SukhpalSGill7ਪੁਰਾਣੀ ਪੀੜ੍ਹੀ ਨੂੰ ਇੱਕ ਦਾਰਸ਼ਨਿਕ ਦੇ ਇਸ ਵਿਚਾਰ ਅਨੁਸਾਰ ਰਹਿਣਾ ਚਾਹੀਦਾ ਹੈ ...
(4 ਜਨਵਰੀ 2025)

 

ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, “ਵਖਤੁ ਵੀਚਾਰੇ ਸੁ ਬੰਦਾ ਹੋਇ”। ਭਾਵ ਸਪਸ਼ਟ ਹੈ ਕਿ ਜਿਹੜਾ ਸਮੇਂ ਦੀ ਨਜ਼ਾਕਤ ਪਛਾਣ ਕੇ ਚੱਲਦਾ ਹੈ, ਉਹੀ ਬੰਦਾ ਹੈਪੀੜ੍ਹੀ ਦਾ ਪਾੜਾ ਇੱਕ ਨਿਰੰਤਰ ਸਮਾਜਿਕ ਵਰਤਾਰਾ ਹੈ, ਇਸ ਨੂੰ ਰੋਕਿਆ ਨਹੀਂ ਜਾ ਸਕਦਾਸਮਾਂ ਬਲਵਾਨ ਹੈ, ਜਿਓਂ ਜਿਓਂ ਇਹ ਅੱਗੇ ਤੁਰਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਹੀ ਵਿਕਾਸ ਅਤੇ ਬੌਧਿਕ ਪ੍ਰਸਥਿਤੀਆਂ ਬਦਲਦੀਆਂ ਜਾਂਦੀਆਂ ਹਨਇਹਨਾਂ ਦੇ ਨਾਲ ਨਾਲ ਬੰਦੇ ਦੀ ਸੋਚ ਵੀ ਬਦਲੀ ਜਾਂਦੀ ਹੈਇਸਦੇ ਦੋ ਕਾਰਨ ਹਨ, ਇੱਕ ਤਾਂ ਸੋਚ ਸਿੱਖਿਆ ਅਤੇ ਸਮਾਜੀਕਰਨ ਕਰਕੇ ਬਣਦੀ ਹੈ, ਦੂਜੀ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਕਾਰਨ ਬਣਦੀ ਹੈਸਮਾਜਿਕ ਦਾਇਰਾ ਸੋਚ ਉੱਪਰ ਖੜ੍ਹਾ ਹੈਆਮ ਭਾਸ਼ਾ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਅਪਰਾਧ, ਗੈਰ ਸਮਾਜਿਕ ਕੰਮ ਰੋਕਣੇ ਹਨ ਤਾਂ ਸਭ ਤੋਂ ਪਹਿਲਾਂ ਸੋਚ ਬਦਲੋਅੱਜ ਦੇ ਜੰਮੇ ਦੀ ਸੋਚ ਹੋਰ ਹੈ, ਦਸ ਸਾਲ ਪਹਿਲਾਂ ਜੰਮੇ ਦੀ ਹੋਰ। ਪੰਜਾਹ ਸਾਲ ਪਹਿਲਾਂ ਦੇ ਜੰਮੇ ਦੀ ਸੋਚ ਉਸ ਸਮੇਂ ਦੇ ਹਾਲਾਤ ਅਨੁਸਾਰ ਹੁੰਦੀ ਹੈਇਸ ਪਿੱਛੇ ਜਨਰੇਸ਼ਨ ਗੈਪ ਹੀ ਹੁੰਦਾ ਹੈਇਸ ਨਿਰੰਤਰ ਵਹਿੰਦੇ ਸਮੇਂ ਵਿੱਚ ਜੋ ਪਾੜਾ ਰਹਿ ਜਾਂਦਾ ਹੈ, ਉਹ ਅਕਸਰ ਹੀ ਪੁਆੜਿਆਂ ਦੀ ਜੜ੍ਹ ਹੋ ਨਿੱਬੜਦਾ ਹੈਸ਼ੈਕਸਪੀਅਰ ਦੇ ਕਥਨ ਅਨੁਸਾਰ, ‘ਕੁੱਝ ਵੀ ਚੰਗਾ, ਮਾੜਾ ਨਹੀਂ ਹੁੰਦਾ, ਕੇਵਲ ਸੋਚ ਹੀ ਇਸ ਨੂੰ ਅਜਿਹਾ ਬਣਾਉਂਦੀ ਹੈ।”

