RipudamanRoop7ਪੁਲਿਸ ਦੀ ਧਾੜ ਦੋਂਹ ਗੱਡੀਆਂ ਵਿੱਚ ਸੁਸਾਇਟੀ ਵਿੱਚ ਆਈ। ਛੋਟਾ ਥਾਣੇਦਾਰ ਆਪ ...
(28 ਅਪਰੈਲ 2021)

 

ਉਹ ਬਚਪਨ ਤੋਂ ਹੀ ਬੜੀ ਨਟ-ਖਟ ਸੀਨਿਚੱਲੀ ਹੋ ਕੇ ਕਦੇ ਨਹੀਂ ਸੀ ਬਹਿੰਦੀਕੋਈ ਨਾ ਕੋਈ ਹੱਥ-ਪੱਲਾ ਮਾਰੀ ਜਾਂਦੀਹੁਣ ਇੱਥੇ ਹੈ, ਹੁਣੇ ਔਹ ਗਈ ਔਹ ਗਈਮਾਪੇ ਡਰਦੇ ਰਹਿੰਦੇ ਸਨ ਕਿਤੇ ਬਾਹਰ ਸੜਕ ਉੱਤੇ ਨਾ ਚਲੀ ਜਾਵੇਕਿਸੇ ਗੱਡੀ ਹੇਠਾਂ ਨਾ ਆ ਜਾਵੇਜਾਹ-ਜਾਂਦੀ ਨਾ ਹੋ ਜਾਵੇ

ਜਿਸ ਦਿਨ ਉਹ ਪੈਦਾ ਹੋਈ ਸੀ, ਉਸ ਦਾ ਦਾਦਾ ਬੜੇ ਚਾਅ ਨਾਲ ਉਹਨੂੰ ਹਸਪਤਾਲ ਦੇਖਣ ਗਿਆਵਿਆਹ ਦੇ ਸੱਤਾਂ ਸਾਲਾਂ ਮਗਰੋਂ ਜੁ ਹੋਈ ਸੀਅਜੇ ਜੰਮੀ ਨੂੰ ਪੰਜ ਘੰਟੇ ਹੀ ਹੋਏ ਸਨਬੜਾ ਸੁੰਦਰ ਮੁੱਖੜਾ, ਦਿਲ ਖਿੱਚਵਾਂਉਸਦਾ ਦਾਦਾ ਕਹਿੰਦਾ, “ਅੱਜ ਪੰਜ ਜਨਵਰੀ ਹੈ, ਆਪਣੇ ਘਰ ਨਵੇਂ ਸਾਲ ਦਾ ਗਿਫ਼ਟ ਆਇਆ ਹੈਦੇਖਣਾ ... ਬੜੀ ਇੱਜ਼ਤ ਦੁਆਵੇਗੀ ਇਹ ਬੱਚੀ ਆਪਣੇ ਖਾਨਦਾਨ ਨੂੰ।” ਪਤਾ ਨਹੀਂ ਉਹਦੇ ਦਾਦੇ ਨੇ ਇਸ ਪੰਜ ਘੰਟਿਆਂ ਦੀ ਬੱਚੀ ਦੇ ਮੱਥੇ ਵਿੱਚੋਂ ਕਿਹੜੀ ਗੱਲ ਪੜ੍ਹੀ ਸੀ

ਜਦੋਂ ਇਹ ਪੰਜਾਂ ਸੱਤਾਂ ਸਾਲਾਂ ਦੀ ਸੀ ਤਾਂ ਇਹਦਾ ਮਾਮਾ ਆਪਣੀ ਭੈਣ ਨੂੰ ਮਿਲਣ ਆਇਆਉਸਦਾ ਧਿਆਨ ਇਸ ਬੱਚੀ ਵੱਲ ਗਿਆਉਹ ਆਪਣੀ ਮਾਂ ਨਾਲ ਕਿਸੇ ਗੱਲੋਂ ਬਹਿਸੀ ਜਾ ਰਹੀ ਸੀਜਦੋਂ ਉਹਦੀ ਮੰਮੀ ਹਟਕਦੀ ਤਾਂ ਉਹ ਅੱਗੋਂ ਹੋਰ ਸਵਾਲ ਕਰ ਦਿੰਦੀਉਹਦਾ ਮਾਮਾ ਬੈਠਾ ਬੈਠਾ ਸੋਬਤੀ ਕਹਿੰਦਾ, “ਭੈਣ, ਇਹ ਕੁੜੀ ਤੁਹਾਨੂੰ ਸਾਰੀ ਉਮਰ ਤੰਗ ਕਰੂਗੀ ... ਬੱਸ ਮੈਂ ਕਹਿਤਾ ...।”

“ਵੀਰ, ਇਹ ਮੁਨੱੜੀ ਤਾਂ ਹੁਣੇ ਮਾਣ ਨਹੀਂ ... ਬੜੀ ਹੋ ਕੇ ਪਤਾ ਨਹੀਂ ਕੀ ਲੱਲਰ ਲਾਊਗੀ ... ਸੂਲੀ ਪਰ ਟੰਗ ਦਿੰਦੀ ਐ ਇੱਕ ਵਾਰ ਤਾਂ ... ਗੱਲ ਮੰਨਣ ਵਿੱਚ ਹੀ ਨਹੀਂ ਆਉਂਦੀ” ਉਹਦੀ ਮਾਂ ਕਲਪੀ

ਉਹਨੂੰ ਸਕੂਲ ਦਾਖ਼ਿਲ ਕਰਵਾਇਆ ਗਿਆ ਐੱਲ.ਕੇ.ਜੀ. ਵਿੱਚਨਾਂ ਉਹਦਾ ਸਕੂਲ ਵਿੱਚ ਨਵਦੀਪ ਕੌਰ ਲਿਖਿਆਪੜ੍ਹਨ ਵਿੱਚ ਸ਼ੁਰੂ ਤੋਂ ਹੀ ਚੰਗੀ ਸੀਪਰ ਸ਼ਰਾਰਤਣ ਬਹੁਤ ਸੀਸਕੂਲ ਵਿੱਚ ਸ਼ਰਾਰਤਾਂ ਕਰਨ ਦੀਆਂ ਨਵਦੀਪ ਦੀਆਂ ਸ਼ਿਕਾਇਤਾਂ ਆਉਂਦੀਆਂ ਹੀ ਰਹਿੰਦੀਆਂਭਾਵੇਂ ਸਕੂਲ ਦੀਆਂ ਮੈਡਮਾਂ ਸ਼ਿਕਾਇਤਾਂ ਕਰਦੀਆਂ ਪਰ ਉਹ ਪਿਆਰ ਵੀ ਨਵਦੀਪ ਨੂੰ ਬੇਅੰਤ ਕਰਦੀਆਂਪੜ੍ਹਨ ਵਿੱਚ ਸਭ ਤੋਂ ਚੰਗੀ ਜੁ ਸੀਗੱਲ ਵਧੀਆ ਕਰਦੀ ਸੀਚੰਗੇ ਨੰਬਰ ਲੈ ਕੇ ਜਮਾਤਾਂ ਚੜ੍ਹਦੀਸਕੂਲ ਦੇ ਸਾਰਿਆਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀਖੇਡਾਂ ਵਿੱਚ ਮੂਹਰੇ, ਸਟੇਜ ਉੱਤੇ ਬੋਲਣ ਵਿੱਚ ਮੂਹਰੇਜੇ ਕੋਈ ਨੁਕਸ ਸੀ ਤਾਂ ਬੱਸ ਹਰ ਵੇਲੇ ਟਪੂੰ ਟਪੂੰ ਕਰਦੇ ਰਹਿਣ ਦਾ ਸੀਉਹਦੇ ਗੁਣਾਂ ਕਰਕੇ ਸਾਰੇ ਬਰਦਾਸ਼ਤ ਵੀ ਤਾਂਹੀਂਓ ਕਰਦੇ ਸਨ

