BhupinderSMann7ਚਾਹ ਪੀਂਦਿਆਂ ਵਿਆਹ ਸ਼ਾਦੀਆਂ ਬਾਰੇ ਗੱਲ ਚੱਲੀ ਤਾਂ ਚਰਨਜੀਤ ਸਿੰਘ ਦੀ ਮਾਤਾ ਨੇ ਦੱਸਿਆ
(29 ਦਸੰਬਰ 2021)

 

 

Assam

ਮਹਿਨਾ ਕੁ ਪਹਿਲਾਂ (30 ਨਵੰਬਰ) ਅਸੀਂ ਸੱਤ ਦੋਸਤ ਚੌਂਹ ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ ਨਾਗਾਲੈਂਡ ਅਤੇ ਅਸਾਮ ਵੱਲ ਗੇੜਾ ਲਾਉਣ ਲਈ ਘਰੋਂ ਚੱਲ ਪਏ। ਕਈ ਦਿਨ ਨਾਗਾਲੈਂਡ ਦੀਆਂ ਸੜਕਾਂ ’ਤੇ ਦੁੱਗ ਦੁੱਗ ਕਰਨ ਤੋਂ ਬਾਅਦ ਅਸੀਂ ਚਾਹ ਦੀ ਰਾਜਧਾਨੀ ਜ਼ੋਰਾਹੱਟ ਵਿੱਚ ਕੁਝ ਸਮਾਂ ਬਿਤਾ ਕੇ ਅਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇਖ ਕੇ ਬਾਰਕੋਲਾ ਪਹੁੰਚ ਗਏ। ਅਸੀਂ ਹਾਲੇ ਆਪਣੇ ਮੋਟਰਸਾਈਕਲਾਂ ਨੂੰ ਬਾਰਕੋਲਾ ਦੇ ਸੈਂਟਰਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ੍ਹਾਇਆ ਹੀ ਸੀ ਕਿ ਕਈ ਬੰਦੇ ਮਿਲਣ ਲਈ ਆ ਗਏਕਈ ਜਣੇ ਦੂਰੋਂ ਖੜ੍ਹ ਕੇ ਸਾਨੂੰ ਦੇਖਣ ਲੱਗੇਚਰਨਜੀਤ ਸਿੰਘ ਨੇ ਦੂਰ ਖੜ੍ਹਿਆਂ ਨੂੰ ਆਵਾਜ਼ ਮਾਰੀ, “ਇੱਧਰ ਆ ਜਾਓ, ਆਪਣੇ ਬੰਦੇ ਆਏ ਨੇ ...।”

ਬਾਰਕੋਲਾ ਆਉਣ ਦਾ ਮੁੱਢ ਨਾਗਾਲੈਂਡ ਵਿੱਚ ਹੋਈ ਰਾਈਡਰਜ਼ ਮੀਟ ’ਤੇ ਹੀ ਬੱਝ ਗਿਆ ਸੀਉੱਥੇ ਸਾਨੂੰ ਅਸਾਮ ਤੋਂ ਆਏ ਇੱਕ ਬਾਈਕਰ ਨੇ ਦੱਸਿਆ ਸੀ ਕਿ ਤੁਹਾਡੇ ਬੰਦਿਆਂ ਦਾ ਇੱਕ ਪਿੰਡ ਨੌਗਾਉਂ ਜ਼ਿਲ੍ਹੇ ਦੇ ਵਿੱਚ ਸਥਿਤ ਹੈਸਾਡੀ ਟੀਮ ਨੇ ਵੀ ਤਹੱਈਆ ਕਰ ਲਿਆ ਕਿ ਭਾਵੇਂ ਕੁਝ ਪ੍ਰੋਗਰਾਮ ਰਹਿ ਜਾਣ ਪਰ ਇੱਕ ਵਾਰ ਉਸ ਪਿੰਡ ਵਿੱਚ ਜ਼ਰੂਰ ਜਾਣਾ ਹੈਉਸ ਰਾਤ ਅਸੀਂ ਛੋਟੇ ਜਿਹੇ ਕਸਬੇ ਅਮੋਨੀ ਵਿੱਚ ਰੁਕੇ ਸਾਂ, ਜਿਹੜਾ ਸਿੱਖਾਂ ਦੇ ਪਿੰਡ ਬਾਰਕੋਲਾ ਤੋਂ ਪੰਜਾਹ ਕਿਲੋਮੀਟਰ ਪਿੱਛੇ ਸੀਸਵੇਰੇ ਚਾਹ ਪੀ ਕੇ ਇਸ ਪਿੰਡ ਬਾਰਕੋਲਾ ਵੱਲ ਨੂੰ ਤੁਰ ਪਏ

ਸਾਡੇ ਮਨ ਵਿੱਚ ਇਸ ਪਿੰਡ ਆਉਣ ਸਮੇਂ ਕਈ ਤੌਖ਼ਲੇ ਸਨਸਾਨੂੰ ਪਤਾ ਲੱਗਿਆ ਸੀ ਕਿ ਅਸਾਮ ਵਿੱਚ ਇਹ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਪਿੰਡ ਹੈਅਸੀਂ ਸੋਚ ਰਹੇ ਸਾਂ ਕਿ ਇਸ ਪਿੰਡ ਵਾਲੇ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕਰਨਗੇ ਤੇ ਉਨ੍ਹਾਂ ਨਾਲ ਸਾਡੀ ਮੁਲਾਕਾਤ ਕਿਵੇਂ ਰਹੇਗੀ

