BhupinderSMann7ਕਤਲ ਵਿੱਚ ਦੋਸ਼ੀਆਂ ਦੇ ਨਾਲ ਹੀ ਮੇਰੇ ਦੋਸਤ ਮੁੰਡੇ ਦਾ ਨਾਮ ਵੀ ...JaswantSKanwalB1
(6 ਫਰਵਰੀ 2020)

 

(ਜਸਵੰਤ ਸਿੰਘ ਕੰਵਲ ਪੰਜਾਬ ਤੇ ਪੰਜਾਬੀਅਤ ਦੇ ਝੰਡਾ ਬਰਦਾਰ ਤੇ ਮਹਾਨ ਨਾਵਲਕਾਰ ਸਨ ਉਹਨਾਂ ਨੇ 70 ਦੇ ਕਰੀਬ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ ਉਹਨਾਂ ਦੇ ਨਾਵਲਾਂ ਵਿੱਚ ਮੁਹੱਬਤ, ਸਮਾਜਿਕ ਸੰਘਰਸ਼, ਰਾਜਨੀਤਕ ਚੇਤਨਾ, ਆਰਥਿਕ, ਸੱਭਿਆਚਾਰਕ, ਵਿਗਿਆਨਕ ਫ਼ਲਸਫ਼ੇ ਦਾ ਸਪਸ਼ਟ ਝਲਕਾਰਾ ਹੈਉਹਨਾਂ ਦੀ ਰਚਨਾ ਨੇ ਆਦਰਸ਼ਵਾਦ ਤੋਂ ਸ਼ੁਰੂ ਕਰਕੇ ਇਨਕਲਾਬ ਦੇ ਪੜਾਵਾਂ ਨੂੰ ਪਾਰ ਕੀਤਾ। ਪੰਜਾਬੀ ਸਹਿਤਕ ਖੇਤਰ ਦੇ ਬਹੁਤ ਸਾਰੇ ਲੇਖਕਾਂ ਨੇ ਹੀ ਨਹੀਂ ਬਲਕਿ ਪਾਠਕਾਂ ਨੇ ਵੀ ਉਹਨਾਂ ਦਾ ਗਹਿਰਾ ਪ੍ਰਭਾਵ ਕਬੂਲਿਆ70 ਸਾਲ ਦੇ ਸਮੇਂ ਤੋਂ ਪਾਠਕ ਸ਼ਿੱਦਤ ਨਾਲ ਉਹਨਾਂ ਦੀਆਂ ਲਿਖਤਾਂ ਪੜ੍ਹ ਰਹੇ ਹਨ ਉਹਨਾਂ ਨੇ ਪਿੰਡਾਂ ਦੇ ਜਨ ਜੀਵਨ ਨੂੰ ਆਪਣੇ ਨਾਵਲਾਂ ਵਿੱਚ ਪ੍ਰਮੁੱਖ ਸਥਾਨ ਦਿੱਤਾ ਹੈ। ਉਹ ਉਮਰ ਦੇ 100ਵੇਂ ਸਾਲ ਵਿੱਚ ਪਹੁੰਚਕੇ ਵੀ ਪੰਜਾਬ ਦਾ ਦਰਦ ਮਹਿਸੂਸ ਹੀ ਨਹੀਂ ਸਨ ਕਰਦੇ, ਸਗੋਂ ਉਹਨਾਂ ਦਾ ਦਿਲ ਪੰਜਾਬ ਲਈ ਹੀ ਧੜਕਦਾ ਸੀ ਉਹਨਾਂ ਨੂੰ ਸਾਹਿਤ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਬੇਸ਼ੁਮਾਰ ਇਨਾਮ ਸਨਮਾਨ ਮਿਲੇਜਸਵੰਤ ਸਿੰਘ ਕੰਵਲ ਹੁਰਾਂ ਨਾਲ ਇਹ ਲੰਬੀ ਮੁਲਾਕਾਤ ਮੈਂ ਪਿਛਲੇ ਸਾਲ ਜੂਨ ਮਹੀਨੇ ਵਿੱਚ ਕੀਤੀ ਸੀ, ਉਮੀਦ ਹੈ ‘ਸਰੋਕਾਰ’ ਦੇ ਪਾਠਕ ਪਸੰਦ ਕਰਨਗੇ।)

? ਭੁਪਿੰਦਰ ਸਿੰਘ ਮਾਨ: ਆਪਣੇ ਜਨਮ, ਮਾਤਾ-ਪਿਤਾ ਅਤੇ ਪਰਿਵਾਰਕ ਪਿਛੋਕੜ ਸਬੰਧੀ ਜਾਣਕਾਰੀ ਦਿਓ

ਜਸਵੰਤ ਸਿੰਘ ਕੰਵਲ: ਮੇਰਾ ਜਨਮ 27 ਜੂਨ 1919 ਨੂੰ ਮਾਹਲਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆਅਸੀਂ ਤਿੰਨ ਭਰਾ ਤੇ ਇੱਕ ਭੈਣ ਸੀਬਚਪਨ ਮੇਰਾ ਪਿੰਡ ਦੇ ਆਮ ਬੱਚਿਆਂ ਵਰਗਾ ਸੀ ਉਹੀ ਖੇਤ ਤੇ ਸਾਡਾ ਕਿਸਾਨ ਪਰਿਵਾਰ ਸੀ ਸਾਡੇ ਕੋਲ 60 ਤੋਂ 3 ਘੁਮਾ ਘੱਟ ਜ਼ਮੀਨ ਸੀ

? ਤੁਸੀਂ ਪੜ੍ਹਾਈ ਲਿਖਾਈ ਕਿੱਥੋਂ ਪ੍ਰਾਪਤ ਕੀਤੀ?

: ਮੈਂ ਪਿੰਡ ਦੇ ਸਕੂਲ ਵਿੱਚ ਮੁੱਢਲੀ ਪੜ੍ਹਾਈ ਕੀਤੀਅੱਠਵੀਂ ਤੱਕ ਮੈਂ ਠੀਕ ਰਿਹਾ ਪਰ ਅੱਗੇ ਅਲਜਬਰਾ ਅੜ ਗਿਆਮੈਂ ਪੜ੍ਹਾਈ ਛੱਡ ਦਿੱਤੀਓਦੋਂ ਮੇਰੀ 15 ਸਾਲ ਦੀ ਉਮਰ ਸੀਮੇਰਾ ਰੁਖ਼ ਮਲਾਇਆ (ਮਲੇਸ਼ੀਆ) ਵੱਲ ਨੂੰ ਹੋ ਗਿਆ

? ਅੱਲ੍ਹੜ ਉਮਰੇ ਮਲਾਇਆ (ਮਲੇਸ਼ੀਆ) ਵਿੱਚ ਜੀਵਨ ਕਿਵੇਂ ਰਿਹਾ?

: ਮੈਂ ਗੱਡੀ ਚੜ੍ਹ ਕੇ ਕਲਕੱਤੇ ਪਹੁੰਚ ਗਿਆਇੱਕ ਲਾਣੇ ਨੇ ਸਿੰਘਾਪੁਰ ਜਾਣਾ ਸੀ ਉਸ ਨਾਲ ਮੈਂ ਵੀ ਜਹਾਜ਼ ਚੜ੍ਹ ਗਿਆਬਾਰਾਂ ਰੁ: ਦੀ ਟਿਕਟ ਕਲਕੱਤੇ ਤਕ ਸੀ29 ਰੁਪਏ ਦੇ ਕੇ ਪੀਨਾਗ ਪਹੁੰਚ ਗਿਆਉੱਥੇ ਮੈਂ ਗੁਰਦੁਆਰੇ ਪਹੁੰਚ ਗਿਆ, ਜਿੱਥੇ ਮੈਂਨੂੰ ਪਿੰਡ ਦਾ ਬੰਦਾ ਮਿਲਿਆਉਸ ਨੇ ਪੜ੍ਹਾਈ ਛੱਡਣ ਨੂੰ ਬਹੁਤ ਮਾੜਾ ਕਿਹਾਉਹ ਮੈਂਨੂੰ ਪੀਨਾਗ ਆਈਸਲੈਂਡ ਲਈ ਬੱਸ ਚਾੜ ਗਿਆਜਿੱਥੇ ਮੇਰਾ ਰਿਸ਼ਤੇਦਾਰ ਸ਼ਹਿਰ ਤੋਂ ਬਾਹਰ ਦਸ ਮੀਲ ਉੱਤੇ ਜਾਗੇ ਦਾ ਕੰਮ ਕਰਦਾ ਸੀਬਸਤੀ ਵਿੱਚ ਇੱਕ ਮਿੱਲ ਸੀਉੱਥੇ ਉਹ ਕੰਮ ਕਰਦਾ ਸੀਉੱਥੇ ਪੰਦਰਾਂ ਵੀਹ ਦੁਕਾਨਾਂ ਸੀਇੱਕ ਪਾਸੇ ਅੰਗਰੇਜ਼ਾਂ ਦੀ ਰਬੜ ਅਸਟੇਟ ਸੀ ਦੂਜੇ ਪਾਸੇ ਜੰਗਲ ਸੀਉੱਥੇ ਮੈਂਨੂੰ ਪੰਦਰਾਂ ਡਾਲੇ (ਡਾਲਰ) ਦੀ ਤਨਖ਼ਾਹ ਉੱਤੇ ਜਾਗੇ ਦੀ ਨੌਕਰੀ ਰਿਸ਼ਤੇਦਾਰ ਦੀ ਸਿਫ਼ਾਰਸ਼ ਉੱਤੇ ਮਿਲ ਗਈਓਦੋਂ ਭਾਅ ਹੀ ਇਹੋ ਜਿਹੇ ਸੀਇੱਕ ਡਾਲਾ ਆਪਣੇ ਡੇਢ ਰੁਪਏ ਦੇ ਬਰਾਬਰ ਸੀਦਸ ਡਾਲਿਆਂ ਨਾਲ ਚੰਗਾ ਗੁਜ਼ਾਰਾ ਹੋ ਜਾਂਦਾਘਰ ਵਾਪਸੀ ਦੀ ਤਾਕੀਦ ਨਾਲ ਚਿੱਠੀਆਂ ਆਉਣ ਲੱਗੀਆਂ ਕਿ ਖੇਤੀ ਦਾ ਕੰਮ ਠੱਪ ਹੋ ਗਿਆਹਰ ਚਿੱਠੀ ਵਿੱਚ ਵਾਪਸ ਆਉਣ ਲਈ ਕਿਹਾ ਜਾਂਦਾ ਸੀਉੱਥੇ ਮੈਂ ਸਾਈਕਲ ਲੈ ਲਿਆ ਮੈਂ ਜਾਗੇ ਦੀ ਨੌਕਰੀ ਵਿੱਚ ਦੋ ਢਾਈ ਸਾਲ ਰਿਹਾਉੱਥੇ ਮੈਂ ਅਕਸਰ ਗੁਰਦੁਆਰੇ ਜਾਂਦਾ ਸੀਉੱਥੇ ਕਿਸੇ ਨੇ ਕਵਿਤਾ ਪੜ੍ਹੀ ਜਿਸਦਾ ਉਹਨੇ ਨਾਸ਼ ਮਾਰ ਦਿੱਤਾਮੈਂ ਬਚਪਨ ਤੋਂ ਹੀਰ ਪੜ੍ਹਦਾ ਰਿਹਾ ਸੀਮੈਂ ਕਿਹਾ, ਜੇਕਰ ਇਹ ਕਵਿਤਾ ਮੇਰੇ ਕੋਲ ਹੁੰਦੀ ਤਾਂ ਮੈਂ ਚੰਗੀ ਤਰ੍ਹਾਂ ਪੜ੍ਹਦਾਫੇਰ ਮੈਂ ਖ਼ੁਦ ਚਾਰ ਬੰਦ ਲਿਖ ਕੇ ਲੈ ਕੇ ਗਿਆ ਤੇ ਗੁਰਪੁਰਬ ਉੱਤੇ ਉਹਨਾਂ ਨੂੰ ਪੜ੍ਹਿਆਲੋਕਾਂ ਨੇ ਬੜੀ ਵਾਹ-ਵਾਹ ਕੀਤੀ ਮੈਂਨੂੰ ਬੜਾ ਹੌਸਲਾ ਹੋਇਆਮੈਂ ਕਵਿਤਾ ਲਿਖਣ ਲੱਗਾਫਫੜੇ ਭਾਈ ਕੇ ਦੇ ਇੱਕ ਬੰਦੇ ਨੇ ਮੈਂਨੂੰ ਪਿੰਗਲ ਦੇ ਕੇ ਉਹਦੇ ਮੁਤਾਬਿਕ ਲਿਖਣ ਲਈ ਪ੍ਰੇਰਿਆਉੱਥੇ ਮੇਰਾ ਚੀਨੀ ਕੁੜੀ ਨਾਲ ਵਾਹ ਪੈ ਗਿਆਮੈਂ ਪੜ੍ਹਨ ਲਿਖਣ ਦਾ ਕੰਮ ਵੀ ਨਾਲ ਨਾਲ ਕਰਦਾ ਰਹਿੰਦਾ ਸੀ

