IsherSinghEng7ਆਪਣੇ ਦਫਤਰੀ ਰਸੂਖ਼ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਰਤਣ ਦੀ ਬਜਾਇ ਉਨ੍ਹਾਂ ਨੇ ਕਲਾ ਦੇ ਖੇਤਰ ਤੋਂ ਸਿੱਖੇ ਗੁਣਾਂ ਨੂੰ ...”
(23 ਫਰਵਰੀ 2024)
ਇਸ ਸਮੇਂ ਪਾਠਕ: 800.

 

23February2024


ਇਸ ਸਾਲ ਭਾਰਤ ਸਰਕਾਰ ਵੱਲੋਂ
2024 ਦੇ ਗਣਤੰਤਰ ਦਿਵਸ ’ਤੇ ਦੋ ਪੰਜਾਬੀ ਸ਼ਖਸੀਅਤਾਂ, ਪਟਿਆਲਾ ਨਿਵਾਸੀ ਸ਼੍ਰੀ ਪ੍ਰਾਣ ਸੱਭਰਵਾਲ ਜੀ ਅਤੇ ਲੁਧਿਆਣਾ ਨਿਵਾਸੀ ਬੀਬੀ ਨਿਰਮਲ ਰਿਸ਼ੀ ਜੀ, ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈਇਹ ਦੋਨੋਂ ਕਲਾ (ਆਰਟ) ਦੇ ਖੇਤਰ ਨਾਲ ਜੁੜੀਆਂ ਸਤਿਕਾਰਯੋਗ ਹਸਤੀਆਂ ਹਨ। ‘ਅੜਬ ਬੇਬੇ’ ਦੇ ਨਾਓਂ ਨਾਲ ਹਰਮਨ-ਪਿਆਰੀ ਹੋ ਚੁੱਕੀ ਬੀਬੀ ਨਿਰਮਲ ਰਿਸ਼ੀ ਨੂੰ ਲਗਭਗ ਸਾਰੇ ਪੰਜਾਬੀ ਜਾਣਦੇ ਹਨ, ਕਿਉਂਕਿ ਉਹ ਕਈ ਪੰਜਾਬੀ ਫਿਲਮਾਂ ਵਿੱਚ ਦਮਦਾਰ ਭੂਮਿਕਾ ਨਿਭਾ ਚੁੱਕੇ ਹਨਪਰ ਪ੍ਰਾਣ ਸੱਭਰਵਾਲ ਜੀ ਬਾਰੇ ਇੰਨੀ ਚਰਚਾ ਨਹੀਂ ਇਸਦਾ ਕਾਰਨ ਇਹ ਹੈ ਕਿ ਪ੍ਰਾਣ ਜੀ ਘੱਟ ਚਮਕ-ਦਮਕ ਵਾਲ਼ੇ ਥੀਏਟਰ (ਨਾਟਕ) ਖੇਤਰ ਨਾਲ ਜੁੜੇ ਹੋਏ ਹਨ, ਭਾਵੇਂ ਕਿ ਉਹ ਵੀ ਚੰਨ ਪਰਦੇਸੀ ਸਣੇ ਕਈ ਪੰਜਾਬੀ ਫਿਲਮਾਂ ਵਿੱਚ ਅਹਿਮ ਚਰਿੱਤਰ ਰੋਲ ਕਰ ਚੁੱਕੇ ਹਨਨਾਟਕ-ਕਲਾ ਮਨੋਰੰਜਨ ਦੇ ਮਾਧਿਅਮ ਰਾਹੀਂ ਸਮਾਜ ਦੇ ਕਿਸੇ ਜ਼ਰੂਰੀ ਮੁੱਦੇ ਨੂੰ ਉਜਾਗਰ ਕਰਦੀ ਹੈ ਅਤੇ ਦਰਸ਼ਕਾਂ ਨੂੰ ਲੋੜੀਂਦੀ ਕਾਰਵਾਈ ਲਈ ਪ੍ਰੇਰਿਤ ਕਰਦੀ ਹੈਇਸ ਖੇਤਰ ਵਿੱਚ ਕੀਤੀਆਂ ਆਪਣੀਆਂ ਵੱਡੀਆਂ ਪ੍ਰਾਪਤੀਆਂ ਸਦਕਾ ਹੀ ਪ੍ਰਾਣ ਸਾਹਿਬ ਇਸ ਪੁਰਸਕਾਰ ਦੇ ਹੱਕਦਾਰ ਬਣੇ

ਇਸ ਪੁਰਸਕਾਰ ਦੀ ਵਡਿਆਈ ਅਤੇ ਸ਼ਾਨ ਨੂੰ ਸਮਝਣ ਲਈ ਇਸ ਤਰ੍ਹਾਂ ਦੇ ਸਾਰੇ ਪੁਰਸਕਾਰਾਂ ਬਾਰੇ ਸੰਖੇਪ ਜਾਣਕਾਰੀ ਬਹੁਤ ਸਹਾਈ ਹੋਵੇਗੀਭਾਰਤ ਦੇ ਚਾਰ ਸਰਬਉੱਚ ਨਾਗਰਿਕ ਪੁਰਸਕਾਰ (ਸਨਮਾਨ) ਹਨ:

* ਪਹਿਲਾ - ਭਾਰਤ ਰਤਨ

* ਦੂਜਾ - ਪਦਮ ਵਿਭੂਸ਼ਨ

* ਤੀਜਾ - ਪਦਮ ਭੂਸ਼ਨ

* ਚੌਥਾ - ਪਦਮ ਸ਼੍ਰੀ

ਸਾਡੀਆਂ ਰੱਖਿਆ-ਸੇਵਾਵਾਂ ਦੇ ਸਨਮਾਨ ਇਨ੍ਹਾਂ ਤੋਂ ਅੱਡ ਹਨ ਪਰ ਇਨ੍ਹਾਂ ਸੇਵਾਵਾਂ ਦੇ ਅਧਿਕਾਰੀਆਂ ਨੂੰ ਵੀ ਅਤੀ-ਸ੍ਰੇਸ਼ਟ ਪ੍ਰਾਪਤੀਆਂ ਲਈ ਇਹ ਸਨਮਾਨ ਮਿਲ ਸਕਦੇ ਹਨਉਦਾਹਰਣ ਵਜੋਂ ‘ਮਾਰਸ਼ਲ ਔਫ ਆਈ ਏ ਐੱਫ’ ਅਰਜਨ ਸਿੰਘ, ਜਨਰਲ ਹਰਬਖਸ਼ ਸਿੰਘ ਅਤੇ ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਨ ਨਾਲ ਸਨਮਾਨਿਆ ਜਾ ਚੁੱਕਿਆ ਹੈ

1954 ਤੋਂ ਸ਼ੁਰੂ ਹੋਏ ਇਨ੍ਹਾਂ ਸਨਮਾਨਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਮੌਕੇ ਕੀਤਾ ਜਾਂਦਾ ਹੈ ਅਤੇ ਇਹ ਅੱਡ-ਅੱਡ ਵਿਸ਼ਿਆਂ ਅਤੇ ਕਾਰਵਾਈਆਂ ਦੇ ਖੇਤਰਾਂ ਵਿੱਚ ਕੀਤੇ ‘ਬੇਮਿਸਾਲ ਸ਼ਾਨਦਾਰ’ ਕੰਮਾਂ ਲਈ ਦਿੱਤੇ ਜਾਂਦੇ ਹਨਜਿਵੇਂ ਕਿ: ਕਲਾ, ਸਮਾਜਿਕ-ਕਾਰਜ, ਪਬਲਿਕ-ਮਾਮਲੇ, ਵਿਗਿਆਨ ਅਤੇ ਇੰਜਨੀਅਰਿੰਗ, ਵਪਾਰ ਅਤੇ ਉਦਯੋਗ, ਮੈਡੀਸਿਨ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾਵਾਂ ਆਦਿ ਦੇ ਖੇਤਰਾਂ ਵਿੱਚਇਹ, ਸਨਮਾਨ-ਪ੍ਰਾਪਤ ਹਸਤੀ ਦੇ ਅਥਾਹ ਸੇਵਾ-ਭਾਵ ਅਤੇ ਉਸ ਵੱਲੋਂ ਕੀਤੀ ਉੱਚਤਮ ਨਿਸ਼ਕਾਮ ਸਮਾਜ-ਭਲਾਈ ਦੇ ਪਰਤੱਖ ਅਤੇ ਸਦੀਵੀ ਪ੍ਰਤੀਕ ਹਨਇਨ੍ਹਾਂ ਸਨਮਾਨਾਂ ਨਾਲ ਭਾਵੇਂ ਕੋਈ ਮਾਇਕ ਲਾਭ ਨਹੀਂ ਮਿਲਦਾ ਪਰ ਇਨ੍ਹਾਂ ਕਰਕੇ ਬਹੁਤ ਸਮਾਜਿਕ ਇੱਜ਼ਤ ਅਤੇ ਕਈ ਸਰਕਾਰੀ ਸਹੂਲਤਾਂ ਮਿਲ ਜਾਂਦੀਆਂ ਹਨਸਾਰੇ ਭਾਰਤੀ ਇਨ੍ਹਾਂ ਸਨਮਾਨਾਂ ਲਈ ਯੋਗ ਹਨ ਭਾਵੇਂ ਉਹਨਾਂ ਦਾ ਕੋਈ ਧਰਮ, ਕਿੱਤਾ, ਸਥਾਨ ਜਾਂ ਲਿੰਗ ਹੋਵੇਪਰ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ - ਛੁੱਟ ਡਾਕਟਰਾਂ ਅਤੇ ਵਿਗਿਆਨੀਆਂ ਤੋਂ - ਇਨ੍ਹਾਂ ਦੇ ਹੱਕਦਾਰ ਨਹੀਂ

