ਦਾ ਮੂੰਹ ਨਹੀਂ ਦੇਖ ਸਕਦੇ, ਬੱਚਿਆਂ ਦੀਆਂ ਪੜ੍ਹਾਈਆਂ ਬਾਰੇ ਪਤਾ ਨਹੀਂ ਰੱਖ ਸਕਦੇਕਿਸੇ ਸੀਨੀਅਰ ਦੇ ਪੁੱਛਣ ’ਤੇ ਢਿੱਲੋਂ ਸਾਹਿਬ ਆਪਣੇ ਬੇਟੇ ਦੀ ਠੀਕ ਕਲਾਸ ਨਹੀਂ ਦੱਸ ਸਕੇਦੋ ਅੱਡ-ਅੱਡ ਸਮਿਆਂ ’ਤੇ ਆਪ ਦੀ ਮੌਤ ਦੀ ਖ਼ਬਰ ਅਖ਼ਬਾਰਾਂ ਵਿੱਚ ਛਪੀ ਅਤੇ ਟੀ ਵੀ ਉੱਤੇ ਨਸਰ ਹੋਈਪਹਿਲੀ ਵਾਰ ਜਦੋਂ ਇਹ ਗੱਲ ਹੋਈ ਤਾਂ ਆਪ ਦੀ ਪਤਨੀ ਅੱਠ ਮਹੀਨਿਆਂ ਦੀ ਗਰਭ-ਵਤੀ ਸੀਆਪ ਦੇ ਜਿਊਂਦਾ ਹੋਣ ਦੀ ਪੁਸ਼ਟੀ ਹੋਣ ਤਕ ਆਪ ਦੀ ਪਤਨੀ ਅਤੇ ਪਰਿਵਾਰ ’ਤੇ ਜੋ ਬੀਤੀ, ਉਸ ਦਾ ਅੰਦਾਜ਼ਾ ਆਪਾਂ ਸਿਵਲੀਅਨ ਲਾ ਹੀ ਨਹੀਂ ਸਕਦੇਇਸ ਤਰ੍ਹਾਂ ਦੀਆਂ ਵਾਰਦਾਤਾਂ ਹਰ ਰੋਜ਼ ਹੁੰਦੀਆਂ ਹਨਇਹ ਅਫਸਰਾਂ ਦੀਆਂ ਹੱਡ-ਬੀਤੀਆਂ ਨੇ, ਮਾਤਹਿਤਾਂ ਦਾ ਹਿਸਾਬ ਲਾਇਆਂ ਰੂਹ ਕੰਬ ਜਾਂਦੀ ਹੈਪਰ ਸਾਡੇ ਬਹਾਦਰ ਸੈਨਿਕ ਦੇਸ਼ ਦੀ ਆਨ-ਸ਼ਾਨ ਅਤੇ ਮਾਣ ਵਾਸਤੇ ਇਨ੍ਹਾਂ ਸਭ ਜਜ਼ਬਾਤਾਂ ਨੂੰ ਆਪਣੇ ਅੰਦਰ ਹੀ ਦਬਾ ਕੇ ਰੱਖਦੇ ਹਨ; ਆਪਣੇ ਸਰੀਰਕ ਦੁੱਖਾਂ-ਤਸੀਹਿਆਂ ਅਤੇ ਮਾਨਸਿਕ ਵੇਦਨਾਵਾਂ ਨੂੰ ਜਰਦੇ ਅਤੇ ਅਣਡਿੱਠ ਕਰਦੇ ਹਨਅਸੀਂ ਆਪਣੀ ਅਣਜਾਣਤਾ ਕਰਕੇ ਫੌਜੀ ਸੇਵਾ ਨੂੰ ਵੀ ਹੋਰ ਸੇਵਾਵਾਂ ਦੀ ਤਰ੍ਹਾਂ ਰੋਜ਼ੀ-ਰੋਟੀ ਦਾ ਸਾਧਨ ਸਮਝ ਬੈਠਦੇ ਹਾਂ ਅਤੇ ਆਪਣੇ ਵੀਰਾਂ ਦੀਆਂ ਅਕਹਿ ਔਕੜਾਂ ਨੂੰ ‘ਪੇਸ਼ਾਵਰਾਨਾ ਜੋਖਮ’ (Professional Hazards) ਕਹਿ ਕੇ ਛੁਟਿਆਉਣ ਦੀ ਗਲਤੀ ਕਰ ਲੈਂਦੇ ਹਾਂਪਰ ਇਹ ਕਿਤਾਬ ਸਾਨੂੰ ਉਨ੍ਹਾਂ ਦੇ ਜੀਵਨ ਦੀਆਂ ਇਨ੍ਹਾਂ ਛੁਪੀਆਂ ਸਚਾਈਆਂ ਬਾਰੇ ਜਾਗਰੂਕ ਕਰਦੀ ਹੈਇਸ ਨੂੰ ਪੜ੍ਹ ਕੇ ਸਾਡੇ, ਆਪਣੀ ਫੌਜ ਪ੍ਰਤੀ ਭਰੋਸੇ ਅਤੇ ਸਤਿਕਾਰ ਵਿੱਚ ਬਹੁਤ ਵਾਧਾ ਹੁੰਦਾ ਹੈਜਨਰਲ ਸਾਹਿਬ ਦਾ ਕਹਿਣਾ ਹੈ ਕਿ “ਆਰਮੀ ਏਕ ਜੌਬ ਨਹੀਂ ਹੈ, ਮੁਹੱਬਤ ਹੈਔਰ ਮੁਹੱਬਤ ਮੇਂ ਚੈਲੈਂਜਸ ਨਹੀਂ ਹੋਤੇ, ਅਫ਼ਸਾਨੇ ਹੋਤੇ ਹੈਂ।”

