RipudamanRoop7ਫੇਰ ਮੈਨੂੰ ਵੀਰ ਸੰਤੋਖ ਸਿੰਘ ਧੀਰ ਉੱਤੇ ਗੁੱਸਾ ਆਵੇ ਕਿ ਵੀਰ ਨੇ ਵੀ ...
(8 ਸਤੰਬਰ 2018)

ਮੈਂ ਬਾਪੂ ਜੀ ਦਾ ਇਹ ਕਾਵਿ ਸੰਗ੍ਰਹਿ: ‘ਧੂੜ ਹੇਠਲੀ ਕਵਿਤਾ’,  ਡਾ. ਸੁਰਿੰਦਰ ਗਿੱਲ ਦੀ ਠੋਸ ਮਦਦ ਨਾਲ ਪੰਜਾਬੀ ਸਾਹਿਤ ਨੂੰ ਭੇਟ ਕਰ ਰਿਹਾ ਹਾਂ, ਜਿਸ ਦਾ ਲੋਕ ਅਰਪਣ ਕੱਲ੍ਹ 9 ਸਤੰਬਰ 2018 ਨੂੰ ਸਵੇਰੇ 10:30 ਵਜੇ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਹੋ ਰਿਹਾ ਹੈ। - ਰਿਪੁਦਮਨ ਸਿੰਘ ਰੂਪ

 

IsherBook2

 

IsherSDard2ਬਾਪੂ ਜੀ (ਗਿਆਨੀ ਈਸ਼ਰ ਸਿੰਘ ‘ਦਰਦ’) ਦੀਆਂ ਕਵਿਤਾਵਾਂ ਦਾ ਇਹ ਸੰਗ੍ਰਹਿ ਮੈਨੂੰ ਛਪਵਾਉਣ ਬਾਰੇ ਕਿਵੇਂ ਸੁਝਿਆ, ਇਸ ਦੀ ਇੱਕ ਲੰਮੇਰੀ ਕਹਾਣੀ ਹੈਮੈਂ ਬਾਪੂ ਜੀ ਨਾਲ ਬਹੁਤਾ ਜਜ਼ਬਾਤੀ ਤੌਰ ’ਤੇ ਜੁੜ ਨਹੀਂ ਸਕਿਆ ਸਾਂ, ਜਿੰਨਾ ਆਪਣੇ ਵੱਡੇ ਵੀਰ ਸੰਤੋਖ ਸਿੰਘ ਧੀਰ ਨਾਲ ਸਾਰੀ ਉਮਰ ਜੁੜਿਆ ਰਿਹਾ ਹਾਂ1942 ਵਿਚ ਬੇਬੇ (ਸ੍ਰੀਮਤੀ ਜਮਨਾ ਦੇਵੀ) ਦੇ ਮਰਨ ਉਪਰੰਤ ਬਾਪੂ ਜੀ ਕਿਸੇ ਹੋਰ ਔਰਤ ਨੂੰ ਲੈ ਕੇ ਅੰਮ੍ਰਿਤਸਰ ਵਾਲੇ ਪਾਸੇ ਭਕਨੇ ਪਿੰਡ ਵਿਚ ਰਹਿਣ ਲੱਗ ਪਏ ਸਨਵੀਰ ਸੰਤੋਖ ਸਿੰਘ ਧੀਰ ਅਤੇ ਸਾਡੇ ਦਾਦੇ ਨੇ ਹੀ ਸਾਨੂੰ ਛੋਟੇ ਪੰਜਾਂ ਭੈਣ ਭਰਾਵਾਂ ਨੂੰ ਪਾਲਿਆ ਸੀਗਾਹੇ ਬਗਾਹੇ ਅਸੀਂ ਸਾਰੇ ਬਾਪੂ ਜੀ ਨੂੰ ਮਿਲਣ ਜਾਂਦੇ ਰਹੇਅਖ਼ੀਰ ਬਾਪੂ ਜੀ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਦੀ ਨੌਕਰੀ ਵਜੋਂ ਰਿਟਾਇਰ ਹੋ ਕੇ ਸਰਹੰਦ ਫ਼ਤਿਹਗੜ੍ਹ ਸਾਹਿਬ ਰਹਿਣ ਲੱਗ ਪਏ ਸਨ