ਨਵੀਂ ਅਤੇ ਪੁਰਾਣੀ ਪੀੜ੍ਹੀ ਦਾ ਪਾੜਾ ਆਪਣੀ ਆਪਣੀ ਜਗ੍ਹਾ ਆਪਣੇ ਸਮੇਂ ਦੀ ਸੋਚ ਅਨੁਸਾਰ ਆਪਣੇ ਆਪ ਨੂੰ ਸਹੀ ਦੱਸਦਾ ਹੈ ਅਤੇ ਸਹੀ ਹੋਣਾ ਸਾਬਤ ਵੀ ਕਰਦਾ ਹੈਇਸ ਪੱਖੋਂ ਦੋਵੇਂ ਸੱਚੇ ਹੀ ਹੁੰਦੇ ਹਨਪੁਰਾਣੀ ਪੀੜ੍ਹੀ ਨੂੰ ਇੱਕ ਦਾਰਸ਼ਨਿਕ ਦੇ ਇਸ ਵਿਚਾਰ ਅਨੁਸਾਰ ਰਹਿਣਾ ਚਾਹੀਦਾ ਹੈ, “ਜਿਹੜਾ ਵਿਅਕਤੀ ਆਪਣੀ ਸੋਚ ਨਹੀਂ ਬਦਲਦਾ, ਉਸਦੀ ਸੋਚ ਉਸ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਕੀੜੇ ਪੈਦਾ ਹੁੰਦੇ ਹਨ।” ਪੁਰਾਣੀ ਪੀੜ੍ਹੀ ਸਮੇਂ ਦੇ ਵੇਗ ਅਨੁਸਾਰ ਆਪਣੀ ਸੋਚ ਬਦਲਦੀ ਜਾਵੇ ਤਾਂ ਮਾਨਸਿਕਤਾ ਦੇ ਕੀੜੇ ਪੈਦਾ ਨਹੀਂ ਹੋ ਸਕਦੇਜੋ ਕੁਝ ਦਿਮਾਗ ਵਿੱਚ ਚੱਲਦਾ ਹੈ, ਉਹੀ ਸੋਚ ਵਿੱਚ ਬਦਲ ਜਾਂਦਾ ਹੈਪਹਿਲਾਂ ਪਿੰਡਾਂ ਵਿੱਚ ਸਾਂਝੇ ਪਰਿਵਾਰ ਹੁੰਦੇ ਸਨ, ਇੱਕ ਖੂੰਡੇ ਵਾਲੇ ਦੇ ਹੱਥ ਕਮਾਂਡ ਹੁੰਦੀ ਸੀਫਿਰ ਲੋਕ ਪੜ੍ਹ ਲਿਖ ਕੇ ਅੱਡ ਅੱਡ ਹੋਣ ਲੱਗ ਪਏਇਸ ਪਿੱਛੇ ਨਵੀਂ ਪੜ੍ਹੀ ਲਿਖੀ ਪੀੜ੍ਹੀ ਹੀ ਹੈਇਹਨਾਂ ਨੇ ਪੁਰਾਣੀ ਪੀੜ੍ਹੀ ਦੇ ਰੂੜ੍ਹੀਵਾਦੀ ਵਿਚਾਰਾਂ ਨੂੰ ਨਕਾਰਨਾ ਸ਼ੁਰੂ ਕਰ ਦਿੱਤਾਇਹਨਾਂ ਨੂੰ ਪੁਰਾਣੀ ਪੀੜ੍ਹੀ ਆਪਣੇ ਅਨੁਸਾਰ ਢਾਲਣਾ ਚਾਹੁੰਦੀ ਹੈਪਰ ਨਵੀਂ ਪੀੜ੍ਹੀ ਸਮੇਂ ਅਨੁਸਾਰ ਬਜ਼ੁਰਗਾਂ ਨੂੰ ਢਾਲਣ ਲਈ ਬਜ਼ਿੱਦ ਰਹਿੰਦੀ ਹੈ, ਨਤੀਜਾ ਪਰਿਵਾਰ ਵਿੱਚ ਨੋਕ ਝੋਕ ਸ਼ੁਰੂ ਹੋ ਜਾਂਦੀ ਹੈਅੰਤ ਭਾਂਡਾ-ਟੀਂਡਾ ਅੱਡ ਅੱਡ ਹੋ ਜਾਂਦਾ ਹੈਨਵੀਂ ਪੀੜ੍ਹੀ ਸਮਾਜਿਕ ਨਿਯਮਾਵਲੀ ਦੀ ਪ੍ਰਵਾਹ ਵੀ ਨਹੀਂ ਕਰਦੀਮੁੰਡਿਆਂ ਨੂੰ ਬਹੂਆਂ ਦੇ ਅਧੀਨ ਹੋਣ ਦਾ ਖਿਤਾਬ ਮਿਲ ਜਾਂਦਾ ਹੈ