ਕਿਤਾਬ ਦੀ ਵਡਿਆਈ ਇਸ ਗੱਲ ਵਿੱਚ ਨਹੀਂ ਕਿ ਇਸ ਵਿੱਚ ਆਪ ਦੀਆਂ ਵਿਅਕਤੀਗਤ ਸੂਰਮਗਤੀ ਅਤੇ ਸੂਝ-ਬੂਝ ਦੀਆਂ ਗਾਥਾਵਾਂ ਦਾ ਜ਼ਿਕਰ ਹੈ ਬਲਕਿ ਇਸ ਗੱਲ ਵਿੱਚ ਹੈ ਕਿ ਇਸ ਵਿੱਚ ਇਨ੍ਹਾਂ ਪ੍ਰਾਪਤੀਆਂ ਦੇ ਆਧਾਰਾਂ ਦੀ ਵਿਸਤਾਰ-ਪੂਰਨ ਜਾਣਕਾਰੀ ਹੈਇਹ ਆਧਾਰ ਫੌਜ ਤੋਂ ਇਲਾਵਾ ਹੋਰ ਸਭ ਸੰਸਥਾਵਾਂ ਵਿੱਚ ਵੀ ਪੂਰੇ ਕਾਰਗਰ ਹਨਇਹ ਹਨ: ਟ੍ਰੇਨਿੰਗਾਂ ਅਤੇ ਇਨ੍ਹਾਂ ਦੌਰਾਨ ਲਾਇਆ ਜਾਂਦਾ ‘ਰਗੜਾ’, ਲਗਾਤਾਰ ਅਭਿਆਸ, ਸਮੂਹਕ ਜ਼ਿੰਮੇਵਾਰੀ ਦੀ ਆਦਤ, ਟੀਮ-ਜਜ਼ਬਾ, ਕਵਾਇਦਾਂ, ਭ੍ਰਾਤਰੀ-ਭਾਵ, ਅਸੂਲ, ਅਨੁਸ਼ਾਸਨ, ਸਾਂਭ-ਸੰਭਾਲ਼ ਦੀ ਆਦਤ, ਇਕਾਗਰਤਾ ਆਦਿਫੌਜ ਦੀ ਸਿਫਤ ਇਹ ਹੈ ਕਿ ਇਹ ਇਸ ਤਰ੍ਹਾਂ ਦੇ ਸਾਰੇ ਵਡਮੁੱਲੇ ਗੁਣ ਆਪਣੇ ਜੈਂਟਲਮੈਨ-ਕੈਡਿਟਾਂ ਅਤੇ ਰੰਗਰੂਟਾਂ ਵਿੱਚ ਪੈਦਾ ਕਰਦੀ ਹੈ, ਪਰਪੱਕ ਕਰਦੀ ਹੈ ਅਤੇ ਇਨ੍ਹਾਂ ਨੂੰ ਹੋਰ-ਹੋਰ ਨਿਖਾਰਦੀ ਰਹਿੰਦੀ ਹੈਇਹ ਆਪਣੀਆਂ ਔਖੀਆਂ ਡਿਊਟੀਆਂ ਵੀ ਨਿਭਾ ਰਹੀ ਹੈ ਅਤੇ ਦਿਆਨਤਦਾਰੀ ਪੱਖੋਂ ਸਾਡੇ ਭਰੋਸੇ ਦੀ ਹੋਰਾਂ ਸੰਸਥਾਵਾਂ ਤੋਂ ਵੱਧ ਪਾਤਰ ਵੀ ਬਣੀ ਹੋਈ ਹੈਸਾਡੇ ਸਰਕਾਰੀ, ਅਰਧ-ਸਰਕਾਰੀ ਅਤੇ ਛੋਟੀਆਂ-ਵੱਡੀਆਂ ਨਿੱਜੀ ਸੰਸਥਾਵਾਂ ਦੇ ਪ੍ਰਬੰਧਕ ਵੀ ਇਸ ਸਵੈ-ਜੀਵਨੀ ਦੇ ਮੰਤਰਾਂ ਤੇ ਅਮਲ ਕਰ ਕੇ-ਬਗੈਰ ਵਾਧੂ ਸਾਧਨਾਂ ਦੀ ਵਰਤੋਂ ਦੇ ਆਪਣੀਆਂ ਸੰਸਥਾਵਾਂ ਦੀ ਕਾਰਜ-ਕੁਸ਼ਲਤਾ ਨੂੰ ਸੁਧਾਰ ਸਕਦੇ ਹਨ

ਜਨਰਲ ਢਿੱਲੋਂ ਦਾ ਬਚਪਨ ਕਾਫ਼ੀ ਕਸ਼ਟ-ਪੂਰਨ ਰਿਹਾ ਹੈਆਪ ਨੂੰ ਆਪ ਦੇ ਨਾਨੀ ਜੀ ਨੇ ਪਾਲ਼ਿਆ ਕਿਉਂਕਿ ਸਿਰਫ ਤਿੰਨ ਸਾਲ ਦੀ ਉਮਰ ਸਮੇਂ ਆਪ ਦੀ ਮਾਤਾ ਜੀ ਇੱਕ ਦੁਰਘਟਨਾ ਕਰ ਕੇ ਸੁਰਗਵਾਸ ਹੋ ਗਏ ਸਨ ਉਹ ਪੰਜ ਫੁੱਟ ਅੱਠ ਇੰਚ ਲੰਬੇ ਬਹੁਤ ਦਲੇਰ ਅਤੇ ਤਕੜੇ ਸਨਇੱਕ ਸੁਬ੍ਹਾ ਨਿਪਾਲ ਵਿੱਚ ਸੈਰ ਕਰਦੇ ਸਮੇਂ, ਇੱਕ ਜੰਗਲ਼ੀ ਜਾਨਵਰ ਤੋਂ ਆਪਣੇ ਪਤੀ ਦੀ ਰੱਖਿਆ ਕਰਦੇ ਹੋਏ ਘਾਇਲ ਹੋ ਗਏ, ਫਿਰ ਵੀ ਜੰਗਲ਼ੀ ਜਾਨਵਰ ਨੂੰ ਆਪਣੇ ਸ਼ਾਲ ਦੇ ਲਪੇਟੇ ਨਾਲ ਮਾਰ ਦਿੱਤਾਪਰ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਦੀ ਘਾਟ ਕਰ ਕੇ ਚੜ੍ਹਾਈ ਕਰ ਗਏ ਸਨਆਪ ਮਾਣ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ‘ਸ਼ੇਰ-ਮਾਰ ਮਾਂ’ ਕਹਿ ਕੇ ਯਾਦ ਕਰਦੇ ਹਨ ਅਤੇ ਆਪ ਨੇ ਉਨ੍ਹਾਂ ਦੇ ਦੁੱਧ ਦੀ ਹਰ ਬੂੰਦ ਨੂੰ ਸਫਲ ਕੀਤਾ ਹੈਮਾਂ ਦੇ ਪਿਆਰ ਦੀ ਘਾਟ ਨੂੰ ਉਹ ਹੁਣ ਤਕ ਵੀ ਨਹੀਂ ਭੁਲਾ ਸਕੇਸੇਵਾ-ਕਾਲ ਦੇ ਸ਼ੁਰੂ ਵਿੱਚ ਜਦੋਂ ਪੈਸਿਆਂ ਦੀ ਘਾਟ ਕਰ ਕੇ ਉਹ ਆਪਣਾ ਮਨ-ਭਾਉਂਦਾਬੁਲਟ’ ਮੋਟਰ-ਸਾਈਕਲ ਨਹੀਂ ਖਰੀਦ ਸਕੇ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਬਹੁਤ ਯਾਦ ਕੀਤਾਕਸ਼ਮੀਰ ਵਿੱਚ ਆਪਣੀ ਪੂਰੀ ਚੜ੍ਹਤ ਸਮੇਂ ਪਿਆਰੀ ਮਾਂ ਦੀ ਯਾਦ ਵਿੱਚ ‘ਓਪਰੇਸ਼ਨ ਮਾਂ’ ਨਾਓਂ ਦਾ ਇੱਕ ਸਫਲ ਅਤੇ ਪਰ-ਉਪਕਾਰੀ ਅਭਿਆਨ ਚਲਾਇਆ

