BhupinderSMann7ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਆਰ ਐੱਮ ਸਿੰਘ ਵੱਲੋਂ ਬਣਾਏ ਗਏ ਚਿੱਤਰ ਨੂੰ ...
(18 ਅਪਰੈਲ 2021)

 

PratibhaPatil1ਹਰ ਹੁਨਰ ਆਪਣੇ ਆਪ ਵਿੱਚ ਕਮਾਲ ਹੁੰਦਾ ਹੈਇਸ ਨੂੰ ਪੈਦਾ ਕਰਨ ਲਈ ਕਲਾਕਾਰ ਨੂੰ ਬਹੁਤ ਘਾਲਣਾਵਾਂ ਘਾਲਣੀਆਂ ਪੈਂਦੀਆਂ ਹਨਕਈ ਕਲਾਕਾਰਾਂ ਦਾ ਹੁਨਰ ਸਾਹਮਣੇ ਵਾਲੇ ਦੇ ਸਿਰ ਚੜ੍ਹ ਕੇ ਬੋਲਦਾ ਹੈਰਾਹੀ ਮਹਿੰਦਰ ਸਿੰਘ ਭਾਰਤ ਦੇ ਉੱਘੇ ਚਿੱਤਰਕਾਰ ਹਨਪਿਆਰ ਨਾਲ ਉਨ੍ਹਾਂ ਨੂੰ ਆਰ ਐੱਮ ਸਿੰਘ ਕਹਿ ਕੇ ਬੁਲਾਇਆ ਜਾਂਦਾ ਹੈਉਨ੍ਹਾਂ ਨੇ ਸਿੱਖ ਇਤਿਹਾਸ ਉੱਪਰ ਬਹੁਤ ਕੰਮ ਕੀਤਾ ਹੈਉਨ੍ਹਾਂ ਦੇ ਚਿੱਤਰ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਹਨਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਵੈਂਤੁਰਾ ਦੇ ਪਰਿਵਾਰ ਨੇ ਇਟਲੀ ਵਿੱਚ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਕੰਮ ਕਰਾਇਆਯੌਰਪ ਵਿੱਚ ਉਨ੍ਹਾਂ ਦੇ ਕੰਮ ਦੀ ਧੁੰਮ ਹੈਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਅਤੇ ਹੋਰ ਕਈ ਦਿੱਗਜ਼ ਵਿਅਕਤੀਆਂ ਦੇ ਚਿੱਤਰ ਤਿਆਰ ਕੀਤੇ ਹਨ

ਰਾਸ਼ਟਰਪਤੀ ਭਵਨ ਦੀ ਰੀਤ ਹੈ ਕਿ ਹਰੇਕ ਰਾਸ਼ਟਰਪਤੀ ਦਾ ਆਦਮਕੱਦ ਚਿੱਤਰ ਬਣਾਇਆ ਜਾਂਦਾ ਹੈਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਸਿੰਘ ਪਾਟਿਲ ਦਾ ਆਦਮਕੱਦ ਚਿੱਤਰ ਬਣਾਉਣ ਦਾ ਮੌਕਾ ਰਾਹੀ ਮਹਿੰਦਰ ਸਿੰਘ ਨੂੰ ਹੀ ਪ੍ਰਾਪਤ ਹੋਇਆ ਸੀਇਹ ਚਿੱਤਰ ਅੱਜ ਰਾਸ਼ਟਰਪਤੀ ਭਵਨ ਵਿੱਚ ਸੁਸ਼ੋਭਿਤ ਹੈ