? ਉਸ ਚੀਨੀ ਕੁੜੀ ਨਾਲ ਤੁਹਾਡਾ ਮਿਲਾਪ ਕਿਸ ਤਰ੍ਹਾਂ ਹੋਇਆ ਤੇ ਉਸ ਦੇ ਨੇੜੇ ਤੁਸੀਂ ਕਿਵੇਂ ਆਏ?

: ਉਸ ਕੁੜੀ ਦਾ ਨਾਂ ਆਲਿਗਾ ਸੀਨਹਾਉਣ ਵਾਲੀ ਥਾਂ ਉੱਤੇ ਮਿਲਿਆਉਹ ਮੈਂਨੂੰ ਛੇੜਦੀ ਰਹਿੰਦੀ ਸੀ। ਮੈਂ ਵੀ ਉਸ ਵੱਲ ਖਿੱਚਿਆ ਗਿਆਭਾਸ਼ਾ ਸਾਡੇ ਅੱਗੇ ਦੀਵਾਰ ਬਣ ਗਈਉਸ ਨੂੰ ਪੰਜਾਬੀ ਅਤੇ ਮੈਂਨੂੰ ਮਲਾਈ ਨਹੀਂ ਆਉਂਦੀ ਸੀਮੈਂ ਬੜੀ ਹਿੰਮਤ ਕਰਕੇ ਦੋ ਮਹੀਨਿਆਂ ਵਿੱਚ ਮਲਾਈ ਭਾਸ਼ਾ ਸਿੱਖੀਫੇਰ ਸਾਡਾ ਵਾਹ ਕਾਫ਼ੀ ਵਧ ਗਿਆ ਮੈਂਨੂੰ ਉਹ ਆਪਣੇ ਘਰ ਲੈ ਗਈਉਹਦੀ ਮਾਂ ਨੇ ਮੈਂਨੂੰ ਦੁੱਧ ਦਾ ਗਿਲਾਸ ਦਿੱਤਾਮੈਂ ਖੜ੍ਹਾ-ਖੜ੍ਹਾ ਪੀ ਗਿਆਉਹ ਬੜੀਆਂ ਹੈਰਾਨ ਹੋਈਆਂ ਕਿਉਂਕਿ ਚੀਨੀ ਦੁੱਧ ਨਹੀਂ ਪੀਂਦੇਮੇਰੀ ਉਹਨਾਂ ਦੇ ਘਰ ਪੂਰੀ ਆਉਣੀ ਜਾਣੀ ਹੋ ਗਈਪਰ ਚਿੱਠੀਆਂ ਕਰਕੇ ਮੈਂਨੂੰ ਵਾਪਸ ਭਾਰਤ ਆਉਣਾ ਪਿਆ

? ਤੁਹਾਡੀ ਪ੍ਰੇਮ ਗਾਥਾ ਦਾ ਕੀ ਬਣਿਆ?

: ਮੈਂ ਆਲਿਗਾ ਨੂੰ ਕਿਹਾ ਕਿ ਮੇਰੇ ਨਾਲ ਭਾਰਤ ਚੱਲ, ਉੱਥੇ ਵਿਆਹ ਕਰਾਵਾਂਗੇਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੀ ਮਾਂ ਬਿਮਾਰ ਹੈਪਿੰਡ ਆ ਕੇ ਅਸੀਂ ਵੱਡੇ ਭਰਾ ਨੂੰ ਇੱਕ ਏਕੜ ਜ਼ਮੀਨ ਵੱਧ ਦੇ ਕੇ ਅੱਡ ਕਰ ਦਿੱਤਾ ਬਈ ਤੂੰ ਆਬਦਾ ਕਰਜ਼ਾ ਲਾਹ ਲੈ ਕਿਉਂਕਿ ਉਸ ਉੱਪਰ ਇਲੈੱਕਸ਼ਨ ਲੜਨ ਕਰਕੇ ਕਰਜ਼ਾ ਚੜ੍ਹ ਗਿਆ ਸੀ ਮੈਂਨੂੰ ਵੀ ਖੇਤੀ ਸ਼ੁਰੂ ਕਰਨ ਲਈ ਅੱਠ ਹਜ਼ਾਰ ਕਰਜ਼ਾ ਲੈ ਕੇ ਦੋ ਬਲਦ, ਇੱਕ ਊਠ ਤੇ ਖੇਤੀ ਦੇ ਸੰਦ ਖ਼ਰੀਦਣੇ ਪਏ, ਜਿਹੜੇ ਖੇਤੀ ਛੱਡਣ ਕਾਰਨ ਲੋਕ ਚੁੱਕ ਕੇ ਲੈ ਗਏ ਸੀਮੈਂ ਦੋ ਢਾਈ ਸਾਲ ਬਾਅਦ ਵਾਪਸ ਮਲੇਸ਼ੀਆ ਗਿਆਮੈਂ ਉੱਥੇ ਆਲਿਗਾ ਨੂੰ ਭਾਲਿਆ ਪਰ ਉਹ ਆਪਣਾ ਛਿਛ ਪੱਤ ਚੱਕ ਕੇ ਕਿਤੇ ਹੋਰ ਚਲੀਆਂ ਗਈਆਂ ਸਨ ਮੈਂਨੂੰ ਪਤਾ ਲੱਗਾ ਕਿ ਉਹ ਈਪੂ ਚਲੇ ਗਏਉੱਥੇ ਜਾ ਕੇ ਵੀ ਮੈਂ ਉਹਨੂੰ ਭਾਲਿਆ ਪਰ ਉਹ ਨਾ ਮਿਲੇਮੈਂ ਟੱਕਰਾਂ ਮਾਰ ਕੇ ਵਾਪਸ ਆ ਗਿਆਉਦੋਂ ਮਲੇਸ਼ੀਆ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਸੀ ਹੁੰਦੀਕੰਮ ਖੁੱਲ੍ਹਾ ਹੀ ਸੀਮਲਾਇਆ ਤੋਂ ਮੈਂਨੂੰ ਲਿਖਣ ਦੀ ਆਦਤ ਪੈ ਗਈਪਹਿਲਾਂ ਕਵਿਤਾ ਲਿਖਦਾ ਸੀ ਫੇਰ ਹੌਲੀ-ਹੌਲੀ ਖ਼ਿਆਲ ਲਿਖਣ ਲੱਗਾ

? ਤੁਹਾਡੇ ਨਾਮ ਨਾਲ ਕੰਵਲ ਤਖ਼ੱਲਸ ਕਿਵੇਂ ਜੁੜਿਆ?

: ਜਦੋਂ ਮੈਂ ਮਲਾਇਆ ਵਿੱਚ ਸੀ ਤਾਂ ਮੇਰਾ ਦੋਸਤ ਫਫੜੇ ਵਾਲਾ, ਜਿਹੜਾ ਮੇਰਾ ਪਹਿਲਾ ਗਾਈਡ ਸੀ, ਉਸ ਨੇ ਕਿਹਾ ਬਈ ਤਖ਼ੱਲਸ ਰੱਖ। ਇਸਦਾ ਮੈਨੂੰ ਪਤਾ ਨਹੀਂ ਸੀ। ਉਸ ਨੇ ਮੈਂਨੂੰ ਕੰਵਲ ਦਾ ਨਾਮ ਦਿੱਤਾ, ਜਿਹੜਾ ਮੇਰੇ ਨਾਂ ਨਾਲ ਜੁੜ ਕੇ ਮੇਰੀ ਪਛਾਣ ਬਣ ਗਿਆ

? ਪਹਿਲੀ ਕਿਹੜੀ ਰਚਨਾ ਨੇ ਕਿਤਾਬ ਦਾ ਰੂਪ ਲਿਆ?