ਭਾਰਤੀ ਨਾਗਰਿਕਾਂ ਤੋਂ ਇਲਾਵਾ, ਇਹ ਹੋਰਾਂ ਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਨਾਗਰਿਕਾਂ ਅਤੇ ਵਸਨੀਕਾਂ ਅਤੇ ਹੋਰ ਦੇਸ਼ਾਂ ਦੇ ਮੂਲ ਨਾਗਰਿਕਾਂ ਨੂੰ ਵੀ ਪਰਦਾਨ ਕੀਤੇ ਜਾ ਸਕਦੇ ਹਨਖਾਸ ਹਾਲਾਤ ਵਿੱਚ ਇਹ ਮਰਨ ਉਪਰੰਤ ਵੀ ਦਿੱਤੇ ਜਾ ਸਕਦੇ ਹਨ ਪਰ ਬਹੁਤ ਘੱਟਜ਼ਰੂਰੀ ਨਹੀਂ ਕਿ ਇਹ ਹਰ ਸਾਲ ਹੀ ਦਿੱਤੇ ਜਾਣ, ਜਿਵੇਂ ਕਿ ਭਾਰਤ ਰਤਨ ਦੇ ਸਨਮਾਨ 2019 ਤੋਂ ਬਾਅਦ ਹੁਣ 2024 ਵਿੱਚ ਆ ਕੇ ਪੰਜ ਹਸਤੀਆਂ ਨੂੰ ਪਰਦਾਨ ਕੀਤੇ ਗਏ ਹਨ, ਜੋ ਇੱਕ ਰਿਕਾਰਡ ਗਿਣਤੀ ਹੈਜ਼ਿਕਰਯੋਗ ਹੈ ਕਿ ਸਨਮਾਨ ਪ੍ਰਾਪਤ ਕਰ ਚੁੱਕੀ ਕਿਸੇ ਵੀ ਹਸਤੀ ਨੂੰ ਬਾਅਦ ਵਿੱਚ ਪਹਿਲੇ ਤੋਂ ਵੱਡਾ ਸਨਮਾਨ ਵੀ ਪਰਦਾਨ ਕੀਤਾ ਜਾ ਸਕਦਾ ਹੈਪਰ ਇਹ ਕਿਸੇ ਅਹੁਦੇ ਜਾਂ ਰੁਤਬੇ ਦੀ ਤਰ੍ਹਾਂ ਆਪਣੇ ਨਾਉਂ ਨਾਲ ਅਗੇਤਰ ਜਾਂ ਪਿਛੇਤਰ ਦੇ ਤੌਰ ’ਤੇ ਨਹੀਂ ਵਰਤੇ ਜਾ ਸਕਦੇਪੰਜਾਬ ਹੁਣ ਤਕ ਸਾਰੇ ਖੇਤਰਾਂ ਵਿੱਚ 89 ਪਦਮ ਸ਼੍ਰੀ ਖਿਤਾਬ ਪ੍ਰਾਪਤ ਕਰ ਚੁੱਕਿਆ ਹੈਇਨ੍ਹਾਂ ਵਿੱਚੋਂ 13 ਕਲਾ (ਆਰਟ) ਦੇ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਮਿਲੇ ਹਨ ਜਿਨ੍ਹਾਂ ਵਿੱਚੋਂ ਕੁਛ ਜਾਣੇ-ਪਛਾਣੇ ਨਾਓਂ ਹਨ: ਬਲਰਾਜ ਸਾਹਨੀ, ਮੁਹੰਮਦ ਰਫ਼ੀ, ਪੂਰਨ ਚੰਦ ਵਡਾਲ਼ੀ, ਹੰਸ ਰਾਜ ਹੰਸ

ਉਪਰੋਕਤ ਵਿਚਾਰ ਤੋਂ ਸਮਝ ਆ ਜਾਂਦੀ ਹੈ ਕਿ ਪਦਮ ਸ਼੍ਰੀ ਦਾ ਸਨਮਾਨ ਪ੍ਰਾਪਤ ਕਰ ਕੇ ਸ਼੍ਰੀ ਪ੍ਰਾਣ ਸੱਭਰਵਾਲ ਜੀ ਨੇ ਕਿੰਨੇ ਉੱਚੇ ਰੁਤਬੇ ਨੂੰ ਹਾਸਿਲ ਕਰ ਲਿਆ ਹੈਪਰ ਇਸ ਲੇਖ ਵਿੱਚ ਉਨ੍ਹਾਂ ਦੀਆਂ ਆਪਣੇ ਖੇਤਰ ਦੀਆਂ ਪ੍ਰਾਪਤੀਆਂ, ਉਨ੍ਹਾਂ ਨੂੰ ਮਿਲੀਆਂ ਉਪਾਧੀਆਂ ਅਤੇ ਫੈਲੋਸ਼ਿਪਾਂ, ਮਿਲ ਚੁੱਕੇ ਅਣਗਿਣਤ ਸੂਬਾਈ, ਕੌਮੀ ਅਤੇ ਕੌਮਾਂਤਰੀ ਇਨਾਮਾਂ ਅਤੇ ਮਾਨਾਂ-ਸਨਮਾਨਾਂ ਦੀਆਂ ਗਿਣਤੀਆਂ ਜਾਂ ਵੇਰਵੇ ਨਹੀਂ ਦਿੱਤੇ ਜਾ ਰਹੇ, ਨਾ ਹੀ ਇਸ ਵਿੱਚ ਅਮਰੀਕਾ, ਕਨੇਡਾ ਸਣੇ ਦਰਜਣ ਤੋਂ ਵੱਧ ਦੇਸ਼ਾਂ ਦੀਆਂ ਉਨ੍ਹਾਂ ਦੀਆਂ ਫੇਰੀਆਂ ਜਾਂ ਗੁਰਦਾਸ ਮਾਨ ਵਰਗੇ ਉਨ੍ਹਾਂ ਦੇ ਸ਼ਗਿਰਦਾਂ ਦੀ ਲਿਸਟ ਦਿੱਤੀ ਜਾ ਰਹੀ ਹੈਸਪਸ਼ਟ ਹੈ ਕਿ ਇਹ ਵੇਰਵੇ ਬਹੁਤ ਜ਼ਿਆਦਾ ਅਤੇ ਲਿਸਟਾਂ ਬਹੁਤ ਲੰਬੀਆਂ ਹਨਉਨ੍ਹਾਂ ਦੀ ਸਭ ਸਿਫਤ-ਸਲਾਹ ਇਸ ਗੱਲ ਵਿੱਚ ਆ ਜਾਂਦੀ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਹੈ, ਜੋ ਉਨ੍ਹਾਂ ਦਾ ਆਪਣੇ ਖੇਤਰ ਵਿੱਚ ਟੀਸੀ ਉੱਤੇ ਪਹੁੰਚਣ ਦਾ ਪਰਤੱਖ ਪਰਮਾਣ ਹੈਇਹ ਪੀੜ੍ਹੀਆਂ ਤਕ ਉਨ੍ਹਾਂ ਦੇ ਖ਼ਾਨਦਾਨ ਕੋਲ ਯਾਦਗਾਰੀ ਚਿੰਨ੍ਹ ਵਜੋਂ ਮਹਿਫੂਜ਼ ਰਹੇਗਾ