ਦਸਵੀਂ ਪਾਸ ਕੀਤੀ ਬਾਰ੍ਹਵੀਂ ਪਾਸ ਕੀਤੀਫੇਰ ਉਹ ਕਾਲਜ ਦਾਖ਼ਿਲ ਹੋਈਘਰਦਿਆਂ ਨੂੰ ਇਹਸਾਸ ਹੋ ਰਿਹਾ ਸੀ ਕਿ ਜਿਹੜੀ ਗੱਲ ਦਾਦੇ ਨੇ ਜਨਮ ਤੋਂ ਕੁਝ ਘੰਟਿਆਂ ਮਗਰੋਂ ਹੀ ਨਵਦੀਪ ਬਾਰੇ ਕਹੀ ਸੀ, ਉਹ ਸੱਚ ਸਾਬਤ ਹੋ ਰਹੀ ਸੀਬਾਪ ਨਵਦੀਪ ਦਾ ਪ੍ਰਗਤੀਸ਼ੀਲ ਵਿਚਾਰਾਂ ਦਾ ਸੀ ਸਾਹਿਤਕ ਵਿਅਕਤੀਆਂ ਨਾਲ ਗੂੜ੍ਹਾ ਮੇਲ-ਜੋਲ ਸੀਚੰਗੇ ਚੰਗੇ ਕਈ ਲੇਖਕ ਉਹਦੇ ਦੋਸਤ ਮਿੱਤਰ ਸਨਕਾਲਜ ਪੜ੍ਹਦਿਆਂ ਨਵਦੀਪ ਚੰਗੇ-ਚੰਗੇ ਲੇਖਕਾਂ ਅਤੇ ਕਵੀਆਂ ਦੀ ਸੁਹਬਤ ਵਿੱਚ ਰਹਿਣ ਲੱਗੀ ਕਿਉਂ ਜੁ ਆਪ ਵੀ ਹੁਣ ਉਹ ਕਵਿਤਾ ਲਿਖਣ ਲੱਗ ਪਈ ਸੀਕਵਿਤਾ ਚੰਗੀ ਲਿਖ ਲੈਂਦੀ ਸੀ ਸਟੇਜ ਉੱਤੇ ਤਰੱਨਮ ਨਾਲ ਜਦੋਂ ਕਵਿਤਾ ਬੋਲਦੀ ਤਾਂ ਸਰੋਤਿਆਂ ਤੋਂ ਵਾਹ ਵਾਹ ਖੱਟਦੀਤਾੜੀਆਂ ਬਟੋਰਦੀਜੇ ਕਵਿਤਾ ਵਿੱਚ ਕੁਝ ਤੁਕਾਂਤ ਆਦਿ ਵਿੱਚ ਫਰਕ ਪੈਂਦਾ ਤਾਂ ਉਹਦੇ ਤਰੱਨਮ ਨਾਲ ਬੋਲਣ ਨਾਲ ਕਵਿਤਾ ਦਾ ਵਜ਼ਨ ਠੀਕ ਲਗਦਾ

ਹੁਣ ਉਹ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ ਐੱਮ.ਏ. ਕੀਤੀਚੰਗੇ-ਚੰਗੇ ਹੋਣਹਾਰ ਕਵੀ ਲੇਖਕ ਉਹਦੇ ਸਹਿਪਾਠੀ ਸਨਹਰ ਰੋਜ਼ ਲਾਅਨ ਵਿੱਚ ਬੈਠ ਕੇ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਈਆਂ ਜਾਂਦੀਆਂਭਾਸ਼ਾ, ਵਜ਼ਨ, ਵਿਸ਼ਾ, ਲੱਗਾ-ਮਾਤਰਾਂ ਆਦਿ ਬਾਰੇ ਖੁੱਲ੍ਹ ਕੇ ਵਿਚਾਰਾਂ ਹੁੰਦੀਆਂਯੂਨੀਵਰਸਿਟੀ ਵਿੱਚ ਸ਼ੁਗਲ ਮੇਲਾ ਵੀ ਚੰਗਾ ਹੋ ਰਿਹਾ ਸੀਪੀ.ਐੱਚ.ਡੀ. ਕਰਨ ਮਗਰੋਂ ਹੁਣ ਉਹ ਇੱਕ ਪ੍ਰਾਈਵੇਟ ਕਾਲਜ ਵਿੱਚ ਲੈਕਚਰਾਰ ਲੱਗ ਗਈ

ਇੱਕ ਦਿਨ ਘਰਦਿਆਂ ਨੇ ਵਿਆਹ ਬਾਰੇ ਗੱਲ ਤੋਰੀ, “ਭਾਈ ਨਵਦੀਪ, ਹੁਣ ਵਿਆਹ ਬਾਰੇ ਦੱਸ ਸਾਨੂੰ ... ਲੱਭੀਏ ਕੋਈ ਮੁੰਡਾ।”

“ਤੁਸੀਂ ਕੀ ਲੱਭੋਗੇ ਮੁੰਡਾ ... ਲੱਭ ਲਓਂਗੇ ਕੋਈ ਜ਼ਾਤ ਬਰਾਦਰੀ ਵਿੱਚੋਂ ... ਕੋਈ ਦਾਜ-ਦਹੇਜ਼ ਮੰਗਣ ਵਾਲਿਆਂ ਦਾ ਮੁੰਡਾ ... ਐਦੋਂ ਤਾਂ ਮੈਂ ਇਕੱਲੀ ਚੰਗੀ” ਉਸ ਨੇ ਕੜਾਕ ਦੇ ਕੇ ਘਰਦਿਆਂ ਨੂੰ ਜਵਾਬ ਦਿੱਤਾ

ਘਰ ਦੇ ਚੁੱਪ ਹੋ ਜਾਂਦੇਹੋਰ ਉਹ ਕਰ ਵੀ ਕੀ ਸਕਦੇ ਸਨ

ਇੱਕ ਵਾਰ ਉਹਨੂੰ ਬਿਠਾ ਕੇ ਮਾਂ ਬਾਪ ਨੇ ਤਰਲੇ ਨਾਲ ਕਿਹਾ, “ਦੇਖ ਪੁੱਤ ਨਵਦੀਪ ... ਫੇਰ ਵਿਆਹ ਦੀ ਉਮਰ ਲੰਘ ਜਾਣੀ ਹੈਮੁੰਡਾ ਮੇਚ ਦਾ ਨਹੀਂ ਮਿਲਣਾਮੰਨ ਲੈ ਸਾਡੀ ਗੱਲ ਪੁੱਤ, ਮੰਨ ਲੈ...ਇੱਕ ਕੁੜੀ ਲਈ ਸਾਰੀ ਜ਼ਿੰਦਗੀ ਇਕੱਲੀ ਨੂੰ ਕੱਟਣੀ ਮੁਸ਼ਕਲ ਹੋ ਜਾਂਦੀ ਹੈ।”

