BhupinderSMann7ਭਾਈ ਤੂੰ ਇਹ ਤੂੰ ਕੀ ਕਰ ਦਿੱਤਾ? ਮੈਂ ਆਰਾਮ ਨਾਲ ਬੈਠਾ ਪ੍ਰੋਗਰਾਮ ਸੁਣ ...
(14 ਮਈ 2021)

 

ਸਾਡੇ ਦਾਦੀ ਜੀ ਬੜੀ ਸਿਆਣੀ ਔਰਤ ਸਨਭਾਵੇਂ ਉਹ ਕੋਰੇ ਅਨਪੜ੍ਹ ਸੀ ਪਰ ਉਨ੍ਹਾਂ ਕੋਲ ਤਜਰਬੇ ਦਾ ਵੱਡਾ ਭੰਡਾਰ ਸੀਦਾਦਾ ਜੀ ਦੇ ਪੁਲੀਸ ਅਫਸਰ ਹੋਣ ਕਰਕੇ ਉਹਨਾਂ ਨੂੰ ਸਾਂਝੇ ਪੰਜਾਬ ਵਿੱਚ ਨਾਰਨੌਲ ਤੋਂ ਲੈ ਕੇ ਹੁਸ਼ਿਆਰਪੁਰ ਤਕ ਰਹਿਣ ਦਾ ਮੌਕਾ ਮਿਲਿਆ ਸੀ ਅੱਜਕੱਲ੍ਹ ਜਦੋਂ ਮੈਂ ਦੇਖਦਾ ਹਾਂ ਕਿ ਬਹੁਤੇ ਨਵੇਂ ਅਮੀਰ ਬੰਦੇ ਜਾ ਅਖੌਤੀ ਵਿਦਵਾਨ ਧਰਤੀ ਤੋਂ ਪੈਰ ਚੁੱਕ ਕੇ ਘਮੰਡ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ ਤਾਂ ਮੈਂਨੂੰ ਅਕਸਰ ਆਪਣੀ ਦਾਦੀ ਜੀ ਯਾਦ ਆ ਜਾਂਦੇ ਹਨ

ਮੈਂ ਬਚਪਨ ਵਿੱਚ ਅਕਸਰ ਸੁਣਦਾ ਕਿ ਜਦੋਂ ਕੋਈ ਗੱਲ ਹੁੰਦੀ ਅਤੇ ਆਖਿਆ ਜਾਂਦਾ ਕਿ ਫਲਾਣਾ ਆਦਮੀ ਪੜ੍ਹਿਆ ਲਿਖਿਆ ਤੇ ਸਿਆਣਾ ਹੈ ਤਾਂ ਉਹ ਕਹਿੰਦੇ ਕਿ ਪੜ੍ਹੇ ਲਿਖੇ ਦਾ ਸਿਆਣਾ ਹੋਣਾ ਜ਼ਰੂਰੀ ਨਹੀਂ ਹੁੰਦਾ

ਜੇ ਕੋਈ ਕਿਸੇ ਦੀ ਉਸਤਤ ਕਰਕੇ ਆਖਦਾ ਕਿ ਉਹ ਵੱਡਾ ਬੰਦਾ ਹੈ, ਉਸ ਕੋਲ ਇੰਨੀ ਜਾਇਦਾਦ ਹੈ, ਇੰਨੀ ਦੌਲਤ ਉਸ ਨੇ ਜੋੜ ਰੱਖੀ ਹੈ, ਉਸ ਦਾ ਰਹਿਣ ਸਹਿਣ ਦਾ ਪੱਧਰ ਇਸ ਤਰ੍ਹਾਂ ਦਾ ਹੈ ਤਾਂ ਸਾਡੇ ਦਾਦੀ ਜੀ ਝੱਟ ਟੋਕ ਦਿੰਦੇ, ਤੇ ਕਹਿੰਦੇ, “ਉਹ ਬੰਦਾ ਅਮੀਰ ਹੈ, ਵੱਡਾ ਨਹੀਂ

