RipudamanRoop7ਮੋਦੀ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ ਕਿ ਰੈਲੀ ਵਾਲੀ ਥਾਂ ਖਾਲੀ ਕੁਰਸੀਆਂ ਉਸ ਨੂੰ ਉਡੀਕਦੀਆਂ ...
(9 ਜਨਵਰੀ 2022)

 

ਤਿੰਨ ਦਿਨਾਂ ਤੋਂ ਭਾਰਤ ਦੇ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਗਾਹ ਪਿਆ ਹੋਇਆ ਹੈਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਤੋਂ ਵਾਪਸ ਮੁੜਣ ਦੀਆਂ ਖ਼ਬਰਾ ਤੋਂ ਬਿਨਾਂ ਹੋਰ ਕੋਈ ਖਬ਼ਰ ਹੀ ਨਹੀਂ ਆ ਰਹੀਸਭ ਖਬ਼ਰਾਂ ਪਿੱਛੇ ਧੱਕ ਦਿੱਤੀਆਂ ਗਈਆਂ ਹਨਮੋਦੀ ਦੇ ਬਠਿੰਡਾ ਹਵਾਈ ਅੱਡੇ ਉੱਤੇ ਪੰਜਾਬ ਦੇ ਅਧਿਕਾਰੀਆਂ ਨੂੰ ਇਹ ਕਹਿਣਾ ਕਿ ... ਆਪਣੇ ਮੁੱਖ ਮੰਤਰੀ ਨੂੰ ਕਹਿਣਾ ਕਿ ਮੈਂ ਪੰਜਾਬ ਵਿੱਚੋਂ ਆਪਣੀ ਜਾਨ ਬਚਾ ਕੇ ਬਠਿੰਡਾ ਹਵਾਈ ਅੱਡੇ ਤੋਂ ਵਾਪਸ ਜਾ ਰਿਹਾ ਹਾਂ ਨਿਰੋਲ ਅੱਗ ਲਾਊ ਸ਼ਬਦਾਵਲੀ ਹੈ
 
5 ਜਨਵਰੀ ਨੂੰ ਮੈਂ ਸਵੇਰ ਤੋਂ ਪੰਜਾਬ ਅਤੇ ਨੈਸ਼ਨਲ ਚੈਨਲ ਬਦਲ ਬਦਲ ਕੇ ਹਰ ਖ਼ਬਰ ਉੱਤੇ ਨਜ਼ਰ ਰੱਖ ਰਿਹਾ ਸਾਂਮੈਂ ਪ੍ਰਧਾਨ ਮੰਤਰੀ ਦੀ ਫੇਰੀ ਦੀ ਬਾਰੀਕ ਤੋਂ ਬਾਰੀਕ ਘਟਨਾ ਵੀ ਦੇਖਣ ਤੋਂ ਖੁੰਝਣਾ ਨਹੀਂ ਸਾਂ ਚਾਹੁੰਦਾਮੈਂ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਿੱਤੀਆਂ ਜਾਣ ਵਾਲੀਆਂ ਸੁਗਾਤਾਂ ਬਾਰੇ ਪ੍ਰਧਾਨ ਮੰਤਰੀ ਦੇ ਮੂੰਹੋਂ ਆਪ ਦੇਖਣਾ ਅਤੇ ਸੁਣਨਾ ਚਾਹੁੰਦਾ ਸਾਂਗਿਆਰਾਂ ਵੱਜ ਗਏ, ਬਾਰਾਂ ਵੱਜ ਗਏਪ੍ਰਧਾਨ ਮੰਤਰੀ ਸੜਕ ਰਸਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਸਮਾਧਾਂ ਉੱਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਜਾ ਰਹੇ ਹਨਚੈਨਲਾਂ ਵਾਲੇ ਕਦੇ ਸ਼ਹੀਦਾਂ ਦੀਆਂ ਫ਼ੋਟੋਆਂ ਦਿਖਾਉਂਦੇ, ਕਦੇ ਮੋਦੀ ਦੇ ਕਾਫ਼ਲੇ ਦੀਆਂ, ਕਦੇ ਕਿਸਾਨਾਂ ਦੇ ਸੜਕ ਰੋਕਣ ਦੀਆਂ ਤਸਵੀਰਾਂ ਤੇ ਕਦੇ ਫਿਰੋਜ਼ਪੁਰ ਰੈਲੀ ਵਾਲੀ ਥਾਂਵੀ.ਆਈ.ਪੀ. ਕੁਰਸੀਆਂ ਖ਼ਾਲੀ ਦੇਖ ਕੇ ਹੈਰਾਨੀ ਹੋ ਰਹੀ ਸੀਚੈਨਲਾਂ ਉੱਤੇ ਲਗਾਤਾਰ ਆ ਰਿਹਾ ਸੀ ਕਿ ਪ੍ਰਧਾਨ ਮੰਤਰੀ ਛੇਤੀ ਹੀ ਰੈਲੀ ਵਿੱਚ ਪਹੁੰਚ ਰਹੇ ਹਨਪੰਜਾਬ ਦਾ ਇੱਕ ਚੈਨਲ ਹੁਣ ਲਗਾਤਾਰ ਦਰਸ਼ਕਾਂ ਖਾਤਰ ਰੱਖੀਆਂ ਖ਼ਾਲੀ ਕੁਰਸੀਆਂ ਦਿਖਾ ਰਿਹਾ ਸੀਦੂਰ ਦੂਰ ਤਕ ਲਾਲ ਰੰਗ ਦੀਆਂ ਖ਼ਾਲੀ ਕੁਰਸੀਆਂ ਨਜ਼ਰ ਆ ਰਹੀਆਂ ਸਨਹੁਣੇ ਹੁਣੇ ਭਾਜਪਾ ਨਾਲ ਸਾਂਝ ਭਿਆਲੀ ਪਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਹੀ ਖਾਲੀ ਝਾਕਦੀਆਂ ਕੁਰਸੀਆਂ ਨੂੰ ਸੰਬੋਧਨ ਕਰਦਾ ਨਜ਼ਰੀਂ ਪੈ ਰਿਹਾ ਸੀਮੈਂ ਕੋਲ ਬੈਠੀ ਪਤਨੀ ਨੂੰ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਨੂੰ ਹੁਣ ਤਕ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵੀ ਨਹੀਂ ਦਿਖਾਇਆ ਗਿਆ, ਦਾਲ ਵਿੱਚ ਕੁਝ ਕਾਲਾ ਹੈਚੈਨਲਾਂ ਵਾਲੇ ਖਾਲੀ ਕੁਰਸੀਆਂ ਵੀ ਲਗਾਤਾਰ ਦਿਖਾ ਰਹੇ ਸਨਦੋ ਵੱਜਣ ਵਾਲੇ ਹੋ ਗਏ ਹਨਤੇ ਹੁਣ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਰੋਕਿਆ ਹੋਇਆ ਦਿਖਾ ਰਹੇ ਹਨਪਰ ਉੱਥੇ ਕਿਸਾਨ ਤਾਂ ਨਜ਼ਰ ਨਹੀਂ ਆ ਰਹੇਬੀ.ਜੇ.ਪੀ. ਦੇ ਕੰਵਲ ਫੁੱਲ ਵਾਲੇ ਝੰਡੇ ਝੁੱਲ ਰਹੇ ਦਿਸ ਰਹੇ ਹਨ
 