“ਤੁਹਾਨੂੰ ਬੇਜੀ ਕੀ ਫਿਕਰ ਹੈ ਮੇਰੇ ਵਿਆਹ ਦਾ ... ਤੁਸੀਂ ਨਾ ਮੇਰੇ ਵਿਆਹ ਦਾ ਫ਼ਿਕਰ ਕਰਿਆ ਕਰੋਮੇਰਾ ਜੇ ਜੀਅ ਕਰੂ, ਆਪੇ ਵਿਆਹ ਕਰਾ ਲੂੰ ਗੀ ...।” ਉਹ ਸੌ ਦੀ ਇੱਕ ਸੁਣਾਉਂਦੀ

ਉਹਦੀ ਮਾਂ ਸੋਚਦੀ ਕਿ ਇਹਦੇ ਮਾਮੇ ਨੇ ਠੀਕ ਹੀ ਕਿਹਾ ਸੀ ਕਿ ਇਹ ਕੁੜੀ ਤੁਹਾਨੂੰ ਸਾਰੀ ਉਮਰ ਤੰਗ ਕਰੂਗੀਕਰਦੀ ਹੈ ਹੁਣ ਤੰਗਹੋਰ ਤੰਗ ਕਿਵੇਂ ਕਰੀਦਾ

ਇੱਕ ਵਾਰ ਨਵਦੀਪ ਦੇ ਪਿਓ ਨੇ ਆਪਣੇ ਇੱਕ ਮਿੱਤਰ, ਜੋ ਕਿ ਨਾਮਵਰ ਕਵੀ ਸੀ, ਨੂੰ ਨਵਦੀਪ ਨੂੰ ਵਿਆਹ ਲਈ ਮਨਾਉਣ ਲਈ ਕਿਹਾਨਾਲੇ ਬੇਨਤੀ ਕੀਤੀ ਕਿ ਇਹਦੇ ਵਰਗਾ ਕੋਈ ਕਵੀ ਲੇਖਕ ਮਿਲ ਜਾਵੇ ਤਾਂ ਸ਼ਾਇਦ ਵਿਆਹ ਕਰਵਾਉਣ ਨੂੰ ਮੰਨ ਹੀ ਜਾਵੇਉਹਦੇ ਪਿਓੁ ਦੇ ਮਿੱਤਰ ਨੇ ਕੋਈ ਚੰਗਾ ਮੁੰਡਾ ਲੱਭਣ ਲਈ ਹਾਮੀ ਭਰ ਦਿੱਤੀ

ਨਵਦੀਪ ਇੱਕ ਦਿਨ ਆਪਣੇ ਪਿਓੁ ਦੇ ਉਸ ਨਾਮਵਰ ਕਵੀ ਮਿੱਤਰ ਨਾਲ ਨਹਿਰੇ ਨਹਿਰ ਸੈਰ ਕਰ ਰਹੀ ਸੀਨਾਲੇ ਆਪਣੀ ਨਵੀਂ ਲਿਖੀ ਕਵਿਤਾ ਉਸ ਤੋਂ ਠੀਕ ਕਰਵਾ ਰਹੀ ਸੀਵੱਡੇ ਕਵੀ ਨੇ ਮੌਕਾ ਠੀਕ ਸਮਝਦਿਆਂ ਨਵਦੀਪ ਨੂੰ ਕਿਹਾ, “ਪੁੱਤਰ ਨਵਦੀਪ, ਮੈਂ ਤੇਰੇ ਲਈ ਇੱਕ ਮੁੰਡਾ ਦੇਖਿਐ ... ਜਿਹੜਾ ਬਹੁਤ ਹੋਣਹਾਰ ਕਵੀ ਹੈ ... ਤੂੰ ਜਾਣਦੀ ਹੀ ਹੈਂ ਉਸ ਨੂੰ ... ਗੁਰਦੀਪ ਦੀਪ ਨੂੰ ... ਭਵਿੱਖ ਦਾ ਵੱਡੀ ਕਵੀ ਬਣੇਗਾ ਉਹ ...।”

“ਅੰਕਲ ਜੀ ... ਮੈਂ ਨੀ ਉਸ ਨਕਵਾਏ ਜਿਹੇ ਨਾਲ ਵਿਆਹ ਕਰਵਾਉਣਾਮੱਧਰੇ ਜਿਹੇ ਨਾਲ ... ਭਲਾ ਮੇਰੇ ਨਾਲ ਤੁਰਦਾ ਉਹ ਚੰਗਾ ਲੱਗੂ ਠੀਂਗਣਾ ਜਿਹਾਅਜਿਹੇ ਨਾਲੋਂ ਤਾਂ ਮੈਂ ਇਕੱਲੀ ਚੰਗੀ ...।” ਨਵਦੀਪ ਨੇ ਕੜਾਕ ਦੇ ਕੇ ਅੰਕਲ ਨੂੰ ਲਾਜਵਾਬ ਕਰ ਦਿੱਤਾ

ਅੰਕਲ ਹੱਕਾ-ਬੱਕਾ ਰਹਿ ਗਿਆਉਹਨੂੰ ਤਾਂ ਬਿਲਕੁਲ ਵੀ ਅਜਿਹੀ ਆਸ ਨਹੀਂ ਸੀ ਕਿ ਨਵਦੀਪ ਇਸ ਤਰ੍ਹਾਂ ਬੇਰੁਖ਼ੀ ਨਾਲ ਬੋਲੇਗੀਉਹਨੇ ਤਾਂ ਬਹੁਤ ਸ਼ਾਇਸਤਗੀ ਨਾਲ ਉਹਦੇ ਨਾਲ ਗੱਲ ਕੀਤੀ ਸੀਉਹਨੇ ਅੱਗੋਂ ਲਈ ਕੰਨਾਂ ਨੂੰ ਹੱਥ ਲਾ ਲਿਆ, ਅਜਿਹੀਆਂ ਵਿਚੋਲਗੀਆਂ ਕਰਨ ਤੋਂ

ਹੁਣ ਨਵਦੀਪ ਕਈ ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਵਿੱਚੋਂ ਹੁੰਦੀ ਹੋਈ ਉਸੇ ਯੂਨੀਵਰਸਿਟੀ ਵਿੱਚ ਨਿਯੁਕਤ ਹੋ ਗਈ, ਜਿੱਥੋਂ ਉਸ ਨੇ ਆਪਣੀ ਐੱਮ.ਏ., ਪੀ.ਐੱਚ.ਡੀ. ਕੀਤੀ ਸੀ