ਉਨ੍ਹਾਂ ਤੋਂ ਅਗਲੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਨਉਨ੍ਹਾਂ ਦੇ ਕਾਰਜਕਾਲ ਦਾ ਜਦੋਂ ਇੱਕ ਸਾਲ ਰਹਿ ਗਿਆ ਤਾਂ ਚਿੱਤਰ ਬਣਾਉਣ ਦਾ ਕੰਮ ਸ਼ੁਰੂ ਹੋਇਆਜਿਵੇਂ ਕਿ ਭਾਰਤ ਦੀ ਤਰਾਸਦੀ ਹੈ ਕਿ ਇੱਥੇ ਹਰ ਜਗ੍ਹਾ ’ਤੇ ਰਾਜਨੀਤੀ ਦਾ ਬੋਲਬਾਲਾ ਹੈਮੁਖਰਜੀ ਸਾਹਿਬ ਬੰਗਾਲ ਨਾਲ ਸੰਬੰਧਤ ਸਨ, ਇਸ ਕਰਕੇ ਰਾਸ਼ਟਰਪਤੀ ਭਵਨ ਵਿੱਚ ਬੰਗਾਲੀਆਂ ਦਾ ਬੋਲਬਾਲਾ ਸੀਬੰਗਾਲੀ ਆਪਣੇ ਆਪ ਨੂੰ ਬੌਧਿਕ ਤੌਰ ’ਤੇ ਪੰਜਾਬੀਆਂ ਨਾਲੋਂ ਕਿਤੇ ਉੱਚਾ ਸਮਝਦੇ ਹਨਉਨ੍ਹਾਂ ਦਾ ਮੰਨਣਾ ਹੈ ਕਿ ਸਾਹਿਤ ਅਤੇ ਆਰਟ ਦੀ ਸਮਝ ਉਨ੍ਹਾਂ ਨੂੰ ਪੰਜਾਬੀਆਂ ਨਾਲੋਂ ਕਿਤੇ ਜ਼ਿਆਦਾ ਹੈਸੋ ਇਸ ਸਬੰਧੀ ਫ਼ੈਸਲਾ ਕਰਨ ਵਾਲੀ ਟੀਮ ਨੇ ਰਾਹੀ ਮਹਿੰਦਰ ਸਿੰਘ ਦੇ ਨਾਮ ’ਤੇ ਵਿਚਾਰ ਹੀ ਨਹੀਂ ਕੀਤਾ ਅਤੇ ਹੋਰ ਚਿੱਤਰਕਾਰਾਂ ਨੂੰ ਬੁਲਾ ਕੇ ਚਿੱਤਰ ਬਣਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾਮੁਖਰਜੀ ਸਾਹਿਬ ਖ਼ੁਦ ਉੱਘੇ ਸਾਹਿਤਕਾਰ ਤੇ ਕਲਾ ਨੂੰ ਪਿਆਰ ਕਰਨ ਵਾਲੇ ਵਿਅਕਤੀ ਸਨਉਨ੍ਹਾਂ ਨੂੰ ਕਿਸੇ ਦਾ ਕੰਮ ਪਸੰਦ ਨਾ ਆਇਆਕਾਫੀ ਚਿੱਤਰਕਾਰ ਸਮੇਂ ਦੇ ਨਾਲ ਬਦਲਦੇ ਰਹੇਉਨ੍ਹਾਂ ਦਾ ਸਟਾਫ ਵੀ ਤੰਗ ਆ ਗਿਆ। ਆਖ਼ਿਰਕਾਰ ਮਜਬੂਰੀ ਬੱਸ ਰਾਹੀ ਮਹਿੰਦਰ ਸਿੰਘ ਨੂੰ ਸੱਦਾ ਭੇਜਣਾ ਪਿਆ

ParnabMukharji1ਜਦੋਂ ਰਾਹੀ ਮਹਿੰਦਰ ਸਿੰਘ ਮਿੱਥੇ ਸਮੇਂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਸੈਕਟਰੀ ਅਮਿਤਾ ਪਾਲ ਨਾਲ ਮਿਲਾਇਆ ਗਿਆਇਹ ਸੈਕਟਰੀ ਸੀਨੀਅਰ ਅਧਿਕਾਰੀ ਸਨਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸਰਦਾਰ ਜੀ ਚਿੱਤਰ ਬਣਾਉਣ ਲਈ ਆਏ ਹਨ ਤਾਂ ਉਨ੍ਹਾਂ ਦਾ ਵਿਵਹਾਰ ਇਸ ਤਰ੍ਹਾਂ ਸੀ ਕਿ ਇੱਕ ਹੋਰ ਆ ਗਿਆ ਦਿਮਾਗ ਖਾਣ ਲਈਉਨ੍ਹਾਂ ਨੂੰ ਸਰਦਾਰ ਬੰਦੇ ਤੋਂ ਕਲਾ ਦੀ ਕੋਈ ਆਸ ਨਹੀਂ ਸੀ ਕਿਉਂਕਿ ਉਹ ਪਿਛਲੇ ਰਾਸ਼ਟਰਪਤੀ ਦੁਆਰਾ ਬਣਵਾਏ ਚਿੱਤਰ ਬਾਰੇ ਨਹੀਂ ਜਾਣਦੇ ਸਨ ਤੇ ਨਾ ਹੀ ਆਰ ਐੱਮ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿਉਂਕਿ ਉਹ ਆਪਣੀ ਕਲਾ ਦਾ ਵਖਿਆਣ ਕਰਨ ਵਿੱਚ ਯਕੀਨ ਨਹੀਂ ਰੱਖਦੇ

