SukhdevJhandDr7ਇਸ ਅੰਦੋਲਨ ਵਿੱਚ ਸਮੁੱਚੀ ਕਿਸਾਨ ਲੀਡਰਸ਼ਿੱਪ ਨੇ ਬੜੀ ਸੂਝ-ਬੂਝਠਰ੍ਹੰਮੇਸਹਿਜਸਬਰ ...
(11 ਦਸੰਬਰ 2021)

 

 KisanAndolan1

 

SwaimanSingh1ਦਿੱਲੀ ਦੀਆਂ ਬਰੂਹਾਂ ’ਤੇ ਇੱਕ ਸਾਲ 13 ਦਿਨ ਚੱਲਿਆ ਕਿਸਾਨ ਅੰਦੋਲਨ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਉਪਰੰਤ 9 ਦਸੰਬਰ ਨੂੰ ਫ਼ਤਿਹ ਹੋ ਗਿਆ ਹੈ ਅਤੇ ਅੱਜ 11 ਦਸੰਬਰ ਨੂੰ ਕਿਸਾਨ ਆਪਣੇ ਘਰਾਂ ਨੂੰ ਫ਼ਤਿਹ ਮਾਰਚ ਦੇ ਰੂਪ ਵਿੱਚ ਜੇਤੂ ਜਸ਼ਨ ਮਨਾਉਂਦੇ ਹੋਏ ਘਰਾਂ ਨੂੰ ਵਾਪਸੀ ਕਰ ਰਹੇ ਹਨ। ਇੱਥੇ ਇਹ ਵਰਨਣਯੋਗ ਹੈ ਕਿ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਦਿਹਾੜੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ‘ਕਾਲ਼ੇ ਕਾਨੂੰਨ’ ਰੱਦ ਕਰਨ ਦੇ ਐਲਾਨ ਤੋਂ ਬਾਅਦ 29 ਨਵੰਬਰ ਨੂੰ ਆਰੰਭ ਹੋਏ ਪਾਰਲੀਮੈਂਟ ਦੇ ਸਰਦ-ਰੁੱਤ ਦੇ ਸੈਸ਼ਨ ਦੇ ਪਹਿਲੇ ਦਿਨ ਹੀ ਇਹ ਕਾਨੂੰਨ ਲੋਕ ਸਭਾ ਤੇ ਰਾਜ ਸਭਾ ਵਿੱਚ ਸਰਬ-ਸੰਮਤੀ ਨਾਲ ਰੱਦ ਕਰ ਦਿੱਤੇ ਗਏ ਅਤੇ ਇਸ ਤੋਂ ਦੋ ਦਿਨ ਬਾਅਦ ਇਸ ਉੱਪਰ ਭਾਰਤ ਦੇ ਰਾਸ਼ਟਰਪਤੀ ਦੇ ਦਸਤਖ਼ਤ ਵੀ ਹੋ ਗਏ ਸਨ

ਇਸਦੇ ਨਾਲ ਹੀ ਇਸ ਪੱਤਰ ਵਿੱਚ ਮੰਨੀਆਂ ਗਈਆਂ ਮੰਗਾਂ ਵਿੱਚ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣ ’ਤੇ ਇਨ੍ਹਾਂ ਦੀ ਸਰਕਾਰੀ ਖ਼ਰੀਦ ਯਕੀਨੀ ਬਣਾਉਣ ਦੀ ਦੂਸਰੀ ਮੁੱਖ ਮੰਗ ਬਾਰੇ ਕੇਂਦਰ ਤੇ ਰਾਜ ਸਰਕਾਰਾਂ ਦੇ ਨੁਮਾਇੰਦਿਆਂ, ਖੇਤੀ-ਮਾਹਿਰਾਂ ਅਤੇ ਕਿਸਾਨ ਆਗੂਆਂ ਦੀ ਇੱਕ ਕਮੇਟੀ ਬਣਾਉਣ ਲਈ ਵੀ ਲਿਖਤੀ ਸਹਿਮਤੀ ਪ੍ਰਗਟਾਈ ਗਈ ਹੈ। ਅੰਦੋਲਨ ਦੌਰਾਨ ਕਿਸਾਨਾਂ ਉੱਪਰ ਦਰਜ ਕੀਤੇ ਗਏ ਸਾਰੇ ਕੇਸ ਸਬੰਧਿਤ ਰਾਜ ਸਰਕਾਰਾਂ ਵੱਲੋਂ ਵਾਪਸ ਲਏ ਜਾਣਗੇ। ਪਰਦੂਸ਼ਣ ਸਬੰਧੀ ਬਿੱਲ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਬਿਜਲੀ ਬਾਰੇ ਬਿੱਲ ਬਣਾਉਣ ਤੋਂ ਪਹਿਲਾਂ ਕਿਸਾਨ ਆਗੂਆਂ ਨਾਲ ਮਸ਼ਵਰਾ ਕੀਤਾ ਜਾਏਗਾਇਸ ਪੱਤਰ ਦੀ ਪ੍ਰਾਪਤੀ ਉੱਪਰ ਕਿਸਾਨ ਆਗੂਆਂ ਵੱਲੋਂ ਸੰਪੂਰਨ ਸਰਬ-ਸੰਮਤੀ ਪ੍ਰਗਟਾਈ ਗਈ ਅਤੇ ਅੰਦੋਲਨ ਦੀ ਫ਼ਤਿਹ ਦੀ ਅਰਦਾਸ ਕੀਤੀ ਗਈ

ਵੇਖਿਆ ਜਾਏ ਤਾਂ ਇਸ ਅੰਦੋਲਨ ਵਿੱਚ ਸਮੁੱਚੀ ਕਿਸਾਨ ਲੀਡਰਸ਼ਿੱਪ ਨੇ ਬੜੀ ਸੂਝ-ਬੂਝ, ਠਰ੍ਹੰਮੇ, ਸਹਿਜ, ਸਬਰ ਅਤੇ ਸੰਤੋਖ ਤੋਂ ਕੰਮ ਲਿਆ ਹੈਅੰਦੋਲਨ ਦੇ ਦੌਰਾਨ ਹੋਈਆਂ ਕਈ ਹਿੰਸਕ ਅਤੇ ਉਤੇਜਕ ਕਾਰਵਾਈਆਂ ਜੋ ਕਈ ਸ਼ਰਾਰਤੀ ਅਨਸਰਾਂ/ ਏਜੰਸੀਆਂ ਵੱਲੋਂ ਕਰਵਾਈਆਂ ਗਈਆਂ, ਨੂੰ ਕਿਸਾਨ ਆਗੂਆਂ ਵੱਲੋਂ ਬੜੀ ਸਿਆਣਪ ਤੇ ਦੂਰ-ਦਰਸ਼ਤਾ ਨਾਲ ਵਿਚਾਰਦਿਆਂ ਹੋਇਆਂ ਨਜ਼ਰ-ਅੰਦਾਜ਼ ਕੀਤਾ ਗਿਆਉਨ੍ਹਾਂ ਵੱਲੋਂ ਅੰਦੋਲਨ ਦੇ ਭਵਿੱਖਮਈ ਪ੍ਰੋਗਰਾਮ ਸਮੇਂ-ਸਮੇਂ ਸਫ਼ਲਤਾ ਪੂਰਵਕ ਉਲੀਕੇ ਗਏ ਜਿਨ੍ਹਾਂ ਵਿੱਚ ਸਮੇਂ-ਸਮੇਂ ਭਾਰਤ-ਬੰਦ ਅਤੇ ਰੇਲਾਂ ਰੋਕਣ ਦੇ ਸੱਦੇ, ਬੀਜੇਪੀ ਲੀਡਰਾਂ ਦੇ ਘਿਰਾਓ, ਅੰਬਾਨੀ-ਅਡਾਨੀ ਦੇ ਕਾਰਪੋਰੇਟ ਅਦਾਰਿਆਂ ਦੇ ਵੱਡੇ-ਵੱਡੇ ਮਾਲਾਂ ਅਤੇ ‘ਰਿਲਾਇੰਸਕੰਪਨੀ ਦੇ ਪੈਟਰੋਲ-ਪੰਪਾਂ ਤੇ ਸਟੋਰਾਂ ਉੱਪਰ ਧਰਨੇ, ਆਦਿ ਸ਼ਾਮਲ ਸਨ

ਇਸ ਅੰਦੋਲਨ ਵਿੱਚ ਜਿੱਥੇ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਅਸ਼ੋਕ ਬਾਵਲੇ, ਜਤੇਂਦਰ ਕੱਕਾ, ਸੁਰਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਰਸਾ, ‘ਖੂੰਡੇ ਵਾਲੇ ਬਾਪੂ’ ਰੁਲਦੂ ਸਿੰਘ ਮਾਣਸਾ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਕੁਲਵੰਤ ਸਿੰਘ ਸੰਧੂ, ਰਜਿੰਦਰ ਸਿੰਘ ਦੀਪਸਿੰਘ ਵਾਲਾ ਅਤੇ ਹੋਰ ਕਿਸਾਨੀ ਲੀਡਰਾਂ ਵੱਲੋਂ ਮਹੱਤਵਪੂਰਨ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ ਗਈਆਂ, ਉੱਥੇ ਅਮਰੀਕਾ ਤੋਂ ਉਚੇਚੇ ਤੌਰ ’ਤੇ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਪਹੁੰਚੇ ਦਿਲ ਦੀਆਂ ਬੀਮਾਰੀਆਂ ਦੇ ਡਾਕਟਰ ਸਵੈਮਾਣ ਸਿੰਘ ਪੱਖੋਕੇ ਦਾ ਯੋਗਦਾਨ ਵੀ ਕਿਸੇ ਗੱਲੋਂ ਘੱਟ ਨਹੀਂ ਹੈ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉੱਥੇ ‘ਪਿੰਡ ਕੈਲੇਫ਼ੋਰਨੀਆਵਸਾ ਲਿਆ ਅਤੇ ਉੱਥੋਂ ਕਿਸਾਨਾਂ ਨੂੰ ਨਾ ਕੇਵਲ ਡਾਕਟਰੀ ਸਹੂਲਤਾਂ ਹੀ ਮੁਹਈਆ ਕੀਤੀਆਂ ਸਗੋਂ ਇੱਥੋਂ ਹਰ ਪ੍ਰਕਾਰ ਦੀ ਸਹਾਇਤਾ ਅੰਦੋਲਨਕਾਰੀਆਂ ਨੂੰ ਦਿੱਤੀ ਗਈਆਪਣੇ ਨਾਲ ਉਸ ਨੇ ਲਗਭਗ 200 ਡਾਕਟਰਾਂ ਅਤੇ ਸਹਿਯੋਗੀਆਂ ਦੀ ਸਰਗ਼ਰਮ ਟੀਮ ਤਿਆਰ ਕੀਤੀ ਅਤੇ ਸਿਰ-ਪੀੜ/ ਪੇਟ-ਦਰਦ ਤੋਂ ਲੈ ਕੇ ਹਾਰਟ-ਅਟੈਕ, ਦਿਮਾਗ਼ੀ ਪ੍ਰੇਸ਼ਾਨੀਆਂ ਅਤੇ ਅਚਨਚੇਤ ਆਉਣ ਵਾਲੀਆਂ ਕਈ ਬੀਮਾਰੀਆਂ ਦੇ ਨਾਲ ਨਾਲ਼ ਸੱਟਾਂ-ਫੇਟਾਂ ਦਾ ਵੀ ਇਲਾਜ ਕੀਤਾ