ਨਵਦੀਪ ਨੇ ਆਪਣੀ ਇਸ ਲੰਮੀ ਜ਼ਿੰਦਗੀ ਵਿੱਚ ਇੱਕ ਦੋ ਬੰਦਿਆਂ ਨਾਲ ਨੇੜ੍ਹਤਾ ਕਰਕੇ ਵਿਆਹ ਕਰਵਾਉਣ ਬਾਰੇ ਸੋਚਿਆ ਵੀਪਰ ਉਹਦੀ ਕੋਸ਼ਿਸ਼ ਸਫ਼ਲਤਾ ਵਿੱਚ ਨਾ ਬਦਲ ਸਕੀਪਹਿਲਾਂ ਪਹਿਲਾਂ ਬੰਦੇ ਬਹੁਤ ਵਧੀਆਂ ਸ਼ਖ਼ਸੀਅਤ ਵਾਲੇ ਦਿਸਦੇ, ਪਰਖ਼ਲੂਸਮਗਰੋਂ ਉਹਨਾਂ ਦੀਆਂ ਗੱਲਾਂ ਉਸ ਨੂੰ ਨੀਵੇਂ ਪੱਧਰ ਦੀਆਂ ਲੱਗਦੀਆਂ, ਬੋਰਅਸਲ ਵਿੱਚ ਉਹ ਆਪ ਵੀ ਕਿਸੇ ਦੇ ਅਧੀਨ ਨਹੀਂ ਸੀ ਰਹਿ ਸਕਣ ਵਾਲੀਉਹ ਤਾਂ ਆਜ਼ਾਦ ਪੰਛੀ ਸੀਖੁੱਲ੍ਹੇ ਆਸਮਾਨ ਵਿੱਚ ਉਡਾਰੀਆਂ ਭਰਨ ਵਾਲੀਹੁਣ ਉਹ ਯੂਨੀਵਰਸਿਟੀ ਵੱਲੋਂ ਅਲਾਟ ਹੋਏ ਕੁਆਟਰ ਵਿੱਚ ਰਹਿ ਰਹੀ ਸੀਦਿਨ ਤਾਂ ਵਿਦਿਆਰਥੀਆਂ ਨਾਲ, ਪ੍ਰੋਫੈਸਰਾਂ ਨਾਲ ਗੱਲਾਂਬਾਤਾਂ ਵਿੱਚ ਲੰਘ ਜਾਂਦਾ ਪਰ ਜਦੋਂ ਰਾਤ ਨੂੰ ਥੱਕ ਹਾਰ ਕੇ ਆਪਣੇ ਬਿਸਤਰੇ ਉੱਤੇ ਪੈਂਦੀ ਤਾਂ ਉਹ ਸੋਚਾਂ ਵਿੱਚ ਡੁੱਬ ਜਾਂਦੀਉਹਨੂੰ ਕਈ ਪ੍ਰੋਫੈਸਰਾਂ ਦੀਆਂ ਜੋੜੀਆਂ ਹੱਥਾਂ ਵਿੱਚ ਹੱਥ ਪਾ ਕੇ ਸੈਰ ਕਰਦੀਆਂ ਮਿਲਦੀਆਂਕਈ ਲੇਖਕ ਜੋੜੇ ਵੀ ਉਹਦੇ ਕੋਲ ਆਉਂਦੇ ਜਾਂਦੇ ਰਹਿੰਦੇ ਸਨਕਈਆਂ ਬਾਰੇ ਅਜਿਹਾ ਭੁਲੇਖਾ ਪੈਂਦਾ ਸੀ ਜਿਵੇਂ ਪ੍ਰੇਮੀ ਪ੍ਰੇਮਿਕਾ ਹੋਣਕਈਆਂ ਦੇ ਬੱਚੇ ਸਨਉਹ ਆਪਣੇ ਪਰਿਵਾਰਾਂ ਵਿੱਚ ਜਿਵੇਂ ਖ਼ੁਸ਼ੀ ਖ਼ੁਸ਼ੀ ਰਹਿ ਰਹੇ ਸਨਕਈਆਂ ਨੇ ਆਪਣੀਆਂ ਕੋਠੀਆਂ ਬਣਾ ਲਈਆਂ ਸਨ

ਲੰਮੀ ਰਾਤ ਤਕ ਉਹ ਆਪਣੇ ਜੀਵਨ ਬਾਰੇ ਅਤੇ ਹੋਰਾਂ ਦੇ ਜੀਵਨ ਬਾਰੇ ਸੋਚਦੀ ਰਹਿੰਦੀਸਾਥੀ ਦੇ ਸੰਗ ਦੀ ਘਾਟ ਵੀ ਹੁਣ ਉਸ ਨੂੰ ਤੰਗ ਕਰ ਰਹੀ ਹੁੰਦੀਦੇਵੀ-ਦੇਵਤੇ ਅਤੇ ਮਹਾਂਪੁਰਖ਼ ਵੀ ਇਸ ਸੰਗ ਤੋਂ ਅਛੂਤੇ ਨਹੀਂ ਸਨ ਰਹਿ ਸਕੇ

ਰਾਤ ਨੂੰ ਸੁਪਨਿਆਂ ਵਿੱਚ ਨਵਦੀਪ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੀਉਹ ਕਸ਼ਮੀਰ ਦੀਆਂ ਵਾਦੀਆਂ ਵਿੱਚ ਜਿਵੇਂ ਆਪਣੇ ਪਰਿਵਾਰ ਨਾਲ ਸੈਰ ਉੱਤੇ ਗਈ ਹੋਈ ਹੋਵੇਆਪਣੇ ਪਤੀ ਦੇ ਹੱਥ ਵਿੱਚ ਹੱਥ ਪਾਈ ਸ਼ਾਲੀਮਾਰ ਬਾਗ਼ ਵਿੱਚ ਆਪਣੇ ਬੱਚਿਆਂ ਨਾਲ ਗੁਲਾਬ ਦੇ ਫੁੱਲਾਂ ਨੂੰ ਨਿਹਾਰ ਰਹੀ ਹੋਵੇਕਦੇ ਕਿਸੇ ਸੁਪਨੇ ਵਿੱਚ ਜਿਵੇਂ ਆਪਣੇ ਪਰਿਵਾਰ ਦੀ ਸਲਾਹ ਨਾਲ ਕੋਠੀ ਦਾ ਨਕਸ਼ਾ ਤਿਆਰ ਕਰ ਰਹੀ ਹੋਵੇਕਦੇ ਕਿਸੇ ਸੁਪਨੇ ਵਿੱਚ ਆਪਣੇ ਬੱਚਿਆਂ ਨੂੰ ਜਿਵੇਂ ਕਾਲਜ ਅਤੇ ਯੂਨੀਵਰਸਿਟੀ ਵਿੱਚ ਦਾਖ਼ਿਲ ਕਰਵਾਉਣ ਦੀਆਂ ਸਲਾਹਾਂ ਕਰ ਰਹੀ ਹੋਵੇ

ਕਈ ਵਾਰ ਨਵਦੀਪ ਨੂੰ ਬੜੇ ਅਵੱਲੇ ਸੁਪਨੇ ਆਉਂਦੇਉਹ ਇਕੱਲੀ ਨੰਗ-ਧੜ੍ਹੰਗੀ ਖੜ੍ਹੀ ਜਿਵੇਂ ਰਾਹ ਭੁੱਲ ਗਈ ਹੋਵੇਕਦੇ ਉਸ ਨੂੰ ਆਪਣੇ ਘਰ ਵਿੱਚੋਂ ਆਪਣੇ ਪਾਉਣ ਵਾਲੇ ਕੱਪੜੇ ਹੀ ਨਾ ਲੱਭਦੇ ਹੋਣ ਜਿਵੇਂਘਰ ਵੀ ਜਿਵੇਂ ਉਹਦਾ ਹੋਰੂੰ ਜਿਹਾ ਹੋਵੇਖੁੱਲਾ-ਡੁੱਲ੍ਹਾਕੱਚਾ-ਪੱਕਾ ਇੱਧਰ-ਉੱਧਰ ਖਿੰਡੀਆਂ ਚੀਜ਼ਾਂਪਰ ਇਹ ਸੁਪਨੇ, ਸੁਪਨੇ ਹੀ ਹੁੰਦੇਅਜਿਹੇ ਸੁਪਨਿਆਂ ਦੀ ਹੁਣ ਜਿਵੇਂ ਉਹ ਆਦੀ ਹੋ ਗਈ ਹੋਵੇ

ਹੁਣ ਨਵਦੀਪ ਕਦੋਂ ਦੀ ਰੀਟਾਇਰ ਹੋ ਚੁੱਕੀ ਸੀਉਮਰ ਦੇ ਉਹ ਛੇਵੇਂ ਦਹਾਕੇ ਵਿੱਚ ਸੀਛੇਵੇਂ ਦਹਾਕੇ ਦੇ ਵੀ ਸਮਝੋ ਸਿਖਰ ਉੱਤੇ ਪਹੁੰਚ ਗਈ ਸੀਕਈ ਵਾਰ ਉਹ ਕੋਠੀ ਬਣਾਉਣ ਬਾਰੇ ਸੋਚ ਰਹੀ ਹੁੰਦੀਪਰ ਉਹਨੇ ਸੋਚਿਆ ਕਿ ਇਕੱਲੀ ਜਣੀ ਨੇ ਕੋਠੀ ਕੀ ਕਰਨੀ ਹੈਇਸ ਲਈ ਇੱਕ ਸੁਸਾਇਟੀ ਵਿੱਚ ਉਸ ਨੇ ਫਲੈਟ ਖ਼ਰੀਦ ਲਿਆਇਹ ਫਲੈਟ ਉਹਨੂੰ ਮੁੱਕਦਾ ਨਹੀਂ ਸੀਆਏ-ਗਏ ਲਈ ਵੀ ਖੁੱਲ੍ਹਾ-ਡੁੱਲ੍ਹਾ ਸੀ

ਨਵਦੀਪ ਦਾ ਇਸ ਸੁਸਾਇਟੀ ਵਿੱਚ ਬਹੁਤ ਆਦਰ ਮਾਣ ਸੀ ਉੱਥੇ ਰਹਿੰਦੇ ਕਈ ਮੁੰਡੇ ਕੁੜੀਆਂ ਉਹਦੇ ਕੋਲੋਂ ਪੜ੍ਹੇ ਹੋਏ ਸਨਇਹ ਮੁੰਡੇ ਕੁੜੀਆਂ ਹੁਣ ਮੁੰਡੇ ਕੁੜੀਆਂ ਨਹੀਂ ਸਨ ਰਹੇਹੁਣ ਇਹ ਵੀ ਅੱਗੋਂ ਪਰਿਵਾਰਾਂ ਵਾਲੇ ਬਣ ਗਏ ਸਨਉਹਨਾਂ ਦੇ ਬੱਚੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਨਜਦੋਂ ਕਿਸੇ ਨੂੰ ਕੋਈ ਕੰਮ ਹੁੰਦਾ ਤਾਂ ਮੈਡਮ ਨਵਦੀਪ ਫ਼ੋਨ ਉੱਤੇ ਹੀ ਮਸਲੇ ਦਾ ਹੱਲ ਕਰਵਾ ਦਿੰਦੀਨਹੀਂ ਕਈ ਵਾਰ ਆਪ ਜਾ ਕੇ ਅਗਲੇ ਦਾ ਕੰਮ ਕਰਵਾਕੇ ਆਉਂਦੀ

ਮੈਡਮ ਨਵਦੀਪ ਦੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਵਿਦਿਆਰਥੀ ਚੰਗੀਆਂ ਪੋਸਟਾਂ ਉੱਤੇ ਸਨਕੋਈ ਆਈ.ਏ.ਐੱਸ., ਕੋਈ ਆਈ.ਪੀ.ਐੱਸ., ਕੋਈ ਪੀ.ਸੀ.ਐੱਸ.ਉਹਦਾ ਆਦਰ ਸਾਰੇ ਕਰਦੇ ਸਨਜਦੋਂ ਉਹਨਾਂ ਨੂੰ ਮੈਡਮ ਨਵਦੀਪ ਦਾ ਫ਼ੋਨ ਆਉਂਦਾ ਉਹ ਬੜੀ ਖ਼ੁਸ਼ੀ ਖ਼ੁਸ਼ੀ ਮੈਡਮ ਦਾ ਕੰਮ ਕਰਦੇਉਹਦੇ ਵਿਦਿਆਰਥੀ ਮੈਡਮ ਨੂੰ ਜਾਣਦੇ ਸਨ ਕਿ ਮੈਡਮ ਬਹੁਤ ਬੇਬਾਕ ਅਤੇ ਨਿਡਰ ਹਨਉਹ ਗ਼ਲਤ ਨੂੰ ਗ਼ਲਤ ਕਹਿਣ ਦਾ ਜ਼ੇਰਾ ਰੱਖਦੇ ਸਨਮੈਡਮ ਕਦੀ ਵੀ ਗ਼ਲਤ ਕੰਮ ਬਾਰੇ ਕਹਿ ਸਕਣ ਵਾਲੇ ਨਹੀਂ ਸਨ

ਸੁਸਾਇਟੀ ਪ੍ਰਾਈਵੇਟ ਬਿਲਡਰ ਨੇ ਬਣਾਈ ਹੋਈ ਸੀ, ਸਰਕਾਰ ਜਾਂ ਹਾਊਸਿੰਗ ਬੋਰਡ ਦੀ ਨਹੀਂ ਸੀ ਬਣਾਈ ਹੋਈਇਸ ਲਈ ਇਸ ਸੁਸਾਇਟੀ ਦਾ ਕੁਝ ਨਾ ਕੁਝ ਵਿਗੜਿਆ ਹੀ ਰਹਿੰਦਾ ਸੀਸੀਵਰੇਜ, ਬਿਜਲੀ, ਪਾਣੀ, ਸਫ਼ਾਈ ਆਦਿ ਦਾ ਬੁਰਾ ਹਾਲ ਸੀ

ਇਸ ਸੁਸਾਇਟੀ ਦੇ ਲੋਕਾਂ ਨੇ ਸੋਚਿਆ ਕਿ ਉਹ ਸੁਸਾਇਟੀ ਦੇ ਕੰਮਾਂ-ਕਾਰਾਂ ਖ਼ਾਤਰ ਵਸਨੀਕਾਂ ਦੀ ਇੱਕ ਕੌਂਸਲ ਬਣਾ ਲੈਣਵੈੱਲਫੇਅਰ ਕੌਂਸਲਵੈੱਲਫੇਅਰ ਕੌਂਸਲ ਬਣਾਉਣ ਲਈ ਇੱਕ ਦਿਨ ਕਮਿਊਨਿਟੀ ਸੈਂਟਰ ਵਿੱਚ ਮੀਟਿੰਗ ਬੁਲਾਈ ਗਈਸੁਸਾਇਟੀ ਦੇ ਲੋਕ ਢਕੋ-ਢਕੀ ਮੀਟਿੰਗ ਵਿੱਚ ਆ ਰਹੇ ਸਨਸਾਰੇ ਮੈਡਮ ਨਵਦੀਪ ਦੇ ਆਲੇ-ਦੁਆਲੇ ਇਕੱਠੇ ਹੋ ਰਹੇ ਸਨਕਾਫ਼ੀ ਇਕੱਠ ਹੋਣ ਮਗਰੋਂ ਮੀਟਿੰਗ ਦੀ ਪ੍ਰਧਾਨਗੀ ਲਈ ਨਾਂ ਪੇਸ਼ ਕਰਨ ਲਈ ਘੁਸਰ-ਮੁਸਰ ਹੋਣ ਲੱਗੀਉੱਚੀ ਆਵਾਜ਼ ਵਿੱਚ ਨਾਂ ਪੇਸ਼ ਹੋ ਰਹੇ ਸਨ, “ਮੈਡਮ ਨਵਦੀਪ ਜੀ ਨੂੰ ਪ੍ਰਧਾਨਗੀ ਦੀ ਕੁਰਸੀ ਉੱਤੇ ਬਿਠਾਉ ਜੀ ... ਸੁਸਾਇਟੀ ਦਾ ਕੰਮ ਤਾਂ ਇਹ ਕਰਦੇ ਹਨ, ਪਾਣੀ ਬਿਜਲੀ, ਸੀਵਰੇਜ਼ ਸਾਰੇ ਕੰਮ ਤਾਂ ਇਹ ਪਹਿਲੋਂ ਹੀ ਕਰਵਾ ਰਹੇ ਹਨ ...।”

