IsherSinghEng7ਇਸ ਸਾਲ (2024) ਦੇ 30 ਸਤੰਬਰ ਤੋਂ ਸ਼ੁਰੂ ਹੋਈ ਇਹ ਮਹਾਂ-ਦੌੜ 20 ਅਕਤੂਬਰ ਨੂੰ ਪੂਰੀ ਹੋਣੀ ਹੈ ਅਤੇ ...2 Oct 2024
(2 ਅਕਤੂਬਰ 2024)


(ਸਾਲਾਨਾ ਸ਼੍ਰੀ ਚਿਨਮੁਆਇਸਵੈ-ਸਾਧਨਾ
- 3100 ਮੀਲ ਦੀ ਦੌੜ)

2 Oct 2024ਅੱਜ-ਕੱਲ੍ਹ (30 ਅਗਸਤ ਤੋਂ 20 ਅਕਤੂਬਰ ਤਕ) ਅਮਰੀਕਾ ਦੇ ਨਿ ਯਾਰਕ ਮਹਾਂ-ਨਗਰ ਦੇ ਇੱਕ ਛੋਟੇ ਜਿਹੇ ਸ਼ਹਿਰ ‘ਜਮਾਇਕਾ’ ਵਿੱਚ ਇੱਕ ਦੌੜ ਚੱਲ ਰਹੀ ਹੈ, ਜਿਸਦਾ ਨਾਉਂ ਹੈ - 8ਵੀਂ ਸਾਲਾਨਾ ਸ਼੍ਰੀ ਚਿਨਮੁਆਇ ਸੈਲਫ-ਟਰਾਂਸੈਂਡੈਨਸ 3100 ਮੀਲ ਰੇਸ।’ ਇਸ ਵਿੱਚ 12 ਦੌੜਾਕ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚੋਂ 2 ਔਰਤਾਂ ਹਨਸਾਰੇ ਦੌੜਾਕ ਇਸ ਦੌੜ ਨੂੰ ਪੂਰਾ ਨਹੀਂ ਕਰ ਸਕਦੇਇਹ ਦੁਨੀਆਂ ਦੀ ਸਭ ਤੋਂ ਲੰਬੀ, ਪਰਮਾਣਿਤ ਅਤੇ ਔਖੀ ਮਹਾਂ-ਦੌੜ ਹੈ, ਜੋ ਹਰ ਸਾਲ ਸਤੰਬਰ-ਅਕਤੂਬਰ ਵਿੱਚ ਕੇਵਲ ਇਸੇ ਸ਼ਹਿਰ ਵਿੱਚ ਹੀ ਹੁੰਦੀ ਹੈ

ਇਸਦੀ ਸ਼ੁਰੂਆਤ 1997 ਵਿੱਚ ਭਾਰਤ ਦੇ ਜਮਪਲ਼ ਪ੍ਰਸਿੱਧ ਅਧਿਆਤਮਿਕ ਗੁਰੂ ਸ੍ਰੀ ਚਿਨਮੁਆਇ ਨੇ ਕੀਤੀਆਪ ਦਾ ਜਨਮ 1931 ਵਿੱਚ ਬੰਗਾਲ ਦੇ ਇੱਕ ਵਿਦਵਾਨ ਪਰਿਵਾਰ ਵਿੱਚ ਹੋਇਆ ਅਤੇ 33 ਸਾਲ ਦੀ ਉਮਰ ਤਕ ਆਪ ਨੇ ਸ੍ਰੀ ਅਰਬਿੰਦੋ ਆਸ਼ਰਮ ਪਾਂਡੀਚਰੀ ਵਿੱਚ ਭਾਰਤੀ ਫ਼ਲਸਫ਼ੇ ਦਾ ਡੂੰਘਾ ਗਿਆਨ ਪ੍ਰਾਪਤ ਕੀਤਾਉਸ ਤੋਂ ਬਾਅਦ 1964 ਵਿੱਚ ਆਪ ਨੇ ਨਿਯੂ ਯਾਰਕ ਸ਼ਹਿਰ ਵਿੱਚ ਆਪਣਾ ਆਸ਼ਰਮ ਖੋਲ੍ਹਿਆ ਅਤੇ ਸੰਸਾਰ ਵਿੱਚ 44 ਸਾਲ ਆਪਣੇ ਇਸ ਮੱਤ ਦਾ ਪ੍ਰਚਾਰ ਕੀਤਾਆਪ ਵੇਦਾਂ ਸਣੇ ਅਧਿਆਤਮਵਾਦ ਦੇ ਸੰਪੰਨ ਗਿਆਤਾ, ਕਲਾਕਾਰ, ਅਤੇ ਸੰਗੀਤਕਾਰ ਹੋਣ ਦੇ ਨਾਲ-ਨਾਲ ਬਹੁਤ ਪ੍ਰਤਿਭਾਸ਼ਾਲੀ ਲੇਖਕ ਅਤੇ ਬੁਲਾਰੇ ਸਨਆਪ ਕਈ ਪ੍ਰਕਾਰ ਦੀਆਂ ਖੇਡਾਂ ਵਿੱਚ ਨਿਪੁੰਨ, ਸਰੀਰਕ ਪੱਖੋਂ ਬਹੁਤ ਤਕੜੇ, ਪ੍ਰਸਿੱਧ ਅਥਲੀਟ, ‘ਵੇਟ-ਲਿਫਟਰ’ ਅਤੇ ਲੰਬੀ-ਦੂਰੀ ਦੇ ਦੌੜਾਕ ਸਨਉਨ੍ਹਾਂ ਦਾ ਕਹਿਣਾ ਹੈ, ““ਸਵੈ-ਸਾਧਨਾ ਹੀ ਸੱਚੇ ਅਨੰਦ ਦੀ ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਹੈਇਸ ਵਾਸਤੇ ਲੰਬੀ ਦੂਰੀ ਦੀਆਂ ਦੌੜਾਂ ਸਾਧਕਾਂ ਦੀ ਬਹੁਤ ਸਹਾਇਤਾ ਕਰਦੀਆਂ ਹਨ, ਭਾਵੇਂ ਇਨ੍ਹਾਂ ਵਿੱਚ ਉਨ੍ਹਾਂ ਨੂੰ ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇਅੰਤ ਨੂੰ ਜਦੋਂ ਦੌੜ ਸਮਾਪਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਮਹਾਨ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ।”