ਪੀੜ੍ਹੀ ਦੇ ਪਾੜੇ ਦਾ ਸਿਖਰ ਬਿਰਧ ਆਸ਼ਰਮ ਬਣਦੇ ਹਨਬਿਰਧ ਆਸ਼ਰਮ ਉਹਨਾਂ ਲਈ ਸਮਾਜਿਕ ਕਲੰਕ ਹਨ, ਜਿਹੜੇ ਸਭ ਕੁਝ ਹੁੰਦੇ ਸੁੰਦੇ ਵੀ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ ਹਨਕਈ ਜਾਣਾ ਨਹੀਂ ਚਾਹੁੰਦੇ ਪਰ ਕਠੋਰ ਮੁੰਡੇ ਬਹੂਆਂ ਭੇਜ ਕੇ ਸਾਹ ਲੈਂਦੇ ਹਨਸਮਾਜਿਕ ਪ੍ਰਾਣੀ ਦਾ ਰੁਤਬਾ ਵੀ ਵਿੱਚੇ ਹੀ ਘੜੀਸ ਦਿੰਦੇ ਹਨਪੁਰਾਣੀ ਪੀੜ੍ਹੀ ਲਈ ਢੁਕਵਾਂ ਹੈ ਕਿ ਅੱਖਾਂ ਨਾਲ ਐਨਕ ਸੋਂਹਦੀ ਹੈ, ਕਦਰ ਹੈਤੁਸੀਂ ਤਾਂ ਹੀ ਕਦਰ ਵਾਲੇ ਅਤੇ ਸੋਹੰਦੇ ਹੋਣ ਦੇ ਹੱਕਦਾਰ ਹੋ, ਜੇ ਹਾਲਾਤ ਨੂੰ ਸਮਝ ਕੇ ਪਰਿਵਾਰ ਵਿੱਚ ਵਿਚਰਦੇ ਹੋ

ਪਿੰਡਾਂ ਅਤੇ ਸ਼ਹਿਰਾਂ ਦੀ ਪੀੜ੍ਹੀ ਵਿੱਚ ਵੀ ਅੰਤਰ ਹੈਇਸ ਅੰਤਰ ਨੂੰ ਕੰਮਕਾਰ ਅਤੇ ਰਹਿਣ ਸਹਿਣ ਨਿਖੇੜਦੇ ਹਨ, ਸੋਚ ਇੱਕੋ ਹੀ ਹੁੰਦੀ ਹੈਬਾਪੂ ਕਹਿੰਦਾ ਹੈ, ਮੈਂ ਵਾਣ ਵਾਲਾ ਮੰਜਾ ਲੈਣਾ ਹੈ. ਔਲਾਦ ਕਹਿੰਦੀ ਅਸੀਂ ਬੈੱਡ ਲੈਣੇ ਹਨਔਲਾਦ ਕਹਿੰਦੀ ਬੈੱਡ ਨਾਲ ਸਰੀਰ ਸਿੱਧਾ ਰਹਿ ਕੇ ਡਿਸਕ ਨਹੀਂ ਹੁੰਦੀ, ਬਾਪੂ ਕਹਿੰਦਾ ਡਿਸਕ ਡੂਸਕ ਦਾ ਨੀ ਮੈਨੂੰ ਪਤਾ, ਮੇਰਾ ਤਾਂ ਬੈੱਡ ਉੱਪਰ ਖਾਧਾ ਪੀਤਾ ਉੱਪਰ ਨੂੰ ਆਉਂਦਾਬੇਬੇ ਕਹਿੰਦੀ ਹੈ, ਮੇਰਾ ਸੰਦੂਕ ਭਲਾ ਹੈ, ਨੂੰਹ ਕਹਿੰਦੀ ਹੈ, ਚੁੱਕ ਲੈ, ਮੈਂ ਅਲਮਾਰੀ ਰੱਖਣੀ ਹੈਨਵੀਂ ਪੀੜ੍ਹੀ ਪਖਾਨੇ ਮਕਾਨ ਦੇ ਅੰਦਰ ਭਾਲਦੀ ਪੁਰਾਣੀ ਪੀੜ੍ਹੀ ਨੂੰ ਕਹਿੰਦੀ ਹੈ, ਅਸੀਂ ਪਖਾਨੇ ਅੰਦਰ ਸਹਿਣ ਨਹੀਂ ਕਰਨੇ। ਹੁਣ ਸ਼ਾਇਦ ਇਸ ਮੋਚ ਨੂੰ ਮੋੜਾ ਪੈ ਗਿਆ ਹੈ