ਬਚਪਨ ਵਿੱਚ ਆਪਣੇ ਹਮ-ਉਮਰ ਕਜ਼ਨ (ਮਾਮੇ ਦੇ ਪੁੱਤ ਭਾਈ) ਨਾਲ ਰਲ਼ ਕੇ ਆਪਣੇ ਪਿੰਡ ਦੇ ਜੱਗੀ ਨਾਓਂ ਦੇ ਇੱਕ ਰੋਂਡੀ ਅਤੇ ਤਕੜੇ ਮੁੰਡੇ ਨੂੰ ਬੰਟਿਆਂ ਦੀ ਖੇਡ ਵਿੱਚ ਹਰਾ ਦਿੱਤਾ, ਪਰ ਉਹ ਹਾਰੇ ਹੋਏ ਬੰਟੇ ਇਨ੍ਹਾਂ ਨੂੰ ਦੇਣ ਦੀ ਬਜਾਇ ਲੜਨ ਲਈ ਉਤਾਰੂ ਹੋ ਗਿਆਕਜ਼ਨ ਨੇ ਝਗੜਾ ਨਾ ਕਰਨ ਦੀ ਸਲਾਹ ਦਿੱਤੀ ਪਰ ਬੱਚੇ-ਢਿੱਲੋਂ ਨੇ ਉਸ ਨੂੰ ਕਿਹਾ ਕਿ “ਕਿਤਨੇ ਜੱਗੀ ਆਏ ਔਰ ਕਿਤਨੇ ਜੱਗੀ ਗਏ।” ਜੱਗੀ ਨਾਲ ਲੜਾਈ ਹੋਈ ਅਤੇ ਦੋਨੋਂ ਭਰਾ ਆਪਣਾ ਹੱਕ ਲੈ ਕੇ ਟੌਹਰ ਨਾਲ ਘਰ ਗਏਇਸ ਜਿੱਤ ਨੇ ਉਨ੍ਹਾਂ ਨੂੰ ਦਲੇਰੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਮਨ ਵਿੱਚ ਇਸਦਾ ਮੁੱਢ ਬੰਨ੍ਹਿਆਇਸ ਘਟਨਾ ਦਾ ਸੰਬੰਧ ਕਿਤਾਬ ਦੇ ਸਿਰਲੇਖ ਨਾਲ ਜੁੜਿਆ ਹੈ, ਜਿਸਦਾ ਜ਼ਿਕਰ ਅੱਗੇ ਆਵੇਗਾ ਜਦੋਂ ਉਹ 12 ਸਾਲ ਦੇ ਸਨ ਤਾਂ ਉਨ੍ਹਾਂ ਦੇ ਵੱਡੇ ਇਕਲੌਤੇ ਸਕੇ ਭਰਾ ਦੀ ਇੱਕ ਸਕੂਟਰ ਹਾਦਸੇ ਵਿੱਚ ਮੌਤ ਹੋ ਗਈਮੌਤ ਦੀਆਂ ਘਟਨਾਵਾਂ ਤੋਂ ਬਾਅਦ ਆਪ ਦੇ ਮਨ ਵਿੱਚ ਬੈਠ ਗਿਆ ਕਿ ਮੁੰਡ-ਪੁਣੇ ਦੀਆਂ ਮਸਤੀਆਂ ਵਾਲ਼ੇ ਉਨ੍ਹਾਂ ਦੇ ਦਿਨ ਮੁੱਕ ਗਏ ਹਨਇਸ ਧਾਰਨਾ ਨੇ ਉਨ੍ਹਾਂ ਨੂੰ ਆਪਣੀ ਉਮਰ ਤੋਂ ਕਿਤੇ ਵੱਧ ਸਿਆਣਾ ਅਤੇ ਜ਼ਿੰਮੇਵਾਰ ਬਣਾ ਦਿੱਤਾ ਜਿਸ ਕਰ ਕੇ ਆਪ ਨੇ ਜੀਵਨ ਦੀ ਹਰ ਛੋਟੀ-ਵੱਡੀ ਅਤੇ ਮੰਦੀ-ਚੰਗੀ ਘਟਨਾ ਤੋਂ ਉਸਾਰੂ ਸਬਕ ਸਿੱਖਿਆਉਨ੍ਹਾਂ ਦਾ ਆਪਣੇ ਤੋਂ ਦੋ ਸਾਲ ਛੋਟੇ ਇਸ ਕਜ਼ਨ-ਭਾਈ ਨਾਲ ਬਹੁਤ ਪਿਆਰ ਸੀਬਾਅਦ ਵਿੱਚ ਉਹ ਵੀ ਫੌਜ ਵਿੱਚ ਭਰਤੀ ਹੋਏ ਪਰ ਹੋਣੀ ਦੀ ਮਾਰ ਕਿ ਮੇਜਰ ਦੀ ਪੋਸਟ ਸਮੇਂ ਆਪਣੇ ਕਮਾਨ-ਅਫਸਰ ਦੀ ਜਾਨ ਬਚਾਉਂਦੇ ਹੋਏ ਸ਼ਹੀਦ ਹੋ ਗਏਇਨ੍ਹਾਂ ਮੌਤਾਂ ਨੇ ਭਾਵੇਂ ਜਜ਼ਬਾਤੀ ਪੱਖੋਂ ਉਨ੍ਹਾਂ ਨੂੰ ਬਹੁਤ ਝੰਜੋੜਿਆ ਪਰ ਨਾਲ ਹੀ ਸਰੀਰਕ ਅਤੇ ਮਾਨਸਿਕ ਪੱਖੋਂ ਵੱਧ ਤਕੜਾ ਕਰ ਕੇ ਆਪਣੀਆਂ ਡਿਊਟੀਆਂ ਬਾਰੇ ਹੋਰ ਪ੍ਰਤਿਬੱਧ ਕਰ ਦਿੱਤਾ ਉਹ ਲਿਖਦੇ ਹਨ ਕਿਇਨ੍ਹਾਂ ਵਾਰਦਾਤਾਂ ਨੇ ਮੈਂਨੂੰ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਦੀ ਕਲਾ ਸਿਖਾਈ ਹੈ