ਇਸ ਵਿਲੱਖਣ ਮਹਾਂ-ਦੌੜ ਦੀ ਵਡਿਆਈ ਸਮਝਣ ਵਾਸਤੇ ਦੌੜਾਂ, ਮਹਾਂ-ਦੌੜਾਂ ਅਤੇ ਖੇਡਾਂ ਦੇ ਖੇਤਰ ’ਤੇ ਨਜ਼ਰ-ਸਾਨੀ ਮਦਦਗਾਰ ਸਾਬਤ ਹੋਵੇਗੀਸ਼ੁਰੂ ਤੋਂ ਹੀ ਸੰਸਾਰ ਦੇ ਹਰ ਖ਼ਿੱਤੇ ਵਿੱਚ ਉਸ ਦੇ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਹਾਲਾਤ ਅਨੁਸਾਰ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਹਨ ਪਰ ਸਮੇਂ ਅਤੇ ਸਥਾਨ ਅਨੁਸਾਰ ਇਨ੍ਹਾਂ ਦਾ ਸਰੂਪ ਅਤੇ ਮੰਤਵ ਅੱਡ-ਅੱਡ ਰਿਹਾ ਹੈਪਹਿਲੇ ਸਮਿਆਂ ਵਿੱਚ ਇਹ ਬਹੁਤਾ ਕਰ ਕੇ ਧਾਰਮਿਕ ਅਤੇ ਸਮਾਜਿਕ ਤਿਉਹਾਰਾਂ, ਮਨ-ਪ੍ਰਚਾਵੇ ਜਾਂ ਜੰਗਾਂ-ਯੁੱਧਾਂ ਦੀ ਤਿਆਰੀ ਆਦਿਕ ਨਾਲ ਜੁੜੀਆਂ ਹੁੰਦੀਆਂ ਸਨਸਰੀਰਕ ਕਸਰਤ ਦੇ ਤੌਰ ’ਤੇ ਇਨ੍ਹਾਂ ਦੀ ਵਰਤੋਂ ਘੱਟ ਸੀ ਕਿਉਂਕਿ ਸਭ ਦਾ ਰੋਜ਼-ਮੱਰਾ ਦਾ ਜੀਵਨ ਹੀ ਮਿਹਨਤ-ਮੁਸ਼ੱਕਤ ਵਾਲਾ ਸੀਪਰ ਅੱਜ ਦੇ ਮਸ਼ੀਨੀ ਯੁਗ ਵਿੱਚ ਮਨੁੱਖ ਦੀ ਜੀਵਨ-ਸ਼ੈਲੀ ਬੈਠਕ ਵਾਲੀ ਹੋ ਗਈ ਹੈਸਭ ਨੂੰ ਸਰੀਰਕ ਕਸਰਤ ਦੀ ਲੋੜ ਹੈ ਅਤੇ ਖੇਡਾਂ ਹੀ ਇਸ ਕਸਰਤ ਦਾ ਮੁੱਖ ਸਾਧਨ ਰਹਿ ਗਈਆਂ ਹਨਇਸ ਕਰ ਕੇ ਇਨ੍ਹਾਂ ਦੀ ਅਤੇ ਇਨ੍ਹਾਂ ਵਿੱਚ ਭਾਗ ਲੈਣ ਵਾਲਿਆਂ, ਦੋਹਾਂ ਦੀ, ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈਸੰਸਾਰੀਕਰਨ ਅਤੇ ਤਕਨਾਲੋਜੀ ਕਰ ਕੇ ਵੱਡੇ ਪੱਧਰ ’ਤੇ ਇਨ੍ਹਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਵੀ ਹੋ ਗਿਆ ਹੈ ਅਤੇ ਸੰਭਵ ਵੀ ਹੋ ਸਕਿਆ ਹੈਪਰ ਅੱਜ ਇਨ੍ਹਾਂ ਦਾ ਸਰੂਪ ਬਹੁਤਾ ਪੱਛਮੀ ਅਤੇ ਮੰਤਵ ਬਹੁਤਾ ਵਪਾਰਕ ਹੈ ਇਸਦੇ ਬਾਵਜੂਦ ਖੇਡਾਂ ਮਨੁੱਖੀ ਸ਼ਕਤੀ, ਨਿਪੁੰਨਤਾ ਤੇ ਸਿਰੜ ਦਾ ਸਹੀ ਪ੍ਰਗਟਾਵਾ ਕਰਦੀਆਂ ਹਨਖੇਡਾਂ ਨਾਲ ਖੇਡਣ, ਦੇਖਣ, ਸੁਣਨ, ਲਿਖਣ ਅਤੇ ਪੜ੍ਹਨ ਵਾਲਿਆਂ, ਸਭ ਦਾ ਸਾਰਥਿਕ ਮਨੋਰੰਜਨ ਹੁੰਦਾ ਹੈ ਜੋ ਮਾਨਵਤਾ ਦੀ ਭਲਾਈ ਵਿੱਚ ਬਹੁਤ ਸਹਾਈ ਹੋ ਰਿਹਾ ਹੈ