26 ਜਨਵਰੀ 2021 ਵਾਲੇ ਦਿਨ ਜਦੋਂ ਸਰਕਾਰੀ ਏਜੰਸੀਆਂ ਦੇ ਕਈ ਕਾਰਕੁਨ ਅਤੇ ਦਿੱਲੀ ਦੀ ਪੋਲੀਸ ਵੱਲੋਂ ਜਾਣ ਬੁੱਝ ਕੇ ਗੁਮਰਾਹ ਕੀਤੇ ਗਏ ਕਈ ਨੌਜੁਆਨ ਕਿਸਾਨ ਜੋਸ਼ ਵਿੱਚ ਆ ਕੇ ਦਿੱਲੀ ਦੇ ਲਾਲ-ਕਿਲੇ ਦੇ ਮੈਦਾਨ ਵਿੱਚ ਜਾ ਪਹੁੰਚੇ ਸਨ ਤਾਂ ਉੱਥੇ ਉਨ੍ਹਾਂ ਦੀਆਂ ਕਈ ਥਾਂਵਾਂ ’ਤੇ ਪੋਲੀਸ ਨਾਲ ਝੜਪਾਂ ਵੀ ਹੋਈਆਂ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦਾ ਇੱਕ ਨੌਜੁਆਨ ਰਵਨੀਤ ਸਿੰਘ ਮੌਕੇ ’ਤੇ ਮਾਰਿਆ ਗਿਆ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਸਨ ਤਾਂ ਉੱਥੇ ਮੌਕੇ ’ਤੇ ਡਾ. ਸਵੈਮਾਣ ਸਿੰਘ ਤੇ ਉਸ ਦੇ ਸਹਿਯੋਗੀ ਡਾਕਟਰਾਂ ਤੇ ਵਾਲੰਟੀਅਰਾਂ ਵੱਲੋਂ ਲੋੜੀਂਦੀ ਮੱਲ੍ਹਮ-ਪੱਟੀ ਕੀਤੀ ਗਈਇਸ ਦੌਰਾਨ ਉਨ੍ਹਾਂ ਨੂੰ ਦਿੱਲੀ ਪੋਲੀਸ ਵੱਲੋਂ ਕੀਤੀ ਗਈ ਕੁੱਟ-ਮਾਰ ਦੌਰਾਨ ਸੱਟਾਂ ਵੀ ਲੱਗੀਆਂਫਿਰ ਵੀ ਉਨ੍ਹਾਂ ਨੇ ਨਾ ਕੇਵਲ ਅੰਦੋਲਨਕਾਰੀ ਜ਼ਖ਼ਮੀਆਂ ਦਾ ਹੀ ਫ਼ੌਰੀ ਇਲਾਜ ਕੀਤਾ, ਸਗੋਂ ਕਈ ਜ਼ਖ਼ਮੀ ਪੋਲੀਸ ਕਰਮਚਾਰੀਆਂ ਨੂੰ ਵੀ ਡਾਕਟਰੀ ਸਹਾਇਤਾ ਦੇ ਕੇ ਭਾਈ ਘਨੱਈਆ ਜੀ ਵਾਲੀ ਇਤਿਹਾਸਕ ਭੂਮਿਕਾ ਨਿਭਾਈ ਡਾ. ਸਵੈਮਾਣ ਸਿੰਘ ਦੀ ਡਾਕਟਰੀ ਟੀਮ ਵੱਲੋਂ ਨਿਭਾਇਆ ਗਿਆ ਇਹ ਰੋਲ ਕਿਸਾਨੀ ਅੰਦੋਲਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕੀਤਾ ਜਾਏਗਾ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣਾ ਲੋਚਦਾ ਹੈ ਤਾਂ ਜੋ ਉਨ੍ਹਾਂ ਵਿੱਚੋਂ ਪੜ੍ਹ ਕੇ ਵੀ ਪਿੰਡਾਂ ਦੇ ਬੱਚੇ ਵੀ ਉੱਚੇ ਸਰਕਾਰੀ ਅਹੁਦਿਆਂ ਉੱਪਰ ਜਾ ਸਕਣਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਹਰੇਕ ਵਿਅਕਤੀ ਤਕ ਪਹੁੰਚਾਉਣ ਦੀ ਉਹ ਕਾਮਨਾ ਕਰਦਾ ਹੈਉਹ ਚਾਹੁੰਦਾ ਹੈ ਕਿ ਪੰਜਾਬ ਦਾ ਤੇਜ਼ੀ ਨਾਲ ਵਿਕਾਸ ਹੋਵੇ ਅਤੇ ਲੋਕਾਂ ਵਿੱਚ ਖ਼ੁਸ਼ਹਾਲੀ ਆਵੇ