17 ਸਾਲ ਦੀ ਉਮਰ ਵਿੱਚ ਐੱਨ ਡੀ ਏ ਲਈ ਚੁਣੇ ਗਏਸਰੀਰਕ ਪੱਖੋਂ ਸਾਥੀਆਂ ਨਾਲ਼ੋ ਤਕੜੇ ਅਤੇ ਫੁਰਤੀਲੇ ਹੋਣ ਕਰ ਕੇ ਸਭ ਕਿਸਮ ਦੀਆਂ ਖੇਡਾਂ ਵਿੱਚ ਭਾਗ ਲੈਂਦੇ ਰਹੇਉਹ ਲਿਖਦੇ ਹਨ ਕਿ ‘ਮੇਰਾ ਸੋਚਣਾ ਸੀ ਕਿ ਫੌਜ ਵਿੱਚ ਜਾਣ ਨਾਲ ਪੜ੍ਹਾਈ ਤੋਂ ਰਾਹਤ ਮਿਲੇਗੀ ਪਰ ਮੈਨੂੰ ਹੈਰਾਨੀ ਤੇ ਪਰੇਸ਼ਾਨੀ ਉਸ ਵਕਤ ਹੋਈ ਜਦੋਂ ਪਤਾ ਲੱਗਿਆ ਕਿ ਕੋਰਸ ਦੌਰਾਨ ਤੀਹ ਦੇ ਕਰੀਬ ਅੱਡ-ਅੱਡ ਵਿਸ਼ਿਆਂ ਵਿੱਚ ਪੜ੍ਹਾਈ ਕਰਨੀ ਪਵੇਗੀਸ਼ੁਰੂ ਵਿੱਚ ਲਾਪਰਵਾਹੀ ਕਾਰਨ ਫੇਲ ਹੋਣ ਤੋਂ ਮਸਾਂ ਹੀ ਬਚ ਸਕਿਆਸੀਨੀਅਰ ਅਫਸਰਾਂ ਦੀ ਝਾੜ-ਝੰਬ ਤੋਂ ਬਾਅਦ ਕੀਤੀ ਮਿਹਨਤ ਸਦਕਾ ਨਾ ਸਿਰਫ ਕੋਰਸ ਦਾ ਚੋਟੀ ਦਾ ਵਿਦਿਆਰਥੀ ਬਣਿਆ ਬਲਕਿ ਪੜ੍ਹਨ-ਲਿਖਣ ਦੀ ਇੰਨੀ ਚੇਟਕ ਲੱਗੀ ਕਿ ਬਾਅਦ ਵਿੱਚ ਐੱਮ. ਫਿਲ ਅਤੇ ਪੀਐੱਚ. ਡੀ ਦੀਆਂ ਡਿਗਰੀਆਂ ਵੀ ਕਰ ਲਈਆਂਸਾਢੇ ਬਾਈ ਸਾਲ ਦੀ ਉਮਰ ਵਿੱਚ 4 ਰਾਜਪੂਤਾਨਾ ਰਾਈਫਲਜ ਦੀ ਇਤਿਹਾਸਿਕ ਰੈੱਜਮੈਂਟ ਵਿੱਚ ਸੈਕੰਡ ਲੈਫਟੀਨੈਂਟ ਭਰਤੀ ਹੋਏਸਮਝਾਉਂਦੇ ਹਨ ਕਿ ਅਸਫਲਤਾ ਤੋਂ ਡਰ ਕੇ ਹਿੰਮਤ ਛੱਡਣੀ ਕੋਈ ਸਿਆਣਪ ਨਹੀਂਜੀਵਨ ਨੂੰ ਸਮੁੱਚਤਾ ਵਿੱਚ ਦੇਖਣ ਅਤੇ ਸਮਝਣ ਦੀ ਲੋੜ ਹੈਲਗਾਤਾਰ ਅਤੇ ਨੇਮ-ਪੂਰਵਕ ਕੀਤੀ ਮਿਹਨਤ ਹੀ ਸਫਲਤਾ ਦੀ ਕੁੰਜੀ ਹੈਆਪ ਦਾ ਇਹ ਵੀ ਕਹਿਣਾ ਹੈ, ”ਮੈਂ ਅਸਲ ਪੇਸ਼ਾਵਰਾਨਾ ਸਿੱਖਿਆ ਕਿਤਾਬਾਂ ਤੋਂ ਓਨੀ ਪ੍ਰਾਪਤ ਨਹੀਂ ਕੀਤੀ ਜਿੰਨੀ ਆਪਣੇ ਤੋਂ ਜੂਨੀਅਰ ਅਫਸਰਾਂ, ਜੇ.ਸੀ.ਓਜ ਅਤੇ ਜਵਾਨਾਂ ਦੀਆਂ ਨਸੀਹਤਾਂ ਅਤੇ ਉਨ੍ਹਾਂ ਦੀ ਸ਼ਗਿਰਦੀ ਤੋਂ ਕੀਤੀ ਹੈ” ਆਪ ਨੇ ਫੌਜ ਦੇ ਮੋਅ ਟ੍ਰੇਨਿੰਗ ਸਕੂਲ ਵਿੱਚ ਇੰਸਟਰੱਕਟਰ ਦੀ ਸਨਮਾਨਜਨਕ ਪੋਸਟ ਦੀ ਡਿਊਟੀ ਵੀ ਨਿਭਾਈ ਹੈ, ਜਿਸ ਕਰ ਕੇ ਆਪ ਸਿੱਖਣ ਅਤੇ ਸਿਖਾਉਣ ਦੇ ਦੋਨਾਂ ਗੁਣਾਂ ਵਿੱਚ ਪਰਪੱਕ ਹਨ

ਹਾਲਾਤ ਅਤੇ ਵਿਚਾਰਧਾਰਾ ਨੇ ਆਪ ਨੂੰ ਇੱਕ ਐਸੇ ਜਾਂਬਾਜ਼ ਫੌਜੀ ਅਫਸਰ ਬਣਾ ਦਿੱਤਾ ਜੋ ਆਪਣੇ ਸੀਨੀਅਰਾਂ ਦੀਆਂ ਝਿੜਕਾਂ ਇਸ ਗੱਲੋਂ ਖਾਂਦੇ ਰਹੇ ਹਨ ਕਿ ਉਹ ਆਪਣੀ ਜਾਨ ਨੂੰ ਲੋੜ ਤੋਂ ਕਿਤੇ ਵੱਧ ਖ਼ਤਰਿਆਂ ਵਿੱਚ ਪਾਉਂਦੇ ਰਹੇਕਸ਼ਮੀਰ ਵਿੱਚ ਬ੍ਰਗੇਡੀਅਰ ਦੇ ਉੱਚ ਅਹੁਦੇ ਸਮੇਂ ਅਚਾਨਕ ਹੋਏ ਇੱਕ ਹਮਲੇ ਸਮੇਂ ਆਪ ਬਗੈਰ ਬਰਦੀ ਤੋਂ ਦੁਸ਼ਮਣ ਦੇ ਟਾਕਰੇ ਲਈ ਬਾਹਰ ਆਏ ਤਾਂ ਇੱਕ ਜਵਾਨ ਨੇ ਆਪ ਨੂੰ ਕੱਦ-ਕਾਠ ਅਤੇ ਪਠਾਣੀ ਪਹਿਰਾਵੇ ਕਰ ਕੇ ਅੱਤਵਾਦੀ ਸਮਝ ਲਿਆਆਪ ਆਪਣੀ ਤੇਜ਼-ਬੁੱਧੀ ਕਰ ਕੇ ਹੀ ਬਚ ਸਕੇਇਸ ਜਵਾਨ ਨੇ ਬਾਅਦ ਵਿੱਚ ਬਹੁਤ ਫਖ਼ਰ ਨਾਲ ਦੱਸਿਆ, “ਵੋ ਪਠਾਣੀ ਸੂਟ ਮੇਂ ਸਾਢੇ ਛੇ ਫੁੱਟ ਕਾ ਦਾੜ੍ਹੀ ਵਾਲਾ ਬੰਦਾ ਥਾ, ਵੋ ਤੋ ਮੇਰੀ ਰਾਈਫਲ ਸਹੀ ਟਾਈਮ ਪਰ ਫਾਇਰ ਨਹੀਂ ਕੀ ਵਰਨਾ ਮੈਂ ਨੇ ਉਸੇ ਏਕ ਮਿੰਟ ਮੇਂ ਮਾਰ ਦੀਆਂ ਹੋਤਾ।” ਇੱਕ ਵਾਰ ਉਨ੍ਹਾਂ ਦੇ ਵੱਡੇ ਅਫਸਰ ਨੇ ਮਖੌਲ ਕੀਤਾ, “ਟਾਇਨੀ! ਤੂੰ ਜਿੱਥੇ ਵੀ ਜਾਨਾ ਐਂ, ਗੋਲ਼ੀਆਂ ਨੂੰ ਖਿੱਚਦਾ ਐਂ।” ਆਪ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੇ ਹਨ “ਮੇਰੇ ਨਾਲ ਸਾਰੇ ਸੇਵਾ-ਕਾਲ ਦੌਰਾਨ ਇਸ ਤਰ੍ਹਾਂ ਹੀ ਹੁੰਦਾ ਰਿਹਾ – But that is who I am …” ਆਪਣੀ ਇਸ ਨਿਡਰ ਪਰਵਿਰਤੀ ਨੂੰ ਉਹ ਆਪਣੀ ‘ਸ਼ੇਰ-ਮਾਰ ਮਾਂ’ ਦੇ ਦੁੱਧ ਦੀ ਦੇਣ ਮੰਨਦੇ ਹਨ, ਜੋ ਪ੍ਰਤੱਖ ਸਚਾਈ ਹੈ