ਖੇਡ ਤੋਂ ਭਾਵ ਸਾਰਥਿਕ ਮੁਕਾਬਲੇਬਾਜ਼ੀ ਦੀ ਕੋਈ ਅਜਿਹੀ ਸਰੀਰਕ ਜਾਂ ਦਿਮਾਗੀ ਕਾਰਵਾਈ ਹੈ ਜਿਸਦਾ ਨਿਸ਼ਾਨਾ ਸਰੀਰਕ ਜਾਂ ਦਿਮਾਗੀ ਸਮਰੱਥਾ ਅਤੇ ਨਿਪੁੰਨਤਾ ਨੂੰ ਵਰਤਣ, ਸੰਭਾਲਣ ਜਾਂ ਵਿਕਾਸ ਕਰਨ ਦੇ ਨਾਲ-ਨਾਲ ਹਿੱਸੇਦਾਰਾਂ ਅਤੇ ਦਰਸ਼ਕਾਂ ਦਾ ਮਨ ਪਰਚਾਵਾ ਵੀ ਹੋਵੇਪਰ ਇਸ ਵਿੱਚ ਕੋਈ ਭਾਗਵਾਦੀ (ਜੂਏ ਆਦਿ ਦੀ ਤਰ੍ਹਾਂ) ਤੱਤ ਨਾ ਹੋਵੇ ਅਤੇ ਨਾ ਹੀ ਕਿਸੇ ਨੂੰ ਕੋਈ ਖ਼ਤਰਾ ਹੋਵੇਖੇਡਾਂ ਖਾਸ ਨਿਯਮਾਂ ਅਨੁਸਾਰ ਖੇਡੀਆਂ ਜਾਂਦੀਆਂ ਹਨ ਅਤੇ ਇਹ ਸ਼ੌਕੀਆ ਵੀ ਹੋ ਸਕਦੀਆਂ ਹਨ ਅਤੇ ਕਿੱਤਾ-ਮੁਖੀ ਜਾਂ ਮਾਇਕ ਲਾਭ-ਹਿਤ ਵੀ ਹੋ ਸਕਦੀਆਂ ਹਨਇਹ ਸਰੀਰਕ ਵੀ ਹੁੰਦੀਆਂ ਹਨ ਜਿਵੇਂ ਕਿ ਦੌੜਨਾ ਅਤੇ ਕੁਸ਼ਤੀ ਕਰਨਾ, ਦਿਮਾਗੀ ਵੀ ਜਿਵੇਂ ਕਿ ਸ਼ਤਰੰਜ ਆਦਿਕ ਅਤੇ ਮਸ਼ੀਨਰੀ ਅਤੇ ਪਸ਼ੂਆਂ ਨਾਲ ਜੁੜੀਆਂ ਵੀ ਜਿਵੇਂ ਕਿ ਕਾਰਾਂ ਦੀਆਂ ਰੇਸਾਂ ਅਤੇ ਘੋੜ-ਸਵਾਰੀ ਆਦਿਕਦਰਅਸਲ ਵਿਹਾਰਕ ਪੱਖ ਤੋਂ ਤਾਂ ਅਥਲੈਟਿਕਸ ਦੀਆਂ ਖੇਡਾਂ (ਖਾਸ ਕਰ ਕੇ ਫੀਲਡ ਅਤੇ ਟਰੈਕ ਦੀਆਂ ਖੇਡਾਂ) ਨੂੰ ਖੇਡਾਂ ਸਮਝਣਾ ਬਾਜ ਹੈਇਨ੍ਹਾਂ ਵਿੱਚੋਂ ਦੌੜਨਾ ਸ਼ੁਰੂ ਤੋਂ ਹੀ ਪ੍ਰਮੁੱਖ ਰਿਹਾ ਹੈਇਹ ਨਾ ਸਿਰਫ ਆਪਣੇ-ਆਪ ਵਿੱਚ ਇੱਕ ਸੁਤੰਤਰ ਖੇਡ ਹੈ, ਬਲਕਿ ਹਰ ਵੱਡੀ ਖੇਡ ਦਾ ਬਹੁਤ ਅਹਿਮ ਅੰਗ ਹੈਉਦਾਹਰਣ ਵਜੋਂ ਸੰਸਾਰ ਦੀਆਂ ਚਾਰ ਸਭ ਤੋਂ ਵੱਡੀਆਂ ਖੇਡਾਂ ਸੌਕਰ (ਫੁੱਟਬਾਲ), ਕ੍ਰਿਕਟ, ਹਾਕੀ ਅਤੇ ਟੈਨਿਸ ਸਣੇ ਹੋਰ ਅਨੇਕਾਂ ਖੇਡਾਂ, ਪੂਰੀ ਤਰ੍ਹਾਂ ਖਿਡਾਰੀਆਂ ਦੀ ਦੌੜਨ ਦੀ ਨਿਪੁੰਨਤਾ ਅਤੇ ਸਮਰੱਥਾ ’ਤੇ ਨਿਰਭਰ ਹਨਦੌੜਨਾ ਸਰਲ ਅਤੇ ਸਸਤੀ ਖੇਡ ਹੋਣ ਦੇ ਨਾਲ-ਨਾਲ ਬਹੁਤ ਪ੍ਰਭਾਵਕਾਰੀ ਹੈ, ਜਿਸਦਾ ਅਨੰਦ ਅਤੇ ਲਾਭ ਹਰ ਉਮਰ ਅਤੇ ਹਰ ਸਿਹਤ-ਪੱਧਰ ਦਾ ਇਨਸਾਨ ਲੈ ਸਕਦਾ ਹੈਕੁਝ ਖਾਸ ਮੌਕਿਆਂ ਨੂੰ ਛੱਡ ਕੇ, ਇਸ ਵਾਸਤੇ ਕਿਸੇ ਟੀਮ, ਖਾਸ ਡਰੈੱਸ, ਮਹਿੰਗੇ ਸਮਾਨ ਜਾਂ ਖੇਡ-ਮੈਦਾਨ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਕਰੜੇ ਨਿਯਮ ਦਾ ਬੰਧਨ ਹੈਇਸੇ ਕਰਕੇ ਅੱਜ ਸੰਸਾਰ ਵਿੱਚ ਦੌੜਾਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਹੋਰ ਕਿਸੇ ਵੀ ਖੇਡ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਤੋਂ ਕਿਤੇ ਵੱਧ ਹੈ