ਬਾਪੂ ਜੀ ਸਾਡੇ ਛੋਟੇ ਹੁੰਦਿਆਂ ਤੋਂ ਆਪ ਹੀ ਆਪਣੇ ਵੱਲੋਂ ਕਵਿਤਾ ਲਿਖ ਕੇ ਸਾਡੇ ਨਾਵਾਂ ਹੇਠ “ਕੌਮੀ ਸੁਤੰਤਰ” ਵਿਚ ਛਾਪ ਦਿੰਦੇਜਿਹਦੇ ਉਹ ਆਪ ਐਡੀਟਰ ਸਨਆਪ ਕਵਿਤਾ ਲਿਖ ਕੇ ਵੱਲੋਂ ਕਾਕਾ ਸੰਤੋਖ ਸਿੰਘ, ਮਹਿੰਦਰ ਸਿੰਘ, ਰਿਪੁਦਮਨ ਸਿੰਘ, ਗੁਰਬਖ਼ਸ਼ ਸਿੰਘ ਆਦਿ ਨਾਮਾਂ ਅਧੀਨ ਛਾਪ ਦਿੰਦੇ

ਇੱਕ ਦਿਨ ਸੁਤੇ ਸਿੱਧ ਮੈਂ ਮੰਜੇ ਉੱਤੇ ਪਿਆ ਬਾਪੂ ਜੀ ਬਾਰੇ ਸੋਚ ਰਿਹਾ ਸਾਂਉਸੇ ਵੇਲੇ ਮੈਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਮੈਂ ਬਾਪੂ ਜੀ ਦੀਆਂ ਸਾਰੀਆਂ ਰਚਨਾਵਾਂ ਨੂੰ ਆਪ ਘੋਖਾਂ, ਦੇਖਾਂਜੇ ਕੋਈ ਚੀਜ਼ ਸਾਂਭਣ ਵਾਲੀ ਹੋਵੇ ਤਾਂ ਸਾਂਭ ਲਵਾਂਮੈਂ ਉਸੇ ਵੇਲੇ ਆਪਣੇ ਛੋਟੇ ਭਰਾ ਕਸ਼ਮੀਰ ਸਿੰਘ (ਦੂਜੀ ਮਾਂ ਦੇ ਪੇਟੋਂ) ਨੂੰ ਫ਼ਤਿਹਗੜ੍ਹ ਸਾਹਿਬ ਫ਼ੋਨ ਕੀਤਾਉਸ ਨੂੰ ਕਿਹਾ ਕਿ ਬਾਪੂ ਜੀ ਦੀ ਸਾਰੀ ਲਿਖਤ ਸਮੱਗਰੀ, ਫੋਟੋਆਂ, ਰਸਾਲੇ, ‘ਕੌਮੀ ਸੁਤੰਤਰ’ ਦੀਆਂ ਕਾਪੀਆਂ ਆਦਿ ਮੇਰੇ ਕੋਲ ਮੁਹਾਲੀ ਚੁੱਕ ਲਿਆਵੇਉਹ ਫ਼ੋਨ ਸੁਣ ਕੇ ਬੜਾ ਖ਼ੁਸ਼ ਹੋਇਆ ਅਤੇ ਦੋ ਚਾਰ ਦਿਨਾਂ ਵਿਚ ਬਾਪੂ ਜੀ ਦੀਆਂ ਸਾਰੀਆਂ ਡਾਇਰੀਆਂ, ਰਿਸਾਲੇ, ਫੋਟੋਆਂ ਆਦਿ ਚੁੱਕ ਲਿਆਇਆਇਸ ਸਭ ਕਾਸੇ ਦਾ ਇੱਕ ਪੂਰਾ ਢੇਰ ਸੀ

ਇੱਕ ਦਿਨ ਬੈਠਾ ਮੈਂ ਸਾਰਾ ਕੁੱਝ ਦੇਖਣ ਲੱਗਾਇੱਕ ਇੱਕ ਵਰਕਾ ਫੋਲਦਾ ਰਿਹਾਇੱਕ ਪੁਰਾਣੀ ਡਾਇਰੀ ਹੱਥ ਲੱਗੀਉਸ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ 1944 ਤੋਂ ਸ਼ੁਰੂ ਹੋ ਕੇ ਗਾਹੇ ਬਗਾਹੇ ਲਿਖੀਆਂ ਬਾਪੂ ਜੀ ਦੀਆਂ ਕਵਿਤਾਵਾਂ ਲੱਭ ਗਈਆਂ, ਜਿਹੜੀਆਂ 1980-82 ਤੱਕ ਵਿਛੀਆਂ ਪਈਆਂ ਸਨ