ਇੱਕ ਦਿਨ ਮੈਂ ਉਹਨਾਂ ਤੋਂ ਵੱਡੇ ਬੰਦੇ ਦੀ ਘੁੰਡੀ ਪੁੱਛੀ ਤਾਂ ਉਹਨਾਂ ਨੇ ਕਿਹਾ, “ਵੱਡੇ ਬੰਦੇ ਉਹ ਹੁੰਦੇ ਹਨ, ਜਿਨ੍ਹਾਂ ਕੋਲ ਬੈਠ ਕੇ ਦੂਜਾ ਬੰਦਾ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇਜਾਇਦਾਦਾਂ ਇਕੱਠੀਆਂ ਕਰਨੀਆਂ ਜਾਂ ਕਿਸੇ ਖੇਤਰ ਵਿੱਚ ਛੋਟੀ ਜਾਂ ਵੱਡੀ ਤਰੱਕੀ ਕਰ ਜਾਣਾ ਅਮੀਰੀ ਦਾ ਪੈਮਾਨਾ ਹਨ, ਵਡੱਪਣ ਦਾ ਨਹੀਂ। ਜਦੋਂ ਬੰਦਾ ਤਰੱਕੀ ਕਰਦਾ ਹੈ ਤਾਂ ਉਹ ਇਕੱਲਾ ਰਹਿ ਜਾਂਦਾ ਹੈ। ਜਾਂ ਤਾਂ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਤਮ ਸਮਝਦਾ ਹੈ ਜਾਂ ਆਪਣੇ ਤੋਂ ਮਸ਼ਹੂਰ ਬੰਦਿਆਂ ਨਾਲੋਂ ਆਪਣੇ ਆਪ ਨੂੰ ਥੱਲੜੇ ਦਰਜੇ ਦਾ। ਉਸ ਦੇ ਨੇੜੇ ਤੇੜੇ ਸਿਰਫ਼ ਉਹ ਬੰਦੇ ਰਹਿ ਜਾਂਦੇ ਹਨ, ਜਿਨ੍ਹਾਂ ਨੇ ਉਸ ਤੋਂ ਕੋਈ ਫ਼ਾਇਦਾ ਲੈਣਾ ਹੁੰਦਾ ਹੈ ਜਾਂ ਚਾਪਲੂਸ। ਕਿਉਂਕਿ ਉਹ ਬੰਦਾ ਕਿਸੇ ਦਾ ਦੋਸਤ ਨਹੀਂ ਰਹਿ ਜਾਂਦਾਇਹੋ ਜਿਹੇ ਬੰਦੇ ਛੋਟੀ ਜਿਹੀ ਗੱਲ ’ਤੇ ਹੀ ਰੁੱਸ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਸਭ ਤੋਂ ਨੇੜਲਾ ਰਿਸ਼ਤਾ ਆਪਣੇ ਘਮੰਡ ਨਾਲ ਹੁੰਦਾ ਹੈਅਜਿਹੇ ਬੰਦੇ ਤਾਂ ਆਮ ਆਮ ਬੰਦੇ ਨਾਲੋਂ ਕਿਤੇ ਛੋਟੇ ਹੁੰਦੇ ਹਨ, ਕਿਉਂ ਇਹੋ ਜਿਹੇ ਆਪਣੇ ਘਮੰਡ ਲਈ ਜਿਊਂਦੇ ਹਨਛੋਟੀ ਜਿਹੀ ਗੱਲ ਨੂੰ ਮਸਲਾ ਬਣਾ ਕੇ ਘਟੀਆਪਣ ’ਤੇ ਉੱਤਰ ਆਉਂਦੇ ਹਨਇਹ ਨੀਚਤਾ ਦੀ ਕਿਸੇ ਹੱਦ ਤਕ ਜਾ ਸਕਦੇ ਹਨਵੱਡਾ ਬੰਦਾ ਤਾਂ ਕੋਈ ਕੋਈ ਹੁੰਦਾ ਹੈ