ਅਮੋਨੀ ਤੋਂ ਗੁਹਾਟੀ ਵਾਲੇ ਨੈਸ਼ਨਲ ਹਾਈਵੇ ’ਤੇ ਚੱਲਦੇ ਚੱਲਦੇ ਅਸੀਂ ਨੌਗਾਉਂ ਬਾਈਪਾਸ ’ਤੇ ਜਾ ਪੁੱਜੇਇਹ ਪਿੰਡ ਨੈਸ਼ਨਲ ਹਾਈਵੇ ਤੋਂ ਦਸ ਕੁ ਕਿਲੋਮੀਟਰ ਹਟਵਾਂ ਹੈਅਸੀਂ ਆਪਣੇ ਬੰਬੂਕਾਟਾਂ ਦਾ ਮੂੰਹ ਪਿੰਡ ਵੱਲ ਮੋੜ ਲਿਆਰਸਤੇ ਵਿੱਚ ਦੋ ਹੋਰ ਪਿੰਡ ਵੀ ਆਏਅਸਾਮੀ ਲੋਕਾਂ ਦਾ ਰੱਖ ਰਖਾਵ, ਝੁੱਗੀਆਂ ਵਰਗੇ ਘਰ ਅਤੇ ਉਨ੍ਹਾਂ ਵਿੱਚ ਬੱਝੀਆਂ ਬੱਕਰੀਆਂ ਤੇ ਛੋਟੇ ਕੱਦ ਦੀਆਂ ਗਾਵਾਂ ਦੇਖਣ ਨੂੰ ਪੰਜਾਬ ਨਾਲੋਂ ਬਹੁਤ ਵੱਖਰੀਆਂ ਲੱਗੀਆਂ। ਅਸਾਮੀ ਵੀ ਪੱਗਾਂ ਵਾਲੇ ਸੱਤ ਰਾਈਡਰਸ ਨੂੰ ਦੇਖ ਕੇ ਅਚੰਭਿਤ ਹੋ ਜਾਂਦੇ ਸਨ ਬਾਰਕੋਲਾ ਪਹੁੰਚਣ ਤੋਂ ਪਹਿਲਾਂ ਹੀ ਦ੍ਰਿਸ਼ ਬਦਲਣਾ ਸ਼ੁਰੂ ਹੋ ਗਿਆਕੁਝ ਪੱਗਾਂ ਵਾਲੇ ਬੰਦੇ ਰਸਤੇ ਵਿੱਚ ਜਾਂਦੇ ਆਉਂਦੇ ਮਿਲਣੇ ਸ਼ੁਰੂ ਹੋ ਗਏਇੱਕ ਦੋ ਦੁਕਾਨਾਂ ’ਤੇ ਵੀ ਪੱਗਾਂ ਵਾਲੇ ਬੰਦੇ ਦਿਸੇ

ਪਿੰਡ ਦੇ ਅੰਦਰ ਪਹੁੰਚੇ ਤਾਂ ਸਭ ਤੋਂ ਪਹਿਲਾਂ ਸਾਡੀ ਮੁਲਾਕਾਤ ਕੁੰਦਨ ਸਿੰਘ ਨਾਲ ਹੋਈਅਸੀਂ ਉਸ ਨੂੰ ਦੇਖ ਕੇ ਆਪਣੇ ਮੋਟਰਸਾਈਕਲ ਰੋਕ ਲਏਉਹ ਸਾਨੂੰ ਬੜੇ ਪਿਆਰ ਨਾਲ ਆ ਕੇ ਮਿਲੇ ਅਸੀਂ ਉਨ੍ਹਾਂ ਨੂੰ ਆਪਣੇ ਬਾਰੇ ਦੱਸਿਆਉਸੇ ਸਮੇਂ ਹੀ ਅਸਾਮ ਪੁਲੀਸ ਵਿੱਚ ਨੌਕਰੀ ਕਰਦੇ ਚਰਨਜੀਤ ਸਿੰਘ ਸਾਨੂੰ ਦੇਖ ਕੇ ਰੁਕ ਗਿਆਉਹ ਆਪਣੀ ਡਿਊਟੀ ’ਤੇ ਜਾ ਰਹੇ ਸਨ।। ਉਨ੍ਹਾਂ ਨਾਲ ਇੱਕ ਹੋਰ ਸਾਬਤ ਸੂਰਤ ਸਿੰਘ ਸੀ, ਜਿਸ ਬਾਰੇ ਸਾਨੂੰ ਪਤਾ ਲੱਗਿਆ ਕਿ ਇਹ ਚਰਨਜੀਤ ਸਿੰਘ ਦਾ ਜੀਜਾ ਰਣਜੀਤ ਸਿੰਘ ਹੈਸਾਨੂੰ ਮਿਲਣ ਤੋਂ ਬਾਅਦ ਚਰਨਜੀਤ ਸਿੰਘ ਨੇ ਆਪਣਾ ਜਾਣਾ ਕੁਝ ਸਮੇਂ ਲਈ ਪਿੱਛੇ ਪਾ ਦਿੱਤਾ

ਨਾਗਾਲੈਂਡ, ਅਸਾਮ ਘੁੰਮਦੇ ਕਿਸੇ ਵੀ ਪੇਂਡੂ ਨੇ ਸਾਨੂੰ ਚਾਹ ਪਾਣੀ ਲਈ ਆਪਣੇ ਘਰੇ ਨਹੀਂ ਸੱਦਿਆ ਸੀਨਾਗਾਲੈਂਡ ਵਿੱਚ ਉੱਥੋਂ ਦੀ ਜੁੱਥੋ ਬੀਅਰ ਦੀ ਪੇਸ਼ਕਸ਼ ਜ਼ਰੂਰ ਕੀਤੀ ਜਾਂਦੀ ਰਹੀ ਸੀਚਰਨਜੀਤ ਸਿੰਘ ਸਾਨੂੰ ਗੁਰਦੁਆਰੇ ਲਿਜਾਣ ਲੱਗਿਆ ਤਾਂ ਕੁੰਦਨ ਸਿੰਘ ਨੇ ਕਿਹਾ ਕਿ ਚਾਹ ਪੀਤੇ ਬਿਨਾਂ ਉਹ ਅੱਗੇ ਨਹੀਂ ਜਾਣ ਦੇਵੇਗਾਉਸ ਦੀ ਪੰਜਾਬੀਆਂ ਵਾਲੀ ਮਹਿਮਾਨ ਨਿਵਾਜ਼ੀ ਨੂੰ ਦੇਖ ਕੇ ਸਾਡੇ ਮਨ ਖੁਸ਼ ਹੋ ਗਏਸਾਬਤ ਸੂਰਤ ਕੁੰਦਨ ਸਿੰਘ ਦੇ ਦੋ ਘਰ ਹਨਅਸੀਂ ਜਦੋਂ ਘਰ ਦੇ ਅੰਦਰ ਗਏ ਤਾਂ ਦੇਖਿਆ ਕਿ ਪੱਕੀਆਂ ਕੰਧਾਂ ਵਾਲਾ ਘਰ ਉੱਪਰ ਟੀਨ ਦੀ ਛੱਤ ਪਾਈ ਹੋਈ ਹੈਹਰ ਕੋਈ ਆਪਣੇ ਮੰਜੇ ’ਤੇ ਮੱਛਰਦਾਨੀ ਲਾ ਕੇ ਸੌਂਦਾ ਹੈਚਰਨਜੀਤ ਸਿੰਘ ਵੀ ਸਾਡੇ ਨਾਲ ਹੀ ਘਰ ਵਿੱਚ ਆ ਗਏ ਸਨ ਇੱਥੇ ਆ ਕੇ ਪਤਾ ਲੱਗਿਆ ਕਿ ਕੁੰਦਨ ਸਿੰਘ ਉਸ ਦਾ ਸਕਾ ਮਾਮਾ ਹੈਗੱਲਾਂ ਗੱਲਾਂ ਵਿੱਚ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਹੀ ਵਿਆਹ ਸ਼ਾਦੀਆਂ ਹੋ ਜਾਂਦੀਆਂ ਹਨਘਰ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਦਰਸ਼ਨ ਵੀ ਹੋਏ ਤਾਂ ਬਾਹਰਲੇ ਪਾਸੇ ਲੱਕੜ ਦੇ ਖੰਭੇ ਉੱਤੇ ਹਨੂੰਮਾਨ ਦੀ ਛੋਟੀ ਜਿਹੀ ਮੂਰਤੀ ਤੇ ਕਾਫੀ ਸਾਰੀਆਂ ਅਗਰਬੱਤੀਆਂ ਪਈਆਂ ਸਨਮੈਂ ਮਹਿਸੂਸ ਕੀਤਾ ਕਿ ਧਾਰਮਿਕ ਕੱਟੜਤਾ ਤੋਂ ਇਹ ਲੋਕ ਦੂਰ ਹਨ