: ਮੈਂ ਇੱਕ ਖ਼ਿਆਲਾਂ ਦੀ ਕਿਤਾਬ ਲਿਖ ਕੇ ਅੰਮ੍ਰਿਤਸਰ ਵਿਖੇ ਮਾਈ ਸੇਵਾ ਬਾਜ਼ਾਰ ਵਿੱਚ ਦੁਕਾਨ ਕਰਦੇ ਪਬਲਿਸ਼ਰ ਕੋਲ ਲੈ ਗਿਆਜਿਹੜੀ ਉਸ ਨੇ ਪ੍ਰਸਿੱਧ ਸਾਹਿਤਕਾਰ ਸੁਜਾਨ ਸਿੰਘ ਦੇ ਕਹਿਣ ਉੱਤੇ ਛਾਪੀਉਹ ਦਾ ਨਾਮ 'ਜੀਵਨ ਕਣੀਆਂ' ਸੀਉਸ ਨੇ ਮੈਂਨੂੰ ਵੀਹ ਰੁਪਏ ਦਿੱਤੇਪਰ ਮੈਂ ਉਸ ਨੂੰ ਕਿਹਾ ਤੂੰ ਹੀ ਰੱਖ ਲੈ ਪਰ ਉਸ ਨੇ ਮੋੜ ਦਿੱਤੇ

? ਬੈਂਤ ਕਵਿਤਾ ਅਤੇ ਵਾਰਤਕ ਤੋਂ ਨਾਵਲ ਵੱਲ ਕਿਵੇਂ ਪਰਤੇ ਤੇ ਕਿਹੜਾ ਪਹਿਲਾ ਨਾਵਲ ਲਿਖਿਆ

: ਪਹਿਲੀ ਖ਼ਿਆਲਾਂ ਦੀ ਕਿਤਾਬ 'ਜੀਵਨ ਕਣੀਆਂ' ਨੇ ਮੈਂਨੂੰ ਬਹੁਤ ਹੌਸਲਾ ਦਿੱਤਾਪਬਲਿਸ਼ਰ ਤੇ ਹੋਰ ਦੋਸਤਾਂ ਮਿੱਤਰਾਂ ਨੇ ਕਿਹਾ ਕਿ ਤੂੰ ਨਾਵਲ ਲਿਖ ਸਕਦਾ ਹੈਪਰ ਮੈਂਨੂੰ ਆਪਣੇ ਆਪ ਉੱਤੇ ਯਕੀਨ ਨਹੀਂ ਸੀਮੈਂ ਆਪਣੇ ਨਾਨਕੇ ਮਿੰਟਗੁਮਰੀ ਚਲਾ ਗਿਆ ਜਿੱਥੇ ਮੈਂ ਕਾਫ਼ੀ ਸਮਾਂ ਰਿਹਾਉੱਥੇ ਇੱਕ ਘਟਨਾ ਵਾਪਰ ਗਈ ਜਿਸ ਨੇ ਮੈਂਨੂੰ ਨਾਵਲ ਲਿਖਣ ਵੱਲ ਤੋਰਿਆਸਰਦਾਰਾਂ ਦੇ ਵਿਗੜੇ ਮੁੰਡੇ ਨੇ ਘੁਮਿਆਰਾਂ ਦੀ ਕੁੜੀ ਨਾਲ ਜ਼ਬਰਦਸਤੀ ਕੀਤੀਕੁੜੀ ਦੇ ਭਰਾਵਾਂ ਨੇ ਉਸ ਨੂੰ ਮਾਰਨਾ ਮਿੱਥ ਲਿਆਕੁੜੀ ਦੇ ਭਰਾ ਸਰਦਾਰ ਦੇ ਦੁਸ਼ਮਣ ਜੱਟ ਕੋਲੇ ਮਦਦ ਮੰਗਣ ਲਈ ਗਏ ਤਾਂ ਕਿ ਬਦਮਾਸ਼ ਮੁੰਡੇ ਨੂੰ ਮਾਰਿਆ ਜਾ ਸਕੇਅੱਗੋਂ ਜੱਟ ਨੇ ਕਿਹਾ ਕਿ ਉਸ ਦਾ ਬਾਪ ਸਰਦਾਰ ਸੈਸ਼ਨ ਜੱਜ ਦਾ ਸੇਸਰ ਹੈ ਜੇ ਮੁੰਡੇ ਨੂੰ ਮਾਰਿਆ ਤਾਂ ਸਾਰਿਆਂ ਨੂੰ ਫਾਂਸੀ ਹੋਵੇਗੀਇਸ ਲਈ ਸਰਦਾਰ ਨੂੰ ਮਾਰੋਮੇਰੇ ਨਾਲ ਇੱਕ ਹੋਰ ਦੋਸਤ ਮੁੰਡਾ ਵਾਲੀਬਾਲ ਖੇਡਦਾ ਸੀਉਸ ਨੇ ਸਰਦਾਰ ਦੇ ਮੁੰਡੇ ਨੂੰ ਫਿਟਕਾਰ ਪਾਈ ਤਾਂ ਸਰਦਾਰ ਦੇ ਮੁੰਡੇ ਨੇ ਉਸ ਨਾਲ ਵੀ ਬੁਰਾ ਸਲੂਕ ਕੀਤਾ ਤੇ ਉਸ ਨੂੰ ਧੱਕੇ ਮਾਰੇਇੱਕ ਦਿਨ ਉਸ ਕੁੜੀ ਦੇ ਭਰਾਵਾਂ ਤੇ ਸਰਦਾਰ ਦੇ ਦੁਸ਼ਮਣ ਜੱਟ ਨੇ ਨਹਿਰ ਉੱਤੇ ਘੇਰ ਕੇ ਸਰਦਾਰ ਦਾ ਸਿਰ ਵੱਡਕੇ ਨਹਿਰ ਵਿੱਚ ਸੁੱਟ ਦਿੱਤਾਸਾਰੇ ਵਾਕੇ ਦਾ ਮੈਂਨੂੰ ਪਤਾ ਲੱਗਾਕਤਲ ਵਿੱਚ ਦੋਸ਼ੀਆਂ ਦੇ ਨਾਲ ਹੀ ਮੇਰੇ ਦੋਸਤ ਮੁੰਡੇ ਦਾ ਨਾਮ ਵੀ ਲਿਖਵਾ ਦਿੱਤਾਉਸ ਨੂੰ ਫਾਂਸੀ ਦੀ ਸਜ਼ਾ ਹੋ ਗਈਉਸ ਘਟਨਾ ਨੇ ਮੈਂਨੂੰ ਬੜਾ ਪ੍ਰਭਾਵਿਤ ਕੀਤਾ ਤੇ ਮੈਂ ਆਪਣਾ ਪਹਿਲਾ ਨਾਵਲ 'ਸੱਚ ਨੂੰ ਫਾਂਸੀ' ਲਿਖਿਆ

? ਉਸ ਵੇਲੇ ਤੱਕ ਕਿਹੜਾ ਸਾਹਿਤ ਪੜ੍ਹਿਆ ਅਤੇ ਕਿਹੜੇ ਨਾਵਲਕਾਰ ਦਾ ਆਪ ਦੇ ਉੱਪਰ ਅਸਰ ਮਹਿਸੂਸ ਕਰਦੇ ਸੀ?

: ਮਲਾਇਆ ਤੋਂ ਆ ਕੇ ਇੱਕ ਸਾਧੂ ਨਾਲ ਮੇਰੀ ਸੰਗਤ ਹੋ ਗਈਉਸ ਨੇ ਮੈਂਨੂੰ ਵੇਦਾਂਤ ਦੇ ਗ੍ਰੰਥ ਪੜ੍ਹਾਏ ਜਿਨ੍ਹਾਂ ਨੇ ਮੇਰੇ ਉੱਤੇ ਬਹੁਤ ਅਸਰ ਪਾਇਆਇੱਕ ਵਾਰੀ ਤਾਂ ਸਾਧ ਬਣਦਾ-ਬਣਦਾ ਰਹਿ ਗਿਆਪਰਿਵਾਰਿਕ ਜ਼ਿੰਮੇਵਾਰੀਆਂ ਕਾਰਨ ਮੈਂ ਸਾਧ ਨਹੀਂ ਬਣ ਸਕਿਆਪਿੰਡ ਵਿੱਚ ਰਹਿ ਕੇ ਹੀ ਮੈਂ ਸਾਰਾ ਸਾਹਿਤ ਲਿਖਿਆਮੇਰੇ ਉੱਤੇ ਕਿਸੇ ਨਾਵਲਕਾਰ ਦਾ ਕੋਈ ਅਸਰ ਨਹੀਂ ਸੀਮੇਰਾ ਫ਼ਤਿਹ ਫਤਾਇਆ ਤਾਂ ਕਈ ਨਾਲ ਸੀ ਪਰ ਸਾਂਝ ਕੋਈ ਨਹੀਂ ਸੀਮੈਂ ਕਿਤਾਬ ਛਪਣ ਤੋਂ ਬਾਅਦ ਨਾਨਕ ਸਿੰਘ ਨੂੰ ਮਿਲਿਆ ਤੇ ਉਹਨਾਂ ਨੇ ਨਾਵਲ ਪੜ੍ਹ ਕੇ ਬਹੁਤ ਸਲਾਹਿਆਉਸ ਤੋਂ ਬਾਅਦ ਉਹਨਾਂ ਦੇ ਮਰਨ ਤੱਕ ਚੰਗੀ ਸਾਂਝ ਰਹੀ ਉਹਨਾਂ ਦੇ ਸੰਸਕਾਰ ਸਮੇਂ ਵੀ ਮੈਂ ਪ੍ਰੀਤ ਨਗਰ ਹਾਜ਼ਰ ਸੀਇਹ ਮੇਰਾ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਦਾ ਸਮਾਂ ਸੀ

? ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਵਿੱਚ ਕਿਵੇਂ ਆਏ ਤੇ ਉਹ ਸਮਾਂ ਕਿਹੋ ਜਿਹਾ ਰਿਹਾ?

