RipudamanRoop7ਕਰਮਚਾਰੀ ਜਦੋਂ ਵੀ ਆਪਣੇ ਸੰਘਰਸ਼ਾਂ ਵਿੱਚ ਨਾਅਰੇ ਮਾਰਿਆ ਕਰਨਗੇ, ਸਮਝੋ ...SajjanSingh1
(15 ਜੂਨ 2021)

 

ਅੱਜ ਸੱਜਣ ਸਿੰਘ ਸਿਮਰਤੀ ਸਮਾਰੋਹ ਉੱਤੇ ਵਿਸ਼ੇਸ਼

SajjanSingh1ਸੱਜਣ ਸਿੰਘ ਇੱਕ ਵਿਅਕਤੀ ਨਹੀਂ, ਇੱਕ ਸੰਸਥਾ ਸੀਕਲਾਸ ਫੋਰ ਯੂਨੀਅਨ ਦਾ ਬਾਨੀ-ਉਸਰਈਆ, ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦਾ ਅਹਿਮ ਰੁਕਨਪੈਨਸ਼ਨਰਜ਼ ਜਥੇਬੰਦੀ ਦਾ ਰੂਹੇ-ਰਵਾਂਸੱਜਣ ਸਿੰਘ ਸਾਰੀ ਉਮਰ ਇੱਕ ਲੱਤ ਦੇ ਭਾਰ ਖੜ੍ਹ ਕੇ ਕਰਮਚਾਰੀਆਂ ਲਈ ਸੰਘਰਸ਼ੀਲ ਰਿਹਾਚੌਵੀ ਘੰਟੇ, ਦਿਨ ਰਾਤ ਉਹ ਕਰਮਚਾਰੀਆਂ ਦੇ ਮਸਲਿਆਂ ਬਾਰੇ ਸੋਚਦਾ ਰਿਹਾਅੰਤਲੇ ਸਾਹਾਂ ਤਕ ਮੁਲਾਜ਼ਮ ਘੋਲਾਂ ਵਿੱਚ ਪੂਰੀ ਸ਼ਿੱਦਤ ਨਾਲ ਸਰਗਰਮ ਰਿਹਾ

