RipudamanRoop7ਸਾਰੇ ਪੰਜਾਬ ਵਿੱਚ ਉਹ ਨਾਟਕ ਕਰਨ ਜਾਂਦੇ। ਰਮਨ ਆਪਣੀ ਪਤਨੀ ਅਤੇ ਬੱਚਿਆਂ ਨਾਲ ...
(20 ਜੂਨ 2022)
ਮਹਿਮਾਨ: 305.


ਲਾਜਵੰਤੀ ਸਮਝੋ ਪੂਰੇ ਫੇਜ਼ ਵਿੱਚ ਦੇ ਲੋਕਾਂ ਵਿੱਚ ਹਰਮਨ ਪਿਆਰੀ ਸੀ
ਆਪਣੇ ਬਲਾਕ ਵਿੱਚ ਭਲਾ ਉਹਨੇ ਹੋਣਾ ਹੀ ਸੀ

ਅਜੇ ਇਹ ਸ਼ਹਿਰ ਨਵਾਂ ਨਵਾਂ ਹੀ ਬਣ ਰਿਹਾ ਸੀਇਹਦਾ ਪਹਿਲਾ ਫੇਜ਼ ਵੀ ਪੂਰਾ ਨਹੀਂ ਸੀ ਬਣਿਆਦੂਜਾ ਫੇਜ਼ ਵੀ ਅੱਧ-ਪਚੱਧਾ ਹੀ ਬਣਿਆ ਸੀਅੱਗੇ ਸੱਤ ਫੇਜ਼ ਵਿੱਚ ਕਿਤੇ ਕਿਤੇ ਕੋਈ ਕੋਈ ਕੋਠੀ ਬਣੀ ਸੀਇਵੇਂ ਲਗਦਾ ਸੀ ਜਿਵੇਂ ਇਹ ਕੋਠੀਆਂ ਬੀਆਬਾਣ ਵਿੱਚ ਬਣੀਆਂ ਹੋਈਆਂ ਹੋਣਰਾਤ ਨੂੰ ਇਸ ਫੇਜ਼ ਵਿੱਚ ਕਿਤੇ ਕਿਤੇ ਲਾਇਟ ਬਲਦੀ ਦਿਸਦੀਅੱਠ ਫੇਜ਼ ਕਮਰਸ਼ੀਅਲ ਸੀਪਰ ਹਾਲੇ ਉਹ ਰੜੇ ਮੈਦਾਨ ਵਾਂਗ ਪਿਆ ਸੀਅੱਗੇ ਨੌਂ, ਦੱਸ ਅਤੇ ਗਿਆਰਾਂ ਫੇਜ਼ ਵਿੱਚ ਕਿਤੇ ਕਿਤੇ ਪੱਟ-ਪਟਾਈ ਹੋ ਰਹੀ ਹੁੰਦੀਲੋਕਾਂ ਨੂੰ ਅਜੇ ਸਮਝ ਨਹੀਂ ਸੀ ਆ ਰਹੀ ਕਿ ਇੱਥੇ ਕੀ ਬਣਨਾ ਹੈ

ਜਦੋਂ ਲਾਜਵੰਤੀ ਦੇ ਘਰ ਵਾਲੇ ਦੇਵਰਾਜ ਅਸ਼ਕ ਨੂੰ ਇਸ ਸ਼ਹਿਰ ਦੇ ਇੱਕ ਪਬਲਿਕ ਸੈਕਟਰ ਦੀ ਬੜੀ ਵੱਡੀ ਫੈਕਟਰੀ ਵਿੱਚ ਫੋਰਮੈਨ ਦੀ ਨੌਕਰੀ ਮਿਲੀ ਤਾਂ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚੋਂ ਸਣੇ ਪਰਿਵਾਰ ਉੱਠ ਕੇ ਇਸ ਸ਼ਹਿਰ ਦੀ ਫੈਕਟਰੀ ਵਿੱਚ ਆ ਹਾਜ਼ਰ ਹੋਇਆਆਪ ਦੋਵੇਂ ਅਤੇ ਦੋ ਬੱਚੇ ਪਹਿਲਾਂ ਫੇਜ਼ ਚਾਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇਲੜਕਾ ਰਮਨ ਤੀਜੀ ਵਿੱਚ ਪੜ੍ਹਦਾ ਸੀ ਅਤੇ ਧੀ ਸਰੀਤਾ ਅਜੇ ਛੋਟੀ ਸੀਲੜਕੇ ਨੂੰ ਕਿਸੇ ਪ੍ਰਾਇਵੇਟ ਸਕੂਲ ਵਿੱਚ ਦਾਖਲ ਕਰਵਾ ਦਿੱਤਾਲੜਕੀ ਅਜੇ ਸਕੂਲ ਜਾਣ ਜੋਗੀ ਨਹੀਂ ਸੀਕਿਸੇ ਕਿਸੇ ਫੇਜ਼ ਵਿੱਚ ਪ੍ਰਾਈਵੇਟ ਮਾਡਲ ਸਕੂਲ ਖੁੱਲ੍ਹੇ ਹੋਏ ਸਨਜਦੋਂ ਫੇਜ਼ਾਂ ਵਿੱਚ ਸਰਕਾਰੀ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਤਾਂ ਸਰੀਤਾ ਨੂੰ ਘਰ ਦੇ ਨੇੜੇ ਪੈਂਦੇ ਫੇਜ਼-3 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ

ਕੁਝ ਸਾਲਾਂ ਮਗਰੋਂ ਜਦੋਂ ਲਾਜਵੰਤੀ ਅਤੇ ਦੇਵਰਾਜ ਅਸ਼ਕ ਦੀ ਵਾਕਫ਼ੀਅਤ ਹੋਣ ਲੱਗੀ ਤਾਂ ਉਹ ਲੋਕਾਂ ਵਿੱਚ ਵਿਚਰਨ ਲੱਗੇਦੇਵਰਾਜ ਅਸ਼ਕ ਅਗਾਂਹਵਧੂ ਵਿਚਾਰਾਂ ਦਾ ਸੀਉਹਨੇ ਆਪਣੀ ਫੈਕਟਰੀ ਦੇ ਵਰਕਰਾਂ ਦੀ ਯੂਨੀਅਨ ਖੜ੍ਹੀ ਲਾਜਵੰਤੀ ਵੀ ਇੱਕ ਮੰਦਰ ਵਿੱਚ ਜਾਣ ਲੱਗੀਉੱਥੇ ਉਸ ਨੇ ਇਸਤਰੀਆਂ ਦੀ ਇੱਕ ਭਜਨ ਮੰਡਲੀ ਬਣਾ ਲਈ ਜਿਹੜੀ ਸ਼ਾਮ ਨੂੰ ਭਜਨ ਗਾਉਂਦੀ ਹੁੰਦੀ ਸੀ

ਕਿਰਾਏ ਦੇ ਮਕਾਨਾਂ ਵਿੱਚ ਰਹਿਣ ਤੋਂ ਹੁਣ ਉਹ ਅੱਕ ਗਏ ਸਨਮਾਲਕ ਮਕਾਨ ਐਵੇਂ ਤੰਗ ਕਰਦੇ ਰਹਿੰਦੇ ਸਨਅਖੇ ਇਹਨਾਂ ਦੇ ਘਰ ਆਵਾਜਾਈ ਬਹੁਤ ਰਹਿੰਦੀ ਹੈਬੈੱਲਾਂ ਵੱਜਦੀਆਂ ਹੀ ਰਹਿੰਦੀਆਂ ਹਨਉਹ ਡਿਸਟਰਬ ਹੁੰਦੇ ਰਹਿੰਦੇ ਹਨਕਈ ਵਾਰ ਦੇਵਰਾਜ ਹੁਰਾਂ ਨੂੰ ਕਿਸੇ ਕੰਮ ਲਈ ਦੁਪਹਿਰ ਨੂੰ ਸੁੱਤੇ ਪਿਆਂ ਨੂੰ ਉੱਬੜਵਾਹੇ ਉੱਠਣਾ ਪੈ ਜਾਂਦਾ ਤਾਂ ਮਾਲਕ ਮਕਾਨ ਬੁੜਬੁੜ ਕਰਦੇ ਰਹਿੰਦੇਇਸੇ ਬੁੜਬੁੜ ਤੋਂ ਅੱਕ ਕੇ ਦੇਵਰਾਜ ਅਤੇ ਲਾਜਵੰਤੀ ਹੁਣ ਆਪਣਾ ਕੋਈ ਛੋਟਾ-ਮੋਟਾ ਘਰ ਬਣਾਉਣਾ ਚਾਹੁੰਦੇ ਸਨ