ਵੱਡੇ ਹੋ ਕੇ ਮੈਂਨੂੰ ਇਸ ਗੱਲ ਦੀ ਸਮਝ ਆਈਹੁਣ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਆਪੇ ਬਣੇ ਵੱਡੇ ਬੰਦੇ ਆਮ ਬੰਦਿਆਂ ਨਾਲੋਂ ਬਹੁਤ ਹੇਠਲੇ ਦਰਜੇ ਦਾ ਵਿਵਹਾਰ ਕਰਦੇ ਹਨਛੋਟੀ ਜਿਹੀ ਗੱਲ ’ਤੇ ਤੁਹਾਡੇ ਨਾਲ ਦੁਸ਼ਮਣੀ ਦੇ ਪੱਧਰ ਤਕ ਪਹੁੰਚ ਜਾਂਦੇ ਹਾਂ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜੋ ਮੈਂਨੂੰ ਪ੍ਰਸਿੱਧ ਹਾਸ ਕਲਾਕਾਰ ਸੁਰਿੰਦਰ ਸ਼ਰਮਾ ਤੋਂ ਸੁਣਨ ਦਾ ਮੌਕਾ ਮਿਲਿਆ

ਵੈਨਕੂਵਰ (ਕੈਨੇਡਾ) ਵਿੱਚ ਪੰਜਾਬ ਦੇ ਇੱਕ ਪ੍ਰਸਿੱਧ ਗਾਇਕ ਦਾ ਸ਼ੋਅ ਚੱਲ ਰਿਹਾ ਸੀਗਾਇਕ ਆਪਣੇ ਪੂਰੇ ਰੰਗ ਵਿੱਚ ਗਾ ਰਿਹਾ ਸੀ ਲਗਭਗ ਚਾਰ ਪੰਜ ਗਾਣੇ ਗਾਉਣ ਤੋਂ ਬਾਅਦ ਵਾਰੀ ਸਟੇਜ ਸਕੱਤਰ ਦੀ ਆ ਗਈਸਟੇਜ ਨੂੰ ਉਸ ਸਮੇਂ ਪ੍ਰਸਿੱਧ ਹਾਸਰਸ ਕਲਾਕਾਰ ਸੁਰਿੰਦਰ ਸ਼ਰਮਾ ਚਲਾ ਰਹੇ ਸਨ, ਜਿਨ੍ਹਾਂ ਦੇ ਚੁਟਕਲੇ ਸਰੋਤਿਆਂ ਦਾ ਖੂਬ ਮਨੋਰੰਜਨ ਕਰ ਰਹੇ ਸਨਅਚਾਨਕ ਸੁਰਿੰਦਰ ਸ਼ਰਮਾ ਦੀ ਨਜ਼ਰ ਚੌਥੀ ਕਤਾਰ ਵਿੱਚ ਇੱਕ ਵਿਅਕਤੀ ’ਤੇ ਪਈ ਜਿਹੜਾ ਉਸ ਦੇ ਚੁਟਕਲਿਆਂ ’ਤੇ ਬਹੁਤ ਹੱਸ ਰਿਹਾ ਸੀਸੁਰਿੰਦਰ ਸ਼ਰਮਾ ਨੂੰ ਉਹ ਵਿਅਕਤੀ ਜਾਣਿਆ ਪਛਾਣਿਆ ਲੱਗਿਆ