ਆਰ ਐੱਮ ਸਿੰਘ ਨੇ ਰਾਸ਼ਟਰਪਤੀ ਨਾਲ ਮਿਲਣ ਲਈ ਸਮਾਂ ਮੰਗਿਆ ਤਾਂ ਸਕਿਉਰਿਟੀ ਇੰਚਾਰਜ ਨੂੰ ਬੁਲਾਇਆ ਗਿਆਉਸ ਨੇ ਦੱਸ ਮਿੰਟ ਦੀ ਮੁਲਾਕਾਤ ਦਾ ਸਮਾਂ ਬੜੀ ਮੁਸ਼ਕਲ ਨਾਲ ਤੈਅ ਕੀਤਾਆਰ ਐੱਮ ਸਿੰਘ ਨੇ ਜਦੋਂ ਮੁਖਰਜੀ ਸਾਹਿਬ ਨਾਲ ਚਿੱਤਰ ਸਬੰਧੀ ਗੱਲਬਾਤ ਕੀਤੀ ਤਾਂ ਦੱਸ ਮਿੰਟ ਦਾ ਸਮਾਂ ਵਧ ਕੇ ਤਿੰਨ ਘੰਟਿਆਂ ਵਿੱਚ ਬਦਲ ਗਿਆਪਿਛਲੀਆਂ ਸਾਰੀਆਂ ਮੀਟਿੰਗਾਂ ਰੱਦ ਹੋ ਗਈਆਂਰਾਸ਼ਟਰਪਤੀ ਭਵਨ ਵਿੱਚ ਹੜਕੰਪ ਮੱਚ ਗਿਆ

ਦੂਜੇ ਪਾਸੇ ਮੁਖਰਜੀ ਸਾਹਿਬ ਨੇ ਗੱਲਬਾਤ ਬੜੇ ਧਿਆਨ ਨਾਲ ਸੁਣੀ ਤੇ ਚਿੱਤਰ ਦੀ ਰੂਪ ਰੇਖਾ ਤੋਂ ਉਹ ਬੜੇ ਸੰਤੁਸ਼ਟ ਹੋਏਆਰ ਐੱਮ ਸਿੰਘ ਨੇ ਉਨ੍ਹਾਂ ਨੂੰ ਬਤੌਰ ਮਾਡਲ ਸਾਹਮਣੇ ਖੜ੍ਹਨ ਦੀ ਸ਼ਰਤ ਵੀ ਦੱਸੀਮੁਖਰਜੀ ਸਾਹਿਬ ਨੇ ਹਾਮੀ ਭਰ ਦਿੱਤੀਚਿੱਤਰ ਉੱਪਰ ਕੰਮ ਸ਼ੁਰੂ ਹੋ ਗਿਆ। ਰਾਸ਼ਟਰਪਤੀ ਦਾ ਪੂਰਾ ਸਟਾਫ ਆਰ ਐੱਮ ਸਿੰਘ ਦੇ ਕੰਮ ਨੂੰ ਗਹੁ ਨਾਲ ਤੱਕਦਾ ਪਰ ਅਮਿਤਾ ਪਾਲ ਦੇ ਵਿਵਹਾਰ ਵਿੱਚ ਕੁਝ ਖ਼ਾਸ ਤਬਦੀਲੀ ਨਾ ਆਈ।

ਰਾਸ਼ਟਰਪਤੀ ਸਾਹਿਬ ਸਾਹਮਣੇ ਖੜ੍ਹਦੇ, ਆਰ ਐੱਮ ਸਿੰਘ ਚਿੱਤਰ ਬਣਾਉਂਦੇਚਿੱਤਰ ਦੇ ਬਣਨ ਦੇ ਨਾਲ ਨਾਲ ਸਾਰੇ ਉਨ੍ਹਾਂ ਦੀ ਕਲਾ ਦਾ ਲੋਹਾ ਮੰਨ ਰਹੇ ਸਨਅਮਿਤਾ ਪਾਲ ਇਸ ਤੋਂ ਕਿਵੇਂ ਅਛੂਤੀ ਰਹਿ ਜਾਂਦੀਥੋੜ੍ਹੇ ਦਿਨਾਂ ਬਾਅਦ ਅਮਿਤਾ ਪਾਲ ਦੀ ਬੋਲ ਚਾਲ ਵਿੱਚ ਬਦਲਾਅ ਆ ਗਿਆਥੋੜ੍ਹੇ ਸਮੇਂ ਬਾਅਦ ਤਾਂ ਉਸ ਨੇ ਉੱਠ ਕੇ ਆਰ ਐੱਮ ਸਿੰਘ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾਹੌਲੀ ਹੌਲੀ ਕੰਮ ਅੱਗੇ ਵਧਦਾ ਗਿਆ ਤੇ ਅਮਿਤਾ ਪਾਲ ਦਾ ਵਿਵਹਾਰ ਆਰ ਐੱਮ ਸਿੰਘ ਦੀ ਕਲਾ ਨੂੰ ਦੇਖ ਕੇ ਇੰਨਾ ਚੰਗਾ ਹੋ ਗਿਆ ਕਿ ਉਹ ਉਨ੍ਹਾਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਖ਼ੁਦ ਅੱਗੇ ਆ ਕੰਮ ਕਰਨ ਲੱਗੇਉਨ੍ਹਾਂ ਨੇ ਰਾਸ਼ਟਰਪਤੀ ਜੀ ਨਾਲ ਆਰ ਐੱਮ ਸਿੰਘ ਦੇ ਕੰਮ ਕਰਨ ਦਾ ਸਮਾਂ ਸ਼ਾਮ ਦਾ ਕਰ ਦਿੱਤਾ ਤਾਂ ਜੋ ਸਵੇਰ ਦੀਆਂ ਮੀਟਿੰਗਾਂ ਹੋ ਜਾਣ ’ਤੇ ਉਸ ਤੋਂ ਬਾਅਦ ਖੁੱਲ੍ਹਾ ਸਮਾਂ ਲਾ ਕੇ ਚਿੱਤਰ ਬਣਾਇਆ ਜਾ ਸਕੇ

