BhupinderSMann7ਜੇਕਰ ਅਸੀਂ ਪਿਛਲੇ ਨਤੀਜਿਆਂ ਨੂੰ ਦੇਖੀਏ ਤਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਨਤੀਜਿਆਂ ਨੂੰ ਇੱਕ ਪੱਧਰ ’ਤੇ ...
(28 ਜੂਨ 2022)
ਮਹਿਮਾਨ: 802.


ਸੰਗਰੂਰ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤ ਪ੍ਰਾਪਤ ਕੀਤੀ ਹੈ
ਤਿੰਨ ਮਹੀਨੇ ਪਹਿਲਾਂ ਲੱਖਾਂ ਵੋਟਾਂ ਦੀ ਲੀਡ ਨਾਲ ਇਸ ਲੋਕ ਸਭਾ ਹਲਕੇ ਦੀਆਂ ਵਿੱਚੋਂ ਅਸੈਂਬਲੀ ਚੋਣਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈਸਰਦਾਰ ਮਾਨ ਤੋਂ ਬਿਨਾਂ ਬੀਜੇਪੀ ਲਾਭ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਪਹੁੰਚਦੀ ਪ੍ਰਤੀਤ ਹੁੰਦੀ ਹੈਦੂਸਰੀਆਂ ਰਵਾਇਤੀ ਪਾਰਟੀਆਂ ਇਸ ਇਲੈਕਸ਼ਨ ਵਿੱਚ ਮੂਧੇ ਮੂੰਹ ਡਿਗੀਆਂ ਹਨਆਓ ਦੇਖੀਏ ਸੰਗਰੂਰ ਜ਼ਿਮਨੀ ਚੋਣ ਨਤੀਜੇ ਦੇ ਅਰਥ ਕੀ ਹਨ

ਤਿੰਨ ਕੁ ਮਹੀਨੇ ਪਹਿਲਾਂ ਭਾਰੀ ਬਹੁਮਤ ਨਾਲ ਜਿੱਤੀ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੀਟ ਤੋਂ ਹਾਰ ਜਾਣਾ ਕੋਈ ਛੋਟੀ ਗੱਲ ਨਹੀਂ ਹੈਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆਇਹ ਇਤਿਹਾਸ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾਵਰਕਰਾਂ ਵਿੱਚ ਆਪਣੇ ਲੀਡਰਾਂ ਨੂੰ ਕੰਮ ਕਰਕੇ ਦਿਖਾਉਣ ਦੀ ਹੋੜ ਲੱਗੀ ਹੁੰਦੀ ਹੈਪ੍ਰੰਤੂ ਇੱਥੇ ਉਲਟ ਵਰਤਾਰਾ ਰਿਹਾਜਿੰਨੀਆਂ ਕੁ ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਹਾਰੀ ਹੈ ਜੇਕਰ ਇੰਨੇ ਫਰਕ ਨਾਲ ਜਿੱਤ ਵੀ ਜਾਂਦੀ ਤਾਂ ਵੀ ਨੈਤਿਕ ਤੌਰ ’ਤੇ ਇਹ ਪਾਰਟੀ ਦੀ ਹਾਰ ਹੀ ਸੀਜੇਕਰ ਅਸੀਂ ਕਾਰਨਾਂ ਦੀ ਪੜਚੋਲ ਕਰੀਏ ਤਾਂ ਦੇਖਦੇ ਹਾਂ ਕਿ ਪੰਜਾਬ ਦੇ ਲੋਕ ਵਾਅਦਿਆਂ ਦੀ ਰਾਜਨੀਤੀ ਤੋਂ ਬੁਰੀ ਤਰ੍ਹਾਂ ਅੱਕੇ ਹੋਏ ਹਨਭਗਵੰਤ ਮਾਨ ਸਰਕਾਰ ਨੂੰ ਭੁਲੇਖਾ ਨਹੀਂ ਰੱਖਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਕਾਰਨ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਰੱਦ ਕਰਨਾ ਸੀਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੀ ਸਥਿਤੀ ਬਹੁਤ ਬਦਲ ਚੁੱਕੀ ਹੈਡਿਜੀਟਲ ਕ੍ਰਾਂਤੀ ਅਤੇ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕਰ ਦਿੱਤਾ ਹੈਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਘੱਟ ਤੇ ਰਵਾਇਤੀ ਪਾਰਟੀਆਂ ਦੀ ਹਾਰ ਵੱਡੀ ਸੀਬਿਨਾਂ ਕਿਸੇ ਜਥੇਬੰਦਕ ਕਾਡਰ ਤੋਂ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀਤਿੰਨ ਮਹੀਨਿਆਂ ਦੇ ਸਮੇਂ ਦੇ ਵਿੱਚ ਹੀ ਵੱਡੀ ਗਿਣਤੀ ਲੋਕਾਂ ਦਾ ਇਸ ਤੋਂ ਲਾਂਭੇ ਚਲੇ ਜਾਣ ਦਾ ਕਾਰਨ ਇਹ ਰਿਹਾ ਕਿ ਲੋਕਾਂ ਨੇ ਸਮਝਿਆ ਕਿ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਦੇ ਕਾਬੂ ਵਿੱਚ ਨਹੀਂ ਹੈਦੂਜਾ ਘਟਨਾਕ੍ਰਾਮ ਰਾਜ ਸਭਾ ਲਈ ਮੈਂਬਰਾਂ ਦੀ ਚੋਣ ਰਹੀਲੋਕਾਂ ਵਿੱਚ ਸੁਨੇਹਾ ਗਿਆ ਕਿ ਪੰਜਾਬ ਦੇ ਹਿਤਾਂ ਦੀ ਬਜਾਏ ਹੋਰ ਹਿਤਾਂ ਨੂੰ ਤਰਜੀਹ ਦਿੱਤੀ ਗਈਆਮ ਆਦਮੀ ਪਾਰਟੀ ਨੇ ਕੁਝ ਵਧੀਆ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਹੁਤ ਸਾਰੇ ਮਸਲੇ ਅਜਿਹੇ ਰਹੇ ਜਿਨ੍ਹਾਂ ਰਾਹੀ ਲੋਕਾਂ ਕੋਲ ਸੁਨੇਹਾ ਗਿਆ ਕਿ ਸਰਕਾਰ ਦਿੱਲੀ ਤੋਂ ਰਿਮੋਟ ਰਾਹੀਂ ਚੱਲ ਰਹੀ ਹੈਉਸ ਤੋਂ ਅਗਲਾ ਵੱਡਾ ਕਾਰਨ ਇਹ ਰਿਹਾ ਕਿ ਪਹਿਲੀ ਹੀ ਮੀਟਿੰਗ ਵਿੱਚ ਕੇਜਰੀਵਾਲ ਵੱਲੋਂ ਐੱਮ ਐੱਲ ਏ ਨੂੰ ਦਿੱਤੇ ਸੰਦੇਸ਼ ਵਿੱਚ ਦਰਸਾ ਦਿੱਤਾ ਕਿ ਉਨ੍ਹਾਂ ਦੀ ਕੋਈ ਖ਼ਾਸ ਵੁੱਕਤ ਨਹੀਂ ਹੈ ਜਿਸ ’ਤੇ ਐੱਮ ਐੱਲ ਏ ਤਾਂ ਨਿਰਾਸ਼ ਹੋਏ ਹੀ ਉਨ੍ਹਾਂ ਉਨ੍ਹਾਂ ਨਾਲ ਜੁੜੇ ਵਰਕਰ ਹੋਰ ਜ਼ਿਆਦਾ ਨਿਰਾਸ਼ਤਾ ਦੇ ਆਲਮ ਵਿੱਚ ਚਲੇ ਗਏਇਸੇ ਕਰਕੇ ਇਸ ਚੋਣ ਪ੍ਰਚਾਰ ਵਿੱਚ ਵਰਕਰ ਬਹੁਤੇ ਵੋਟਰਾਂ ਨੂੰ ਆਪ ਦੇ ਹੱਕ ਵਿੱਚ ਵੋਟ ਕਰਨ ਲਈ ਪ੍ਰੇਰਤ ਨਾ ਕਰ ਸਕੇ ਅਫਸਰਸ਼ਾਹੀ ਵੱਲੋਂ ਵੀ ਪੂਰੀ ਤਨ ਦੇਹੀ ਨਾਲ ਸਰਕਾਰ ਨੂੰ ਚਲਾਉਣ ਵਿੱਚ ਯੋਗਦਾਨ ਨਹੀਂ ਪਾਇਆ ਜਾ ਰਿਹਾਲੋਕਾਂ ਨੂੰ ਭਗਵੰਤ ਮਾਨ ਦਿੱਲੀ ਅਤੇ ਅਫਸਰਾਂ ਦੇ ਸਾਹਮਣੇ ਬੇਵੱਸ ਦਿਖਾਈ ਦੇ ਰਹੇ ਹਨ

ਮਈ ਦੇ ਆਖ਼ਰੀ ਦਿਨਾਂ ਵਿੱਚ ਸਿੱਧੂ ਮੂਸੇਵਾਲੇ ਦੇ ਬੇਰਹਿਮ ਕਤਲ ਨੇ ਤਾਂ ਸਾਰੇ ਸਮੀਕਰਨ ਹੀ ਵਿਗਾੜ ਦਿੱਤੇਲੋਕਾਂ ਦੇ ਮਨ ਵਿੱਚ ਇਹ ਧਾਰਨਾ ਘਰ ਕਰ ਗਈ ਕਿ ਸਰਕਾਰ ਸਖ਼ਤ ਫ਼ੈਸਲੇ ਲੈਣ ਦੇ ਕਾਬਲ ਨਹੀਂ ਹੈਇਸੇ ਕਰਕੇ ਵੋਟਰਾਂ ਦਾ ਝੁਕਾਅ ਆਪ ਵੱਲੋਂ ਘਟਣਾ ਸ਼ੁਰੂ ਹੋ ਗਿਆ ਸੀਮੀਡੀਏ ਨਾਲ ਗੱਲਬਾਤ ਨਾ ਕਰਨੀ, ਮੀਡੀਆ ਨੂੰ ਦੂਰੋਂ ਕੰਟਰੋਲ ਕਰ ਕੇ ਆਪਣੇ ਹੱਕ ਵਿੱਚ ਕੰਪੇਨ ਚਲਵਾਉਣ ਦੇ ਯਤਨ ਆਮ ਆਦਮੀ ਪਾਰਟੀ ਲਈ ਕਾਰਗਰ ਸਾਬਤ ਨਾ ਹੋਏਭਗਵੰਤ ਮਾਨ ਦੀ ਲੋਕਪ੍ਰਿਅਤਾ ਦਾ ਕਾਰਨ ਉਨ੍ਹਾਂ ਦਾ ਲੋਕਾਂ ਨਾਲ ਸਿੱਧਾ ਸੰਪਰਕ ਸੀਉਹ ਲੋਕਾਂ ਦੀ ਨਬਜ਼ ਪਛਾਣਦੇ ਸਨਇਹ ਸੰਪਰਕ ਉਹਨਾਂ ਦੇ ਮੁੱਖ ਮੰਤਰੀ ਬਣਨ ਸਾਰ ਹੀ ਟੁੱਟ ਗਿਆਵੋਟਰ ਇਸ ਗੱਲ ਤੋਂ ਨਿਰਾਸ਼ਤਾ ਮਹਿਸੂਸ ਕਰਨ ਲੱਗੇਸੱਤਾ ਦੇ ਵਿੱਚ ਨੈਤਿਕ ਤਾਕਤ ਹੋਣੀ ਵੱਡੀ ਗੱਲ ਹੁੰਦੀ ਹੈਅਕਸਰ ਇਹ ਹੁੰਦਾ ਹੈ ਕਿ ਜਦੋਂ ਕਦੇ ਵੀ ਨੈਤਿਕ ਬਲ ਖਿਸਕਦਾ ਦਿਸੇ ਤਾਂ ਬਾਕੀ ਸਾਰੇ ਕਾਰਕਾਂ ਨੂੰ ਖੇਡਣ ਦੀ ਖੁੱਲ੍ਹ ਮਿਲ ਜਾਂਦੀ ਹੈਇਸ ਨਤੀਜੇ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਕਾਰ ਉੱਪਰ ਕਈ ਸਵਾਲ ਖੜ੍ਹੇ ਕਰ ਦਿੱਤੇ ਹਨਸੰਗਰੂਰ ਦਾ ਨਤੀਜਾ ਆਪ ਦੀ ਰਾਸ਼ਟਰੀ ਪੱਧਰ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰੇਗਾ ਕਿਉਂਕਿ ਪੰਜਾਬ ਨੂੰ ਆਪ ਪਾਰਟੀ ਪੂਰੇ ਦੇਸ਼ ਵਿੱਚ ਰੋਲ ਮਾਡਲ ਦੇ ਤੌਰ ’ਤੇ ਪੇਸ਼ ਕਰਨ ਦਾ ਯਤਨ ਕਰ ਰਹੀ ਸੀਇਸ ਝਟਕੇ ਤੋਂ ਬਾਹਰ ਆਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਖ਼ਤ ਮਿਹਨਤ ਨਾਲ ਲੋਕਾਂ ਵਿੱਚ ਇਹ ਸੁਨੇਹਾ ਦੇਣ ਦੀ ਲੋੜ ਪਵੇਗੀ ਕਿ ਪੰਜਾਬ ਸਰਕਾਰ ਆਪਣੇ ਬਲਬੂਤੇ ’ਤੇ ਚਲਦੀ ਹੈਪੰਜਾਬ ਦਿੱਲੀ ਦੀ ਨਾਬਰੀ ਨੂੰ ਕਦੇ ਪਸੰਦ ਨਹੀਂ ਕਰਦਾ ਇਸਦੇ ਨਾਲ ਹੀ ਲੋਕਾਂ ਵੱਲੋਂ ਉਠਾਏ ਸਵਾਲਾਂ ਨੂੰ ਇਹ ਕਹਿ ਕੇ ਰੱਦ ਨਹੀਂ ਕੀਤਾ ਜਾ ਸਕੇਗਾ ਕਿ ਤੁਸੀਂ ਸੱਤਰ ਸਾਲ ਪਹਿਲਾਂ ਕਿਉਂ ਨਹੀਂ ਬੋਲੇਆਮ ਲੋਕ ਬਹੁਤ ਆਸ ਨਾਲ ਸਰਕਾਰ ਵੱਲ ਦੇਖ ਰਹੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਇੱਛਾਵਾਂ ਦੇ ਅਨੁਸਾਰ ਹੀ ਚੱਲਣਾ ਪਵੇਗਾਸੋ ਲੋਕਾਂ ਦੀਆਂ ਇੱਛਾਵਾਂ ਦਾ ਦਬਾਅ ਦਾ ਸਾਹਮਣਾ ਤਾਂ ਭਗਵੰਤ ਮਾਨ ਸਰਕਾਰ ਨੂੰ ਕਰਨਾ ਹੀ ਪਵੇਗਾ

ਉਮਰ ਦੇ ਆਖ਼ਰੀ ਪੜਾਅ ਤੇ ਸਿਮਰਨਜੀਤ ਸਿੰਘ ਮਾਨ ਨੇ ਵੀ ਨਹੀਂ ਸੋਚਿਆ ਸੀ ਕਿ ਸਿਆਸਤ ਉਸ ਨੂੰ ਇਸ ਤਰ੍ਹਾਂ ਦਾ ਇੱਕ ਮੌਕਾ ਹੋਰ ਦੇਵੇਗੀ1989 ਦੀ ਪਹਿਲੀ ਚੋਣ ਉਹ ਹਮਦਰਦੀ ਕਾਰਨ ਵੱਡੇ ਫਰਕ ਨਾਲ ਜਿੱਤੇ ਸਨ ਉੰਨੀ ਸੌ ਨੜਿੱਨਵੇ ਦੀ ਚੋਣ ਵਿੱਚ ਬਰਨਾਲਾ ਢੀਂਡਸਾ ਦੀ ਆਪਸੀ ਖਿੱਚੋਤਾਣ ਕਾਰਨ ਉਨ੍ਹਾਂ ਦੇ ਹਵਾ ਦੇ ਵੇਗ ਦੇ ਉਲਟ ਜਿੱਤਣ ਵਿੱਚ ਸਹਾਇਕ ਹੋਈ ਸੀਇਹ ਕਾਰਜਕਾਲ ਉਨ੍ਹਾਂ ਦਾ ਬਹੁਤ ਵਧੀਆ ਰਿਹਾਉਨ੍ਹਾਂ ਨੂੰ ਬੈੱਸਟ ਪਾਰਲੀਮੈਂਟ ਮੈਂਬਰ ਦਾ ਖਿਤਾਬ ਵੀ ਮਿਲਿਆ

ਜੇ ਅਸੀਂ ਤਿੰਨ ਕੁ ਮਹੀਨੇ ਪਹਿਲਾਂ ਦੇ ਸਮੇਂ ’ਤੇ ਝਾਤੀ ਮਾਰੀਏ ਤਾਂ ਵਿਧਾਨ ਸਭਾ ਚੋਣਾਂ ਸਮੇਂ ਹੀ ਦੀਪ ਸਿੱਧੂ ਦੀ ਮੌਤ ਨਾਲ ਸਿਮਰਨਜੀਤ ਮਾਨ ਦੀ ਲੋਕਪ੍ਰਿਅਤਾ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀਕੁਝ ਵਿਦਵਾਨ ਤਾਂ ਇੱਥੋਂ ਤਕ ਅੰਦਾਜ਼ਾ ਲਾਉਂਦੇ ਹਨ ਕਿ ਜੇਕਰ ਦੀਪ ਸਿੱਧੂ ਦਾ ਭੋਗ ਚੋਣਾਂ ਤੋਂ ਪਹਿਲਾਂ ਹੁੰਦਾ ਤਾਂ ਸਰਦਾਰ ਮਾਨ ਅਮਰਗੜ੍ਹ ਵਿੱਚ ਉਲਟ ਫੇਰ ਵੀ ਕਰ ਸਕਦੇ ਸਨਸਰਦਾਰ ਮਾਨ ਦੀ ਜਿੱਤ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਤਿੱਖੇ ਸੁਰ ਵਾਲੀ ਰਾਜਨੀਤੀ ਦਾ ਆਗਾਜ਼ ਹੋਵੇਗਾਜਿੱਥੇ ਰੈਡੀਕਲ ਧਿਰਾਂ ਇੱਕ ਝੰਡੇ ਹੇਠਾਂ ਇਕੱਠੀਆਂ ਹੋ ਸਕਦੀਆਂ ਹਨ, ਉੱਥੇ ਇਸਦੀਆਂ ਵਿਰੋਧੀ ਵੋਟਾਂ ਦਾ ਲਾਹਾ ਇੱਕ ਖ਼ਾਸ ਧਿਰ ਨੂੰ ਹੋਣ ਦਾ ਕਿਆਸ ਸੌਖਿਆਂ ਹੀ ਲਾਇਆ ਜਾ ਸਕਦਾ

ਕਾਂਗਰਸ ਨੂੰ ਇਸ ਚੋਣ ਵਿੱਚ ਸਿਰਫ਼ ਗਿਆਰਾਂ ਫੀਸਦੀ ਵੋਟਾਂ ਹੀ ਮਿਲੀਆਂ ਹਨਭਾਵੇਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਪੱਧਰ ’ਤੇ ਚੋਣ ਮੁਹਿੰਮ ਨੂੰ ਭਖਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਂਗਰਸ ਦੇ ਬਹੁਤੇ ਲੀਡਰ ਸਰਗਰਮ ਨਾ ਹੋਏ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਾਂਗਰਸ ਜਦੋਂ ਵੀਹ ਫੀਸਦੀ ਵੋਟਾਂ ਤੋਂ ਹੇਠਾਂ ਗਈ ਤਾਂ ਉੱਥੇ ਦੁਬਾਰਾ ਵਾਪਸੀ ਨਹੀਂ ਕਰ ਸਕੀਇਸ ਤੋਂ ਵੱਡੀ ਸੱਟ ਇਹ ਰਹੀ ਕਿ ਕਾਂਗਰਸ ਦੇ ਬਹੁਤੇ ਲੀਡਰ ਬੀ ਜੇ ਪੀ ਵੱਲ ਨੂੰ ਉੱਲਰ ਗਏਹਥਲੇ ਨਤੀਜੇ ਦੇਖ ਕੇ ਲੱਗਦਾ ਹੈ ਕਿ ਕਾਂਗਰਸ ਵਿੱਚੋਂ ਬੀ ਜੇ ਪੀ ਵੱਲ ਹੋਰ ਵੀ ਹਿਜਰਤ ਹੋ ਸਕਦੀ ਹੈਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਦੇ ਹਾਸ਼ੀਏ ਵੱਲ ਜਾਣ ਦੀ ਰਫ਼ਤਾਰ ਤੇਜ਼ ਹੋ ਜਾਵੇਗੀ

ਇਸ ਨਤੀਜੇ ਵਿੱਚੋਂ ਸਭ ਤੋਂ ਬੁਰੀ ਸਥਿਤੀ ਦਾ ਸਾਹਮਣਾ ਅਕਾਲੀ ਦਲ ਨੂੰ ਕਰਨਾ ਪੈ ਰਿਹਾ ਹੈਭਾਵੇਂ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਵਾਇਦ ਨਾਲ ਇਨ੍ਹਾਂ ਚੋਣਾਂ ਲਈ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ ਸੀ ਪਰ ਇਹ ਚਾਲ ਉਨ੍ਹਾਂ ਨੂੰ ਉਲਟ ਹੀ ਪਈਅਕਾਲੀ ਦਲ ਨੂੰ ਇਸ ਚੋਣ ਵਿੱਚ ਸਿਰਫ ਸਵਾ ਛੇ ਫੀਸਦ ਵੋਟਾਂ ਹੀ ਪੈ ਸਕੀਆਂ ਅਤੇ ਉਹ ਆਪਣੀ ਪੁਰਾਣੀ ਸਾਥੀ ਪਾਰਟੀ ਭਾਜਪਾ ਨਾਲੋਂ ਪਿੱਛੇ ਰਹਿ ਗਈਇਸ ਚੋਣ ਵਿੱਚ ਵਿੱਚ ਪੰਥਕ ਪਾਰਟੀ ਦੇ ਖਾਸੇ ਨੂੰ ਵੀ ਬਹੁਤ ਵੱਡੀ ਸੱਟ ਲੱਗੀਵੋਟਰਾਂ ਨੇ ਅਕਾਲੀ ਦਲ ਦੀ ਬਜਾਏ ਸਿਮਰਜੀਤ ਸਿੰਘ ਮਾਨ ਨੂੰ ਪੰਥਕ ਸਮਝਦੇ ਹੋਏ ਆਪਣੀਆਂ ਵੋਟਾਂ ਪਾਈਆਂਅਕਾਲੀ ਦਲ ਦੀ ਲੀਡਰਸ਼ਿੱਪ ਸਥਿਤੀ ਨੂੰ ਭਾਂਪ ਕੇ ਅਗਾਊਂ ਅੰਦਾਜ਼ਾ ਨਾ ਲਾ ਸਕੀਜੇਕਰ ਲੀਡਰਸ਼ਿੱਪ ਹਾਰ ਨੂੰ ਸਾਹਮਣੇ ਦੇਖਦੇ ਹੋਏ ਬੰਦੀ ਸਿੰਘਾਂ ਵਾਲੀ ਕਮੇਟੀ ਰਾਹੀਂ ਸਰਦਾਰ ਮਾਨ ਨੂੰ ਸਮਰਥਨ ਦੇ ਦਿੰਦੀ ਤਾਂ ਬੰਦ ਮੁੱਠੀ ਨੇ ਬੰਦ ਰਹਿ ਜਾਣਾ ਸੀ ਤੇ ਪਾਰਟੀ ਦੇ ਦੁਬਾਰਾ ਉੱਭਰਨ ਦੇ ਮੌਕੇ ਵਧ ਜਾਣੇ ਸਨਇਸ ਚੋਣ ਦਾ ਨਤੀਜਾ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਲੀਡਰਸ਼ਿੱਪ ਵਿੱਚੋਂ ਵੱਡੇ ਕੱਦਾਵਰ ਆਗੂ ਭਾਜਪਾ ਦੇ ਰੱਥ ਜਾਂ ਮਾਨ ਦਲ ਦੇ ਗੱਡੇ ’ਤੇ ਸਵਾਰ ਹੋ ਜਾਣ, ਜਿਸਦਾ ਨੁਕਸਾਨ ਅਕਾਲੀ ਦਲ ਨੂੰ ਤਾਂ ਹੋਵੇਗਾ ਹੀ, ਨਾਲ ਹੀ ਪੰਜਾਬ ਨੂੰ ਵੀ ਹੋਵੇਗਾ ਕਿਉਂਕਿ ਖੇਤਰੀਆਂ ਪਾਰਟੀਆਂ ਦੇ ਰਸਾਤਲ ਵੱਲ ਜਾਣ ਨਾਲ ਸੂਬੇ ਨੂੰ ਹਮੇਸ਼ਾ ਨੁਕਸਾਨ ਹੁੰਦਾ ਹੈ

ਇਸ ਚੋਣ ਵਿੱਚ ਮੇਰੇ ਵਿਸ਼ਲੇਸ਼ਣ ਦੇ ਅਨੁਸਾਰ ਭਾਜਪਾ ਉਪ ਜੇਤੂ ਰਹੀ ਹੈਉਸ ਨੇ ਇਸ ਨਿਰੋਲ ਪੇਂਡੂ ਹਲਕੇ ਵਿੱਚ ਜਿੱਥੇ ਕੁਝ ਸਮਾਂ ਪਹਿਲਾਂ ਉਸ ਦਾ ਕੋਈ ਵਜੂਦ ਨਹੀਂ ਸੀ ਦਸ ਫੀਸਦ ਵੋਟਾਂ ਲੈ ਕੇ ਆਪਣੀ ਹਾਜ਼ਰੀ ਲਵਾਈ ਹੈਉਹ ਅਕਾਲੀ ਦਲ ਤੋਂ ਅੱਗੇ ਤਾਂ ਰਹੀ ਕਾਂਗਰਸ ਨਾਲ ਵੀ ਉਸ ਦਾ ਫ਼ਰਕ ਮਹਿਜ਼ ਡੇਢ ਫੀਸਦੀ ਵੋਟਾਂ ਦਾ ਹੀ ਰਿਹਾਸਿਤਮ ਵਾਲੀ ਗੱਲ ਹੈ ਕਿ ਉਸ ਦਾ ਉਮੀਦਵਾਰ ਵੀ ਸਿਰਫ਼ ਤਿੰਨ ਦਿਨ ਪਹਿਲਾਂ ਹੀ ਕਾਂਗਰਸ ਵਿੱਚੋਂ ਭਾਜਪਾ ਵਿੱਚ ਸ਼ਾਮਲ ਹੋਇਆ ਸੀਚੌਥੇ ਨੰਬਰ ’ਤੇ ਆਉਣ ਦੇ ਬਾਵਜੂਦ ਮੇਰਾ ਉਸ ਨੂੰ ਉਪ ਜੇਤੂ ਲਿਖਣ ਦਾ ਮੰਤਵ ਇਹ ਹੈ ਕਿ ਜਿੱਥੇ ਪੰਜਾਬ ਬਨਾਮ ਦਿੱਲੀ ਵਿੱਚ ਖਿੱਚੀ ਲਾਈਨ ਹੋਰ ਗੂੜ੍ਹੀ ਹੋਵੇਗੀ ਅਤੇ ਤੱਤੇ ਸੁਰ ਵਾਲੀਆਂ ਦੇ ਇੱਕ ਪਾਸੇ ਇਕੱਠੇ ਹੋਣ ’ਤੇ ਹਿੰਦੂ ਵੋਟ ਅਤੇ ਠੰਢੀ ਸੁਰ ਰੱਖਣ ਵਾਲੇ ਭਾਜਪਾ ਦੇ ਖੇਮੇ ਵਿੱਚ ਜਾ ਸਕਦੇ ਹਨਇਸ ਸਮੇਂ ਵਿਰੋਧੀ ਧਿਰ ਦਾ ਖੱਪਾ ਬਹੁਤ ਵੱਡਾ ਹੈ ਇਸਦਾ ਲਾਭ ਵੀ ਭਾਜਪਾ ਨੂੰ ਮਿਲੇਗਾ ਅਤੇ ਇਹ ਅੰਦਾਜ਼ਾ ਹੈ ਕਿ ਦੋ ਹਜ਼ਾਰ ਸਤਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪਹਿਲੀਆਂ ਦੋ ਧਿਰਾਂ ਵਿੱਚ ਸ਼ਾਮਿਲ ਹੋਵੇਗੀ

ਆਮ ਆਦਮੀ ਪਾਰਟੀ ਨੂੰ ਆਪਣੇ ਕੰਮਕਾਜ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ ਉੱਤੇ ਬਹੁਤ ਬਰੀਕੀ ਨਾਲ ਧਿਆਨ ਦੇਣ ਦੀ ਲੋੜ ਹੈਉਨ੍ਹਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਲੋਕਾਂ ਦਾ ਮੋਹ ਕਿਉਂ ਭੰਗ ਹੋ ਗਿਆਇਸ ਲਈ ਭਗਵੰਤ ਮਾਨ ਸਰਕਾਰ ਨੂੰ ਦ੍ਰਿੜ੍ਹ ਇਰਾਦੇ ਵਾਲੀ ਲੀਡਰਸ਼ਿੱਪ ਦੇ ਰੂਪ ਵਿੱਚ ਸਾਹਮਣੇ ਆਉਣਾ ਪਵੇਗਾ, ਜਿਹੜੀ ਇਹ ਸੁਨੇਹਾ ਦੇ ਸਕੇ ਕਿ ਆਪਣੇ ਸੂਬੇ ਦੇ ਹਿਤਾਂ ਲਈ ਹਾਈ ਕਮਾਨ ਅਤੇ ਅਮਨ ਕਾਨੂੰਨ ਦੀ ਸਥਿਤੀ, ਸੂਬੇ ਦੀ ਆਰਥਿਕਤਾ, ਬੇਰੁਜ਼ਗਾਰੀ ਆਦਿ ਵਰਗੀਆਂ ਚੁਣੌਤੀਆਂ ਨਾਲ ਮੱਥਾ ਲਾ ਸਕਦੀ ਹੈ

ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਐੱਸ.ਜੀ.ਪੀ.ਸੀ ਹੈਜੇਕਰ ਅਕਾਲੀ ਦਲ ਨੇ ਆਪਣੀ ਨੀਤੀਆਂ ਅਤੇ ਯੋਜਨਾਵਾਂ ਵਿੱਚ ਬਦਲਾਅ ਨਾ ਕੀਤਾ ਤਾਂ ਨੇੜਲੇ ਭਵਿੱਖ ਵਿੱਚ ਇਸਦੇ ਵੀ ਖੁੱਸ ਜਾਣ ਦਾ ਖ਼ਤਰਾ ਹੋ ਸਕਦਾ ਹੈ ਜਿਸਦੇ ਨਤੀਜੇ ਇਸ ਖੇਤਰੀ ਪਾਰਟੀ ਲਈ ਤਬਾਹਕੁੰਨ ਹੋਣਗੇਭਾਜਪਾ ਨੇ ਇਸ ਇਲੈਕਸ਼ਨ ਵਿੱਚ ਆਪਣੀ ਹੋਂਦ ਨੂੰ ਦਰਸਾਇਆ ਹੈ ਅਤੇ ਉਸ ਦੀ ਮਜ਼ਬੂਤੀ ਲਈ ਹੋਰ ਛੋਹਲੇ ਕਦਮੀਂ ਤੁਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਉਹ ਪ੍ਰਮੁੱਖ ਧਿਰ ਵਜੋਂ ਉੱਭਰ ਸਕੇ