ਛੇਤੀ ਹੀ ਉਹਨਾਂ ਨਾਲ ਦੇ ਫੇਜ਼ ਵਿੱਚ ਇੱਕ ਐੱਚ.ਈ. ਦਾ ਕੁਆਟਰ ਲੈ ਲਿਆ ਕੁਝ ਪੈਸੇ ਕੋਲੋਂ ਪਾਏ ਕੁਝ ਪਿੰਡੋਂ ਦੇਵਰਾਜ ਨੇ ਆਪਣੇ ਪਿਤਾ ਤੋਂ ਮੰਗਵਾਏ ਅਤੇ ਕੁਝ ਫੈਕਟਰੀ ਵਿੱਚ ਨਵੇਂ ਬਣੇ ਦੋਸਤਾਂ ਤੋਂ ਹੱਥ ਉਧਾਰ ਲੈ ਲਏ

ਕੁਆਟਰ ਛੋਟਾ ਸੀਇਸ ਸ਼ਹਿਰ ਵਿੱਚ ਸਮਝੋ ਇਸ ਤੋਂ ਛੋਟਾ ਕੋਈ ਕੁਆਟਰ ਨਹੀਂ ਸੀਉਂਜ ਇਸ ਸ਼ਹਿਰ ਵਿੱਚ ਦੋ ਕਨਾਲ ਦੀਆਂ ਕੋਠੀਆਂ, ਇੱਕ ਕਨਾਲ ਅਤੇ ਸੋਲਾਂ ਮਰਲੇ ਦੀਆਂ ਕੋਠੀਆਂ ਸਨਇਹਨਾਂ ਤੋਂ ਹੇਠਾਂ ਦਸ ਮਰਲੇ, ਅੱਠ ਮਰਲੇ, ਛੇ ਮਰਲੇ ਅਤੇ ਚਾਰ ਮਰਲੇ ਦੇ ਪਲਾਟ ਵੀ ਹੁੰਦੇ ਸਨਪਰ ਕਿਉਂਕਿ ਦੋਵੇਂ ਪਤੀ ਪਤਨੀ ਸਿਆਣੇ ਸਨ, ਉਹ ਆਪਣੀ ਪਰੋਖੋਂ ਤੋਂ ਵੱਧ ਖਰਚਾ ਨਹੀਂ ਸੀ ਕਰਨਾ ਚਾਹੁੰਦੇਉਹ ਐੱਚ.ਈ. ਕੁਆਟਰ ਵਿੱਚ ਹੀ ਖ਼ੁਸ਼ ਸਨਪ੍ਰਸੰਨ ਸਨਪਰ ਇੱਕ ਔਕੜ ਸੀਕੁਆਟਰ ਟੌਪ ਉੱਤੇ ਸੀ, ਸੈਕਿੰਡ ਫਲੋਰ ਉੱਤੇਗਰਾਊਂਡ ਫਲੋਰ ਅਤੇ ਫਸਟ ਫਲੋਰ ਵਿੱਚ ਕੋਈ ਹੋਰ ਰਹਿੰਦੇ ਸਨ

ਇਸ ਕੁਆਟਰ ਵਿੱਚ ਵੀ ਆਵਾਜਾਈ ਰਹਿਣ ਲੱਗੀਦੇਵਰਾਜ ਅਸ਼ਕ ਕਵਿਤਾ ਵੀ ਲਿਖਦਾ ਸੀਭਾਵੇਂ ਲਿਖਦਾ ਥੋੜ੍ਹਾ ਸੀ ਪਰ ਲਿਖਦਾ ਬਹੁਤ ਵਧੀਆ ਸੀਪੰਜਾਬੀ ਸਾਹਿਤ ਵਿੱਚ ਕਵੀ ਦੇ ਤੌਰ ਉੱਤੇ ਉਹਨੂੰ ਜਾਣਿਆ ਜਾਣ ਲੱਗਾਵਿਸ਼ੇਸ਼ ਕਰਕੇ ਜੁਝਾਰੂ ਕਵਿਤਾ ਲਿਖਣ ਵਾਲਿਆਂ ਵਿੱਚ ਉਹ ਮੋਹਰਲੀ ਕਤਾਰ ਵਿੱਚ ਆਉਂਦਾ ਸੀ

ਦੇਵਰਾਜ ਅਸ਼ਕ ਨੇ ਜਿੱਥੇ ਇਸ ਸ਼ਹਿਰ ਵਿੱਚ ਪੰਜਾਬੀ ਲੇਖਕ ਸਭਾ ਬਣਾਈ ਉੱਥੇ ਲਾਜਵੰਤੀ ਦੀ ਭਜਨ ਮੰਡਲੀ ਨੇ ਅਰਬਨ ਅਸਟੇਟ ਦੇ ਅਧਿਕਾਰੀਆਂ ਨੂੰ ਮਿਲ ਮਿਲਾਕੇ ਆਪਣੇ ਕੁਆਟਰ ਦੇ ਨੇੜੇ ਸੜਕ ਪਾਰ ਮੰਦਰ ਲਈ ਇੱਕ ਦੋ ਕਨਾਲ ਦਾ ਪਲਾਟ ਅਲਾਟ ਕਰਵਾ ਲਿਆਜਿੱਥੇ ਦੇਵਰਾਜ ਅਸ਼ਕ ਟਰੇਡ ਯੂਨੀਅਨ ਜਥੇਬੰਦੀਆਂ ਅਤੇ ਸਾਹਿਤ ਸਭਾਵਾਂ ਵਿੱਚ ਲਗਨ ਨਾਲ ਕੰਮ ਕਰਦਾ, ਉੱਥੇ ਲਾਜਵੰਤੀ ਮੰਦਰ ਬਣਾਉਣ ਵਿੱਚ ਲੱਗੀ ਰਹਿੰਦੀਮੰਦਰ ਲਈ ਉਸ ਨੂੰ ਲੋਕ ਬੜੇ ਚਾਅ ਨਾਲ ਫੰਡ ਦਿੰਦੇਭੱਠੇ ਤੋਂ ਇੱਟਾਂ, ਸੀਮੈਂਟ ਲਿਆਉਣ ਲੱਗੇਸ਼ਹਿਰ ਦੇ ਕਈ ਦਾਨੀ ਪੁਰਸ਼ਾਂ ਵੱਲੋਂ ਨਿਸ਼ਕਾਮ ਸੇਵਾ ਸ਼ੁਰੂ ਹੋ ਗਈ ਇੱਕ ਦੋ ਸਾਲਾਂ ਵਿੱਚ ਮੰਦਰ ਵਿੱਚ ਸਵੇਰੇ ਸ਼ਾਮ ਭਜਨ ਗਾਏ ਜਾਣ ਲੱਗੇਲੋਕ ਮੰਦਰ ਦੇ ਦਰਸ਼ਨਾਂ ਲਈ ਆਉਣ ਲੱਗੇ

ਜਿੱਥੇ ਦੇਵਰਾਜ ਅਸ਼ਕ ਕਮਿਊਨਿਸਟ ਵਿਚਾਰਾਂ ਦਾ ਸੀ, ਉੱਥੇ ਲਾਜਵੰਤੀ ਨਿਰੋਲ ਧਾਰਮਕ ਵਿਚਾਰਾਂ ਦੀ ਸੀਪਰ ਦੋਵਾਂ ਨੇ ਕਦੇ ਕਿਸੇ ਨੂੰ ਟੋਕਾ-ਟਾਕੀ ਨਹੀਂ ਸੀ ਕੀਤੀਦੇਵਰਾਜ ਅਸ਼ਕ ਖੁੱਲ੍ਹ-ਦਿਲਾ ਸੀਉਸ ਨੇ ਕਦੇ ਵੀ ਆਪਣੀ ਪਤਨੀ ਲਾਜਵੰਤੀ ਨੂੰ ਮੰਦਰ ਆਦਿ ਬਣਾਉਣ ਲਈ ਨਹੀਂ ਹਟਕਿਆਜਿੱਥੇ ਉਹ ਦੋਵੇਂ ਆਪਣੇ ਆਪਣੇ ਲੋਕਾਂ ਵਿੱਚ ਜਾਣੇ ਜਾਂਦੇ ਸਨ, ਉੱਥੇ ਉਹਨਾਂ ਦੇ ਬੱਚੇ ਰਮਨ ਅਤੇ ਸਰੀਤਾ ਵੀ ਨਾਟਕਾਂ ਵਿੱਚ ਹਿੱਸਾ ਲੈਣ ਲੱਗੇਹੁਣ ਉਹਨਾਂ ਵੀ ਪੰਜਾਬ ਪੱਧਰ ਦਾ ਕੱਦ ਕੱਢ ਲਿਆਉਹਨਾਂ ਦੋਵਾਂ ਨੇ ਆਪਣੇ ਮਾਂ-ਬਾਪ ਦਾ ਨਾਂਅ ਰੌਸ਼ਨ ਕੀਤਾਸਰੀਤਾ ਦਾ ਵਿਆਹ ਵੀ ਇੱਕ ਪ੍ਰਗਤੀਸ਼ੀਲ ਲੜਕੇ ਹਰਦੀਸ਼ ਨਾਲ ਕੀਤਾ ਗਿਆਉਹ ਵੀ ਨਾਟਕਾਂ ਵਿੱਚ ਹਿੱਸਾ ਲੈਂਦਾ ਸੀਸਕਰਿਪਟ ਲਿਖਣ ਲੱਗਾਸੰਸਾਰ ਪ੍ਰਸਿੱਧ ਨਾਵਲਾਂ ਕਹਾਣੀਆਂ ਦੇ ਨਾਟਕੀ ਰੂਪਾਂਤਰ ਬੜੇ ਚੰਗੇ ਲਿਖਦਾਸਿਆਣਾ ਸੀ, ਬੁਧੀਮਾਨ ਸੀਹੁਣ ਸਰੀਤਾ ਅਤੇ ਹਰਦੀਸ਼ ਨੇ ਆਪਣਾ ਰੰਗਮੰਚ ਵੀ ਬਣਾ ਲਿਆ ਸੀਦੋਵੇਂ ਸਮਝੋ ਇਸੇ ਕੰਮ ਉੱਤੇ ਸਨਸਰੀਤਾ ਤੇ ਹਰਦੀਸ਼ ਨਾਟਕਾਂ ਲਈ ਪੂਰੀ ਤਰ੍ਹਾਂ ਸਮਰਪਤ ਸਨਸਾਰੇ ਪੰਜਾਬ ਵਿੱਚ ਉਹ ਨਾਟਕ ਕਰਨ ਜਾਂਦੇਰਮਨ ਆਪਣੀ ਪਤਨੀ ਅਤੇ ਬੱਚਿਆਂ ਨਾਲ ਵਿਦੇਸ਼ ਵਸ ਗਿਆ ਸੀਉੱਥੇ ਵੀ ਰੰਗ-ਮੰਚ ਨੂੰ ਸਮਰਪਿਤ ਰਿਹਾ

ਲਾਜਵੰਤੀ ਨੇ ਹੁਣ ਮੰਦਰ ਵਿੱਚ ਇੱਕ ਡਾਕਟਰ ਰੱਖ ਲਿਆਲੋਕਾਂ ਨੂੰ ਐਮਰਜੈਂਸੀ ਵਿੱਚ ਨੇੜੇ ਮੁਫ਼ਤ ਡਾਕਟਰੀ ਸਲਾਹ ਅਤੇ ਦਵਾਈਆਂ ਮਿਲਣ ਲੱਗੀਆਂਐਕਸਰੇ ਅਤੇ ਬਲੱਡ ਟੈੱਸਟ ਮੁਫ਼ਤ ਮਰੀਜ਼ਾਂ ਦੇ ਹੁੰਦੇ ਸਨਲੋਕ ਵੀ ਦਿਲ ਖੋਲ੍ਹ ਕੇ ਲਾਜਵੰਤੀ ਨੂੰ ਫੰਡ ਦਿੰਦੇਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਐੱਨ.ਆਰ.ਆਈ. ਵੀ ਗਾਹੇ-ਵਗਾਹੇ ਮਾਇਕ ਸਹਾਇਤਾ ਭੇਜਦੇਜਦੋਂ ਲੋਕਾਂ ਨੂੰ ਪਤਾ ਹੋਵੇ ਕਿ ਉਹਨਾਂ ਦਾ ਪੈਸਾ ਠੀਕ ਥਾਂ ਲੱਗ ਰਿਹਾ ਹੈ ਤਾਂ ਲੋਕ ਪੈਸਾ ਦੇਣ ਲੱਗਿਆਂ ਨਹੀਂ ਝਿਜਕਦੇ