ਕਸ਼ਮੀਰ ਵਿੱਚ ਆਪ ਨੇ ਸਭ ਪੋਸਟਾਂ ਅਰਥਾਤ ਕੈਪਟਨ, ਮੇਜਰ, ਕਰਨਲ, ਬ੍ਰਿਗੇਡੀਅਰ ਅਤੇ ਕੋਰ ਕਮਾਂਡਰ ਦੀ ਸੇਵਾ ਨਿਭਾਈ ਹੈਆਪ ਦਾ ਕਹਿਣਾ ਹੈ, “ਮੈਂ ਕਸ਼ਮੀਰ ਨੂੰ ਆਪਣੇ ਪਿੰਡ ਤੋਂ ਵੀ ਵੱਧ ਜਾਣਦਾ ਹਾਂ” ਕਸ਼ਮੀਰ ਵਿੱਚ ਹੀ ਬ੍ਰਗੇਡੀਅਰ ਦੇ ਤੌਰ ’ਤੇ ਰਾਸ਼ਟਰੀ ਰਾਈਫਲਜ ਦੇ ਸੈਕਟਰ ਕਮਾਂਡਰ ਰਹੇ ਜੋ ਸੰਸਾਰ ਦੀਆਂ ਸਭ ਤੋਂ ਸੁਸ਼ਕਤ ਅਤਿਵਾਦ-ਵਿਰੋਧੀ ਤਾਕਤਾਂ ਵਿੱਚੋਂ ਮੰਨੀ ਜਾਂਦੀ ਹੈਇਹ ਆਰਮੀ ਦਾ ਸਭ ਤੋਂ ਮਾਰੂ ਅਤੇ ਖੌਫ਼-ਜਦਾ (ਦੁਸ਼ਮਣ ਵਾਸਤੇ) ਅੰਗ ਹੈ ਜਿਸਦਾ ਨਾਓਂ ਸੁਣਦੇ ਹੀ ਵੱਡੇ-ਵੱਡੇ ਅੱਤਵਾਦੀਆਂ ਦਾ ਤ੍ਰਾਹ ਨਿਕਲ਼ ਜਾਂਦਾ ਹੈਮਸ਼ਹੂਰ ਹੈ ਕਿ ਇਸਦਾ ਸਿਰਫ ਨਾਮ ਹੀ ਕਾਫੀ ਹੈ।’ ਇਸਦੀ ਤੁਲਨਾ ਯੂ.ਐੱਸ ਦੀ ‘ਮਰੀਅਨ’ ਕੋਰ ਨਾਲ ਕਰਨੀ ਕੋਈ ਅਤਿ ਕਥਨੀ ਨਹੀਂਇਹ ਵੀ ਇੱਕ ਦਿਲਚਸਪ ਅਤੇ ਖੁਸ਼ਮਈ ਸੰਜੋਗ ਹੈ ਕਿ ਇਸਦੇ ਸੁਪ੍ਰਸਿੱਧ ਸੇਵਾ-ਮੁਕਤ ਐਡਮਿਰਲ ਵਿਲੀਅਮ ਮੈੱਕਰੈਵਨ ਨੇ ਅਪਰੈਲ, 2023 ਵਿੱਚ ਰੀਲੀਜ਼ ਹੋਈ ਆਪਣੀ ਕਿਤਾਬ ਵਿੱਚ ਆਪ ਦੀ ਪਸੰਦੀਦਾ ਟੂਕ “No plan survives the first contact with the enemy.” ਉੱਤੇ ਇੱਕ ਪੂਰਾ ਚੈਪਟਰ ਲਿਖਿਆ ਹੈਆਪ ਆਪਣੇ ਆਪ ਨੂੰ ਇਸ ਗੱਲੋਂ ਵੀ ਖੁਸ਼ ਕਿਸਮਤ ਸਮਝਦੇ ਹਨ ਕਿ ਆਪ ਦੇ ਬ੍ਰਗੇਡੀਅਰ ਬਣਨ ਤਕ ਅਨੇਕਾਂ ਖਤਰਨਾਕ ਮੁਕਾਬਲਿਆਂ ਦੇ ਬਾਵਜੂਦ ਆਪ ਦਾ ਕੋਈ ਵੀ ਮਾਤਹਿਤ ਅਫਸਰ ਜਾਂ ਜਵਾਨ ਸ਼ਹੀਦ ਨਹੀਂ ਸੀ ਹੋਇਆਪਰ ਇਸ ਸਮੇਂ ਦੌਰਾਨ ਉਨ੍ਹਾਂ ਦਾ ਇੱਕ ਬਹਾਦਰ ਤੇ ਤਜਰਬੇਕਾਰ ਲਾਂਸ-ਨਾਇਕ ਸ਼ਹੀਦ ਹੋਇਆ ਜਿਸਦੇ ਪਰਿਵਾਰ ਦੀ ਮਦਦ ਲਈ ਉਨ੍ਹਾਂ ਨੇ ਸਬੰਧਿਤ ਕਮਿਸ਼ਨਰ ਤਕ ਵੀ ਪਹੁੰਚ ਕੀਤੀਲਿਖਦੇ ਹਨ ਕਿ “ਆਰਮੀ ਇੱਕ ਸੰਸਥਾ ਦੇ ਤੌਰ ’ਤੇ ਆਪਣੇ ਵੀਰ-ਜਵਾਨਾਂ ਦੇ ਪਰਿਵਾਰਾਂ ਨਾਲ ਹਮੇਸ਼ਾ ਸਬੰਧ ਬਣਾ ਕੇ ਰੱਖਦੀ ਹੈ।” ਆਪ ਨੇ ‘ਸੈਨਿਕ ਭਲਾਈ’ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰ ਕੇ ਇਸਦੇ ਘੇਰੇ ਨੂੰ ਬਹੁਤ ਵਿਸ਼ਾਲ ਕੀਤਾਆਪ ਦਾ ਮੰਨਣਾ ਹੈ ਕਿ ‘ਸੈਨਿਕ ਭਲਾਈ’ ਸਿਰਫ ਸੇਵਾ-ਕਾਲ ਦੀਆਂ ਸਹੂਲਤਾਂ ਤਕ ਹੀ ਸੀਮਤ ਨਹੀਂਹਰ ਅਫਸਰ ਅਤੇ ਮਾਤਹਿਤ ਨੂੰ ਸੇਵਾ-ਮੁਕਤੀ ਤੋਂ ਬਾਅਦ ਸੁੱਖ-ਸਾਂਦ ਨਾਲ ਪਰਿਵਾਰ ਵਿੱਚ ਵਾਪਸ ਭੇਜਣਾ ਵੀ ‘ਸੈਨਿਕ ਭਲਾਈ’ ਦੇ ਘੇਰੇ ਵਿੱਚ ਆਉਂਦਾ ਹੈਆਪ ਨੇ ਫੌਜੀ ਪ੍ਰਬੰਧ-ਪ੍ਰਣਾਲੀਆਂ ਨੂੰ ਸਮੇਂ ਦੀਆਂ ਹਾਣੀ ਬਣਾਉਣ ਦੇ ਭਰਪੂਰ ਅਤੇ ਸਫਲ ਜਤਨ ਕੀਤੇਆਪ ਦੱਸਦੇ ਹਨ ਕਿ ਭਾਰਤੀ ਫੌਜ ਵਿੱਚ ਅਫਸਰਾਂ ਦੀ ਸ਼ਹੀਦੀ ਦਰ ਬਾਕੀ ਫੌਜਾਂ ਦੀ ਤੁਲਨਾ ਵਿੱਚ ਵੱਧ ਹੈਕਾਰਨ ਇਹ ਕਿ ਸਾਡੀ ਫੌਜ ਦਾ ਨਾਅਰਾ ‘ਔਫੀਸਰ ਹਮੇਸ਼ਾ ਆਗੇ’ ਹੈਇਸ ਨਾਲ ਬਾਕੀ ਫੌਜ ਦੀ ਸ਼ਹੀਦੀ ਦਰ ਬਹੁਤ ਘਟ ਜਾਂਦੀ ਹੈਸਾਡੇ ਕੈਪਟਨ ਅਤੇ ਮੇਜਰ ਰੈਂਕ ਦੇ ਅਫਸਰ ਹਰ ਯੁੱਧ ਵਿੱਚ ਬਹੁਤ ਸ਼ਾਨਦਾਰ ਕਾਰਨਾਮੇ ਕਰਦੇ ਹਨਇਸ ਸ਼ਾਨਮੱਤੀ ਪ੍ਰਥਾ ਦੀ ਜਾਣਕਾਰੀ ਜਨ-ਸਧਾਰਨ ਨੂੰ ਬਹੁਤ ਘੱਟ ਹੈ