ਜਿਵੇਂ ਦਸ ਕੋਹ ’ਤੇ ਬੋਲੀ ਬਦਲਦੀ ਹੈ, ਉਸੇ ਤਰ੍ਹਾਂ ਦੂਜੀ ਪੀੜ੍ਹੀ ਦੀ ਸੋਚ ਬਦਲ ਜਾਂਦੀ ਹੈਹਰ ਪੀੜ੍ਹੀ ਦੀਆਂ ਆਪਣੀਆਂ ਰੁਚੀਆਂ, ਰੁਝੇਵੇਂ ਹੁੰਦੇ ਹਨਹਾਂ, ਇੱਕ ਗੱਲ ਜ਼ਰੂਰ ਹੈ ਕਿ ਪੀੜ੍ਹੀ ਦੇ ਪਾੜੇ ਪਿੱਛੇ ਵਿਕਾਸ ਦੀ ਗਤੀ ਵੀ ਹੈਦੂਜੀ ਗੱਲ ਇਹ ਵੀ ਹੈ ਕਿ ਹਰ ਤਬਦੀਲੀ ਵਿਕਾਸ ਨਹੀਂ ਹੁੰਦੀਹਰ ਪੀੜ੍ਹੀ ਨੂੰ ਆਪਣੀ ਆਪਣੀ ਜਗ੍ਹਾ ਇਹ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਬੋਦੀਆਂ ਰਸਮਾਂ-ਰੀਤਾਂ ਦੇ ਗੁਲਾਮ ਨਹੀਂ ਹਾਂ, ਆਪਣੀ ਸੋਚ-ਸਮਝ ਵਰਤ ਕੇ ਤਰਕ ਨਾਲ ਬਦਲਾਓ ਲਿਆਉਣਾ ਹੈਇਸ ਤਰ੍ਹਾਂ ਨਾ ਹੋਵੇ ਕਿ ਕੋਈ ਪੀੜੀ ਤਰਕ ਨੂੰ ਤਰੋੜ ਮਰੋੜ ਕੇ ਆਪਣੀ ਹਿੰਡ ਪੁਗਾਵੇ।

ਹਾਲਾਤ ਨਾਲ ਸਮਝੌਤਾ ਕਰਨ ਨਾਲ ਪੀੜ੍ਹੀ ਦਾ ਪਾੜਾ ਮੇਟਿਆ ਜਾ ਸਕਦਾ ਹੈਮੰਗਣ ’ਤੇ ਸਲਾਹ ਦੇਣੀ ਚਾਹੀਦੀ ਹੈ, ਸਲਾਹ ਮਿਲਣ ’ਤੇ ਲਾਗੂ ਹੋਣੀ ਚਾਹੀਦੀ ਹੈਸਮਾਜਿਕ ਪੁਆੜੇ ਬਾਰੇ ਅਸੀਂ ਇਹ ਨਹੀਂ ਸਮਝਦੇ ਕਿ ਸਮੱਸਿਆ ਜਿਸ ਸੋਚ ਕਰਕੇ ਆਈ ਹੈ, ਉਹ ਸੋਚ ਅਸੀਂ ਹੀ ਪੈਦਾ ਕੀਤੀ ਹੈਘਰ ਵਿੱਚ ਸਿਆਣੇ-ਨਿਆਣੇ ਜਦੋਂ ਆਪਣੀ ਰਾਏ ਠੋਸੀ ਜਾਣ ਤਾਂ ਸਮਝੋ ਕਿ ਦੂਰਦਰਸ਼ੀ ਵਾਲਾ ਕੋਈ ਨਹੀਂ, ਸਭ ਦੀ ਅਕਲ ਮਾਰੀ ਗਈ ਹੈਮੈਂ ਇੱਕ ਅਧਿਆਪਕਾ ਦੇ ਘਰ ਗਿਆਉਹਨਾਂ ਰਸੋਈ ਵਿੱਚੋਂ ਚਾਹ ਬਾਹਰ ਫੜਾਈਮੈਂ ਆਪਣੇ ਬੱਚੇ ਨੂੰ ਕਿਹਾ, “ਕਾਕੇ, ਮੋਘੇ ਵਿੱਚੋਂ ਚਾਹ ਫੜ।” ਬੱਚੇ ਨੇ ਮੇਰੇ ਮੂੰਹ ਵੱਲ ਵੇਖ ਕੇ ਚਾਹ ਫੜ ਲਈ ਚਾਹ ਮੈਨੂੰ ਫੜਾਉਣ ਵੇਲੇ ਬੱਚਾ ਕਹਿਣ ਲੱਗਾ, “ਮੋਘਾ ਨਹੀਂ, ਸਰਵਿਸ ਵਿੰਡੋ ਹੁੰਦੀ ਆ ਪਾਪਾ।” ਮੈਂ ਪੀੜ੍ਹੀ ਦਾ ਪਾੜਾ ਭਲੀਭਾਂਤ ਸਮਝ ਗਿਆ