: ਮੇਰੇ ਪਹਿਲੇ ਨਾਵਲ ਨੂੰ ਬਹੁਤ ਪ੍ਰਸ਼ੰਸਾ ਮਿਲੀਮਹਿੰਦਰ ਸਿੰਘ ਰੰਧਾਵਾ ਨੇ ਇਸ ਨੂੰ ਸਿਲੇਬਸ ਵਿੱਚ ਵੀ ਲਗਵਾ ਦਿੱਤਾ ਸੀ ਪਰ ਮੈਂ ਹੈਰਾਨ ਸੀ ਕਿ ਇਸ ਵਿੱਚ ਇੰਨੀਆਂ ਗ਼ਲਤੀਆਂ ਹਨਪਬਲਿਸ਼ਰ, ਜੋ ਸ਼੍ਰੋਮਣੀ ਕਮੇਟੀ ਵਿੱਚੋਂ ਰਿਟਾਇਰ ਸੀ, ਮੈਂਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਲੈ ਗਿਆਉਸ ਨੇ ਮੇਰੀ ਤਾਰੀਫ਼ ਕੀਤੀਮੈਂ ਉੱਥੇ 90 ਰੁ: ਮਹੀਨੇ ਵਿੱਚ ਮੁਲਾਜ਼ਮ ਹੋ ਗਿਆਮੈਂ ਕਈ ਚੰਗੇ ਕੰਮ ਕੀਤੇਮੇਰਾ ਨਾਮ ਹੋ ਗਿਆਸੁਭਾਸ਼ ਚੰਦਰ ਬੋਸ ਦੇ ਪੰਜ ਜਾਸੂਸ ਭਾਰਤ ਵਿੱਚ ਉੱਤਰੇ ਸੀ ਉਹਨਾਂ ਵਿੱਚੋਂ ਤਿੰਨ ਉੱਤਰਦੇ ਹੀ ਮਾਰੇ ਗਏ, ਦੋ ਬਚ ਗਏਦੋਵੇਂ ਸਿੱਖ ਸੀਅੰਗਰੇਜ਼ਾਂ ਨੇ ਉਹਨਾਂ ਨੂੰ ਕੈਦ ਕਰ ਦਿੱਤਾਕੈਦ ਕੱਟ ਕੇ ਉਹਨਾਂ ਵਿੱਚੋਂ ਇੱਕ ਸਿੱਖ ਜਿੱਥੇ ਮੈਂ ਚਾਹ ਪੀਂਦਾ ਸੀ ਉੱਥੇ ਬੈਠਦਾ ਸੀਉਸ ਨਾਲ ਮੇਰਾ ਫ਼ਤਿਹ ਫਤਈਆ ਹੋ ਗਿਆਉਸ ਨੇ ਮੇਰੇ ਉੱਤੇ ਪ੍ਰਭਾਵ ਪਾਇਆਜਦੋਂ ਦੇਸ ਆਜ਼ਾਦ ਹੋਣ ਲੱਗਾ ਤਾਂ ਉਸ ਨੇ ਕਿਹਾ ਕਿ ਮਿੱਤਰਾ, ਦੇਸ ਆਜ਼ਾਦ ਨਹੀਂ ਹੋਇਆ, ਇਹ ਤਾਂ ਸਰਮਾਏਦਾਰਾਂ ਦੇ ਹੱਥ ਆ ਗਿਆਮੇਰਾ ਮਨ ਨੌਕਰੀ ਤੋਂ ਉਚਾਟ ਹੋ ਗਿਆ ਤੇ ਮੈਂ ਪਿੰਡ ਆ ਗਿਆ

? 1947 ਦੇ ਦੁਖਾਂਤਕ ਸਮੇਂ ਬਾਰੇ ਦੱਸੋ?

: ਬੜਾ ਮਾੜਾ ਸਮਾਂ ਸੀ ਸਾਡੇ ਗਵਾਂਢੀ ਪਿੰਡ ਮੱਦੋਕੇ ਵਿਖੇ ਕਈ ਮੁਸਲਮਾਨ ਕਤਲ ਹੋ ਗਏਸਾਡੇ ਗਵਾਂਢ ਕਾਜ਼ੀਆਂ ਦਾ ਮੁੰਡਾ ਦੁਕਾਨ ਕਰਦਾ ਸੀ, ਉਹ ਮੇਰਾ ਗੂੜ੍ਹਾ ਯਾਰ ਸੀਉਸ ਨੇ ਮੈਂਨੂੰ ਤਾਹਨਾ ਮਾਰਿਆ, ਬਈ ਸਾਨੂੰ ਕਦੋਂ ਮਰਵਾਉਣਾ ਹੈ ਮੈਂ ਕਿਹਾ ਕਿ ਹੱਦ ਹੋ ਗਈ ਯਾਰ ਕਿਹੜੀਆਂ ਗੱਲਾਂ ਕਰਦਾਂ? ਫੇਰ ਮੈਂ ਸੋਚਿਆ ਕਿ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ ਅਗਲੇ ਦਿਨ ਇਕੱਠ ਕਰ ਲਿਆ, ਸਾਰੇ ਮੁਸਲਮਾਨ ਕਹਿੰਦੇ ਸਾਡੀਆਂ ਜਾਨਾਂ ਬਚਾਓ ਤੇ ਸਾਨੂੰ ਪਾਕਿਸਤਾਨ ਵੜਦੇ ਕਰ ਦਿਓ ਹੋਰ ਸਾਨੂੰ ਕੁਝ ਨਹੀਂ ਚਾਹੀਦਾਅਗਲੇ ਦਿਨ ਅਸੀਂ ਦਸ ਬਾਰਾਂ ਤਕੜੇ ਮੁੰਡੇ ਨਾਲ ਲੈ ਕੇ ਹੋ ਗਏ ਤਿਆਰਡੇਢ ਕੁ ਸੌ ਮੁਸਲਮਾਨ ਸੀ, ਉਹਨਾਂ ਨੂੰ ਸਭ ਤੋਂ ਪਹਿਲਾਂ ਜਗਰਾਓਂ ਲੈ ਕੇ ਗਏਉੱਥੋਂ ਸਿਧਵਾਂ ਬੇਟ ਦਰਿਆ ਦੇ ਕਿਨਾਰੇ ਕੈਂਪ ਵਿੱਚ ਛੱਡ ਕੇ ਆਏਮੈਂ ਫੇਰ ਵੀ ਪਾਕਿਸਤਾਨ ਜਾ ਕੇ ਆਇਆਬਾਅਦ ਵਿੱਚ ਉਹ ਵੀ ਮਿਲਦੇ ਰਹੇ

? ਇਸ ਦੁਖਾਂਤ ਤੋਂ ਕਿਵੇਂ ਉੱਭਰੇ?

: ਇੱਕ ਸਾਲ ਮੈਂ ਬੜਾ ਔਖਾ ਸਮਾਂ ਕੱਢਿਆਫੇਰ ਮੈਂ ਲੋਕ ਗੀਤ ਇਕੱਠੇ ਕੀਤੇਜ਼ੁਬਾਨ ਮੇਰੇ ਕੋਲ ਸੀਫੇਰ ਮੈਂ ਖੇਤਾਂ ਦੀਆਂ ਵੱਟਾਂ ਉੱਤੇ ਬੈਠ ਕੇ 'ਪੂਰਨਮਾਸ਼ੀ' ਨਾਵਲ ਲਿਖਿਆ, ਜੋ ਬੜਾ ਮਕਬੂਲ ਹੋਇਆਭਾਸ਼ਾ ਵਿਭਾਗ ਵੱਲੋਂ ਇਨਾਮ ਦੀ ਗੱਲ ਵੀ ਚੱਲੀ ਪਰ ਉਹ ਰਾਜਨੀਤੀ ਦੀ ਭੇਂਟ ਚੜ੍ਹ ਗਈ45 ਸਾਲ ਬਾਅਦ ਇਸ ਲਈ ਮੈਂਨੂੰ ਉਹੀ ਇਨਾਮ ਦੁਬਾਰਾ ਬੁਲਾ ਕੇ ਦਿੱਤਾ ਗਿਆ

? ਆਦਰਸ਼ਵਾਦ ਤੇ ਰੁਮਾਂਸਵਾਦ ਤੋਂ ਤੁਸੀਂ ਮਾਰਕਸਵਾਦ ਵਲ ਦਾ ਸਫ਼ਰ ਕਿਵੇਂ ਕੀਤਾ?

: ਪਹਿਲਾਂ ਮੈਂ ਦੱਸਿਆ ਕਿ ਮੈਂ ਸਾਧੂ ਹੋਣਾ ਚਾਹੁੰਦਾ ਸੀ ਪਰ ਮੈਂਨੂੰ ਘਰ ਆਗਿਆ ਨਹੀਂ ਦਿੰਦਾ ਸੀਭੈਣ ਤੇ ਭਰਾ ਦਾ ਵਿਆਹ ਕਰਨਾ ਸੀਇਸ ਲਈ ਮੈਂ ਸਾਧੂ ਹੋਣ ਤੋਂ ਬਚ ਗਿਆਵੇਦਾਂਤ ਬੜਾ ਔਖਾ ਸਬਜੈਕਟ ਸੀਪਰ ਉਹ ਯਥਾਰਥ ਨਹੀਂ ਸੀਕਲਪਨਾਵਾਦ ਸੀਫੇਰ ਪਿੰਡ ਮੇਰੇ ਕੋਲ ਇੱਕ ਬੰਦਾ ਆਇਆ ਜਿਸ ਨੇ ਮੈਂਨੂੰ ਮਾਰਕਸ ਬਾਰੇ ਦੱਸਿਆਉਸ ਨੇ ਚਾਰ ਪੰਜ ਦਿਨ ਮੈਂਨੂੰ ਇਸ ਸਬੰਧੀ ਲੈਕਚਰ ਦਿੱਤੇ ਮੈਂਨੂੰ ਮਾਰਕਸਵਾਦ ਤਰਕ ਅਤੇ ਸਾਇੰਸ ਦੇ ਹਿਸਾਬ ਨਾਲ ਠੀਕ ਲੱਗਿਆ, ਮੇਰਾ ਝੁਕਾਅ ਮਾਰਕਸਵਾਦ ਵੱਲ ਨੂੰ ਹੋ ਗਿਆਕਿਉਂਕਿ ਇਹ ਯਥਾਰਥਵਾਦ ਸੀ, ਮੈਂਨੂੰ ਲੱਗਾ ਇਸ ਰਾਹੀਂ ਅਸੀਂ ਰਾਜ ਪ੍ਰਬੰਧ ਬਦਲ ਸਕਦੇ ਹਾਂ

? ਮਾਰਕਸਵਾਦ ਤੋਂ ਗਰਮ ਖ਼ਿਆਲੀ (ਨਕਸਲਬਾੜੀ) ਲਹਿਰ ਵੱਲ ਤੁਹਾਡਾ ਝੁਕਾਅ ਕਿਸ ਤਰ੍ਹਾਂ ਬਣਿਆ?

: 'ਪੂਰਨਮਾਸ਼ੀ' ਨਾਵਲ ਲਿਖਣ ਦੌਰਾਨ ਹੀ ਮੈਂ ਮਾਰਕਸਵਾਦ ਦੇ ਲੈਕਚਰ ਲੈ ਲਏ ਸੀਫੇਰ 'ਰਾਤ ਬਾਕੀ ਹੈ' ਰਾਹੀਂ ਗਰਮ ਖ਼ਿਆਲ ਪੂਰੀ ਤਰ੍ਹਾਂ ਉੱਘੜਿਆਨਕਸਲੀ ਲਹਿਰ ਦੇ ਹਥਿਆਰਬੰਦ ਇਨਕਲਾਬ ਦੇ ਵਿਚਾਰ ਨੇ ਮੈਂਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੇਰਾ ਵਹਾਅ ਇੱਧਰ ਨੂੰ ਹੋ ਗਿਆਪੰਜਾਬ ਦੀ ਬਿਹਤਰੀ ਮੈਂਨੂੰ ਇਸੇ ਵਿੱਚ ਦਿਸੀਪਿੱਛੋਂ ਬਹੁਤ ਸਾਰੀਆਂ ਗ਼ਲਤੀਆਂ ਕਾਰਨ ਇਹ ਲਹਿਰ ਕਮਜ਼ੋਰ ਹੋ ਗਈ

? ਹਥਿਆਰਬੰਦ ਇਨਕਲਾਬ ਸਬੰਧੀ ਤੁਹਾਡੀ ਕੀ ਧਾਰਨਾ ਹੈਤੁਹਾਡੀਆਂ ਲਿਖਤਾਂ ਵਿੱਚ ਕਈ ਜਗ੍ਹਾ ਇਸਦਾ ਜ਼ਿਕਰ ਆਉਂਦਾ ਹੈ ਕੀ ਇਹ ਪੰਜਾਬ ਦੇ ਸੰਦਰਭ ਵਿੱਚ ਸੰਭਵ ਹੈ?