ਚਾਹ ਪੀਣ ਤੋਂ ਬਾਅਦ ਚਰਨਜੀਤ ਸਿੰਘ ਸਾਨੂੰ ਸੈਂਟਰਲ ਗੁਰਦੁਆਰਾ ਸਾਹਿਬ ਲੈ ਗਿਆ, ਜਿੱਥੇ ਉਸ ਨੇ ਆਵਾਜ਼ ਦੇ ਕੇ ਹੋਰ ਬੰਦਿਆਂ ਨੂੰ ਵੀ ਬੁਲਾ ਲਿਆਸਿਰਾਂ ਉੱਤੇ ਪੀਲੇ ਰੰਗ ਦੇ ਪਟਕੇ ਲਪੇਟੀ ਸਰੀਰਕ ਤੌਰ ’ਤੇ ਅਸਾਮੀਆ ਦੇ ਕੱਦ ਕਾਠ ਵਾਲੇ ਸਾਬਤ ਸੂਰਤ ਬੰਦੇ ਸਾਡੇ ਕੋਲ ਪਹੁੰਚ ਗਏਉਨ੍ਹਾਂ ਨੇ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾਗੁਰਦੁਆਰਾ ਸਾਹਿਬ ਦੀ ਸੋਹਣੀ ਇਮਾਰਤ ਬਣੀ ਹੋਈ ਹੈਉਸ ਉੱਪਰ 1825 ਲਿਖਿਆ ਹੋਇਆ ਦਿਸਦਾਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਪਿੰਡ ਦੇ ਇਤਿਹਾਸ ਬਾਰੇ ਪੁੱਛਣ ’ਤੇ ਪਤਾ ਲੱਗਿਆ ਕਿ ਇਹ ਸਿੱਖ ਪਰਿਵਾਰ ਪਿਛਲੇ ਦੋ ਸੌ ਸਾਲ ਤੋਂ ਇੱਥੇ ਰਹਿ ਰਹੇ ਹਨਮੇਰੇ ਮਨ ਵਿੱਚ ਖ਼ਿਆਲ ਸੀ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਆਏ ਹੋਣਗੇ ਤਾਂ ਉਸ ਸਮੇਂ ਤਾਂ ਇੱਥੋਂ ਦੇ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਗਏ ਹੋਣਗੇ ਪਰ ਕਹਾਣੀ ਹੋਰ ਨਿਕਲੀ

ਇਤਿਹਾਸ ਦੇ ਉਹ ਪੰਨੇ ਪੜ੍ਹਨ ਦਾ ਮੌਕਾ ਮਿਲਿਆ ਜਿਸ ਬਾਰੇ ਕਦੇ ਸੁਣਿਆ ਵੀ ਨਹੀਂ ਸੀਬਰਮਾ ਦੇ ਰਾਜਿਆਂ ਨੇ ਅਸਾਮ ਦੇ ਅਹੋਮ ਰਾਜਿਆਂ ਉੱਪਰ ਤਿੰਨ ਹਮਲੇ ਕੀਤੇਤੀਜੇ ਹਮਲੇ ਸਮੇਂ ਅਸਾਮ ਦਾ ਰਾਜਾ ਚੰਦਰਕਾਂਤਾਸਿੰਘਿਆ ਸੀਬਰਮੀ ਰਾਜਿਆਂ ਦਾ ਸਾਹਮਣਾ ਕਰਨਾ ਉਸ ਲਈ ਮੁਸ਼ਕਲ ਹੋ ਰਿਹਾ ਸੀਉਸ ਨੇ ਮਦਦ ਲਈ ਮਹਾਰਾਜਾਰਣਜੀਤ ਸਿੰਘ ਕੋਲ ਆਪਣਾ ਦੂਤ ਭੇਜਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪੰਜ ਸੌ ਫੌਜ ਦੇ ਸਿਪਾਹੀ ਅਤੇ ਬਹਾਦਰ ਨਿਹੰਗ ਸਿੰਘਾਂ ਦੀ ਟੁਕੜੀ ਨੂੰ ਆਹੋਮ ਰਾਜਿਆਂ ਦੀ ਮਦਦ ਕਰਨ ਲਈ ਭੇਜਿਆਮਹਾਰਾਜਾ ਰਣਜੀਤ ਸਿੰਘ ਦੀ ਇਸ ਫ਼ੌਜੀ ਟੁਕੜੀ ਦਾ ਜਥੇਦਾਰ ਚਤਿੰਨ ਸਿੰਘ ਸੀ, ਜਿਹੜਾ ਨਿਹੰਗ ਸਿੰਘ ਸੀਉਸ ਦਾ ਸਹਾਇਕ ਫੌਜੀ ਸੂਬੇਦਾਰ ਰਾਮ ਸਿੰਘ ਸੀ, ਜਿਸ ਨੂੰ ਬਾਰਕੋਲਾ ਪਿੰਡ ਵਾਲੇ ਲੋਕ ਰਾਜਾ ਰਾਮ ਸਿੰਘ ਦੇ ਨਾਮ ਨਾਲ ਵੀ ਯਾਦ ਕਰਦੇ ਹਨਇਹ ਲੋਕ ਮਾਣ ਨਾਲ ਆਖਦੇ ਹਨ ਕਿ ਅਸੀਂ ਰਾਜਾ ਰਾਮ ਸਿੰਘ ਦੀ ਔਲਾਦ ਹਾਂ