ਮੈਂ ਇਹਨਾਂ ਕਵਿਤਾਵਾਂ ਨੂੰ ਪੜ੍ਹਿਆਘੋਖਿਆਕਈ ਵਾਰ ਸ਼ੱਕ ਪੈਣਾ ਕਿ ਕੀ ਇਹ ਬਾਪੂ ਜੀ ਦੀਆਂ ਹੀ ਲਿਖੀਆਂ ਹੋਈਆਂ ਹਨ? ਐਨੀਆਂ ਉੱਚ ਪਾਏ ਦੀਆਂ ਗੱਲਾਂਅੱਛਿਆ, ਬਾਪੂ ਜੀ ਦੇ ਇਹੋ ਜਿਹੇ ਵਿਚਾਰ ਸਨ? ਮੈਨੂੰ ਲੱਗਿਆ, ਬਾਪੂ ਜੀ ਕਿੰਨੇ ਲਾਪ੍ਰਵਾਹ ਸਨਇਹਨਾਂ ਕਵਿਤਾਵਾਂ ਨੂੰ ਪੁਸਤਕ ਰੂਪ ਕਿਉਂ ਨਾ ਦਿੱਤਾ? ਫੇਰ ਮੈਨੂੰ ਵੀਰ ਸੰਤੋਖ ਸਿੰਘ ਧੀਰ ਉੱਤੇ ਗੁੱਸਾ ਆਵੇ ਕਿ ਵੀਰ ਨੇ ਵੀ ਬਾਪੂ ਜੀ ਨੂੰ ਕਿਉਂ ਨਹੀਂ ਕਿਹਾ ਕਿ ਇਹਨਾਂ ਨੂੰ ਪੁਸਤਕ ਰੂਪ ਦੇਵੇਵੀਰ ਨੂੰ ਤਾਂ ਬਾਪੂ ਜੀ ਦੀ ਕਿਤਾਬ ਛਪਣ ਨਾਲ ਬਲਕਿ ਹੋਰ ਵੀ ਫਖ਼ਰ ਹੋਣਾ ਸੀ

ਖੈਰ, ਪਹਿਲਾਂ ਮੈਂ ਆਪ ਭੁਰਭੁਰੇ ਪੀਲੇ ਪੈ ਚੁੱਕੇ ਡਾਇਰੀ ਦੇ ਕਾਗਜ਼ਾਂ ਨੂੰ ਇੱਕਠੇ ਕੀਤਾ, ਜੋੜਿਆ, ਸਫ਼ੇ ਲਾਏਵਰਕਿਆਂ ਨੂੰ ਬਚਾ ਬਚਾ ਫੋਟੋ ਸਟੇਟ ਕਰਵਾਇਆ, ਟਾਇਪ ਕਰਵਾਇਆਦੋ ਤਿੰਨ ਪਰੂਫ ਆਪ ਪੜ੍ਹ ਕੇ ਡਾ. ਸੁਰਿੰਦਰ ਗਿੱਲ ਨੂੰ ਫੋਨ ਕੀਤਾ(ਜਿਹੜਾ ਹੁਣ ਸਾਡੇ ਨਾਲ ਦੇ ਫੇਜ਼-9 ਵਿਚ ਹੀ ਰਹਿੰਦਾ ਹੈ) ਉਸ ਨੂੰ ਸਾਰੀ ਗੱਲ ਦੱਸੀਉਹ ਖੁਸ਼ੀ ਨਾਲ ਕਵਿਤਾਵਾਂ ਪੜ੍ਹਕੇ ਮੁੱਖ ਬੰਦ ਲਿਖਣ ਲਈ ਮੰਨ ਗਿਆ

ਇੱਕ ਦਿਨ ਸੁਰਿੰਦਰ ਗਿੱਲ ਦਾ ਫੋਨ ਆਇਆ, “ਰੂਪ ਗੱਲ ਸੁਣਕਿਉਂ ਨਾ ਤੇਰੇ ਤੇ ਧੀਰ ’ਤੇ ਮੁਕਦਮਾ ਕੀਤਾ ਜਾਵੇ ... ਤੁਸੀਂ ਹੁਣ ਤੱਕ ਆਪਣੇ ਬਾਪੂ ਜੀ ਦੀਆਂ ਕਵਿਤਾਵਾਂ ਛਪਵਾਈਆਂ ਕਿਉਂ ਨਹੀਂ ...?”