ਦਲੇਰੀ, ਨਿਡਰਤਾ ਅਤੇ ਅਣਖ ਸੱਜਣ ਸਿੰਘ ਵਿੱਚ ਦੀ ਰਗ ਰਗ ਵਿੱਚ ਬਚਪਨ ਤੋਂ ਹੀ ਭਰੀ ਹੋਈ ਸੀਪਾਕਿਸਤਾਨ ਦਾ ਜੰਮ-ਪਲ ਪਰਿਵਾਰ ਵੰਡ ਮਗਰੋਂ ਪੰਜਾਬ ਵਿੱਚ ਮੋਰਿੰਡਾ ਆ ਟਿਕਿਆਪਿਤਾ ਕਿਸੇ ਕਿਸਾਨ ਕੋਲ ਸਾਂਝੀ ਸੀਨਿੱਕੀ ਉਮਰੇ ਸੱਜਣ ਸਿੰਘ ਨੂੰ ਵੀ ਆਪਣੇ ਨਾਲ ਖੇਤਾਂ ਵਿੱਚ ਕੰਮ ਕਰਨ ਲਈ ਲੈ ਜਾਂਦਾ ਇੱਕ ਵਾਰ ਉਹਦਾ ਪਿਤਾ ਅਤੇ ਸੱਜਣ ਸਿੰਘ ਕਿਸੇ ਕਿਸਾਨ ਦੀ ਮੱਕੀ ਗੁੱਡ ਰਹੇ ਸਨਛੋਟੀ ਉਮਰ ਦੇ ਬੱਚੇ ਨੂੰ ਭਲਾ ਮੱਕੀ ਗੁੱਡਣ ਦਾ ਕਿੰਨਾ ਕੁ ਪਤਾ ਹੋ ਸਕਦਾ ਸੀ? ਜੱਟ ਸਿਰ ਉੱਤੇ ਖੜ੍ਹਾ ਸੀਸੱਜਣ ਸਿੰਘ ਤੋਂ ਘਾਹ ਫੂਸ ਨਾਲ ਕਿਤੇ ਮੱਕੀ ਦਾ ਬੂਟਾ ਵੀ ਖੁਰਪੇ ਨਾਲ ਕੱਟਿਆ ਗਿਆਜੱਟ ਨੂੰ ਦੇਖ ਕੇ ਗੁੱਸਾ ਆ ਗਿਆਲੱਗਿਆ ਗਾਹਲਾਂ ਕੱਢਣਬੱਚੇ ਸੱਜਣ ਨੂੰ ਹੱਤਕ ਬਰਦਾਸ਼ਤ ਨਹੀਂ ਹੋ ਰਹੀ ਸੀਉਸ ਨੇ ਕਿਹਾ, “ਚਾਚਾ ਜੀ ਮੈਂ ਦੇਖਿਆਂ ਨਹੀਂ, ਗ਼ਲਤੀ ਨਾਲ ਕੱਟਿਆ ਗਿਆ…।” ਪਰ ਜੱਟ ਅਬਾ-ਤਬਾ ਬੋਲਣੋ ਨਾ ਹਟਿਆਬਾਲ ਸੱਜਣ ਸਿੰਘ ਨੂੰ ਗੁੱਸਾ ਆ ਗਿਆਗਰਜ ਕੇ ਬੋਲਿਆ, “ਚੱਕ ਆਪਣਾ ਖੁਰਪਾ … ਮੈਂ ਨੀ ਗੁੱਡਦਾ ਜਾਹ …।” ਖੁਰਪਾ ਬੁੜ੍ਹਕ ਕੇ ਪਰੇ ਜਾ ਪਿਆਸੱਜਣ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ, “ਚੱਲ ਬਾਪੂ ਉੱਠ … ਆਪਾਂ ਨੀ ਇਹਦਾ ਕੰਮ ਕਰਨਾ, ਚੱਲ ਉੱਠ …।” ਇਹ ਸੀ ਬਚਪਨ ਦਾ ਸੱਜਣ ਸਿੰਘਆਪਣੀ ਅਣਖ ਇੱਜ਼ਤ ਦੀ ਰਾਖੀ ਕਰਨ ਵਾਲਾ

ਪੰਜਾਬ ਦੇ ਉਦਯੋਗ ਵਿਭਾਗ ਵਿੱਚ ਨੌਕਰੀ ਲੱਗਣ ਮਗਰੋਂ ਜਿੱਥੇ ਸੱਜਣ ਸਿੰਘ ਆਪਣੀ ਅਣਖ ਇੱਜ਼ਤ ਦੀ ਰਾਖੀ ਕਰਦਾ, ਉੱਥੇ ਆਪਣੇ ਸਹਿ-ਕਾਮਿਆਂ ਦੇ ਹੱਕਾਂ ਲਈ ਵੀ ਜੂਝਦਾਖੱਬੇ-ਪੱਖੀ ਅਤੇ ਅਗਾਂਹ ਵਧੂ ਵਿਚਾਰਧਾਰਾ ਨਾਲ ਲੈਸ ਸੱਜਣ ਸਿੰਘ ਹੁੰਦਾ ਹੁੰਦਾ ਫਿਰ ਮੁਲਾਜ਼ਮਾਂ ਦਾ ਵੱਡਾ ਆਗੂ ਬਣਿਆਕਲਾਸ ਫੋਰ ਕਰਮਚਾਰੀਆਂ ਦੇ ਹੱਕਾਂ ਦਾ ਰਾਖਾ ਜਥੇਬੰਦੀ ਬਣਾਈ, ਕਲਾਸ ਫੋਰ ਕਰਮਚਾਰੀਆਂ ਦਾ ਮਨੋਬਲ ਉੱਚਾ ਕੀਤਾ ਮਜ਼ਾਲ ਸੀ ਕੋਈ ਆਈ.ਏ.ਐੱਸ. ਅਫਸਰ, ਕੋਈ ਪੀ.ਸੀ.ਐੱਸ. ਪੰਜਾਬ ਦੇ ਕਿਸੇ ਵੀ ਕਲਾਸ ਫੋਰ ਨਾਲ ਮਾੜਾ ਸਲੂਕ ਕਰੇ

ਪੰਜਾਬ ਦੇ ਕਰਮਚਾਰੀਆਂ ਦਾ ਕੋਈ ਵੀ ਅੰਦੋਲਨ ਸੱਜਣ ਸਿੰਘ ਦੀ ਰਹਿਨੁਮਾਈ ਅਤੇ ਸ਼ਮੂਲੀਅਤ ਤੋਂ ਬਿਨਾਂ ਨਹੀਂ ਸੀ ਹੁੰਦਾਮੁਲਾਜ਼ਮ ਸੰਘਰਸ਼ਾਂ ਵਿੱਚ ਚਾਰ ਨਾਂਅ ਸਦਾ ਇਕੱਠੇ ਲਏ ਜਾਂਦੇ ਸਨ- ਰਘਬੀਰ ਸੰਧੂ, ਰਣਬੀਰ ਢਿੱਲੋਂ, ਸੱਜਣ ਸਿੰਘ ਅਤੇ ਅਜੀਤ ਬਾਗੜੀਅਜੀਤ ਬਾਗੜੀ ਪਹਿਲਾਂ ਇਸ ਸੰਸਾਰ ਤੋਂ ਚਲੇ ਗਏ ਹਨਸੱਜਣ ਸਿੰਘ ਆਪਣੇ ਸੰਘਰਸ਼ੀ ਜੀਵਨ ਵਿੱਚ ਅਨੇਕਾਂ ਵਾਰ ਜੇਲ ਗਏਲੰਮੀਆਂ ਲੰਮੀਆਂ ਭੁੱਖ ਹੜਤਾਲਾਂ ਰੱਖੀਆਂਹਜ਼ਾਰਾਂ ਜਲਸੇ-ਜਲੂਸ ਕੀਤੇ