: ਹਥਿਆਰਬੰਦ ਸੰਘਰਸ਼ ਬਿਨਾਂ ਤਾਂ ਗੱਲ ਨਹੀਂ ਉਲਟਦੀ, ਬੰਦੇ ਜ਼ਿਆਦਾ ਵੀ ਹੋਣ ਤਾਕਤ ਉਹਨਾਂ ਨੂੰ ਖ਼ਤਮ ਕਰ ਦਿੰਦੀ ਹੈਗ਼ੱਦਾਰ ਬਥੇਰੇ ਨਿਕਲ ਆਉਂਦੇਪੰਜਾਬ ਦਾ ਖ਼ਾਸਾ ਜੰਗਜੂ ਤੇ ਹਥਿਆਰਬੰਦ ਸੰਘਰਸ਼ ਦਾ ਰਿਹਾ ਹੈ, ਇਹੀ ਗੱਲ ਮੈਂਨੂੰ ਟੁੰਬਦੀ ਹੈ ਮੇਰੇ ਵਿਚਾਰ ਅਨੁਸਾਰ ਪੰਜਾਬ ਵਿੱਚ ਜਦੋਂ ਵੀ ਬਦਲਾਅ ਆਇਆ ਤਾਂ ਉਸ ਦਾ ਕਾਰਨ ਹਥਿਆਰਬੰਦ ਸੰਘਰਸ਼ ਹੀ ਰਿਹਾ, ਇਸ ਨੇ ਅੱਗੇ ਵੀ ਇਸੇ ਤਰ੍ਹਾਂ ਰਹਿਣਾ ਹੈ

? ਤੁਹਾਡੇ ਚਰਚਿਤ ਨਾਵਲ 'ਲਹੂ ਦੀ ਲੋਅ' ਦੀ ਛਪਣ ਗਾਥਾ ਵਾਰੇ ਕਾਫ਼ੀ ਸੁਣਿਆਤਫ਼ਸੀਲ ਨਾਲ ਦੱਸੋ

: ਹਾਂ, ਇਹ ਮੇਰਾ ਨਾਵਲ ਬਹੁਤ ਛਪਿਆ ਇਸਦੇ ਚੌਂਦਾਂ ਪੰਦਰਾਂ ਆਡੀਸ਼ਨ ਛਪੇ ਹਨਪਹਿਲਾਂ ਹੁੰਦਾ ਇਉਂ ਸੀ ਕਿ ਪਬਲਿਸ਼ਰ ਪਹਿਲਾਂ ਹੀ ਪੇਸ਼ਗੀ ਰਕਮ ਅਗਲੀ ਕਿਤਾਬ ਲਈ ਦੇ ਦਿੰਦੇ ਸੀਪਰ 'ਲਹੂ ਦੀ ਲੋਅ' ਸਮੇਂ ਹਾਲਾਤ ਦੇ ਮੱਦੇਨਜ਼ਰ ਕੋਈ ਪਬਲਿਸ਼ਰ ਅੱਗੇ ਨਹੀਂ ਆਇਆਇਸ ਲਈ ਇਹ ਕਿਤਾਬ ਸਿੰਘਾਪੁਰ ਵਿਖੇ ਇੱਕ ਚੀਨੀ ਪ੍ਰੈੱਸ ਵਿੱਚ ਛਾਪੀ ਗਈ200-250 ਕਿਤਾਬ ਇੰਗਲੈਂਡ ਅਤੇ 200-250 ਉੱਥੋਂ ਹੀ ਕਨੇਡਾ ਵਿਖੇ ਭੇਜ ਦਿੱਤੀਬਾਕੀ ਕਿਤਾਬਾਂ ਮਦਰਾਸ ਰਾਹੀਂ ਚੋਰੀ ਭਾਰਤ ਲਿਆਂਦੀਆਂ ਗਈਆਂ ਤੇ ਪੰਦਰਾਂ ਰੁਪਏ ਦੀ ਕੀਮਤ ਦੇ ਬਾਵਜੂਦ ਬਲੈਕ ਵਿੱਚ 75-80 ਰੁਪਏ ਵਿੱਚ ਵਿਕੀਉਹ ਸਮਾਂ ਹੀ ਇਸ ਤਰ੍ਹਾਂ ਦਾ ਸੀ ਇਸ ਨੇ ਪਾਠਕਾਂ ਉੱਤੇ ਬੜਾ ਪ੍ਰਭਾਵ ਛੱਡਿਆ

? ਪੰਜਾਬੀ ਸਾਹਿਤ ਦਾ ਭਵਿੱਖ ਕਿਵੇਂ ਦੇਖਦੇ ਹੋ?

: ਜਿੰਨਾ ਸਮਾਂ ਪੰਜਾਬੀ ਸੂਬਾ ਪੰਜਾਬੀਆਂ ਦੇ ਹੱਥ ਵਿੱਚ ਨਹੀਂ ਆਉਂਦਾ, ਉੰਨਾ ਸਮਾਂ ਪੰਜਾਬੀ ਸਾਹਿਤ ਦਾ ਭਵਿੱਖ ਬਹੁਤਾ ਚੰਗਾ ਦਿਖਾਈ ਨਹੀਂ ਦਿੰਦਾ ਇਸਦੀਆਂ ਜੜ੍ਹਾਂ ਮਜ਼ਬੂਤ ਨਹੀਂ ਹੁੰਦੀਆਂ ਤਾਂ ਇਹ ਸਹੀ ਤਰੀਕੇ ਨਾਲ ਕਿਵੇਂ ਵਧ ਫੁਲ ਸਕਦਾ ਹੈਮੇਰੇ ਖ਼ਿਆਲ ਅਨੁਸਾਰ ਜਿੰਨਾ ਸਮਾਂ ਪੰਜਾਬੀ ਅਤੇ ਪੰਜਾਬੀਅਤ ਨੂੰ ਖ਼ੁਦ ਮੁਖ਼ਤਿਆਰੀ ਨਹੀਂ ਮਿਲਦੀ, ਪੰਜਾਬੀ ਸਾਹਿਤ ਦਾ ਭਵਿੱਖ ਵੀ ਬਹੁਤਾ ਉੱਜਲ ਨਹੀਂ ਹੈ

? ਪੰਜਾਬੀ ਨਾਵਲ ਨੂੰ ਵਿਸ਼ਵ ਸਾਹਿਤ ਵਿੱਚ ਕਿੱਥੇ ਰੱਖਦੇ ਹੋ?

: ਵਿਸ਼ਵ ਸਾਹਿਤ ਵਿੱਚ ਸਾਡਾ ਨਾਵਲ ਬਹੁਤ ਪਿੱਛੇ ਹੈਅਸੀਂ ਤਾਂ ਸਿਰਫ਼ ਪਿਛਲੀ ਸਦੀ ਤੋਂ ਨਾਵਲ ਲਿਖਣ ਲੱਗੇ ਹਾਂ ਜਦੋਂ ਕਿ ਕਈ ਭਾਸ਼ਾਵਾਂ ਵਿੱਚ ਨਾਵਲ ਸੱਤ ਅੱਠ ਸਦੀਆਂ ਤੋਂ ਲਿਖਿਆ ਜਾ ਰਿਹਾ ਹੈਅਸਲ ਵਿੱਚ ਅਸੀਂ ਪੰਜਾਬੀ ਸਾਰੇ ਵਾਹੀਕਾਰ ਹਾਂਸ਼ਹਿਰੀ ਤਬਕਾ ਪੈਸੇ ਨੂੰ ਤਰਜੀਹ ਦਿੰਦਾ ਹੈ ਉਹਨਾਂ ਦਾ ਸਾਹਿਤ ਵੱਲ ਜ਼ਿਆਦਾ ਧਿਆਨ ਨਹੀਂ ਹੈਉੱਚ ਪਾਏ ਦੇ ਸਹਿਤ ਲਈ ਸਾਰਿਆਂ ਦੇ ਯੋਗਦਾਨ ਦੀ ਜ਼ਰੂਰਤ ਹੈ ਬਹੁਤ ਸਾਰੇ ਬੰਦੇ ਲਿਖ ਰਹੇ ਹਨ ਪਰ ਹਾਲੇ ਪੰਜਾਬੀ ਨਾਵਲ ਨੂੰ ਵੱਡੇ ਹੰਭਲੇ ਦੀ ਜ਼ਰੂਰਤ ਹੈਲੇਖਕਾਂ ਨੂੰ ਉਲਾਰਵਾਦੀ ਸੋਚ ਛੱਡ ਕੇ ਪੂਰੀ ਲਗਨ ਨਾਲ ਲਿਖਣਾ ਚਾਹੀਦਾ ਹੈ ਤਾਂ ਹੀ ਅਸੀਂ ਵਿਸ਼ਵ ਸਹਿਤ ਦੇ ਬਰਾਬਰ ਪਹੁੰਚ ਸਕਾਂਗੇ

? ਸਹਿਤ ਤੋਂ ਪਾਸੇ ਹੋ ਕੇ ਥੋੜ੍ਹੀ ਗੱਲਬਾਤ ਪੰਜਾਬ ਦੀ ਰਾਜਨੀਤੀ ਬਾਰੇ ਕਰਦੇ ਹਾਂ1980 ਤੋਂ 1992 ਤੱਕ ਦੇ ਸਿੱਖ ਸੰਘਰਸ਼ ਵਾਰੇ ਤੁਹਾਡੀ ਕੀ ਰਾਇ ਹੈ?