ਇਸ ਅੰਦੋਲਨ ਵਿੱਚ ਡਾ. ਸਵੈਮਾਣ ਨੇ ਆਪਣੇ ਸਾਥੀਆਂ ਅਤੇ ਸੰਘਰਸ਼ਮਈ ਕਿਸਾਨਾਂ ਨਾਲ ਮਿਲ ਕੇ ਉੱਥੇ ਹਰ ਤਰ੍ਹਾਂ ਦੀ ਡਿਊਟੀ ਨਿਭਾਈ ਹੈਉਸ ਨੇ ਟਿੱਕਰੀ ਬਾਰਡਰ ’ਤੇ ਲੱਕੜਾਂ, ਬਾਂਸਾਂ ਤੇ ਕਾਨਿਆਂ ਦੀਆਂ ਸਿਰਕੀਆਂ ਨਾਲ ਕਿਸਾਨਾਂ ਦੇ ਆਰਜ਼ੀ ਘਰ ਬਣਾਉਣ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਮਿਲ ਕੇ ਹੱਥੀਂ ਕੰਮ ਕਰਕੇ ਮਹੱਤਵਪੂਰਨ ਕਾਰਜ ਕੀਤਾ ਹੈ, ਉਨ੍ਹਾਂ ਨਾਲ ਮਿਲ ਕੇ ਭਾਰੀ ਬਾਰਸ਼ਾਂ ਦਾ ਪਾਣੀ ਤੰਬੂਆਂ ਤੇ ਆਰਜ਼ੀ ਘਰਾਂ ਵਿੱਚੋਂ ਬਾਲਟੀਆਂ ਨਾਲ ਬਾਹਰ ਝੱਟਿਆ ਹੈ ਅਤੇ ਸੀਵਰੇਜ ਦੀ ਸਫ਼ਾਈ ਵੀ ਕੀਤੀ ਹੈ ਤਾਂ ਜੋ ਆਲਾ-ਦੁਆਲਾ ਸਾਫ਼ ਰਹੇ ਅਤੇ ਉੱਥੇ ਰਹਿਣ ਵਾਲਿਆਂ ਦਾ ਮੱਖੀਆਂ, ਮੱਛਰਾਂ ਅਤੇ ਬੀਮਾਰੀਆਂ ਦੇ ਕੀਟਾਣੂਆਂ ਤੋਂ ਬਚਾਅ ਰਹਿ ਸਕੇਉਸ ਨੇ ਇਹ ਸਾਰਾ ਕੰਮ ਆਪਣਾ ਫਰ਼ਜ਼ ਸਮਝ ਕੇ ਇੱਕ ਮਿਸ਼ਨ ਵਾਂਗ ਕੀਤਾਇਹ ਉਸ ਦੀ ਡਾਕਟਰੀ ਨੁਕਤਾ-ਨਿਗਾਹ ਤੋਂ ਸੂਝ-ਬੂਝ ਦਾ ਸਿੱਟਾ ਸੀ ਕਿ ਸਾਲ-ਭਰ ਚੱਲੇ ਕਿਸਾਨੀ-ਅੰਦੋਲਨ ਵਿੱਚ ਕੋਈ ਬੀਮਾਰੀ ਨਹੀਂ ਫ਼ੈਲੀਇੱਥੋਂ ਤੀਕ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਕਰੋਨਾ ਮਹਾਂਮਾਰੀ ਦਾ ਵੀ ਇੱਥੇ ਬਚਾਅ ਹੀ ਰਿਹਾ

ਡਾ. ਸਵੈਮਾਣ ਸਿੰਘ ਬਾਰੇ ਇਹ ਆਰਟੀਕਲ ਲਿਖਣ ਦਾ ਮੇਰਾ ਮਕਸਦ ਕਿਸਾਨੀ ਅੰਦੋਲਨ ਵਿੱਚ ਉਸ ਦੇ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੇ ਨਾਲ਼਼ ਨਾਲ ਉਸ ਦੇ ਪਿਛੋਕੜ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦਾ ਵੀ ਹੈਉਹ ਆਪਣੇ ਨਾਂ ਨਾਲ ਆਪਣਾ ਗੋਤਰ ‘ਸਮਰਾ’ ਲਗਾਉਣ ਦੀ ਬਜਾਏ ‘ਪੱਖੋਕੇਲਗਾਉਂਦਾ ਹੈ ਜੋ ਉਸ ਦਾ ਪਿਤਰੀ-ਪਿੰਡ ਹੈ ਅਤੇ ਇਹ ਮੇਰੇ ਪਿੰਡ ਚੌਹਾਨ (ਜ਼ਿਲ੍ਹਾ ਅੰਮ੍ਰਿਤਸਰ) ਦੇ ਨਜ਼ਦੀਕ ਹੀ ਪੈਂਦਾ ਹੈਇਹ ਪਿੰਡ ਮੱਲ੍ਹੀਆਂ ਅਤੇ ਕਸਬਾ ਜੰਡਿਆਲਾ ਗੁਰੂ ਦੇ ਦਰਮਿਆਨ ਵਗਦੀ ਨਹਿਰ ‘ਲੋਅਰ ਬਾਰੀ ਦੁਆਬ’ ਦੇ ਕੰਢੇ ਲਹਿੰਦੇ ਪਾਣੀ ਵਾਲੇ ਪਾਸੇ ਹੈਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਏ ਬਾਬੇ ਸ਼ੇਖਫੱਤਾ ਦਾ ਡੇਰਾ ਇਸ ਨਹਿਰ ਦੇ ਖੱਬੇ ਕੰਢੇ ਹੈ ਅਤੇ ਪੱਖੋਕੇ ਇਸ ਡੇਰੇ ਦੇ ਨੇੜੇ ਹੀ ਹੈਇਸ ਡੇਰੇ ਵਿੱਚ ‘ਬਾਬੇ ਸ਼ੇਖ਼ਫ਼ੱਤੇ’ ਦੀ ਕਬਰ ਬਣੀ ਹੋਈ ਹੈ ਜਿਸਦੀ ਆਲੇ-ਦੁਆਲੇ ਦੇ ਪਿੰਡਾਂ ਤੋਂ ਇਲਾਵਾ ਪੰਜਾਬ ਦੇ ਦੂਰ-ਦੁਰਾਢੇ ਦੇ ਇਲਾਕੇ ਵਿੱਚ ਵੀ ਮਾਨਤਾ ਹੈਇੱਥੇ ਲੋਕ ਆਪਣੀਆਂ ਗਾਵਾਂ-ਮੱਝਾਂ ਦੇ ਸੂਣ ’ਤੇ ਬੌਲ੍ਹੀ ਵਾਲੇ ਦੁੱਧ ਤੋਂ ਬਾਅਦ ਵਾਲੇ ਪਹਿਲੇ ਦੁੱਧ ਦੀ ਖੀਰ ਬਣਾ ਕੇ ਚੜ੍ਹਾਉਂਦੇ ਹਨ ਅਤੇ ਆਪਣੇ ਦੁਧਾਰੂ ਪਸ਼ੂਆਂ ਦੀ ਸੁੱਖ ਮੰਗਦੇ ਹਨਇਸ ਲਈ ਨੂੰ ‘ਖੀਰ ਵਾਲੇ ਪੀਰ’ ਦਾ ਡੇਰਾ ਵੀ ਕਿਹਾ ਜਾਂਦਾ ਹੈਸਕੂਲ ਦੀ ਪੜ੍ਹਾਈ ਦੌਰਾਨ ਮੈਂ ਵੀ ਇਸ ਡੇਰੇ ’ਤੇ ਕਈ ਵਾਰ ਖੀਰ ਚੜ੍ਹਾਉਣ ਜਾਂਦਾ ਰਿਹਾ ਹਾਂਉੱਥੇ ਜਾ ਕੇ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਇਸ ਮੁਸਲਿਮ ਪੀਰ ਪ੍ਰਤੀ ਸ਼ਰਧਾ ਵੇਖ ਕੇ ਖੁਸ਼ੀ ਹੁੰਦੀ ਸੀ, ਉੱਥੇ ਉਨ੍ਹਾਂ ਵੱਲੋਂ ਸ਼ਰਧਾ-ਵੱਸ ਹਰ ਰੋਜ਼ ਮਣਾਂ-ਮੂੰਹੀਂ ਚੜ੍ਹਾਈ ਗਈ ਖੀਰ ਦੀ ਹੁੰਦੀ ਬੇਅਦਬੀ ਵੇਖ ਕੇ ਮਨ ਦੁਖੀ ਵੀ ਹੁੰਦਾ ਸੀਖੀਰ ਇੱਕ ਵੱਡੀ ਸਾਰੀ ਖੁਰਲੀ ਵਿੱਚ ਪਈ ਹੁੰਦੀ ਸੀ ਜਿੱਥੋਂ ਅਵਾਰਾ ਕੁੱਤੇ ਉਸ ਨੂੰ ਖਾ ਰਹੇ ਹੁੰਦੇ ਸਨਉਨ੍ਹਾਂ ਵਿੱਚੋਂ ਬਹੁਤਿਆਂ ਦੇ ਖ਼ੁਰਕ ਪਈ ਹੁੰਦੀ ਸੀ, ਕਿਉਂਕਿ ਆਮ ਕਹਾਵਤ ਹੈ ਕਿ ਕੁੱਤੇ ਨੂੰ ਖੀਰ ਨਹੀਂ ਪਚਦੀ