ਆਪ ਨੇ ਆਪਣਾ ਫੌਜੀ ਤਰਜ਼ ਦਾ ਹਾਸ-ਮਈ ਸੁਭਾਅ ਵੀ ਕਾਇਮ ਰੱਖਿਆ ਹੋਇਆ ਹੈਐੱਨ.ਡੀ.ਏ ਦੇ ਕੋਰਸ ਦੌਰਾਨ ਫੁੱਟਬਾਲ ਖੇਡਦੇ ਸਮੇਂ ਆਪ ਦੀ ਸੱਜੀ ਪਹਿਲੀ ਉਂਗਲ ਤੇ ਸੱਟ ਲੱਗਣ ਕਾਰਨ ਇਹ ਪੱਕੇ ਤੌਰ ’ਤੇ ਟੇਢੀ ਹੋ ਗਈ ਹੈਤਸਵੀਰ ਵਿੱਚ ਇਸ ਗੱਲ ਦਾ ਸਾਫ ਪਤਾ ਲਗਦਾ ਹੈਆਪ ਨੇ ਕਿਹਾ ਕਿ ਇਹ ਠੀਕ ਹੀ ਹੋਇਆ ਹੈ ਕਿਉਂਕਿ ਘਿਓ ਕੱਢਣ ਵਾਸਤੇ ਟੇਢੀ ਉਂਗ਼ਲ ਦੀ ਹੀ ਲੋੜ ਪੈਂਦੀ ਹੈਆਪ ਦੀ ਟੇਢੀ ਉਂਗਲ ਵਾਲ਼ੇ ਪੋਜ਼ ਦੀ ਫ਼ੋਟੋ, ਹਜ਼ਾਰਾਂ ਸ਼ਬਦਾਂ ਵਿੱਚ ਬਿਆਨ ਹੋ ਸਕਣ ਵਾਲ਼ੀਆਂ ਰਮਜ਼ਾਂ ਸਮਝਾ ਜਾਂਦੀ ਹੈ ਅਤੇ ਆਪ ਦੀ ਬਹੁਤ ਪਸੰਦੀਦਾ ਹੈ

39 ਸਾਲ ਦੇ ਸਾਰੇ ਸੇਵਾ-ਕਾਲ ਦੌਰਾਨ ਹੀ ਆਪ ਸਵੈ-ਇੱਛਾ ਨਾਲ ਬਹੁਤ ਅਹਿਮ, ਵੰਗਾਰ-ਮਈ ਅਤੇ ਖਤਰਿਆਂ-ਭਰਪੂਰ ਅਹੁਦਿਆਂ ’ਤੇ ਤਾਇਨਾਤ ਰਹੇ ਹਨਆਪ ਦੀ ਸਭ ਤੋਂ ਤੀਬਰ ਮਨੋ ਇੱਛਾ 15ਵੀਂ (ਚਿਨਾਰ) ਕੋਰ ਦੇ ਕਮਾਂਡਰ ਬਣਨ ਦੀ ਸੀ ਜਿਸ ’ਤੇ ਆਪ ਨੂੰ ਸੀਨੀਅਰਤਾ ਦੀ ਬਜਾਇ ਸਿਰਫ ਯੋਗਤਾ ਦੇ ਆਧਾਰ ’ਤੇ ਨਿਯੁਕਤ ਕੀਤਾ ਗਿਆਇਸ ਅਹੁਦੇ ਨੂੰ ਆਪ ਆਪਣੀ ਸਰਵਿਸ ਦੀ ਸਭ ਤੋਂ ਸ਼ਾਨਦਾਰ ਨਿਯੁਕਤੀ ਮੰਨਦੇ ਹਨ ਕਿਉਂਕਿ ਭਾਰਤੀ ਫੌਜ ਦੀਆਂ 14 ਕੋਰਾਂ ਵਿੱਚੋਂ ਇਸਦੀ ਕਮਾਨ ਨੂੰ ਸਭ ਤੋਂ ਵੱਧ ਸਨਮਾਨਜਨਕ ਮੰਨਿਆ ਜਾਂਦਾ ਹੈਇਹ ਇੱਕੋ ਇੱਕ ਐਸੀ ਕੋਰ ਹੈ ਜੋ ਨਾਜ਼ੁਕ ਅਤੇ ਖਤਰਨਾਕ ਹਾਲਾਤ ਵਿੱਚ ‘ਲਾਈਨ ਔਫ ਕੰਟਰੋਲ’ ਦੇ ਨਾਲ ਅਤੇ ਕਸ਼ਮੀਰ ਅੰਦਰ ਦੁਸ਼ਮਣ ਵੱਲੋਂ ਕੀਤੀਆਂ ਅਤੇ ਕਰਵਾਈਆਂ ਜਾ ਰਹੀਆਂ ਦੇਸ਼-ਵਿਰੋਧੀ ਗਤੀ-ਵਿਧੀਆਂ ਵਿਰੱਧ ਦੁਸ਼ਮਣ ਦਾ ਸਾਹਮਣਿਓਂ ਟਾਕਰਾ ਕਰਦੀ ਹੈ