ਪਿੱਛੇ ਜਿਹੇ ਇਸ ਨਵੇਂ ਬਣ ਰਹੇ ਸ਼ਹਿਰ ਵਿੱਚ ਮਿਓਂਸਪਲ ਕਮੇਟੀ ਬਣੀ ਤਾਂ ਲੋਕਾਂ ਨੇ ਲਾਜਵੰਤੀ ਨੂੰ ਜ਼ਬਰਦਸਤੀ ਚੋਣ ਲੜਾ ਦਿੱਤੀਲਾਜਵੰਤੀ ਆਪਣੇ ਵਿਰੋਧੀ ਤੋਂ ਭਾਰੀ ਬਹੁਮਤ ਨਾਲ ਜਿੱਤੀਜਦੋਂ ਕਮੇਟੀ ਦੀਆਂ ਮੀਟਿੰਗਾਂ ਵਿੱਚ ਜਾਂਦੀ ਤਾਂ ਫੰਡਾਂ ਵਿੱਚ ਹੁੰਦੇ ਘਪਲਿਆਂ ਵਿਰੁੱਧ ਅਤੇ ਪ੍ਰਧਾਨ, ਸੈਕਟਰੀ ਦੇ ਠੇਕੇਦਾਰਾਂ ਤੋਂ ਕਮਿਸ਼ਨ ਲੈਣ ਵਿਰੁੱਧ ਲੜਦੀਉਸ ਨੂੰ ਲੋਕਾਂ ਦੇ ਪੈਸੇ ਦੀ ਬੇਈਮਾਨੀ ਬੜੀ ਬੁਰੀ ਲਗਦੀ ਸੀਉਹ ਸਮਝੋ ਮੀਟਿੰਗ ਵਿੱਚ ਮਰਨ ਮਾਰਨ ਤਕ ਚਲੀ ਜਾਂਦੀਉਹ ਸ਼ਹਿਰ ਦੇ ਲੋਕਾਂ ਵਿੱਚ ਨਿਧੜਕ ਅਤੇ ਈਮਾਰਨਦਾਰ ਛਵੀ ਵਾਲੀ ਸਮਝੀ ਜਾਂਦੀ ਸੀ

ਪਰ ਅੱਜ ਇਸ ਐੱਚ.ਈ. ਕੁਆਰਟਰ ਉੱਤੇ ਬੰਬ ਦਾ ਗੋਲਾ ਡਿਗ ਪਿਆਕੜਕੜਾਉਂਦੀ ਬਿਜਲੀ ਇਸ ਉੱਤੇ ਪੈ ਗਈਲਾਜਵੰਤੀ ਇੱਕ ਸੰਖੇਪ ਬੀਮਾਰੀ ਮਗਰੋਂ ਇਸ ਸੰਸਾਰ ਤੋਂ ਚਲੀ ਗਈਲਾਜਵੰਤੀ ਦੀ ਮੌਤ ਦੀ ਖ਼ਬਰ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਫੈਲ ਗਈਸਸਕਾਰ ਲਈ ਲਿਜਾਣ ਵੇਲੇ ਉਹਦੀ ਮਜਲ ਬਹੁਤ ਲੰਮੀ ਸੀਲਗਦਾ ਸੀ ਜਿਵੇਂ ਸਾਰਾ ਸ਼ਹਿਰ ਢੁਕ ਗਿਆ ਹੋਵੇ