ਪਿੰਡ ਪੱਖੋਕੇ ਦਾ ਮਿਡਲ ਸਕੂਲ ਸੱਤਰਵਿਆਂ ਦੇ ਆਰੰਭ ਵਿੱਚ ਅੱਪ-ਗਰੇਡ ਹੋ ਕੇ ਹਾਈ ਸਕੂਲ ਬਣਿਆ ਸੀ ਅਤੇ ਮੇਰੇ ਪਿਤਾ ਜੀ ਸ. ਵਰਿਆਮ ਸਿੰਘ ਦੀ ਨਿਯੁਕਤੀ ਉੱਥੇ ਹੈੱਡਮਾਸਟਰ ਵਜੋਂ ਹੋਈਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਈ ਗਰਾਂਟ ਨਾਲ ਬੇਸ਼ਕ ਸਕੂਲ ਦੇ ਇੱਕ-ਦੋ ਨਵੇਂ ਕਮਰੇ ਹੋਰ ਬਣ ਗਏ ਸਨ ਪਰ ਇਹ ਨਵੀਆਂ ਸ਼ੁਰੂ ਹੋਈਆਂ ਕਲਾਸਾਂ ਲਈ ਕਾਫ਼ੀ ਨਹੀਂ ਸਨਸਕੂਲ ਦੀ ਚਾਰ-ਦੀਵਾਰੀ ਵੀ ਕਈ ਥਾਂਵਾਂ ਤੋਂ ਟੁੱਟੀ ਹੋਈ ਸੀ ਅਤੇ ਅਵਾਰਾ ਪਸ਼ੂ ਸਕੂਲ ਵਿੱਚ ਜਾ ਕੇ ਬੜੀ ਮਿਹਨਤ ਨਾਲ ਲਗਾਏ ਗਏ ਫੁੱਲ-ਬੂਟੇ ਉਜਾੜ ਜਾਂਦੇ ਸਨਪਿੰਡ ਦੇ ਮੋਹਤਬਰ ਵਿਅਕਤੀਆਂ ਜਿਨ੍ਹਾਂ ਵਿੱਚ ਡਾ. ਸਵੈਮਾਣ ਸਿੰਘ ਦੇ ਦਾਦਾ ਜੀ ਸ. ਜਗਜੀਤ ਸਿੰਘ ਸਮਰਾ ਵੀ ਸ਼ਾਮਲ ਸਨ, ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਮਸਲੇ ਦੇ ਹੱਲ ਲਈ ਪਿੰਡ ਵਿੱਚੋਂ ਉਗਰਾਹੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਇਸਦੇ ਲਈ ਉਨ੍ਹੀਂ ਦਿਨੀਂ ਕਣਕ ਦੀਆਂ ਵਾਢੀਆਂ ਦੇ ਦੌਰਾਨ ਪਿੜਾਂ ਵਿੱਚੋਂ ਕਣਕ ਦੀਆਂ ਬੋਰੀਆਂ ਇਕੱਠੀਆਂ ਕਰਨ ਦਾ ਵਿਚਾਰ ਬਣਿਆ, ਕਿਉਂਕਿ ਜੱਟਾਂ-ਜ਼ਿਮੀਦਾਰਾਂ ਲਈ ਆਮ ਤੌਰ ’ਤੇ ਨਕਦ ਉਗਰਾਹੀ ਦੇਣੀ ਮੁਸ਼ਕਲ ਹੁੰਦੀ ਹੈਇਸ ਉਗਰਾਹੀ ਵਿੱਚ ਕਿਸੇ ਨੇ ਇੱਕ ਬੋਰੀ, ਕਿਸੇ ਦੋ ਅਤੇ ਕਈਆਂ ਨੇ ਪੰਜ-ਪੰਜ, ਸੱਤ-ਸੱਤ ਬੋਰੀਆਂ ਦਾ ਯੋਗਦਾਨ ਪਾਇਆ ਜਿਸ ਨੂੰ ਮੰਡੀ ਵਿੱਚ ਵੇਚ ਕੇ ਦੋ ਕਮਰੇ ਹੋਰ ਤਿਆਰ ਕੀਤੇ ਗਏ ਅਤੇ ਚਾਰ-ਦੀਵਾਰੀ ਦੀ ਮੁਰੰਮਤ ਵੀ ਹੋ ਗਈਇਸ ਉਗਰਾਹੀ-ਟੀਮ ਵਿੱਚ ਡਾ. ਸਵੈਮਾਣ ਦੇ ਦਾਦਾ ਜੀ ਜਗਜੀਤ ਸਿੰਘ ਅਤੇ ਮੇਰੇ ਪਿਤਾ ਜੀ ਵਰਿਆਮ ਸਿੰਘ ਮੋਹਰੀ ਵਿਅਕਤੀਆਂ ਵਿੱਚੋਂ ਸਨਇਸ ਸਾਰੇ ਘਟਨਾਕ੍ਰਮ ਦੀ ਚਸ਼ਮਦੀਦ ਗਵਾਹ ਕੈਲਗਰੀ ਰਹਿੰਦੀ ਮੇਰੀ ਛੋਟੀ ਭੈਣ ਗੁਰਚਰਨ ਕੌਰ ਥਿੰਦ ਹੈ ਜੋ ਉਸ ਸਮੇਂ ਪੱਖੋਕੇ ਦੇ ਹਾਈ ਸਕੂਲ ਵਿੱਚ ਸਾਇੰਸ ਅਧਿਆਪਕ ਵਜੋਂ ਸੇਵਾ ਕਰ ਰਹੀ ਸੀਮਹੀਨਾ ਕੁ ਪਹਿਲਾਂ ਉਸ ਨੇ ਕੈਲਗਰੀ ਦੇ ਰੇਡੀਓ ‘ਸੁਰ-ਸੰਗਮ’ ਦੇ ਲਈ ਡਾ. ਸਵੈਮਾਣ ਸਿੰਘ ਨਾਲ ਇੱਕ ਲੰਮੀ ਇੰਟਰਵਿਊ ਕੀਤੀ ਸੀ ਜੋ ਰੇਡੀਓ ’ਤੇ ਆਨ-ਲਾਈਨ ਬਰਾਡਕਾਸਟ ਹੋਣ ਤੋਂ ਇਲਾਵਾ ਬਾਅਦ ਵਿੱਚ ਕੈਨੇਡਾ ਅਤੇ ਪੰਜਾਬ ਦੀਆਂ ਕਈ ਅਖ਼ਬਾਰਾਂ ਵਿੱਚ ਵੀ ਛਪੀ, ਅਤੇ ਇਸਦੇ ਵਿੱਚ ਵੀ ਉਗਰਾਹੀ ਦੇ ਇਸ ਵੱਖਰੀ ਕਿਸਮ ਦੇ ਢੰਗ ਦਾ ਜ਼ਿਕਰ ਕੀਤਾ ਗਿਆ ਹੈ