“ਨਹੀਂ ਜੀ ਨਹੀਂ ... ਗੁਰਦੇਵ ਸਿੰਘ ਨੂੰ ਕਹੋ ਕਿ ਉਹ ਪ੍ਰਧਾਨਗੀ ਕਰਨ ਉਹ ਬੜੇ ਸਿਆਣੇ ਅਤੇ ਸੂਝਵਾਨ ਹਨ, ਇਸ

ਇਕੱਲੀ ਜਨਾਨੀ ਨੇ ਕੀ ਕਰ ਲੈਣੈ” ਮੀਟਿੰਗ ਵਿੱਚ ਜਿਵੇਂ ਰੌਲਾ ਪੈ ਗਿਆ

ਪਰ ਵਿਰੋਧੀਆਂ ਦੀ ਕੋਈ ਗੱਲ ਨਹੀਂ ਸੁਣੀ ਗਈਦੋ ਚਾਰ ਨੌਜਵਾਨਾਂ ਨੇ ਮੈਡਮ ਨਵਦੀਪ ਨੂੰ ਫੜ ਕੇ ਪ੍ਰਧਾਨਗੀ ਦੀ ਕੁਰਸੀ ਉੱਤੇ ਬਿਠਾ ਦਿੱਤਾਚੋਣ ਵਿੱਚ ਮੈਡਮ ਨਵਦੀਪ ਨੂੰ ਪ੍ਰਧਾਨ ਬਣਾਇਆ ਗਿਆਐਗਜ਼ੈਕਟਿਵ ਕਮੇਟੀ ਚੁਣਨ ਲਈ ਸਾਰੇ ਅਧਿਕਾਰ ਮੈਡਮ ਨਵਦੀਪ ਨੂੰ ਦਿੱਤੇ ਗਏ

ਹੁਣ ਮੈਡਮ ਨਵਦੀਪ ਬੜੇ ਹੀ ਵਿਸ਼ਵਾਸ ਨਾਲ ਸੁਸਾਇਟੀ ਦਾ ਕੰਮ ਕਰਨ ਲੱਗੀਹਾਲਾਂਕਿ ਕੰਮ ਤਾਂ ਉਹ ਪਹਿਲੋਂ ਵੀ ਕਰ ਰਹੀ ਸੀ ਪਰ ਹੁਣ ਪੂਰੀ ਜ਼ਿੰਮੇਵਾਰੀ ਨਾਲ ਬਤੌਰ ਪ੍ਰਧਾਨ ਦੇ ਉਹ ਕੰਮ ਕਰ ਰਹੀ ਸੀਪਰ ਵਿਰੋਧੀ ਵੀ ਟਿਕ ਕੇ ਨਹੀਂ ਸਨ ਬੈਠੇ ਹੋਏਉਹ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਸਨ ਮੈਡਮ ਨਵਦੀਪ ਦੇ ਵਿਰੁੱਧ ਬੋਲਣ ਦਾਕੋਈ ਮੌਕਾ ਨਹੀਂ ਸਨ ਛੱਡਦੇ ਨੁਕਸ ਕੱਢਣ ਦਾ

ਮੈਡਮ ਨਵਦੀਪ ਨੇ ਇੱਕ ਵਾਰ ਸੁਸਾਇਟੀ ਵਿੱਚ ਕਵੀ ਦਰਬਾਰ ਕਰਵਾਇਆਪੰਜਾਬ ਭਰ ਵਿੱਚੋਂ ਚੰਗੇ ਚੰਗੇ ਕਵੀ ਬੁਲਾਏਕਈ ਸਭਿਆਚਾਰਕ ਪ੍ਰੋਗਰਾਮ ਕਰਵਾਏਮੈਡਮ ਦਾ ਸਤਿਕਾਰ ਇਸ ਨਾਲ ਹੋਰ ਵਧਦਾ ਜਾਂਦਾ ਸੀਪਰ ਗੁਰਦੇਵ ਸਿੰਘ ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਸਨ ਹੋ ਰਹੀਆਂਉਹਦੀ ਛਾਤੀ ਉੱਤੇ ਸੱਪ ਲਿਟ ਰਿਹਾ ਸੀਨਵਦੀਪ ਵਿਰੁੱਧ ਗੋਂਦਾ ਗੁੰਦਦਾ ਹੀ ਰਹਿੰਦਾਸਾਜ਼ਿਸ਼ਾਂ ਘੜਦਾ ਹੀ ਰਹਿੰਦਾ

ਇੱਕ ਦਿਨ ਐਤਵਾਰ ਵਾਲੇ ਦਿਨ ਪੁਲਿਸ ਦੀ ਧਾੜ ਦੋਂਹ ਗੱਡੀਆਂ ਵਿੱਚ ਸੁਸਾਇਟੀ ਵਿੱਚ ਆਈਛੋਟਾ ਥਾਣੇਦਾਰ ਆਪ ਨਾਲ ਆਇਆਉਨ੍ਹਾਂ ਮੈਡਮ ਦੇ ਫਲੈਟ ਦੀ ਬੈੱਲ ਮਾਰੀਮੈਡਮ ਨੇ ਸ਼ੀਸ਼ੇ ਵਿੱਚੋਂ ਪੁਲੀਸ ਦੀ ਧਾੜ ਆਪਣੇ ਦਰਾਂ ਉੱਤੇ ਖੜ੍ਹੀ ਦੇਖੀ ਤਾਂ ਚਾਹ ਦਾ ਕੱਪ ਵਿਚਾਲੇ ਛੱਡ ਕੁੰਡਾ ਖੋਲ੍ਹਿਆ, “ਹਾਂ ਜੀ ਦੱਸੋ?”

ਛੋਟਾ ਥਾਣੇਦਾਰ ਕੜਕ ਕੇ ਕਹਿਣ ਲੱਗਾ, “ਮੈਡਮ ਜੀ, ਤੁਹਾਡੇ ਵਿਰੁੱਧ ਸ਼ਿਕਾਇਤ ਹੈਤੁਸੀਂ ਗੁਰਦੇਵ ਸਿੰਘ ਨਾਲ ਦੁਰਵਿਵਹਾਰ ਕੀਤਾ ਹੈ ... ਨਾਲੇ ਉਸ ਨੇ ਅਰਜ਼ੀ ਦਿੱਤੀ ਹੈ ਕਿ ਤੁਸੀਂ ਸੀਵਰੇਜ ਦੇ ਕੰਮ ਵਿੱਚ ਘਪਲਾ ਕੀਤੈਸ਼ਾਮ ਨੂੰ ਚਾਰ ਵਜੇ ਥਾਣੇ ਆ ਜਾਣਾ ...