ਆਪਾਂ ਸਾਰੇ ਇਸ ਤਰ੍ਹਾਂ ਦੇ ਸਨਮਾਨ-ਪ੍ਰਾਪਤ ਹੋਰ ਹਸਤੀਆਂ ਦੀ ਜੀਵਨੀਆਂ ਪੜ੍ਹਦੇ ਅਤੇ ਸੁਣਦੇ ਹਾਂ ਪਰ ਉਨ੍ਹਾਂ ਨਾਲ ਸਿੱਧੇ ਮੇਲ-ਮਿਲਾਪ ਦਾ ਲਾਭ ਹੋਰ ਵੀ ਵੱਧ ਹੁੰਦਾ ਹੈਬਿਜਲੀ ਬੋਰਡ ਵਿੱਚ ਆਪਣੇ ਸੇਵਾ-ਕਾਲ ਦੌਰਾਨ ਮੈਨੂੰ ਉਨ੍ਹਾਂ ਨਾਲ ਨਿੱਜੀ ਅਤੇ ਵਿਭਾਗੀ ਕੰਮਾਂ ਕਰ ਕੇ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਸੀਅੱਜ ਮੈਂ ਇਸ ਮੇਲ-ਮਿਲਾਪ ਨੂੰ ਕੁਦਰਤ ਵੱਲੋਂ ਮਿਲਿਆ ਇੱਕ ਵਿਸ਼ੇਸ਼ ਮੌਕਾ ਸਮਝਦਾ ਹਾਂ ਮੈਨੂੰ ਜਿੱਥੇ ਉਨ੍ਹਾਂ ਨੂੰ ਇਸ ਸਨਮਾਨ ਦੇ ਮਿਲਣ ਦੀ ਬੇਅੰਤ ਖੁਸ਼ੀ ਹੋਈ ਹੈ, ਉੱਥੇ ਬਹੁਤੀ ਹੈਰਾਨੀ ਵੀ ਨਹੀਂ ਹੋਈਉਨ੍ਹਾਂ ਦੀ ਲਗਨ, ਮਿਹਨਤ ਅਤੇ ਰੰਗ-ਮੰਚ ਪ੍ਰਤੀ ਉਨ੍ਹਾਂ ਦੇ ਅਨਿਨ ਸਮਰਪਣ ਨੂੰ ਯਾਦ ਕਰ ਕੇ ਲਗਦਾ ਹੈ ਕਿ ਉਹ ਪੂਰੀ ਤਰ੍ਹਾਂ ਇਸਦੇ ਯੋਗ ਸਨਆਪਣੀ ਨਿਸ਼ਕਾਮ ਲਗਨ, ਸਿਰੜ ਅਤੇ ਸਰੀਰਕ ਮੁਸ਼ੱਕਤ ਰਾਹੀਂ ਉਹ ਸਾਰੀ ਉਮਰ ਇਸ ਸਨਮਾਨ ਦੇ ਹੱਕਦਾਰ ਬਣਨ ਦੀ ਤਿਆਰੀ ਕਰਦੇ ਰਹੇਇੰਨਾ ਉੱਚਾ ਸਮਾਜਿਕ ਰੁਤਬਾ ਅਤੇ 94 ਸਾਲ ਦੀ ਉਮਰ ਪ੍ਰਾਪਤ ਕਰ ਚੁੱਕੇ ਪ੍ਰਾਣ ਸਾਹਿਬ ਨੂੰ ਹੋਰ ਮਾਣ-ਸਤਿਕਾਰ ਜਾਂ ਵਡਿਆਈ ਦੀ ਕੋਈ ਚਾਹਨਾ ਨਹੀਂਉਨ੍ਹਾਂ ਨੂੰ ਸਭ ਤੋਂ ਵੱਧ ਅਨੰਦ ਅਤੇ ਤਸੱਲੀ ਇਸ ਗੱਲ ਵਿੱਚੋਂ ਮਿਲਦੀ ਹੈ ਕਿ ਕੋਈ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸੁਚੱਜਾ ਬਣਾਵੇਉਨ੍ਹਾਂ ਵੱਲੋਂ ਉਮਰ ਭਰ ਆਪਣੇ ਨਾਟਕਾਂ ਰਾਹੀਂ ਦਿੱਤੇ ਦੇਸ਼-ਭਗਤੀ ਅਤੇ ਸਮਾਜ-ਭਲਾਈ ਦੇ ਹੋਕਿਆਂ ਨੂੰ ਅਮਲ ਵਿੱਚ ਲਿਆਵੇ