ਦੌੜਾਂ ਦੀਆਂ ਕਿਸਮਾਂ ਦਾ ਕੋਈ ਸ਼ੁਮਾਰ ਨਹੀਂ ਪਰ ਇਤਿਹਾਸਕ ਪਿਛੋਕੜ ਹੋਣ ਕਰ ਕੇ ਮੈਰਾਥਨ ਦੌੜ (42.2 ਕਿ.ਮੀ) ਦਾ ਇਨ੍ਹਾਂ ਵਿੱਚ ਖਾਸ ਸਥਾਨ ਹੈਇਸ ਨੂੰ ਸਟੈਂਡਰਡ ਮੰਨਿਆ ਜਾਂਦਾ ਹੈ ਅਤੇ ਸਭ ਨੂੰ ਇਸ ਬਾਰੇ ਜਾਣਕਾਰੀ ਹੈਇਸ ਤੋਂ ਵੱਡੀ ਹਰ ਦੌੜ ਨੂੰ ਮਹਾਂ-ਦੌੜ (ਅਲਟਰਾ-ਮੈਰਾਥਨ) ਕਿਹਾ ਜਾਂਦਾ ਹੈ, ਜੋ ਬਹੁਤਾ ਕਰ ਕੇ ਸੌ ਕਿਲੋਮੀਟਰ ਜਾਂ ਮੀਲਾਂ ਤਕ ਸੀਮਤ ਹਨ ਪਰ ਕਈ ਦੌੜਾਂ ਸੈਂਕੜੇ ਕਿਲੋਮੀਟਰ (ਮੀਲਾਂ) ਤਕ ਦੀਆਂ ਵੀ ਹਨਇਸ ਤਰ੍ਹਾਂ ਦੀਆਂ ‘ਫਾਸਲੇ’ ਨਾਲ ਸੰਬੰਧਿਤ ਮਹਾਂ-ਦੌੜਾਂ ਤੋਂ ਇਲਾਵਾ ‘ਸਮਾਂ-ਬੱਧ’ ਮਹਾਂ-ਦੌੜਾਂ ਵੀ ਹੁੰਦੀਆਂ ਹਨ ਜਿਵੇਂ ਕਿ ਛੇ ਘੰਟਿਆਂ ਦੀਆਂ, 24 ਘੰਟਿਆਂ ਦੀਆਂ ਜਾਂ ਬਹੁ-ਦਿਵਸੀ ਦੌੜਾਂਇਨ੍ਹਾਂ ਵਿੱਚ ਬਹੁਤ ਦਿਲਚਸਪੀ ਵਧ ਰਹੀ ਹੈ ਅਤੇ ਪਿਛਲੇ 25 ਸਾਲਾਂ ਅੰਦਰ ਮਹਾਂ-ਦੌੜਾਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਵਿੱਚ 17 ਗੁਣਾ ਵਾਧਾ ਹੋਇਆ ਹੈਉਦਾਹਰਣ ਵਜੋਂ ਸੰਸਾਰ ਦੀਆਂ ਕੁਝ ਮਸ਼ਹੂਰ ਸਾਲਾਨਾ ਮਹਾਂ-ਦੌੜਾਂ ਇਹ ਹਨ:

* ਸਪਾਰਟੈਥਲਨ: ਐਥਨਜ ਵਿੱਚ 36 ਘੰਟਿਆਂ ਵਿੱਚ 246 ਕਿਲੋਮੀਟਰ

* ਅਲਟਰਾ ਐਕਸ ਜੌਰਡਨ: ਜੌਰਡਨ ਦੇ ਮਾਰੂਥਲ ਵਿੱਚ ਛੇ ਦਿਨਾਂ ਦੀ 260 ਕਿਲੋਮੀਟਰ

* ਲਾ ਅਲਟਰਾ: ਭਾਰਤ ਦੇ ਹਿਮਾਲਿਆ ਪਰਬਤ ਵਿੱਚ 72 ਘੰਟੇ ਦੀ 333 ਕਿਲੋਮੀਟਰ।

* ਗ੍ਰੈਂਡ ਟੂ ਗ੍ਰੈਂਡ ਅਲਟਰਾ: ਉੱਤਰੀ ਅਮਰੀਕਾ ਵਿੱਚ 7 ਦਿਨਾਂ ਦੀ 275 ਕਿਲੋਮੀਟਰ।

ਪਰ ‘ਸ੍ਰੀ ਚਿਨਮੁਆਇ ਸਵੈ-ਸਾਧਨਾਂ ਮਹਾਂ-ਦੌੜ’ ਇਨ੍ਹਾਂ ਸਭ ਦੌੜਾਂ ਤੋਂ ਵਿਲੱਖਣ ਹੈ ਅਧਿਆਤਮਵਾਦੀ ਮੰਤਵ ਨਾਲ ਸ਼੍ਰੀ ਚਿਨਮੁਆਇ ਨੇ ਪੰਜਾਹ ਤੋਂ ਵੱਧ ਦੇਸ਼ਾਂ ਵਿੱਚ ਸਾਧਨਾਂ-ਕੇਂਦਰ ਖੋਲ੍ਹੇ ਅਤੇ ਕਈ ਮਹਾਂ-ਦੌੜਾਂ (‘ਅਲਟਰਾ-ਮੈਰਾਥਨਜ’) ਅਤੇ ਬਹੁ-ਦਿਵਸੀ (‘ਮਲਟੀ-ਡੇ’) ਦੌੜਾਂ ਦੀ ਨੀਂਹ ਰੱਖੀਵਿਚਾਰ-ਅਧੀਨ ਮਹਾਂ-ਦੌੜ ਇਨ੍ਹਾਂ ਸਭ ਵਿੱਚੋਂ ਵਿਲੱਖਣ ਹੈ ਅਤੇ ਇਸਦੇ ਰੌਚਿਕ, ਹੈਰਾਨੀਜਨਕ ਅਤੇ ਦਿਲਚਸਪ ਤੱਥ ਬੜੇ ਹਨ:

* ਜਿਵੇਂ ਕਿ ਸ਼ੁਰੂ ਵਿੱਚ ਦੱਸਿਆ ਗਿਆ ਹੈ, ਇਹ 5 ਹਜ਼ਾਰ ਕਿਲੋਮੀਟਰ (3,100 ਮੀਲ) ਲੰਬੀ ਪਰਮਾਣਿਤ ਅਤੇ ਸਭ ਤੋਂ ਔਖੀ ਮਹਾਂ-ਦੌੜ ਹੈ

* ਮਾਊਂਟ ਐਵਰੈਸਟ ਦੀ ਚੋਟੀ ਨੂੰ ਪਿਛਲੇ 72 ਸਾਲਾਂ ਵਿੱਚ ਸਰ ਕਰਨ ਵਾਲਿਆਂ ਦੀ ਗਿਣਤੀ 6, 664 ਹੈ ਜਦਕਿ ਇਸ ਮਹਾਂ-ਦੌੜ ਨੂੰ ਪਿਛਲੇ 27 ਸਾਲਾਂ (2023 ਤਕ) ਵਿੱਚ ਪੂਰਾ ਕਰਨ ਵਾਲਿਆਂ ਦੀ ਗਿਣਤੀ ਸਿਰਫ 64 ਹੈ

* ਇਹ ਨਿਊ ਯਾਰਕ ਮਹਾਂ-ਨਗਰ ਦੇ ਇੱਕ ਬਲਾਕ ਦੇ ਆਲ਼ੇ-ਦੁਆਲ਼ੇ ਹੀ ਦੌੜੀ ਜਾਂਦੀ ਹੈ ਜਿਸਦਾ ਘੇਰਾ 883 ਮੀਟਰ ਹੈ ਅਤੇ ਇਹ ਕੰਕਰੀਟ ਦੀ ਸਾਈਡ-ਵਾਕ ਹੈਦੌੜਾਕਾਂ ਵਾਸਤੇ ਕੋਈ ਖਾਸ ਵੱਖਰਾ ਰਸਤਾ ਨਹੀਂ ਬਣਾਇਆ ਹੋਇਆ, ਟ੍ਰੈਫਿਕ ਆਮ ਵਾਂਗ ਚਲਦੀ ਰਹਿੰਦੀ ਹੈ ਅਤੇ ਸਕੂਲੀ ਬੱਚੇ ਵੀ ਉਸੇ ਰਸਤੇ ਤੋਂ ਲੰਘਦੇ ਹਨ

* ਇਸ ਨੂੰ ਪੂਰਾ ਕਰਨ ਵਾਸਤੇ 52 ਦਿਨਾਂ ਵਿੱਚ ਬਲਾਕ ਦੇ 5, 650 ਗੇੜੇ ਕੱਢਣੇ ਪੈਂਦੇ ਹਨ ਅਰਥਾਤ ਘੱਟੋ-ਘੱਟ 108 ਗੇੜੇ ਹਰ ਰੋਜ਼

