RipudamanRoop7ਜੇ ਮੈਂ ਚਿੜੀ ਹੁੰਦੀ     ਚੋਗ ਚੁਗਦੀ     ਢਿੱਡ ਭਰਦੀ     ਉੱਡ ਜਾਂਦੀ    ...
(14 ਜਨਵਰੀ 2018)

 

(1)

ਵਾਹਗੇ ਦੇ ਇੱਧਰ
ਵਾਹਗੇ ਦੇ ਉੱਧਰ

ਵਾਹਗੇ ਦੇ ਇੱਧਰ
ਵਾਹਗੇ ਦੇ ਉੱਧਰ
ਚੀਕ ਚਿਹਾੜਾ
ਰੋਣ ਪਿੱਟਣ
ਖੁੱਲ੍ਹੇ ਵਾਲ
ਦੁਹੱਥੜਾਂ
ਕੁਰਲਾਹਟਾਂ।

ਵਾਹਗੇ ਦੇ ਇੱਧਰ
ਨਾਰਾਇਣ ਸਿੰਘ
ਵਾਹਿਗੁਰੂ ਦੇ ਭਾਣੇ ’ਚ ਰਹਿੰਦਾ
ਭਰ ਅੱਖੀਆਂ
ਹੱਥ ਜੋੜ ਕਹਿੰਦਾ
ਮੇਰਾ ਪੁੱਤਰ
ਸ਼ਹੀਦ ਹੋਇਐ
ਦੇਸ਼ ਲਈ
ਮਾਣ ਹੈ ਮੈਨੂੰ
ਆਪਣੇ ਪੁੱਤਰ
ਲਾਸ ਨਾਇਕ
ਸ਼ਹੀਦ ਅਮਰ ਸਿੰਘ ਉੱਤੇ

ਉਹਦਾ ਇੱਕ ਹੱਥ
ਨੂੰਹ ਦੇ ਸਿਰ ਉੱਤੇ
ਦੂਜਾ ਪੋਤੇ ਦੇ ਸਿਰ ਉੱਤੇ।

ਵਾਹਗੇ ਦੇ ੳੇੁੱਧਰ
ਮੁਹੰਮਦ ਅਲੀ
ਅੱਲਾ ਦੀ ਰਜ਼ਾ ’ਚ ਰਹਿੰਦਾ
ਲੈ ਹਉਕਾ ਕਹਿੰਦਾ
ਮੇਰਾ ਫ਼ਰਜ਼ੰਦ
ਸ਼ਹੀਦ ਹੋਇਐ
ਮੁਲਕ ਵਾਸਤੇ    
ਨਾਜ਼ ਹੈ ਮੈਨੂੰ
ਆਪਣੇ ਫ਼ਰਜ਼ੰਦ
ਸੂਬੇਦਾਰ
ਸ਼ਹੀਦ ਰਫ਼ੀਕ ਖਾਨ ਉੱਤੇ

ਉਹਦਾ ਇੱਕ ਹੱਥ
ਨੂੰਹ ਦੇ ਸਿਰ ਉੱਤੇ
ਦੂਜਾ ਪੋਤੇ ਦੇ ਸਿਰ ਉੱਤੇ

ਭਿਆਨਕ ਹਾਸਾ
ਡਰਾਉਣੀਆਂ ਆਵਾਜ਼ਾਂ
ਮਰੇ ਭਾਵੇਂ ਅਮਰ ਸਿੰਘ
ਜਾਂ ਮਰੇ ਰਫ਼ੀਕ ਖ਼ਾਨ
ਲਹੂ ਜਿਸਦਾ ਮਰਜ਼ੀ ਡੁੱਲ੍ਹੇ
ਇਸ ਤਾਂਡਵ ਨੂੰ ਕੋਈ ਨਾ ਠੱਲ੍ਹੇ