ਪਹਿਲੇ ਦੋ ਯੁੱਧਾਂ ਵਿੱਚ ਸਿੱਖ ਯੋਧਿਆਂ ਨੇ ਇੰਨੀ ਬਹਾਦਰੀ ਦਿਖਾਈ ਕਿ ਬਰਮੀਆ ਦੇ ਪੈਰ ਉੱਖੜ ਗਏ ਤੇ ਚੰਦਰਕਾਂਤਾਸਿੰਘਿਆ ਨੇ ਵੱਡੇ ਇਲਾਕੇ ਉੱਤੇ ਕਬਜ਼ਾ ਕਰ ਲਿਆਪੂਰੇ ਉੱਤਰ ਪੂਰਬ ਵਿੱਚ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਫੈਲ ਗਏਸਿੱਖਾਂ ਦੇ ਸਾਬਤ ਸੂਰਤ ਚਿਹਰੇ ਮੋਹਰੇ ਅਤੇ ਨਿਹੰਗਾਂ ਦੇ ਬਾਣੇ ਨੇ ਬਰਮੀਆਂ ਦੇ ਦਿਲਾਂ ਵਿੱਚ ਖ਼ੌਫ਼ ਪੈਦਾ ਕਰ ਦਿੱਤਾ ਸੀ1821 ਵਿੱਚ ਬਰਮੀਆਂ ਨੇ ਵੀਹ ਹਜ਼ਾਰ ਤੋਂ ਵੱਧ ਸੈਨਿਕਾਂ ਨੂੰ ਲੈ ਕੇ ਦੁਬਾਰਾ ਹਮਲਾ ਕੀਤਾ ਇਹ ਫੈਸਲਾਕੁੰਨ ਯੁੱਧ ਹਦੀਰਾ ਦੇ ਵਿੱਚ ਲੜਿਆ ਗਿਆ ਚੰਦਰਕਾਂਤ ਸਿੰਘਿਆ ਦੇ ਫ਼ੌਜੀਆਂ ਅਤੇ ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਸੀਜਥੇਦਾਰ ਚਤਿੰਨ ਸਿੰਘ ਬਹੁਤ ਬਹਾਦਰ ਇਨਸਾਨ ਸਨਚੰਦਰਕਾਂਤਾ ਸਿੰਘੀਆ ਦੇ ਫ਼ੌਜੀ ਤਾਂ ਹਾਰ ਕੇ ਭੱਜ ਖੜ੍ਹੇ ਹੋਏ ਪਰ ਸਿੱਖ ਆਖ਼ਰੀ ਦਮ ਤਕ ਲੜਦੇ ਰਹੇ ਤੇ ਜਥੇਦਾਰ ਚਤਿੰਨ ਸਿੰਘ ਸਮੇਤ ਸਿੱਖ ਜਥੇ ਦੇ ਬਹੁਤੇ ਸਿਪਾਹੀ ਲੜਾਈ ਵਿੱਚ ਮਾਰੇ ਗਏਇਸ ਯੁੱਧ ਵਿੱਚ ਮੁੱਠੀ ਭਰ ਸੈਨਿਕ ਹੀ ਬਚ ਸਕੇ, ਜਿਨ੍ਹਾਂ ਵਿੱਚ ਰਾਮ ਸਿੰਘ ਵੀ ਸ਼ਾਮਿਲ ਸੀਹਦੀਰਾ ਦੀ ਹਾਰ ਤੋਂ ਬਾਅਦ ਬਚੇ ਹੋਏ ਸਿਪਾਹੀ ਸ਼ਹੀਦ ਜਥੇਦਾਰ ਚਤਿੰਨ ਦੀ ਪਤਨੀ ਦੀ ਅਗਵਾਈ ਹੇਠ ਆਪਣੇ ਆਪ ਨੂੰ ਲੁਕਾਉਣ ਲਈ ਯੁੱਧ ਸਥਾਨ ਤੋਂ ਦੂਰ ਚਲੇ ਗਏਜਥੇਦਾਰ ਦੀ ਪਤਨੀ, ਜਿਸ ਨੂੰ ਸਾਰੇ ਮਾਤਾ ਜੀ ਦੇ ਨਾਮ ਨਾਲ ਯਾਦ ਕਰਦੇ ਹਨ, ਕੁਝ ਭਰੋਸੇਮੰਦ ਆਦਮੀਆਂ ਦੇ ਨਾਲ ਬਚੇ ਹੋਏ ਮੁੱਠੀ ਭਰ ਸਿੱਖਾ ਨੂੰ ਲੈ ਕੇ ਬ੍ਰਹਮਪੁੱਤਰ ਦੇ ਵਿਚਕਾਰ ਬਣੇ ਹੋਏ ਕੁਦਰਤੀ ਟਾਪੂ ਬਾਰਕੋਲਾ, ਜਿਹੜਾ ਚਪਰਮੁਖ ਦਾ ਹਿੱਸਾ ਸੀ, ਵਿੱਚ ਵਸ ਗਏਸੂਬੇਦਾਰ ਰਾਮ ਸਿੰਘ ਨੇ ਉਨ੍ਹਾਂ ਦੀ ਅਗਵਾਈ ਕੀਤੀਸਿੱਖਾਂ ਨੇ ਅਸਾਮੀ ਔਰਤਾਂ ਨਾਲ ਵਿਆਹ ਕਰਵਾ ਲਿਆ, ਜਿਨ੍ਹਾਂ ਦੀ ਔਲਾਦ ਅੱਜ ਇਸ ਪਿੰਡ ਵਿੱਚ ਵਸਦੀ ਹੈ