ਡਾ. ਸੁਰਿੰਦਰ ਗਿੱਲ ਦੀ ਇਹ ਤਾੜਨਾ ਸੁਣ ਕੇ ਮੈਨੂੰ ਖੁਸ਼ੀ ਭਰੀ ਹੈਰਾਨੀ ਹੋਈਮੈਂ ਖੁ਼ਸ਼ ਹੋਇਆ ਕਿ ਸੁਰਿੰਦਰ ਗਿੱਲ ਨੂੰ ਬਾਪੂ ਜੀ ਦੀਆਂ ਕਵਿਤਾਵਾਂ ਚੰਗੀਆਂ ਲੱਗੀਆਂ ਹਨਮੇਰੇ ਵਾਂਗ ਹੀਸੁਰਿੰਦਰ ਗਿੱਲ ਦੀ ਕਹੀ ਗੱਲ ਨੂੰ ਤਾਂ ਮੈਂ ਆਮ ਤੌਰ ’ਤੇ ਬਹੁਤ ਵਜ਼ਨ ਦਿੰਦਾ ਹਾਂਮੈਂ ਦਿਲ ਵਿਚ ਸੋਚਿਆ, ਕਿਤੇ ਮੈਨੂੰ ਖੁ਼ਸ਼ ਕਰਨ ਲਈ ਤਾਂ ਨਹੀ ਇਹ ਗੱਲਾਂ ਕਰ ਰਿਹੈ ਸੁਰਿੰਦਰ ਗਿੱਲ

ਪਰ ਜਦੋਂ ਉਹ ਵਿਆਖਿਆ ਨਾਲ ਖੁੱਲ੍ਹ ਕੇ ਦੱਸਣ ਲੱਗਿਆ, ਕਵਿਤਾਵਾਂ ਦੇ ਹਵਾਲੇ ਦੇਣ ਲੱਗਿਆ, ਤਾਂ ਮੈਨੂੰ ਜਾਪਿਆ ਕਿ ਮੈਂ ਵੀ ਬਾਪੂ ਜੀ ਦੀਆਂ ਕਵਿਤਾਵਾਂ ਬਾਰੇ ਠੀਕ ਲੱਖਣ ਲਾਇਆ ਸੀ

ਬਾਪੂ ਜੀ ਬਾਰੇ ਲਿਖਿਆ ਰਘਬੀਰ ਸਿੰਘ ਭਰਤ ਦਾ ਇੱਕ ਭਾਸ਼ਾ ਵਿਭਾਗ, ਪੰਜਾਬ ਦੇ ਪਰਚੇ ‘ਜਨ ਸਾਹਿਤ’ ਜਨਵਰੀ 2012 ਵਿਚ ਛਪਿਆ ‘ਗਿਆਨੀ ਈਸ਼ਰ ਸਿੰਘ ਦਰਦ’ ਵੀ ਮੈਂ ਇਸ ਕਿਤਾਬ ਵਿਚ ਦੇ ਰਿਹਾ ਹਾਂ ਤਾਂਕਿ ਬਾਪੂ ਜੀ ਦੀ ਜ਼ਿੰਦਗੀ ਦੇ ਹੋਰ ਪੱਖਾਂ ਉੱਤੇ ਵੀ ਝਾਤ ਪਾਈ ਜਾ ਸਕੇਕਵਿਤਾਵਾਂ ਦੇ ਹੇਠਾਂ ਬਾਪੂ ਜੀ ਦੀਆਂ ਲਿਖੀਆਂ ਤਰੀਕਾਂ, ਥਾਵਾਂ ਆਦਿ ਮੈਂ ਉਵੇਂ ਦੀਆਂ ਉਵੇਂ ਰਹਿਣ ਦਿੱਤੀਆਂ ਹਨ ਤਾਂਕਿ ਸਮਾਂ ਅਤੇ ਸਥਾਨ ਦਾ ਪਤਾ ਲੱਗ ਸਕੇ

ਪ੍ਰਚਲਤ ਲੋਕ ਕਥਾਵਾਂ ਉੱਤੇ ਅਧਾਰਿਤ ਦੋ ਕਵਿਤਾਵਾਂ ‘ਬਹਾਦਰ ਆਜੜੀ’ ਅਤੇ ‘ਮਾਂ ਦੀ ਆਂਦਰ’ ਵੀ ਇਸ ਸੰਗ੍ਰਹਿ ਵਿਚ ਦਿੱਤੀਆਂ ਜਾ ਰਹੀਆਂ ਹਨ, ਤਾਂਕਿ ਪਤਾ ਲੱਗ ਸਕੇ ਕਿ ਬਾਪੂ ਜੀ ਬੱਚਿਆਂ ਦੇ ਮਨੋਵਿਗਿਆਨ ਦੀ ਵੀ ਕਿੰਨੀ ਸੂਝ ਰੱਖਦੇ ਸਨਬ੍ਰਿਜ ਭਾਸ਼ਾ ਵਿਚ ਲਿਖੀਆਂ ਦੋ ਕਵਿਤਾਵਾਂ ‘ਅੰਨਕਾਰ’ ਅਤੇ ‘ਭਾਵ’ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀਆ ਜਾ ਰਹੀਆਂ ਹਨ