ਦੂਰ ਕਿੱਧਰੇ
ਰਾਖਸ਼ ਨੱਚੇ
ਇਹੋ ਸਾਰੀ
ਸਾਜਿਸ਼ ਰਚੇ

ਨਾਰਾਇਣ ਸਿੰਘ ਨੂੰ
ਸਮਝ ਨਾ ਆਵੇ
ਮੁਹੰਦਮ ਅਲੀ ਨੂੰ
ਨਜ਼ਰ ਨਾ ਆਵੇ
ਵਾਹਗੇ ਦੇ ਇੱਧਰ

ਵਾਹਗੇ ਦੇ ਉੱਧਰ

ਚੀਕ ਚਿਹਾੜਾ
ਰੋਣ ਪਿੱਟਣ
ਖੁੱਲ੍ਹੇ ਵਾਲ
ਦੁਹੱਥੜਾਂ
ਕੁਰਲਾਹਟਾਂ
ਵਾਹਗੇ ਦੇ ਇੱਧਰ
ਵਾਹਗੇ ਦੇ ਉੱਧਰ

**

(2)

ਜੇ ਮੈਂ ਚਿੜੀ ਹੁੰਦੀ

(ਝਾਰਖੰਡ ਦੇ ਇਕ ਪਿੰਡ ਵਿਚ ਭੁੱਖ ਨਾਲ ਮਰੀ ਗਿਆਰ੍ਹਾਂ ਸਾਲ ਦੀ ਇੱਕ ਬੱਚੀ - ਸੰਤੋਸ਼ੀ ਕੁਮਾਰੀ ਦੇ ਨਾਂ)

ਜੇ ਮੈਂ ਚਿੜੀ ਹੁੰਦੀ
ਚੋਗ ਚੁਗਦੀ
ਢਿੱਡ ਭਰਦੀ
ਉੱਡ ਜਾਂਦੀ
ਰੁੱਖਾਂ ਉੱਤੇ ਬੈਠ
ਚਹਿਚਹਾਂਦੀ।

ਪਰ ਨਹੀਂ ਸਾਂ
ਮੈਂ ਚਿੜੀ
ਜੰਮੀ ਸਾਂ
ਇਨਸਾਨ ਦੀ ਕੁੱਖੋਂ।
ਦੇਖਦੀ ਸਾਂ

ਬੋਰੀਆਂ ਦੇ ਅੰਬਾਰ
ਕਣਕ

ਚਾਵਲ
ਦਾਲਾਂ ਦੀ ਬੋਰੀਆਂ।

ਮੀਹਾਂ ਵਿਚ ਭਿੱਜਦੇ
ਝੱਖੜਾਂ ਵਿਚ ਉੱਡਦੇ
ਧੁੱਪਾਂ ਵਿਚ ਸੜਦੇ
ਕੀੜੇ ਖਾਂਦੇ
ਚੂਹੇ ਟੁੱਕਦੇ
ਦਾਣਿਆਂ ਨੂੰ।

ਜੇ ਜਾਂਦੀ
ਬੋਰੀਆਂ ਦੇ ਨੇੜੇ
ਦਾਣੇ ਲੈਣ
ਚੋਰਨੀ ਆਖਦੇ
ਲੁਟੇਰੀ ਕਹਿੰਦੇ
ਮਾਓਵਾਦੀ
ਨਕਸਲਵਾਦੀ ਦੱਸਕੇ
ਢੇਰ ਕਰਦੇ
ਛਲਣੀ ਕਰਦੇ
ਗੋਲੀਆਂ ਦੇ ਨਾਲ।

ਜੇ ਮੈਂ ਚਿੜੀ ਹੁੰਦੀ
ਚੋਗ ਚੁਗਦੀ
ਢਿੱਡ ਭਰਦੀ
ਉੱਡ ਜਾਂਦੀ
ਰੁੱਖਾਂ ਉੱਤੇ ਬੈਠ
ਚਹਿਚਹਾਂਦੀ।
ਰੁੱਖਾਂ ਉੱਤੇ ਬੈਠ

ਚਹਿਚਹਾਂਦੀ।

*****

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author