1972 ਵਿੱਚ ਮੈਂਨੂੰ ਅਜੀਤ ਬਾਗੜੀ ਅਤੇ ਸੱਜਣ ਸਿੰਘ ਨਾਲ ਅੱਠ ਦਿਨਾਂ ਦੀ ਭੁੱਖ-ਹੜਤਾਲ ਪੰਜਾਬ ਸਿਵਲ ਸਕੱਤਰੇਤ, ਚੰਗੀਗੜ੍ਹ ਅੱਗੇ ਰੱਖਣ ਦਾ ਮੌਕਾ ਮਿਲਿਆਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨਭੁੱਖ ਹੜਤਾਲ ਦੇ ਦਿਨਾਂ ਵਿੱਚ ਸਾਨੂੰ ਤਿੰਨਾਂ ਨੂੰ ਇੱਕ-ਦੂਜੇ ਦੀ ਹਠ-ਧਰਮੀ ਅਤੇ ਸਿਦਕ ਦੇਖਣ ਦਾ ਮੌਕਾ ਮਿਲਿਆਜਦੋਂ ਪੰਜ ਵਜੇ ਕਰਮਚਾਰੀਆਂ ਨੂੰ ਛੁੱਟੀ ਹੋ ਜਾਂਦੀ ਤਾਂ ਮਗਰੋਂ ਸਕੱਤਰੇਤ ਦਾ ਸਾਰਾ ਆਲਾ-ਦੁਆਲਾ ਸੁੰਨ-ਸਾਨ ਵਿੱਚ ਬਦਲ ਜਾਂਦਾਸਕੱਤਰੇਤ ਦੀ ਬਿਲਡਿੰਗ ਸਾਂ-ਸਾਂ ਕਰਨ ਲਗ ਪੈਂਦੀਮਗਰੋਂ ਜਾਂ ਤਾਂ ਅਸੀਂ ਭੁੱਖ ਹੜਤਾਲੀ ਰਹਿ ਜਾਂਦੇ ਜਾਂ ਸਾਡੇ ਨਾਲ ਇੱਕ ਦੋ ਜਣੇ ਸਾਨੂੰ ਨਿੰਬੂ ਪਾਣੀ ਪਿਲਾਉਣ ਵਾਲੇਜਾਂ ਫਿਰ ਪੁਲੀਸ ਵਾਲੇ ਸਕਿਓਰਟੀ ਗਾਰਡਜ਼ਮੌਕਾ ਵੇਖ ਪੁਲਿਸ ਵਾਲੇ ਸਾਡੇ ਭੁੱਖ ਹੜਤਾਲ ਵਾਲੇ ਟੈਂਟ ਵਿੱਚ ਆ ਜਾਂਦੇ ਅਤੇ ਸਾਡੇ ਸਿਦਕ, ਦ੍ਰਿੜ੍ਹਤਾ ਅਤੇ ਮੁਲਾਜ਼ਮਾਂ ਪ੍ਰਤੀ ਪ੍ਰਤੀਬੱਧਤਾ ਬਾਰੇ ਸਾਡੀ ਸ਼ਲਾਘਾ ਕਰਦੇ ਅਤੇ ਕਹਿੰਦੇ ਕਿ ਉਹ ਸਮਝਦੇ ਹਨ ਕਿ ਤੁਸੀਂ ਪੁਲੀਸ ਸਮੇਤ ਸਮੂਹ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਅਵਾਜ਼ ਬੁਲੰਦ ਕਰਦੇ ਹੋ ਪਰ ਤੁਹਾਡੇ ਉੱਪਰ ਨਿਗਾਹ ਰੱਖਣੀ ਅਤੇ ਉੱਚ-ਅਧਿਕਾਰੀਆਂ ਦੇ ਹੁਕਮਾਂ ਮੁਤਾਬਿਕ ਕਈ ਦਫਾ ਤੁਹਾਨੂੰ ਗ੍ਰਿਫਤਾਰ ਕਰਨਾ ਉਹਨਾਂ ਦੀ ਮਜਬੂਰੀ ਹੁੰਦੀ ਹੈਸੱਜਣ ਸਿੰਘ ਮੁਸਕਰਾ ਕੇ ਉਹਨਾਂ ਪੁਲੀਸ ਮੁਲਾਜ਼ਮਾਂ ਨੂੰ ਕਹਿੰਦਾ, “ਕੋਈ ਨਹੀਂ ਜਵਾਨੋਂ, ਤੁਸੀਂ ਆਪਣੀ ਡਿਊਟੀ ਕਰੋ ਤੇ ਅਸੀਂ ਆਪਣੀ ਕਰਾਂਗੇਤੁਸੀਂ ਵੀ ਸਾਡੇ ਹੀ ਧੀਆਂ-ਪੁੱਤਰ ਹੋ।” ਤੇ ਇੰਝ ਸੱਜਣ ਸਿੰਘ ਪੁਲੀਸ ਦੀ ਹਮਦਰਦੀ ਅਤੇ ਮੋਹ ਹਾਸਿਲ ਕਰਦਾ

ਸੱਜਣ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਉਸਦੀ ਸਹੀ ਅਰਥਾਂ ਵਿੱਚ ਅਰਧਾਂਗਨੀ ਸੀਜਿੱਥੇ ਉਸਨੇ ਆਪਣੇ ਬੱਚਿਆਂ ਦਾ ਸੁਚੱਜਾ ਪਾਲਣ-ਪੋਸ਼ਣ ਕੀਤਾ ਉੱਥੇ ਆਪਣੇ ਸੱਜਣ ਦਾ ਉਸਦੇ ਸੰਘਰਸ਼ਮਈ ਜੀਵਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾਉਹ ਆਪ ਵੀ ਇਸਤਰੀ ਸਭਾ ਦੀ ਸਰਗਰਮ ਕਾਰਕੁਨ ਰਹੀ ਅਤੇ ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੀ

ਭਾਵੇਂ ਸੱਜਣ ਸਿੰਘ ਘਰੇਲੂ ਤੰਗੀਆਂ-ਤੁਰਸ਼ੀਆਂ ਕਰਕੇ ਉੱਚ ਪੱਧਰੀ ਵਿੱਦਿਆ ਹਾਸਿਲ ਨਾ ਕਰ ਸਕਿਆ ਪਰ ਉਸਦੀਆਂ ਦਲੇਰਾਨਾ ਪਹਿਲ ਕਦਮੀਆਂ ਦਾ ਕੋਈ ਸਾਨੀ ਨਹੀਂ ਸੀਮੁਲਾਜ਼ਮ ਵਰਗ ਦੇ ਭੀਸ਼ਮ ਪਿਤਾਮਾ ਦਾ ਰੁਤਬਾ ਹਾਸਿਲ ਕਰ ਚੁੱਕੇ ਸੱਜਣ ਸਿੰਘ ਦਾ ਲੋਹਾ ਸਰਕਾਰ ਦੇ ਆਹਲਾ ਅਧਿਕਾਰੀ ਵੀ ਮੰਨਦੇ ਸਨ ਜਿਨ੍ਹਾਂ ਨੂੰ ਸੱਜਣ ਸਿੰਘ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਹੋ ਰਹੀ ਗੋਲਮੇਜ਼ ਵਾਰਤਾ ਦੌਰਾਨ ਲਾਜਵਾਬ ਕਰ ਦਿੰਦੇ ਸਨ

ਸੱਜਣ ਸਿੰਘ ਸਿਰਫ ਜਿਸਮਾਨੀ ਰੂਪ ਵਿੱਚ ਸਾਡੇ ਕੋਲੋਂ ਗਿਆ ਹੈ ਪਰ ਸੱਜਣ ਸਿੰਘ ਦੀ ਵਿਚਾਰਧਾਰਾ ਅਤੇ ਦੂਰ-ਅੰਦੇਸ਼ੀ ਸਮੁੱਚੀ ਮੁਲਾਜ਼ਮ ਲਹਿਰ ਦੇ ਅੰਗ ਸੰਗ ਰਹੇਗੀਉਹ ਸਦਾ ਲੋਕਾਂ ਦੇ ਸੰਘਰਸ਼ਾਂ ਵਿੱਚ ਜਿਊਂਦਾ ਰਹੇਗਾਕਰਮਚਾਰੀ ਜਦੋਂ ਵੀ ਆਪਣੇ ਸੰਘਰਸ਼ਾਂ ਵਿੱਚ ਨਾਅਰੇ ਮਾਰਿਆ ਕਰਨਗੇ, ਸਮਝੋ ਉਹ ਨਾਅਰੇ ਸੱਜਣ ਸਿੰਘ ਮਾਰ ਰਿਹਾ ਹੋਵੇਗਾਸੰਘਰਸ਼ੀਲ ਲੋਕ ਸਦਾ ਜਿਊਂਦੇ ਰਹਿੰਦੇ ਹਨਉਹ ਆਪਣੇ ਕੰਮਾਂ ਦੀਆਂ ਪੈੜਾਂ ਇਸ ਸੰਸਾਰ ਵਿੱਚ ਛੱਡ ਜਾਂਦੇ ਹਨ

ਸੱਜਣ ਸਿੰਘ ਦੇ 83ਵੇਂ ਜਨਮਦਿਨ ਮੌਕੇ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ ਸੱਜਣ ਸਿੰਘ ਸਿਮਰਤੀ ਸਮਾਰੋਹ ਅੱਜ (15 ਜੂਨ ਦਿਨ ਮੰਗਲਵਾਰ) ਨੂੰ ਸਵੇਰੇ 11 ਵਜੇ ਮੁਹਾਲੀ ਫੇਜ਼-2 ਦੇ ਕਮਿਊਨਿਟੀ ਸੈਂਟਰ (ਨੇੜੇ ਬੱਸੀ ਥੀਏਟਰ) ਵਿਖੇ ਕਰਵਾਇਆ ਜਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author