ਆਪ ਦੇ ਕੋਰ ਕਮਾਂਡਰ ਬਣਨ ਤੋਂ ਸਿਰਫ ਚਾਰ ਦਿਨ ਬਾਅਦ ਹੀ ਪੁਲਵਾਮਾ ਦੀ ਮੰਦਭਾਗੀ ਦੁਰਘਟਨਾ ਵਾਪਰ ਗਈਇਸ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋਏਆਪ ਨੂੰ ਬਹੁਤ ਮਲਾਲ ਹੈ ਕਿ ਭਾਰਤ ਲਈ ਨਮੋਸ਼ੀ ਬਣੀ ਇਹ ਮੰਦਭਾਗੀ ਦੁਰਘਟਨਾ ਰੋਕੀ ਜਾ ਸਕਦੀ ਸੀ ਇਸਦਾ ਮੁੱਖ ਦੋਸ਼ੀ, ‘ਗ਼ਾਜ਼ੀ’ ਨਿੱਕ-ਨੇਮ ਵਾਲ਼ਾ ਇੱਕ ਖਤਰਨਾਕ ਅੱਤਵਾਦੀ ਸੀ ਜਿਸ ਨੂੰ ਸਣੇ ਗਰੁੱਪ, 100 ਘੰਟੇ ਦੇ ਅੰਦਰ ਹੀ ਮਾਰ ਮੁਕਾਇਆ ਗਿਆ ਸੀਬਦਲੇ ਦੀ ਇਸ ਕਾਰਵਾਈ ਤੋਂ ਤੁਰੰਤ ਬਾਅਦ ਸਟਾਫ ਵੱਲੋਂ ਆਪ ਨੂੰ ਇੱਕ ਪਰੈੱਸ ਕਾਨਫਰੰਸ ਕਰਨ ਲਈ ਕਿਹਾ ਗਿਆ ਜਿਸ ਵਿੱਚ ਆਪ ਨੇ ਇੱਕ ਛੋਟਾ ਜਿਹਾ ਲਿਖਤੀ ਨੋਟ ਪੜ੍ਹਨਾ ਸੀ ਪਰ ਕਿਸੇ ਸਵਾਲ ਦਾ ਜਵਾਬ ਨਹੀਂ ਸੀ ਦੇਣਾਉਨ੍ਹਾਂ ਨੇ ਪੂਰੀ ਦ੍ਰਿੜ੍ਹਤਾ ਨਾਲ ਇਨਕਾਰ ਕਰਦਿਆਂ ਕਿਹਾ, “ਮੈਂ ਖੁੱਲ੍ਹੀ ਕਾਨਫਰੰਸ ਕਰਾਂਗਾ ਅਤੇ ਵੱਧ ਤੋਂ ਵੱਧ ਸਵਾਲਾਂ ਦੇ ਜਵਾਬ ਦਿਆਂਗਾਪਬਲਿਕ ਸਾਹਮਣੇ ਅਸਲੀਅਤ ਰੱਖਾਂਗਾਤਜਵੀਜ਼ ਕੀਤੀ ਚਾਰ ਮਿੰਟ ਦੀ ਥਾਂ ਚਾਲ਼ੀ ਮਿੰਟ ਚੱਲੀ ਇਸ ਕਾਨਫਰੰਸ ਦੀ ਪੂਰੇ ਦੇਸ਼ ਵਿੱਚ ਸ਼ਲਾਘਾ ਹੋਈਇੱਕ ਪੱਤਰਕਾਰ ਦੇ ਸਵਾਲ, ‘ਕੀ ਗ਼ਾਜ਼ੀ ਮਾਰਿਆ ਗਿਆ ਹੈ?’ ਦਾ ਜਵਾਬ ਪੂਰੇ ਜਾਹੋ-ਜਲਾਲ ਨਾਲ ਦਿੰਦਿਆਂ ਆਪ ਨੇ ਕਿਹਾ, “ਕਿਤਨੇ ਗ਼ਾਜ਼ੀ ਆਏ, ਕਿਤਨੇ ਗ਼ਾਜ਼ੀ ਗਏ … … ਪਰਵਾਹ ਨਹੀਂ, ਹਮ ਹੈਂ, ਫਿਕਰ ਮੱਤ ਕਰੋ।” ਆਪ ਵੱਲੋਂ ਦਿੱਤਾ ਇਹ ਪ੍ਰਸਿੱਧ ਬਿਆਨ ਆਪ ਦੇ ਸੇਵਾ-ਕਾਲ ਦੌਰਾਨ ਹੀ ਬਹੁਤ ਪਰਚੱਲਤ ਹੋ ਗਿਆ ਅਤੇ ਇਹ ਵਿਚਾਰ-ਅਧੀਨ ਕਿਤਾਬ ਦਾ ਸਿਰ-ਲੇਖ ਹੈਇਸ ਦਲੇਰੀ ਅਤੇ ਭਰੋਸੇ ਦਾ ਮੁੱਢ ਬਚਪਨ ਵੇਲੇ ਜੱਗੀ ਨਾਲ ਹੋਈ ਲੜਾਈ ਤੋਂ ਹੀ ਬੱਝ ਚੁੱਕਾ ਸੀਆਪਣੀ ਦਲੇਰੀ ਦਾ ਇੱਕ ਹੋਰ ਸਬੂਤ ਦਿੰਦਿਆਂ ਆਪ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਕਿਹਾ ਸੀ ਕਿ “ਜੇ ਇਤਿਹਾਸ ਲਿਖਣਾ ਹੈ ਤਾਂ ਪਹਿਲਾਂ ਕਿਸੇ ਨੂੰ ਇਤਿਹਾਸ ਬਣਾਉਣਾ ਪਵੇਗਾ।”

ਪਾਕਿਸਤਾਨ ਅੰਦਰ ‘ਘੁਸ’ ਕੇ ਬਾਲਾਕੋਟ ਤੇ ਕੀਤਾ ਸਰਜੀਕਲ ਓਪਰੇਸ਼ਨ ਵੀ ਆਪ ਦੀ ਤਾਇਨਾਤੀ ਵੇਲੇ ਹੋਇਆ, ਭਾਵੇਂ ਕਿ ਇਸ ਵਿੱਚ ਮੁੱਖ ਭੂਮਿਕਾ ਭਾਰਤੀ ਹਵਾਈ ਫੌਜ ਦੀ ਸੀਵਰਣਨਯੋਗ ਹੈ ਕਿ ਉਸ ਸਮੇਂ ਸਾਡੇ ਹਵਾਈ ਮੁਖੀ ਏਅਰ ਚੀਫ ਮਾਰਸ਼ਲ ਐੱਸ.ਐੱਸ. ਧਨੋਆ ਸਨਇਸ ਓਪਰੇਸ਼ਨ ਦੌਰਾਨ ਦੁਸ਼ਮਣ ਨੇ ਸਾਡੇ ਪਾਇਲਟ ਅਭਿਨੰਦਨ ਦੇ ਜਹਾਜ਼ ਨੂੰ ਹੇਠਾਂ ਸਿੱਟ ਕੇ ਉਸ ਨੂੰ ਕੈਦ ਕਰ ਲਿਆ ਸੀ ਪਰ ਭਾਰਤ ਦੀ ਘੁਰਕੀ ਕਰ ਕੇ ਉਸ ਨੂੰ ਤੁਰੰਤ ਵਾਪਸ ਭੇਜ ਦਿੱਤਾ ਸੀਕਸ਼ਮੀਰ ਵਿੱਚ ਦਫਾ 370 ਅਤੇ 35 ਏ ਦੇ ਖਾਤਮੇ ਤੋਂ ਬਾਅਦ ਆਪ ਦੀ ਸਮੁੱਚੀ ਕਮਾਨ ਹੇਠ ਫੌਜ ਅਤੇ ‘ਟੀਮ ਸਕਿਉਰਟੀ ਫੋਰਸਜ਼’ ਵੱਲੋਂ ਕੀਤੇ ਅਗਾਊਂ ਪ੍ਰਬੰਧਾਂ ਕਰ ਕੇ ਅਤੇ ਬਣਾਈਆਂ ਰਣ-ਨੀਤੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਕਰ ਕੇ, ਪੂਰੀ ਸ਼ਾਂਤੀ ਬਣੀ ਰਹੀਦੁਸ਼ਮਣ ਦੀ ਗੜਬੜ ਕਰਵਾਉਣ ਦੀ ਕੋਈ ਚਾਲ ਸਫਲ ਨਹੀਂ ਹੋ ਸਕੀਆਪ ਦੇ ਸਾਰੇ ਸੇਵਾਕਾਲ ਦੀਆਂ ਸਾਰੀਆਂ ਪ੍ਰਾਪਤੀਆਂ ਵਿੱਚੋਂ ਇਹ ਮੁੱਖ ਹੈ