ਆਖਰ ਵਿੱਚ ਇਸ ਵਿਸ਼ਲੇਸ਼ਣ ਨੂੰ ਮੈਂ ਇਸ ਗੱਲ ਨਾਲ ਖ਼ਤਮ ਕਰਦਾ ਹਾਂ ਕਿ ਰਾਜਨੀਤੀ ਵਿੱਚ ਕੋਈ ਵੀ ਚੀਜ਼ ਅਸੰਭਵ ਨਹੀਂ ਹੈਜੇਕਰ ਅਸੀਂ ਪਿਛਲੇ ਨਤੀਜਿਆਂ ਨੂੰ ਦੇਖੀਏ ਤਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਨਤੀਜਿਆਂ ਨੂੰ ਇੱਕ ਪੱਧਰ ’ਤੇ ਰੱਖਣ ਦੀ ਵਿਆਖਿਆ ਵੀ ਕਈ ਵਾਰ ਗ਼ਲਤ ਸਾਬਤ ਹੋ ਜਾਂਦੀ ਹੈ ਰਿਸਦੀ ਉਦਾਹਰਣ ਦੋ ਹਜ਼ਾਰ ਉੰਨੀ ਦੀਆਂ ਲੋਕ ਸਭਾ ਚੋਣਾਂ ਵਿੱਚ ਆਪ ਦਾ ਸੂਪੜਾ ਦਿੱਲੀ ਵਿੱਚ ਸਾਫ ਹੋਣਾ ਅਤੇ ਦੋ ਹਜ਼ਾਰ ਵੀਹ ਵਿੱਚ ਉਸ ਦਾ ਦਿੱਲੀ ਵਿੱਚ ਦੁਬਾਰਾ ਸਰਕਾਰ ਬਣਾ ਲੈਣਾ ਸ਼ਾਮਿਲ ਹੈਭਾਵੇਂ ਪੰਜਾਬ ਦੇ ਵੋਟਰਾਂ ਦਾ ਸੁਭਾਅ ਦਿੱਲੀ ਨਾਲ ਬਿਲਕੁਲ ਨਹੀਂ ਮਿਲਦਾ ਇਸਦੇ ਮੁੱਦੇ, ਸਮੱਸਿਆਵਾਂ ਤੇ ਵੋਟਰਾਂ ਦੀ ਪਹੁੰਚ ਦਿੱਲੀ ਨਾਲੋਂ ਬਿਲਕੁਲ ਵੱਖਰੀ ਹੈਸੰਗਰੂਰ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਨੂੰ ਵੱਡੇ ਪੱਧਰ ’ਤੇ ਪ੍ਰਭਾਵਤ ਤਾਂ ਕਰਨਗੇ ਹੀ ਪੰਜਾਬ ਦੇ ਭਵਿੱਖ ’ਤੇ ਵੀ ਦੁਰਗਾਮੀ ਅਸਰ ਪਵੇਗਾ

***

(ਭੁਪਿੰਦਰ ਸਿੰਘ ਮਾਨ ਦੀਆਂ ਦੋ ਨਾਵਲ ਅਤੇ ਤਿੰਨ ਕਹਾਣੀਆਂ ਦੀਆਂ ਪੁਸਤਕਾਂ ਸਮੇਤ ਕੁੱਲ ਨੌਂ ਪੁਸਤਕਾਂ ਛਪ ਚੁੱਕੀਆਂ ਹਨ। ਰਾਜਨੀਤੀ ਸ਼ਾਸਤਰ ਉਸਦੇ ਅਧਿਐਨ ਦਾ ਵਿਸ਼ਾ ਹੈ। ਉਸਨੇ ਰਾਜਨੀਤੀ ਸ਼ਾਸਤਰ ਦੇ ਖੇਤਰ ਵਿੱਚ ਹੀ ਆਪਣੀ ਐੱਮਫਿਲ ਦੀ ਡਿਗਰੀ ਪੂਰੀ ਕੀਤੀ ਹੈ ਅਤੇ ਉਸਦਾ ਐੱਮ ਫਿਲ ਵਿੱਚ ਵਿਸ਼ਾ ਚੋਣ ਵਿਸ਼ਲੇਸ਼ਣ ਸੀ।)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3654)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author