ਅਸੀਂ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀਆਂ ਜੀਵਨੀਆਂ ਪੜ੍ਹਦੇ ਅਤੇ ਵਿਚਾਰਦੇ ਹਾਂ ਤਾਂ ਕਿ ਆਪਣੇ ਜੀਵਨ ਨੂੰ ਇਨ੍ਹਾਂ ਅਨੁਸਾਰ ਢਾਲ਼ ਸਕੀਏ ਅਤੇ ਇਸ ਨੂੰ ਸੁਚੱਜਾ, ਸਫ਼ਲ ਅਤੇ ਸੁਖ-ਮਈ ਬਣਾ ਸਕੀਏਪਰ ਆਪਣਾ ਸਭ ਦਾ ਤਜਰਬਾ ਹੈ ਕਿ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਵਿੱਚ ਅਸਫਲ ਰਹਿੰਦੇ ਹਾਂ ਅਤੇ ਭੁਲੇਖਾ ਖਾ ਜਾਂਦੇ ਹਾਂ ਕਿ ਇਹ ਸਿੱਖਿਆਵਾਂ ਵਿਹਾਰਕ ਨਹੀਂ, ਇਨ੍ਹਾਂ ’ਤੇ ਅਮਲ ਕਰਨਾ ਸੰਭਵ ਨਹੀਂਪਰ ਜਦੋਂ ਸਾਡੇ ਵਰਗਾ ਕੋਈ ਸੱਜਣ, ਸਾਡੇ ਵਰਗੇ ਮਾਹੌਲ ਵਿੱਚ ਰਹਿੰਦਾ ਹੋਇਆ ਆਪਣੀ ਮਿਹਨਤ, ਲਗਨ ਅਤੇ ਸਾਕਾਰਾਤਮਿਕ ਸੋਚ ਰਾਹੀਂ ਜੀਵਨ ਵਿੱਚ ਸਫਲ ਹੁੰਦਾ ਹੈ ਤਾਂ ਸਾਡਾ ਮਨ ਸਥਿਰ ਹੋ ਜਾਂਦਾ ਹੈ ਅਤੇ ਹੌਸਲਾ ਫੜ ਲੈਂਦਾ ਹੈਸਾਡਾ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ’ਤੇ ਭਰੋਸਾ ਬੱਝ ਜਾਂਦਾ ਹੈ ਅਤੇ ਅਸੀਂ ਵੀ ਸੁਚੱਜੇ ਜੀਵਨ ਲਈ ਪੁਰ-ਜ਼ੋਰ ਉਪਰਾਲੇ ਕਰਨ ਲੱਗ ਜਾਂਦੇ ਹਾਂਕਹਿ ਸਕਦੇ ਹਾਂ ਕਿ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਫ਼ੌਰੀ ਤੌਰ ’ਤੇ ਸਾਨੂੰ ਓਨਾ ਲਾਭ ਨਹੀਂ ਦੇ ਸਕਦੀਆਂ, ਜਿੰਨਾ ਸਾਡੇ ਵਿੱਚ, ਸਾਡੇ ਵਾਂਗ ਵਿਚਰ ਰਹੇ, ਸਾਡੇ ਵਰਗੇ ਇਨਸਾਨਾਂ ਦੇ ਪਰਤੱਖ ਜੀਵਨ ਦੇ ਸਕਦੇ ਹਨਮਿ. ਪ੍ਰਾਣ ਸੱਭਰਵਾਲ ਅਜਿਹੇ ਇਨਸਾਨਾਂ ਵਿੱਚੋਂ ਇੱਕ ਹਨਸੋ ਇਸ ਲੇਖ ਦਾ ਸਾਰ-ਤੱਤ ਉਨ੍ਹਾਂ ਦੀ ਸਿਫਤ-ਸਲਾਹ ਕਰਨਾ ਨਹੀਂ ਬਲਕਿ ਉਨ੍ਹਾਂ ਦੇ ਸੁਨੇਹਿਆਂ ਨੂੰ ਸਮਝਣ ਅਤੇ ਇਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਹੈ

ਮਿ. ਸੱਭਰਵਾਲ ਪਰਿਵਾਰਿਕ ਮਾਹੌਲ ਕਰ ਕੇ ਬਚਪਨ ਤੋਂ ਹੀ ਨਾਟਕ ਦੇ ਖੇਤਰ ਨਾਲ ਜੁੜੇ ਹਨ ਅਤੇ ਉਨ੍ਹਾਂ ਨੂੰ ਇਸ ਲਈ ਅਗਲੀ ਸੇਧ ਅਤੇ ਸਰਪ੍ਰਸਤੀ ਪ੍ਰਿਥਵੀ ਰਾਜ ਕਪੂਰ ਅਤੇ ਐੱਮ ਐੱਸ ਰੰਧਾਵਾ ਵਰਗੇ ਮਹਾਨ ਪੰਜਾਬੀਆਂ ਤੋਂ ਮਿਲੀਭਾਵੇਂ ਉਹ ਰੰਗ-ਮੰਚ ਦੇ ਹਰ ਅੰਗ ਅਰਥਾਤ ਰੇਡੀਓ, ਟੀ ਵੀ, ਸਿਨਮਾ-ਜਗਤ ਅਤੇ ਥਿਏਟਰ ਨਾਲ ਜੁੜੇ ਰਹੇ ਹਨ ਪਰ ਥਿਏਟਰ ਉਨ੍ਹਾਂ ਮਨਪਸੰਦ ਵਿਸ਼ਾ ਹੈ ਅਤੇ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਉਹ ਸਾਰੀ ਉਮਰ ਦੇਸ਼ ਭਗਤੀ ਦਾ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਸੁਨੇਹਾ ਦਿੰਦੇ ਨਾਟਕਾਂ ਨੂੰ ਲਿਖਣ, ਖੇਡਣ ਅਤੇ ਇਨ੍ਹਾਂ ਦਾ ਨਿਰਦੇਸ਼ਣ ਕਰਨ ਲਈ ਯਤਨਸ਼ੀਲ ਰਹੇਹਨ ਉਹ ਬਹੁਤ ਵਧੀਆ ਐਕਟਰ, ਕਲਾਕਾਰ ਅਤੇ ਸਫਲ ਨਿਰਦੇਸ਼ਕ ਅਤੇ ਸਰਪ੍ਰਸਤ ਹਨ ਅਤੇ ਉਮਰ ਅਨੁਸਾਰ ਉਨ੍ਹਾਂ ਨੇ ਨਾਟਕਾਂ ਵਿੱਚ ਸਭ ਕਿਸਮ ਦੇ ਰੋਲ ਅਦਾ ਕੀਤੇ ਹਨਉਨ੍ਹਾਂ ਦੀ ਸੁਹਿਰਦਤਾ, ਲਗਨ ਅਤੇ ਮਿਸ਼ਨਰੀ ਬਿਰਤੀ ਦਾ ਹਿਸਾਬ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਉਹ ਹੁਣ ਵੀ ਨੇਮ ਨਾਲ ਹਰ ਮਹੀਨੇ ਦੇ ਪਹਿਲੇ ਐਤਵਾਰ ਦੀ ਸੁਬ੍ਹਾ ਨੂੰ ਬਾਰਾਂਦਰੀ ਗਾਰਡਨ ਪਟਿਆਲੇ ਵਿੱਚ ਨੁੱਕੜ ਨਾਟਕ ਕਰਵਾਉਂਦੇ ਹਨਇਹ ਪਰੋਗਰਾਮ ਪਿਛਲੇ ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਨਿਰੰਤਰ ਚੱਲ ਰਿਹਾ ਹੈਇਸ ਉਮਰ ਵਿੱਚ ਵੀ ਉਹ ਆਪਣੇ ਕੰਮ ਵਿੱਚ ਪੂਰੇ ਸਰਗਰਮ ਹਨਸਿਹਤ ਪੱਖੋਂ ਚੁਸਤ-ਦਰੁਸਤ, ਦਿਮਾਗੀ ਪੱਖੋਂ ਪੂਰੇ ਚੇਤੰਨ, ਹਾਜ਼ਰ-ਜਵਾਬ ਅਤੇ ਹਸਮੁੱਖ ਹਨ