: ਪੰਜਾਬ ਦੇ ਸਿੱਖਾਂ ਨਾਲ ਕੇਂਦਰ ਧੱਕਾ ਕਰਦਾ ਰਿਹਾਪੰਜਾਬ ਦੇ ਸਿੱਖ ਚਾਹੁੰਦੇ ਸੀ ਕਿ ਸਾਡਾ ਰਾਜ ਹੋਵੇਪੰਜਾਬ ਛੋਟਾ ਹੋ ਗਿਆ ਕਾਂਗਰਸੀ ਸੈਂਟਰ ਦੇ ਝੋਲੀ ਚੁੱਕ ਸੀ, ਅਕਾਲੀਆਂ ਦੇ ਆਪਣੇ ਮੁਫ਼ਾਦ ਸੀ ਉੱਥੋਂ ਹੀ ਇਹ ਸਮੱਸਿਆ ਪੈਦਾ ਹੋ ਕੇ ਵਿਕਰਾਲ ਰੂਪ ਧਾਰਨ ਕਰ ਗਈ ਜਿਸ ਨੇ ਪੰਜਾਬ ਦਾ ਘਾਣ ਕੀਤਾ ਤੇ ਇਸ ਨੂੰ ਗਾਲ ਦਿੱਤਾਆਪਣੀਆਂ ਗ਼ਲਤੀਆਂ ਕਾਰਨ ਹੀ ਸਿੱਖ ਸੰਘਰਸ਼ ਇੱਕ ਵਾਰੀ ਪਿਛੜ ਗਿਆ

? ਆਜ਼ਾਦੀ ਤੋਂ ਬਾਅਦ ਪੰਜਾਬ ਖ਼ੁਸ਼ਹਾਲੀ ਤੋਂ ਬਦਹਾਲੀ ਵਲ ਕਿਉਂ ਗਿਆ? ਇਸ ਸਬੰਧੀ ਤੁਹਾਡੇ ਵਿਚਾਰ ਕੀ ਹਨ

: ਆਜ਼ਾਦੀ ਸਮੇਂ ਦੀ ਇੱਕ ਗੱਲ ਮੈਂ ਤੁਹਾਨੂੰ ਦੱਸਦਾਆਜ਼ਾਦੀ ਸਮੇਂ ਜਦੋਂ ਮੀਟਿੰਗਾਂ ਹੁੰਦੀਆਂ ਸਨ ਤਾਂ ਅੰਗਰੇਜ਼ਾਂ ਕੋਲ ਨਹਿਰੂ, ਜਿਨਾਹ ਦੇ ਨਾਲ ਸਾਡਾ ਲੀਡਰ ਬਲਦੇਵ ਸਿੰਘ ਆਜ਼ਾਦੀ ਲੈਣ ਲਈ ਗਏ ਤਾਂ ਅੰਗਰੇਜ਼ਾਂ ਨੇ ਬਲਦੇਵ ਨੂੰ ਇੱਕ ਦੋ ਦਿਨ ਵਾਧੂ ਰਹਿਣ ਲਈ ਕਿਹਾਉਹਨਾਂ ਨੇ ਉਸ ਨੂੰ ਅੱਡ ਕਰਕੇ ਕਿਹਾ ਅਸੀਂ ਤੁਹਾਨੂੰ ਇੱਕ ਸਟੇਟ ਦਿੰਦੇ ਹਾਂ, ਜਿਸ ਵਿੱਚ 40 ਫ਼ੀਸਦੀ ਮੁਸਲਮਾਨ, 40 ਫ਼ੀਸਦੀ ਹਿੰਦੂ ਤੇ 20 ਫ਼ੀਸਦੀ ਤੁਸੀਂ ਹੋਵੋਗੇ, ਤੁਹਾਨੂੰ ਖ਼ੁਦਮੁਖ਼ਤਿਆਰੀ ਦੇਵਾਂਗਾਹਿੰਦੂ ਤੁਹਾਡੇ ਨਾਲ ਵੋਟ ਕਰੇਗਾਲਾਹੌਰ ਤੁਹਾਡੀ ਰਾਜਧਾਨੀ ਹੋਵੇਗੀਇਹ ਗੱਲਾਂ ਦੱਬੀਆਂ ਰਹੀਆਂ, ਬਾਅਦ ਵਿੱਚ ਬਾਹਰ ਨਿਕਲੀਆਂਨਹਿਰੂ ਨੇ ਉਸ ਤੋਂ ਗੱਲ ਪੁੱਛ ਲਈਬਲਦੇਵ ਸਿੰਘ ਨੇ ਸਾਰੀ ਗੱਲ ਦੱਸ ਦਿੱਤੀ ਸੀ ਸਾਨੂੰ ਇਹ ਸਟੇਟ ਦਿੰਦੇ ਨੇ ਕਿ ਤੁਸੀਂ ਦੋ ਜੰਗਾਂ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਇਹ ਗੱਲ ਸੁਣ ਕੇ ਨਹਿਰੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ, ਜੇ ਸਿੱਖਾਂ ਦਾ ਰਾਜ ਆ ਗਿਆ ਤਾਂ ਸਾਡਾ ਤਾਂ ਕਸ਼ਮੀਰ ਵੀ ਗਿਆਉਹਨੇ ਕਿਹਾ, ਬਲਦੇਵ ਸਿਆਂ, ਮੈਂ ਤੈਨੂੰ ਜੋ ਮੰਗੇਂਗਾ, ਉਹ ਸਟੇਟ ਦਿਆਂਗਾ, ਤੂੰ ਅੰਗਰੇਜ਼ਾਂ ਦੀ ਗੱਲ ਛੱਡਉਹਨੂੰ ਇਹ ਲਾਰਾ ਲਾ ਦਿੱਤਾਅੰਗਰੇਜ਼ਾਂ ਨੇ ਉਸ ਨੂੰ ਦੋ ਦਿਨ ਠਹਿਰਨ ਲਈ ਕਿਹਾ ਪਰ ਇਹ ਨਹਿਰੂ ਨਾਲ ਹੀ ਵਾਪਸ ਆ ਗਿਆ ਤੇ ਇੱਥੋਂ ਪੰਜਾਬ ਦੀ ਜੜ੍ਹਾਂ ਪੱਟੀਆਂ ਗਈਆਂਇਹ ਹਕੀਕਤ ਲੁਕੀ ਰਹੀ ਆਮ ਲੋਕਾਂ ਤੋਂਜਦੋਂ ਬਲਦੇਵ ਸਿੰਘ ਨੂੰ ਵਜ਼ਾਰਤ ਵਿੱਚੋਂ ਕੱਢਿਆ ਤਾਂ ਉਸ ਨੇ ਰੋਂਦੇ ਪਿੱਟਦੇ ਨੇ ਬਥੇਰਾ ਰੌਲਾ ਪਾਇਆ, ਇਹ ਗੱਲਾਂ ਵੀ ਕਹੀਆਂ, ਪਰ ਜਦੋਂ ਰਾਜ ਪ੍ਰਬੰਧ ਖੁੱਸ ਗਿਆ ਫੇਰ ਕੀ ਬਣਦੈ? ਇਸ ਤਰ੍ਹਾਂ ਪੰਜਾਬ ਨਾਲ ਆਜ਼ਾਦੀ ਤੋਂ ਬਾਅਦ ਵਿਤਕਰਾ ਸ਼ੁਰੂ ਹੋ ਗਿਆ ਜੋ ਇਸਦੀ ਖ਼ੁਸ਼ਹਾਲੀ ਨੂੰ ਬਦਹਾਲੀ ਵਿੱਚ ਬਦਲਣ ਲਈ ਜ਼ਿੰਮੇਵਾਰ ਹੈ

? ਪੰਜਾਬ ਅੱਜ ਜਾਤੀਵਾਦ, ਗੈਂਗ ਹਿੰਸਾ, ਨਸ਼ੇ ਅਤੇ ਕਿਸਾਨੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈਇਸ ਬਾਰੇ ਤੁਸੀਂ ਕੀ ਸਮਝਦੇ ਹੋ?

: ਇਹ ਸਮੱਸਿਆਵਾਂ ਵੀ ਇੱਕ ਤਰ੍ਹਾਂ ਨਾਲ ਕੇਂਦਰ ਦੀ ਸਰਕਾਰੀ ਪਾਲਿਸੀ ਦੀਆਂ ਉਪਜੀਆਂ ਜਾਪਦੀਆਂ ਹਨਕਿਉਂਕਿ ਪੰਜਾਬ ਕੁਰਬਾਨੀ ਵਾਲਾ ਸੂਬਾ ਸੀ, ਦੂਜਾ ਪੈਦਾਵਾਰ ਕਰਨ ਵਾਲਾ ਸੀ, ਪਰ ਇਹ ਦੋਵਾਂ ਗੱਲਾਂ ਨੂੰ ਖੋਰਾ ਲੱਗਣ ਕਰਕੇ ਇਹ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਲੋਕ ਜ਼ਮੀਨਾਂ ਵੇਚ-ਵੇਚ ਕੇ ਬਾਹਰ ਭੱਜੀ ਜਾਂਦੇ ਹਨ ਪੰਜਾਬ ਲਈ ਇਹ ਬਹੁਤ ਸੰਕਟ ਭਰਿਆ ਸਮਾਂ ਹੈ

? ਪਰੰਪਰਾਵਾਦੀ ਪਾਰਟੀਆਂ ਦੇ ਨਾਲ ਨਵੀਂ ਉੱਭਰੀ ਪਾਰਟੀ ਦੇ ਸੰਦਰਭ ਵਿੱਚ ਤੁਹਾਡੇ ਕੀ ਵਿਚਾਰ ਹਨ?

: ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਵੇਖੋ, ਇਹ ਰਿਐਕਸ਼ਨ ਵਿੱਚ ਉੱਠੇ ਬੰਦੇ ਨੇਇਹ ਬਾਹਲਾ ਸਮਾਂ ਚੱਲ ਨਹੀਂ ਸਕਦੇਇਹਨਾਂ ਦੀਆਂ ਬੁਨਿਆਦੀ ਪੱਖਾਂ ਤੋਂ ਜੜ੍ਹਾਂ ਮਜ਼ਬੂਤ ਨਹੀਂ ਇਹ ਦਿੱਲੀ ਵਾਲਿਆਂ ਦੇ ਮਗਰ ਲੱਗੇ ਹੋਏ ਨੇਸੋ ਇਸਦਾ ਭਵਿੱਖ ਮੈਂਨੂੰ ਬਹੁਤਾ ਚੰਗਾ ਨਹੀਂ ਜਾਪਦਾ

? ਨਵੀਂ ਪੀੜ੍ਹੀ ਵਿਦੇਸ਼ਾਂ ਵੱਲ ਜਾਣ ਲਈ ਬੇਹੱਦ ਰੁਚਿਤ ਹੈ, ਇਸ ਬਾਰੇ ਤੁਸੀਂ ਕੀ ਸਮਝਦੇ ਹੋ?