ਅੱਜ ਉਸ ਦੇ ਹੱਥੀਂ ਬਣਾਏ ਮੰਦਰ ਦੇ ਹਾਲ ਵਿੱਚ ਢੱਕੋ-ਢੱਕੀ ਲੋਕ ਲਾਜਵੰਤੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਬੈਠੇ ਸਨਅੰਦਰ ਤਿਲ ਰੱਖਣ ਨੂੰ ਥਾਂ ਨਹੀਂ ਸੀਦਸੰਬਰ ਦਾ ਪਹਿਲਾਂ ਹਫ਼ਤਾ ਸੀਲੋਕ ਬਾਹਰ ਧੁੱਪਾਂ ਵਿੱਚ ਵੀ ਖੜ੍ਹੇ ਸਨਚਾਹ, ਕਾਫ਼ੀ, ਪਕੌੜਿਆਂ ਦਾ ਸਮਝੋ ਲੰਗਰ ਹੀ ਲੱਗਿਆ ਹੋਇਆ ਸੀਬ੍ਰਹਮ ਭੋਜ ਦਾ ਵੱਡੇ ਪੱਧਰ ਉੱਤੇ ਇੰਤਜ਼ਾਮ ਕੀਤਾ ਹੋਇਆ ਸੀਸਰੀਤਾ ਔਰਤਾਂ ਵਿੱਚ ਘਿਰੀ ਭੁੱਬੀਂ ਰੋ ਰਹੀ ਸੀਧੀ ਜੋ ਸੀ, ਜਿਸਦੀ ਪਿਆਰੀ ਮਾਂ ਹੁਣ ਉਸ ਨੂੰ ਛੱਡ ਕੇ ਚਲੀ ਗਈ ਸੀਰਮਨ ਅਮਰੀਕਾ ਤੋਂ ਪਹੁੰਚ ਗਿਆ ਸੀਉਹ ਸਭ ਨੂੰ ਚਾਹ ਪਾਣੀ ਪੁੱਛ ਰਿਹਾ ਸੀਦੇਵਰਾਜ ਅਸ਼ਕ ਅੰਦਰ ਬੈਠਾ ਸੀ ਜਿੱਥੇ ਲਾਜਵੰਤੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਸਨਹਰਦੀਸ਼ ਫ਼ੋਨ ਕੰਨ ਨੂੰ ਲਾਈ ਗੱਲਾਂ ਕਰ ਰਿਹਾ ਸੀਲਗਦਾ ਸੀ ਜਿਵੇਂ ਸ਼ਰਧਾਂਜਲੀ ਸਮਾਗਮ ਉੱਤੇ ਬਾਹਰੋਂ ਆ ਰਹੇ ਬੰਦਿਆਂ ਨੂੰ ਰਸਤਾ ਦੱਸ ਰਿਹਾ ਹੋਵੇ

ਕਈ ਬਾਹਰੋਂ ਆਏ ਨਾਟਕਕਾਰ, ਕਵੀ, ਕਹਾਣੀਕਾਰ ਜਿਨ੍ਹਾਂ ਕਦੇ ਲਾਜਵੰਤੀ ਨੂੰ ਨਹੀਂ ਸੀ ਦੇਖਿਆ, ਉਹ ਸ਼ਰਧਾਂਜਲੀ ਵਿੱਚ ਕਹਿ ਰਹੇ ਸਨ, “ਲਾਜਵੰਤੀ ਬੜੀ ਮਹਾਨ ਸ਼ਖਸ਼ੀਅਤ ਦੀ ਮਾਲਿਕ ਸੀਉਸ ਦੀ ਸ਼ਖ਼ਸ਼ੀਅਤ ਉਹਨਾਂ ਦੇ ਬੱਚਿਆਂ ਰਮਨ ਅਤੇ ਸਰੀਤਾ ਤੋਂ ਪਤਾ ਲਗਦਾ ਹੈ, ਜਿਸਦੇ ਬੱਚੇ ਉੱਚ ਕੋਟੀ ਦੇ ਨਾਟਕਕਾਰ ਹੋਣ ਅਤੇ ਆਪਣੀ ਮਾਂ ਦੇ ਵਿਚਾਰਾਂ ਨੂੰ ਅੱਗੇ ਵਧਾ ਰਹੇ ਹੋਣ … …।”

ਕੋਈ ਵਿਦਵਾਨ ਸ਼ਰਧਾਂਜਲੀ ਵੇਲੇ ਉਸ ਦੇ ਪਤੀ ਦਾ ਨਾਂ ਲੈ ਕੇ ਕਹਿ ਰਿਹਾ ਸੀ, “ਵੇਖੋ ਜਨਾਬ ਦੇਵ ਰਾਜ ਅਸ਼ਕ ਦੀ ਸ਼ਖ਼ਸ਼ੀਅਤ ਉਸਾਰਨ ਵਿੱਚ ਇਸ ਦੇਵੀ ਵਰਗੀ ਪਤਨੀ ਦਾ ਹੱਥ ਹੈ।”