ਸ਼੍ਰੀ ਪ੍ਰਾਣ ਸੱਭਰਵਾਲ ਨੇ ਲੰਬਾ ਸਮਾਂ ਪੰਜਾਬ ਬਿਜਲੀ ਬੋਰਡ ਦੇ ਲੋਕ ਸੰਪਰਕ ਵਿਭਾਗ ਵਿੱਚ ਕੰਮ ਕੀਤਾ ਅਤੇ ਇਸਦੇ ਉੱਚ ਅਹੁਦੇ ਤੋਂ ਸੇਵਾ-ਮੁਕਤ ਹੋਏ1960ਵਿਆਂ ਵਿੱਚ ਜਦੋਂ ਬਿਜਲੀ ਬੋਰਡ ਦਾ ਬਹੁਤ ਪਸਾਰ ਹੋਇਆ ਤਾਂ ਉਸ ਵਕਤ ਬਹੁਤ ਅਫਸਰ ਅਤੇ ਹੋਰ ਸਟਾਫ ਭਰਤੀ ਹੋ ਰਿਹਾ ਸੀ ਉਹ ਭਰਤੀ ਹੋਣ ਵਾਲੇ ਉਮੀਦਵਾਰਾਂ ਦੀ ਸਹੀ ਅਤੇ ਨਿਰਪੱਖ ਚੋਣ ਕਰਨ ਲਈ ਬਿਜਲੀ ਬੋਰਡ ਦੇ ਪੁਰਾਣੇ ਕਾਇਦੇ-ਕਾਨੂੰਨਾਂ ਵਿੱਚ ਸੁਧਾਰ ਕਰ ਕੇ ਸਮੇਂ ਦੇ ਹਾਣੀ ਬਣਾਉਣ ਵਿੱਚ ਉੱਚ ਅਧਿਕਾਰੀਆਂ ਦੇ ਗ਼ੈਰ-ਰਸਮੀ ਸਲਾਹਕਾਰ ਰਹੇਆਪਣੇ ਸਮੇਂ ਦੇ ਹਰ ਵਰਗ ਦੇ ਨਵੇਂ ਅਫਸਰਾਂ ਨੂੰ ਨੈਤਿਕ-ਕਦਰਾਂ ਕੀਮਤਾਂ ਅਨੁਸਾਰ ਢਾਲਣ ਅਤੇ ਆਪਣੇ ਪਬਲਿਕ-ਜੀਵਨ ਨੂੰ ਸਵੱਛ ਅਤੇ ਸੁਚੱਜਾ ਬਣਾਉਣ ਲਈ ਪ੍ਰੇਰਣਾ-ਸ੍ਰੋਤ ਰਹੇਇਸ ਤਰ੍ਹਾਂ ਬਿਜਲੀ ਬੋਰਡ ਦੇ ਸਮੁੱਚੇ ਅਕਸ ਨੂੰ ਸੁਧਾਰਨ ਵਿੱਚ ਉਨ੍ਹਾਂ ਦਾ ਬਹੁਤ ਯੋਗਦਾਨ ਹੈ

ਸਾਡੀਆਂ ਸਮਾਜਿਕ ਅਤੇ ਸਰਕਾਰੀ ਸੰਸਥਾਵਾਂ ਦੀ ਸਾਂਝੀ ਊਣਤਾਈ ਹੈ: ਆਪਸੀ ਤਾਲ-ਮੇਲ ਅਤੇ ਸੁਰਤਾਲ ਦੀ ਘਾਟਪੰਜਾਬ ਬਿਜਲੀ ਬੋਰਡ ਇਸ ਬਿਮਾਰੀ ਦਾ ਖਾਸ ਸ਼ਿਕਾਰ ਰਿਹਾ ਹੈ ਇਸਦੇ ਤਕਨੀਕੀ, ਆਰਥਿਕ ਅਤੇ ਪ੍ਰਬੰਧਕੀ ਵਿਭਾਗਾਂ ਦੀ ਖਿੱਚੋਤਾਣ ਨਿੱਤ ਦਾ ਦ੍ਰਿਸ਼ ਸੀਮਿ. ਪ੍ਰਾਣ ਸੱਭਰਵਾਲ ਭਾਵੇਂ ਅਹੁਦੇ ਪੱਖੋਂ ਬਹੁਤ ਵੱਡੇ ਨਹੀਂ ਸਨ ਪਰ ਆਪਣੇ ਗੁਣਾਂ ਕਰ ਕੇ ਉਨ੍ਹਾਂ ਦਾ ਹਰ ਵਿਭਾਗ ਦੇ ਸੀਨੀਅਰ ਅਫਸਰਾਂ ਨਾਲ ਜਾਣਾ-ਆਉਣਾ ਸੀ ਅਤੇ ਸਭ ਉਨ੍ਹਾਂ ਦਾ ਸਤਿਕਾਰ ਕਰਦੇ ਸਨਮਹਿਕਮੇ ਅਤੇ ਸਟਾਫ ਦੇ ਹਰ ਵਰਗ ਦੇ ਲਾਭ ਹਿਤ ਵਧੀਆ ਸਲਾਹਾਂ ਲਈ ਸਭ ਉਨ੍ਹਾਂ ’ਤੇ ਨਿਰਭਰ ਸਨਯੂਨੀਅਨਾਂ ਅਤੇ ਅਫਸਰਾਂ ਅਤੇ ਬੋਰਡ ਦੇ ਝਗੜੇ ਆਮ ਵਰਤਾਰਾ ਸਨਆਪਣੇ ਸੰਬੰਧਾਂ ਅਤੇ ਸਭ ਦੀ ਭਲਾਈ ਦੇ ਹਾਮੀ ਹੋਣ ਦੇ ਨਾਤੇ, ਸਮਝੌਤੇ ਕਰਨ-ਕਰਵਾਉਣ ਲਈ ਉਹ ਹਮੇਸ਼ਾ ਮੰਗ ਵਿੱਚ ਰਹਿੰਦੇ ਸਨਸੱਭਰਵਾਲ ਸਾਹਿਬ ਨੇ ਥੀਏਟਰ ਦੀਆਂ ਆਪਣੀਆਂ ਪ੍ਰਾਪਤੀਆਂ ਦਫਤਰੀ ਡਿਊਟੀਆਂ ਨਿਭਾਉਣ ਦੇ ਨਾਲ-ਨਾਲ ਕੀਤੀਆਂ ਹਨਇਸ ਸਨਮਾਨ ਨੂੰ ਪ੍ਰਾਪਤ ਕਰਨ ਦੀ ਸਟੇਜ ’ਤੇ ਪਹੁੰਚਣ ਵਾਸਤੇ ਕੀਤੀ ਘਾਲਣਾ ਸਦਕਾ ਪੈਦਾ ਹੋਏ ਗੁਣਾਂ ਦਾ ਉਨ੍ਹਾਂ ਨੇ ਹੋਰਾਂ ਦੀ ਭਲਾਈ ਲਈ ਸਦ-ਉਪਯੋਗ ਕੀਤਾ ਹੈਆਪਣੇ ਦਫਤਰੀ ਰਸੂਖ਼ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਰਤਣ ਦੀ ਬਜਾਇ ਉਨ੍ਹਾਂ ਨੇ ਕਲਾ ਦੇ ਖੇਤਰ ਤੋਂ ਸਿੱਖੇ ਗੁਣਾਂ ਨੂੰ ਮਹਿਕਮੇ ਅਤੇ ਸਮਾਜ ਦੇ ਸੁਧਾਰ ਲਈ ਵਰਤਿਆ ਹੈ