: ਨਵੀਂ ਪੀੜ੍ਹੀ ਨੂੰ ਉਸ ਦਾ ਕੋਈ ਹਮਦਰਦ ਜਾਂ ਭਵਿੱਖ ਪੰਜਾਬ ਵਿੱਚ ਦਿਖਾਈ ਨਹੀਂ ਦਿੰਦਾ, ਸੋ ਸਰਕਾਰੀ ਪਾਲਿਸੀਆਂ ਕਾਰਨ ਪੰਜਾਬੀਆਂ ਦਾ ਮੋਹ ਭੰਗ ਹੋ ਗਿਆ ਹੈ ਤੇ ਉਹ ਜ਼ਮੀਨਾਂ ਵੇਚ ਕੇ ਬਾਹਰ ਨੂੰ ਦੌੜਨ ਦੀ ਹੋੜ ਵਿੱਚ ਪੈ ਗਏਨੇੜਲੇ ਭਵਿੱਖ ਵਿੱਚ ਇਹ ਰੁਝਾਨ ਰੁਕਦਾ ਪ੍ਰਤੀਤ ਨਹੀਂ ਹੁੰਦਾ

? ਪੰਜਾਬ ਦਾ ਕੀ ਭਵਿੱਖ ਦੇਖਦੇ ਹੋ?

: ਪੰਜਾਬ ਦੀਆਂ ਸਮੱਸਿਆਵਾਂ ਦਾ ਹਾਲ ਦੀ ਘੜੀ ਕੋਈ ਹੱਲ ਨਜ਼ਰ ਨਹੀਂ ਆ ਰਿਹਾਕੋਈ ਅਜਿਹੀ ਪਾਰਟੀ ਜਾਂ ਜਥੇਬੰਦੀ ਨਜ਼ਰ ਨਹੀਂ ਆ ਰਹੀ ਜਿਹੜੀ ਪੰਜਾਬ ਲਈ ਕੁਝ ਕਰ ਸਕੇ

? ਰਾਜਨੀਤਕ ਗੱਲਬਾਤ ਤੋਂ ਪਰਿਵਾਰ ਵੱਲ ਮੁੜੀਏ ਡਾ. ਜਸਵੰਤ ਗਿੱਲ ਜੀ ਨਾਲ ਕਿਵੇਂ ਮੁਲਾਕਾਤ ਹੋਈ?

: ਉਹਨਾਂ ਨੇ ਮੇਰਾ ਨਾਵਲ 'ਰਾਤ ਬਾਕੀ ਹੈ' ਪੜ੍ਹਕੇ ਮੈਂਨੂੰ ਚਿੱਠੀ ਲਿਖੀ ਅੱਧੀ ਚਿੱਠੀ ਵਿੱਚ ਤਾਰੀਫ਼ ਕੀਤੀ, ਅੱਧੀ ਚਿੱਠੀ ਵਿੱਚ ਮੈਂਨੂੰ ਖੜ੍ਹਾ ਕਰ ਲਿਆ ਕਿ ਤੂੰ ਮੈਡੀਕਲ ਦੀ ਵਿਦਿਆਰਥਣ ਨੂੰ ਤਪਦਿਕ ਦੀ ਬਿਮਾਰੀ ਨਾਲ ਕਿਉਂ ਮਾਰਿਆ? ਉਹ ਲੜੀ ਮੇਰੇ ਨਾਲ, ਦੋ ਤਿੰਨ ਚਿੱਠੀਆਂ ਲਿਖੀਆਂ ਮੈਂ ਕਿਹਾ ਵੀ ਕਿ ਇਹ ਮੁਜ਼ਾਰਾ ਲਹਿਰ ਦੀ ਗੱਲ ਕੀਤੀ ਹੈਮੈਂ ਘਰ ਆਇਆ ਤਾਂ ਹਵਾਈ ਜਹਾਜ਼ਾਂ ਦੇ ਇੰਜੀਨੀਅਰਾਂ ਵਿੱਚ ਕੰਮ ਕਰਦੇ ਮੇਰੇ ਦੋਸਤ ਦੀ ਚਿੱਠੀ ਮਿਲੀ, ਜਿਹੜਾ ਦਿੱਲੀ ਸੀਉਹਨੇ ਮੈਂਨੂੰ ਦਿੱਲੀ ਸੱਦਿਆ ਕਿ ਮੇਰਾ ਬਾਪੂ ਕਿਤੇ ਹੋਰ ਵਿਆਹ ਕਰਦਾ ਹੈ ਪਰ ਮੈਂਨੂੰ ਇੱਥੇ ਕੁੜੀ ਪਸੰਦ ਨਹੀਂਉਹ ਕੁੜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ ਮੁੰਡਾ ਉਹ ਇਕੱਲਾ ਸੀ, ਭੈਣ ਭਰਾ ਕੋਈ ਨਹੀਂ ਸੀਪਿਉ ਦਾ ਦੁਆਬਾ ਬੱਸਾਂ ਵਿੱਚ ਹਿੱਸਾ ਸੀ, 'ਪੂਰਨਮਾਸ਼ੀ' ਨਾਵਲ ਪੜ੍ਹ ਕੇ ਮੇਰਾ ਦੋਸਤ ਬਣਿਆ ਸੀਉਹ ਕਹਿੰਦਾ ਕਿਵੇਂ ਕਰਾਂ? ਮੈਂ ਉਸ ਨੂੰ ਪਸੰਦ ਦੀ ਕੁੜੀ ਨਾਲ ਜੁੜਨ ਲਈ ਕਿਹਾ ਕਿ ਬਾਅਦ ਵਿੱਚ ਬਾਪ ਆਪੇ ਤੇਰੇ ਨਾਲ ਜੁੜ ਜਾਊਉਹ ਤੇਰਾ ਕੀ ਕਰ ਲਊਉਹਨੇ ਮੇਰੀ ਗੱਲ ਮੰਨ ਲਈਬਾਪ ਉਹਦੇ ਖ਼ਿਲਾਫ਼ ਰਿਹਾ ਉਹਦੀ ਜੰਞ ਨਾ ਚੜ੍ਹਨ ਦਿੱਤੀ ਅਸੀਂ ਮੁੰਡੇ ਇਕੱਠੇ ਕਰਕੇ ਜੰਞ ਚੜ੍ਹਾਈਉਦੋਂ ਕਈ ਦਿਨ ਲੱਗ ਗਏਇੱਕ ਦਿਨ ਮੈਂ ਨਵਯੁਗ ਪ੍ਰੈੱਸ ਵਾਲਿਆਂ ਕੋਲ ਚਾਹ ਪੀ ਕੇ ਬਾਹਰ ਨਿਕਲਿਆ ਤਾਂ ਲਾਲ ਕਿਲੇ ਕੋਲ ਇੱਕ ਹੋਰ ਕਿਤਾਬਾਂ ਦੀ ਦੁਕਾਨ ਸੀ ਇੱਕ ਸਿੱਖ ਦੀ, ਉਸ ਨੇ ਆਵਾਜ਼ ਮਾਰ ਲਈ ਮੈਂ ਫ਼ਤਿਹ ਬੁਲਾਈ, ਉਹਨੇ ਮੈਂਨੂੰ ਆਪਣੇ ਨਾਲ ਬੈਠਾ ਲਿਆਉਹ ਮੈਂਨੂੰ ਕਹਿੰਦਾ ਕਿ ਤੁਸੀਂ ਡਾਕਟਰ ਜਸਵੰਤ ਨੂੰ ਜਾਣਦੇ ਹੋਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈਚਿੱਠੀਆਂ ਤਾਂ ਉਹ ਕੁੜੀ ਮੈਂਨੂੰ ਲਿਖਦੀ ਰਹੀ, ਇਹਨੂੰ ਕਿਵੇਂ ਪਤਾ ਲੱਗਿਆ? ਮੈਂ ਕਿਹਾ, ਮੈਂਨੂੰ ਤਾਂ ਖ਼ਾਸ ਪਤਾ ਨਹੀਂ ਤਾਂ ਉਸ ਨੇ ਕਿਹਾ ਕਿ ਤੁਸੀਂ ਵੀ ਚਿੱਠੀਆਂ ਲਿਖਦੇ ਹੋ ਤੇ ਉਹ ਵੀ ਤੁਹਾਨੂੰ ਜਵਾਬ ਦਿੰਦੀ ਹੈਉਹ ਇੱਥੇ ਆਈ ਹੋਈ ਹੈਉਹਦਾ ਭਰਾ ਪੰਜਾਬ ਦੇ ਫਲਾਣੇ ਜ਼ਿਲ੍ਹੇ ਵਿੱਚ ਡੀ.ਸੀ. ਹੈਉਹ ਹੁਣ ਬਿਮਾਰ ਹੈਉਹਦੀ ਦੇਖ ਭਾਲ ਲਈ ਉਹ ਇੱਥੇ ਹੈਉਹ ਤੁਹਾਨੂੰ ਮਿਲਣਾ ਚਾਹੁੰਦੀ ਹੈਉਹ ਕਹਿੰਦਾ, ਜਿਹੜੀ ਕਿਤਾਬ ਪੜ੍ਹ ਕੇ ਉਸ ਨੇ ਤੁਹਾਨੂੰ ਚਿੱਠੀ ਲਿਖੀ ਸੀ ,ਉਹ ਕਿਤਾਬ ਮੈਂ ਹੀ ਦਿੱਤੀ ਸੀ ਮੈਂਨੂੰ ਭੱਜਣ ਨੂੰ ਕੋਈ ਰਾਹ ਨਾ ਰਿਹਾਮੈਂ ਕਿਹਾ, ਮਿਲ ਲਵੇ ਮੈਂਨੂੰ ਕੋਈ ਇਤਰਾਜ਼ ਨਹੀਂਉਹ ਕਹਿੰਦਾ ਭਲਕੇ ਦੁਪਹਿਰ ਨੂੰ ਆਓ ਇੱਥੇ ਮੈਂ ਬਹਾਨਾ ਮਾਰਿਆ ਕਿ ਮੈਂ ਤਾਂ ਵਾਪਸ ਮੁੜਨਾ ਹੈ। ਤਾਂ ਉਹਨੇ ਕਿਹਾ ਕਿ ਉਹ ਮਿਲਣ ਦੀ ਬਹੁਤ ਇੱਛੁਕ ਹੈਅਗਲੇ ਦਿਨ ਮੈਂ ਚਲਾ ਗਿਆ, ਉੱਥੇ ਮਿਲੇ ਤਾਂ ਸਤਿ ਸ੍ਰੀ ਅਕਾਲ ਹੋਈਦੋਹਾਂ ਨੇ ਕਿਹਾ ਬਈ ਇੱਥੇ ਤਾਂ ਗੱਲ ਨਹੀਂ ਹੋਣੀ ਤਾਂ ਕਿਤੇ ਹੋਰ ਬੈਠਦੇ ਹਾਂਉਸ ਨੇ ਆਪਣੀ ਛੱਤਰੀ ਚੁੱਕੀ ਤੇ ਲਾਲ ਕਿਲੇ ਕੋਲ ਇੱਕ ਦਰਖ਼ਤ ਹੇਠ ਬੈਠ ਗਈਉੱਥੇ ਸਾਡੀ ਪਹਿਲੀ ਮੁਲਾਕਾਤ ਹੋਈ, ਜਿੱਥੇ ਉਸ ਨੇ ਮੈਂਨੂੰ ਮਨਾ ਲਿਆ ਕਿ ਤੁਸੀਂ ਮੈਂਨੂੰ ਮਿਲਣ ਆਉਂਗੇਉਸ ਨੇ ਥੋੜ੍ਹਾ ਵਿਰੋਧ ਵੀ ਕੀਤਾ ਪਰ ਫੇਰ ਉਹਨੇ ਵਿਰੋਧ ਛੱਡ ਕੇ ਮਿਲਣ ਨੂੰ ਜ਼ਿਆਦਾ ਤਰਜੀਹ ਦਿੱਤੀਸਾਲ ਭਰ ਮਿਲਣ ਗਿਲਣ ਤੋਂ ਬਾਅਦ ਅਸੀਂ ਇੱਕ ਜੁੱਟ ਹੋ ਗਏਉਹ ਮੈਂਨੂੰ ਇੱਕ ਦਿਨ ਗੁਰਦੁਆਰੇ ਲੈ ਗਈ ਕਿ ਮੱਥਾ ਟੇਕ ਬਈ ਸਾਰੀ ਉਮਰ ਮੇਰੇ ਨਾਲ ਖੜ੍ਹਾ ਰਹੇਂਗਾਮੈਂ ਕਿਹਾ ਕਿ ਮੈਂ ਵਿਆਹਿਆ ਹੋਇਆ ਹਾਂਮੇਰੇ ਬੱਚੇ ਵੀ ਨੇਉਹ ਕਹਿੰਦੀ ਕਿ ਮੈਂ ਤੇਰੀ ਘਰਵਾਲੀ ਨੂੰ ਮਿਲ ਆਈ ਹਾਂਉਸਦੀ ਬਿਮਾਰੀ ਠੀਕ ਕਰ ਆਈ ਹਾਂਤੂੰ ਬੇਫ਼ਿਕਰ ਰਹਿ ਉਹਦੇ ਵੱਲੋਂਮੈਂ ਕਿਹਾ ਕਿ ਬੇਫ਼ਿਕਰ ਕਿਵੇਂ ਰਹਾਂ? ਮੈਂ ਉਹਦੇ ਨਾਲ ਜੁੜਿਆ ਹੋਇਆ ਹਾਂਲੋਕ ਕੀ ਕਹਿਣਗੇ? ਤਾਂ ਉਹਨੇ ਕਿਹਾ ਕਿ ਦੋ ਹੀ ਗੱਲਾਂ ਨੇ, ਜਾਂ ਤਾਂ ਤੂੰ ਮੇਰੇ ਨਾਲ ਜੁੜਿਆ ਰਹਿ ਤਾਂ ਮੈਂ ਤੇਰੇ ਨਾਲ ਜੁੜੀ ਹੋਈ ਹਾਂਨਹੀਂ ਤਾਂ ਅੱਜ ਤੋਂ ਆਪਣੀ ਟੁੱਟੀ, ਤੂੰ ਆਪਣੇ ਰਾਹ ਜਾ ਮੈਂ ਆਪਣੇ ਮੈਂਨੂੰ ਇੰਨੀ ਸਿਆਣੀ ਜ਼ਨਾਨੀ ਜ਼ਿੰਦਗੀ ਵਿੱਚ ਨਹੀਂ ਮਿਲੀ ਸੀਮੈਂ ਮੱਥਾ ਟੇਕ ਦਿੱਤਾ, ਇਸ ਤਰ੍ਹਾਂ ਸਾਡਾ ਜੋੜ ਹੋ ਗਿਆ