ਸ਼ਬਦ ਜੋੜਾਂ ਨੂੰ ਵੀ ਨਹੀਂ ਛੇੜਿਆ ਗਿਆਤਾਂਕਿ ਪੁਰਾਤਨ ਸ਼ਬਦ-ਜੋੜ ਸੈ਼ਲੀ ਦਾ ਪਤਾ ਲੱਗ ਸਕੇ

ਅਤਿਅੰਤ ਚੰਗੀਆਂ ਲੱਗੀਆਂ ਕੁੱਝ ਟੂੱਕਾਂ ਮੈਂ ਹੇਠਾਂ ਦੇ ਰਿਹਾ ਹਾਂ:

ਚੰਦਨ ਦੀ ਜੋ ਹੋਇ ਬੁਹਾਰੀ
ਅੰਤ ਬਹੁਕਾਰ ਦੀ ਬਹੁੱਕਰ
ਭਾਵੇਂ ਕਿੱਡਾ ਹੋਵੇ ਮਰਤਬਾ
ਰਹੂ ਨੌਕਰ ਦਾ ਨੌਕਰ

‘ਟੋਟਕੇ’ ਵਿੱਚੋਂ

**

ਬੂਰੀ ਝੋਟੀ, ਹੇਠ ਸੰਢਵੀ
ਘੂੰਗਰੂਆਂ ਦਾ ਹੋਏ ਖੜਕਾਰ
ਕੁਝ ਘਰ ਦੀ, ਕੁਝ ਲਵਾਂ ਠੇਕੇਓਂ
ਟੋਲੀ ਦਾ ਹੋਵਾਂ ਸਰਦਾਰ
ਹਿੱਕ ਨਾਲ ਫਿਰ ਕੰਧ ਨੂੰ ਢਾਹਾਂ
ਨਾਈ, ਮੋਚੀ ਡਰਨ ਘੁਮਾਰ
ਵਿਚ ਭਰਾਵਾਂ ਬਣਾਂ ਚੌਧਰੀ
ਜੀਵਨ ਦੀ ਫਿਰ ਅਜਬ ਬਹਾਰ

‘ਜੱਟ’ ਵਿੱਚੋਂ

**

ਰੱਬਾਂ ਕਿਵੇਂ ਗੁਲਾਮੀ ਨਿਕਲੇ
ਸਾਡੇ ਦੇਸੋਂ ਇਹ ਬਦਕਾਰ
ਭਾਰਤ ਸਾਡਾ, ਅਸੀਂ ਭਾਰਤ ਦੇ
ਸਭ ਨੂੰ ਦੇਵਾਂ ਮੈਂ ਲਲਕਾਰ

‘ਦੇਸ਼ ਭਗਤ ਕਮਿਊਨਿਸਟ’ ਵਿੱਚੋਂ

**

ਇਹਨਾਂ ਹੱਥੋਂ ਮਾਲਾ ਖੋਹ ਲੈ
ਦੇਹ ਰੰਬਾ ਹੱਥ ਫੜਾ
ਜੋ ਕਾਰਾਂ ਪਏ ਭਜਾਵੰਦੇ
ਇਹਨਾਂ ਹੱਥੀਂ ਕਾਰ ਕਰਾ,
ਜੇ ਬੈਠੇ ਗੱਦੀ ਭੀ ਥਕਦੇ
ਇਹਨਾਂ ਗਧੀਆਂ ਤਾਈ ਚਾਰ

‘ਕਿਰਤੀ ਨੂੰ’ ਵਿੱਚੋਂ

**

ਸੋਨੇ ਲਈਏ, ਜੋਬਨ ਭਰੀਏ
ਵਾਹ ਨੀ ਹੂਰੇ ਵਾਹ ਨੀ ਪਰੀਏ
ਪੀਲੇ ਪੀਲੇ ਤੇਰੇ ਦਾਣੇ
ਮੋਤੀਆਂ ਵਾਂਗੂ ਦਿਲ ਨੂੰ ਭਾਣੇ
ਚਾਈਂ ਚਾਈਂ ਭੁੰਨ ਭੁੰਨ ਖਾਂਦੇ,
ਬੱਚੇ ਚੋਬਰ ਬਾਲ ਨਿਆਣੇ