ਇੱਕ ਵੱਖਰੀ ਗੱਲ ਹੋਰ ਵੀ ਹੈ ਕਿ ਬਜ਼ੁਰਗਾਂ ਨੂੰ ਤਜਰਬਿਆਂ ਦਾ ਖਜ਼ਾਨਾ ਸਮਝ ਕੇ ਅਗਿਆਤ ਨੇ ਨੌਜਵਾਨੀ ਨੂੰ ਸੁਨੇਹਾ ਵੀ ਦਿੱਤਾ ਹੈ, “ਇੱਕ ਨੌਜਵਾਨ ਦੂਜੇ ਨੌਜਵਾਨ ਦੀ ਅਗਵਾਈ ਕਰਦਾ ਇਸ ਤਰ੍ਹਾਂ ਹੈ, ਜਿਵੇਂ ਇੱਕ ਅੰਨ੍ਹਾ ਦੂਜੇ ਅੰਨ੍ਹੇ ਦੀ ਅਗਵਾਈ ਕਰਦਾ ਹੋਵੇ।” ਭਾਵ ਇੱਕ ਵਿਅਕਤੀ ਖੂਹ ਵਿੱਚ ਡਿਗਿਆ ਹੋਵੇ ਤੇ ਦੂਜਾ ਵੀ ਉਸੇ ਖੂਹ ਵਿੱਚ ਡਿਗੇਇਸ ਪਾੜੇ ਨੂੰ ਕਾਬੂ ਹੇਠ ਕਰਨ ਲਈ ਸਾਡੀ ਸਿੱਖਿਆ ਅਤੇ ਸਮਾਜੀਕਰਨ ਦਾ ਅਧਿਆਏ ਵਰਕਾ ਹੋਣਾ ਚਾਹੀਦਾ ਹੈਉਮਰਾਂ ਦੇ ਤਕਾਜ਼ੇ ਕਰਕੇ ਨਹੀਂ ਬਲਕਿ ਸਿੱਖਿਆ ਅਤੇ ਸੰਸਕਾਰਾਂ ਕਰਕੇ ਤਾਂ ਪੀੜ੍ਹੀ ਦੇ ਪਾੜੇ ਨੂੰ ਇੱਕ ਸੋਚ ਅਧੀਨ ਕੀਤਾ ਜਾ ਸਕਦਾ ਹੈ। “ਇੱਕ ਨੇ ਕਹੀ, ਦੂਜੇ ਨੇ ਮਾਨੀ। ਦੋਹਾਂ ਦਾ ਲਾਭ, ਦੋਵੇਂ ਬ੍ਰਹਮ ਗਿਆਨੀ।” ਬਜ਼ੁਰਗਾਂ ਨੂੰ ਆਪਣੀ ਔਲਾਦ ਦੀ ਸੋਚ ਨੂੰ ਬੌਧਿਕ ਤਰੱਕੀ ਅਤੇ ਨੌਜਵਾਨੀ ਨੂੰ ਦਾਰਸ਼ਨਿਕ ਏ.ਜੀ. ਗਾਰਡੀਨਰ ਦੇ ਕਥਨ, “ਚੜ੍ਹਦੇ ਸੂਰਜ ਦੀ ਆਪਣੀ ਸੁੰਦਰਤਾ ਹੁੰਦੀ ਹੈ, ਛਿਪਦੇ ਸੂਰਜ ਦੀ ਆਪਣੀ ਸੁੰਦਰਤਾ ਮਨਮੋਹਣੀ ਅਤੇ ਰੂਹਾਨੀ ਹੁੰਦੀ ਹੈ।” ਅਨੁਸਾਰ ਪਰਿਵਾਰ ਚਲਾਉਣੇ ਚਾਹੀਦੇ ਹਨਇਸ ਨਾਲ ਇਸ ਸਮੇਂ ਸਿਰ ਚੁੱਕ ਰਹੀ ਪੀੜ੍ਹੀ ਦੇ ਪਾੜੇ ਦੀ ਸਮਾਜਿਕ ਬੁਰਾਈ ਨੂੰ ਸਮਾਜਿਕ ਜਾਬਤੇ ਅਧੀਨ ਕੀਤਾ ਜਾ ਸਕਦਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5587)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)