ਕਸ਼ਮੀਰ ਵਿੱਚ ਅੱਤਵਾਦ ਨੂੰ ਨਜਿੱਠਣ ਲਈ ਉਨ੍ਹਾਂ ਨੇ ਆਪਣੀ ਫੌਜੀ ਸ਼ਕਤੀ ਤੋਂ ਕਿਤੇ ਵੱਧ ਇਨਸਾਨੀਅਤ ਨੂੰ ਵਰਤਿਆਇਸ ਲਈ ਆਪ ਨੇ ਕਈ ਨਵੀਆਂ ਸਕੀਮਾਂ ਬਣਾਈਆਂ ਜਿਨ੍ਹਾਂ ਵਿੱਚੋਂ ਇੱਕ ਖਾਸ ਨੂੰ ਉਨ੍ਹਾਂ ਨੇ ‘ਔਪਰੇਸ਼ਨ ਮਾਂ’ ਦਾ ਨਾਓਂ ਦਿੱਤਾ, ਪਰਤੱਖ ਤੌਰ ’ਤੇ ਆਪਣੀ ‘ਸ਼ੇਰ-ਮਾਰ’ ਮਾਂ ਦੀ ਯਾਦ ਵਿੱਚਇਸ ਸਕੀਮ ਦਾ ਸਿਧਾਂਤ ਸੀ ਕਿ “ਕੋਈ ਵੀ ਮਾਂ ਬੱਚੇ ਤੋਂ ਵਿਰਵੀ ਨਾ ਹੋਵੇ ਤੇ ਕੋਈ ਵੀ ਬੱਚਾ ਮਾਂ ਤੋਂ ਵਿਰਵਾ ਨਾ ਰਹੇ।” ਇਹ ਬਹੁਤ ਹੀ ਸਫਲ ਸਕੀਮ ਸੀ ਅਤੇ ਆਪ ਆਪਣੀ ਇਸ ਪ੍ਰਾਪਤੀ ਨੂੰ ਬਹੁਤ ਫਖਰ ਨਾਲ ਯਾਦ ਕਰਦੇ ਹਨਆਪ ਦੀ ਮੰਨਣਾ ਹੈ ਕਿ ਫੌਜ ਦਾ ਕੰਮ ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ਖਤਮ ਕਰਨ ਤੋਂ ਵੱਧ ਨਵੇਂ ਬਣਨ ਤੋਂ ਰੋਕਣ ਅਤੇ ਪਹਿਲਿਆਂ ਨੂੰ ਵਾਪਸ ਸਮਾਜਿਕ ਧਾਰਾ ਵਿੱਚ ਲਿਆਉਣ ਦਾ ਹੁੰਦਾ ਹੈਇਸ ਟੀਚੇ ਨੂੰ ਪੂਰਾ ਕਰਨ ਲਈ ਲੋੜੀਂਦੇ ਬ੍ਰਿਤਾਂਤ ਅਤੇ ਯੋਗ ਵਾਤਾਵਰਣ ਸਿਰਜਣਾ ਵੀ ਫੌਜ ਦਾ ਕੰਮ ਹੈਆਪ ਨੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸੋਸ਼ਲ, ਅਖ਼ਬਾਰੀ ਅਤੇ ਬਿਜਲੀ ਮੀਡੀਏ ਦਾ ਭਰਪੂਰ ਸਦ-ਉਪਯੋਗ ਕੀਤਾਮਨੁੱਖੀ ਭਾਈਚਾਰੇ ਦਾ ਸੰਦੇਸ਼ ਦੇਣ ਲਈ ਹਰ ਧਰਮ ਦੇ ਸਮਾਗਮਾਂ ਵਿੱਚ ਖੁੱਲ੍ਹ ਕੇ ਹਿੱਸਾ ਲਿਆਆਪ ਨੇ ‘ਟੀਮ ਸਕਿਉਰਟੀ ਫੋਰਸਜ਼’ ਨਾਓਂ ਦਾ ਨਵਾਂ ਸੰਕਲਪ ਸਿਰਜ ਕੇ ਸਭ ਸੁਰੱਖਿਆ ਸੰਸਥਾਵਾਂ ਨੂੰ ਇੱਕਸੁਰ ਕਰਨ ਦਾ ਸ਼ਲਾਘਾਯੋਗ ਅਤੇ ਨਵੇਕਲਾ ਉਪਰਾਲਾ ਕੀਤਾਕਿਤਾਬ ਵਿੱਚ ਇਸ ਗੱਲ ਦਾ ਖਾਸ ਜ਼ਿਕਰ ਕਰਦਿਆਂ ਆਪ ਨੇ ਕਿਹਾ ਹੈ ਕਿਵਰਦੀ ਦਾ ਰੰਗ ਮਹੱਤਵਪੂਰਨ ਨਹੀਂ, ਹਰ ਸੰਸਥਾ ਦੀ ਭੂਮਿਕਾ ਮਹੱਤਵਪੂਰਨ ਹੈ

ਸਪਸ਼ਟ ਹੈ ਕਿ ਆਪ ਕਸ਼ਮੀਰ ਸਮੱਸਿਆ ਦੇ ਚੋਟੀ ਦੇ ਚੋਣਵੇਂ ਜਾਣਕਾਰਾਂ ਵਿੱਚੋਂ ਹਨ ਅਤੇ ਕਿਤਾਬ ਦੇ ਅਖੀਰ ਵਿੱਚ ਆਪ ਨੇ ਇਸ ਸਮੱਸਿਆ ਨੂੰ ਨਜਿੱਠਣ ਲਈ ਆਪਣੇ ਸੁਝਾਓ ਦਿੱਤੇ ਹਨਇਹ ਪੈਂਗਿਉਨ ਰੈਂਡਮ ਹਾਊਸ ਇੰਡੀਆ (ਗੁਰੂਗਰਾਮ) ਵੱਲੋਂ ਛਾਪੀ ਗਈ ਹੈ

With courtesy to respected Lt Gen. K.J.S ‘Tiny’ Dhillon (Retd).

“ … detailed and impactful review of my book ‘Kitne Ghazi Aaye, Kitne Ghazi Gaye’ in Punjabi language. Lt Gen. K.J.S Dhillon (Retd).

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3939)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author