? ਅਗਲੇਰਾ ਜੀਵਨ ਕਿਵੇਂ ਰਿਹਾ, ਇਸ ਰਿਸ਼ਤੇ ਨੇ ਤੁਹਾਡੇ ਜੀਵਨ ਉੱਤੇ ਕੀ ਪ੍ਰਭਾਵ ਪਾਇਆ?

: ਉਹ ਇੱਥੇ ਆ ਗਈ ਉਹ ਦੂਜਾ ਘਰ ਉਸ ਲਈ ਪਾਇਆ ਸੀ ਉਹ ਦੇ ਨਾਲ ਜੁੜ ਕੇ ਮੈਂ ਸਾਰਾ ਹਿੰਦੁਸਤਾਨ ਦੇਖਿਆ ਉਸ ਨੂੰ ਪੰਦਰਾਂ ਛੁੱਟੀਆਂ ਹੁੰਦੀਆਂ, ਸਾਡਾ ਪ੍ਰੋਗਰਾਮ ਪਹਿਲਾਂ ਹੀ ਬਣਿਆ ਹੁੰਦਾ ਸੀਡਾ. ਜਸਵੰਤ ਗਿੱਲ ਜੀ ਨੇ ਕਈ ਕਿਤਾਬਾਂ ਲਿਖੀਆਂ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰਾ ਭਾਰਤ ਦੇਖਿਆਆਸਾਮ ਨੂੰ ਛੱਡ ਕੇ ਸਾਰੇ ਗਏਫੇਰ ਉਹ ਨੌਕਰੀ ਤੋਂ ਅਸਤੀਫ਼ਾ ਦੇ ਕੇ ਮੈਂਨੂੰ ਕਹਿਣ ਲੱਗੀ, ਚੰਡੀਗੜ੍ਹ ਮੇਰੀ ਕੋਠੀ ਹੈ, ਕਿਤਾਬ ਚੱਕ ਕੇ ਇੱਥੇ ਆ ਜਾਮੈਂ ਕਿਹਾ, ਬੱਚਿਆਂ ਨੂੰ ਛੱਡ ਕੇ ਕਿਵੇਂ ਆ ਜਾਵਾਂ? ਲੋਕ ਕੀ ਕਹਿਣਗੇ? ਮੈਂ ਨਹੀਂ ਗਿਆਫੇਰ ਚੰਗਾ ਟਾਈਮ ਲੰਘਿਆ

? ਉਹਨਾਂ ਦੀ ਲੇਖਣੀ ਵਿੱਚ ਤੁਹਾਡਾ ਕੀ ਯੋਗਦਾਨ ਹੈ?

: ਉਹ ਨੂੰ ਲਿਖਣ ਮੈਂ ਲਾਇਆ ਸੀ ਉਹਦੀਆਂ ਚਿੱਠੀਆਂ ਬੜੀਆਂ ਸੋਹਣੀਆਂ ਸਨ, ਮੈਂ ਕਿਹਾ ਕਿ ਤੇਰੀ ਵਾਰਤਕ ਇੰਨੀ ਚੰਗੀ ਹੈ ਤੂੰ ਲਿਖਦੀ ਕਿਉਂ ਨਹੀਂ? ਉਸਦੀਆਂ ਇੱਕ ਦੋ ਲਿਖਤਾਂ ਮੈਂ ਦਰੁਸਤ ਕੀਤੀਆਂ ਫੇਰ ਉਹਦੀ ਕਲਮ ਚੱਲ ਪਈ22-23 ਕਿਤਾਬਾਂ ਲਿਖੀਆਂ ਉਸ ਨੇ, ਸਾਹਿਤ ਅਕਾਦਮੀ, ਦਿੱਲੀ ਸਮੇਤ ਅਨੇਕਾਂ ਇਨਾਮ ਤੇ ਸਨਮਾਨ ਹਾਸਿਲ ਕੀਤੇ

? ਕੋਈ ਅਜਿਹੀ ਰਚਨਾ ਜਿਸ ਨੂੰ ਲਿਖਣ ਦੀ ਇੱਛਾ ਹਾਲੇ ਮਨ ਵਿੱਚ ਅਧੂਰੀ ਹੋਵੇ ਉਸ ਵਾਰੇ ਦੱਸੋ

: ਮੈਂ ਹਾਲੇ ਵੀ ਲਿਖਣਾ ਚਾਹੁੰਨਾ ਪਰ ਉਮਰ ਜ਼ਿਆਦਾ ਹੋ ਗਈ ਹੈ। ਮੈਂਨੂੰ ਆਸ ਨਹੀਂ ਕਿ ਮੈਂ ਹੋਰ ਬਹੁਤਾ ਸਮਾਂ ਰਹਾਂਗਾਜੇ ਮੈਂ ਇਹ ਨਾਵਲ ਪੂਰਾ ਕਰ ਲਵਾਂ ਤਾਂ ਇਹ ਨਾਵਲ ਲੇਖਕਾਂ ਤੇ ਪਾਠਕਾਂ ਲਈ ਵੰਗਾਰ ਹੋਵੇਗਾਪੰਜਾਬ ਦੇ ਭਲੇ ਦੀ ਗੱਲ ਪੰਜਾਬੀਆਂ ਤੱਕ ਪਹੁੰਚੇਗੀ

? ਆਖ਼ਰ ਵਿੱਚ ਪਾਠਕਾਂ ਲਈ ਆਪ ਦਾ ਕੀ ਸੁਨੇਹਾ ਹੈ?

: ਅਸਲ ਗੱਲ ਇਹ ਹੈ ਕਿ ਸਾਧਾਂ ਸੰਤਾਂ ਨੇ ਪੰਜਾਬ ਦਾ ਕੁਝ ਨਹੀਂ ਸੰਵਾਰਿਆ ਲੋਕੀਂ ਪੂਜਾ ਕਰੀ ਜਾਂਦੇ ਨੇ, ਉਹ ਖਾਈ ਜਾਂਦੇ ਨੇਆਮ ਲੋਕ ਮੌਜ ਮੇਲੇ ਵਿੱਚ ਮਸਤ ਹਨਰਾਜਸੀ ਤੌਰ ਉੱਤੇ ਪਰਪੱਕ ਲੀਡਰ ਵੀ ਦਿਖਾਈ ਨਹੀਂ ਦਿੰਦੇ, ਜੋ ਪੰਜਾਬ ਦੀ ਬੇੜੀ ਬੰਨੇ ਲਾ ਸਕਣਪਰ ਦਿਲ ਨਹੀਂ ਹਾਰਨਾ ਚਾਹੀਦਾਮੇਰੀ ਬੇਨਤੀ ਹੈ ਕਿ ਬਾਹਰਲੇ ਦੇਸਾਂ ਨੂੰ ਨਾ ਜਾਓਪੰਜਾਬ ਵਿੱਚ ਰਹਿ ਕੇ ਲੜਾਈ ਲੜੋ, ਫੇਰ ਪੰਜਾਬ ਦਾ ਭਲਾ ਹੋ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1924)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author