“ਦੁਰ ਵਿਵਹਾਰ? ... ਘਪਲਾ? ਕੀ ਗਲਾਂ ਕਰਦੇ ਹੋ ... ਕੀ ਮੈਂ ਸ਼ਿਕਾਇਤ ਦੀ ਕਾਪੀ ਦੇਖ ਸਕਦੀ ਹਾਂ?” ਮੈਡਮ ਨਵਦੀਪ ਗੁੱਸੇ ਨਾਲ ਬੋਲੀ

“ਸ਼ਿਕਾਇਤ ਦੀ ਕਾਪੀ ਅਸੀਂ ਜੇਬਾਂ ਵਿੱਚ ਨਹੀਂ ਪਾਈ ਫਿਰਦੇਸ਼ਾਮ ਨੂੰ ਥਾਣੇ ਆ ਜਾਇਓ, ਉੱਥੇ ਸ਼ਿਕਾਇਤ ਵੀ ਦਿਖਾ ਦਿਆਂਗੇ।” ਛੋਟਾ ਥਾਣੇਦਾਰ ਬੇਰੁਖ਼ੀ ਨਾਲ ਬੋਲਿਆ

ਐਨੇ ਵਿੱਚ ਆਂਢ-ਗੁਆਂਢ ਵੀ ਘਰਾਂ ਵਿੱਚੋਂ ਨਿਕਲ ਕੇ ਮੈਡਮ ਨਵਦੀਪ ਦੇ ਘਰ ਮੂਹਰੇ ਇਕੱਠਾ ਹੋਣ ਲੱਗਾ

“ਕੀ ਗੱਲ ਹੈ ਥਾਣੇਦਾਰ ਸਾਹਿਬ, ਕੀ ਹੋਇਆ?” ਇੱਕ ਗੁਆਂਢੀ, ਜੋ ਸੁਸਾਇਟੀ ਦੀ ਵੈੱਲਫੇਅਰ ਕੌਂਸਲ ਦਾ ਸਕੱਤਰ ਸੀ, ਨੇ ਛੋਟੇ ਥਾਣੇਦਾਰ ਤੋਂ ਪੁੱਛਿਆ

“ਸ਼ਿਕਾਇਤ ਐ ਜੀ ਮੈਡਮ ਵਿਰੁੱਧ, ਗੁਰਦੇਵ ਸਿੰਘ ਨੇ ਦਿੱਤੀ ਐਸ਼ਾਮ ਨੂੰ ਥਾਣੇ ਬੁਲਾਇਐ ਮੈਡਮ ਨੂੰ ਐੱਸ.ਐੱਚ.ਓ. ਸਾਹਿਬ ਨੇ।” ਛੋਟਾ ਥਾਣੇਦਾਰ ਬੋਲਿਆ

“ਮੈਡਮ ਕਿਤੇ ਨਹੀਂ ਜਾਣਗੇ, ਜਿਹੜੀ ਗੱਲ ਕਰਨੀ ਐ, ਇੱਥੇ ਹੀ ਕਰੋ ਕਮਿਊਨਿਟੀ ਹਾਲ ਵਿੱਚਨਾਲੇ ਬੁਲਾਓ ਗੁਰਦੇਵ ਸਿੰਘ ਨੂੰ, ਵੱਡੇ ਸ਼ਿਕਾਇਤੀ ਨੂੰ ਇੱਥੇ ਹੀ ਕਰੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਵਿੱਚ।” ਸਕੱਤਰ ਨੇ ਛੋਟੇ ਥਾਣੇਦਾਰ ਨੂੰ ਦੋ-ਟੁੱਕ ਸੁਣਾਈ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਵਟਸਐਪ ਰਾਹੀਂ ਸੁਨੇਹਾ ਭੇਜ ਕੇ ਫੌਰਨ ਕਮਿਉਨਿਟੀ ਹਾਲ ਵਿੱਚ ਪਹੁੰਚਣ ਲਈ ਕਿਹਾਬਾਕੀ ਕੋਲ ਖੜ੍ਹੇ ਗੁਆਂਢੀਆਂ ਨੇ ਵੀ ਸਕੱਤਰ ਦੀ ਹਾਂ ਵਿੱਚ ਹਾਂ ਮਿਲਾਈ ਅਤੇ ਮੈਡਮ ਨੂੰ ਥਾਣੇ ਬੁਲਾਉਣ ਵਿਰੁੱਧ ਰੋਸ ਪ੍ਰਗਟ ਕਰਨ ਲੱਗੇ

ਮਿੰਟਾਂ ਸਕਿੰਟਾਂ ਵਿੱਚ ਕਮਿਊਨਿਟੀ ਸੈਂਟਰ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆਛੋਟਾ ਥਾਣੇਦਾਰ ਥੋੜ੍ਹਾ ਝਿਪ ਕੇ ਮੈਡਮ ਨਵਦੀਪ ਨੂੰ ਕਹਿਣ ਲੱਗਾ, “ਮੈਡਮ ਜੀ, ਤੁਹਾਨੂੰ ਇੰਨਾ ਇਕੱਠ ਕਰਨ ਦੀ ਕੀ ਲੋੜ ਸੀ ...ਅਸੀਂ ਸਾਰੀ ਗੱਲ ਆਪੇ ਨਿਪਟਾ ਦੇਣੀ ਸੀ ...।” ਮੌਕੇ ਦੀ ਨਜ਼ਾਕਤ ਭਾਂਪਦਿਆਂ ਛੋਟੇ ਥਾਣੇਦਾਰ ਨੇ ਐੱਸ.ਐੱਚ.ਓ. ਨੂੰ ਮੌਕੇ ’ਤੇ ਆਉਣ ਲਈ ਫੋਨ ਕੀਤਾ

ਕੁਝ ਮਿੰਟਾਂ ਵਿੱਚ ਹੀ ਐੱਸ.ਐੱਚ.ਓ. ਕਮਿਉਨਿਟੀ ਸੈਂਟਰ ਪਹੁੰਚ ਗਿਆ, ਜਿੱਥੇ ਪਹਿਲੋਂ ਹੀ ਵਸਨੀਕਾਂ ਦਾ ਭਾਰੀ ਇਕੱਠ ਹੋ ਗਿਆ ਸੀਮੈਡਮ ਨਵਦੀਪ ਨੂੰ ਅੱਜ ਅੰਤਾਂ ਦਾ ਗੁੱਸਾ ਆਇਆ ਹੋਇਆ ਸੀਗੁਰਦੇਵ ਸਿੰਘ ਵਰਗੇ ਮੁਸ਼ਟੰਡੇ ਨੂੰ ਜਿਵੇਂ ਖਾ ਜਾਣਾ ਚਾਹੁੰਦੀ ਹੋਵੇਜਿੱਦਣ ਦੀ ਉਹ ਸੁਸਾਇਟੀ ਦੀ ਪ੍ਰਧਾਨ ਬਣੀ ਸੀ ਉਸੇ ਦਿਨ ਤੋਂ ਉਹ ਉਹਨੂੰ ਟਿਕਣ ਨਹੀਂ ਸੀ ਦਿੰਦਾਉਹ ਉਹਦੇ ਬਾਰੇ ਅਬਾ-ਤਬਾ ਬੋਲਦਾ ਰਹਿੰਦਾ ਸੀਕਦੇ ਛੁੱਟੜ ਦੱਸਦਾ ਸੀਕਦੇ ਉਹਦੇ ਕੋਲ ਬੰਦੇ ਆਉਂਦੇ ਰਹਿੰਦੇ ਹਨ, ਕਹਿੰਦਾਗੁਰਦੇਵ ਸਿੰਘ ਉਹਨੂੰ ਬੱਦੂ ਕਰਦਾ ਰਹਿੰਦਾ ਸੀ