ਇਸ ਤੋਂ ਬਾਅਦ ਕਲਾਕਾਰ ਦੀ ਦੂਜੀ ਪਰਫਾਰਮੈਂਸ ਹੋਈਸੁਰਿੰਦਰ ਸ਼ਰਮਾ ਸਟੇਜ ਤੋਂ ਪਿੱਛੇ ਖੜ੍ਹਾ ਵੀ ਚੌਥੀ ਕਤਾਰ ਵਾਲੇ ਵਿਅਕਤੀ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਰਿਹਾਅਚਾਨਕ ਉਸ ਨੂੰ ਖਿਆਲ ਆਇਆ ਕਿ ਸਾਹਮਣੇ ਚੌਥੀ ਕਤਾਰ ਵਿੱਚ ਬੈਠੇ ਵਿਅਕਤੀ ਮਸ਼ਹੂਰ ਫਨਕਾਰ ਗੁਲਾਮ ਅਲੀ ਸਾਹਿਬ ਹਨਸੁਰਿੰਦਰ ਸ਼ਰਮਾ ਉਹਨਾਂ ਦਾ ਬੜਾ ਵੱਡਾ ਪ੍ਰਸ਼ੰਸਕ ਸੀਜਦੋਂ ਉਸ ਦੀ ਅਗਲੀ ਵਾਰੀ ਆਈ ਤਾਂ ਉਸ ਨੇ ਸਟੇਜ ਤੋਂ ਅਨਾਊਂਸ ਕਰ ਦਿੱਤਾ ਕਿ ਅੱਜ ਦਰਸ਼ਕਾਂ ਵਿੱਚ ਇੱਕ ਬਹੁਤ ਵੱਡੀ ਹਸਤੀ ਪਹੁੰਚੇ ਹੋਏ ਹਨਉਸ ਨੇ ਗੁਲਾਮ ਅਲੀ ਸਾਹਿਬ ਦਾ ਨਾਮ ਅਨਾਊਂਸ ਕਰਦੇ ਹੋਏ ਉਨ੍ਹਾਂ ਨੂੰ ਖੜ੍ਹੇ ਹੋ ਕੇ ਦਰਸ਼ਕਾਂ ਦਾ ਇਸਤਕਬਾਲ ਕਬੂਲ ਕਰਨ ਲਈ ਕਿਹਾਗੁਲਾਮ ਅਲੀ ਸਾਹਿਬ ਨੇ ਖੜ੍ਹੇ ਹੋ ਕੇ ਪਹਿਲਾਂ ਸਭ ਨੂੰ ਹੱਥ ਜੋੜੇ ਤੇ ਫੇਰ ਸ਼ਰਮਾ ਜੀ ਨੂੰ ਸੰਬੋਧਨ ਕਰਕੇ ਕਿਹਾ, “ਭਾਈ ਤੂੰ ਇਹ ਤੂੰ ਕੀ ਕਰ ਦਿੱਤਾ? ਮੈਂ ਆਰਾਮ ਨਾਲ ਬੈਠਾ ਪ੍ਰੋਗਰਾਮ ਸੁਣ ਰਿਹਾ ਸੀ। ਤੂੰ ਮੇਰੀ ਪਛਾਣ ਜ਼ਾਹਿਰ ਕਰਕੇ ਕਰਕੇ ਚੰਗਾ ਨਹੀਂ ਕੀਤਾ। ਹੁਣ ਦੱਸ ਮੈਂ ਬੈਠਾ ਕਿ ਜਾਵਾਂ?” ਸੁਰਿੰਦਰ ਸ਼ਰਮਾ ਨੇ ਹੱਥ ਜੋੜਦਿਆਂ ਕਿਹਾ ਕਿ ਤੁਹਾਡੇ ਵਰਗੇ ਇਨਸਾਨ ਦਾ ਪ੍ਰੋਗਰਾਮ ਵਿੱਚ ਆਉਣਾ ਹੀ ਬਹੁਤ ਵੱਡੀ ਗੱਲ ਹੈ, ਸਾਡੀ ਬੇਨਤੀ ਹੈ ਕਿ ਤੁਸੀਂ ਪ੍ਰੋਗਰਾਮ ਵਿੱਚ ਜ਼ਰੂਰ ਬਿਰਾਜੋ