ਮਾਤਾ ਜੀ ਦੇ ਗੁਰਦੁਆਰੇ ਦੀ ਉਸਾਰੀ 1825 ਵਿੱਚ ਕੀਤੀ ਗਈਇਸ ਗੁਰਦੁਆਰਾ ਸਾਹਿਬ ਵਿੱਚ ਦੋ ਬੰਦੂਕਾਂ ਤੋਂ ਇਲਾਵਾ ਉਨ੍ਹਾਂ ਦੀ ਚੱਕੀ ਅਤੇ ਇੱਕ ਤਲਵਾਰ ਵੀ ਮੌਜੂਦ ਹੈਹੁਣ ਇਸ ਪਿੰਡ ਤਿੰਨ ਸੌ ਪੰਜਾਹ ਦੇ ਕਰੀਬ ਸਿੱਖਾਂ ਦੇ ਘਰ ਹੋ ਗਏ ਹਨਇੱਥੇ ਤਿੰਨ ਗੁਰਦੁਆਰਾ ਸਾਹਿਬ ਸਥਾਪਤ ਹਨਇਸਦੇ ਨਾਲ ਹੀ ਨੇੜੇ ਨੇੜੇ ਕਈ ਛੋਟੇ ਛੋਟੇ ਸਿੱਖ ਆਬਾਦੀ ਵਾਲੇ ਇਲਾਕੇ ਵੀ ਹਨ

ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਸਾਨੂੰ ਪਤਾ ਲੱਗਿਆ ਕਿ ਇਨ੍ਹਾਂ ਸਿੱਖਾਂ ਨੇ ਅਸਾਮ ਦੇ ਪ੍ਰਸ਼ਾਸਨਿਕ ਖੇਤਰ ਵਿੱਚ ਵੀ ਚੰਗਾ ਮਾਅਰਕਾ ਮਾਰਿਆ ਹੈਇਸ ਪਿੰਡ ਵਿੱਚੋਂ ਇੱਕ ਡੀ.ਆਈ.ਜੀ, ਐੱਸ. ਪੀ. ਅਤੇ ਕਈ ਸਰਕਾਰੀ ਮੁਲਾਜ਼ਮ ਹਨਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਪ੍ਰਤਾਪ ਸਿੰਘ ਵੀ ਇੱਕ ਸਥਾਨਕ ਸਿੱਖ ਹੈਪਿੰਡ ਦਾ ਮੁਖੀਆ ਭਾਵ ਸਰਪੰਚ ਵੀ ਇੱਕ ਸਿੱਖ ਹੀ ਹੈਗੁਰਦੁਆਰੇ ਵਿੱਚ ਬਤੌਰ ਗ੍ਰੰਥੀ ਸੇਵਾਵਾਂ ਨਿਭਾਅ ਰਿਹਾ ਮੋਹਨ ਸਿੰਘ ਸਕੂਲ ਦੇ ਪ੍ਰਿੰਸੀਪਲ ਪ੍ਰਤਾਪ ਸਿੰਘ ਦਾ ਵੱਡਾ ਭਰਾ ਹੈਉਹ ਸਾਨੂੰ ਸਕੂਲ ਵਿੱਚ ਲੈ ਗਏ ਸਕੂਲ ਵਿੱਚ ਸਾਡਾ ਬੜਾ ਨਿੱਘਾ ਸਵਾਗਤ ਕੀਤਾ ਗਿਆਬੱਚਿਆਂ ਨਾਲ ਮਿਲਵਾਇਆ ਗਿਆ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆਮੈਂ ਆਪਣੀਆਂ ਦੋ ਕਿਤਾਬਾਂ ਸਕੂਲ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂਸਾਡਾ ਸਕੂਲ ਵੱਲੋਂ ਸਨਮਾਨ ਕੀਤਾ ਗਿਆ

ਪ੍ਰਿੰਸੀਪਲ ਪ੍ਰਤਾਪ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਅਸਾਮੀ ਸਿੱਖ, ਜਿਵੇਂ ਕਿ ਉਹਨਾਂ ਨੂੰ ਕਿਹਾ ਜਾਂਦਾ ਹੈ, ਨੇ ਆਪਣੇ ਆਪ ਨੂੰ ਸਥਾਨਕ ਸੱਭਿਆਚਾਰ ਵਿੱਚ ਲੀਨ ਕਰ ਲਿਆ ਹੈਇਹ ਗੁਰਪੁਰਬ ਨੂੰ ਸ਼ਰਧਾ ਨਾਲ ਮਨਾਉਂਦੇ ਹਨ ਤਾਂ ਅਸਾਮ ਦੇ ਮੁੱਖ ਤਿਉਹਾਰ ਬੀਹੂ ਨੂੰ ਵੀ ਉਤਸ਼ਾਹ ਨਾਲ ਮਨਾਉਂਦੇ ਹਨਇਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈਬਾਰਕੋਲਾ, ਚਪਰਮੁਖ ਅਤੇ ਲੰਕਾ, ਸਾਰੇ ਨਗਾਓਂ ਜ਼ਿਲ੍ਹੇ ਵਿੱਚ, ਇਹਨਾਂ ਦੀਆਂ ਪ੍ਰਮੁੱਖ ਬਸਤੀਆਂ ਹਨਬਾਰਕੋਲਾ ਕਿਸੇ ਸਮੇਂ ਗੁੜ ਲਈ ਵੀ ਬਹੁਤ ਮਸ਼ਹੂਰ ਰਿਹਾ ਹੈ