ਇਹ ਗੁਣ ਸਾਂਝੇ ਕਰਦਿਆਂ ਉਨ੍ਹਾਂ ਨੇ ਕੁਝ ਕੀਮਤੀ ਗੱਲਾਂ ਦੱਸੀਆਂ

* ਨਾਟਕ ਦੇ ਖੇਡਣ ਤੋਂ ਪਹਿਲਾਂ ਕੀਤੀ ਤਿਆਰੀ ਦਾ ਅਭਿਆਸ ਸਾਨੂੰ ਜੀਵਨ ਦੇ ਹੋਰ ਕੰਮ ਵਾਸਤੇ ਪੂਰੀ ਅਤੇ ਸਹੀ ਤਿਆਰੀ ਕਰਨਾ ਸਿਖਾਉਂਦਾ ਹੈ

* ਪਾਤਰ ਸਿੱਧੇ ਤੌਰ ’ਤੇ ਦਰਸ਼ਕਾਂ ਨਾਲ ਜੁੜਿਆ ਹੋਣ ਕਰਕੇ ਉਨ੍ਹਾਂ ਦੇ ਬਦਲ ਰਹੇ ਹਾਵਾਂ-ਭਾਵਾਂ ਨੂੰ ਸਮਝਣ ਲੱਗ ਜਾਂਦਾ ਹੈ ਅਤੇ ਆਪਣੇ ਅਭਿਨੈ ਨੂੰ ਯਥਾਯੋਗ ਦਰੁਸਤ ਕਰਨਾ ਸਿੱਖ ਜਾਂਦਾ ਹੈਇਸ ਗੁਣ ਦਾ ਜੀਵਨ ਦੇ ਹੋਰ ਪੱਖਾਂ ’ਤੇ ਚੰਗਾ ਅਸਰ ਪੈਂਦਾ ਹੈ ਉਹ ਸੁਹਿਰਦ ਅਤੇ ਹਮਦਰਦ ਇਨਸਾਨ ਬਣ ਜਾਂਦਾ ਹੈ

* ਅਸੀਂ ਮਿਹਨਤ ਕਰਨਾ ਭੁੱਲੇ ਹੋਏ ਹਾਂ ਕਿਉਂਕਿ ਅਸੀਂ ਸਰੀਰਕ ਪੱਖੋਂ ਥੱਕ ਜਾਂਦੇ ਹਾਂ ਅਤੇ ਦਿਮਾਗੀ ਪੱਖੋਂ ਅੱਕ ਜਾਂਦੇ ਹਾਂਥੱਕਣਾ ਕਿਸੇ ਹੱਦ ਤਕ ਜਾਇਜ਼ ਹੈ ਪਰ ਅੱਕਣਾ ਨਹੀਂਨਾਟਕ-ਕਲਾ ਸਾਨੂੰ ਅਕੇਵੇਂ ਉੱਤੇ ਕਾਬੂ ਪਾਉਣਾ ਸਿਖਾਉਂਦੀ ਹੈ ਕਿਉਂਕਿ ਗੱਲਾਂ ਦੀ ਦੁਹਰਾਈ ਬਹੁਤ ਕਰਨੀ ਪੈਂਦੀ ਹੈ

* ਕਿਉਂਕਿ ਨਾਟਕ ਇੱਕ ਟੀਮ ਦਾ ਕੰਮ ਹੈਹਰ ਛੋਟੇ-ਵੱਡੇ ਦਾ ਆਪਣਾ ਰੋਲ ਹੁੰਦਾ ਹੈਇਸ ਟੀਮ ਵਿੱਚ ਕੰਮ ਕਰ ਕੇ ਬੰਦਾ ਮਿਹਨਤ ਕਰਨ, ਤੱਤਾ-ਠੰਢਾ ਜਰਨ ਅਤੇ ਮਿਲਵਰਤਣ ਦੇ ਗੁਣ ਸਿੱਖ ਜਾਂਦਾ ਹੈ

* ਹੋਰਾਂ ਤੋਂ ਮਦਦ ਲੈਣੀ ਅਤੇ ਸੁਹਿਰਦਤਾ ਨਾਲ ਹੋਰਾਂ ਦੀ ਮਦਦ ਕਰਨੀ ਸਿੱਖ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4748)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ

Brampton, Ontario, Canada.
Phone: (647 - 640 - 2014)
Email: (ishersingh44@hotmail.com)

More articles from this author