ਵੱਡੇ ਕਲਾਕਾਰ ਨੂੰ ਵੀ ਕਿਸੇ ਨੇ ਗਰੀਨ ਰੂਮ ਵਿੱਚ ਜਾ ਦੱਸਿਆ ਕਿ ਕਿ ਗੁਲਾਮ ਅਲੀ ਸਾਹਿਬ ਬਤੌਰ ਸਰੋਤਾ ਸ਼ਿਰਕਤ ਕਰ ਰਹੇ ਹਨਢਾਈ ਹਜ਼ਾਰ ਦੇ ਕਰੀਬ ਗੀਤ ਗਾਉਣ ਵਾਲੇ ਕਲਾਕਾਰ ਲਈ ਮਸ਼ਹੂਰ ਹੈ ਕਿ ਉਹ ਸਟੇਜੀ ਪਰਫਾਰਮੈਂਸ ਦੇਣ ਵਾਲਿਆਂ ਨਾਲੋਂ ਵਧੀਆ ਗਾਉਂਦਾ ਹੈ ਅਤੇ ਗਾਉਣ ਵਾਲਿਆਂ ਨਾਲੋਂ ਵਧੀਆ ਸਟੇਜੀ ਪਰਫਾਰਮੈਂਸ ਦਿੰਦਾ ਹੈਸੋ ਜਦੋਂ ਉਸ ਦੀ ਵਾਰੀ ਆਈ ਤਾਂ ਗੁਲਾਮ ਗੁਲਾਮ ਅਲੀ ਸਾਹਿਬ ਦੀ ਹਾਜ਼ਰੀ ਨੇ ਉਸ ਕਲਾਕਾਰ ਉਤੇਜਿਤ ਕਰ ਦਿੱਤਾਇੱਕ ਗਾਣਾ ਹੀ ਬੜੀ ਮੁਸ਼ਕਲ ਨਾਲ ਉਹ ਗਾ ਸਕਿਆਘਬਰਾਇਆ ਹੋਇਆ ਕਲਾਕਾਰ ਸਟੇਜ ਤੋਂ ਚਲਾ ਗਿਆ ਅਤੇ ਸਟੇਜ ਦੁਬਾਰਾ ਸੁਰਿੰਦਰ ਸ਼ਰਮਾ ਨੂੰ ਸਪੁਰਦ ਕਰ ਦਿੱਤੀ

ਸੁਰਿੰਦਰ ਸ਼ਰਮਾ ਨੇ ਜਦੋਂ ਮਾਈਕ ਸੰਭਾਲਿਆ ਤਾਂ ਗੁਲਾਮ ਅਲੀ ਸਾਹਿਬ ਨੇ ਹੱਥ ਜੋੜਦੇ ਕਿਹਾ, “ਤੈਨੂੰ ਕਿਹਾ ਸੀ ਨਾ ਮੇਰੀ ਪਛਾਣ ਨਸ਼ਰ ਕਰ ਕੇ ਚੰਗਾ ਨਹੀਂ ਕੀਤਾ” ਇਹ ਕਹਿੰਦਿਆਂ ਗੁਲਾਮ ਅਲੀ ਸਾਹਿਬ ਹਾਲ ਵਿੱਚੋਂ ਬਾਹਰ ਚਲੇ ਗਏ। ਉਹ ਸਮਝ ਗਏ ਸਨ ਕਿ ਜੇ ਉਹ ਬੈਠੇ ਰਹੇ ਤਾਂ ਕਲਾਕਾਰ ਨੇ ਗਾ ਨਹੀਂ ਸਕਣਾਵੱਡੇ ਕਲਾਕਾਰ ਨੂੰ ਜਦੋਂ ਇਸਦਾ ਪਤਾ ਲੱਗਿਆ ਤਾਂ ਉਸ ਨੇ ਸੁੱਖ ਦਾ ਸਾਹ ਲਿਆ ਅਤੇ ਫੇਰ ਆਪਣੇ ਬਾਕੀ ਦੇ ਗਾਣੇ ਪੇਸ਼ ਕਰਕੇ ਸ਼ੋਅ ਨੂੰ ਪੂਰਾ ਕੀਤਾ

ਸਾਨੂੰ ਅਮੀਰਾਂ ਜਾ ਆਪੇ ਬਣੇ ਵਿਦਵਾਨਾਂ ਦੀ ਨਹੀਂ, ਗੁਲਾਮ ਅਲੀ ਸਹਿਬ ਵਰਗੇ ਵੱਡੇ ਬੰਦਿਆਂ ਦੀ ਲੋੜ ਜਿਹੜੇ ਵਕਤ ਦੀ ਨਜ਼ਾਕਤ ਨੂੰ ਸਮਝ ਕੇ ਸਾਹਮਣੇ ਵਾਲੇ ਨੂੰ ਛੋਟਾ ਨਹੀਂ ਹੋਣ ਦਿੰਦੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2778)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author