ਫੇਰ ਢਾਈ ਵਜੇ ਬੰਬ ਫਟਣ ਵਾਂਗ ਖ਼ਬਰ ਆਈ ਕਿ ਪ੍ਰਧਾਨ ਮੰਤਰੀ ਆਪਣੀ ‘ਜਾਨ ਬਚਾ ਕੇ’ ਵਾਪਸ ਦਿੱਲੀ ਪਰਤ ਗਏ ਹਨਮੈਂਨੂੰ ਬੜਾ ਧੱਕਾ ਲੱਗਾਮੇਰਾ ਮਨ ਬੜਾ ਦੁਖੀ ਹੋਇਆਰੱਬ ਖ਼ੈਰ ਕਰੇ! ਕੁਝ ਗ਼ਲਤ ਵਾਪਰ ਸਕਦਾ ਹੈਕੋਈ ਬੜੀ ਵੱਡੀ ਸਾਜਿਸ਼ ਹੋ ਰਹੀ ਹੈ

ਵਾਕਈ ਬੜੀ ਵੱਡੀ ਸਾਜਿਸ਼ ਹੋ ਰਹੀ ਹੈਬੀ.ਜੇ.ਪੀ. ਵੱਲੋਂ ਧੂੰਆਂ-ਧਾਰ ਬਿਆਨ ਦਿੱਤੇ ਜਾ ਰਹੇ ਹਨਚੁਰਾਸੀ ਦੇ ਦੰਗੇ ਦੁਹਰਾਉਣ ਦੀਆਂ ਗੱਲਾਂ ਹੋ ਰਹੀਆਂ ਹਨਪੰਜਾਬੀਆਂ, ਵਿਸ਼ੇਸ਼ ਤੌਰ ’ਤੇ ਸਿੱਖਾਂ ਪ੍ਰਤੀ ਨਫ਼ਰਤ ਉਗਲੀ ਜਾ ਰਹੀ ਹੈਸਾਰੀਆਂ ਪਾਰਟੀਆਂ ਦੇ ਆਗੂ ਆਪਣੇ ਆਪਣੇ ਨਜ਼ਰੀਏ ਤੋਂ ਬਿਆਨ ਦਾਗ਼ ਰਹੇ ਹਨਅਸਲ ਤੱਥ ਲੱਭਣ ਲਈ ਕਮੇਟੀ ਅਤੇ ਕਮਿਸ਼ਨ ਬਿਠਾਏ ਜਾ ਰਹੇ ਹਨਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਏ ਜਾ ਰਹੇ ਹਨਕੋਈ ਕਹਿ ਰਿਹਾ ਹੈ ਕਿ ਇਹ ਰਾਜਨੀਤਕ ਮਸਲਾ ਨਹੀਂ ਹੈ, ਪ੍ਰਸ਼ਾਸਨਿਕ ਮਸਲਾ ਹੈਕੋਈ ਕਹਿ ਰਿਹਾ ਹੈ ਕਿ ਇਹ ਪ੍ਰਸ਼ਾਸਨਿਕ ਨਹੀਂ, ਨਿਰੋਲ ਸਿਆਸੀ ਮਸਲਾ ਹੈਠੀਕ, ਇਹ ਪ੍ਰਸ਼ਾਸਨਿਕ ਮਸਲਾ ਨਹੀਂ ਹੈਇਹ ਸਿਆਸੀ ਮਸਲਾ ਹੈ, ਨਿਰੋਲ ਸਿਆਸੀ। ਮੋਦੀ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ ਕਿ ਰੈਲੀ ਵਾਲੀ ਥਾਂ ਖਾਲੀ ਕੁਰਸੀਆਂ ਉਸ ਨੂੰ ਉਡੀਕਦੀਆਂ ਪਈਆਂ ਹਨਦੋ ਵਜੇ ਤਕ ਵੀ ਖਾਲੀ ਕੁਰਸੀਆਂ ਹੀ ਉਹ ਦੇਖ ਰਿਹਾ ਸੀਹੁਣ ਮੋਦੀ ਸਾਹਿਬ ਭਲਾ ਕੀ ਕਹਿੰਦੇ ਕਿ ਖਾਲੀ ਕੁਰਸੀਆਂ ਕਰਕੇ ਉਹ ਵਾਪਸ ਜਾ ਰਿਹਾ ਹੈ? ਕੀ ਉਸ ਨੇ ਆਪਣੀ ਪਾਰਟੀ ਦੀ ਬੇਇਜ਼ਤੀ ਕਰਨੀ ਸੀ ਇਹ ਕਹਿ ਕੇ ਕਿ ਉਸ ਦੀ ਪੰਜਾਬ ਦੀ ਪਾਰਟੀ ਦਰਸ਼ਕਾਂ ਦੀ ਭੀੜ ਨਹੀਂ ਜੁਟਾ ਸਕੀ? ਕੀ ਮੋਦੀ ਨੇ ਆਪਣੇ ਸਿਰ ਆਪ ਹੀ ਖੇਹ ਪਾਉਣੀ ਸੀ? ਮੋਦੀ ਸਾਹਿਬ ਬੜੇ ਮੰਝੇ ਹੋਏ ਰਾਜਨੇਤਾ ਹਨਇਸੇ ਲਈ ਉਨ੍ਹਾਂ ਨੇ ਇਹ ਪੈਂਤੜਾ ਅਪਣਾ ਲਿਆ, ਜਿਹੜਾ ਉਸ ਨੂੰ ਰਾਜਨੀਤਕ ਤੌਰ ’ਤੇ ਲਾਹੇਬੰਦ ਲਗਦਾ ਹੋਵੇਗਾਮੋਦੀ ਅਤੇ ਮੋਦੀ ਦੀ ਪਾਰਟੀ ਰਾਜਨੀਤਕ ਤੌਰ ’ਤੇ ਕਿਉਂ ਹਾਰੇ? ਤਿੰਨੇ ਕਾਨੂੰਨ ਵਾਪਸ ਲੈਣ ਦੀ ਨਮੋਸ਼ੀ ਤੋਂ ਤਾਂ ਉਹ ਅਜੇ ਤਕ ਵੀ ਨਹੀਂ ਸੰਭਲੇ

ਅੱਜ ਭਾਰਤ ਵਿੱਚ ਮੋਦੀ ਤੇ ਉਸ ਦੀ ਪਾਰਟੀ ਬੀ.ਜੇ.ਪੀ.ਅਤੇ ਭਾਰਤ ਦੇ ਲੋਕਾਂ ਵਿੱਚ ਰਾਜਨੀਤਕ ਲੜਾਈ ਸ਼ੁਰੂ ਹੈਰਾਜਨੀਤਕ ਲੜਾਈ ਕੀ ਹੈ? ਉਹ ਹੈ ਸਾਮਰਾਜ ਦੀਆਂ ਨਵ-ਉਦਾਰਵਾਦੀ ਪਾਲਿਸੀਆਂ ਨੂੰ ਲਾਗੂ ਕਰਵਾਉਣਾਆਈ.ਐੱਮ.ਐੱਫ ਅਤੇ ਡਬਲਿਯੂ.ਟੀ.ਓ. ਦੀਆਂ ਲੋਕ-ਮਾਰੂ ਨੀਤੀਆਂ ਦਾ ਜੂਲਾ ਲੋਕਾਂ ਉੱਤੇ ਲੱਦਣਾਪੂੰਜੀਵਾਦੀਆਂ ਅਤੇ ਕਾਰਪੋਰੇਟ ਸੈਕਟਰ ਕੋਲ ਦੇਸ਼ ਦੀ ਜ਼ਮੀਨ, ਧੰਨ ਦੌਲਤ, ਖਣਿਜ ਪਦਾਰਥਾਂ ਨੂੰ ਸੌਂਪਣਾਇਹ ਇਕੱਲਾ ਸਾਡੇ ਦੇਸ਼ ਭਾਰਤ ਵਿੱਚ ਹੀ ਨਹੀਂ ਹੋ ਰਿਹਾ, ਸੰਸਾਰ ਭਰ ਵਿੱਚ ਹੋ ਰਿਹਾ ਹੈਇੱਕ ਪਾਸੇ ਆਰ.ਐੱਸ.ਐੱਸ. ਸਾਮਰਾਜੀਆਂ ਅਤੇ ਕਾਰਪੋਰੇਟ ਪੱਖੀ ਹਨ, ਦੂਜੇ ਪਾਸੇ ਉਹ ਪਾਰਟੀਆਂ ਹਨ, ਜਿਹੜੀਆਂ ਲੋਕ-ਪੱਖੀ ਹਨਕਿਸਾਨ ਸੰਘਰਸ਼ ਨੇ ਤਿੰਨ ਕਿਸਾਨਾਂ ਵਿਰੋਧੀ ਕਾਨੂੰਨਾਂ ਵਿਰੁੱਧ ਲੰਮੀ ਲੜਾਈ ਲੜਕੇ ਭਾਰਤ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਕੁਲ ਸੰਸਾਰ ਨੂੰ ਸਿਆਸੀ ਤੌਰ ’ਤੇ ਜਾਗ੍ਰਤ ਕੀਤਾ ਹੈਪੂੰਜੀਪਤੀਆਂ ਵਿਰੁੱਧ ਲੜਾਈ ਦਿਨੋ ਦਿਨ ਤੇਜ਼ ਹੋਣੀ ਹੈ