ਇੱਕ ਹੋਰ ਕੜੀ ਇਸ ਪਰਿਵਾਰ ਨਾਲ ਜੁੜਦੀ ਹੈਉਹ ਇਹ ਕਿ ਡਾ. ਸਵੈਮਾਣ ਸਿੰਘ ਦੇ ਮਾਤਾ ਜੀ ਸੁਰਿੰਦਰ ਕੌਰ ਖਹਿਰਾ ਜੋ ਆਪਣੇ ਨਾਂ ਦੇ ਨਾਲ ਸਹੁਰੇ ਪਰਿਵਾਰ ਦੀ ਗੋਤ ਸਮਰਾ ਵੀ ਲਗਾਉਂਦੇ ਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਮੇਰੇ ਸਹਿਕਰਮੀ ਰਹੇ ਹਨਪਿਛਲੀ ਸਦੀ ਦੇ ਨੱਬੇਵਿਆਂ ਦੇ ਪਹਿਲੇ ਅੱਧ ਵਿੱਚ ਉਹ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਪਰਮਜੀਤ ਕੌਰ ਖਾਲੜਾ ਲਾਇਬ੍ਰੇਰੀ ਨਾਲ ਸਬੰਧਿਤ ਐੱਮ.ਐੱਲ.ਆਈ.ਐੱਸ. ਦੀ ਉਚੇਰੀ ਡਿਗਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰਨ ਤੋਂ ਬਾਅਦ ਇਕੱਠੀਆਂ ਲਾਇਬ੍ਰੇਰੀ ਵਿੱਚ ਪ੍ਰੋਫ਼ੈਸ਼ਨਲ ਅਸਿਸਟੈਂਟ ਵਜੋਂ ਭਰਤੀ ਹੋਈਆਂ ਅਤੇ ਸਬੱਬੀਂ ਉਨ੍ਹਾਂ ਦੋਹਾਂ ਦੀ ਨਿਯੁਕਤੀ ਵੀ ਗੁਰੂ ਨਾਨਕ ਭਵਨ ਵਿੱਚ ਸਥਾਪਿਤ ਕੀਤੀ ਗਈ ਪੰਜਾਬੀ, ਹਿੰਦੀ, ਉਰਦੂ ਤੇ ਵਿਦੇਸ਼ੀ ਭਾਸ਼ਾਵਾਂ ਅਤੇ ਗੁਰੂ ਨਾਨਕ ਸਟੱਡੀਜ਼ ਵਿਭਾਗਾਂ ਦੀ ਸਾਂਝੀ ਵਿਭਾਗੀ ਲਾਇਬ੍ਰੇਰੀ ਵਿੱਚ ਇਕੱਠੀਆਂ ਦੀ ਹੋਈਅਗਾਂਹ-ਵਧੂ ਵਿਚਾਰਾਂ ਦੀਆਂ ਧਾਰਕ ਹੋਣ ਦੇ ਨਾਤੇ ਦੋਹਾਂ ਦੇ ਵਿਚਾਰ ਬਹੁਤ ਮਿਲਦੇ-ਜੁਲਦੇ ਸਨ ਅਤੇ ਇਸੇ ਲਈ ਉਨ੍ਹਾਂ ਵਿੱਚ ਸਹੇਲਪੁਣਾ ਵੀ ਬੜਾ ਗੂੜ੍ਹਾ ਸੀਮੈਂ ਉਸ ਸਮੇਂ ਮੇਨ-ਲਾਇਬ੍ਰੇਰੀ ਵਿੱਚ ਸਹਾਇਕ ਲਾਇਬ੍ਰੇਰੀਅਨ ਵਜੋਂ ਪ੍ਰੀਆਡੀਕਲ ਸੈੱਕਸ਼ਨ ਦੇ ਇੰਚਾਰਜ ਵਜੋਂ ਸੇਵਾ ਨਿਭਾਅ ਰਿਹਾ ਸੀਉਹ ਜਦੋਂ ਵੀ ਮੇਨ ਲਾਇਬ੍ਰੇਰੀ ਵਿੱਚੋਂ ਆਪਣੀ ਵਿਭਾਗੀ ਲਾਇਬ੍ਰੇਰੀ ਲਈ ਨਵੀਆਂ ਪੁਸਤਕਾਂ ਟ੍ਰਾਂਸਫਰ ਕਰਵਾਉਣ ਲਈ ਆਉਂਦੀਆਂ, ਕਿਉਂਕਿ ਪ੍ਰੀਆਡੀਕਲ ਸੈਕਸਨ ਵਿੱਚੋਂ ਉਨ੍ਹਾਂ ਨੇ ਖੋਜ-ਰਿਸਾਲੇ ਅਤੇ ਮੈਗਜ਼ੀਨ ਲਿਜਾਣੇ ਹੁੰਦੇ ਸਨਉੱਥੇ ਮੇਰੇ ਦਫਤਰ ਵਿੱਚ ਬੈਠੇ ਅਸੀਂ ਕਈ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਵੀ ਕਰਦੇਲਾਇਬ੍ਰੇਰੀ ਵਿੱਚ ਹੀ ਉਨ੍ਹਾਂ ਦੇ ਪਤੀਆਂ ਕਾਲਜ ਦੇ ਦਿਨੀਂ ਵਿਦਿਆਰਥੀ-ਨੇਤਾ ਵਜੋਂ ਸਰਗ਼ਰਮ ਰਹੇ ਸੂਝਵਾਨ ਐਡਵੋਕੇਟ ਸੁਰਿੰਦਰਪਾਲ ਸਮਰਾ ਅਤੇ ਪੰਜਾਬ ਵਿੱਚ ਮਨੁੱਖੀ-ਅਧਿਕਾਰਾਂ ਦੇ ਅਲੰਬਰਦਾਰ ਐਡਵੋਕੇਟ ਜਸਵੰਤ ਸਿੰਘ ਖਾਲੜਾ ਨਾਲ ਮੁਲਾਕਾਤ ਹੋਈਜਸਵੰਤ ਸਿੰਘ ਖਾਲੜਾ ਅਤੇ ਪਰਮਜੀਤ ਖਾਲੜਾ ਤਾਂ ਬਾਅਦ ਵਿੱਚ ਕਬੀਰ ਪਾਰਕ ਕਲੋਨੀ ਵਿੱਚ ਮੇਰੇ ਕਲੋਨੀ-ਮੇਟ ਵੀ ਬਣ ਗਏਉਨ੍ਹਾਂ ਦਾ ਘਰ ਮੇਰੇ ਘਰ ਦੇ ਪਿਛਲੇ ਪਾਸੇ ਵਾਲੀ ਲੇਨ ਵਿੱਚ ਸੀ ਜਿੱਥੋਂ ਅੱਤਵਾਦ ਦੇ ਦਿਨਾਂ ਵਿੱਚ ਪੰਜਾਬ ਪੋਲੀਸ ਦੇ ਕੈਟਾਂ ਵੱਲੋਂ ਜਸਵੰਤ ਸਿੰਘ ਖਾਲੜਾ ਨੂੰ ਘਰ ਦੇ ਬਾਹਰ ਕਾਰ ਧੋਂਦਿਆਂ ਨੂੰ ਜਬਰੀ ਚੁੱਕ ਲਿਆ ਗਿਆ ਸੀਕਈ ਪ੍ਰਕਾਰ ਦੇ ਤਸੀਹੇ ਦੇਣ ਮਗਰੋਂ ਬਿਆਸ ਦਰਿਆ ਦੇ ਕੰਢੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੱਛੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ

ਸੁਰਿੰਦਰ ਖਹਿਰਾ ਸਮਰਾ ਫਿਰ ਆਪਣੇ ਪਰਿਵਾਰ ਨਾਲ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਆ ਗਏ ਅਤੇ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਦੇ ਖ਼ੇਤਰ ਵਿੱਚ ਆਪਣੀ ਪੜ੍ਹਾਈ ਨੂੰ ਅਮਰੀਕੀ ਮਿਆਰਾਂ ਅਨੁਸਾਰ ਅੱਪ-ਡੇਟ ਕਰਨ ਤੋਂ ਬਾਅਦ ਬਰਲਿੰਗਟਨ ਪਬਲਿਕ ਲਾਇਬ੍ਰੇਰੀ ਸਿਸਟਮ ਵਿੱਚ ਬਤੌਰ ਰੈਫਰੈਂਸ ਐਂਡ ਕਮਿਊਨਿਟੀ ਲਾਇਬ੍ਰੇਰੀਅਨ ਸੇਵਾਵਾਂ ਦੇਣ ਲੱਗ ਪਏਮੈਂ ਵੀ ਸਤੰਬਰ 2010 ਵਿੱਚ ਯੂਨੀਵਰਸਿਟੀ ਲਾਇਬ੍ਰੇਰੀ ਵਿੱਚ ਬਤੌਰ ਡਿਪਟੀ ਲਾਇਬ੍ਰੇਰੀਅਨ ਨੌਕਰੀ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਗਿਆਫੇਸਬੁੱਕ ਤੇ ਈ-ਮੇਲ ਮਾਧਿਅਮਾਂ ਰਾਹੀਂ ਸੁਰਿੰਦਰ ਨਾਲ ਮੁੜ ਰਾਬਤਾ ਕਾਇਮ ਹੋਇਆ ਅਤੇ ਵਿਚਾਰ ਸਾਂਝੇ ਹੁੰਦੇ ਰਹੇਦਿੱਲੀ ਵਿੱਚ ਚੱਲੇ ਕਿਸਾਨੀ ਸੰਘਰਸ਼ ਵਿੱਚ ਡਾ. ਸਵੈਮਾਣ ਦੀ ਸ਼ਮੂਲੀਅਤ ਬਾਰੇ ਪਤਾ ਵੀ ਪਹਿਲਾਂ ਸੁਰਿੰਦਰ ਦੀਆਂ ਫੇਸਬੁੱਕ ਪੋਸਟਾਂ ਤੋਂ ਹੀ ਲੱਗਾ ਅਤੇ ਫਿਰ ਇਸਦੇ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਹੁੰਦੀ ਰਹੀਇਸ ਕਿਸਾਨੀ ਸੰਘਰਸ਼ ਬਾਰੇ ਸੁਰਿੰਦਰ ਨੇ ਇੱਕ ਕਾਵਿ-ਪੁਸਤਕ ‘ਸਮੁੰਦਰੋਂ ਪਾਰ ਤੇਰੇ ਨਾਲ’ ਦੀ ਸੰਪਾਦਨਾ ਕੀਤੀ ਜਿਸ ਵਿੱਚ ਉਸ ਨੇ ਮੇਰੇ ਵੱਲੋਂ ਭੇਜੀਆਂ ਦੋ ਕਵਿਤਾਵਾਂ ਵੀ ਸ਼ਾਮਲ ਕੀਤੀਆਂਇਸ ਪੁਸਤਕ ਨੂੰ ਸਮੁੰਦਰੋਂ ਪਾਰ ਬੈਠੇ ਲੇਖਕਾਂ ਦਾ ਭਾਰੀ ਸਹਿਯੋਗ ਅਤੇ ਪਾਠਕਾਂ ਵੱਲੋਂ ਇੰਨਾ ਵੱਡਾ ਹੁੰਗਾਰਾ ਮਿਲਿਆ ਕਿ ਸੁਰਿੰਦਰ ਨੂੰ ਇਸ ਪੁਸਤਕ ਦਾ ਭਾਗ ਦੂਜਾ ਵੀ ਛਪਵਾਉਣਾ ਪਿਆ