ਅਸਾਮ ਵਿੱਚੋਂ ਬਾਹਰਲਿਆਂ ਨੂੰ ਬਾਹਰ ਕੱਢਣ ਸਬੰਧੀ ਚਲੇ ਜਨ ਅੰਦੋਲਨ ਵਿੱਚ ਇਸ ਪਿੰਡ ਦੇ ਤਿੰਨ ਵਿਅਕਤੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀਇਨ੍ਹਾਂ ਵਿੱਚੋਂ ਦੋ ਸਿੱਖ ਸਨ, ਜਿਨ੍ਹਾਂ ਦੇ ਨਾਮ ਕਰਮ ਸਿੰਘ ਅਤੇ ਚੰਦਨ ਸਿੰਘ ਸਨਇਨ੍ਹਾਂ ਸ਼ਹੀਦਾਂ ਨੂੰ ਅੱਜ ਵੀ ਬੜੇ ਸ਼ਰਧਾ ਭਾਵ ਨਾਲ ਪਿੰਡ ਵਾਸੀ ਯਾਦ ਕਰਦੇ ਹਨਸਾਨੂੰ ਇਨ੍ਹਾਂ ਸ਼ਹੀਦਾਂ ਦੀ ਸਮਾਧ ਉੱਪਰ ਲਿਜਾਇਆ ਗਿਆਅਸੀਂ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇਸ਼ਹੀਦਾਂ ਦੀ ਯਾਦਗਾਰ ’ਤੇ ਪਹੁੰਚ ਕੇ ਇੱਕ ਗੱਲ ਹੋਰ ਵੀ ਪਤਾ ਲੱਗੀ ਕਿ ਜਦੋਂ ਬ੍ਰਹਮਪੁੱਤਰ ਦਾ ਕਹਿਰ ਹੜ੍ਹਾਂ ਦੇ ਰੂਪ ਵਿੱਚ ਵਾਪਰਦਾ ਹੈ ਤਾਂ ਆਸੇ ਪਾਸੇ ਦੇ ਬਹੁਤ ਸਾਰੇ ਲੋਕ ਪਿੰਡ ਦੇ ਗੁਰਦੁਆਰਿਆਂ ਵਿੱਚ ਆ ਕੇ ਸ਼ਰਨ ਲੈਂਦੇ ਹਨਸਾਡੇ ਵੀਰ ਸਿੱਖੀ ਦੀ ਸੇਵਾ ਵਾਲੀ ਅਮੀਰ ਪ੍ਰੰਪਰਾ ਅਨੁਸਾਰ ਉਨ੍ਹਾਂ ਲਈ ਭੋਜਨ ਪਾਣੀ ਦਾ ਬੰਦੋਬਸਤ ਕਰਦੇ ਹਨਇਸੇ ਲਈ ਅਸਾਮੀਆਂ ਲਈ ਬਾਹਰਲੇ ਨਹੀਂ ਹਨਸ਼ਾਇਦ ਇਸੇ ਲਈ ਜਦੋਂ ਉੰਨੀ ਸੌ ਚੁਰਾਸੀ ਵਿੱਚ ਪੂਰੇ ਭਾਰਤ ਵਿੱਚ ਸਿੱਖਾਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਉਸ ਸਮੇਂ ਵੀ ਅਸਾਮ ਵਿੱਚ ਰੱਤੀ ਭਰ ਵੀ ਕਿਸੇ ਕਿਸਮ ਦੀ ਭੜਕਾਹਟ ਨਹੀਂ ਸੀ ਤੇ ਇਹਨਾਂ ਸਿੱਖਾਂ ਨੂੰ ਖ਼ਤਰਾ ਮਹਿਸੂਸ ਨਹੀਂ ਹੋਇਆ ਸੀ

ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਇਹ ਲੋਕ ਹੌਲੀ ਹੌਲੀ ਪੰਜਾਬੀ ਤੇ ਪੰਜਾਬ ਨਾਲੋਂ ਟੁੱਟ ਰਹੇ ਹਨਗੁਰਦੁਆਰਾ ਸਾਹਿਬ ਕੋਲ ਮਿਲੀ ਪਚਾਸੀ ਸਾਲ ਦੀ ਮਾਤਾ ਮਾਨ ਕੌਰ ਬੜੀ ਸ਼ੁੱਧ ਪੰਜਾਬੀ ਵਿੱਚ ਗੱਲ ਕਰ ਰਹੀ ਸੀ, ਜਦੋਂ ਕਿ ਚਾਲੀ ਤੋਂ ਪੰਜਾਹ ਸਾਲ ਦੀ ਉਮਰ ਵਾਲੇ ਅਸਾਮੀ ਹਿੰਦੀ ਤੇ ਪੰਜਾਬੀ ਨੂੰ ਰਲਾ ਮਿਲਾ ਕੇ ਖਿਚੜੀ ਭਾਸ਼ਾ ਬੋਲ ਰਹੇ ਸਨ ਇੱਥੋਂ ਸਾਨੂੰ ਪਤਾ ਲੱਗਿਆ ਇਨ੍ਹਾਂ ਵਿੱਚੋਂ ਬਹੁਤੇ ਪੇਂਡੂ ਲੋਕ ਪੰਜਾਬੀ ਨਹੀਂ ਸਮਝਦੇਇਸ ਸੰਬੰਧੀ ਮਾਤਾ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਘਰਾਂ ਵਿੱਚ ਸ਼ੁੱਧ ਪੰਜਾਬੀ ਬੋਲੀ ਜਾਂਦੀ ਸੀ ਜਦੋਂ ਤੋਂ ਬੱਚਿਆਂ ਨੇ ਸਕੂਲਾਂ ਵਿੱਚ ਪੜ੍ਹਨਾ ਸ਼ੁਰੂ ਕੀਤਾ ਤਾਂ ਅਸਾਮੀ ਭਾਸ਼ਾ ਦਾ ਬੋਲਬਾਲਾ ਹੋ ਗਿਆਹੌਲੀ ਹੌਲੀ ਪੰਜਾਬੀ ਘਟਦੀ ਗਈ ਤੇ ਅਸਾਮੀ ਵਧਦੀ ਗਈ ਹੁਣ ਤਾਂ ਸਿੱਖਾਂ ਦੇ ਬਹੁਤੇ ਬੱਚੇ ਪੰਜਾਬੀ ਬੋਲ ਜਾਂ ਸਮਝ ਨਹੀਂ ਸਕਦੇ, ਲਿਖਣਾ ਤਾਂ ਦੂਰ ਦੀ ਗੱਲ ਹੈਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਭਾਵੇਂ ਗਿਆਨੀ ਜ਼ੈਲ ਸਿੰਘ, ਸੁਰਜੀਤ ਸਿੰਘ ਬਰਨਾਲਾ ਤੇ ਹੋਰ ਵੱਡੇ ਦਿੱਗਜ਼ ਨੇਤਾਵਾਂ ਨੇ ਕਈ ਵਾਰ ਦੌਰਾ ਕੀਤਾ ਪਰ ਸਿੱਖਾਂ ਦੀ ਦਸ਼ਾ ਸੁਧਾਰਨ ਲਈ ਕੋਈ ਖ਼ਾਸ ਯਤਨ ਨਹੀਂ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਕਈ ਵਾਰ ਪੰਜਾਬ ਦੀ ਯਾਤਰਾ ਕਰਨ ਲਈ ਬੱਸਾਂ ਤਾਂ ਮੁਹਈਆ ਕਰਵਾਈਆਂ, ਇਸ ਤੋਂ ਇਲਾਵਾ ਹੋਰ ਜ਼ਿਆਦਾ ਕੁਝ ਨਹੀਂ ਕੀਤਾ ਗਿਆਐੱਸ ਜੀ ਪੀ ਸੀ ਦੀ ਭੂਮਿਕਾ ਤਾਂ ਬਿਲਕੁਲ ਦਿਖਾਈ ਨਹੀਂ ਦਿੱਤੀ