5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦਾ ‘ਜਾਨ ਬਚਾ ਕੇ’ ਆਉਣ ਦਾ ਨਾਟਕ ਕਰਨਾ ਕੋਈ ਨਵੀਂ ਗੱਲ ਨਹੀਂ ਹੈਇਹ ਹੁੰਦਾ ਹੀ ਰਹਿੰਦਾ ਹੈਭਾਰਤ ਵਿੱਚ ਲੜਾਈ ਹੁਣ ਸਿੱਧੀ ਅਤੇ ਤਿੱਖੀ ਹੋ ਰਹੀ ਹੈਦੇਸ਼ ਵੇਚਣ ਵਾਲਿਆਂ ਅਤੇ ਦੇਸ਼ ਦੇ ਰੱਖਿਅਕਾਂ ਵਿਚਾਲੇ ਲੜਾਈ ਤਿੱਖੀ ਹੋਣ ਜਾ ਰਹੀ ਹੇਅੱਜ ਲੋੜ ਹੈ ਕਿ ਦੇਸ਼ ਵਿੱਚ ਪਬਲਿਕ ਸੈਕਟਰ ਤਕੜਾ ਹੋਵੇਸਾਰੇ ਕੰਮ-ਧੰਦੇ ਕੌਮੀ ਕੀਤੇ ਜਾਣਕਿਰਤੀਆਂ ਅਤੇ ਕਿਸਾਨਾਂ ਕੋਲ ਪੈਸਾ ਹੋਵੇਉਹਨਾਂ ਦੀ ਖ਼ਰੀਦ ਸ਼ਕਤੀ ਵਧੇਇਸੇ ਨਾਲ ਦੇਸ਼ ਗਰੀਬੀ ਅਤੇ ਬੇਰੁਜ਼ਗਾਰੀ ਦੀ ਜਿੱਲ੍ਹਣ ਵਿੱਚੋਂ ਨਿਕਲ ਸਕਦਾ ਹੈਲੋਕ ਦੋਖੀਆਂ ਅਤੇ ਲੋਕ ਪੱਖੀਆਂ ਦੀ ਲੜਾਈ ਹੁਣ ਤਿੱਖੀ ਤੋਂ ਤਿੱਖੇਰੀ ਹੋਣੀ ਹੀ ਹੋਣੀ ਹੈਜਿੱਤ ਆਖ਼ਰ ਲੋਕ-ਪੱਖੀਆਂ ਦੀਆਂ ਹੋਣੀ ਹੈਸਾਰੇ ਸੰਸਾਰ ਵਿੱਚ ਹੋਣ ਜਾ ਰਹੀ ਹੈ

ਮੋਦੀ ਦੇ ਫਿਰੋਜ਼ਪੁਰ ਕਾਂਡ ਦਾ ਕੁਝ ਨਹੀਂ ਬਣਨਾ, ਕਿਸਾਨਾਂ ਵਿਰੁੱਧ ਪਾਸ ਕੀਤੇ ਤਿੰਨ ਕਾਨੂੰਨਾਂ ਵਰਗਾ ਹਸ਼ਰ ਇਸਦਾ ਵੀ ਹੋਣਾ ਹੈਸੰਸਾਰ ਭਰ ਵਿੱਚ ਜੋਕਾਂ ਅਤੇ ਲੋਕਾਂ ਦੀ ਲੜਾਈ ਵੀ ਅੱਜ ਏਜੰਡੇ ਉੱਤੇ ਹੈਫਿਰੋਜ਼ਪੁਰ ਦਾ ਕਾਂਡ ਉਸੇ ਦਾ ਹਿੱਸਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3266)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author