ਸ਼ਰਧਾਂਜਲੀਆਂ ਖਤਮ ਹੋਣ ਮਗਰੋਂ ਇੱਕ ਹੋਰ ਹਾਲ ਵਿੱਚ ਖਾਣਾ ਲੱਗਿਆ ਹੋਇਆ ਸੀਖਾਣੇ ਵਿੱਚ ਸਵੀਟ ਡਿੱਸ਼ ਖੀਰ ਬਣੀ ਹੋਈ ਸੀ, ਡਰਾਈ ਫਰੂਟ ਪਾ ਕੇਬੜੀ ਲਜ਼ੀਜ਼ ਖੀਰਅਸਲ ਵਿੱਚ ਖੀਰ ਲਾਜਵੰਤੀ ਦੀ ਪਸੰਦੀਦਾ ਸਵੀਟ ਡਿੱਸ਼ ਹੁੰਦੀ ਸੀਉਹ ਮੰਦਰ ਦੇ ਭੰਡਾਰੇ ਵਿੱਚ ਵੀ ਸਦਾ ਖੀਰ ਬਣਵਾਇਆ ਕਰਦੀ ਸੀਸਾਰੇ ਸ਼ਰਧਾਂਜਲੀਆਂ ਦੇਣ ਵਾਲੇ ਨਾਟਕਕਾਰ, ਲੇਖਕ ਅਤੇ ਵਿਦਵਾਨ ਹੁਣ ਖਾਣਾ ਖਾਣ ਵਿੱਚ ਰੁੱਝੇ ਹੋਏ ਸਨਸਾਰੇ ਆਪਸ ਵਿੱਚ ਹੱਸ ਹੱਸ ਗੱਲਾਂ ਕਰ ਰਹੇ ਸਨਠਹਾਕੇ ਮਾਰ-ਮਾਰ ਹੱਸ ਰਹੇ ਸਨ ਜਿਵੇਂ ਉਹ ਕਿਸੇ ਵਿਆਹ ਸਮਾਗਮ ਵਿੱਚ ਆਏ ਹੋਣ

ਹੁਣ ਬਹੁਤ ਸਾਰੇ ਲੋਕ ਖਾਣਾ ਖਾ ਕੇ ਜਾ ਰਹੇ ਸਨਜਾਂਦੇ ਹੋਏ ਲਾਜਵੰਤੀ ਦੇ ਪਤੀ ਦੇਵਰਾਜ ਅਸ਼ਕ ਨੂੰ ਮਿਲ ਕੇ ਜਾ ਰਹੇ ਸਨ, ਜਿਹੜਾ ਗੇਟ ਨੇੜੇ ਹੱਥ ਜੋੜੀ ਖੜ੍ਹਾ ਸੀ, ਸਭ ਦਾ ਧੰਨਵਾਦ ਕਰਨ ਲਈ ਕੁਝ ਬੰਦੇ ਦੇਵਰਾਜ ਅਸ਼ਕ ਕੋਲ ਖੜ੍ਹੇ ਸਨਉਸੇ ਵੇਲੇ ਦੇਵਰਾਜ ਅਸ਼ਕ ਇੱਕ ਲੜਕੀ ਨੂੰ ਪੁੱਛ ਰਿਹਾ ਸੀ, “ਤੂੰ ਰੋਟੀ ਖਾ ਲਈ ਕਿ ਨਹੀਂ, ਜੇ ਨਹੀਂ ਖਾਧੀ ਤਾਂ ਖਾ ਜਾ ਕੇ … …।”

ਕੋਈ ਉੱਤਰ ਦੇਣ ਦੀ ਬਜਾਏ ਉਸ ਲੜਕੀ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਡਿਗਣ ਲੱਗੇਉਸ ਦਾ ਗੱਚ ਭਰ ਗਿਆਬੱਸ ਉਸ ਦੇ ਮੂੰਹੋਂ ਐਨਾ ਹੀ ਨਿਕਲਿਆ, “ਬੀਬੀ … … ਜੀ … …।”

ਕੋਲ ਖੜ੍ਹੇ ਇੱਕ ਬੰਦੇ ਨੇ ਪੁੱਛਿਆ, “ਇਹ ਲੜਕੀ ਕੌਣ ਹੈ … …?”

“ਇਹ ਸਾਡੀ ਸੰਬਰਨ ਵਾਲੀ ਹੈ, ਕੰਮ ਵਾਲੀ”

ਸੰਬਰਨ ਵਾਲੀਆਂ ਦੀਆਂ ਅੱਖਾਂ ਵਿੱਚੋਂ ਅਜੇ ਵੀ ਪਰਲ ਪਰਲ ਹੰਝੂ ਵਗ ਰਹੇ ਸਨਲਗਦਾ ਸੀ ਇਸ ਸੰਭਰਨ ਵਾਲੀ, ਕੰਮ ਵਾਲੀ ਦੇ ਹੰਝੂ ਜਿਵੇਂ ਸੱਚੀ ਸ਼ਰਧਾਂਜਲੀ ਹੋਵੇਅਸਲੀ ਸੱਚੀ ਸ਼ਰਧਾਂਜਲੀ

****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3639)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author