* 52 ਦਿਨ ਦੌੜ-ਰੂਪੀ ਤਪੱਸਿਆ ਕਰਨ ਵਾਲੇ ਇਹ ਦੌੜਾਕ-ਸਾਧਕ ਇਸ ਨੂੰ ਦੌੜ ਨਾ ਸਮਝਕੇ ਤੀਰਥ-ਯਾਤਰਾ ਮੰਨਦੇ ਹਨ

* ਦੌੜਾਕ ਹਰ ਰੋਜ਼ ਘੱਟੋ-ਘੱਟ 96 ਕਿਲੋਮੀਟਰ ਦੌੜਦਾ ਹੈ ਅਰਥਾਤ ਸਵਾ ਦੋ ਮੈਰਾਥਨਾਂ ਦੇ ਬਰਾਬਰ ਅਤੇ ਉਸ ਦੇ ਦੌੜਨ ਦੀ ਦਿਸ਼ਾ ਹਰ ਰੋਜ਼ ਬਦਲਦੀ ਰਹਿੰਦੀ ਹੈ

* ਉਹ ਹਰ ਰੋਜ਼ ਸੁਬ੍ਹਾ 6 ਵਜੇ ਤੋਂ ਰਾਤ 12 ਵਜੇ ਤਕ, 18 ਘੰਟੇ ਦੌੜਦਾ ਜਾਂ ਤੁਰਦਾ ਹੈ, ਉਸ ਨੂੰ ਸਿਰਫ ਛੇ ਘੰਟੇ ਸੌਣ ਅਤੇ ਹੋਰ ਸਰੀਰਕ ਕਿਰਿਆ-ਕਰਮ ਵਾਸਤੇ ਮਿਲਦੇ ਹਨ

* ਇੱਕ ਅਥਲੀਟ ਨੂੰ ਚਾਰ ਬੰਦਿਆਂ ਜਿੰਨੀ ਖੁਰਾਕ ਦੀ ਲੋੜ ਪੈਂਦੀ ਹੈ ਅਤੇ ਉਹ ਦੌੜਦੇ ਹੋਏ ਹੀ ਖਾਂਦੇ ਰਹਿਣਾ ਪੈਂਦਾ ਹੈ

* ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ, ਕਈ ਵਾਰ ਤਾਪਮਾਨ 38 ਡਿਗਰੀ ਸੈਂਟੀਗਰੇਡ ਤਕ ਪਹੁੰਚ ਜਾਂਦਾ ਹੈ ਅਤੇ ਅੰਤਾਂ ਦੀ ਹੁੰਮਸ ਹੋ ਜਾਂਦੀ ਹੈਕਈ ਵਾਰ ਬਹੁਤ ਤੇਜ਼ ਮੀਂਹ ਪੈਣ ਲੱਗ ਜਾਂਦਾ ਹੈ ਅਤੇ ਦੌੜਾਕ ਛਤਰੀਆਂ ਲੈ ਕੇ ਦੌੜਦੇ ਹਨ

* ਉਹ 15-20 ਦੇ ਕਰੀਬ ਜੁੱਤੀਆਂ ਦੇ ਜੋੜੇ ਤੋੜ ਦਿੰਦੇ ਹਨ

* ਉਨ੍ਹਾਂ ਨੂੰ ਸਿਰਫ ਇੱਕ ਟਰਾਫੀ ਜਾਂ ਕੋਈ ਸਧਾਰਨ ਨਿਸ਼ਾਨੀ ਤੋਹਫ਼ੇ ਵਜੋਂ ਮਿਲਦੀ ਹੈ, ਕੋਈ ਨਕਦ ਇਨਾਮ ਨਹੀਂ ਮਿਲਦਾ

* ਹੋਰ ਲੰਬੀਆਂ ਦੌੜਾਂ ਬਾਹਰ ਦੌੜੀਆਂ ਜਾਂਦੀਆਂ ਹਨ, ਅਥਲੀਟ ਦਾ ਬਦਲ ਰਹੇ ਕੁਦਰਤੀ ਨਜ਼ਾਰਿਆਂ ਕਰਕੇ ਮਨ-ਪਰਚਾਵਾ ਹੁੰਦਾ ਰਹਿੰਦਾ ਹੈ ਜਿਸ ਨਾਲ ਦੌੜਨ ਵਿੱਚ ਸਹਾਇਤਾ ਹੁੰਦੀ ਹੈਪਰ ਇਹ ਮਹਾਂ-ਦੌੜ ਅਕਾਊ ਹੈ

* ਉਸੇ ਜਗ੍ਹਾ ’ਤੇ ਵਾਰ-ਵਾਰ ਗੇੜੇ ਕੱਢਣਾ ਨੀਰਸ ਜ਼ਰੂਰ ਲਗਦਾ ਹੈ ਪਰ ਪ੍ਰਬੰਧ ਦੇ ਪੱਖ ਤੋਂ ਇਸਦੇ ਆਪਣੇ ਫਾਇਦੇ ਹਨਦੌੜਾਕ ਨੂੰ ਆਪਣਾ ਸਮਾਨ ਰੱਖਣ ਅਤੇ ਰਾਤ ਨੂੰ ਅਰਾਮ ਕਰਨ ਲਈ ਵਧੀਆ ਪ੍ਰਬੰਧ ਮਿਲ ਜਾਂਦਾ ਹੈ