ਸਕੂਲ ਦਾ ਦੌਰਾ ਕਰਨ ਤੋਂ ਬਾਅਦ ਅਸੀਂ ਕੁਝ ਹੋਰ ਲੋਕਾਂ ਨੂੰ ਮਿਲੇ ਤੇ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੱਤੀਸਾਨੂੰ ਵਾਪਸ ਆਉਣ ਲਈ ਤਿਆਰ ਹੁੰਦੇ ਦੇਖ ਚਰਨਜੀਤ ਸਿੰਘ ਨੇ ਕਿਹਾ ਕਿ ਉਸ ਨੇ ਘਰ ਵਿੱਚ ਖਾਣਾ ਤਿਆਰ ਕਰਨ ਲਈ ਆਖ ਦਿੱਤਾ ਹੈ,ਉਹ ਸਾਨੂੰ ਰੋਟੀ ਖਾਧੇ ਬਿਨਾਂ ਜਾਣ ਨਹੀਂ ਦੇਵੇਗਾ

ਉਸ ਦੇ ਘਰ ਵਿੱਚ ਸਾਡਾ ਨਿੱਘਾ ਸਵਾਗਤ ਕੀਤਾ ਗਿਆਚਰਨਜੀਤ ਸਿੰਘ ਦੀ ਭੈਣ ਦੀਪਾ ਵੀ ਮੁੰਬਈ ਤੋਂ ਆਈ ਹੋਈ ਸੀ, ਜਿਸਦਾ ਪਤੀ ਰਣਜੀਤ ਸਿੰਘ ਸਾਨੂੰ ਪਿੰਡ ਪਹੁੰਚਣ ਸਮੇਂ ਹੀ ਮਿਲਿਆ ਸੀਸਾਡੇ ਲਈ ਚਾਹ ਆ ਗਈਚਾਹ ਪੀਂਦਿਆਂ ਵਿਆਹ ਸ਼ਾਦੀਆਂ ਬਾਰੇ ਗੱਲ ਚੱਲੀ ਤਾਂ ਚਰਨਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਸਿੱਖ ਪਰਿਵਾਰ ਆਪਣੇ ਮੁੰਡਿਆਂ ਦੀ ਸ਼ਾਦੀ ਤਾਂ ਗ਼ੈਰ ਪੰਜਾਬੀ ਔਰਤਾਂ ਨਾਲ ਕਰ ਲੈਂਦੇ ਹਨ ਪ੍ਰੰਤੂ ਕੁੜੀਆਂ ਬਹੁਤ ਘੱਟ ਬਾਹਰ ਵਿਆਹ ਕਰਵਾਉਂਦੀਆਂ ਹਨ

ਉੱਥੇ ਇੱਕ ਦਿਲਚਸਪ ਗੱਲ ਪਤਾ ਲੱਗੀ ਕਿ ਰੇਲਵੇ ਵਿੱਚ ਠੇਕੇਦਾਰੀ ਕਰਦਾ ਰਣਜੀਤ ਸਿੰਘ ਕਾਫ਼ੀ ਅਮੀਰ ਬੰਦਾ ਹੈ, ਜਿਹੜਾ ਹਰ ਵਾਰੀ ਬੰਬਈ ਤੋਂ ਗੁਹਾਟੀ ਤਕ ਆਪਣੇ ਕੁੱਤੇ ਨੂੰ ਵੀ ਜਹਾਜ਼ ’ਤੇ ਲੈ ਕੇ ਆਉਂਦਾ ਹੈਉਹ ਵਿਆਹ ਕਰਵਾਉਣ ਤੋਂ ਪਹਿਲਾਂ ਪਟਨਾ ਦਾ ਮਨੋਜ ਕੁਮਾਰ ਸੀ ਤੇ ਚਰਨਜੀਤ ਸਿੰਘ ਦੀ ਭੈਣ ਦੀਪਾ ਨਾਲ ਵਿਆਹ ਕਰਵਾ ਕੇ ਮਨੋਜ ਕੁਮਾਰ ਤੋਂ ਰਣਜੀਤ ਸਿੰਘ ਬਣ ਗਿਆਜਦੋਂ ਅਸੀਂ ਉਸ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂਨੂੰ ਸਿੱਖੀ ਦਾ ਸੇਵਾ ਭਾਵ ਵਾਲਾ ਸਵਰੂਪ ਬਹੁਤ ਵਧੀਆ ਲਗਦਾ ਹੈਇਸੇ ਲਈ ਮੈਂ ਪੂਰਨ ਸਿੰਘ ਸਜਿਆ ਹਾਂਮੇਰਾ ਸਿਰ ਗੁਰੂ ਸਾਹਿਬਾਨ ਲਈ ਸ਼ਰਧਾ ਨਾਲ ਝੁਕ ਗਿਆ ਜਿਨ੍ਹਾਂ ਨੇ ਅਜਿਹਾ ਪੰਥ ਬਣਾਇਆ ਜਿਹੜਾ ਆਪਣੀ ਸੇਵਾ ਭਾਵ ਨਾਲ ਦੁਨੀਆਂ ਨੂੰ ਇਸ ਤਰ੍ਹਾਂ ਪ੍ਰਭਾਵਤ ਕਰਦਾ ਹੈ