ਲੇਖ ਦੇ ਆਰੰਭ ਵਿੱਚ ਜਿਵੇਂ ਮੈਂ ਦੱਸਿਆ ਹੈ ਕਿ ਕਿਸਾਨੀ ਅੰਦੋਲਨ ਵਿੱਚ ਅਮਰੀਕਾ ਤੋਂ ਗਿਆ ਦਿਲ ਦੀਆਂ ਬੀਮਾਰੀਆਂ ਦਾ ਡਾਕਟਰ ਸਵੈਮਾਣ ਸਿੰਘ ਜੋ ਦਿੱਲੀ ਦੀਆਂ ਬਰੂਹਾਂ ’ਤੇ ਜਾ ਕੇ ਇਸ ਅੰਦੋਲਨ ਦਾ ਮਾਣ ਬਣਿਆ, ਵੱਲੋਂ ਨਿਭਾਏ ਗਏ ਰੋਲ ਬਾਰੇ ਚਰਚਾ ਕਰਨ ਦੇ ਨਾਲ ਨਾਲ਼ ਮੇਰਾ ਮਕਸਦ ਉਸ ਦੇ ਪਿਛੋਕੜ ਵੱਲ ਝਾਤ ਪਵਾਉਣ ਦਾ ਵੀ ਹੈਉਸ ਨੇ ਆਪਣੇ ਕਿਸਾਨ ਭਰਾਵਾਂ, ਸਾਥੀਆਂ, ਚਾਚਿਆਂ-ਤਾਇਆਂ, ਬਜ਼ੁਰਗਾਂ, ਮਾਤਾਵਾਂ, ਭੈਣਾਂ, ਸਭਨਾਂ ਦੇ ਦਿਲ ’ਤੇ ਰਾਜ ਕੀਤਾ ਹੈਇਸ ਲੇਖ ਵਿੱਚ ਮੇਰੀ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਦੀ ਉਸ ਦੇ ਪਰਿਵਾਰ ਨਾਲ ਨੇੜਤਾ ਦੀ ਝਲਕ ਵੀ ਵਿਖਾਈ ਦਿੰਦੀ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾ. ਸਵੈਮਾਣ ਸਿੰਘ ਬਾਰੇ ਬਹੁਤ ਕੁਝ ਲਿਖਿਆ ਅਤੇ ਵੀਡੀਓਜ਼ ਦੇ ਰੂਪ ਵਿੱਚ ਵੇਖਿਆ ਤੇ ਸੁਣਿਆ ਗਿਆ ਹੈ, ਪਰ ਉਸ ਦੇ ਪਿਛੋਕੜ ਬਾਰੇ ਗੱਲ ਘੱਟ ਹੀ ਹੋਈ ਹੈਇਸ ਆਰਟੀਕਲ ਵਿੱਚ ਮੇਰਾ ਇਹ ਉਪਰਾਲਾ ਪਾਠਕਾਂ ਨੂੰ ਕਿਹੋ ਜਿਹਾ ਲੱਗਾ ਹੈ, ਇਹ ਤਾਂ ਓਹੀ ਦੱਸ ਸਕਦੇ ਹਨਅਲਬੱਤਾ! ਮੈਂਨੂੰ ਤਾਂ ਇਹ ਗੱਲਾਂ ਇੱਥੇ ਸਾਂਝੀਆਂ ਕਰਦਿਆਂ ਬਹੁਤ ਵਧੀਆ ਲੱਗਾ ਹੈ

***** 

SarokarC1

 

 

 

 

 

 

ਹੁਣ ਸਮਾਂ: 10: 26 ਸਵੇਰ, ਸਰੋਕਾਰ ਦੇ ਸਾਥੀ: 45

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3198)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author