ਜਦੋਂ ਚਿੱਤਰ ਮੁਕੰਮਲ ਹੋ ਗਿਆ ਤਾਂ ਪ੍ਰਣਬ ਮੁਖਰਜੀ ਸਾਹਿਬ, ਉਨ੍ਹਾਂ ਦੇ ਪਰਿਵਾਰ ਅਤੇ ਰਾਸ਼ਟਰਪਤੀ ਭਵਨ ਦੇ ਪੂਰੇ ਸਟਾਫ ਨੇ ਵਾਹ ਵਾਹ ਕੀਤੀਚਿੱਤਰ ਬਿਲਕੁਲ ਜੀਵੰਤ ਲੱਗਦਾ ਸੀਇਸ ਕਮਾਲ ਦੇ ਸ਼ਾਹਕਾਰ ਚਿੱਤਰ ਦੀ ਪ੍ਰਸ਼ੰਸਾ ਦੂਰ ਦੂਰ ਤਕ ਹੋਈ

ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਆਰ ਐੱਮ ਸਿੰਘ ਵੱਲੋਂ ਬਣਾਏ ਗਏ ਚਿੱਤਰ ਨੂੰ ਪੂਰੇ ਰਸਮੋ ਰਿਵਾਜ਼ਾਂ ਨਾਲ ਰਾਸ਼ਟਰਪਤੀ ਭਵਨ ਵਿੱਚ ਸਥਾਪਤ ਕੀਤਾ ਗਿਆਮੁਖਰਜੀ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਪਰਦਾ ਹਟਾ ਕੇ ਉਸ ਦਾ ਉਦਘਾਟਨ ਕੀਤਾ ਤਾਂ ਚਾਰੇ ਪਾਸੇ ਪ੍ਰਸ਼ੰਸਾ ਦੇ ਬੋਲ ਗੂੰਜ ਉੱਠੇਆਰ ਐੱਮ ਸਿੰਘ ਰਾਸ਼ਟਰਪਤੀ ਸਾਹਿਬ ਤੋਂ ਵਿਦਾਈ ਲੈ ਕੇ ਜਦੋਂ ਆਪਣੀ ਕਾਰ ਵਿੱਚ ਬੈਠਣ ਲਈ ਗਏ ਤਾਂ ਅਮਿਤਾ ਪਾਲ ਨੇ ਖ਼ੁਦ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਕਿ ਤੁਹਾਡੇ ਵਰਗੇ ਆਰਟਿਸਟ ਨੂੰ ਮਿਲਣਾ ਮੇਰੇ ਜੀਵਨ ਦੀ ਪ੍ਰਾਪਤੀ ਹੈ

ਅੱਜ ਦਾ ਵਿਵਹਾਰ ਪਹਿਲੇ ਦਿਨ ਦੇ ਵਿਵਹਾਰ ਤੋਂ ਬਿਲਕੁਲ ਉਲਟ ਸੀ

ਇਹ ਕਲਾ ਦਾ ਜਲਵਾ ਹੀ ਸੀ ਜਿਸ ਨੇ ਵੱਡੇ ਸੀਨੀਅਰ ਅਫਸਰ ਦੇ ਮਨ ਵਿੱਚ ਕਲਾਕਾਰ ਪ੍ਰਤੀ ਇੱਜ਼ਤ ਵਧਾ ਦਿੱਤੀ ਤੇ ਇੱਕ ਕੌਮ ਦਾ ਦੂਜੀ ਕੌਮ ਪ੍ਰਤੀ ਮੁਗਾਲਤਾ ਵੀ ਦੂਰ ਕਰ ਦਿੱਤਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2716)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author