* ਦੌੜ ਸਮੇਂ ਸਾਰੇ ਇੱਕ-ਦੂਸਰੇ ਨੂੰ ਮਿਲਦੇ ਰਹਿੰਦੇ ਹਨ ਅਤੇ ਉਤਸ਼ਾਹਿਤ ਕਰਦੇ ਰਹਿੰਦੇ ਹਨਗੁਆਂਢ ਦੇ ਲੋਕ ਅਤੇ ਹੋਰ ਦਰਸ਼ਕ ਹੱਲਾਸ਼ੇਰੀ ਦੇਣ ਆਉਂਦੇ ਹਨ

* ਇਸ ਵਿੱਚ ਹਿੱਸਾ ਲੈਣ ਵਾਲਾ ਹਰ ਅਥਲੀਟ ਸੰਸਾਰ ਦੇ ਚੋਣਵੇਂ ਚੋਟੀ ਦੇ ਦੌੜਾਕਾਂ ਵਿੱਚੋਂ ਹੁੰਦਾ ਹੈ ਉਹ ਸੈਂਕੜੇ ਮਹਾਂ-ਦੌੜਾਂ ਦੌੜ ਚੁੱਕਾ ਹੁੰਦਾ ਹੈ ਅਤੇ ਅਨੇਕਾਂ ਰਿਕਾਰਡ ਬਣਾ ਚੁੱਕਾ ਹੁੰਦਾ ਹੈਜਿਵੇਂ ਕਿ:

* ਅਮਰੀਕਨ ਬੀਬੀ ਸੁਪ੍ਰਭਾ ਬੈੱਕਜੌਰਡ ਸੰਸਾਰ ਦੀ ਇੱਕੋ-ਇੱਕ ਔਰਤ ਹੈ ਜੋ 1997 ਵਿੱਚ ਆਪਣੀ ਇਸਦੀ ਪਹਿਲੀ ਦੌੜ ਵਿੱਚ ਪਹਿਲੇ ਨੰਬਰ ’ਤੇ ਰਹੀ ਅਤੇ ਉਸ ਤੋਂ ਬਾਅਦ 2009 ਤਕ ਪੂਰੇ 13 ਸਾਲ ਪਹਿਲੇ ਨੰਬਰ ’ਤੇ ਹੀ ਆਉਂਦੀ ਰਹੀਉਸ ਦਾ ਬਣਾਇਆ 1998 ਦਾ ਰਿਕਾਰਡ ਅੱਜ ਵੀ ਕਾਇਮ ਹੈ

* ਫਿਨਲੈਂਡ ਦੇ ਐਸ਼ਪਰਿਹੈਨਲ ਆਲਟੋ ਦਾ ਇਸ ਦੌੜ ਦਾ ਚਾਲ਼ੀ ਦਿਨ ਨੌਂ ਘੰਟੇ ਦਾ 2015 ਦਾ ਰਿਕਾਰਡ ਹੈਉਹ 14 ਵਾਰ ਇਸ ਦੌੜ ਵਿੱਚ ਹਿੱਸਾ ਲੈ ਚੁੱਕਿਆ ਹੈ ਅਤੇ ਅੱਠ ਵਾਰ ਪਹਿਲੇ ਨੰਬਰ ’ਤੇ ਰਿਹਾ ਹੈਇਸ ਵਾਰ ਵੀ ਉਹ ਹਿੱਸਾ ਲੈ ਰਿਹਾ ਹੈ ਅਤੇ ਦੂਜੇ ਨੰਬਰ ’ਤੇ ਚੱਲ ਰਿਹਾ ਹੈ

* 2021 ਵਿੱਚ ਪਹਿਲੇ ਨੰਬਰ ’ਤੇ ਆਉਣ ਵਾਲਾ ਇਟਲੀ ਦੇ ਐਂਡਰੀਆ ਮੈਰਕੈਟੋ ਨੇ ਇਹ ਦੌੜ 52 ਦਿਨਾਂ ਦੀ ਬਜਾਇ ਸਿਰਫ 42 ਦਿਨ 17 ਘੰਟੇ ਵਿੱਚ ਪੂਰੀ ਕੀਤੀਆਖਰੀ ਦਿਨ ਉਹ 122 ਕਿਲੋਮੀਟਰ ਦੌੜਿਆ ਅਤੇ ਇਸ ਸਾਲ ਵੀ ਪਹਿਲੇ ਨੰਬਰ ’ਤੇ ਚੱਲ ਰਿਹਾ ਹੈਪਿਛਲੀਆਂ ਚਾਰ ਦੌੜਾਂ ਵਿੱਚ ਵੀ ਉਹ ਹੀ ਪਹਿਲੇ ਨੰਬਰ ’ਤੇ ਰਿਹਾ ਹੈ

ਸਪਸ਼ਟ ਹੈ ਕਿ ਇਸ ਤਰ੍ਹਾਂ ਦੀਆਂ ਦੌੜਾਂ ਜਨ-ਸਧਾਰਨ ਦੌੜਾਕਾਂ ਵਾਸਤੇ ਨਹੀਂ ਹੁੰਦੀਆਂਇਨ੍ਹਾਂ ਵਿੱਚ ਦਿਲਚਸਪੀ ਅਤੇ ਇਨ੍ਹਾਂ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਭਾਵ ਉਤਸ਼ਾਹਿਤ ਹੋਣ ਤੋਂ ਹੈਆਪੋ-ਆਪਣੀ ਸਮਰੱਥਾ ਅਤੇ ਯੋਗਤਾ ਅਨੁਸਾਰ ਨਿਯਮਿਤ ਅਭਿਆਸ ਰਾਹੀਂ ਸਰੀਰਕ ਪੱਖੋਂ ਤੰਦਰੁਸਤ ਅਤੇ ਦਿਮਾਗੀ ਪੱਖੋਂ ਚੇਤੰਨ ਰਹਿਣਾ ਹੈਇਨ੍ਹਾਂ ਤੋਂ ਸਾਡੇ ਸਿੱਖਣ ਵਾਲੀਆਂ ਕੁਝ ਗੱਲਾਂ ਇਹ ਹਨ:

* ਸਾਡੀ ਸਰੀਰਕ ਸਮਰੱਥਾ ਸਾਡੇ ਕਿਆਸ ਤੋਂ ਕਿਤੇ ਵੱਧ ਹੈ ਸਰਸਰੀ ਆਦਤਾਂ ਛੱਡ ਕੇ ਸੁਚੇਤ ਅਤੇ ਸੁਹਿਰਦ ਢੰਗ ਨਾਲ ਸਰੀਰ ਦਾ ਵਿਕਾਸ ਕਰਨਾ ਜ਼ਰੂਰੀ ਹੈਤੰਦਰੁਸਤ ਸਰੀਰ ਹੀ ਤੰਦਰੁਸਤ ਮਨ ਦਾ ਅਧਾਰ ਹੈ

* ਇਸ ਵਾਸਤੇ ਸਿਰੜ, ਨਿਯਮਿਤ ਅਭਿਆਸ ਅਤੇ ਸੁਯੋਗ ਰਹਿਨੁਮਾਈ ਦੀ ਲੋੜ ਹੈਇਨ੍ਹਾਂ ਦੀ ਘਾਟ ਕਰ ਕੇ ਹੋਈ ਅਸਫਲਤਾ ਨੂੰ ਅਸੀਂ ਆਪਣੀ ਪ੍ਰਤਿਭਾ ਅਤੇ ਸਮਰੱਥਾ ਦੀ ਘਾਟ ਸਮਝ ਬੈਠਦੇ ਹਾਂ ਅਤੇ ਉਪਰਾਲੇ ਛੱਡ ਬੈਠਦੇ ਹਾਂ

* ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਨ ਵਾਲਿਆਂ ਦਾ ਵੀ ਇਸ ਸੰਸਾਰ ਵਿੱਚ ਕੋਈ ਸ਼ੁਮਾਰ ਨਹੀਂਇਹ ਵਿਚਾਰ ਕਰਕੇ ਕਿ ਅਸੀਂ ਕਿਸੇ ਗਿਣਤੀ ਵਿੱਚ ਨਹੀਂ, ਨਿਮਰਤਾ ਸਿੱਖਣੀ ਬਹੁਤ ਜ਼ਰੂਰੀ ਹੈ

ਇਸ ਸਾਲ (2024) ਦੇ 30 ਸਤੰਬਰ ਤੋਂ ਸ਼ੁਰੂ ਹੋਈ ਇਹ ਮਹਾਂ-ਦੌੜ 20 ਅਕਤੂਬਰ ਨੂੰ ਪੂਰੀ ਹੋਣੀ ਹੈ ਅਤੇ ਦਿਲਚਸਪੀ ਰੱਖਣ ਵਾਲੇ ਪਾਠਕ, ਇਸ ਨੂੰ ਪੂਰਾ ਕਰ ਸਕਣ ਵਾਲੇ ਦੌੜਾਕਾਂ ਬਾਰੇ ਅਤੇ ਸਮਾਪਤੀ ਦੇ ਦਿਨ ਦੀ ਗਹਿਮਾ-ਗਹਿਮੀ ਬਾਰੇ ਇੰਟਰਨੈੱਟ ਤੋਂ ਜਾਣ ਸਕਦੇ ਹਨ

ਅੱਜ ਤਕ ਭਾਰਤ ਦੇ ਕਿਸੇ ਦੌੜਾਕ ਨੇ ਇਸ ਮਹਾਂ-ਦੌੜ ਵਿੱਚ ਹਿੱਸਾ ਨਹੀਂ ਲਿਆਫਿਰ ਵੀ ਇਸ ਮਹਾਂ-ਦੌੜ ਤੋਂ ਉਤਸ਼ਾਹਿਤ ਹੋ ਕੇ ਮੱਧ-ਪ੍ਰਦੇਸ਼ ਦੇ ਮਿ. ਸਮੀਰ ਸਿੰਘ ਨੇ 2017 ਵਿੱਚ 100 ਦਿਨਾਂ ਵਿੱਚ ਹਰ-ਰੋਜ਼ 100 ਕਿਲੋਮੀਟਰ ਦੌੜ ਕੇ 10,000 ਕਿਲੋਮੀਟਰ ਪੂਰੇ ਕੀਤੇਭਾਰਤ ਦੇ ਮਸ਼ਹੂਰ ਡਾਕੂਮੈਂਟਰੀ ਪ੍ਰੋਡਿਊਸਰ ਮਿ. ਸੰਜੇ ਰਾਵਲ ਨੇ 2018 ਵਿੱਚ ਇਸ ਇਵੈਂਟ ਦੀ ਡਾਕੂਮੈਂਟਰੀ ਬਣਾਈ ਸੀ ਜੋ ਬਹੁਤ ਪਰਚਲਤ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5329)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author