ਚਰਨਜੀਤ ਸਿੰਘ ਦੀ ਮਾਤਾ ਜੀ, ਪਤਨੀ ਤੇ ਪਰਿਵਾਰ ਨੇ ਬੜੇ ਪ੍ਰੇਮ ਨਾਲ ਸਾਨੂੰ ਪ੍ਰਸ਼ਾਦਾ ਛਕਾਇਆਕਈ ਦਿਨਾਂ ਬਾਅਦ ਘਰ ਦੀ ਰੋਟੀ ਖਾ ਕੇ ਮਨ ਗਦਗਦ ਹੋ ਉੱਠਿਆਜਦੋਂ ਅਸੀਂ ਵਾਪਸੀ ਲਈ ਤਿਆਰ ਹੋਏ ਤਾਂ ਮੈਂ ਚਰਨਜੀਤ ਸਿੰਘ ਨੂੰ ਪੁੱਛਿਆ,"ਵੀਰ ਜੀ, ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ?

ਚਰਨਜੀਤ ਸਿੰਘ ਨੂੰ ਮੇਰੇ ਲੇਖਕ ਹੋਣ ਬਾਰੇ ਪਤਾ ਲੱਗ ਚੁੱਕਿਆ ਸੀਉਹ ਭਾਵੁਕ ਹੁੰਦਾ ਬੋਲਿਆ,"ਵੀਰ ਜੀ, ਲੀਡਰਾਂ ਤੋਂ ਤਾਂ ਸਾਨੂੰ ਕੋਈ ਆਸ ਨਹੀਂ ਪਰ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਆਪਣੇ ਬੰਦੇ ਪੱਗ ਬੰਨ੍ਹਣੀ ਤੇ ਪੰਜਾਬੀ ਬੋਲਣੀ ਭੁੱਲਦੇ ਜਾ ਰਹੇ ਹਨ, ਸਾਡੀਆਂ ਪੰਜਾਬ ਤੇ ਸਿੱਖੀ ਨਾਲ ਤੰਦਾ ਹੌਲੀ ਹੌਲੀ ਢਿੱਲੀਆਂ ਪੈ ਰਹੀਆਂ ਹਨ, ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਹਰ ਸਾਲ ਸਾਡੇ ਲਈ ਪੰਜਾਬੀ ਪੜ੍ਹਨ-ਲਿਖਣ, ਕੀਰਤਨ ਦਾ ਅਭਿਆਸ ਕਰਨ ਅਤੇ ਪੱਗ ਬੰਨ੍ਹਣ ਲਈ ਕਿਸੇ ਨਾ ਕਿਸੇ ਨੂੰ ਇੱਕ ਮਹੀਨੇ ਲਈ ਭੇਜ ਦਿਆ ਕਰੋਅਸੀਂ ਉਸ ਦੇ ਰਹਿਣ ਬਹਿਣ ਦਾ ਪ੍ਰਬੰਧ ਕਰ ਦਿਆ ਕਰਾਂਗੇਜੇਕਰ ਘੱਟੋ ਘੱਟ ਦਸ ਸਾਲ ਇਹ ਸੇਵਾ ਹੋ ਜਾਵੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖੀ ਅਤੇ ਪੰਜਾਬੀਅਤ ਨਾਲ ਜੁੜੀਆਂ ਰਹਿਣ ਜਾਣਗੀਆਂ।”

ਉਸ ਦੀ ਗੱਲ ਸੁਣ ਕੇ ਮੈਂ ਤੇ ਮੇਰੇ ਸਾਥੀ ਵੀ ਭਾਵੁਕ ਹੋ ਗਏਅਸੀਂ ਉਸ ਨਾਲ ਵਾਅਦਾ ਕੀਤਾ ਕਿ ਅਸੀਂ ਪੰਜਾਬ ਜਾ ਕੇ ਉਨ੍ਹਾਂ ਦੀ ਸਮੱਸਿਆ ਸਬੰਧੀ ਜ਼ਰੂਰ ਉਪਾਰਾਲਾ ਕਰਾਂਗੇਸਾਨੂੰ ਵਿਦਾ ਕਰਨ ਲਈ ਪਿੰਡ ਦੇ ਕਾਫ਼ੀ ਲੋਕ ਇਕੱਠੇ ਹੋ ਗਏ ਅਸੀਂ ਭਰੇ ਮਨਾਂ ਨਾਲ ਉਨ੍ਹਾਂ ਤੋਂ ਵਿਦਾ ਹੋਏ

ਇਹ ਲਿਖਤ ਲਿਖਦੇ ਹੋਏ ਮੈਂਨੂੰ ਵਿਦਾਇਗੀ ਸਮੇਂ ਆਪਣੇ ਬੰਦਿਆਂ ਦੇ ਹਿੱਲਦੇ ਹੋਏ ਹੱਥ ਯਾਦ ਆ ਰਹੇ ਹਨਮੈਂ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੀਆਂ ਮੋਹ ਦੀਆਂ ਤੰਦਾਂ ਨੂੰ ਪੀਡੇ ਕਰਨ ਲਈ ਸਾਨੂੰ ਜ਼ਰੂਰ ਕੁਝ ਭਰਵੇਂ ਯਤਨ ਕਰਨੇ ਚਾਹੀਦੇ ਹਨਮੈਂ ਤੇ ਮੇਰੇ ਸਾਥੀ ਇਸ ਲਈ ਕੋਸ਼ਿਸ਼ ਕਰ ਰਹੇ ਹਾਂ। ਇਸ ਲਿਖਤ ਨੂੰ ਪੜ੍ਹਨ ਵਾਲੇ ਸੁਹਿਰਦ ਸਾਥੀਆਂ ਤੋਂ ਵੀ ਭਰਵੇਂ ਯੋਗਦਾਨ ਦੀ ਆਸ ਰੱਖਦਾ ਹਾਂ ਤਾਂ ਜੋ ਆਪਣੇ ਬੰਦੇ ਆਪਣੇ ਹੀ ਰਹਿਣ, ਬਿਗਾਨੇ ਨਾ ਹੋ ਜਾਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3238)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਮਾਨ

ਭੁਪਿੰਦਰ ਸਿੰਘ ਮਾਨ

Phone: (91 - 94170 - 81419)
Email:(Bhupindermann2009@gmail.com)

More articles from this author