ਐੱਸ.ਐੱਚ.ਓ. ਨੇ ਛੋਟੇ ਥਾਣੇਦਾਰ ਨੂੰ ਤਾਕੀਦ ਕੀਤੀ ਕਿ ਗੁਰਦੇਵ ਸਿੰਘ ਨੂੰ ਵੀ ਮੌਕੇ ’ਤੇ ਬੁਲਾਇਆ ਜਾਵੇਮਿੰਟਾਂ ਵਿੱਚ ਹੀ ਗੁਰਦੇਵ ਸਿੰਘ ਵੀ ਆਪਣੀ ਪਤਨੀ ਅਤੇ ਤਿੰਨ-ਚਾਰ ਹਮਾਇਤੀਆਂ ਨਾਲ ਕਮਿਊਨਿਟੀ ਸੈਂਟਰ ਵਿੱਚ ਪੁੱਜ ਗਿਆਸਾਰੇ ਸੁਸਾਇਟੀ ਦੇ ਲੋਕ ਅੱਜ ਗੁਰਦੇਵ ਸਿੰਘ ਉੱਤੇ ਘੁਰੇ ਫਿਰਦੇ ਸਨਸੁਸਾਇਟੀ ਦੇ ਸਕੱਤਰ ਨੇ ਸਭ ਨੂੰ ਸ਼ਾਂਤੀ ਰੱਖਣ ਲਈ ਅਪੀਲ ਕੀਤੀ

ਜਦੋਂ ਠੰਢ-ਠੇਰ ਹੋ ਗਈ ਤਾਂ ਮੈਡਮ ਨਵਦੀਪ ਨੇ ਐੱਸ.ਐੱਚ.ਓ. ਨੂੰ ਕਿਹਾ, “ਕਿਉਂ ਐੱਸ.ਐੱਚ.ਓ. ਸਾਹਿਬ, ਮੈਂ ਤੁਹਾਨੂੰ ਬੇਟਾ ਕਹਿ ਸਕਦੀ ਹਾਂ?”

“ਹਾਂ, ... ਹਾਂ, ... ਮੈਡਮਕਿਉਂ ... ਨਹੀਂ?” ਐੱਸ.ਐੱਚ.ਓ. ਨੇ ਜਾਣੀ ਬੜੀ ਮੁਸ਼ਕਿਲ ਹਾਮੀ ਭਰੀਆਪਣੇ ਮਤਹਿਤਾਂ ਦੀ ਹਾਜ਼ਰੀ ਵਿੱਚ ਅਜਿਹੀ ਹਾਮੀ ਭਰਨੀ ਮੁਸ਼ਕਿਲ ਹੀ ਬੜੀ ਸੀਪਰ ਹਾਲਾਤ ਹੀ ਅਜਿਹੇ ਸਨ ਕਿ ਹਾਮੀ ਭਰਨੀ ਪਈ

“ਬੇਟਾ, ਆਹ ਮੇਰੇ ਸਾਹਮਣੇ ਖੜ੍ਹੈ ਗੁਰਦੇਵ ਸਿੰਘ ... ਦੱਸੇ ਮੈਂ ਇਹਨੂੰ ਕੋਈ ਕਦੇ ਅਪਸ਼ਬ਼ਦ ਵੀ ਬੋਲਿਆ ਹੋਵੇ ... ਮੈਂ ਕਿਹੜਾ ਘਪਲਾ ਕਰਦੀ ਹਾਂ ਸੁਸਾਇਟੀ ਦੇ ਫੰਡਾਂ ਦਾ ... ਮੈਂ ਤਾਂ ਜ਼ਿੰਦਗੀ ਵਿੱਚ ਵੀ ਕਦੇ ਕੋਈ ਫੰਡ ਇਕੱਠਾ ਨਹੀਂ ਕੀਤਾ।” ਮੈਡਮ ਗੁੱਸੇ ਵਿੱਚ ਤਣੀ ਖੜ੍ਹੀ ਸੀ

ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਅਜਿਹੇ ਦੋਸ਼ ਲਾਉਂਦਾ ਹੈ ਗੁਰਦੇਵ ਸਿੰਘ ਮੈਡਮ ਉੱਤੇ, ਤਾਂ ਲੋਕ ਆਪ-ਮੁਹਾਰੇ ਗੁਰਦੇਵ ਸਿੰਘ ਨੂੰ ਟੁੱਟ ਕੇ ਪੈ ਗਏਗੁਰਦੇਵ ਸਿੰਘ ਲਾਜਵਾਬ ਹੋਇਆ ਖੜ੍ਹਾ ਤਾਤੇ-ਬਾਤੇ ਕਰ ਰਿਹਾ ਸੀ ਐੱਸ.ਐੱਚ.ਓ. ਨੂੰ ਹੁਣ ਸਾਰੀ ਗੱਲ ਸਮਝ ਪੈ ਗਈ ਸੀਆਖ਼ਰ ਉਸ ਨੇ ਵੀ ਦੁਨੀਆ ਵੇਖੀ ਸੀਉਸ ਨੇ ਗੁਰਦੇਵ ਸਿੰਘ ਨੂੰ ਲਾਹਨਤਾਂ ਪਾਈਆਂ ਅਤੇ ਪੁਲਿਸ ਦਾ ਸਮਾਂ ਖਰਾਬ ਕਰਨ ਬਾਰੇ ਝਾੜਿਆ

ਗੁਰਦੇਵ ਸਿੰਘ ਨੇ ਚੁੱਪ-ਚਾਪ ਖਿਸਕਣ ਵਿੱਚ ਹੀ ਭਲਾਈ ਸਮਝੀਉਹਦੀ ਪਤਨੀ ਅਤੇ ਉਹਦੇ ਹਮਾਇਤੀ ਵੀ ਖਿਸਕਣ ਲੱਗੇਸੁਸਾਇਟੀ ਦੇ ਲੋਕ ਅਥਾਹ ਸ਼ਰਧਾ ਅਤੇ ਸਤਿਕਾਰ ਨਾਲ ਮੈਡਮ ਨਵਦੀਪ ਦੇ ਆਲੇ ਦੁਆਲੇ ਇਕੱਠੇ ਹੋਣ ਲੱਗੇਜਾਣ ਲੱਗਿਆ ਐੱਸ.ਐੱਚ.ਓ. ਨੇ ਮੈਡਮ ਨਵਦੀਪ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ, “ਮੈਡਮ, ਮੈਂਨੂੰ ਆਪਣਾ ਪੁੱਤਰ ਹੀ ਸਮਝਣਾਕੋਈ ਤਕਲੀਫ ਹੋਵੇ ਤਾਂ ਮਾਂ ਦੇ ਹੱਕ ਨਾਲ ਜਦੋਂ ਮਰਜ਼ੀ ਆਵਾਜ਼ ਮਾਰ ਲੈਣਾ।”

ਮੈਡਮ ਨਵਦੀਪ ਨੂੰ ਇਕੱਲੇ ਹੋਣ ਦਾ ਜਿਹੜਾ ਮਾੜਾ ਮੋਟਾ ਇਹਸਾਸ ਸੀ ਵੀ, ਉਹ ਵੀ ਅੱਜ ਦੂਰ ਕਿਤੇ ਕਾਫ਼ੂਰ ਹੋ ਗਿਆ ਸੀਉਹ ਅੱਜ ਇੱਕ ਸ਼ੀਂਹਣੀ ਵਾਂਗ ਮੈਦਾਨ ਵਿੱਚ ਜੂਝ ਰਹੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2736)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author