‘ਪੱਕੀ ਫਸਲ (ਮੱਕੀ)’ ਵਿੱਚੋਂ

**

ਤੇਰੇ ਸਾਥੀ ਹਲ ਪੰਜਾਲੀ
ਤੇਰੀ ਜੋੜੀ ਫੁੰਮਣਾ ਵਾਲੀ
ਨਾਰੇ, ਮੀਣੇ, ਪੀਲੇ, ਬੱਗੇ
ਤੇਰੇ ਸਾਥੀ, ਜੀਵਣ ਢੱਗੇ,
ਤੂੰ ਚੱਲੇਂ ਤਾਂ ਦੁੰਨੀਆਂ ਚਲਦੀ
ਸਿਫ਼ਤ ਹੋਵੇ ਨਾ ਤੇਰੇ ਬਲ ਦੀ

‘ਹਾਲ੍ਹੀ’ ਵਿੱਚੋਂ

**

ਸਾਰੇ ਜੱਗ ਪੁਰ ਤੇਰਾ ਰਾਜ,
ਸਿਰ ਉੱਤੇ ਕਿਰਨਾ ਦਾ ਤਾਜ

ਹਰ ਪਾਸੇ ਹੈ ਚਾਨਣ ਤੇਰਾ
ਤੈਥੋਂ ਹੋਵੇ ਦੂਰ ਹਨੇਰਾ,
ਖੇਤੀ ਬਾੜੀ ਬਾਗ ਕਿਆਰੀ
ਤੇਰੇ ਹੀ ਗੋਚਰੇ ਹੈ ਸਾਰੀ
ਫੁਲਾਂ ਤਾਈਂ ਮਿਠਾਸ ਪੁਚਾਵੇ

‘ਸੂਰਜ’ ਵਿੱਚੋਂ

**

ਇਹਦੀ ਧਰਤੀ ਸੋਨਾ ਉਗਲੇ
ਵਰੇਹ ਅੰਬਰੋਂ ਅਮੀ ਦੀ ਧਾਰ

ਇਹ ਨੂੰ ਚੀਨ ਪਾਏ ਗਲਵਕੜੀ,
ਦਿਲੋਂ ਕਰਦਾ ਏ ਰੂਸ ਪਿਆਰ

ਪਰ ਪਾਂਦਾ ਏ ਮਿਰਕਣ ਕੀਰਨੇ,
ਉਹ ਹੋਇਆ ਬਹੁਤ ਲਚਾਰ

‘ਮੇਰਾ ਦੇਸ’ ਵਿੱਚੋਂ

**

ਵੀਤਨਾਮ ਦੀ ਜੰਗ ਹਟਾ ਕੇ,
ਸਾਮਰਾਜ ਦੀ ਸਫ਼ ਮਿਟਾਕੇ,
ਝੰਡਾ ਅਮਨ ਸੰਸਾਰ ਝੂਲਾਕੇ,
ਕਰਨੀ ਜ਼ੁਲਮ ਦੀ ਅਸੀ ਸਫ਼ਾਈ ਏ
ਬਈ ਜਾਗੋ ਆਈ ਏ

‘ਜਾਗੋ ਆਈ ਏ’ ਵਿੱਚੋਂ

**

ਬੰਬੇ ਤੋਂ ਕੁਝ ਮਾਲ ਲਿਆਂਦਾ
ਜਿੰਨਾ ਆਉਂਦਾ ਹਿੱਸੇ ਲੈ ਲੋ

ਨੰਗੇ ਨਾਚ ਤੇ ਗੰਦੇ ਗਾਣੇ,
ਗਰਮ ਕਰਾਰੇ ਕਿੱਸੇ ਲੈ ਲੋ

ਬਦ ਚਲਣੀ ਦੇ ਸ਼ੁੱਧ ਪਰੌਂਠੇ
ਨਿੰਮਕੀ ਸੁਆਦੀ ਮਿਸੇ ਲੈ ਲੋ

‘ਸੁਗਾਤਾਂ ਹਿੰਦੋਸਤਾਨ ਦੀਆਂ’ ਵਿੱਚੋਂ

*****

(1294)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author